Savaiye Mahalle dooje ke Santhiya

  • Home
  • Savaiye Mahalle dooje ke Santhiya

ਸੰਥਿਆ - ਸਵਈਏ ਮਹਲੇ ਦੂਜੇ ਕੇ

ਗੁਰਬਾਣੀ ਪਾਠਉਚਾਰਨ ਸੇਧ
ੴ ਸਤਿ ਗੁਰਪ੍ਰਸਾਦਿ ॥ 
ਸਵਈਏ ਮਹਲੇ ਦੂਜੇ ਕੇ ੨॥ 
ਸੋਈ ਪੁਰਖੁ ਧੰਨੁ ਕਰਤਾ; ਕਾਰਣ ਕਰਤਾਰੁ ਕਰਣ ਸਮਰਥੋ ॥ 
ਸਤਿਗੁਰੂ ਧੰਨੁ ਨਾਨਕੁ; ਮਸਤਕਿ ਤੁਮ ਧਰਿਓ ਜਿਨਿ ਹਥੋ ॥ 
ਤ ਧਰਿਓ ਮਸਤਕਿ ਹਥੁ ਸਹਜਿ; ਅਮਿਉ ਵੁਠਉ ਛਜਿ; ਸੁਰਿ ਨਰ ਗਣ ਮੁਨਿ ਬੋਹਿਯ ਅਗਾਜਿ ॥ਬੋਹਿਯ = ਬੋਹਿਅ = ਬੋਹੇ (ਹ ਦੀ ਸਿਹਾਰੀ ਅਤੇ ਅ ਰਲ ਕੇ ਲਾਮ ਬਣ ਜਾਂਦੇ ਹਨ।)
ਮਾਰਿਓ ਕੰਟਕੁ ਕਾਲੁ ਗਰਜਿ; ਧਾਵਤੁ ਲੀਓ ਬਰਜਿ; ਪੰਚ ਭੂਤ ਏਕ ਘਰਿ ਰਾਖਿ
ਲੇ ਸਮਜਿ ॥
 
ਜਗੁ ਜੀਤਉ ਗੁਰ ਦੁਆਰਿ; ਖੇਲਹਿ ਸਮਤ ਸਾਰਿ; ਰਥੁ ਉਨਮਨਿ ਲਿਵ ਰਾਖਿ
ਨਿਰੰਕਾਰਿ ॥
ਖੇਲਹਿਂ
ਕਹੁ ਕੀਰਤਿ ਕਲ ਸਹਾਰ; ਸਪਤ ਦੀਪ ਮਝਾਰ; ਲਹਣਾ ਜਗਤ੍ਰ ਗੁਰੁ; ਪਰਸਿ
ਮੁਰਾਰਿ ॥੧॥
 
ਜਾ ਕੀ ਦ੍ਰਿਸਟਿ ਅੰਮ੍ਰਿਤ ਧਾਰ; ਕਾਲੁਖ ਖਨਿ ਉਤਾਰ; ਤਿਮਰ ਅਗ੍ਹਾਨ ਜਾਹਿ
ਦਰਸ ਦੁਆਰ ॥
ਦ੍ਰਿਸ਼ਟਿ, ਅਗਿਆਨ, ਜਾਹਿਂ,
ਦਰਸ਼
ਓਇ ਜੁ ਸੇਵਹਿ ਸਬਦੁ ਸਾਰੁ; ਗਾਖੜੀ ਬਿਖਮ ਕਾਰ; ਤੇ ਨਰ ਭਵ ਉਤਾਰਿ; ਕੀਏ
ਨਿਰਭਾਰ ॥
ਸੇਵਹਿਂ, ਸ਼ਬਦ,
ਸਤਸੰਗਤਿ ਸਹਜ ਸਾਰਿ; ਜਾਗੀਲੇ ਗੁਰ ਬੀਚਾਰਿ; ਨਿੰਮਰੀ ਭੂਤ ਸਦੀਵ; ਪਰਮ
ਪਿਆਰਿ ॥
 
ਕਹੁ ਕੀਰਤਿ ਕਲ ਸਹਾਰ; ਸਪਤ ਦੀਪ ਮਝਾਰ ਲਹਣਾ; ਜਗਤ੍ਰ ਗੁਰੁ, ਪਰਸਿ
ਮੁਰਾਰਿ ॥੨॥
 
ਤੈ ਤਉ ਦ੍ਰਿੜਿਓ ਨਾਮੁ ਅਪਾਰੁ; ਬਿਮਲ ਜਾਸੁ ਬਿਥਾਰੁ; ਸਾਧਿਕ ਸਿਧ ਸੁਜਨ,
ਜੀਆ ਕੋ ਅਧਾਰੁ ॥
ਸੁ-ਜਨ, ਜੀਆਂ
ਤੂ ਤਾ ਜਨਿਕ ਰਾਜਾ ਅਉਤਾਰੁ; ਸਬਦੁ ਸੰਸਾਰਿ ਸਾਰੁ; ਰਹਹਿ ਜਗਤ੍ਰ, ਜਲ ਪਦਮ
ਬੀਚਾਰ ॥
ਸ਼ਬਦੁ, ਰਹਹਿਂ (ਰਹੇਂ)
ਕਲਿਪਤਰੁ ਰੋਗ ਬਿਦਾਰੁ; ਸੰਸਾਰ ਤਾਪ ਨਿਵਾਰੁ; ਆਤਮਾ ਤ੍ਰਿਬਿਧਿ ਤੇਰੈ ਏਕ
ਲਿਵ ਤਾਰ ॥
 
ਕਹੁ ਕੀਰਤਿ ਕਲ ਸਹਾਰ; ਸਪਤ ਦੀਪ ਮਝਾਰ; ਲਹਣਾ ਜਗਤ੍ਰ ਗੁਰੁ, ਪਰਸਿ
ਮੁਰਾਰਿ ॥੩॥
 
ਤੈ ਤਾ ਹਦਰਥਿ ਪਾਇਓ ਮਾਨੁ; ਸੇਵਿਆ ਗੁਰੁ ਪਰਵਾਨੁ; ਸਾਧਿ ਅਜਗਰੁ, ਜਿਨਿ
ਕੀਆ ਉਨਮਾਨੁ ॥
 
ਹਰਿ ਹਰਿ ਦਰਸ ਸਮਾਨ; ਆਤਮਾ ਵੰਤ ਗਿਆਨ; ਜਾਣੀਅ ਅਕਲ ਗਤਿ ਗੁਰ
ਪਰਵਾਨ ॥
ਦਰਸ਼, ਅਕੱਲ
ਜਾ ਕੀ ਦ੍ਰਿਸਟਿ ਅਚਲ ਠਾਣ; ਬਿਮਲ ਬੁਧਿ ਸੁਥਾਨ; ਪਹਿਰਿ ਸੀਲ ਸਨਾਹੁ,
ਸਕਤਿ ਬਿਦਾਰਿ ॥
ਦ੍ਰਿਸ਼ਟਿ, ਅਚੱਲ, ਸ਼ਕਤਿ
ਕਹੁ ਕੀਰਤਿ ਕਲ ਸਹਾਰ; ਸਪਤ ਦੀਪ ਮਝਾਰ; ਲਹਣਾ ਜਗਤ੍ਰ ਗੁਰੁ, ਪਰਸਿ
ਮੁਰਾਰਿ ॥੪॥
 
ਦ੍ਰਿਸਟਿ ਧਰਤ, ਤਮ ਹਰਨ, ਦਹਨ ਅਘ, ਪਾਪ ਪ੍ਰਨਾਸਨ ॥ਦ੍ਰਿਸ਼ਟਿ, ਪ੍ਰਨਾਸ਼ਨ
ਸਬਦ ਸੂਰ ਬਲਵੰਤ; ਕਾਮ ਅਰੁ ਕ੍ਰੋਧੁ ਬਿਨਾਸਨ ॥ਸ਼ਬਦ, ਬਿਨਾਸ਼ਨ
ਲੋਭ ਮੋਹ ਵਸਿ ਕਰਣ; ਸਰਣ ਜਾਚਿਕ ਪ੍ਰਤਿਪਾਲਣ ॥ਸ਼ਰਣ
ਆਤਮ ਰਤ ਸੰਗ੍ਰਹਣ; ਕਹਣ ਅੰਮ੍ਰਿਤ ਕਲ ਢਾਲਣ ॥ 
ਸਤਿਗੁਰੂ ਕਲ ਸਤਿਗੁਰ ਤਿਲਕੁ; ਸਤਿ ਲਾਗੈ ਸੋ ਪੈ ਤਰੈ ॥ 
ਗੁਰੁ ਜਗਤ, ਫਿਰਣਸੀਹ ਅੰਗਰਉ; ਰਾਜੁ ਜੋਗੁ ਲਹਣਾ ਕਰੈ ॥੫॥ 
ਸਦਾ ਅਕਲ ਲਿਵ ਰਹੈ; ਕਰਨ, ਸਿਉ ਇਛਾ ਚਾਰਹ ॥ਅਕੱਲ, ਸਿਉਂ, ਚਾਰੈਂਹ
ਦ੍ਰੁਮ ਸਪੂਰ ਜਿਉ ਨਿਵੈ ਖਵੈ; ਕਸੁ ਬਿਮਲ ਬੀਚਾਰਹ ॥ਜਿਉਂ, ਬੀਚਾਰੈਂਹ
ਇਹੈ ਤਤੁ ਜਾਣਿਓ; ਸਰਬ ਗਤਿ ਅਲਖੁ ਬਿਡਾਣੀ ॥ਤੱਤੁ, ਅਲੱਖ
ਸਹਜ ਭਾਇ ਸੰਚਿਓ; ਕਿਰਣਿ ਅੰਮ੍ਰਿਤ ਕਲ ਬਾਣੀ ॥ 
ਗੁਰ ਗਮਿ ਪ੍ਰਮਾਣੁ ਤੈ ਪਾਇਓ; ਸਤੁ ਸੰਤੋਖੁ ਗ੍ਰਾਹਜਿ ਲਯੌ ॥ਲਯੌ = ਲਇਓ
ਹਰਿ ਪਰਸਿਓ ਕਲੁ ਸਮੁਲਵੈ; ਜਨ ਦਰਸਨੁ ਲਹਣੇ ਭਯੌ ॥੬॥ਦਰਸ਼ਨੁ, ਭਯੌ = ਭਇਓ
ਮਨਿ ਬਿਸਾਸੁ ਪਾਇਓ; ਗਹਰਿ ਗਹੁ ਹਦਰਥਿ ਦੀਓ ॥ਬਿਸ਼ਾਸ
ਗਰਲ ਨਾਸੁ ਤਨਿ ਨਠਯੋ; ਅਮਿਉ ਅੰਤਰਗਤਿ ਪੀਓ ॥ 
ਰਿਦਿ ਬਿਗਾਸੁ ਜਾਗਿਓ; ਅਲਖਿ ਕਲ ਧਰੀ ਜੁਗੰਤਰਿ ॥ 
ਸਤਿਗੁਰੁ ਸਹਜ ਸਮਾਧਿ; ਰਵਿਓ ਸਾਮਾਨਿ ਨਿਰੰਤਰਿ ॥ 
ਉਦਾਰਉ ਚਿਤ, ਦਾਰਿਦ ਹਰਨ; ਪਿਖੰਤਿਹ ਕਲਮਲ ਤ੍ਰਸਨ ॥ 
ਸਦ ਰੰਗਿ ਸਹਜਿ ਕਲੁ ਉਚਰੈ; ਜਸੁ ਜੰਪਉ ਲਹਣੇ ਰਸਨ ॥੭॥ਜੰਪਉਂ
ਨਾਮੁ ਅਵਖਧੁ, ਨਾਮੁ ਆਧਾਰੁ ਅਰੁ ਨਾਮੁ ਸਮਾਧਿ ਸੁਖੁ; ਸਦਾ ਨਾਮ ਨੀਸਾਣੁ ਸੋਹੈ
ਨੀਸ਼ਾਣੁ
ਰੰਗਿ ਰਤੌ ਨਾਮ ਸਿਉ; ਕਲ ਨਾਮੁ ਸੁਰਿ ਨਰਹ ਬੋਹੈ॥ 
ਨਾਮ ਪਰਸੁ ਜਿਨਿ ਪਾਇਓ; ਸਤੁ ਪ੍ਰਗਟਿਓ ਰਵਿ ਲੋਇ ॥ 
ਦਰਸਨਿ ਪਰਸਿਐ ਗੁਰੂ ਕੈ; ਅਠਸਠਿ ਮਜਨੁ ਹੋਇ ॥੮॥ਦਰਸ਼ਨਿ, ਪਰਸਿਐਂ
ਸਚੁ ਤੀਰਥੁ, ਸਚੁ ਇਸਨਾਨੁ ਅਰੁ ਭੋਜਨੁ ਭਾਉ ਸਚੁ; ਸਦਾ ਸਚੁ ਭਾਖੰਤੁ ਸੋਹੈ ॥ 
ਸਚੁ ਪਾਇਓ ਗੁਰ ਸਬਦਿ; ਸਚੁ ਨਾਮੁ ਸੰਗਤੀ ਬੋਹੈ ॥ਸੰਗਤੀਂ
ਜਿਸੁ ਸਚੁ ਸੰਜਮੁ, ਵਰਤੁ ਸਚੁ; ਕਬਿ ਜਨ ਕਲ ਵਖਾਣੁ ॥ 
ਦਰਸਨਿ ਪਰਸਿਐ ਗੁਰੂ ਕੈ; ਸਚੁ ਜਨਮੁ ਪਰਵਾਣੁ ॥੯॥ਦਰਸ਼ਨਿ, ਪਰਸਿਐਂ
ਅਮਿਅ ਦ੍ਰਿਸਟਿ ਸੁਭ ਕਰੈ; ਹਰੈ ਅਘ ਪਾਪ ਸਕਲ ਮਲ ॥ਅਮੇ, ਦ੍ਰਿਸ਼ਟਿ, ਸ਼ੁਭ
ਕਾਮ ਕ੍ਰੋਧੁ ਅਰੁ ਲੋਭ ਮੋਹ, ਵਸਿ ਕਰੈ ਸਭੈ ਬਲ ॥ 
ਸਦਾ ਸੁਖੁ ਮਨਿ ਵਸੈ; ਦੁਖੁ ਸੰਸਾਰਹ ਖੋਵੈ ॥ 
ਗੁਰੁ ਨਵ ਨਿਧਿ ਦਰੀਆਉ; ਜਨਮ ਹਮ ਕਾਲਖ ਧੋਵੈ ॥ 
ਸੁ ਕਹੁ ਟਲ, ਗੁਰੁ ਸੇਵੀਐ; ਅਹਿਨਿਸਿ ਸਹਜਿ ਸੁਭਾਇ ॥ਅਹਿਨਿਸ਼ਿ
ਦਰਸਨਿ ਪਰਸਿਐ ਗੁਰੂ ਕੈ; ਜਨਮ ਮਰਣ ਦੁਖੁ ਜਾਇ ॥੧੦॥ਦਰਸ਼ਨਿ, ਪਰਸਿਐਂ