ਗੁਰਬਾਣੀ ਪਾਠ | ਉਚਾਰਨ ਸੇਧ |
---|---|
ੴ ਸਤਿ ਗੁਰਪ੍ਰਸਾਦਿ ॥ | |
ਸਲੋਕ ਮਹਲਾ ੯ ॥ | |
ਗੁਨ ਗੋਬਿੰਦ ਗਾਇਓ ਨਹੀ, ਜਨਮੁ ਅਕਾਰਥ ਕੀਨੁ ॥ | |
ਕਹੁ ਨਾਨਕ, ਹਰਿ ਭਜੁ ਮਨਾ, ਜਿਹ ਬਿਧਿ ਜਲ ਕਉ ਮੀਨੁ ॥੧॥ | |
ਬਿਖਿਅਨ ਸਿਉ ਕਾਹੇ ਰਚਿਓ, ਨਿਮਖ ਨ ਹੋਹਿ ਉਦਾਸੁ ॥ | ਸਿਉਂ, ਹੋਹਿਂ |
ਕਹੁ ਨਾਨਕ, ਭਜੁ ਹਰਿ ਮਨਾ, ਪਰੈ ਨ ਜਮ ਕੀ ਫਾਸ ॥੨॥ | ਫਾਂਸ |
ਤਰਨਾਪੋ ਇਉ ਹੀ ਗਇਓ, ਲੀਓ, ਜਰਾ ਤਨੁ ਜੀਤਿ ॥ | |
ਕਹੁ ਨਾਨਕ, ਭਜੁ ਹਰਿ ਮਨਾ, ਅਉਧ ਜਾਤੁ ਹੈ ਬੀਤਿ ॥੩॥ | |
ਬਿਰਧਿ ਭਇਓ ਸੂਝੈ ਨਹੀ, ਕਾਲੁ ਪਹੂਚਿਓ ਆਨਿ ॥ | ਪਹੂਂਚਿਓ |
ਕਹੁ ਨਾਨਕ, ਨਰ ਬਾਵਰੇ, ਕਿਉ ਨ ਭਜੈ ਭਗਵਾਨੁ ॥੪॥ | ਕਿਉਂ |
ਧਨੁ ਦਾਰਾ ਸੰਪਤਿ ਸਗਲ, ਜਿਨਿ ਅਪੁਨੀ ਕਰਿ ਮਾਨਿ ॥ | |
ਇਨ ਮੈ ਕਛੁ ਸੰਗੀ ਨਹੀ, ਨਾਨਕ, ਸਾਚੀ ਜਾਨਿ ॥੫॥ | |
ਪਤਿਤ ਉਧਾਰਨ ਭੈ ਹਰਨ, ਹਰਿ ਅਨਾਥ ਕੇ ਨਾਥ ॥ | |
ਕਹੁ ਨਾਨਕ, ਤਿਹ ਜਾਨੀਐ, ਸਦਾ ਬਸਤੁ ਤੁਮ ਸਾਥਿ ॥੬॥ | |
ਤਨੁ ਧਨੁ ਜਿਹ ਤੋ ਕਉ ਦੀਓ, ਤਾਂ ਸਿਉ ਨੇਹੁ ਨ ਕੀਨ ॥ | ਸਿਉਂ, ਨੇਹ |
ਕਹੁ ਨਾਨਕ, ਨਰ ਬਾਵਰੇ, ਅਬ ਕਿਉ ਡੋਲਤ ਦੀਨ ॥੭॥ | ਕਿਉਂ |
ਤਨੁ ਧਨੁ ਸੰਪੈ, ਸੁਖ ਦੀਓ, ਅਰੁ ਜਿਹ ਨੀਕੇ ਧਾਮ ॥ | |
ਕਹੁ ਨਾਨਕ, ਸੁਨੁ ਰੇ ਮਨਾ, ਸਿਮਰਤ ਕਾਹਿ ਨ ਰਾਮੁ ॥੮॥ | |
ਸਭ ਸੁਖ ਦਾਤਾ, ਰਾਮੁ ਹੈ, ਦੂਸਰ ਨਾਹਿਨ ਕੋਇ ॥ | |
ਕਹੁ ਨਾਨਕ, ਸੁਨਿ ਰੇ ਮਨਾ, ਤਿਹ ਸਿਮਰਤ ਗਤਿ ਹੋਇ ॥੯॥ | |
ਜਿਹ ਸਿਮਰਤ, ਗਤਿ ਪਾਈਐ, ਤਿਹ ਭਜੁ, ਰੇ ਤੈ ਮੀਤ ॥ | |
ਕਹੁ ਨਾਨਕ, ਸੁਨੁ ਰੇ ਮਨਾ, ਅਉਧ ਘਟਤ ਹੈ ਨੀਤ ॥੧੦॥ | |
ਪਾਂਚ ਤਤ ਕੋ ਤਨੁ ਰਚਿਓ, ਜਾਨਹੁ ਚਤੁਰ ਸੁਜਾਨ ॥ | |
ਜਿਹ ਤੇ ਉਪਜਿਓ ਨਾਨਕਾ, ਲੀਨ ਤਾਹਿ ਮੈ ਮਾਨੁ ॥੧੧॥ | |
ਘਟ ਘਟ ਮੈ ਹਰਿ ਜੂ ਬਸੈ, ਸੰਤਨ ਕਹਿਓ ਪੁਕਾਰਿ ॥ | |
ਕਹੁ ਨਾਨਕ, ਤਿਹ ਭਜੁ ਮਨਾ, ਭਉ ਨਿਧਿ ਉਤਰਹਿ ਪਾਰਿ ॥੧੨॥ | |
ਸੁਖੁ ਦੁਖੁ ਜਿਹ ਪਰਸੈ ਨਹੀ, ਲੋਭੁ ਮੋਹੁ ਅਭਿਮਾਨੁ ॥ | ਮੋਹ |
ਕਹੁ ਨਾਨਕ, ਸੁਨੁ ਰੇ ਮਨਾ, ਸੋ ਮੂਰਤਿ ਭਗਵਾਨ ॥੧੩॥ | |
ਉਸਤਤਿ ਨਿੰਦਿਆ ਨਾਹਿ ਜਿਹਿ, ਕੰਚਨ ਲੋਹ ਸਮਾਨਿ ॥ | |
ਕਹੁ ਨਾਨਕ, ਸੁਨਿ ਰੇ ਮਨਾ, ਮੁਕਤਿ ਤਾਹਿ ਤੈ ਜਾਨਿ ॥੧੪॥ | |
ਹਰਖੁ ਸੋਗੁ ਜਾ ਕੈ ਨਹੀ, ਬੈਰੀ ਮੀਤ ਸਮਾਨਿ ॥ | |
ਕਹੁ ਨਾਨਕ, ਸੁਨਿ ਰੇ ਮਨਾ, ਮੁਕਤਿ ਤਾਹਿ ਤੈ ਜਾਨਿ ॥੧੫॥ | |
ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ ॥ | ਕਾਹੂਂ |
ਕਹੁ ਨਾਨਕ, ਸੁਨਿ ਰੇ ਮਨਾ, ਗਿਆਨੀ ਤਾਹਿ ਬਖਾਨਿ ॥੧੬॥ | |
ਜਿਹਿ ਬਿਖਿਆ ਸਗਲੀ ਤਜੀ, ਲੀਓ ਭੇਖ ਬੈਰਾਗ ॥ | |
ਕਹੁ ਨਾਨਕ, ਸੁਨੁ ਰੇ ਮਨਾ, ਤਿਹ ਨਰ ਮਾਥੈ ਭਾਗੁ ॥੧੭॥ | |
ਜਿਹਿ ਮਾਇਆ ਮਮਤਾ ਤਜੀ, ਸਭ ਤੇ ਭਇਓ ਉਦਾਸੁ ॥ | |
ਕਹੁ ਨਾਨਕ, ਸੁਨੁ ਰੇ ਮਨਾ, ਤਿਹ ਘਟਿ ਬ੍ਰਹਮ ਨਿਵਾਸੁ ॥੧੮॥ | |
ਜਿਹਿ ਪ੍ਰਾਨੀ ਹਉਮੈ ਤਜੀ, ਕਰਤਾ ਰਾਮੁ ਪਛਾਨਿ ॥ | |
ਕਹੁ ਨਾਨਕ, ਵਹੁ ਮੁਕਤਿ ਨਰੁ, ਇਹ ਮਨ ਸਾਚੀ ਮਾਨੁ ॥੧੯॥ | |
ਭੈ ਨਾਸਨ, ਦੁਰਮਤਿ ਹਰਨ, ਕਲਿ ਮੈ ਹਰਿ ਕੋ ਨਾਮੁ ॥ | |
ਨਿਸਿ ਦਿਨੁ ਜੋ ਨਾਨਕ ਭਜੈ, ਸਫਲ ਹੋਹਿ ਤਿਹ ਕਾਮ ॥੨੦॥ | ਹੋਹਿਂ |
ਜਿਹਬਾ ਗੁਨ ਗੋਬਿੰਦ ਭਜਹੁ, ਕਰਨ ਸੁਨਹੁ ਹਰਿ ਨਾਮੁ ॥ | |
ਕਹੁ ਨਾਨਕ, ਸੁਨਿ ਰੇ ਮਨਾ, ਪਰਹਿ ਨ ਜਮ ਕੈ ਧਾਮ ॥੨੧॥ | |
ਜੋ ਪ੍ਰਾਨੀ ਮਮਤਾ ਤਜੈ, ਲੋਭ ਮੋਹ ਅਹੰਕਾਰ ॥ | |
ਕਹੁ ਨਾਨਕ, ਆਪਨ ਤਰੈ, ਅਉਰਨ ਲੇਤ ਉਧਾਰ ॥੨੨॥ | |
ਜਿਉ ਸੁਪਨਾ ਅਰੁ ਪੇਖਨਾ, ਐਸੇ ਜਗ ਕਉ ਜਾਨਿ ॥ | ਜਿਉਂ |
ਇਨ ਮੈ ਕਛੁ ਸਾਚੋ ਨਹੀ, ਨਾਨਕ, ਬਿਨੁ ਭਗਵਾਨ ॥੨੩॥ | |
ਨਿਸਿ ਦਿਨੁ ਮਾਇਆ ਕਾਰਨੇ, ਪ੍ਰਾਨੀ ਡੋਲਤ ਨੀਤ ॥ | |
ਕੋਟਨ ਮੈ ਨਾਨਕ ਕੋਊ, ਨਾਰਾਇਨੁ ਜਿਹ ਚੀਤਿ ॥੨੪॥ | |
ਜੈਸੇ ਜਲ ਤੇ ਬੁਦਬੁਦਾ, ਉਪਜੈ ਬਿਨਸੈ ਨੀਤ ॥ | |
ਜਗ ਰਚਨਾ ਤੈਸੇ ਰਚੀ, ਕਹੁ ਨਾਨਕ, ਸੁਨਿ ਮੀਤ ॥੨੫॥ | |
ਪ੍ਰਾਨੀ ਕਛੂ ਨ ਚੇਤਈ, ਮਦਿ ਮਾਇਆ ਕੈ ਅੰਧੁ ॥ | |
ਕਹੁ ਨਾਨਕ, ਬਿਨੁ ਹਰਿ ਭਜਨ, ਪਰਤ ਤਾਹਿ ਜਮ ਫੰਧ ॥੨੬॥ | |
ਜਉ ਸੁਖ ਕਉ ਚਾਹੈ ਸਦਾ, ਸਰਨਿ ਰਾਮ ਕੀ ਲੇਹ ॥ | ਚਾਹੈਂ, ਸ਼ਰਨਿ |
ਕਹੁ ਨਾਨਕ, ਸੁਨਿ ਰੇ ਮਨਾ, ਦੁਰਲਭ ਮਾਨੁਖ ਦੇਹ ॥੨੭॥ | |
ਮਾਇਆ ਕਾਰਨਿ ਧਾਵਹੀ, ਮੂਰਖ ਲੋਗ ਅਜਾਨ ॥ | |
ਕਹੁ ਨਾਨਕ, ਬਿਨੁ ਹਰਿ ਭਜਨ, ਬਿਰਥਾ ਜਨਮੁ ਸਿਰਾਨ ॥੨੮॥ | |
ਜੋ ਪ੍ਰਾਨੀ ਨਿਸਿ ਦਿਨੁ ਭਜੈ, ਰੂਪ ਰਾਮ ਤਿਹ ਜਾਨੁ ॥ | |
ਹਰਿ ਜਨ ਹਰਿ ਅੰਤਰੁ ਨਹੀ, ਨਾਨਕ, ਸਾਚੀ ਮਾਨੁ ॥੨੯॥ | |
ਮਨੁ ਮਾਇਆ ਮੈ ਫਧਿ ਰਹਿਓ, ਬਿਸਰਿਓ ਗੋਬਿੰਦ ਨਾਮੁ ॥ | |
ਕਹੁ ਨਾਨਕ, ਬਿਨੁ ਹਰਿ ਭਜਨ, ਜੀਵਨ ਕਉਨੇ ਕਾਮ ॥੩੦॥ | |
ਪ੍ਰਾਨੀ, ਰਾਮੁ ਨ ਚੇਤਈ, ਮਦਿ ਮਾਇਆ ਕੈ ਅੰਧੁ ॥ | |
ਕਹੁ ਨਾਨਕ, ਹਰਿ ਭਜਨ ਬਿਨੁ, ਪਰਤ ਤਾਹਿ ਜਮ ਫੰਧ ॥੩੧॥ | |
ਸੁਖ ਮੈ ਬਹੁ ਸੰਗੀ ਭਏ, ਦੁਖ ਮੈ ਸੰਗਿ ਨ ਕੋਇ ॥ | |
ਕਹੁ ਨਾਨਕ, ਹਰਿ ਭਜੁ ਮਨਾ, ਅੰਤਿ ਸਹਾਈ ਹੋਇ ॥੩੨॥ | |
ਜਨਮ ਜਨਮ ਭਰਮਤ ਫਿਰਿਓ, ਮਿਟਿਓ ਨ ਜਮ ਕੋ ਤ੍ਰਾਸੁ ॥ | |
ਕਹੁ ਨਾਨਕ, ਹਰਿ ਭਜੁ ਮਨਾ, ਨਿਰਭੈ ਪਾਵਹਿ ਬਾਸੁ ॥੩੩॥ | |
ਜਤਨ ਬਹੁਤੁ ਮੈ ਕਰਿ ਰਹਿਓ, ਮਿਟਿਓ ਨ ਮਨ ਕੋ ਮਾਨੁ ॥ | |
ਦੁਰਮਤਿ ਸਿਉ ਨਾਨਕ ਫਧਿਓ, ਰਾਖਿ ਲੇਹੁ ਭਗਵਾਨ ॥੩੪॥ | ਸਿਉਂ |
ਬਾਲ ਜੁਆਨੀ ਅਰੁ ਬਿਰਧਿ ਫੁਨਿ, ਤੀਨਿ ਅਵਸਥਾ ਜਾਨਿ ॥ | |
ਕਹੁ ਨਾਨਕ, ਹਰਿ ਭਜਨ ਬਿਨੁ, ਬਿਰਥਾ ਸਭ ਹੀ ਮਾਨੁ ॥੩੫॥ | |
ਕਰਣੋ ਹੁਤੋ, ਸੁ ਨਾ ਕੀਓ, ਪਰਿਓ ਲੋਭ ਕੈ ਫੰਧ ॥ | |
ਨਾਨਕ, ਸਮਿਓ ਰਮਿ ਗਇਓ, ਅਬ ਕਿਉ ਰੋਵਤ, ਅੰਧ ॥੩੬॥ | |
ਮਨੁ ਮਾਇਆ ਮੈ ਰਮਿ ਰਹਿਓ, ਨਿਕਸਤ ਨਾਹਿਨ ਮੀਤ ॥ | |
ਨਾਨਕ, ਮੂਰਤਿ ਚਿਤ੍ਰ ਜਿਉ, ਛਾਡਿਤ ਨਾਹਿਨ ਭੀਤਿ ॥੩੭॥ | ਜਿਉਂ |
ਨਰ ਚਾਹਤ ਕਛੁ ਅਉਰ, ਅਉਰੈ ਕੀ ਅਉਰੈ ਭਈ ॥ | |
ਚਿਤਵਤ ਰਹਿਓ ਠਗਉਰ, ਨਾਨਕ, ਫਾਸੀ ਗਲਿ ਪਰੀ ॥੩੮॥ | ਫਾਂਸੀ |
ਜਤਨ ਬਹੁਤ ਸੁਖ ਕੇ ਕੀਏ, ਦੁਖ ਕੋ ਕੀਓ ਨ ਕੋਇ ॥ | |
ਕਹੁ ਨਾਨਕ, ਸੁਨਿ ਰੇ ਮਨਾ, ਹਰਿ ਭਾਵੈ ਸੋ ਹੋਇ ॥੩੯॥ | |
ਜਗਤੁ ਭਿਖਾਰੀ ਫਿਰਤੁ ਹੈ, ਸਭ ਕੋ ਦਾਤਾ ਰਾਮੁ ॥ | |
ਕਹੁ ਨਾਨਕ, ਮਨ, ਸਿਮਰੁ ਤਿਹ, ਪੂਰਨ ਹੋਵਹਿ ਕਾਮ ॥੪੦॥ | |
ਝੂਠੈ ਮਾਨੁ ਕਹਾ ਕਰੈ, ਜਗੁ ਸੁਪਨੇ ਜਿਉ ਜਾਨੁ ॥ | ਜਿਉਂ |
ਇਨ ਮੈ ਕਛੁ ਤੇਰੋ ਨਹੀ, ਨਾਨਕ ਕਹਿਓ ਬਖਾਨਿ ॥੪੧॥ | |
ਗਰਬੁ ਕਰਤੁ ਹੈ ਦੇਹ ਕੋ, ਬਿਨਸੈ ਛਿਨ ਮੈ ਮੀਤ ॥ | |
ਜਿਹਿ ਪ੍ਰਾਨੀ ਹਰਿ ਜਸੁ ਕਹਿਓ, ਨਾਨਕ, ਤਿਹਿ ਜਗੁ ਜੀਤਿ ॥੪੨॥ | |
ਜਿਹ ਘਟਿ ਸਿਮਰਨੁ ਰਾਮ ਕੋ, ਸੋ ਨਰੁ ਮੁਕਤਾ ਜਾਨੁ ॥ | |
ਤਿਹਿ ਨਰ ਹਰਿ ਅੰਤਰੁ ਨਹੀ, ਨਾਨਕ, ਸਾਚੀ ਮਾਨੁ ॥੪੩॥ | |
ਏਕ ਭਗਤਿ ਭਗਵਾਨ, ਜਿਹ ਪ੍ਰਾਨੀ ਕੈ ਨਾਹਿ ਮਨਿ ॥ | |
ਜੈਸੇ, ਸੂਕਰ ਸੁਆਨ, ਨਾਨਕ, ਮਾਨੋ ਤਾਹਿ ਤਨੁ ॥੪੪॥ | |
ਸੁਆਮੀ ਕੋ ਗ੍ਰਿਹੁ ਜਿਉ ਸਦਾ, ਸੁਆਨ ਤਜਤ ਨਹੀ ਨਿਤ ॥ | ਗ੍ਰਿਹ, ਜਿਉਂ |
ਨਾਨਕ, ਇਹ ਬਿਧਿ ਹਰਿ ਭਜਉ, ਇਕ ਮਨਿ ਹੁਇ ਇਕਿ ਚਿਤਿ ॥੪੫॥ | |
ਤੀਰਥ ਬਰਤ ਅਰੁ ਦਾਨ ਕਰਿ, ਮਨ ਮੈ ਧਰੈ ਗੁਮਾਨੁ ॥ | |
ਨਾਨਕ, ਨਿਹਫਲੁ ਜਾਤ ਤਿਹ, ਜਿਉ ਕੁੰਚਰ ਇਸਨਾਨੁ ॥੪੬॥ | ਜਿਉਂ |
ਸਿਰੁ ਕੰਪਿਓ, ਪਗ ਡਗਮਗੇ, ਨੈਨ, ਜੋਤਿ ਤੇ ਹੀਨ ॥ | |
ਕਹੁ ਨਾਨਕ, ਇਹ ਬਿਧਿ ਭਈ, ਤਊ ਨ ਹਰਿ ਰਸਿ ਲੀਨ ॥੪੭॥ | |
ਨਿਜ ਕਰਿ ਦੇਖਿਓ ਜਗਤੁ ਮੈ, ਕੋ ਕਾਹੂ ਕੋ ਨਾਹਿ ॥ | |
ਨਾਨਕ, ਥਿਰੁ ਹਰਿ ਭਗਤਿ ਹੈ, ਤਿਹ ਰਾਖੋ ਮਨ ਮਾਹਿ ॥੪੮॥ | |
ਜਗ ਰਚਨਾ ਸਭ ਝੂਠ ਹੈ, ਜਾਨਿ ਲੇਹੁ ਰੇ ਮੀਤ ॥ | |
ਕਹਿ ਨਾਨਕ, ਥਿਰੁ ਨਾ ਰਹੈ, ਜਿਉ ਬਾਲੂ ਕੀ ਭੀਤਿ ॥੪੯॥ | ਜਿਉਂ |
ਰਾਮੁ ਗਇਓ ਰਾਵਨੁ ਗਇਓ, ਜਾ ਕਉ ਬਹੁ ਪਰਵਾਰੁ ॥ | |
ਕਹੁ ਨਾਨਕ, ਥਿਰੁ ਕਛੁ ਨਹੀ, ਸੁਪਨੇ ਜਿਉ ਸੰਸਾਰੁ ॥੫੦॥ | ਜਿਉਂ |
ਚਿੰਤਾ ਤਾ ਕੀ ਕੀਜੀਐ, ਜੋ ਅਨਹੋਨੀ ਹੋਇ ॥ | |
ਇਹੁ ਮਾਰਗੁ ਸੰਸਾਰ ਕੋ, ਨਾਨਕ, ਥਿਰੁ ਨਹੀ ਕੋਇ ॥੫੧॥ | |
ਜੋ ਉਪਜਿਓ ਸੋ ਬਿਨਸਿ ਹੈ, ਪਰੋ ਆਜੁ ਕੈ ਕਾਲਿ ॥ | |
ਨਾਨਕ, ਹਰਿ ਗੁਣ ਗਾਇ ਲੇ, ਛਾਡਿ ਸਗਲ ਜੰਜਾਲ ॥੫੨॥ | |
ਦੋਹਰਾ ॥ | |
ਬਲੁ ਛੁਟਕਿਓ, ਬੰਧਨ ਪਰੇ, ਕਛੂ ਨ ਹੋਤ ਉਪਾਇ ॥ | |
ਕਹੁ ਨਾਨਕ, ਅਬ ਓਟ ਹਰਿ, ਗਜ ਜਿਉ ਹੋਹੁ ਸਹਾਇ ॥੫੩॥ | ਜਿਉਂ |
ਬਲੁ ਹੋਆ, ਬੰਧਨ ਛੁਟੇ, ਸਭੁ ਕਿਛੁ ਹੋਤੁ ਉਪਾਇ ॥ | |
ਨਾਨਕ, ਸਭੁ ਕਿਛੁ ਤੁਮਰੈ ਹਾਥ ਮੈ, ਤੁਮ ਹੀ ਹੋਤ ਸਹਾਇ ॥੫੪॥ | |
ਸੰਗ ਸਖਾ ਸਭਿ ਤਜਿ ਗਏ, ਕੋਊ ਨ ਨਿਬਹਿਓ ਸਾਥਿ ॥ | |
ਕਹੁ ਨਾਨਕ, ਇਹ ਬਿਪਤਿ ਮੈ, ਟੇਕ ਏਕ, ਰਘੁਨਾਥ ॥੫੫॥ | |
ਨਾਮੁ ਰਹਿਓ, ਸਾਧੂ ਰਹਿਓ, ਰਹਿਓ ਗੁਰੁ ਗੋਬਿੰਦੁ ॥ | |
ਕਹੁ ਨਾਨਕ, ਇਹ ਜਗਤ ਮੈ, ਕਿਨ ਜਪਿਓ ਗੁਰ ਮੰਤੁ ॥੫੬॥ | |
ਰਾਮ ਨਾਮੁ ਉਰ ਮੈ ਗਹਿਓ, ਜਾ ਕੈ ਸਮ ਨਹੀ ਕੋਇ ॥ | |
ਜਿਹ ਸਿਮਰਤ, ਸੰਕਟ ਮਿਟੈ, ਦਰਸੁ ਤੁਹਾਰੋ ਹੋਇ ॥੫੭॥੧॥ |