Chandi di Vaar Santhiya

  • Home
  • Chandi di Vaar Santhiya

ਸੰਥਿਆ - ਚੰਡੀ ਦੀ ਵਾਰ

ਗੁਰਬਾਣੀ ਪਾਠਉਚਾਰਨ ਸੇਧ
ੴ ਵਾਹਿਗੁਰੂ ਜੀ ਕੀ ਫਤਹ ॥ 
ਸ੍ਰੀ ਭਗਉਤੀ ਜੀ ਸਹਾਇ ॥ 
ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸਾਹੀ ੧੦ ॥ 
ਪ੍ਰਿਥਮ ਭਗਉਤੀ ਸਿਮਰਿ ਕੈ, ਗੁਰੁ ਨਾਨਕ ਲਈਂ ਧਿਆਇ ॥ 
ਫਿਰ ਅੰਗਦ ਗੁਰ ਤੇ ਅਮਰਦਾਸੁ, ਰਾਮਦਾਸੈ ਹੋਈਂ ਸਹਾਇ ॥ 
ਅਰਜਨ ਹਰਿਗੋਬਿੰਦ ਨੋ, ਸਿਮਰੌ ਸ੍ਰੀ ਹਰਿਰਾਇ ॥ਸਿਮਰੌਂ
ਸ੍ਰੀ ਹਰਿਕਿਸ਼ਨ ਧਿਆਈਐ, ਜਿਸ ਡਿਠੇ ਸਭੁ ਦੁਖੁ ਜਾਇ ॥ 
ਤੇਗ ਬਹਾਦਰ ਸਿਮਰਿਐ, ਘਰ ਨਉ ਨਿਧਿ ਆਵੈ ਧਾਇ ॥ 
ਸਭ ਥਾਈਂ ਹੋਇ ਸਹਾਇ ॥ ੧॥ 
ਪਉੜੀ ॥ 
ਖੰਡਾ ਪ੍ਰਿਥਮੈ ਸਾਜ ਕੈ, ਜਿਨ ਸਭ ਸੈਸਾਰੁ ਉਪਾਇਆ ॥ਸੈਂਸਾਰੁ
ਬ੍ਰਹਮਾ ਬਿਸਨੁ ਮਹੇਸ ਸਾਜਿ; ਕੁਦਰਤਿ ਦਾ ਖੇਲੁ ਰਚਾਇ ਬਣਾਇਆ ॥ਬਿਸ਼ਨੁ, ਮਹੇਸ਼
ਸਿੰਧ ਪਰਬਤ ਮੇਦਨੀ; ਬਿਨੁ ਥੰਮ੍ਹਾ ਗਗਨ ਰਹਾਇਆ ॥ਥੰਮ੍ਹਾਂ
ਸਿਰਜੇ ਦਾਨੋ ਦੇਵਤੇ; ਤਿਨ ਅੰਦਰਿ ਬਾਦੁ ਰਚਾਇਆ ॥ 
ਤੈ ਹੀ ਦੁਰਗਾ ਸਾਜਿ ਕੈ; ਦੈਤਾ ਦਾ ਨਾਸੁ ਕਰਾਇਆ ॥ਤੈਂ, ਦੈਂਤਾਂ
ਤੈਥੋਂ ਹੀ ਬਲੁ ਰਾਮ ਲੈ; ਨਾਲ ਬਾਣਾ ਦਹਸਿਰੁ ਘਾਇਆ ॥ਬਾਣਾਂ
ਤੈਥੋਂ ਹੀ ਬਲੁ ਕ੍ਰਿਸਨ ਲੈ; ਕੰਸੁ ਕੇਸੀ ਪਕੜਿ ਗਿਰਾਇਆ ॥ਕ੍ਰਿਸ਼ਨ
ਬਡੇ ਬਡੇ ਮੁਨਿ ਦੇਵਤੇ; ਕਈ ਜੁਗ ਤਿਨੀ ਤਨੁ ਤਾਇਆ ॥ਤਿਨੀਂ
ਕਿਨੀ, ਤੇਰਾ ਅੰਤੁ ਨ ਪਾਇਆ ॥ ੨॥ਕਿਨੀਂ
ਸਾਧੂ ਸਤਜੁਗੁ ਬੀਤਿਆ; ਅਧਸੀਲੀ ਤੇ੍ਰਤਾ ਆਇਆ ॥ਅੱਧਸ਼ੀਲੀ
ਨੱਚੀ ਕਲ ਸਰੋਸਰੀ; ਕਲ ਨਾਰਦ ਡਉਰੂ ਵਾਇਆ ॥ 
ਅਭਿਮਾਨੁ ਉਤਾਰਨ ਦੇਵਤਿਆਂ; ਮਹਿਖਾਸੁਰ ਸੁੰਭ ਉਪਾਇਆ ॥ 
ਜੀਤਿ ਲਏ ਤਿਨ ਦੇਵਤੇ; ਤਿਹ ਲੋਕੀ ਰਾਜੁ ਕਮਾਇਆ ॥ਲੋਕੀਂ
ਵੱਡਾ ਬੀਰੁ ਅਖਾਇ ਕੈ; ਸਿਰ ਉਪਰ ਛਤ੍ਰੁ ਫਿਰਾਇਆ ॥ 
ਦਿੱਤਾ ਇੰਦ੍ਰੁ ਨਿਕਾਲ ਕੈ; ਤਿਨ ਗਿਰ ਕੈਲਾਸੁ ਤਕਾਇਆ ॥ਕੈਲਾਸ਼ੁ
ਡਰਿ ਕੈ ਹੱਥੋਂ ਦਾਨਵੀ; ਦਿਲ ਅੰਦਰਿ ਤ੍ਰਾਸੁ ਵਧਾਇਆ ॥ਹਥੋਂ, ਦਾਨਵੀਂ
ਪਾਸ ਦੁਰਗਾ ਦੇ, ਇੰਦ੍ਰੁ ਆਇਆ ॥ ੩॥ 
ਪਉੜੀ ॥ 
ਇਕ ਦਿਹਾੜੇ, ਨਾਵਣ ਆਈ ਦੁਰਗਸਾਹ ॥ਨ੍ਹਾਵਣ
ਇੰਦ੍ਰ ਬਿਰਥਾ ਸੁਣਾਈ; ਅਪਣੇ ਹਾਲ ਦੀ ॥ 
ਛੀਨ ਲਈ ਠਕੁਰਾਈ; ਸਾਤੇ ਦਾਨਵੀ ॥ਸਾਤੇਂ, ਦਾਨਵੀਂ
ਲੋਕੀ ਤਿਹੀ ਫਿਰਾਈ; ਦੋਹੀ ਆਪਣੀ ॥ਲੋਕੀਂ, ਤਿਹੀਂ
ਬੈਠੇ ਵਾਇ ਵਧਾਈ; ਤੇ ਅਮਰਾਵਤੀ ॥ 
ਦਿੱਤੇ ਦੇਵ ਭਜਾਈ; ਸਭਨਾ ਰਾਕਸਾਂ ॥ਸਭਨਾਂ
ਕਿਨੇ ਨ ਜਿੱਤਾ ਜਾਈ; ਮਹੱਖੇ ਦੈਤ ਨੂੰ ॥ਦੈਂਤ
ਤੇਰੀ ਸਾਮ ਤਕਾਈ; ਦੇਵੀ ਦੁਰਗਸਾਹ ॥ ੪॥ਤੱਕਾਈ
ਪਉੜੀ ॥ 
ਦੁਰਗਾ ਬੈਣ ਸੁਣੰਦੀ; ਹੱਸੀ ਹੜਹੜਾਇ ॥ 
ਓਹੀ ਸੀਹੁ ਮੰਗਾਇਆ; ਰਾਕਸ ਭੱਖਣਾ ॥ਰਾਕਸ਼
ਚਿੰਤਾ ਕਰਹੁ ਨ ਕਾਈ; ਦੇਵਾ ਨੂੰ ਆਖਿਆ ॥ਦੇਵਾਂ
ਰੋਹ ਹੋਈ ਮਹਾ ਮਾਈ; ਰਾਕਸਿ ਮਾਰਣੇ ॥ ੫॥ਮਹਾਂ, ਰਾਕਸ਼ਿ
ਦੋਹਰਾ ॥ 
ਰਾਕਸ ਆਏ ਰੋਹਲੇ; ਖੇਤ ਭਿੜਨ ਕੇ ਚਾਇ ॥ਰਾਕਸ਼

ਲਸ਼ਕਨ ਤੇਗਾਂ ਬਰਛੀਆਂ; ਸੂਰਜੁ ਨਦਰਿ ਨ ਪਾਇ ॥ ੬॥

 
ਪਉੜੀ ॥ 
ਦੁਹਾਂ ਕੰਧਾਰਾ ਮੁਹਿ ਜੁੜੇ; ਢੌਲ ਸੰਖ ਨਗਾਰੇ ਬੱਜੇ ॥ਕੰਧਾਰਾਂ, ਮੁੰਹਿ
ਰਾਕਸ ਆਏ ਰੋਹਲੇ; ਤਰਵਾਰੀ ਬਖਤਰ ਸੱਜੇ ॥ਰਾਕਸ਼, ਤਰਵਾਰੀਂ
ਜੁੱਟੇ ਸਉਹੇ ਜੁੱਧ ਨੂੰ; ਇਕ ਜਾਤਿ ਨ ਜਾਣਨ ਭੱਜੇ ॥ 
ਖੇਤ ਅੰਦਰਿ, ਜੋਧੇ ਗੱਜੇ ॥ ੭॥ 
ਪਉੜੀ ॥ 
ਜੰਗ ਮੁਸਾਫਾ ਬੱਜਿਆ; ਰਣ ਘੁਰੇ ਨਗਾਰੇ ਚਾਵਲੇ ॥ 
ਝੂਲਣ ਨੇਜੇ ਬੈਰਕਾ; ਨੀਸਾਣ ਲਸਨਿ ਲਿਸਾਵਲੇ ॥ਬੈਰਕਾਂ
ਢੋਲ ਨਗਾਰੇ ਪਉਣ ਦੇ; ਊਂਘਨ ਜਾਣ ਜਟਾਵਲੇ ॥ 
ਦੁਰਗਾ ਦਾਨੋ ਡਹੇ ਰਣ; ਨਾਦ ਵੱਜਨ ਖੇਤੁ ਭੀਹਾਵਲੇ ॥ 
ਬੀਰ ਪਰੋਤੇ ਬਰਛੀਏਂ; ਜਣ ਡਾਲ ਚਮੁੱਟੇ ਆਵਲੇ ॥ਆਂਵਲੇ
ਇਕ ਵੱਢੇ ਤੇਗੀ ਤੜਫੀਅਨ; ਮਦ ਪੀਤੇ ਲੋਟਨਿ ਬਾਵਲੇ ॥ਤੇਗੀਂ
ਇਕ ਚੁਣ ਚੁਣ ਝਾੜਉ ਕਢੀਅਨ; ਰੇਤ ਵਿਚੋਂ ਸੁਇਨਾ ਡਾਵਲੇ ॥ਝਾੜਉਂ
ਗਦਾ ਤ੍ਰਿਸੂਲਾਂ ਬਰਛੀਆਂ; ਤੀਰ ਵੱਗਨ ਖਰੇ ਉਤਾਵਲੇ ॥ਗਦਾਂ
ਜਣ ਡਸੇ ਭੁਜੰਗਮ ਸਾਵਲੇ ॥ ਮਰ ਜਾਵਨ ਬੀਰ ਰੁਹਾਵਲੇ ॥ ੮॥ਸਾਂਵਲੇ
ਪਉੜੀ ॥ 
ਦੇਖਨ ਚੰਡਿ ਪ੍ਰਚੰਡ ਨੂੰ; ਰਣ ਘੁਰੇ ਨਗਾਰੇ ॥ 
ਧਾਏ ਰਾਕਸ ਰੋਹਲੇ; ਚਉਗਿਰਦੇ ਭਾਰੇ ॥ਰਾਕਸ਼
ਹੱਥੀਂ ਤੇਗਾਂ ਪਕੜਿ ਕੈ; ਰਣ ਭਿੜੇ ਕਰਾਰੇ ॥ 
ਕਦੇ ਨ ਨੱਠੇ ਜੁੱਧ ਤੇ; ਜੋਧੇ ਜੁਝਾਰੇ ॥ 
ਦਿਲ ਵਿਚ ਰੋਹ ਬਢਾਇ ਕੈ; ਮਾਰਿ ਮਾਰਿ ਪੁਕਾਰੇ ॥ 
ਮਾਰੇ ਚੰਡਿ ਪ੍ਰਚੰਡ ਨੈ; ਬੀਰ ਖੇਤਿ ਉਤਾਰੇ ॥ 
ਮਾਰੇ ਜਾਪਨ ਬਿਜੁਲੀ; ਸਿਰਭਾਰ ਮੁਨਾਰੇ ॥ ੬॥ 
ਪਉੜੀ ॥ 
ਚੋਟ ਪਈ ਦਮਾਮੇ; ਦਲਾਂ ਮੁਕਾਬਲਾ ॥ 
ਦੇਵੀ ਦਸਤਿ ਨਚਾਈ; ਸੀਹਣਿ ਸਾਰ ਦੀ ॥ 
ਪੇਟ ਮਲੰਦੇ ਲਾਈ; ਮਹਖੇ ਦੈਤ ਨੂੰ ॥ਦੈਂਤ
ਗੁਰਦੇ ਆਂਦਾ ਖਾਈ; ਨਾਲੇ ਰੁਕੜੇ ॥ 
ਜੇਹੀ ਦਿਲ ਵਿਚ ਆਈ; ਕਹੀ ਸੁਣਾਇ ਕੈ ॥ 
ਚੋਟੀ ਜਾਣ ਦਿਖਾਈ; ਤਾਰੇ ਧੂਮਕੇਤ ॥ ੧੦॥ 
ਪਉੜੀ ॥ 
ਚੋਟਾਂ ਪਵਨਿ ਨਗਾਰੇ; ਅਣੀਆਂ ਜੁੱਟੀਆਂ ॥ 
ਧੂਹ ਲਈਆਂ ਤਰਵਾਰੀ; ਦੇਵਾਂ ਦਾਨਵੀ ॥ਤਰਵਾਰੀਂ, ਦਾਨਵੀਂ
ਵਾਹਨਿ ਵਾਰੋ ਵਾਰੀ; ਸੂਰੇ ਸੰਘਰੇ ॥ 
ਵਗੈ ਰੱਤੁ ਝੁਲਾਰੀ; ਜਿਉ ਗੇਰੂ ਬਾਬਤ੍ਰਾ ॥ 
ਦੇਖਨ ਬੈਠ ਅਟਾਰੀ; ਨਾਰੀ ਰਾਕਸਾਂ ॥ਅਟਾਰੀਂ; ਨਾਰੀਂ
ਪਾਈ ਧੂਮ ਸਵਾਰੀ; ਦੁਰਗਾ ਦਾਨਵੀ ॥ ੧੧॥ਸਵਾਰੀਂ
ਪਉੜੀ ॥ 
ਲੱਖ ਨਗਾਰੇ ਵੱਜਨ; ਆਮੋ੍ਹ ਸਾਮ੍ਹਣੇ ॥ 
ਰਾਕਸ ਰਣੋ ਨ ਭੱਜਨ; ਰੋਹੇ ਰੋਹਲੇ ॥ਰਾਕਸ਼, ਰਣੋਂ
ਸੀਹਾਂ ਵਾਂਗੂ ਗੱਜਨ; ਸੱਭੇ ਸੂਰਮੇ ॥ 
ਤਣਿ ਤਣਿ ਕੈਬਰ ਛੱਡਨ; ਦੁਰਗਾ ਸਾਮਣੇ ॥ ੧੨॥ 
ਪਉੜੀ ॥ 
ਘੁਰੇ ਨਗਾਰੇ ਦੋਹਰੇ; ਰਣ ਸੰਗਲੀਆਲੇ ॥ 
ਧੂੜਿ ਲਪੇਟੇ ਧੂਹਰੇ; ਸਿਰਦਾਰ ਜਟਾਲੇ ॥ 
ਉਖਲੀਆਂ ਨਾਸਾ ਜਿਨਾ; ਮੁਹਿ ਜਾਪਨ ਆਲੇ ॥ਨਾਸਾਂ, ਮੁੰਹਿ
ਧਾਏ ਦੇਵੀ ਸਾਹਮਣੇ; ਬੀਰ ਮੁੱਛਲੀਆਲੇ ॥ 
ਸੁਰਪਤ ਜੇਹੇ ਲੜ ਹਟੇ; ਬੀਰ ਟਲੇ ਨ ਟਾਲੇ ॥ 
ਗੱਜੇ ਦੁਰਗਾ ਘੇਰਿ ਕੈ; ਜਣੁ ਘਣੀਅਰ ਕਾਲੇ ॥ ੧੩॥ 
ਪਉੜੀ ॥ 
ਚੋਟ ਪਈ ਖਰਚਾਮੀ; ਦਲਾਂ ਮੁਕਾਬਲਾ ॥ਖਰਚਾਮੀਂ
ਘੇਰ ਲਈ ਵਰਿਆਮੀ; ਦੁਰਗਾ ਆਇ ਕੈ ॥ਵਰਿਆਮੀਂ
ਰਾਕਸ ਵਡੇ ਅਲਾਮੀ; ਭੱਜ ਨ ਜਾਣਦੇ ॥ਰਾਕਸ਼
ਅੰਤ ਹੋਏ ਸੁਰਗਾਮੀ; ਮਾਰੇ ਦੇਵਤਾ ॥ ੧੪॥ 
ਪਉੜੀ ॥ 
ਅਗਣਤ ਘੁਰੇ ਨਗਾਰੇ; ਦਲਾਂ ਭਿੜੰਦਿਆਂ ॥ 
ਪਾਏ ਮਹਖਲ ਭਾਰੇ; ਦੇਵਾਂ ਦਾਨਵਾਂ ॥ 
ਵਾਹਨ ਫੱਟ ਕਰਾਰੇ; ਰਾਕਸਿ ਰੋਹਲੇ ॥ 
ਜਾਪਣਿ ਤੇਗੀ ਆਰੇ; ਮਿਆਨੋ ਧੂਹੀਆਂ ॥ਮਿਆਨੋਂ
ਜੋਧੇ ਵਡੇ ਮੁਨਾਰੇ; ਜਾਪਨਿ ਖੇਤ ਵਿਚਿ ॥ 
ਦੇਵੀ ਆਪ ਸਵਾਰੇ; ਪਬ ਜਵੇਹਣੇ ॥ਪੱਬ
ਕਦੇ ਨ ਆਖਨਿ ਹਾਰੇ; ਧਾਵਨਿ ਸਾਹਮਣੇ ॥ 
ਦੁਰਗਾ ਸਭ ਸੰਘਾਰੇ; ਰਾਕਸ ਖੜਗ ਲੈ ॥ ੧੫॥ 
ਪਉੇੜੀ ॥ 
ਉਮਲ ਲੱਥੇ ਜੋਧੇ; ਮਾਰੂ ਬੱਜਿਆ ॥ 
ਬੱਦਲ ਜਿਉ ਮਹਿਖਾਸੁਰ; ਰਣ ਵਿਚਿ ਗੱਜਿਆਂ ॥ਜਿਉਂ
ਇੰਦ੍ਰਾ ਜੇਹਾ ਜੋਧਾ; ਮੈਥਉ ਭੱਜਿਆ ॥ਮੈਥਉਂ
ਕਉਣੁ ਵਿਚਾਰੀ ਦੁਰਗਾ; ਜਿਨ ਰਣੁ ਸੱਜਿਆ ॥ ੧ਘ॥ 
ਪਉੜੀ ॥ 
ਵੱਜੇ ਢੋਲ ਨਗਾਰੇ; ਦਲਾਂ ਮੁਕਾਬਲਾ ॥ 
ਤੀਰ ਫਿਰੈ ਰੈਬਾਰੇ; ਆਮੋ੍ਹ ਸਾਮ੍ਹਣੇ ॥ਫਿਰੈਂ
ਅਗਣਤ ਬੀਰ ਸੰਘਾਰੇ; ਲਗਦੀ ਕੈਬਰੀ ॥ਕੈਬਰੀਂ
ਡਿੱਗੇ ਜਾਣਿ ਮੁਨਾਰੇ; ਮਾਰੇ ਬਿੱਜੁ ਦੇ ॥ 
ਖੁੱਲੀ ਵਾਲੀਂ ਦੈਤ; ਅਹਾੜੇ ਸਭੇ ਸੂਰਮੇ ॥ਖੁੱਲੀਂ ਵਾਲੀਂ, ਦੈਂਤ
ਸੁੱਤੇ ਜਾਣਿ ਜਟਾਲੇ; ਭੰਗਾਂ ਖਾਇ ਕੈ ॥ ੧੭॥ 
ਪਉੜੀ ॥ 
ਦੁਹਾਂ ਕੰਧਾਰਾਂ ਮੁਹਿ ਜੁੜੇ; ਨਾਲਿ ਧਉਸਾ ਭਾਰੀ ॥ਧਉਂਸਾ
ਕੜਕ ਉੱਠਿਆ ਫਉਜ ਤੇ; ਵਡਾ ਅਹੰਕਾਰੀ ॥ 
ਲੈ ਕੈ ਚਲਿਆ ਸੂਰਮੇ; ਨਾਲਿ ਵਡੇ ਹਜਾਰੀ ॥ਹਜ਼ਾਰੀ
ਮਿਆਨੋ ਖੰਡਾ ਧੂਹਿਆ; ਮਹਖਾਸੁਰ ਭਾਰੀ ॥ 
ਉੱਮਲ ਲੱਥੇ ਸੂਰਮੇ; ਮਾਰ ਮਚੀ ਕਰਾਰੀ ॥ 
ਜਾਪੇ ਚੱਲੇ ਰੱਤ ਦੇ; ਸਲਲੇ ਜਟਧਾਰੀ ॥ ੧੮॥ 
ਪਉੜੀ ॥ 
ਸੱਟ ਪਈ ਜਮਧਾਣੀ; ਦਲਾਂ ਮੁਕਾਬਲਾ ॥ 
ਧੂਹਿ ਲਈ ਕ੍ਰਿਪਾਣੀ; ਦੁਰਗਾ ਮਿਆਨ ਤੇ ॥ 
ਚੰਡੀ ਰਾਕਸ ਖਾਣੀ; ਵਾਹੀ ਦੈਤ ਨੂੰ ॥ਰਾਕਸ਼, ਦੈਂਤ
ਕੋਪਰ ਚੂਰ ਚਵਾਣੀ; ਲੱਥੀ ਕਰਗ ਲੈ ॥ 
ਪਾਖਰ ਤੁਰਾ ਪਲਾਣੀ; ਰੜਕੀ ਧਰਤ ਜਾਇ ॥ 
ਲੈਦੀ ਅਘਾ ਸਿਧਾਣੀ; ਸਿੰਗਾਂ ਧਉਲ ਦਿਆਂ ॥ਲੈਂਦੀ, ਅਘਾਂ
ਕੂਰਮ ਸਿਰ ਲਹਿਲਾਣੀ; ਦੁਸਮਨ ਮਾਰਿ ਕੈ ॥ਦੁਸ਼ਮਨ
ਵੱਢੇ ਗਨ ਤਿਖਾਣੀ; ਮੂਏ ਖੇਤ ਵਿਚ ॥ਤਿਖਾਣੀਂ
ਰਣ ਵਿਚ ਘੱਤੀ ਘਾਣੀ; ਲੋਹੂ ਮਿਝ ਦੀ ॥ 
ਚਾਰੇ ਜੁਗ ਕਹਾਣੀ; ਚੱਲਗ ਤੇਗ ਦੀ ॥ 
ਬਿਧਣ ਖੇਤ ਵਿਹਾਣੀ; ਮਹਖੇ ਦੈਤ ਨੂੰ ॥ ੧ਘ॥ਦੈਂਤ
ਇਤੀ ਮਹਖਾਸੁਰ ਦੈਤ; ਮਾਰੇ ਦੁਰਗਾ ਆਇਆ ॥ਚਉਦਹਂ
ਚਉਦਹ ਲੋਕਾਂ ਰਾਣੀ; ਸਿੰਘ ਨਚਾਇਆ ॥ 
ਮਾਰੇ ਬੀਰ ਜਟਾਣੀ; ਦਲ ਵਿਚ ਅਗਲੇ ॥ 
ਮੰਗਨ ਨਾਹੀ ਪਾਣੀ; ਦਲੀ ਹੰਕਾਰ ਕੈ ॥ਨਾਹੀਂ, ਦਲੀਂ
ਜਣ ਕਰੀ ਸਮਾਇ ਪਠਾਣੀ; ਸੁਣਿ ਕੈ ਰਾਗ ਨੂੰ ॥ 
ਰੱਤੂ ਦੇ ਹੜਵਾਣੀ; ਚਲੇ ਬੀਰ ਖੇਤ ॥ 
ਪੀਤਾ ਫੁੱਲੁ ਇਆਣੀ; ਘੁੱਮਨ ਸੂਰਮੇ ॥ ੨੦॥ 
ਹੋਈ ਅਲੋਪ ਭਵਾਨੀ; ਦੇਵਾਂ ਨੂੰ ਰਾਜ ਦੇ ॥ 
ਈਸਰ ਦੀ ਬਰਦਾਨੀ; ਹੋਈ ਜਿੱਤ ਦਿਨ ॥ਈਸ਼ਰ
ਸੁੰਭ ਨਿਸੁੰਭ ਗੁਮਾਨੀ; ਜਨਮੇ ਸੂਰਮੇ ॥ 
ਇੰਦ੍ਰ ਦੀ ਰਜਧਾਨੀ; ਤੱਕੀ ਜਿੱਤਨੀ ॥ ੨੧॥ਰੱਜਧਾਨੀ
ਇੰਦ੍ਰਪਰੀ ਤੇ ਧਾਵਣਾ; ਵਡ ਜੋਧੀ ਮਤਾ ਪਕਾਇਆ ॥ਜੋਧੀਂ
ਸੰਜ ਪਟੇਲਾ ਪਾਖਰਾ; ਭੇੜ ਸੰਦਾ ਸਾਜੁ ਬਣਾਇਆ ॥ 
ਜੰਮੇ ਕਟਕ ਅਛੂਹਣੀ; ਅਸਮਾਨੁ ਗਰਦੀ ਛਾਇਆ ॥ 
ਰੋਹ ਸੁੰਭ ਨਿਸੁੰਭ ਸਿਧਾਇਆ ॥ ੨੨॥ 
ਪਉੜੀ ॥ 
ਸੁੰਭ ਨਿਸੁੰਭ ਅਲਾਇਆ; ਵਡ ਜੋਧੀ ਸੰਘਰ ਵਾਏ ॥ਜੋਧੀਂ
ਰੋਹ ਦਿਖਾਲੀ ਦਿੱਤੀਆ; ਵਰਿਆਮੀ ਤੁਰੇ ਨਚਾਏ ॥ਵਰਿਆਮੀਂ
ਘੁਰੇ ਦਮਾਮੇ ਦੋਹਰੇ; ਜਮ ਬਾਹਣ ਜਿਉ ਅਰੜਾਏ ॥ 
ਦੇਉ ਦਾਨੋ ਲੁੱਝਣ ਆਏ ॥ ੨੩॥ 
ਪਉੜੀ ॥ 
ਦਾਨੋ ਦੇਉ ਅਨਾਗੀ; ਸੰਘਰੁ ਰਚਿਆ ॥ 
ਫੁੱਲ ਖਿੜੇ ਜਣ ਬਾਗੀਂ; ਬਾਣੇ ਜੋਧਿਆਂ ॥ 
ਭੂਤਾਂ ਇੱਲਾਂ ਕਾਗੀਂ; ਗੋਸਤ ਭਖਿਆ ॥ਗੋਸ਼ਤ
ਹੁੰਮੜ ਧੁੰਮੜ ਜਾਗੀ; ਘੱਤੀ ਸੂਰਿਆਂ ॥ ੨੪॥ 
ਸੱਟ ਪਈ ਨਗਾਰੇ; ਦਲਾਂ ਮੁਕਾਬਲਾ ॥ 
ਦਿਤੇ ਦੇਉ ਭਜਾਈ; ਮਿਲਿ ਕੈ ਰਾਕਸੀਂ ॥ਰਾਕਸ਼ੀਂ
ਲੋਕੀ ਤਿਹੀ ਫਿਰਾਈ; ਦੋਹੀ ਆਪਣੀ ॥ਲੋਕੀਂ, ਤਿਹੀਂ
ਦੁਰਗਾ ਦੀ ਸਾਮ ਤਕਾਈ; ਦੇਵਾਂ ਡਰਦਿਆਂ ॥ 
ਆਂਦੀ ਚੰਡਿ ਚੜਾਈ; ਉਤੇ ਰਾਕਸਾਂ ॥ ੨੫॥ਰਾਕਸ਼ਾਂ
ਪਉੜੀ ॥ 
ਆਈ ਫੇਰ ਭਵਾਨੀ ਖਬਰੀ ਪਾਈਆਂ ॥ਖਬਰੀਂ
ਦੈਤ ਵਡੇ ਅਭਿਮਾਨੀ ਹੋਏ ਏਕਠੇ ॥ਦੈਂਤ, ਏਕੱਠੇ
ਲੋਚਨਧੂਮ ਗੁਮਾਨੀ ਰਾਇ ਬੁਲਾਇਆ ॥ 
ਜਗ ਵਿਚ ਵਡਾ ਦਾਨੋ ਆਪ ਕਹਾਇਆ ॥ 
ਸੱਟ ਪਈ ਖਰਚਾਮੀ ਦੁਰਗਾ ਲਿਆਵਣੀ ॥ ੨ਘ॥ਖਰਚਾਮੀਂ
ਪਉੜੀ ॥ 
ਕੜਕ ਉਠੀ ਰਣ ਚੰਡੀ; ਫਉਜਾਂ ਦੇਖ ਕੈ ॥ 
ਧੂਹਿ ਮਿਆਨੋ ਖੰਡਾ; ਹੋਈ ਸਾਹਮਣੇ ॥ 
ਸਭੇ ਬੀਰ ਸੰਘਾਰੇ; ਧੂਮਰਨੈਣ ਦੇ ॥ 
ਜਣ ਲੈ ਕਟੇ ਆਰੇ; ਦਰਖਤ ਬਾਢੀਆਂ ॥ ੨੭॥ 
ਪਉੜੀ ॥ 
ਚੋਬੀਂ ਧਉਂਸ ਬਜਾਈ; ਦਲਾਂ ਮੁਕਾਬਲਾ ॥ 
ਰੋਹ ਭਵਾਨੀ ਆਈ; ਉਤੇ ਰਾਕਸਾਂ ॥ 
ਖੱਬੈ ਦਸਤ ਨਚਾਈ; ਸੀਹਣ ਸਾਰ ਦੀ ॥ 
ਬਹੁਤਿਆਂ ਦੇ ਤਨ ਲਾਈ; ਕੀਤੀ ਰੰਗੁਲੀ ॥ 
ਭਾਈਆਂ ਮਾਰਨ ਭਾਈ; ਦੁਰਗਾ ਜਾਣਿ ਕੈ ॥ 
ਰੋਹ ਹੋਇ ਚਲਾਈ; ਰਾਕਸਿ ਰਾਇ ਨੂੰ ॥ 
ਜਮਪੁਰ ਦੀਆ ਪਠਾਈ; ਲੋਚਨ ਧੂਮ ਨੂੰ ॥ 
ਜਾਪੇ ਦਿੱਤੀ ਸਾਈ; ਮਾਰਨ ਸੁੰਭ ਦੀ ॥ ੨੮॥ 
ਪਉੜੀ ॥ 
ਭੰਨੇ ਦੈਤ ਪੁਕਾਰੇ; ਰਾਜੇ ਸੁੰਭ ਥੈ ॥ਥੈਂ
ਲੋਚਨਧੂਮ ਸੰਘਾਰੇ; ਸਣੇ ਸਿਪਾਹੀਆਂ ॥ 
ਚੁਣਿ ਚੁਣਿ ਜੋਧੇ ਮਾਰੇ; ਅੰਦਰ ਖੇਤ ਦੈ ॥ 
ਜਾਪਨਿ ਅੰਬਰਿ ਤਾਰੇ; ਡਿੱਗਨਿ ਸੂਰਮੇ ॥ 
ਗਿਰੇ ਪਰਬਤ ਭਾਰੇ; ਮਾਰੇ ਬਿੱਜੁ ਦੇ ॥ 
ਦੈਤਾਂ ਦੇ ਦਲ ਹਾਰੇ; ਦਹਸਤ ਖਾਇ ਕੈ ॥ਦਹਸ਼ਤ
ਬਚੇ ਸੁ ਮਾਰੇ ਮਾਰੇ; ਰਹਦੇ ਰਾਇ ਥੈ ॥ ੨ਘ॥ਥੈਂ
ਪਉੜੀ ॥ 
ਰੋਹ ਹੋਇ ਬੁਲਾਏ; ਰਾਕਸ ਰਾਇ ਨੇ ॥ਰਾਕਸ਼ਿ
ਬੈਠੇ ਮਤਾ ਪਕਾਏ; ਦੁਰਗਾ ਲਿਆਵਣੀ ॥ 
ਚੰਡ ਅਰ ਮੁੰਡ ਪਠਾਏ; ਬਹੁਤਾ ਕਟਕੁ ਦੈ ॥ 
ਜਾਪੇ ਛੱਪਰ ਛਾਏ; ਬਣੀਆ ਕੇਜਮਾ ॥ਕੇਜ਼ਮਾਂ
ਜੇਤੇ ਰਾਇ ਬੁਲਾਏ; ਚੱਲੇ ਜੁੱਧ ਨੋ ॥ 
ਜਣ ਜਮਪੁਰ ਪਕੜ ਚਲਾਏ; ਸਭੇ ਮਾਰਨੇ ॥ ੩੦॥ 
ਪਉੜੀ ॥ 
ਢੋਲ ਨਗਾਰੇ ਵਾਏ; ਦਲਾਂ ਮੁਕਾਬਲਾ ॥ 
ਰੋਹ ਰੁਹੇਲੇ ਆਏ; ਉਤੇ ਰਾਕਸਾਂ ॥ਰਾਕਸ਼ਾਂ
ਸਭਨੀ ਤੁਰੇ ਨਚਾਏ; ਬਰਛੇ ਪਕੜਿ ਕੈ ॥ਸਭਨੀਂ
ਬਹੁਤੇ ਮਾਰ ਗਿਰਾਏ; ਅੰਦਰ ਖੇਤ ਦੈ ॥ 
ਤੀਰੀ ਛਹਬਰ ਲਾਈ; ਬੁੱਠੀ ਦੇਵਤਾ ॥ ੩੧॥ਤੀਰੀਂ
ਭੇਰੀ ਸੰਖ ਵਜਾਏ; ਸੰਘਰਿ ਰੱਚਿਆ ॥ 
ਤਣਿ ਤਣਿ ਤੀਰ ਚਲਾਏ; ਦੁਰਗਾ ਧਨਖ ਲੈ ॥ 
ਜਿਨੀ ਦਸਤ ਉਠਾਏ; ਰਹੇ ਨ ਜੀਵਦੇ ॥ 
ਚੰਡ ਅਰ ਮੁੰਡ ਖਪਾਏ; ਦੋਨੋ ਦੇਵਤਾ ॥ ੩੨॥ 
ਸੁੰਭ ਨਿਸੁੰਭ ਰਿਸਾਏ; ਮਾਰੇ ਦੈਤ ਸੁਣ ॥ 
ਜੋਧੇ ਸਭ ਬੁਲਾਏ; ਆਪਣੇ ਮਜਲਸੀ ॥ 
ਜਿਨੀ ਦੇਉ ਭਜਾਏ; ਇੰਦ੍ਰ ਜੇਹਵੇ ॥ 
ਤੇਈ ਮਾਰ ਗਿਰਾਏ; ਪਲ ਵਿਚ ਦੇਵਤਾ ॥ 
ਓਨੀ ਦਸਤੀ ਦਸਤ ਵਜਾਏ; ਤਿਨਾ ਚਿਤ ਕਰਿ ॥ਦਸਤੀਂ
ਫਿਰ ਸ੍ਰਣਵਤਬੀਜ ਚਲਾਏ; ਬੀੜੇ ਰਾਇ ਦੇ ॥ 
ਸੰਜ ਪਟੇਲਾ ਪਾਏ; ਚਿਲਕਤ ਟੋਪੀਆਂ ॥ 
ਲੁੱਝਣ ਨੋ ਅਰੜਾਏ; ਰਾਕਸ ਰੋਹਲੇ ॥ 
ਕਦੇ ਨ ਕਿਨੇ ਹਟਾਏ; ਜੁੱਧ ਮਚਾਇ ਕੈ ॥ 
ਮਿਲ ਤੇਈ ਦਾਨੋ ਆਏ; ਹੁਣ ਸੰਘਰਿ ਦੇਖਣਾ ॥ ੩੩॥ 
ਪਉੜੀ ॥ 
ਦੈਤੀ ਡੰਡ ਉਭਾਰੀ; ਨੇੜੈ ਆਇ ਕੈ ॥ਦੈਂਤੀਂ
ਸਿੰਘ ਕਰੀ ਅਸਵਾਰੀ; ਦੁਰਗਾ ਸੋਰ ਸੁਣ ॥ਸ਼ੋਰ
ਖੱਬੈ ਦਸਤ ਉਭਾਰੀ; ਗਦਾ ਫਿਰਾਇ ਕੈ ॥ 
ਸੈਨਾ ਸਭ ਸੰਘਾਰੀ; ਸ੍ਰਣਵਤਬੀਜ ਦੀ ॥ 
ਜਣ ਮਦ ਖਾਇ ਮਦਾਰੀ; ਘੂਮਨ ਸੂਰਮੇ ॥ 
ਅਗਣਤ ਪਾਉ ਪਸਾਰੀ; ਰੁਲੇ ਅਹਾੜ ਵਿਚਿ ॥ਪਾਉਂ
ਜਾਪੇ ਖੇਡ ਖਿਡਾਰੀ; ਸੁੱਤੇ ਫਾਗ ਨੂੰ ॥ ੩੪॥ 
ਪਉੜੀ ॥ 
ਸ੍ਰਣਵਤਬੀਜ ਹਕਾਰੇ; ਰਹਿੰਦੇ ਸੂਰਮੇ ॥ 
ਜੋਧੇ ਜੇਡ ਮੁਨਾਰੇ; ਦਿੱਸਨ ਖੇਤ ਵਿਚਿ ॥ 
ਸਭਨੀ ਦਸਤ ਉਭਾਰੇ; ਤੇਗਾਂ ਧੂਹਿ ਕੈ ॥ਸਭਨੀਂ
ਮਾਰੋ ਮਾਰ ਪੁਕਾਰੇ; ਆਏ ਸਾਹਮਣੇ ॥ 
ਸੰਜਾ ਤੇ ਠਣਿਕਾਰੇ; ਤੇਗੀਂ ਉੱਬਰੇ ॥ਸੰਜਾਂ
ਘਾੜ ਘੜਨਿ ਠਠਿਆਰੇ; ਜਾਣਿ ਬਣਾਇ ਕੈ ॥ ੩੫॥ 
ਸੱਟ ਪਈ ਜਮਧਾਣੀ; ਦਲਾਂ ਮੁਕਾਬਲਾ ॥ਜਮਧਾਣੀਂ
ਘੂਮਰ ਬਰਗਸਤਾਣੀ; ਦਲ ਵਿਚਿ ਘੱਤੀਓ ॥ 
ਸਣੇ ਤੁਰਾ ਪਲਾਣੀ; ਡਿੱਗਣ ਸੂਰਮੇ ॥ਤੁਰਾਂ, ਪਲਾਣੀਂ
ਉਠਿ ਉਠਿ ਮੰਗਣਿ ਪਾਣੀ; ਘਾਇਲ ਘੂਮਦੇ ॥ 
ਏਵਡੁ ਮਾਰਿ ਵਿਹਾਣੀ; ਉਪਰ ਰਾਕਸਾਂ ॥ 
ਬਿੱਜਲ ਜਿਉ ਝਰਲਾਣੀ; ਉੱਠੀ ਦੇਵਤਾ ॥ ੩ਘ॥ 
ਪਉੜੀ ॥ 
ਚੋਬੀ ਧਉਸ ਉਭਾਰੀ; ਦਲਾਂ ਮੁਕਾਬਲਾ ॥ਧਉਂਸ
ਸਭੋ ਸੈਨਾ ਮਾਰੀ; ਪਲ ਵਿਚਿ ਦਾਨਵੀ ॥ਦਾਨਵੀਂ
ਦੁਰਗਾ ਦਾਨੋ ਮਾਰੇ; ਰੋਹ ਬਢਾਇ ਕੈ ॥ 
ਸਿਰ ਵਿਚ ਤੇਗ ਵਗਾਈ; ਸ੍ਰਣਵਤਬੀਜ ਦੇ ॥ ੩੭॥ 
ਅਗਣਤ ਦਾਨੋ ਭਾਰੇ; ਹੋਏ ਲੋਹੂਆ ॥ 
ਜੋਧੇ ਜੇਡ ਮੁਨਾਰੇ; ਅੰਦਰਿ ਖੇਤ ਦੈ ॥ 
ਦੁਰਗਾ ਨੋ ਲਲਕਾਰੇ; ਆਵਣ ਸਾਹਮਣੇ ॥ 
ਦੁਰਗਾ ਸਭ ਸੰਘਾਰੇ; ਰਾਕਸ ਆਂਵਦੇ ॥ 
ਰਤੂ ਦੇ ਪਰਨਾਲੇ; ਤਿਨ ਤੇ ਭੁਇ ਪਏ ॥ਭੁਇੰ
ਉੱਠੇ ਕਾਰਣਿਆਰੇ; ਰਾਕਸ ਹੜਹੜਾਇ ॥ ੩੮॥ 
ਧਗਾ ਸੰਗਲੀਆਲੀ; ਸੰਘਰ ਵਾਇਆ ॥ਧੱਗਾਂ
ਬਰਛੀ ਬੰਬਲੀਆਲੀ; ਸੂਰੇ ਸੰਘਰੇ ॥ 
ਭੇੜਿ ਮਚਿਆ ਬੀਰਾਲੀ; ਦੁਰਗਾ ਦਾਨਵੀਂ ॥ 
ਮਾਰ ਮਚੀ ਮੁਹਰਾਲੀ; ਅੰਦਰਿ ਖੇਤ ਦੈ ॥ 
ਜਣ ਨਟ ਲੱਥੇ ਛਾਲੀ; ਢੋਲਿ ਬਜਾਇ ਕੈ ॥ਨੱਟ, ਛਾਲੀਂ
ਲੋਹੂ ਫਾਥੀ ਜਾਲੀ; ਲੋਥੀ ਜਮਧੜੀ ॥ਜਾẈੀ, ਲੋਥੀਂ
ਘਣ ਵਿਚਿ ਜਿਉ ਛੰਛਾਲੀ; ਤੇਗਾਂ ਹੱਸੀਆਂ ॥ 
ਘੁੱਮਰਆਰਿ ਸਿਆਲੀ; ਬਣੀਆਂ ਕੇਜਮਾਂ ॥ ੩ਘ॥ਸਿਆਲੀਂ; ਕੇਜ਼ਮਾਂ
ਧਗਾ ਸੂਲੀ ਬਜਾਈਆਂ; ਦਲਾਂ ਮੁਕਾਬਲਾ ॥ਧੱਗਾਂ, ਸੂਲੀਂ
ਧੂਹਿ ਮਿਆਨੋ ਲਈਆਂ; ਜੁਆਨੀ ਸੂਰਮੀ ॥ਜੁਆਨੀਂ, ਸੂਰਮੀਂ
ਸ੍ਰਣਵਤਬੀਜ ਬਧਾਈਆਂ; ਅਗਣਤ ਸੂਰਤਾਂ ॥ 
ਦੁਰਗਾ ਸਉਹੇਂ ਆਈਆਂ; ਰੋਹ ਬਢਾਇ ਕੈ ॥ 
ਸਭਨੀ ਆਣ ਵਗਾਈਆਂ; ਤੇਗਾਂ ਧੂਹਿ ਕੈ ॥ਸਭਨੀਂ
ਦੁਰਗਾ ਸਭ ਬਚਾਈਆਂ; ਢਾਲ ਸੰਭਾਲ ਕੈ ॥ 
ਦੇਵੀ ਆਪ ਚਲਾਈਆਂ; ਤਕਿ ਤਕਿ ਦਾਨਵੀ ॥ਦਾਨਵੀਂ
ਲੋਹੂ ਨਾਲਿ ਡੁਬਾਈਆਂ; ਤੇਗਾਂ ਨੰਗੀਆਂ ॥ 
ਸਾਰਸੁਤੀ ਜਣੁ ਨਾਈਆਂ; ਮਿਲ ਕੈ ਦੇਵੀਆਂ ॥ਨ੍ਹਾਈਆਂ
ਸਭੇ ਮਾਰ ਗਿਰਾਈਆਂ; ਅੰਦਰਿ ਖੇਤ ਦੈ ॥ 
ਤਿੱਦੂੰ ਫੇਰਿ ਸਵਾਈਆਂ; ਹੋਈਆਂ ਸੂਰਤਾਂ ॥ ੪੦॥ 
ਪਉੜੀ ॥ 
ਸੂਰੀ ਸੰਘਰੁ ਰਚਿਆ; ਢੋਲ ਸੰਖ ਨਗਾਰੇ ਵਾਇ ਕੈ ॥ਸੂਰੀਂ
ਚੰਡਿ ਚਿਤਾਰੀ ਕਾਲਕਾ; ਮਨ ਬਾਹਲਾ ਰੋਸ ਬਢਾਇ ਕੈ ॥ 
ਨਿਕਲੀ ਮੱਥਾ ਫੋੜਿ ਕੈ; ਜਣੁ ਫਤੇ ਨੀਸਾਣ ਬਜਾਇ ਕੈ ॥ 
ਜਾਗ ਸੁ ਜੰਮੀ ਜੁੱਧ ਨੂੰ; ਜਰਵਾਣਾ ਜਣ ਮਰੜਾਇ ਕੈ ॥ 
ਦਲ ਵਿਚਿ ਘੇਰਾ ਘੱਤਿਆ; ਜਣ ਸੀਂਹ ਤੁਰਿਆ ਗਣਿਣਾਇ ਕੈ ॥ 
ਆਪ ਵਿਸੂਲਾ ਹੋਇਆ; ਤਿਹੁ ਲੋਕਾਂ ਤੇ ਖੁਨਸਾਇ ਕੈ ॥ 
ਰੋਹ ਸਿਧਾਈਆਂ ਚਕ੍ਰ ਪਾਣਿ ਕਰ ਨਿੰਦਾ ਖੜਗ ਉਠਾਇ ਕੈ ॥ 
ਅਗੈ ਰਾਕਸ ਬੈਠੇ ਰੋਹਲੇ; ਤੀਰੀ ਤੇਗੀ ਛਹਬਰ ਲਾਇ ਕੈ ॥ਤੀਰੀਂ. ਤੇਗ਼ੀਂ
ਪਕੜ ਪਛਾੜੇ ਰਾਕਸਾਂ; ਦਲ ਦੈਤਾਂ ਅੰਦਰਿ ਜਾਇ ਕੈ ॥ਦੈਂਤਾਂ
ਬਹੁ ਕੇਸੀ ਪਕੜਿ ਪਛਾੜਿਅਨਿ; ਤਿਨ ਅੰਦਰਿ ਧੂਮ ਰਚਾਇ ਕੈ ॥ਕੇਸੀਂ
ਬਡੇ ਬਡੇ ਚੁਣਿ ਸੂਰਮੇ; ਗਹਿ ਕੋਟੀ ਦਏ ਚਲਾਇ ਕੈ ॥ 
ਰਣਿ ਕਾਲੀ ਗੁੱਸਾ ਖਾਇ ਕੈ ॥ ੪੧॥ 
ਪਉੜੀ ॥ 
ਦੁਹਾ ਕੰਧਾਰਾ ਮੁਹਿ ਜੁੜੇ; ਅਣੀਆਰਾਂ ਚੋਈਆਂ ॥ 
ਧੂਹਿ ਕਿਰਪਾਣਾਂ ਤਿੱਖੀਆਂ; ਨਾਲ ਲੋਹੂ ਧੋਈਆਂ ॥ 
ਹੂਰਾਂ ਸ੍ਰਣਵਤਬੀਜ ਨੂੂੰ; ਘਤਿ ਘੇਰਿ ਖਲੋਈਆਂ ॥ 
ਲਾੜਾ ਦੇਖਨ ਲਾੜੀਆਂ; ਚਉਗਿਰਦੇ ਹੋਈਆਂ ॥ ੪੨॥ 
ਚੋਬੀ ਧਉਸਾ ਪਾਈਆਂ; ਦਲਾਂ ਮੁਕਾਬਲਾ ॥ਚੋਬੀਂਂ, ਧਉਸਾਂ
ਦਸਤੀ ਧੂਹਿ ਨਚਾਈਆਂ; ਤੇਗਾਂ ਨੰਗੀਆਂ ॥ਦਸਤੀਂ
ਸੂਰਿਆਂ ਦੇ ਤਨ ਲਾਈਆਂ; ਮਰਦਾਂ ਘੋੜਿਆਂ ॥ 
ਜੋਗਣੀਆਂ ਮਿਲਿ ਧਾਈਆਂ; ਲੋਹੂ ਭੱਖਣਾ ॥ 
ਫਉਜਾਂ ਮਾਰ ਹਟਾਈਆਂ; ਦੇਵਾਂ ਦਾਨਵਾਂ ॥ 
ਭਜਦੀ ਕਥਾ ਸੁਣਾਈਆਂ; ਰਾਜੇ ਸੁੰਭ ਥੈ ॥ਭੱਜਦੀਂ, ਥੈਂ
ਭੂਈਂ ਨ ਪਉਣੈ ਪਾਈਆਂ; ਬੂੰਦਾ ਰਕਤ ਦੀਆਂ ॥ 
ਕਾਲੀ ਖੇਤ ਖਪਾਈਆਂ; ਸਭੇ ਸੂਰਤਾਂ ॥ 
ਬਹੁਤੀ ਸਿਰੀ ਬਿਹਾਈਆਂ; ਘੜੀਆਂ ਕਾਲ ਕੀਆਂ ॥ਬਹੁਤੀਂ, ਸਿਰੀਂ
ਜਾਣਿ ਨ ਜਾਏ ਮਾਈਆਂ; ਜੂਝੇ ਸੂਰਮੇ ॥ ੪੩॥ 
ਸੁੰਭ ਸੁਣੀ ਕਰਹਾਲੀ; ਸ੍ਰਣਵਤਬੀਜ ਦੀ ॥ 
ਰਣ ਵਿਚਿ ਕਿਨੈ ਨ ਝਾਲੀ; ਦੁਰਗਾ ਆਂਵਦੀ ॥ 
ਬਹੁਤੇ ਬੀਰ ਜਟਾਲੀ; ਉਠੇ ਆਖ ਕੈ ॥ 
ਚੋਟਾ ਪਾਨ ਤਬਾਲੀ; ਜਾਸਨ ਜੁੱਧ ਨੂੰ ॥ 
ਥਰਿ ਥਰਿ ਪ੍ਰਿਥਮੀ ਚਾਲੀ; ਦਲਾਂ ਚੜੰਦਿਆਂ ॥ 
ਨਾਉ ਜਿਵੇ ਹੈ ਹਾਲੀ; ਸਹੁ ਦਰੀਆਉ ਵਿਚਿ ॥ 
ਧੂੜਿ ਉਤਾਹਾਂ ਘਾਲੀ ਛੜੀ ਤੁਰੰਗਮਾਂ ॥ਛੜੀਂ
ਜਾਣਿ ਪੁਕਾਰੂ ਚਾਲੀ; ਧਰਤੀ ਇੰਦ੍ਰ ਥੈ ॥ ੪੪॥ਥੈਂ
ਪਉੜੀ ॥ 
ਆਹਰ ਮਿਲਿਆ ਆਹਰੀਆਂ; ਸੈਨ ਸੂਰਿਆਂ ਸਾਜੀ ॥ 
ਚੱਲੇ ਸਉਹੇ ਦੁਰਗਸਾਹ; ਜਣੁ ਕਾਬੈ ਹਾਜੀ ॥ 
ਤੀਰੀ ਤੇਗੀ ਜਮਧੜੀ; ਰਣਿ ਵੰਡੀ ਭਾਜੀ ॥ਤੀਰੀਂ, ਤੇਗੀਂ, ਜਮਧੜੀਂ
ਇਕ ਘਾਇਲ ਘੂਮਨਿ ਸੂਰਮੇ; ਜਣੁ ਮਕਤਬਿ ਕਾਜੀ ॥ਕਾਜ਼ੀ
ਇਕ ਬੀਰ ਪਰੋਤੇ ਬਰਛੀਏ; ਜਿਉ ਝੁਕਿ ਪਉਨ ਨਿਵਾਜੀ ॥ਨਿਵਾਜ਼ੀ
ਇਕ ਦੁਰਗਾ ਸਉਹੇ ਖੁਣਸ ਕੈ; ਖੁਣਸਾਇਨ ਤਾਜੀ ॥ਸਉਹੇਂ
ਇਕ ਧਾਵਨਿ ਦੁਰਗਾ ਸਾਮ੍ਹਣੇ; ਜਿਉ ਭੁਖਿਆਏ ਪਾਜੀ ॥ 
ਕਦੇ ਨ ਰੱਜੇ ਜੁਧ ਤੇ; ਰਜ ਹੋਏ ਰਾਜੀ ॥ ੪੫॥ਰੱਜ, ਰਾਜ਼ੀ
ਬੱਜੇ ਸੰਗਲੀਆਲੇ; ਸੰਘਰਿ ਡੋਹਰੇ ॥ 
ਡਹੇ ਜੁ ਖੇਤ ਜਟਾਲੇ; ਹਾਠਾਂ ਜੋੜਿ ਕੈ ॥ 
ਨੇਜੇ ਬੰਬਲੀਆਲੇ; ਦਿੱਸਨਿ ਓਰੜੇ ॥ 
ਚੱਲੇ ਜਾਣ ਜਟਾਲੇ; ਨਾਵਨ ਗੰਗ ਨੂੰ ॥ ੪ਘ॥ਨ੍ਹਾਵਨ
ਪਉੜੀ ॥ 
ਦੁਰਗਾ ਅਤੈ ਦਾਨਵੀ; ਸੂਲ ਹੋਈਆਂ ਕੰਗਾਂ ॥ਦਾਨਵੀਂ
ਵਾਛੜ ਘੱਤੀ ਸੂਰਿਆਂ; ਵਿਚ ਖੇਤ ਖਤੰਗਾਂ ॥ 
ਧੂਹਿ ਕ੍ਰਿਪਾਣਾ ਤਿਖੀਆਂ; ਬਢਿ ਲਾਹਨਿ ਅੰਗਾਂ ॥ਕ੍ਰਿਪਾਣਾਂ
ਪਹਿਲਾ ਦਲਾਂ ਮਿਲੰਦਿਆਂ; ਭੇੜ ਪਇਆ ਨਿਹੰਗਾਂ ॥ ੪੭॥ਪਹਿਲਾਂ
ਪਉੜੀ ॥ 
ਓਰੜ ਫਉਜਾਂ ਆਈਆਂ; ਬੀਰ ਚੜੇ ਕੰਧਾਰੀ ॥ 
ਸੜਕਿ ਮਿਆਨੋ ਕਢੀਆਂ; ਤਿੱਖੀਆਂ ਤਰਵਾਰੀ ॥ਸੜੱਕਿ, ਮਿਆਨੋਂ, ਤਰਵਾਰੀਂ
ਕੜਕਿ ਉਠੇ ਰਣ ਮੱਚਿਆ; ਵੱਡੇ ਹੰਕਾਰੀ ॥ 
ਸਿਰ ਧੜ ਬਾਹਾਂ ਗੰਨਲੇ; ਫੁਲ ਜੇਹੈ ਬਾੜੀ ॥ਬਾੜੀਂ
ਜਾਪੇ ਕਟੇ ਬਾਢੀਆਂ; ਰੁਖ ਚੰਦਨ ਆਰੀ ॥ ੪੮॥ਆਰੀਂ
ਦੁਹਾਂ ਕੰਧਾਰਾਂ ਮੁਹਿ ਜੁੜੇ; ਜਾ ਸੱਟ ਪਈ ਖਰਵਾਰ ਕਉ ॥ 
ਤਕਿ ਤਕਿ ਕੈਬਰ ਦੁਰਗਸਾਹ; ਤਕਿ ਮਾਰੇ ਭਲੇ ਜੁਝਾਰ ਕਉ ॥ 
ਪੈਦਲ ਮਾਰੇ ਹਾਥੀਆਂ ਸੰਗਿ ਰਥ ਗਿਰੇ ਅਸਵਾਰ ਕਉ ॥ 
ਸੋਹਨ ਸੰਜਾ ਬਾਗੜਾ; ਜਣੁ ਲੱਗੇ ਫੁੱਲ ਅਨਾਹ ਕਉ ॥ਸੰਜਾਂ, ਬਾਗੜਾਂ
ਗੁੱਸੇ ਆਈ ਕਾਲਕਾ; ਹਥਿ ਸੱਜੇ ਲੈ ਤਲਵਾਰ ਕਉ ॥ 
ਏਦੂ ਪਾਰਉ ਓਤ ਪਾਰ; ਹਰਨਾਕਸਿ ਕਈ ਹਜਾਰ ਕਉ ॥ਏਦੂੰ, ਪਾਰਉਂ, ਹਰਨਾਕਸ਼ਿ, ਹਜ਼ਾਰ
ਜਿਣਿ ਇੱਕਾ ਰਹੀ, ਕੰਧਾਰ ਕਉ ॥ 
ਸਦ ਰਹਮਤ, ਤੇਰੇ ਵਾਰ ਕਉ ॥ ੪ਘ॥ 
ਪਉੜੀ ॥ 
ਦੁਹਾਂ ਕੰਧਾਰਾਂ ਮੁਹਿ ਜੁੜੇ; ਸੱਟ ਪਈ ਜਮਧਾਣ ਕਉ ॥ 
ਤਦ ਖਿੰਗ ਨਸੁੰਭ ਨਚਾਇਆ; ਡਾਲ ਉਪਰਿ ਬਰਗਸਤਾਣ ਕਉ ॥ 
ਫੜੀ ਬਿਲੰਦ ਮਗਾਇਉਸ; ਫੁਰਮਾਇਸ ਕਰਿ ਮੁਲਤਾਨ ਕਉ ॥ਫੁਰਮਾਇਸ਼
ਗੁੱਸੇ ਆਈ ਸਾਹਮਣੇ; ਰਣ ਅੰਦਰਿ ਘੱਤਣ ਘਾਣ ਕਉ ॥ 
ਅਗੈ ਤੇਗ ਵਗਾਈ ਦੁਰਗਸਾਹ; ਬਢ ਸੁੰਭਨ ਬਹੀ ਪਲਾਣ ਕਉ ॥ 
ਰੜਕੀ ਜਾਇ ਕੈ ਧਰਤ ਕਉ; ਬੱਢ ਪਾਖਰ ਬੱਢ ਕਿਕਾਣ ਕਉ ॥ 
ਬੀਰ ਪਲਾਣੋ ਡਿੱਗਿਆ; ਕਰਿ ਸਿਜਦਾ ਸੁੰਭ ਸੁਜਾਣ ਕਉ ॥ 
ਸਾਬਾਸ, ਸਲੋਣੇ ਖਾਣ ਕਉ ॥ਸ਼ਾਬਾਸ਼
ਸਦਾ ਸਾਬਾਸ, ਤੇਰੇ ਤਾਣ ਕਉ ॥ਸ਼ਾਬਾਸ਼
ਤਾਰੀਫਾਂ, ਪਾਨ ਚਬਾਨ ਕਉ ॥ 
ਸਦ ਰਹਮਤ, ਕੈਫਾਂ ਖਾਨ ਕਉ ॥ 
ਸਦ ਰਹਮਤ, ਤੁਰੇ ਨਚਾਣ ਕਉ ॥ ੫੦॥ 
ਪਉੜੀ ॥ 
ਦੁਰਗਾ ਅਤੈ ਦਾਨਵੀ; ਗਹ ਸੰਘਰਿ ਕੱਥੇ ॥ਦਾਨਵੀਂ
ਓਰੜ ਉੱਠੇ ਸੂਰਮੇ; ਆ ਡਾਹੇ ਮੱਥੇ ॥ 
ਕੱਟ ਤੁਫੰਗੀ ਕੈਬਰੀ; ਦਲ ਗਾਹਿ ਨਿਕੱਥੇ ॥ਕੈਬਰੀਂ
ਦੇਖਨਿ ਜੰਗ ਫਰੇਸ਼ਤੇ; ਅਸਮਾਨੋ ਲੱਥੇ ॥ ੫੧॥ਅਸਮਾਨੋਂ
ਪਉੜੀ ॥ 
ਦੁਹਾਂ ਕੰਧਾਰਾਂ ਮੁਹ ਜੁੜੇ; ਦਲ ਘੁਰੇ ਨਗਾਰੇ ॥ 
ਓਰੜ ਆਏ ਸੂਰਮੇ; ਸਿਰਦਾਰ ਅਣਿਆਰੇ ॥ 
ਲੈ ਕੇ ਤੇਗਾਂ ਬਰਛੀਆਂ; ਹਥਿਆਰ ਉਭਾਰੇ ॥ 
ਟੋਪ ਪਟੇਲਾ ਪਾਖਰਾਂ; ਗਲਿ ਸੰਜ ਸਵਾਰੇ ॥ 
ਲੈ ਕੇ ਬਰਛੀ ਦੁਰਗਸਾਹ; ਬਹੁ ਦਾਨਵ ਮਾਰੇ ॥ 
ਚੜੇ ਰਥੀ ਗਜ ਘੋੜਿਈ; ਮਾਰ ਭੁਇ ਤੇ ਡਾਰੇ ॥ਰਥੀਂ, ਘੋੜਿਈਂ, ਭੁਇੰ
ਜਾਣ ਹਲਵਾਈ ਸੀਖ ਨਾਲ; ਵਿੰਨ੍ਹ ਵੜੇ ਉਤਾਰੇ ॥ ੫੨॥ 
ਪਉੜੀ ॥ 
ਦੁਹਾਂ ਕੰਧਾਰਾਂ ਮੁਹਿ ਜੁੜੇ; ਨਾਲ ਧਉਸਾ ਭਾਰੀ ॥ 
ਲਈ ਭਗਉਤੀ ਦੁਰਗਸਾਹ; ਵਰ ਜਾਗਨ ਭਾਰੀ ॥ 
ਲਾਈ ਰਾਜੇ ਸੁੰਭ ਨੋ; ਰਤੁ ਪੀਐ ਪਿਆਰੀ ॥ 
ਸੁੰਭ ਪਲਾਣੋ ਡਿੱਗਿਆ; ਉਪਮਾ ਬੀਚਾਰੀ ॥ 
ਡੁਬ ਰਤੂ ਨਾਲਹੁ ਨਿਕਲੀ; ਬਰਛੀ ਦੁਧਾਰੀ ॥ਨਾਲਹੁੰ
ਜਾਣ ਰਜਾਦੀ ਉਤਰੀ; ਪੈਨ ਸੂਹੀ ਸਾਰੀ ॥ ੫੩॥ਪੈਨ੍ਹ, ਸਾਰ੍ਹੀ
ਪਉੜੀ ॥ 
ਦੁਰਗਾ ਅਤੈ ਦਾਨਵੀ; ਭੇੜ ਪਇਆ ਸਬਾਹੀਂ ॥ਦਾਨਵੀਂ
ਸਸਤ੍ਰ ਪਜੂਤੇ ਦੁਰਗਸਾਹ; ਗਹ ਸਭਨੀਂ ਬਾਹੀਂ ॥ਸ਼ਸਤ੍ਰ
ਸੁੰਭ ਨਿਸੁੰਭ ਸੰਘਾਰਿਆ; ਵਥ ਜੇਹੇ ਸਾਹੀਂ ॥ਸ਼ਾਹੀਂ
ਫਉਜਾਂ ਰਾਕਸਿਆਰੀਆਂ; ਦੇਖਿ ਰੋਵਨਿ ਧਾਹੀਂ ॥ 
ਮੁਹਿ ਕੁੜੂਚੇ ਘਾਹ ਦੇ; ਛੱਡ ਘੋੜੇ ਰਾਹੀਂ ॥ 
ਭਜਦੇ ਹੋਏ ਮਾਰੀਅਨ; ਮੁੜ ਝਾਕਨ ਨਾਹੀਂ ॥ ੫੪॥ 
ਪਉੜੀ ॥ 
ਸੁੰਭ ਨਿਸੁੰਭ ਪਠਾਇਆ; ਜਮ ਦੇ ਧਾਮ ਨੋ ॥ 
ਇੰਦ੍ਰ ਸੱਦ ਬੁਲਾਇਆ; ਰਾਜ ਅਭਿਸ਼ੇਖ ਨੋ ॥ 
ਸਿਰ ਪਰ ਛਤ੍ਰ ਫਿਰਾਇਆ; ਰਾਜੇ ਇੰਦ੍ਰ ਦੈ ॥ 
ਚਉਦਹ ਲੋਕਾਂ ਛਾਇਆ; ਜਸੁ ਜਗਮਾਤ ਦਾ ॥ 
ਦੁਰਗਾ ਪਾਠ ਬਣਾਇਆ; ਸਭੇ ਪਉੜੀਆਂ ॥ 
ਫੇਰ ਨ ਜੂਨੀ ਆਇਆ; ਜਿਨ ਇਹ ਗਾਇਆ ॥ ੫੫॥