| ਗੁਰਬਾਣੀ ਪਾਠ | ਉਚਾਰਨ ਸੇਧ |
|---|---|
| ੴ ਸਤਿ ਗੁਰਪ੍ਰਸਾਦਿ ॥ | ਇਕ ਓਅੰਕਾਰ |
| ਰਾਗੁ ਧਨਾਸਰੀ ਮਹਲਾ ੧ ਆਰਤੀ॥ | |
| ਗਗਨਮੈ, ਥਾਲੁ ਰਵਿ ਚੰਦੁ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ ॥ | |
| ਧੂਪੁ ਮਲਆਨਲੋ, ਪਵਣੁ ਚਵਰੋ ਕਰੇ, ਸਗਲ ਬਨਰਾਇ ਫੂਲੰਤ ਜੋਤੀ ॥੧॥ | |
| ਕੈਸੀ ਆਰਤੀ ਹੋਇ, ਭਵਖੰਡਨਾ, ਤੇਰੀ ਆਰਤੀ ॥ | |
| ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥ | ਸ਼ਬਦ |
| ਸਹਸ ਤਵ ਨੈਨ, ਨਨ ਨੈਨ ਹੈ ਤੋਹਿ ਕਉ, ਸਹਸ ਮੂਰਤਿ ਨਨਾ ਏਕ ਤੋਹੀ ॥ | ਹੈਂ |
| ਸਹਸ ਪਦ ਬਿਮਲ, ਨਨ ਏਕ ਪਦ, ਗੰਧ ਬਿਨੁ, ਸਹਸ ਤਵ ਗੰਧ ਇਵ ਚਲਤ ਮੋਹੀ ॥੨॥ | ਚਲੱਤ |
| ਸਭ ਮਹਿ ਜੋਤਿ, ਜੋਤਿ ਹੈ ਸੋਇ ॥ | ਮਹਿਂ |
| ਤਿਸ ਕੈ ਚਾਨਣਿ, ਸਭ ਮਹਿ ਚਾਨਣੁ ਹੋਇ ॥ | ਮਹਿਂ |
| ਗੁਰ ਸਾਖੀ, ਜੋਤਿ ਪਰਗਟੁ ਹੋਇ ॥ | |
| ਜੋ ਤਿਸੁ ਭਾਵੈ, ਸੁ ਆਰਤੀ ਹੋਇ ॥੩॥ | |
| ਹਰਿ ਚਰਣ ਕਵਲ ਮਕਰੰਦ, ਲੋਭਿਤ ਮਨੋ, ਅਨਦਿਨੋ ਮੋਹਿ ਆਹੀ ਪਿਆਸਾ ॥ | |
| ਕ੍ਰਿਪਾ, ਜਲੁ ਦੇਹਿ ਨਾਨਕ ਸਾਰਿੰਗ ਕਉ, ਹੋਇ ਜਾ ਤੇ ਤੇਰੈ ਨਾਮਿ ਵਾਸਾ ॥੪॥੩॥ | |
| ਨਾਮੁ ਤੇਰੋ ਆਰਤੀ, ਮਜਨੁ, ਮੁਰਾਰੇ ॥ | ਮੱਜਨੁ |
| ਹਰਿ ਕੇ ਨਾਮ ਬਿਨੁ, ਝੂਠੇ ਸਗਲ ਪਾਸਾਰੇ ॥੧॥ ਰਹਾਉ ॥ | |
| ਨਾਮੁ ਤੇਰੋ ਆਸਨੋ, ਨਾਮੁ ਤੇਰੋ ਉਰਸਾ, ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥ | |
| ਨਾਮੁ ਤੇਰਾ ਅੰਭੁਲਾ, ਨਾਮੁ ਤੇਰੋ ਚੰਦਨੋ, ਘਸਿ ਜਪੇ ਨਾਮੁ ਲੇ, ਤੁਝਹਿ ਕਉ ਚਾਰੇ ॥੧॥ | |
| ਨਾਮੁ ਤੇਰਾ ਦੀਵਾ, ਨਾਮੁ ਤੇਰੋ ਬਾਤੀ, ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥ | ਮਾਹਿਂ |
| ਨਾਮ ਤੇਰੇ ਕੀ ਜੋਤਿ ਲਗਾਈ, ਭਇਓ ਉਜਿਆਰੋ ਭਵਨ ਸਗਲਾਰੇ ॥੨॥ | |
| ਨਾਮੁ ਤੇਰੋ ਤਾਗਾ, ਨਾਮੁ ਫੂਲ ਮਾਲਾ, ਭਾਰ ਅਠਾਰਹ ਸਗਲ ਜੂਠਾਰੇ ॥ | ਅਠਾਰਹਂ |
| ਤੇਰੋ ਕੀਆ, ਤੁਝਹਿ ਕਿਆ ਅਰਪਉ, ਨਾਮੁ ਤੇਰਾ ਤੁਹੀ ਚਵਰ ਢੋਲਾਰੇ ॥੩॥ | ਅਰਪਉਂ |
| ਦਸਅਠਾ, ਅਠਸਠੇ, ਚਾਰੇ ਖਾਣੀ ਇਹੈ ਵਰਤਣਿ ਹੈ ਸਗਲ ਸੰਸਾਰੇ ॥ | |
| ਕਹੈ ਰਵਿਦਾਸੁ, ਨਾਮੁ ਤੇਰੋ ਆਰਤੀ, ਸਤਿ ਨਾਮੁ ਹੈ ਹਰਿ ਭੋਗ ਤੁਹਾਰੇ ॥੪॥੩॥ | |
| ਸ੍ਰੀ ਸੈਣੁ ॥ | |
| ਧੂਪ, ਦੀਪ, ਘ੍ਰਿਤ ਸਾਜਿ, ਆਰਤੀ ॥ | |
| ਵਾਰਨੇ ਜਾਉ, ਕਮਲਾਪਤੀ ॥੧॥ | ਜਾਉਂ |
| ਮੰਗਲਾ ਹਰਿ ਮੰਗਲਾ ॥ | |
| ਨਿਤ ਮੰਗਲੁ, ਰਾਜਾ ਰਾਮ ਰਾਇ ਕੋ ॥੧॥ ਰਹਾਉ ॥ | |
| ਊਤਮੁ ਦੀਅਰਾ, ਨਿਰਮਲ ਬਾਤੀ ॥ | |
| ਤੁਂਹੀ ਨਿਰੰਜਨੁ, ਕਮਲਾਪਾਤੀ ॥੨॥ | |
| ਰਾਮਾ ਭਗਤਿ, ਰਾਮਾਨੰਦੁ ਜਾਨੈ ॥ | |
| ਪੂਰਨ ਪਰਮਾਨੰਦੁ ਬਖਾਨੈ ॥੩॥ | |
| ਮਦਨ ਮੂਰਤਿ, ਭੈ ਤਾਰਿ, ਗੋਬਿੰਦੇ ॥ | |
| ਸੈਨੁ ਭਣੈ, ਭਜੁ ਪਰਮਾਨੰਦੇ ॥੪॥੨॥ | |
| ਪ੍ਰਭਾਤੀ ॥ | |
| ਸੁੰਨ ਸੰਧਿਆ ਤੇਰੀ, ਦੇਵ, ਦੇਵਾਕਰ, ਅਧਪਤਿ ਆਦਿ ਸਮਾਈ ॥ | |
| ਸਿਧ ਸਮਾਧਿ ਅੰਤੁ ਨਹੀ ਪਾਇਆ, ਲਾਗਿ ਰਹੇ ਸਰਨਾਈ ॥੧॥ | ਸ਼ਰਨਾਈ |
| ਲੇਹੁ ਆਰਤੀ ਹੋ, ਪੁਰਖ ਨਿਰੰਜਨ, ਸਤਿਗੁਰ ਪੂਜਹੁ, ਭਾਈ ॥ | |
| ਠਾਢਾ ਬ੍ਰਹਮਾ ਨਿਗਮ ਬੀਚਾਰੈ, ਅਲਖੁ ਨ ਲਖਿਆ ਜਾਈ ॥੧॥ ਰਹਾਉ ॥ | ਅਲੱਖੁ |
| ਤਤੁ ਤੇਲੁ, ਨਾਮੁ ਕੀਆ ਬਾਤੀ, ਦੀਪਕੁ ਦੇਹ ਉਜ੍ਹਾਰਾ ॥ | ਤੱਤ, ਉਜਿਆਰਾ |
| ਜੋਤਿ ਲਾਇ, ਜਗਦੀਸ ਜਗਾਇਆ, ਬੂਝੈ ਬੂਝਨਹਾਰਾ ॥੨॥ | ਜਗਦੀਸ਼ |
| ਪੰਚੇ ਸਬਦ ਅਨਾਹਦ ਬਾਜੇ, ਸੰਗੇ ਸਾਰਿੰਗਪਾਨੀ ॥ | ਸ਼ਬਦ |
| ਕਬੀਰ ਦਾਸ, ਤੇਰੀ ਆਰਤੀ ਕੀਨੀ, ਨਿਰੰਕਾਰ ਨਿਰਬਾਨੀ ॥੩॥੫॥ | |
| ਧੰਨਾ ॥ | |
| ਗੋਪਾਲ, ਤੇਰਾ ਆਰਤਾ ॥ | |
| ਜੋ ਜਨ, ਤੁਮਰੀ ਭਗਤਿ ਕਰੰਤੇ, ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥ | |
| ਦਾਲਿ, ਸੀਧਾ, ਮਾਗਉ ਘੀਉ ॥ | ਮਾਂਗਉਂ |
| ਹਮਰਾ, ਖੁਸੀ ਕਰੈ ਨਿਤ ਜੀਉ ॥ | ਖੁਸ਼ੀ |
| ਪਨੀਆ ਛਾਦਨੁ ਨੀਕਾ ॥ | |
| ਅਨਾਜੁ ਮਗਉ ਸਤ ਸੀ ਕਾ ॥੧॥ | ਮੰਗਉਂ |
| ਗਊ, ਭੈਸ ਮਗਉ ਲਾਵੇਰੀ ॥ | ਭੈਂਸ, ਮੰਗਉਂ |
| ਇਕ ਤਾਜਨਿ ਤੁਰੀ ਚੰਗੇਰੀ ॥ | ਤਾਜ਼ਨਿ |
| ਘਰ ਕੀ ਗੀਹਨਿ ਚੰਗੀ ॥ | |
| ਜਨੁ ਧੰਨਾ ਲੇਵੈ ਮੰਗੀ ॥੨॥੪॥ | |
| ਸ੍ਵੈਯਾ ॥ | |
| ਪਾਇ ਗਹੇ ਜਬ ਤੇ ਤੁਮਰੇ, ਤਬ ਤੇ, ਕੋਊ ਆਂਖ ਤਰੇ ਨਹੀ ਆਨਯੋ ॥ | ਪਾਂਇ, ਆਨਿਓ |
| ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੈਂ ਮਤ, ਏਕ ਨ ਮਾਨਯੋ ॥ | ਮਾਨਿਓ |
| ਸਿੰਮ੍ਰਿਤਿ ਸਾਸਤ੍ਰ ਬੇਦ ਸਭੈ, ਬਹੁ ਭੇਦ ਕਹੈਂ, ਹਮ ਏਕ ਨ ਜਾਨਯੋ ॥ | ਸ਼ਾਸਤ੍ਰ, ਜਾਨਿਓ |
| ਸ੍ਰੀ ਅਸਿਪਾਨ, ਕ੍ਰਿਪਾ ਤੁਮਰੀ ਕਰਿ, ਮੈ ਨ ਕਹਯੋ, ਸਭ ਤੋਹਿ ਬਖਾਨਯੋ ॥੮੬੩॥ | ਮੈਂ, ਕਹਿਓ, ਬਖਾਨਿਓ |
| ਦੋਹਰਾ ॥ | |
| ਸਗਲ ਦੁਆਰ ਕਉ ਛਾਡਿ ਕੈ, ਗਹਿਓ ਤੁਹਾਰੋ ਦੁਆਰ ॥ | |
| ਬਾਂਹਿ ਗਹੇ ਕੀ ਲਾਜ ਅਸਿ, ਗੋਬਿੰਦ ਦਾਸ ਤੁਹਾਰ ॥੮੬੪॥ | ਬਾਂਹ |