ਗੁਰਬਾਣੀ ਪਾਠ | ਉਚਾਰਨ ਸੇਧ |
---|---|
ੴ ਸਤਿ ਗੁਰਪ੍ਰਸਾਦਿ ॥ | |
ਰਾਗੁ ਸੂਹੀ, ਮਹਲਾ ੧, ਕੁਚੱਜੀ | |
ਮੰਞੁ ਕੁਚਜੀ, ਅੰਮਾਵਣਿ ਡੋਸੜੇ, ਹਉ, ਕਿਉ ਸਹੁ ਰਾਵਣਿ ਜਾਉ ਜੀਉ ॥ | ਡੋਸ਼ੜੇ, ਹਉਂ, ਕਿਉਂ, ਸ਼ਹੁ, ਜਾਉਂ |
ਇਕ ਦੂ ਇਕਿ ਚੜੰਦੀਆ, ਕਉਣੁ ਜਾਣੈ, ਮੇਰਾ ਨਾਉ ਜੀਉ ॥ | ਦੂੰ, ਚੜੰਦੀਆਂ, ਨਾਂਉਂ |
ਜਿਨੑੀ ਸਖੀ ਸਹੁ ਰਾਵਿਆ, ਸੇ ਅੰਬੀ ਛਾਵੜੀਏਹਿ ਜੀਉ ॥ | ਜਿਨੑੀਂ, ਸਖੀਂ, ਸ਼ਹੁ, ਛਾਂਵੜੀਏਹਿ |
ਸੇ ਗੁਣ ਮੰਞੁ ਨ ਆਵਨੀ, ਹਉ ਕੈ ਜੀ ਦੋਸ ਧਰੇਉ ਜੀਉ ॥ | ਹਉਂ, ਦੋਸ਼, ਧਰੇਉਂ |
ਕਿਆ ਗੁਣ ਤੇਰੇ ਵਿਥਰਾ, ਹਉ ਕਿਆ ਕਿਆ ਘਿਨਾ ਤੇਰਾ ਨਾਉ ਜੀਉ ॥ | ਵਿਥਰਾਂ, ਹਉਂ, ਘਿਨਾਂ, ਨਾਉਂ |
ਇਕਤੁ ਟੋਲਿ ਨ ਅੰਬੜਾ, ਹਉ ਸਦ ਕੁਰਬਾਣੈ ਤੇਰੈ ਜਾਉ ਜੀਉ ॥ | ਅੰਬੜਾਂ, ਹਉਂ, ਜਾਉਂ |
ਸੁਇਨਾ, ਰੁਪਾ ਰੰਗੁਲਾ, ਮੋਤੀ ਤੈ ਮਾਣਿਕੁ ਜੀਉ ॥ | |
ਸੇ ਵਸਤੂ ਸਹਿ ਦਿਤੀਆ, ਮੈ ਤਿਨੑ ਸਿਉ ਲਾਇਆ ਚਿਤੁ ਜੀਉ ॥ | ਸ਼ਹਿ, ਦਿਤੀਆਂ, ਮੈਂ, ਸਿਉਂ |
ਮੰਦਰ ਮਿਟੀ ਸੰਦੜੇ, ਪਥਰ ਕੀਤੇ ਰਾਸਿ ਜੀਉ ॥ | ਪੱਥਰ |
ਹਉ ਏਨੀ ਟੋਲੀ ਭੁਲੀਅਸੁ, ਤਿਸੁ ਕੰਤ, ਨ ਬੈਠੀ ਪਾਸਿ ਜੀਉ ॥ | ਹਉਂ |
ਅੰਬਰਿ ਕੂੰਜਾ ਕੁਰਲੀਆ, ਬਗ ਬਹਿਠੇ ਆਇ ਜੀਉ ॥ | ਕੂੰਜਾਂ, ਕੁਰਲੀਆਂ |
ਸਾ ਧਨ ਚਲੀ ਸਾਹੁਰੈ, ਕਿਆ ਮੁਹੁ ਦੇਸੀ, ਅਗੈ ਜਾਇ ਜੀਉ ॥ | |
ਸੁਤੀ ਸੁਤੀ ਝਾਲੁ ਥੀਆ, ਭੁਲੀ ਵਾਟੜੀਆਸੁ ਜੀਉ ॥ | |
ਤੈ ਸਹ ਨਾਲਹੁ ਮੁਤੀਅਸੁ, ਦੁਖਾ ਕੂੰ ਧਰੀਆਸੁ ਜੀਉ ॥ | ਤੈਂ, ਸ਼ਹ, ਨਾਲਹੁਂ |
ਤੁਧੁ ਗੁਣ, ਮੈ ਸਭਿ ਅਵਗਣਾ, ਇਕ ਨਾਨਕ ਕੀ ਅਰਦਾਸਿ ਜੀਉ ॥ | |
ਸਭਿ ਰਾਤੀ ਸੋਹਾਗਣੀ, ਮੈ ਡੋਹਾਗਣਿ ਕਾਈ ਰਾਤਿ ਜੀਉ ॥੧॥ | ਰਾਤੀਂ, ਸੋਹਾਗਣੀਂ |
ਸੂਹੀ ਮਹਲਾ ੧ ਸੁਚਜੀ ॥ | ਸੁਚੱਜੀ |
ਜਾ ਤੂ, ਤਾ ਮੈ ਸਭੁ ਕੋ, ਤੂ ਸਾਹਿਬੁ ਮੇਰੀ ਰਾਸਿ ਜੀਉ ॥ | ਜਾਂ, ਤਾਂ, ਮੈਂ |
ਤੁਧੁ ਅੰਤਰਿ, ਹਉ ਸੁਖਿ ਵਸਾ, ਤੂੰ ਅੰਤਰਿ ਸਾਬਾਸਿ ਜੀਉ ॥ | ਹਉਂ, ਵਸਾਂ, ਸ਼ਾਬਾਸ਼ਿ |
ਭਾਣੈ ਤਖਤਿ ਵਡਾਈਆ, ਭਾਣੈ ਭੀਖ ਉਦਾਸਿ ਜੀਉ ॥ | ਵਡਾਈਆਂ |
ਭਾਣੈ ਥਲ ਸਿਰਿ ਸਰੁ ਵਹੈ, ਕਮਲੁ ਫੁਲੈ ਆਕਾਸਿ ਜੀਉ ॥ | ਆਕਾਸ਼ਿ |
ਭਾਣੈ ਭਵਜਲੁ ਲੰਘੀਐ, ਭਾਣੈ ਮੰਝਿ ਭਰੀਆਸਿ ਜੀਉ ॥ | |
ਭਾਣੈ ਸੋ ਸਹੁ ਰੰਗੁਲਾ, ਸਿਫਤਿ ਰਤਾ ਗੁਣਤਾਸਿ ਜੀਉ ॥ | ਸ਼ਹੁ, ਰੱਤਾ |
ਭਾਣੈ ਸਹੁ ਭੀਹਾਵਲਾ, ਹਉ ਆਵਣਿ ਜਾਣਿ ਮੁਈਆਸਿ ਜੀਉ ॥ | ਸ਼ਹੁ, ਹਉਂ |
ਤੂ ਸਹੁ ਅਗਮੁ ਅਤੋਲਵਾ, ਹਉ ਕਹਿ ਕਹਿ ਢਹਿ ਪਈਆਸਿ ਜੀਉ ॥ | ਸ਼ਹੁ, ਅਗੱਮੁ, ਹਉਂ |
ਕਿਆ ਮਾਗਉ, ਕਿਆ ਕਹਿ ਸੁਣੀ, ਮੈ ਦਰਸਨ ਭੂਖ ਪਿਆਸਿ ਜੀਉ ॥ | ਮਾਗਉਂ, ਦਰਸ਼ਨ |
ਗੁਰ ਸਬਦੀ, ਸਹੁ ਪਾਇਆ, ਸਚੁ, ਨਾਨਕ ਕੀ ਅਰਦਾਸਿ ਜੀਉ ॥੨॥ | ਸ਼ਬਦੀ, ਸ਼ਹੁ |
ਸੂਹੀ ਮਹਲਾ ੫, ਗੁਣਵੰਤੀ ॥ | |
ਜੋ ਦੀਸੈ ਗੁਰਸਿਖੜਾ, ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥ | ਲਾਗਉਂ, ਪਾਇਂ |
ਆਖਾ ਬਿਰਥਾ ਜੀਅ ਕੀ, ਗੁਰੁ ਸਜਣੁ ਦੇਹਿ ਮਿਲਾਇ ਜੀਉ ॥ | ਆਖਾਂ |
ਸੋਈ ਦਸਿ ਉਪਦੇਸੜਾ, ਮੇਰਾ ਮਨੁ, ਅਨਤ ਨ ਕਾਹੂ ਜਾਇ ਜੀਉ ॥ | ਉਪਦੇਸ਼ੜਾ, ਕਾਹੂੰ |
ਇਹੁ ਮਨੁ, ਤੈ ਕੂੰ ਡੇਵਸਾ, ਮੈ ਮਾਰਗੁ ਦੇਹੁ ਬਤਾਇ ਜੀਉ ॥ | ਤੈਂ, ਡੇਵਸਾਂ, ਮੈਂ |
ਹਉ ਆਇਆ ਦੂਰਹੁ ਚਲਿ ਕੈ, ਮੈ ਤਕੀ ਤਉ ਸਰਣਾਇ ਜੀਉ ॥ | ਹਉਂ, ਦੂਰਹੁਂ, ਮੈਂ, ਤੱਕੀ, ਸ਼ਰਣਾਇ |
ਮੈ ਆਸਾ ਰਖੀ ਚਿਤਿ ਮਹਿ, ਮੇਰਾ ਸਭੋ ਦੁਖੁ ਗਵਾਇ ਜੀਉ ॥ | |
ਇਤੁ ਮਾਰਗਿ ਚਲੇ ਭਾਈਅੜੇ, ਗੁਰੁ ਕਹੈ ਸੁ ਕਾਰ ਕਮਾਇ ਜੀਉ ॥ | |
ਤਿਆਗੇਂ ਮਨ ਕੀ ਮਤੜੀ, ਵਿਸਾਰੇਂ ਦੂਜਾ ਭਾਉ ਜੀਉ ॥ | ਮੱਤੜੀ |
ਇਉ ਪਾਵਹਿ ਹਰਿ ਦਰਸਾਵੜਾ, ਨਹ ਲਗੈ ਤਤੀ ਵਾਉ ਜੀਉ ॥ | ਇਉਂ, ਪਾਵਹਿਂ, ਦਰਸ਼ਾਵੜਾ, ਤੱਤੀ |
ਹਉ ਆਪਹੁ ਬੋਲਿ ਨ ਜਾਣਦਾ, ਮੈ ਕਹਿਆ ਸਭੁ ਹੁਕਮਾਉ ਜੀਉ ॥ | ਹਉਂ, ਆਪਹੁਂ, ਮੈਂ |
ਹਰਿ ਭਗਤਿ ਖਜਾਨਾ ਬਖਸਿਆ, ਗੁਰਿ ਨਾਨਕਿ ਕੀਆ ਪਸਾਉ ਜੀਉ ॥ | ਖ਼ਜ਼ਾਨਾ, ਬਖ਼ਸ਼ਿਆ |
ਮੈ ਬਹੁੜਿ ਨ ਤ੍ਰਿਸਨਾ ਭੁਖੜੀ, ਹਉ ਰਜਾ ਤ੍ਰਿਪਤਿ ਅਘਾਇ ਜੀਉ ॥ | ਤ੍ਰਿਸ਼ਨਾ, ਭੁੱਖੜੀ, ਹਉਂ, ਰੱਜਾ |
ਜੋ ਗੁਰ ਦੀਸੈ ਸਿਖੜਾ, ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥੩॥ | ਲਾਗਉਂ, ਪਾਇਂ |