| ਗੁਰਬਾਣੀ ਪਾਠ | ਉਚਾਰਨ ਸੇਧ |
|---|---|
| ੴ ਸਤਿ ਗੁਰਪ੍ਰਸਾਦਿ ॥ | |
| ਸਵਈਏ ਮਹਲੇ ਤੀਜੇ ਕੇ ੩ | |
| ਸੋਈ ਪੁਰਖੁ ਸਿਵਰਿ ਸਾਚਾ; ਜਾ ਕਾ ਇਕੁ ਨਾਮੁ ਅਛਲੁ, ਸੰਸਾਰੇ ॥ | |
| ਜਿਨਿ ਭਗਤ ਭਵਜਲ ਤਾਰੇ; ਸਿਮਰਹੁ ਸੋਈ ਨਾਮੁ ਪਰਧਾਨੁ ॥ | |
| ਤਿਤੁ ਨਾਮਿ ਰਸਿਕੁ ਨਾਨਕੁ; ਲਹਣਾ ਥਪਿਓ, ਜੇਨ ਸ੍ਰਬ ਸਿਧੀ ॥ | |
| ਕਵਿ ਜਨ ਕਲੵ, ਸਬੁਧੀ ਕੀਰਤਿ; ਜਨ ਅਮਰਦਾਸ ਬਿਸ੍ਤਰੀਯਾ ॥ | ਬਿਸਤਰੀਆ |
| ਕੀਰਤਿ ਰਵਿ ਕਿਰਣਿ, ਪ੍ਰਗਟਿ ਸੰਸਾਰਹ; ਸਾਖ ਤਰੋਵਰ ਮਵਲਸਰਾ ॥ | ਸਾਖ |
| ਉਤਰਿ ਦਖਿਣਹਿ ਪੁਬਿ ਅਰੁ ਪਸ੍ਚਮਿ; ਜੈ ਜੈ ਕਾਰੁ ਜਪੰਥਿ ਨਰਾ ॥ | ਪਸ਼੍ਚਮਿ |
| ਹਰਿ ਨਾਮੁ ਰਸਨਿ, ਗੁਰਮੁਖਿ ਬਰਦਾਯਉ; ਉਲਟਿ ਗੰਗ ਪਸ੍ਚਮਿ ਧਰੀਆ ॥ | ਪਸ਼੍ਚਮਿ |
| ਸੋਈ ਨਾਮੁ ਅਛਲੁ, ਭਗਤਹ ਭਵ ਤਾਰਣੁ; ਅਮਰਦਾਸ ਗੁਰ ਕਉ ਫੁਰਿਆ ॥੧॥ | ਅ-ਛਲ, ਭਗਤ੍ਹਾਂ |
| ਸਿਮਰਹਿ ਸੋਈ ਨਾਮੁ, ਜਖੵ ਅਰੁ ਕਿੰਨਰ; ਸਾਧਿਕ ਸਿਧ ਸਮਾਧਿ ਹਰਾ ॥ | ਸਿਮਰਹਿਂ |
| ਸਿਮਰਹਿ ਨਖੵਤ੍ਰ ਅਵਰ ਧ੍ਰੂ ਮੰਡਲ; ਨਾਰਦਾਦਿ ਪ੍ਰਹਲਾਦਿ ਵਰਾ ॥ | ਸਿਮਰਹਿਂ, ਨਖਿਅਤਰ |
| ਸਸੀਅਰੁ ਅਰੁ ਸੂਰੁ ਨਾਮੁ ਉਲਾਸਹਿ; ਸੈਲ ਲੋਅ ਜਿਨਿ ਉਧਰਿਆ ॥ | ਸ਼ਸ਼ੀਅਰੁ, ਉਲਾਸਹਿਂ |
| ਸੋਈ ਨਾਮੁ ਅਛਲੁ, ਭਗਤਹ ਭਵ ਤਾਰਣੁ; ਅਮਰਦਾਸ ਗੁਰ ਕਉ ਫੁਰਿਆ ॥੨॥ | ਅ-ਛਲ, ਭਗਤ੍ਹਾਂ |
| ਸੋਈ ਨਾਮੁ ਸਿਵਰਿ, ਨਵ ਨਾਥ ਨਿਰੰਜਨੁ; ਸਿਵ ਸਨਕਾਦਿ ਸਮੁਧਰਿਆ ॥ | |
| ਚਵਰਾਸੀਹ ਸਿਧ ਬੁਧ, ਜਿਤੁ ਰਾਤੇ; ਅੰਬਰੀਕ ਭਵਜਲੁ ਤਰਿਆ ॥ | |
| ਉਧਉ, ਅਕ੍ਰੂਰੁ, ਤਿਲੋਚਨੁ, ਨਾਮਾ; ਕਲਿ ਕਬੀਰ ਕਿਲਵਿਖ ਹਰਿਆ ॥ | |
| ਸੋਈ ਨਾਮੁ ਅਛਲੁ, ਭਗਤਹ ਭਵ ਤਾਰਣੁ; ਅਮਰਦਾਸ ਗੁਰ ਕਉ ਫੁਰਿਆ ॥੩॥ | ਅ-ਛਲ, ਭਗਤ੍ਹਾਂ |
| ਤਿਤੁ ਨਾਮਿ ਲਾਗਿ, ਤੇਤੀਸ ਧਿਆਵਹਿ; ਜਤੀ ਤਪੀਸੁਰ ਮਨਿ ਵਸਿਆ ॥ | ਧਿਆਵਹਿੰ, ਤਪੀਸ਼ੁਰ |
| ਸੋਈ ਨਾਮੁ ਸਿਮਰਿ, ਗੰਗੇਵ ਪਿਤਾਮਹ; ਚਰਣ ਚਿਤ ਅੰਮ੍ਰਿਤ ਰਸਿਆ ॥ | ਪਿਤਾਮ੍ਹਾ |
| ਤਿਤੁ ਨਾਮਿ, ਗੁਰੂ ਗੰਭੀਰ, ਗਰੂ ਅਮਤਿ; ਸਤ ਕਰਿ, ਸੰਗਤਿ ਉਧਰੀਆ ॥ | |
| ਸੋਈ ਨਾਮੁ ਅਛਲੁ, ਭਗਤਹ ਭਵ ਤਾਰਣੁ; ਅਮਰਦਾਸ ਗੁਰ ਕਉ ਫੁਰਿਆ ॥੪॥ | ਅ-ਛਲ, ਭਗਤ੍ਹਾਂ |
| ਨਾਮ ਕਿਤਿ ਸੰਸਾਰਿ; ਕਿਰਣਿ ਰਵਿ, ਸੁਰਤਰ ਸਾਖਹ ॥ | ਸ਼ਾਖਹ |
| ਉਤਰਿ, ਦਖਿਣਿ, ਪੁਬਿ ਦੇਸਿ; ਪਸ੍ਚਮਿ ਜਸੁ ਭਾਖਹ ॥ | ਪਸ਼੍ਚਮਿ |
| ਜਨਮੁ ਤ ਇਹੁ ਸਕਯਥੁ; ਜਿਤੁ ਨਾਮੁ ਹਰਿ ਰਿਦੈ ਨਿਵਾਸੈ ॥ | ਸਕਇਅਥ |
| ਸੁਰਿ, ਨਰ, ਗਣ, ਗੰਧਰਬ; ਛਿਅ ਦਰਸਨ ਆਸਾਸੈ ॥ | |
| ਭਲਉ ਪ੍ਰਸਿਧੁ, ਤੇਜੋ ਤਨੌ; ਕਲੵ ਜੋੜਿ ਕਰ, ਧ੍ਹਾਇਅਓ ॥ | ਧਿਆਇਓ |
| ਸੋਈ ਨਾਮੁ, ਭਗਤ ਭਵਜਲ ਹਰਣੁ; ਗੁਰ ਅਮਰਦਾਸ, ਤੈ ਪਾਇਓ ॥੫॥ | ਤੈਂ |
| ਨਾਮੁ ਧਿਆਵਹਿ ਦੇਵ ਤੇਤੀਸ, ਅਰੁ ਸਾਧਿਕ ਸਿਧ ਨਰ; ਨਾਮਿ, ਖੰਡ ਬ੍ਰਹਮੰਡ ਧਾਰੇ ॥ | ਧਿਆਵਹਿਂ |
| ਜਹ ਨਾਮੁ ਸਮਾਧਿਓ; ਹਰਖੁ ਸੋਗੁ ਸਮ ਕਰਿ ਸਹਾਰੇ ॥ | |
| ਨਾਮੁ ਸਿਰੋਮਣਿ ਸਰਬ ਮੈ; ਭਗਤ ਰਹੇ ਲਿਵ ਧਾਰਿ ॥ | ਸ਼ਿਰੋਮਣਿ |
| ਸੋਈ ਨਾਮੁ ਪਦਾਰਥੁ; ਅਮਰ ਗੁਰ, ਤੁਸਿ ਦੀਓ ਕਰਤਾਰਿ ॥੬॥ | |
| ਸਤਿ ਸੂਰਉ, ਸੀਲਿ ਬਲਵੰਤੁ, ਸਤ ਭਾਇ, ਸੰਗਤਿ ਸਘਨ, ਗਰੂ ਅਮਤਿ, ਨਿਰਵੈਰਿ ਲੀਣਾ ॥ | ਸ਼ੀਲਿ, ਸ-ਘਨ ਅ-ਮਤਿ |
| ਜਿਸੁ ਧੀਰਜੁ ਧੁਰਿ; ਧਵਲੁ ਧੁਜਾ, ਸੇਤਿ ਬੈਕੁੰਠ ਬੀਣਾ ॥ | |
| ਪਰਸਹਿ ਸੰਤ ਪਿਆਰੁ; ਜਿਹ ਕਰਤਾਰਹ ਸੰਜੋਗੁ ॥ | ਪਰਸਹਿਂ |
| ਸਤਿਗੁਰੂ ਸੇਵਿ, ਸੁਖੁ ਪਾਇਓ; ਅਮਰਿ ਗੁਰਿ, ਕੀਤਉ ਜੋਗੁ ॥੭॥ | |
| ਨਾਮੁ ਨਾਵਣੁ, ਨਾਮੁ ਰਸ ਖਾਣੁ, ਅਰੁ ਭੋਜਨੁ ਨਾਮ ਰਸੁ; ਸਦਾ ਚਾਯ, ਮੁਖਿ ਮਿਸ੍ਟ ਬਾਣੀ ॥ | ਮਿਸ਼੍ਟ |
| ਧਨਿ ਸਤਿਗੁਰੁ ਸੇਵਿਓ; ਜਿਸੁ ਪਸਾਇ, ਗਤਿ ਅਗਮ ਜਾਣੀ ॥ | |
| ਕੁਲ ਸੰਬੂਹ ਸਮੁਧਰੇ; ਪਾਯਉ ਨਾਮ ਨਿਵਾਸੁ ॥ | |
| ਸਕਯਥੁ ਜਨਮੁ ਕਲੵੁਚਰੈ; ਗੁਰੁ ਪਰਸੵਿਉ ਅਮਰ ਪ੍ਰਗਾਸੁ ॥੮॥ | ਕਲਿਓਚਰੈ |
| ਬਾਰਿਜੁ ਕਰਿ ਦਾਹਿਣੈ; ਸਿਧਿ ਸਨਮੁਖ ਮੁਖੁ ਜੋਵੈ ॥ | |
| ਰਿਧਿ ਬਸੈ ਬਾਂਵਾਂਗਿ; ਜੁ ਤੀਨਿ ਲੋਕਾਂਤਰ ਮੋਹੈ ॥ | |
| ਰਿਦੈ ਬਸੈ ਅਕਹੀਉ; ਸੋਇ ਰਸੁ, ਤਿਨ ਹੀ ਜਾਤਉ ॥ | |
| ਮੁਖਹੁ ਭਗਤਿ ਉਚਰੈ; ਅਮਰੁ ਗੁਰੁ, ਇਤੁ ਰੰਗਿ ਰਾਤਉ ॥ | ਮੁਖਹੁਂ |
| ਮਸਤਕਿ ਨੀਸਾਣੁ, ਸਚਉ ਕਰਮੁ; ਕਲੵ ਜੋੜਿ ਕਰ, ਧ੍ਹਾਇਅਉ ॥ | ਨੀਸ਼ਾਣੁ, ਕਲਿਅ, ਧਿਆਇਓ |
| ਪਰਸਿਅਉ ਗੁਰੂ, ਸਤਿਗੁਰ ਤਿਲਕੁ; ਸਰਬ ਇਛ ਤਿਨਿ ਪਾਇਅਉ ॥੯॥ | |
| ਚਰਣ ਤ ਪਰ ਸਕਯਥ; ਚਰਣ, ਗੁਰ ਅਮਰ ਪਵਲਿ ਰਯ ॥ | ਸਕਇਅਥੁ, ਰਯ = ਰਇ |
| ਹਥ ਤ ਪਰ ਸਕਯਥ; ਹਥ ਲਗਹਿ ਗੁਰ ਅਮਰ ਪਯ ॥ | ਸਕਇਅਥੁ, ਪਯ = ਪਇਂ |
| ਜੀਹ ਤ ਪਰ ਸਕਯਥ; ਜੀਹ, ਗੁਰ ਅਮਰੁ ਭਣਿਜੈ ॥ | ਸਕਇਅਥੁ |
| ਨੈਣ ਤ ਪਰ ਸਕਯਥ; ਨਯਣਿ, ਗੁਰੁ ਅਮਰੁ ਪਿਖਿਜੈ ॥ | ਸਕਇਅਥੁ |
| ਸ੍ਰਵਣ ਤ ਪਰ ਸਕਯਥ; ਸ੍ਰਵਣਿ, ਗੁਰੁ ਅਮਰੁ ਸੁਣਿਜੈ ॥ | ਸਕਇਅਥੁ |
| ਸਕਯਥੁ ਸੁ ਹੀਉ, ਜਿਤੁ ਹੀਅ ਬਸੈ; ਗੁਰ ਅਮਰਦਾਸੁ, ਨਿਜ ਜਗਤ ਪਿਤ ॥ | ਸਕਇਅਥੁ |
| ਸਕਯਥੁ ਸੁ ਸਿਰੁ, ਜਾਲਪੁ ਭਣੈ; ਜੁ ਸਿਰੁ ਨਿਵੈ ਗੁਰ ਅਮਰ ਨਿਤ ॥੧॥੧੦॥ | ਸਕਇਅਥੁ |
| ਤਿ ਨਰ ਦੁਖ ਨਹ ਭੁਖ; ਤਿ ਨਰ ਨਿਧਨ ਨਹੁ ਕਹੀਅਹਿ ॥ | ਨਿ-ਧਨ, ਕਹੀਅਹਿਂ |
| ਤਿ ਨਰ ਸੋਕੁ ਨਹੁ ਹੁਐ; ਤਿ ਨਰ ਸੇ ਅੰਤੁ ਨ ਲਹੀਅਹਿ ॥ | ਸ਼ੋਕੁ, ਲਹੀਅਹਿਂ |
| ਤਿ ਨਰ ਸੇਵ ਨਹੁ ਕਰਹਿ; ਤਿ ਨਰ ਸਯ ਸਹਸ ਸਮਪਹਿ ॥ | ਕਰਹਿਂ, ਸਯ = ਸਇ, ਸਮਪਹਿਂ |
| ਤਿ ਨਰ ਦੁਲੀਚੈ ਬਹਹਿ; ਤਿ ਨਰ ਉਥਪਿ ਬਿਥਪਹਿ ॥ | ਬਹਹਿਂ, ਬਿਥਪਹਿਂ |
| ਸੁਖ ਲਹਹਿ ਤਿ ਨਰ ਸੰਸਾਰ ਮਹਿ; ਅਭੈ ਪਟੁ ਰਿਪ ਮਧਿ ਤਿਹ ॥ | ਲਹਹਿੰ, ਮਹਿੰ |
| ਸਕਯਥ ਤਿ ਨਰ ਜਾਲਪੁ ਭਣੈ; ਗੁਰ ਅਮਰਦਾਸੁ ਸੁਪ੍ਰਸੰਨੁ ਜਿਹ ॥੨॥੧੧॥ | ਸਕਇਅਥੁ |
| ਤੈ ਪਢਿਅਉ ਇਕੁ, ਮਨਿ ਧਰਿਅਉ ਇਕੁ, ਕਰਿ ਇਕੁ ਪਛਾਣਿਓ ॥ | ਤੈਂ |
| ਨਯਣਿ ਬਯਣਿ ਮੁਹਿ ਇਕੁ ਇਕੁ; ਦੁਹੁ ਠਾਂਇ ਨ ਜਾਣਿਓ ॥ | ਨਇਅਣ, ਬਇਅਣ |
| ਸੁਪਨਿ ਇਕੁ, ਪਰਤਖਿ ਇਕੁ, ਇਕਸ ਮਹਿ ਲੀਣਉ ॥ | |
| ਤੀਸ ਇਕੁ, ਅਰੁ ਪੰਜਿ ਸਿਧੁ; ਪੈਤੀਸ ਨ ਖੀਣਉ ॥ | ਪੈਂਤੀਸ |
| ਇਕਹੁ ਜਿ ਲਾਖੁ, ਲਖਹੁ ਅਲਖੁ ਹੈ; ਇਕੁ ਇਕੁ ਕਰਿ ਵਰਨਿਅਉ ॥ | ਇਕਹੁਂ, ਲੱਖਹੁਂ |
| ਗੁਰ ਅਮਰਦਾਸ, ਜਾਲਪੁ ਭਣੈ; ਤੂ ਇਕੁ ਲੋੜਹਿ, ਇਕੁ ਮੰਨਿਅਉ ॥੩॥੧੨॥ | ਲੋੜਹਿਂ |
| ਜਿ ਮਤਿ ਗਹੀ ਜੈਦੇਵਿ; ਜਿ ਮਤਿ ਨਾਮੈ ਸੰਮਾਣੀ ॥ | |
| ਜਿ ਮਤਿ ਤ੍ਰਿਲੋਚਨ ਚਿਤਿ; ਭਗਤ ਕੰਬੀਰਹਿ ਜਾਣੀ ॥ | |
| ਰੁਕਮਾਂਗਦ ਕਰਤੂਤਿ; ਰਾਮੁ ਜੰਪਹੁ ਨਿਤ, ਭਾਈ ॥ | |
| ਅੰਮਰੀਕਿ, ਪ੍ਰਹਲਾਦਿ; ਸਰਣਿ ਗੋਬਿੰਦ ਗਤਿ ਪਾਈ ॥ | ਸ਼ਰਣਿ |
| ਤੈ, ਲੋਭੁ ਕ੍ਰੋਧੁੁ ਤ੍ਰਿਸਨਾ ਤਜੀ; ਸੁਮਤਿ ਜਲੵ, ਜਾਣੀ ਜੁਗਤਿ ॥ | ਤੈਂ, ਤ੍ਰਿਸ਼ਨਾ, ਜਲਿਅ |
| ਗੁਰੁ ਅਮਰਦਾਸੁ ਨਿਜ ਭਗਤੁ ਹੈ; ਦੇਖਿ ਦਰਸੁ, ਪਾਵਉ ਮੁਕਤਿ ॥੪॥੧੩॥ | ਦਰਸ਼ੁ, ਪਾਵਉਂ |
| ਗੁਰੁ ਅਮਰਦਾਸੁ ਪਰਸੀਐ; ਪੁਹਮਿ ਪਾਤਿਕ ਬਿਨਾਸਹਿ ॥ | ਬਿਨਾਸ਼ਹਿਂ |
| ਗੁਰੁ ਅਮਰਦਾਸੁ ਪਰਸੀਐ; ਸਿਧ ਸਾਧਿਕ ਆਸਾਸਹਿ ॥ | ਆਸਾਸਹਿਂ |
| ਗੁਰੁ ਅਮਰਦਾਸੁ ਪਰਸੀਐ; ਧਿਆਨੁ ਲਹੀਐ ਪਉ ਮੁਕਿਹਿ ॥ | ਮੁਕਿਹਿਂ |
| ਗੁਰੁ ਅਮਰਦਾਸੁ ਪਰਸੀਐ; ਅਭਉ ਲਭੈ ਗਉ ਚੁਕਿਹਿ ॥ | ਚੁਕਿਹਿਂ |
| ਇਕੁ ਬਿੰਨਿ, ਦੁਗਣ ਜੁ ਤਉ ਰਹੈ; ਜਾ ਸੁਮੰਤ੍ਰਿ ਮਾਨਵ ਹਿਲਹਿ ॥ | ਹਿਲਹਿਂ |
| ਜਾਲਪਾ ਪਦਾਰਥ ਇਤੜੇ; ਗੁਰ ਅਮਰਦਾਸਿ ਡਿਠੈ, ਮਿਲਹਿ ॥੫॥੧੪॥ | ਮਿਲਹਿਂ |
| ਸਚੁ ਨਾਮੁ ਕਰਤਾਰੁ, ਸੁ ਦ੍ਰਿੜੁ, ਨਾਨਕਿ ਸੰਗ੍ਰਹਿਅਉ ॥ | |
| ਤਾ ਤੇ, ਅੰਗਦੁ ਲਹਣਾ ਪ੍ਰਗਟਿ; ਤਾਸੁ ਚਰਣਹ ਲਿਵ ਰਹਿਅਉ ॥ | ਚਰਣ੍ਹਾਂ |
| ਤਿਤੁ ਕੁਲਿ ਗੁਰ ਅਮਰਦਾਸੁ, ਆਸਾ ਨਿਵਾਸੁ; ਤਾਸੁ ਗੁਣ ਕਵਣ ਵਖਾਣਉ ॥ | |
| ਜੋ ਗੁਣ ਅਲਖ ਅਗੰਮ; ਤਿਨਹ ਗੁਣ, ਅੰਤੁ ਨ ਜਾਣਉ ॥ | |
| ਬੋਹਿਥਉ ਬਿਧਾਤੈ, ਨਿਰਮਯੌ; ਸਭ ਸੰਗਤਿ ਕੁਲ ਉਧਰਣ ॥ | |
| ਗੁਰ ਅਮਰਦਾਸ, ਕੀਰਤੁ ਕਹੈ; ਤ੍ਰਾਹਿ ਤ੍ਰਾਹਿ ਤੁਅ ਪਾ ਸਰਣ ॥੧॥੧੫॥ | ਸ਼ਰਣ |
| ਆਪਿ ਨਰਾਇਣੁ ਕਲਾ ਧਾਰਿ; ਜਗ ਮਹਿ ਪਰਵਰਿਯਉ ॥ | ਪਰਵਰਿਅਉ |
| ਨਿਰੰਕਾਰਿ ਆਕਾਰੁ ਜੋਤਿ; ਜਗ ਮੰਡਲਿ ਕਰਿਯਉ ॥ | ਕਰਿਅਉ |
| ਜਹ ਕਹ ਤਹ ਭਰਪੂਰੁ; ਸਬਦੁ ਦੀਪਕਿ ਦੀਪਾਯਉ ॥ | ਜਹਂ, ਕਹਂ, ਤਹਂ |
| ਜਿਹ ਸਿਖਹ ਸੰਗ੍ਰਹਿਓ; ਤਤੁ ਹਰਿ ਚਰਣ ਮਿਲਾਯਉ ॥ | |
| ਨਾਨਕ ਕੁਲਿ ਨਿੰਮਲੁ ਅਵਤਰੵਿਉ; ਅੰਗਦ ਲਹਣੇ ਸੰਗਿ ਹੁਅ ॥ | ਅਵਤਰਿਅਉ |
| ਗੁਰ ਅਮਰਦਾਸ ਤਾਰਣ ਤਰਣ; ਜਨਮ ਜਨਮ ਪਾ ਸਰਣਿ ਤੁਅ ॥੨॥੧੬॥ | ਸ਼ਰਣਿ |
| ਜਪੁ ਤਪੁ ਸਤੁ ਸੰਤੋਖੁ; ਪਿਖਿ ਦਰਸਨੁ ਗੁਰ ਸਿਖਹ ॥ | ਦਰਸ਼ਨੁ, ਸਿਖਹਂ |
| ਸਰਣਿ ਪਰਹਿ ਤੇ ਉਬਰਹਿ; ਛੋਡਿ ਜਮ ਪੁਰ ਕੀ ਲਿਖਹ ॥ | ਪਰਹਿਂ, ਉਬਰਹਿਂ |
| ਭਗਤਿ ਭਾਇ ਭਰਪੂਰੁ; ਰਿਦੈ ਉਚਰੈ ਕਰਤਾਰੈ ॥ | |
| ਗੁਰੁ ਗਉਹਰੁ ਦਰੀਆਉ; ਪਲਕ ਡੁਬੰਤੵਹ ਤਾਰੈ ॥ | ਡੁਬੰਤਿਅਹ |
| ਨਾਨਕ ਕੁਲਿ ਨਿੰਮਲੁ ਅਵਤਰੵਿਉ; ਗੁਣ ਕਰਤਾਰੈ ਉਚਰੈ ॥ | ਅਵਤਰਿਅਉ |
| ਗੁਰੁ ਅਮਰਦਾਸੁ ਜਿਨੑ ਸੇਵਿਅਉ; ਤਿਨੑ ਦੁਖੁ ਦਰਿਦ੍ਰੁ ਪਰਹਰਿ ਪਰੈ ॥੩॥੧੭॥ | |
| ਚਿਤਿ ਚਿਤਵਉ ਅਰਦਾਸਿ ਕਹਉ; ਪਰੁ ਕਹਿ ਭਿ ਨ ਸਕਉ ॥ | ਚਿਤਵਉਂ, ਕਹਉਂ, ਸਕਉਂ |
| ਸਰਬ ਚਿੰਤ ਤੁਝੁ ਪਾਸਿ; ਸਾਧਸੰਗਤਿ ਹਉ ਤਕਉ ॥ | ਤੱਕਉਂ |
| ਤੇਰੈ ਹੁਕਮਿ ਪਵੈ ਨੀਸਾਣੁ; ਤਉ, ਕਰਉ ਸਾਹਿਬ ਕੀ ਸੇਵਾ ॥ | ਨੀਸ਼ਾਣੁ, ਕਰਉਂ |
| ਜਬ ਗੁਰੁ ਦੇਖੈ ਸੁਭ ਦਿਸਟਿ; ਨਾਮੁ ਕਰਤਾ ਮੁਖਿ ਮੇਵਾ ॥ | ਸ਼ੁਭ, ਦਿਸ਼ਟਿ |
| ਅਗਮ ਅਲਖ, ਕਾਰਣ ਪੁਰਖ; ਜੋ ਫੁਰਮਾਵਹਿ, ਸੋ ਕਹਉ ॥ | ਫੁਰਮਾਵਹਿਂ, ਕਹਉਂ |
| ਗੁਰ ਅਮਰਦਾਸ ਕਾਰਣ ਕਰਣ; ਜਿਵ ਤੂ ਰਖਹਿ, ਤਿਵ ਰਹਉ ॥੪॥੧੮॥ | ਰਖਹਿਂ, ਰਹਉਂ |
| ਭਿਖੇ ਕੇ ॥ | |
| ਗੁਰੁ ਗਿਆਨੁ ਅਰੁ ਧਿਆਨੁ; ਤਤ ਸਿਉ ਤਤੁ ਮਿਲਾਵੈ ॥ | ਸਿਉਂ |
| ਸਚਿ, ਸਚੁ ਜਾਣੀਐ; ਇਕ ਚਿਤਹਿ ਲਿਵ ਲਾਵੈ ॥ | |
| ਕਾਮ ਕ੍ਰੋਧੁ ਵਸਿ ਕਰੈ; ਪਵਣੁ ਉਡੰਤ ਨ ਧਾਵੈ ॥ | |
| ਨਿਰੰਕਾਰ ਕੈ ਵਸੈ ਦੇਸਿ; ਹੁਕਮੁ ਬੁਝਿ, ਬੀਚਾਰੁ ਪਾਵੈ ॥ | |
| ਕਲਿ ਮਾਹਿ ਰੂਪੁ ਕਰਤਾ ਪੁਰਖੁ; ਸੋ ਜਾਣੈ, ਜਿਨਿ ਕਿਛੁ ਕੀਅਉ ॥ | |
| ਗੁਰੁ ਮਿਲੵਿਉ ਸੋਇ, ਭਿਖਾ ਕਹੈ; ਸਹਜ ਰੰਗਿ ਦਰਸਨੁ ਦੀਅਉ ॥੧॥੧੯॥ | ਮਿਲਿਅਉ, ਦਰਸ਼ਨੁ |
| ਰਹਿਓ ਸੰਤ ਹਉ ਟੋਲਿ; ਸਾਧ ਬਹੁਤੇਰੇ ਡਿਠੇ ॥ | |
| ਸੰਨਿਆਸੀ ਤਪਸੀਅਹ; ਮੁਖਹੁ ਏ ਪੰਡਿਤ ਮਿਠੇ ॥ | ਮੁਖਹੁਂ |
| ਬਰਸੁ ਏਕੁ ਹਉ ਫਿਰਿਓ; ਕਿਨੈ ਨਹੁ ਪਰਚਉ ਲਾਯਉ ॥ | ਹਉਂ, ਲਾਇਉ |
| ਕਹਤਿਅਹ ਕਹਤੀ ਸੁਣੀ; ਰਹਤ ਕੋ ਖੁਸੀ ਨ ਆਯਉ ॥ | ਖੁਸ਼ੀ, ਆਇਉ |
| ਹਰਿ ਨਾਮੁ ਛੋਡਿ ਦੂਜੈ ਲਗੇ; ਤਿਨੑ ਕੇ ਗੁਣ ਹਉ ਕਿਆ ਕਹਉ ॥ | ਹਉਂ, ਕਹਉਂ |
| ਗੁਰੁ ਦਯਿ ਮਿਲਾਯਉ, ਭਿਖਿਆ; ਜਿਵ ਤੂ ਰਖਹਿ, ਤਿਵ ਰਹਉ ॥੨॥੨੦॥ | ਦਯਿ = ਦਈ, ਰਖਹਿਂ, ਰਹਉਂ |
| ਪਹਿਰਿ ਸਮਾਧਿ ਸਨਾਹੁ; ਗਿਆਨਿ ਹੈ ਆਸਣਿ ਚੜਿਅਉ ॥ | |
| ਧ੍ਰੰਮ ਧਨਖੁ ਕਰ ਗਹਿਓ; ਭਗਤ ਸੀਲਹ ਸਰਿ ਲੜਿਅਉ ॥ | ਸ਼ਲਿਹ |
| ਭੈ ਨਿਰਭਉ ਹਰਿ ਅਟਲੁ ਮਨਿ; ਸਬਦਿ ਗੁਰ ਨੇਜਾ ਗਡਿਓ ॥ | |
| ਕਾਮ ਕ੍ਰੋਧੁ ਲੋਭ ਮੋਹ ਅਪਤੁ; ਪੰਚ ਦੂਤ ਬਿਖੰਡਿਓ ॥ | |
| ਭਲਉ ਭੂਹਾਲੁ, ਤੇਜੋ ਤਨਾ; ਨ੍ਰਿਪਤਿ ਨਾਥੁ ਨਾਨਕ ਬਰਿ ॥ | |
| ਗੁਰ ਅਮਰਦਾਸ, ਸਚੁ ਸਲੵ ਭਣਿ; ਤੈ ਦਲੁ ਜਿਤਉ, ਇਵ ਜੁਧੁ ਕਰਿ ॥੧॥੨੧॥ | ਸਲਿਅ |
| ਘਨਹਰ ਬੂੰਦ, ਬਸੁਅ ਰੋਮਾਵਲਿ; ਕੁਸਮ ਬਸੰਤ, ਗਨੰਤ ਨ ਆਵੈ ॥ | |
| ਰਵਿ ਸਸਿ ਕਿਰਣਿ, ਉਦਰੁ ਸਾਗਰ ਕੋ; ਗੰਗ ਤਰੰਗ, ਅੰਤੁ ਕੋ ਪਾਵੈ ॥ | ਸ਼ਸ਼ਿ |
| ਰੁਦ੍ਰ ਧਿਆਨ ਗਿਆਨ ਸਤਿਗੁਰ ਕੇ; ਕਬਿ ਜਨ ਭਲੵ, ਉਨਹ ਜੁੋ ਗਾਵੈ ॥ | ਭਲਿਅ, ਉਨ੍ਹੈ |
| ਭਲੇ ਅਮਰਦਾਸ ਗੁਣ ਤੇਰੇ; ਤੇਰੀ ਉਪਮਾ, ਤੋਹਿ ਬਨਿ ਆਵੈ ॥੧॥੨੨॥ |