| ਗੁਰਬਾਣੀ ਪਾਠ | ਉਚਾਰਨ ਸੇਧ |
|---|---|
| ੴ ਸਤਿ ਗੁਰਪ੍ਰਸਾਦਿ ॥ | |
| ਰਾਗੁ ਸੂਹੀ, ਮਹਲਾ ੧, ਕੁਚੱਜੀ | |
| ਮੰਞੁ ਕੁਚਜੀ, ਅੰਮਾਵਣਿ ਡੋਸੜੇ, ਹਉ, ਕਿਉ ਸਹੁ ਰਾਵਣਿ ਜਾਉ ਜੀਉ ॥ | ਡੋਸ਼ੜੇ, ਹਉਂ, ਕਿਉਂ, ਸ਼ਹੁ, ਜਾਉਂ |
| ਇਕ ਦੂ ਇਕਿ ਚੜੰਦੀਆ, ਕਉਣੁ ਜਾਣੈ, ਮੇਰਾ ਨਾਉ ਜੀਉ ॥ | ਦੂੰ, ਚੜੰਦੀਆਂ, ਨਾਂਉਂ |
| ਜਿਨੑੀ ਸਖੀ ਸਹੁ ਰਾਵਿਆ, ਸੇ ਅੰਬੀ ਛਾਵੜੀਏਹਿ ਜੀਉ ॥ | ਜਿਨੑੀਂ, ਸਖੀਂ, ਸ਼ਹੁ, ਛਾਂਵੜੀਏਹਿ |
| ਸੇ ਗੁਣ ਮੰਞੁ ਨ ਆਵਨੀ, ਹਉ ਕੈ ਜੀ ਦੋਸ ਧਰੇਉ ਜੀਉ ॥ | ਹਉਂ, ਦੋਸ਼, ਧਰੇਉਂ |
| ਕਿਆ ਗੁਣ ਤੇਰੇ ਵਿਥਰਾ, ਹਉ ਕਿਆ ਕਿਆ ਘਿਨਾ ਤੇਰਾ ਨਾਉ ਜੀਉ ॥ | ਵਿਥਰਾਂ, ਹਉਂ, ਘਿਨਾਂ, ਨਾਉਂ |
| ਇਕਤੁ ਟੋਲਿ ਨ ਅੰਬੜਾ, ਹਉ ਸਦ ਕੁਰਬਾਣੈ ਤੇਰੈ ਜਾਉ ਜੀਉ ॥ | ਅੰਬੜਾਂ, ਹਉਂ, ਜਾਉਂ |
| ਸੁਇਨਾ, ਰੁਪਾ ਰੰਗੁਲਾ, ਮੋਤੀ ਤੈ ਮਾਣਿਕੁ ਜੀਉ ॥ | |
| ਸੇ ਵਸਤੂ ਸਹਿ ਦਿਤੀਆ, ਮੈ ਤਿਨੑ ਸਿਉ ਲਾਇਆ ਚਿਤੁ ਜੀਉ ॥ | ਸ਼ਹਿ, ਦਿਤੀਆਂ, ਮੈਂ, ਸਿਉਂ |
| ਮੰਦਰ ਮਿਟੀ ਸੰਦੜੇ, ਪਥਰ ਕੀਤੇ ਰਾਸਿ ਜੀਉ ॥ | ਪੱਥਰ |
| ਹਉ ਏਨੀ ਟੋਲੀ ਭੁਲੀਅਸੁ, ਤਿਸੁ ਕੰਤ, ਨ ਬੈਠੀ ਪਾਸਿ ਜੀਉ ॥ | ਹਉਂ |
| ਅੰਬਰਿ ਕੂੰਜਾ ਕੁਰਲੀਆ, ਬਗ ਬਹਿਠੇ ਆਇ ਜੀਉ ॥ | ਕੂੰਜਾਂ, ਕੁਰਲੀਆਂ |
| ਸਾ ਧਨ ਚਲੀ ਸਾਹੁਰੈ, ਕਿਆ ਮੁਹੁ ਦੇਸੀ, ਅਗੈ ਜਾਇ ਜੀਉ ॥ | |
| ਸੁਤੀ ਸੁਤੀ ਝਾਲੁ ਥੀਆ, ਭੁਲੀ ਵਾਟੜੀਆਸੁ ਜੀਉ ॥ | |
| ਤੈ ਸਹ ਨਾਲਹੁ ਮੁਤੀਅਸੁ, ਦੁਖਾ ਕੂੰ ਧਰੀਆਸੁ ਜੀਉ ॥ | ਤੈਂ, ਸ਼ਹ, ਨਾਲਹੁਂ |
| ਤੁਧੁ ਗੁਣ, ਮੈ ਸਭਿ ਅਵਗਣਾ, ਇਕ ਨਾਨਕ ਕੀ ਅਰਦਾਸਿ ਜੀਉ ॥ | |
| ਸਭਿ ਰਾਤੀ ਸੋਹਾਗਣੀ, ਮੈ ਡੋਹਾਗਣਿ ਕਾਈ ਰਾਤਿ ਜੀਉ ॥੧॥ | ਰਾਤੀਂ, ਸੋਹਾਗਣੀਂ |
| ਸੂਹੀ ਮਹਲਾ ੧ ਸੁਚਜੀ ॥ | ਸੁਚੱਜੀ |
| ਜਾ ਤੂ, ਤਾ ਮੈ ਸਭੁ ਕੋ, ਤੂ ਸਾਹਿਬੁ ਮੇਰੀ ਰਾਸਿ ਜੀਉ ॥ | ਜਾਂ, ਤਾਂ, ਮੈਂ |
| ਤੁਧੁ ਅੰਤਰਿ, ਹਉ ਸੁਖਿ ਵਸਾ, ਤੂੰ ਅੰਤਰਿ ਸਾਬਾਸਿ ਜੀਉ ॥ | ਹਉਂ, ਵਸਾਂ, ਸ਼ਾਬਾਸ਼ਿ |
| ਭਾਣੈ ਤਖਤਿ ਵਡਾਈਆ, ਭਾਣੈ ਭੀਖ ਉਦਾਸਿ ਜੀਉ ॥ | ਵਡਾਈਆਂ |
| ਭਾਣੈ ਥਲ ਸਿਰਿ ਸਰੁ ਵਹੈ, ਕਮਲੁ ਫੁਲੈ ਆਕਾਸਿ ਜੀਉ ॥ | ਆਕਾਸ਼ਿ |
| ਭਾਣੈ ਭਵਜਲੁ ਲੰਘੀਐ, ਭਾਣੈ ਮੰਝਿ ਭਰੀਆਸਿ ਜੀਉ ॥ | |
| ਭਾਣੈ ਸੋ ਸਹੁ ਰੰਗੁਲਾ, ਸਿਫਤਿ ਰਤਾ ਗੁਣਤਾਸਿ ਜੀਉ ॥ | ਸ਼ਹੁ, ਰੱਤਾ |
| ਭਾਣੈ ਸਹੁ ਭੀਹਾਵਲਾ, ਹਉ ਆਵਣਿ ਜਾਣਿ ਮੁਈਆਸਿ ਜੀਉ ॥ | ਸ਼ਹੁ, ਹਉਂ |
| ਤੂ ਸਹੁ ਅਗਮੁ ਅਤੋਲਵਾ, ਹਉ ਕਹਿ ਕਹਿ ਢਹਿ ਪਈਆਸਿ ਜੀਉ ॥ | ਸ਼ਹੁ, ਅਗੱਮੁ, ਹਉਂ |
| ਕਿਆ ਮਾਗਉ, ਕਿਆ ਕਹਿ ਸੁਣੀ, ਮੈ ਦਰਸਨ ਭੂਖ ਪਿਆਸਿ ਜੀਉ ॥ | ਮਾਗਉਂ, ਦਰਸ਼ਨ |
| ਗੁਰ ਸਬਦੀ, ਸਹੁ ਪਾਇਆ, ਸਚੁ, ਨਾਨਕ ਕੀ ਅਰਦਾਸਿ ਜੀਉ ॥੨॥ | ਸ਼ਬਦੀ, ਸ਼ਹੁ |
| ਸੂਹੀ ਮਹਲਾ ੫, ਗੁਣਵੰਤੀ ॥ | |
| ਜੋ ਦੀਸੈ ਗੁਰਸਿਖੜਾ, ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥ | ਲਾਗਉਂ, ਪਾਇਂ |
| ਆਖਾ ਬਿਰਥਾ ਜੀਅ ਕੀ, ਗੁਰੁ ਸਜਣੁ ਦੇਹਿ ਮਿਲਾਇ ਜੀਉ ॥ | ਆਖਾਂ |
| ਸੋਈ ਦਸਿ ਉਪਦੇਸੜਾ, ਮੇਰਾ ਮਨੁ, ਅਨਤ ਨ ਕਾਹੂ ਜਾਇ ਜੀਉ ॥ | ਉਪਦੇਸ਼ੜਾ, ਕਾਹੂੰ |
| ਇਹੁ ਮਨੁ, ਤੈ ਕੂੰ ਡੇਵਸਾ, ਮੈ ਮਾਰਗੁ ਦੇਹੁ ਬਤਾਇ ਜੀਉ ॥ | ਤੈਂ, ਡੇਵਸਾਂ, ਮੈਂ |
| ਹਉ ਆਇਆ ਦੂਰਹੁ ਚਲਿ ਕੈ, ਮੈ ਤਕੀ ਤਉ ਸਰਣਾਇ ਜੀਉ ॥ | ਹਉਂ, ਦੂਰਹੁਂ, ਮੈਂ, ਤੱਕੀ, ਸ਼ਰਣਾਇ |
| ਮੈ ਆਸਾ ਰਖੀ ਚਿਤਿ ਮਹਿ, ਮੇਰਾ ਸਭੋ ਦੁਖੁ ਗਵਾਇ ਜੀਉ ॥ | |
| ਇਤੁ ਮਾਰਗਿ ਚਲੇ ਭਾਈਅੜੇ, ਗੁਰੁ ਕਹੈ ਸੁ ਕਾਰ ਕਮਾਇ ਜੀਉ ॥ | |
| ਤਿਆਗੇਂ ਮਨ ਕੀ ਮਤੜੀ, ਵਿਸਾਰੇਂ ਦੂਜਾ ਭਾਉ ਜੀਉ ॥ | ਮੱਤੜੀ |
| ਇਉ ਪਾਵਹਿ ਹਰਿ ਦਰਸਾਵੜਾ, ਨਹ ਲਗੈ ਤਤੀ ਵਾਉ ਜੀਉ ॥ | ਇਉਂ, ਪਾਵਹਿਂ, ਦਰਸ਼ਾਵੜਾ, ਤੱਤੀ |
| ਹਉ ਆਪਹੁ ਬੋਲਿ ਨ ਜਾਣਦਾ, ਮੈ ਕਹਿਆ ਸਭੁ ਹੁਕਮਾਉ ਜੀਉ ॥ | ਹਉਂ, ਆਪਹੁਂ, ਮੈਂ |
| ਹਰਿ ਭਗਤਿ ਖਜਾਨਾ ਬਖਸਿਆ, ਗੁਰਿ ਨਾਨਕਿ ਕੀਆ ਪਸਾਉ ਜੀਉ ॥ | ਖ਼ਜ਼ਾਨਾ, ਬਖ਼ਸ਼ਿਆ |
| ਮੈ ਬਹੁੜਿ ਨ ਤ੍ਰਿਸਨਾ ਭੁਖੜੀ, ਹਉ ਰਜਾ ਤ੍ਰਿਪਤਿ ਅਘਾਇ ਜੀਉ ॥ | ਤ੍ਰਿਸ਼ਨਾ, ਭੁੱਖੜੀ, ਹਉਂ, ਰੱਜਾ |
| ਜੋ ਗੁਰ ਦੀਸੈ ਸਿਖੜਾ, ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥੩॥ | ਲਾਗਉਂ, ਪਾਇਂ |