| ਗੁਰਬਾਣੀ ਪਾਠ | ਉਚਾਰਨ ਸੇਧ |
|---|---|
| ੴ ਸਤਿ ਗੁਰਪ੍ਰਸਾਦਿ ॥ | |
| ਫੁਨਹੇ ਮਹਲਾ ੫ | |
| ਹਾਥਿ ਕਲੰਮ ਅਗੰਮ, ਮਸਤਕਿ ਲੇਖਾਵਤੀ ॥ | |
| ਉਰਝਿ ਰਹਿਓ ਸਭ ਸੰਗਿ, ਅਨੂਪ ਰੂਪਾਵਤੀ ॥ | |
| ਉਸਤਤਿ ਕਹਨੁ ਨ ਜਾਇ, ਮੁਖਹੁ ਤੁਹਾਰੀਆ ॥ | ਮੁਖਹੁਂ |
| ਮੋਹੀ ਦੇਖਿ ਦਰਸੁ, ਨਾਨਕ ਬਲਿਹਾਰੀਆ ॥੧॥ | ਦਰਸ਼ |
| ਸੰਤ ਸਭਾ ਮਹਿ ਬੈਸਿ ਕਿ, ਕੀਰਤਿ ਮੈ ਕਹਾਂ ॥ | ਮੈਂ |
| ਅਰਪੀ ਸਭੁ ਸੀਗਾਰੁ, ਏਹੁ ਜੀਉ ਸਭੁ ਦਿਵਾ ॥ | ਅਰਪੀਂ, ਸ਼ੀਂਗਾਰੁ, ਦਿਵਾਂ |
| ਆਸ ਪਿਆਸੀ ਸੇਜ ਸੁ ਕੰਤਿ ਵਿਛਾਈਐ ॥ | |
| ਹਰਿਹਾਂ, ਮਸਤਕਿ ਹੋਵੈ ਭਾਗੁ, ਤ ਸਾਜਨੁ ਪਾਈਐ ॥੨॥ | |
| ਸਖੀ, ਕਾਜਲ ਹਾਰ ਤੰਬੋਲ, ਸਭੈ ਕਿਛੁ ਸਾਜਿਆ ॥ | |
| ਸੋਲਹ ਕੀਏ ਸੀਗਾਰ, ਕਿ ਅੰਜਨੁ ਪਾਜਿਆ ॥ | ਸੋਲਹਂ, ਸ਼ੀਂਗਾਰ |
| ਜੇ ਘਰਿ ਆਵੈ ਕੰਤੁ, ਤ ਸਭੁ ਕਿਛੁ ਪਾਈਐ ॥ | |
| ਹਰਿਹਾਂ, ਕੰਤੈ ਬਾਝੁ ਸੀਗਾਰੁ, ਸਭੁ ਬਿਰਥਾ ਜਾਈਐ ॥੩॥ | ਸ਼ੀਂਗਾਰੁ |
| ਜਿਸੁ ਘਰਿ ਵਸਿਆ ਕੰਤੁ, ਸਾ ਵਡਭਾਗਣੇ ॥ | |
| ਤਿਸੁ ਬਣਿਆ ਹਭੁ ਸੀਗਾਰੁ, ਸਾਈ ਸੋਹਾਗਣੇ ॥ | ਸ਼ੀਂਗਾਰੁ |
| ਹਉ ਸੁਤੀ ਹੋਇ ਅਚਿੰਤ, ਮਨਿ ਆਸ ਪੁਰਾਈਆ ॥ | ਹਉਂ |
| ਹਰਿਹਾਂ, ਜਾ ਘਰਿ ਆਇਆ ਕੰਤੁ, ਤ ਸਭੁ ਕਿਛੁ ਪਾਈਆ ॥੪॥ | ਜਾਂ |
| ਆਸਾ ਇਤੀ ਆਸ, ਕਿ ਆਸ ਪੁਰਾਈਐ ॥ | |
| ਸਤਿਗੁਰ ਭਏ ਦਇਆਲ, ਤ ਪੂਰਾ ਪਾਈਐ ॥ | |
| ਮੈ ਤਨਿ ਅਵਗਣ ਬਹੁਤੁ, ਕਿ ਅਵਗਣ ਛਾਇਆ ॥ | ਮੈਂ |
| ਹਰਿਹਾਂ, ਸਤਿਗੁਰ ਭਏ ਦਇਆਲ, ਤ ਮਨੁ ਠਹਰਾਇਆ ॥੫॥ | |
| ਕਹੁ ਨਾਨਕ, ਬੇਅੰਤੁ ਬੇਅੰਤੁ ਧਿਆਇਆ ॥ | |
| ਦੁਤਰੁ ਇਹੁ ਸੰਸਾਰੁ, ਸਤਿਗੁਰੂ ਤਰਾਇਆ ॥ | ਦੁਤੱਰ |
| ਮਿਟਿਆ ਆਵਾਗਉਣੁ, ਜਾਂ ਪੂਰਾ ਪਾਇਆ ॥ | |
| ਹਰਿਹਾਂ, ਅੰਮ੍ਰਿਤੁ ਹਰਿ ਕਾ ਨਾਮੁ, ਸਤਿਗੁਰ ਤੇ ਪਾਇਆ ॥੬॥ | |
| ਮੇਰੈ ਹਾਥਿ ਪਦਮੁ, ਆਗਨਿ ਸੁਖ ਬਾਸਨਾ ॥ | ਆਂਗਨਿ |
| ਸਖੀ, ਮੋਰੈ ਕੰਠਿ ਰਤੰਨੁ, ਪੇਖਿ ਦੁਖੁ ਨਾਸਨਾ ॥ | |
| ਬਾਸਉ ਸੰਗਿ ਗੁਪਾਲ, ਸਗਲ ਸੁਖ ਰਾਸਿ ਹਰਿ ॥ | ਬਾਸਉਂ |
| ਹਰਿਹਾਂ, ਰਿਧਿ ਸਿਧਿ ਨਵ ਨਿਧਿ, ਬਸਹਿ ਜਿਸੁ ਸਦਾ ਕਰਿ ॥੭॥ | ਬਸਹਿਂ |
| ਪਰ ਤ੍ਰਿਅ ਰਾਵਣਿ ਜਾਹਿ, ਸੇਈ ਤਾਲਾਜੀਅਹਿ ॥ | ਜਾਹਿਂ, ਤਾਲਾਂਜੀਅਹਿਂ |
| ਨਿਤਪ੍ਰਤਿ ਹਿਰਹਿ ਪਰਦਰਬੁ, ਛਿਦ੍ਰ ਕਤ ਢਾਕੀਅਹਿ ॥ | ਹਿਰਹਿਂ, ਢਾਕੀਅਹਿਂ |
| ਹਰਿ ਗੁਣ ਰਮਤ ਪਵਿਤ੍ਰ, ਸਗਲ ਕੁਲ ਤਾਰਈ ॥ | |
| ਹਰਿਹਾਂ, ਸੁਨਤੇ ਭਏ ਪੁਨੀਤ, ਪਾਰਬ੍ਰਹਮੁ ਬੀਚਾਰਈ ॥੮॥ | |
| ਊਪਰਿ ਬਨੈ ਅਕਾਸੁ, ਤਲੈ ਧਰ ਸੋਹਤੀ ॥ | ਅਕਾਸ਼ |
| ਦਹਦਿਸ ਚਮਕੈ ਬੀਜੁਲਿ, ਮੁਖ ਕਉ ਜੋਹਤੀ ॥ | ਦਹਂਦਿਸ਼ |
| ਖੋਜਤ ਫਿਰਉ ਬਿਦੇਸਿ, ਪੀਉ ਕਤ ਪਾਈਐ ॥ | ਫਿਰਉਂ, ਬਿਦੇਸ਼ਿ |
| ਹਰਿਹਾਂ, ਜੇ ਮਸਤਕਿ ਹੋਵੈ ਭਾਗੁ, ਤ ਦਰਸਿ ਸਮਾਈਐ ॥੯॥ | ਦਰਸ਼ਿ |
| ਡਿਠੇ ਸਭੇ ਥਾਵ, ਨਹੀ ਤੁਧੁ ਜੇਹਿਆ ॥ | ਥਾਂਵ |
| ਬਧੋਹੁ ਪੁਰਖਿ ਬਿਧਾਤੈ, ਤਾਂ ਤੂ ਸੋਹਿਆ ॥ | |
| ਵਸਦੀ ਸਘਨ ਅਪਾਰ, ਅਨੂਪ ਰਾਮਦਾਸਪੁਰ ॥ | ਸਘੱਨ |
| ਹਰਿਹਾਂ, ਨਾਨਕ ਕਸਮਲ ਜਾਹਿ, ਨਾਇਐ ਰਾਮਦਾਸ ਸਰ ॥੧੦॥ | ਜਾਹਿਂ, ਨਾਇਐਂ |
| ਚਾਤ੍ਰਿਕ ਚਿਤ ਸੁਚਿਤ, ਸੁ ਸਾਜਨੁ ਚਾਹੀਐ ॥ | |
| ਜਿਸੁ ਸੰਗਿ ਲਾਗੇ ਪ੍ਰਾਣ, ਤਿਸੈ ਕਉ ਆਹੀਐ ॥ | |
| ਬਨੁ ਬਨੁ ਫਿਰਤ ਉਦਾਸ, ਬੂੰਦ ਜਲ ਕਾਰਣੇ ॥ | |
| ਹਰਿਹਾਂ, ਤਿਉ ਹਰਿ ਜਨੁ ਮਾਂਗੈ, ਨਾਮੁ ਨਾਨਕ ਬਲਿਹਾਰਣੇ ॥੧੧॥ | ਤਿਉਂ |
| ਮਿਤ ਕਾ ਚਿਤੁ ਅਨੂਪੁ, ਮਰੰਮੁ ਨ ਜਾਨੀਐ ॥ | |
| ਗਾਹਕ ਗੁਨੀ ਅਪਾਰ, ਸੁ ਤਤੁ ਪਛਾਨੀਐ ॥ | |
| ਚਿਤਹਿ ਚਿਤੁ ਸਮਾਇ, ਤ ਹੋਵੈ ਰੰਗੁ ਘਨਾ ॥ | |
| ਹਰਿਹਾਂ, ਚੰਚਲ ਚੋਰਹਿ ਮਾਰਿ, ਤ ਪਾਵਹਿ ਸਚੁ ਧਨਾ ॥੧੨॥ | ਪਾਵਹਿਂ |
| ਸੁਪਨੈ ਊਭੀ ਭਈ, ਗਹਿਓ ਕੀ ਨ ਅੰਚਲਾ ॥ | |
| ਸੁੰਦਰ ਪੁਰਖ ਬਿਰਾਜਿਤ, ਪੇਖਿ ਮਨੁ ਬੰਚਲਾ ॥ | |
| ਖੋਜਉ ਤਾ ਕੇ ਚਰਣ, ਕਹਹੁ ਕਤ ਪਾਈਐ ॥ | ਖੋਜਉਂ |
| ਹਰਿਹਾਂ, ਸੋਈ ਜਤੰਨੁ ਬਤਾਇ, ਸਖੀ, ਪ੍ਰਿਉ ਪਾਈਐ ॥੧੩॥ | |
| ਨੈਣ ਨ ਦੇਖਹਿ ਸਾਧ, ਸਿ ਨੈਣ ਬਿਹਾਲਿਆ ॥ | ਦੇਖਹਿਂ |
| ਕਰਨ ਨ ਸੁਨਹੀ ਨਾਦੁ, ਕਰਨ ਮੁੰਦਿ ਘਾਲਿਆ ॥ | ਸੁਨਹੀਂ |
| ਰਸਨਾ ਜਪੈ ਨ ਨਾਮੁ, ਤਿਲੁ ਤਿਲੁ ਕਰਿ ਕਟੀਐ ॥ | |
| ਹਰਿਹਾਂ, ਜਬ ਬਿਸਰੈ ਗੋਬਿਦ ਰਾਇ, ਦਿਨੋ ਦਿਨੁ ਘਟੀਐ ॥੧੪॥ | ਗੋਬਿੰਦ |
| ਪੰਕਜ ਫਾਥੇ ਪੰਕ, ਮਹਾ ਮਦ ਗੁੰਫਿਆ ॥ | |
| ਅੰਗ ਸੰਗ ਉਰਝਾਇ, ਬਿਸਰਤੇ ਸੁੰਫਿਆ ॥ | |
| ਹੈ ਕੋਊ ਐਸਾ ਮੀਤੁ, ਜਿ ਤੋਰੈ ਬਿਖਮ ਗਾਂਠਿ ॥ | |
| ਨਾਨਕ, ਇਕੁ ਸ੍ਰੀਧਰ ਨਾਥੁ, ਜਿ ਟੂਟੇ ਲੇਇ ਸਾਂਠਿ ॥੧੫॥ | |
| ਧਾਵਉ ਦਸਾ ਅਨੇਕ, ਪ੍ਰੇਮ ਪ੍ਰਭ ਕਾਰਣੇ ॥ | ਧਾਵਉਂ, ਦਸ਼ਾ |
| ਪੰਚ ਸਤਾਵਹਿ ਦੂਤ, ਕਵਨ ਬਿਧਿ ਮਾਰਣੇ ॥ | ਸਤਾਵਹਿਂ |
| ਤੀਖਣ ਬਾਣ ਚਲਾਇ, ਨਾਮੁ ਪ੍ਰਭ ਧ੍ਹਾਈਐ ॥ | ਧ੍ਹਾਈਐ = ਧਿਆਈਐ |
| ਹਰਿਹਾਂ, ਮਹਾਂ ਬਿਖਾਦੀ ਘਾਤ, ਪੂਰਨ ਗੁਰੁ ਪਾਈਐ ॥੧੬॥ | |
| ਸਤਿਗੁਰ ਕੀਨੀ ਦਾਤਿ, ਮੂਲਿ ਨ ਨਿਖੁਟਈ ॥ | |
| ਖਾਵਹੁ ਭੁੰਚਹੁ ਸਭਿ, ਗੁਰਮੁਖਿ ਛੁਟਈ ॥ | |
| ਅੰਮ੍ਰਿਤੁ ਨਾਮੁ ਨਿਧਾਨੁ, ਦਿਤਾ ਤੁਸਿ ਹਰਿ ॥ | |
| ਨਾਨਕ, ਸਦਾ ਅਰਾਧਿ, ਕਦੇ ਨ ਜਾਂਹਿ ਮਰਿ ॥੧੭॥ | |
| ਜਿਥੈ ਜਾਏ ਭਗਤੁ, ਸੁ ਥਾਨੁ ਸੁਹਾਵਣਾ ॥ | |
| ਸਗਲੇ ਹੋਏ ਸੁਖ, ਹਰਿ ਨਾਮੁ ਧਿਆਵਣਾ ॥ | |
| ਜੀਅ ਕਰਨਿ ਜੈਕਾਰੁ, ਨਿੰਦਕ ਮੁਏ ਪਚਿ ॥ | |
| ਸਾਜਨ ਮਨਿ ਆਨੰਦੁ, ਨਾਨਕ ਨਾਮੁ ਜਪਿ ॥੧੮॥ | |
| ਪਾਵਨ ਪਤਿਤ ਪੁਨੀਤ, ਕਤਹ ਨਹੀ ਸੇਵੀਐ ॥ | |
| ਝੂਠੈ ਰੰਗਿ ਖੁਆਰੁ, ਕਹਾਂ ਲਗੁ ਖੇਵੀਐ ॥ | |
| ਹਰਿਚੰਦਉਰੀ ਪੇਖਿ, ਕਾਹੇ ਸੁਖੁ ਮਾਨਿਆ ॥ | |
| ਹਰਿਹਾਂ, ਹਉ ਬਲਿਹਾਰੀ ਤਿੰਨ, ਜਿ ਦਰਗਹਿ ਜਾਨਿਆ ॥੧੯॥ | ਹਉਂ |
| ਕੀਨੇ ਕਰਮ ਅਨੇਕ, ਗਵਾਰ ਬਿਕਾਰ ਘਨ ॥ | |
| ਮਹਾ ਦ੍ਰੁਗੰਧਤ ਵਾਸੁ, ਸਠ ਕਾ ਛਾਰੁ ਤਨ ॥ | ਮਹਾਂ, ਸ਼ਠ |
| ਫਿਰਤਉ ਗਰਬ ਗੁਬਾਰਿ, ਮਰਣੁ ਨਹ ਜਾਨਈ ॥ | |
| ਹਰਿਹਾਂ, ਹਰਿਚੰਦਉਰੀ ਪੇਖਿ, ਕਾਹੇ ਸਚੁ ਮਾਨਈ ॥੨੦॥ | |
| ਜਿਸ ਕੀ ਪੂਜੈ ਅਉਧ, ਤਿਸੈ ਕਉਣੁ ਰਾਖਈ ॥ | |
| ਬੈਦਕ ਅਨਿਕ ਉਪਾਵ, ਕਹਾਂ ਲਉ ਭਾਖਈ ॥ | |
| ਏਕੋ ਚੇਤਿ ਗਵਾਰ, ਕਾਜਿ ਤੇਰੈ ਆਵਈ ॥ | |
| ਹਰਿਹਾਂ, ਬਿਨੁ ਨਾਵੈ ਤਨੁ ਛਾਰੁ, ਬ੍ਰਿਥਾ ਸਭੁ ਜਾਵਈ ॥੨੧॥ | |
| ਅਉਖਧੁ ਨਾਮੁ, ਅਪਾਰੁ, ਅਮੋਲਕੁ ਪੀਜਈ ॥ | |
| ਮਿਲਿ ਮਿਲਿ ਖਾਵਹਿ ਸੰਤ, ਸਗਲ ਕਉ ਦੀਜਈ ॥ | ਖਾਵਹਿਂ |
| ਜਿਸੈ ਪਰਾਪਤਿ ਹੋਇ, ਤਿਸੈ ਹੀ ਪਾਵਣੇ ॥ | |
| ਹਰਿਹਾਂ, ਹਉ ਬਲਿਹਾਰੀ ਤਿੰਨੑ, ਜਿ ਹਰਿ ਰੰਗੁ ਰਾਵਣੇ ॥੨੨॥ | |
| ਵੈਦਾ ਸੰਦਾ ਸੰਗੁ, ਇਕਠਾ ਹੋਇਆ ॥ | ਵੈਦਾਂ |
| ਅਉਖਦ ਆਏ ਰਾਸਿ, ਵਿਚਿ ਆਪਿ ਖਲੋਇਆ ॥ | |
| ਜੋ ਜੋ ਓਨਾ ਕਰਮ, ਸੁਕਰਮ ਹੋਇ ਪਸਰਿਆ ॥ | ਓਨਾਂ |
| ਹਰਿਹਾਂ, ਦੂਖ ਰੋਗ ਸਭਿ ਪਾਪ, ਤਨ ਤੇ ਖਿਸਰਿਆ ॥੨੩॥ | |
| ੴ ਸਤਿ ਗੁਰਪ੍ਰਸਾਦਿ ॥ | |
| ਚਉਬੋਲੇ ਮਹਲਾ ੫ ॥ | |
| ਸੰਮਨ, ਜਉ ਇਸ ਪ੍ਰੇਮ ਕੀ, ਦਮ ਕਿੵਹੁ ਹੋਤੀ ਸਾਟ ॥ | |
| ਰਾਵਨ ਹੁਤੇ ਸੁ ਰੰਕ ਨਹਿ, ਜਿਨਿ ਸਿਰ ਦੀਨੇ ਕਾਟਿ ॥੧॥ | ਨਹਿਂ |
| ਪ੍ਰੀਤਿ ਪ੍ਰੇਮ ਤਨੁ ਖਚਿ ਰਹਿਆ, ਬੀਚੁ ਨ ਰਾਈ ਹੋਤ ॥ | |
| ਚਰਨ ਕਮਲ ਮਨੁ ਬੇਧਿਓ, ਬੂਝਨੁ ਸੁਰਤਿ ਸੰਜੋਗ ॥੨॥ | |
| ਸਾਗਰ ਮੇਰ ਉਦਿਆਨ ਬਨ, ਨਵ ਖੰਡ ਬਸੁਧਾ ਭਰਮ ॥ | |
| ਮੂਸਨ ਪ੍ਰੇਮ ਪਿਰੰਮ ਕੈ, ਗਨਉ ਏਕ ਕਰਿ ਕਰਮ ॥੩॥ | ਗਨਉਂ |
| ਮੂਸਨ ਮਸਕਰ ਪ੍ਰੇਮ ਕੀ, ਰਹੀ ਜੁ ਅੰਬਰੁ ਛਾਇ ॥ | |
| ਬੀਧੇ ਬਾਂਧੇ ਕਮਲ ਮਹਿ, ਭਵਰ ਰਹੇ ਲਪਟਾਇ ॥੪॥ | |
| ਜਪ, ਤਪ, ਸੰਜਮ, ਹਰਖ ਸੁਖ, ਮਾਨ, ਮਹਤ, ਅਰੁ ਗਰਬ ॥ | |
| ਮੂਸਨ ਨਿਮਖਕ ਪ੍ਰੇਮ ਪਰਿ, ਵਾਰਿ ਵਾਰਿ ਦੇਂਉ ਸਰਬ ॥੫॥ | |
| ਮੂਸਨ ਮਰਮੁ ਨ ਜਾਨਈ, ਮਰਤ ਹਿਰਤ ਸੰਸਾਰ ॥ | |
| ਪ੍ਰੇਮ ਪਿਰੰਮ ਨ ਬੇਧਿਓ, ਉਰਝਿਓ ਮਿਥ ਬਿਉਹਾਰ ॥੬॥ | |
| ਘਬੁ ਦਬੁ ਜਬ ਜਾਰੀਐ, ਬਿਛੁਰਤ ਪ੍ਰੇਮ ਬਿਹਾਲ ॥ | |
| ਮੂਸਨ ਤਬ ਹੀ ਮੂਸੀਐ, ਬਿਸਰਤ ਪੁਰਖ ਦਇਆਲ ॥੭॥ | |
| ਜਾ ਕੋ ਪ੍ਰੇਮ ਸੁਆਉ ਹੈ, ਚਰਨ ਚਿਤਵ ਮਨ ਮਾਹਿ ॥ | |
| ਨਾਨਕ ਬਿਰਹੀ ਬ੍ਰਹਮ ਕੇ, ਆਨ ਨ ਕਤਹੂ ਜਾਹਿ ॥੮॥ | ਕਤਹੂੰ, ਜਾਹਿਂ |
| ਲਖ ਘਾਟੀਂ ਊਂਚੌ ਘਨੋ, ਚੰਚਲ ਚੀਤ ਬਿਹਾਲ ॥ | |
| ਨੀਚ ਕੀਚ ਨਿਮ੍ਰਿਤ ਘਨੀ, ਕਰਨੀ ਕਮਲ ਜਮਾਲ ॥ਘ॥ | |
| ਕਮਲ ਨੈਨ, ਅੰਜਨ ਸਿਆਮ, ਚੰਦ੍ਰ ਬਦਨ, ਚਿਤ ਚਾਰ ॥ | |
| ਮੂਸਨ ਮਗਨ ਮਰੰਮ ਸਿਉ, ਖੰਡ ਖੰਡ ਕਰਿ ਹਾਰ ॥੧੦॥ | |
| ਮਗਨੁ ਭਇਓ ਪ੍ਰਿਅ ਪ੍ਰੇਮ ਸਿਉ, ਸੂਧ ਨ ਸਿਮਰਤ ਅੰਗ ॥ | ਸਿਉਂ |
| ਪ੍ਰਗਟਿ ਭਇਓ ਸਭ ਲੋਅ ਮਹਿ, ਨਾਨਕ ਅਧਮ ਪਤੰਗ ॥੧੧॥ |