ਮ:4 ॥
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥
ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥2॥
Original Text: ਵਿਆਖਿਆ ਭਾਵ: ਸਤਿਗੁਰ ਦੇ ਸਚੇ ਸਿਖ ਦੀ ਬਸੇਖ ਕਿਰਿਆ ਸੰਜਮੀ ਕਾਰ ਦਾ ਨਿਤਾ ਪ੍ਰਤਿ ਬਿਬੇਕ ਕਰਮ ਨੇਮ (ਧਾਰਨਾ) ਏਹ ਹੈ ਕਿ ਨਿਤ ਸਵੇਰੇ ਉਠ ਕੇ ਬਿਧੀ ਪੂਰਬਕ ਨਾਮ ਧਿਆਵੈ। ਦੂਜੀ ਪੰਗਤੀ (ਤੁਕ) ਤੋਂ ਨਾਮ ਧਿਆਵਨ ਦੀ ਸੰਜਮ ਬਿਧੀ ਅਰੰਭ ਹੁੰਦੀ ਹੈ। ਉਦਮ ਕਰਕੇ ਵਡੇ ਤੜਕੇ ਉਠੇ (ਸਾਵਧਾਨ ਹੋਵੇ) ਅਤੇ ਇਸ਼ਨਾਨ ਕਰੇ ਅਤੇ ਇਸ਼ਨਾਨ ਸਮੇਂ ਅੰਮ੍ਰਿਤ ਬਾਣੀ ਦਾ ਪਾਠ ਕਰਦਾ ਹੋਇਆ ਅੰਮ੍ਰਿਤ ਸਰੋਵਰ ਦਾ ਮਜਨ ਕਰਨ ਹਾਰਾ ਬਣੇ। ਫੇਰ ਗੁਰੂ ਉਪਦੇਸ਼ੀ ਨਿਤਨੇਮ ਬਾਣੀ ਦਾ ਪਾਠ ਕਰਦਾ ਹੋਇਆ ਗੁਰਮਤਿ ਨਾਮ ਦਾ ਜਾਪ ਕਰੇ ਜਿਸ ਦੇ ਕਰਨ ਕਰਕੇ ਕਮਾਤੇ ਪਾਪ ਦੋਖ ਸਭ ਲਹਿ ਜਾਂਦੇ ਹਨ। ਫੇਰ ਦਿਨ ਚੜ੍ਹੇ (ਸੂਰਜ ਦੇ ਉਦੇ ਹੋਣ ਸਾਰ) “ਗੁਰੂ ਦੁਆਰੇ ਹੋਇ ਕੈ ਸਾਹਿਬ ਸੰਮਾਲੇਹੁ” ਗੁਰਵਾਕ ਭਾਵ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਦਾ ਹੋਇਆ ਮਧੁਰ ਸੁਰ ਨਾਲ ਗੁਰਬਾਣੀ ਦਾ ਕੀਰਤਨ ਪਾਠ ਕਰੇ। ਫੇਰ ਕਾਰ ਬਿਹਾਰ ਕਰਦਿਆਂ ਹੋਇਆਂ ਭੀ ਉਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਸਾਸਿ ਗਿਰਾਸਿ ਨਾਮ ਅਭਿਆਸ ਵਿਚ ਹੀ ਹਰਦਮ ਜਟਿਆ ਰਹੇ। ਜੋ ਇਸ ਬਿਧਿ ਸਾਸਿ ਗਿਰਾਸਿ ਪ੍ਰੀਤਮ ਹਰੀ ਪਰਮਾਤਮਾ ਨੂੰ ਆਰਾਧਨ ਕਰੇਗਾ, ਓਹੀ ਗੁਰਸਿਖ (ਬਿਬੇਕੀ ਜਨ) ਗੁਰੂ ਨੂੰ ਭਾਵੇਗਾ। (ਗੁਰਮਤਿ ਬਿਬੇਕ – ਪੰਨਾ 980)
We’re here to help. Whether you’re curious about Gurbani, Sikh history, Rehat Maryada or anything else, ask freely. Your questions will be received with respect and answered with care.
Ask Question