| ਗੁਰਬਾਣੀ ਪਾਠ | ਉਚਾਰਨ ਸੇਧ |
|---|---|
| ਜੈਤਸਰੀ ਮਹਲਾ ੪ ॥ | ਮਹੱਲਾ |
| ਜਿਨ, ਹਰਿ ਹਿਰਦੈ ਨਾਮੁ ਨ ਬਸਿਓ; ਤਿਨ ਮਾਤ ਕੀਜੈ ਹਰਿ ਬਾਂਝਾ ॥ | |
| ਤਿਨ, ਸੁੰਞੀ ਦੇਹ ਫਿਰਹਿ ਬਿਨੁ ਨਾਵੈ; ਓਇ ਖਪਿ ਖਪਿ ਮੁਏ ਕਰਾਂਝਾ ॥੧॥ | ਫਿਰਹਿਂ, ਨਾਂਵੈਂ |
| ਮੇਰੇ ਮਨ, ਜਪਿ ਰਾਮ ਨਾਮੁ ਹਰਿ ਮਾਝਾ ॥ | ਮਾਂਝਾ |
| ਹਰਿ ਹਰਿ ਕ੍ਰਿਪਾਲਿ, ਕ੍ਰਿਪਾ ਪ੍ਰਭਿ ਧਾਰੀ; ਗੁਰਿ ਗਿਆਨੁ ਦੀਓ, ਮਨੁ ਸਮਝਾ ॥ ਰਹਾਉ ॥ | |
| ਹਰਿ ਕੀਰਤਿ ਕਲਜੁਗਿ ਪਦੁ ਊਤਮੁ; ਹਰਿ ਪਾਈਐ ਸਤਿਗੁਰ ਮਾਝਾ ॥ | ਮਾਂਝਾ |
| ਹਉ ਬਲਿਹਾਰੀ ਸਤਿਗੁਰ ਅਪੁਨੇ; ਜਿਨਿ ਗੁਪਤੁ ਨਾਮੁ ਪਰਗਾਝਾ ॥੨॥ | ਹਉਂ |
| ਦਰਸਨੁ ਸਾਧ ਮਿਲਿਓ ਵਡਭਾਗੀ; ਸਭਿ ਕਿਲਬਿਖ ਗਏ ਗਵਾਝਾ ॥ | ਦਰਸ਼ਨੁ, ਵਡਭਾਗੀਂ |
| ਸਤਿਗੁਰੁ ਸਾਹੁ ਪਾਇਆ ਵਡ ਦਾਣਾ; ਹਰਿ ਕੀਏ ਬਹੁ ਗੁਣ ਸਾਝਾ ॥੩॥ | ਸ਼ਾਹ, ਸਾਂਝਾ |
| ਜਿਨ ਕਉ ਕ੍ਰਿਪਾ ਕਰੀ ਜਗਜੀਵਨਿ; ਹਰਿ ਉਰਿ ਧਾਰਿਓ ਮਨ ਮਾਝਾ ॥ | ਮਾਂਝਾ |
| ਧਰਮਰਾਇ ਦਰਿ ਕਾਗਦ ਫਾਰੇ; ਜਨ ਨਾਨਕ ਲੇਖਾ ਸਮਝਾ ॥੪॥੫॥ | |
| ਬਿਲਾਵਲੁ ਮਹਲਾ ੪ ॥ | ਮਹੱਲਾ |
| ਅੰਤਰਿ ਪਿਆਸ ਉਠੀ, ਪ੍ਰਭ ਕੇਰੀ; ਸੁਣਿ ਗੁਰ ਬਚਨ, ਮਨਿ ਤੀਰ ਲਗਈਆ ॥ | |
| ਮਨ ਕੀ ਬਿਰਥਾ, ਮਨ ਹੀ ਜਾਣੈ; ਅਵਰੁ ਕਿ ਜਾਣੈ ਕੋ, ਪੀਰ ਪਰਈਆ ॥੧॥ | |
| ਰਾਮ, ਗੁਰਿ ਮੋਹਨਿ; ਮੋਹਿ ਮਨੁ ਲਈਆ ॥ | |
| ਹਉ ਆਕਲ ਬਿਕਲ ਭਈ, ਗੁਰ ਦੇਖੇ; ਹਉ ਲੋਟ ਪੋਟ ਹੋਇ ਪਈਆ ॥੧॥ ਰਹਾਉ ॥ | ਹਉਂ, ਹਉਂ |
| ਹਉ ਨਿਰਖਤ ਫਿਰਉ, ਸਭਿ ਦੇਸ ਦਿਸੰਤਰ; ਮੈ ਪ੍ਰਭ ਦੇਖਨ ਕੋ, ਬਹੁਤੁ ਮਨਿ ਚਈਆ ॥ | ਹਉਂ, ਫਿਰਉਂ |
| ਮਨੁ ਤਨੁ ਕਾਟਿ ਦੇਉ ਗੁਰ ਆਗੈ; ਜਿਨਿ, ਹਰਿ ਪ੍ਰਭ ਮਾਰਗੁ ਪੰਥੁ ਦਿਖਈਆ ॥੨॥ | ਦੇਉਂ |
| ਕੋਈ ਆਣਿ ਸਦੇਸਾ ਦੇਇ ਪ੍ਰਭ ਕੇਰਾ; ਰਿਦ ਅੰਤਰਿ, ਮਨਿ, ਤਨਿ, ਮੀਠ ਲਗਈਆ ॥ | ਸੰਦੇਸ਼ਾ |
| ਮਸਤਕੁ ਕਾਟਿ, ਦੇਉ ਚਰਣਾ ਤਲਿ; ਜੋ ਹਰਿ ਪ੍ਰਭੁ ਮੇਲੇ ਮੇਲਿ ਮਿਲਈਆ ॥੩॥ | ਦੇਉਂ |
| ਚਲੁ ਚਲੁ ਸਖੀ, ਹਮ ਪ੍ਰਭੁ ਪਰਬੋਧਹ; ਗੁਣ ਕਾਮਣ ਕਰਿ, ਹਰਿ ਪ੍ਰਭੁ ਲਹੀਆ ॥ | ਪਰਬੋਧਹਂ |
| ਭਗਤਿਵਛਲੁ ਉਆ ਕੋ ਨਾਮੁ ਕਹੀਅਤੁ ਹੈ; ਸਰਣਿ ਪ੍ਰਭੂ ਤਿਸੁ ਪਾਛੈ ਪਈਆ ॥੪॥ | ਸ਼ਰਣਿ |
| ਖਿਮਾ ਸੀਗਾਰ ਕਰੇ ਪ੍ਰਭ ਖੁਸੀਆ; ਮਨਿ ਦੀਪਕ ਗੁਰ ਗਿਆਨੁ ਬਲਈਆ ॥ | ਸ਼ੀਂਗਾਰ, ਖੁਸ਼ੀਆਂ |
| ਰਸਿ ਰਸਿ ਭੋਗ ਕਰੇ ਪ੍ਰਭੁ ਮੇਰਾ; ਹਮ ਤਿਸੁ ਆਗੈ, ਜੀਉ ਕਟਿ ਕਟਿ ਪਈਆ ॥੫॥ | |
| ਹਰਿ ਹਰਿ ਹਾਰੁ ਕੰਠਿ ਹੈ ਬਨਿਆ; ਮਨੁ ਮੋਤੀਚੂਰੁ ਵਡ ਗਹਨ ਗਹਨਈਆ ॥ | |
| ਹਰਿ ਹਰਿ ਸਰਧਾ ਸੇਜ ਵਿਛਾਈ; ਪ੍ਰਭੁ ਛੋਡਿ ਨ ਸਕੈ, ਬਹੁਤੁ ਮਨਿ ਭਈਆ ॥੬॥ | ਸ਼ਰਧਾ |
| ਕਹੈ ਪ੍ਰਭੁ ਅਵਰੁ, ਅਵਰੁ ਕਿਛੁ ਕੀਜੈ; ਸਭੁ ਬਾਦਿ ਸੀਗਾਰੁ ਫੋਕਟ ਫੋਕਟਈਆ ॥ | ਸ਼ੀਂਗਾਰ |
| ਕੀਓ ਸੀਗਾਰੁ ਮਿਲਣ ਕੈ ਤਾਈ; ਪ੍ਰਭੁ ਲੀਓ ਸੁਹਾਗਨਿ, ਥੂਕ ਮੁਖਿ ਪਈਆ ॥੭॥ | ਸ਼ੀਂਗਾਰ, ਤਾਂਈਂ |
| ਹਮ ਚੇਰੀ, ਤੂ ਅਗਮ ਗੁਸਾਈ; ਕਿਆ ਹਮ ਕਰਹ, ਤੇਰੈ ਵਸਿ ਪਈਆ ॥ | ਚੇਰੀਂ, ਅਗੰਮ, ਗੁਸਾਂਈਂ, ਕਰਹਂ ਪਈਆਂ |
| ਦਇਆ ਦੀਨ ਕਰਹੁ, ਰਖਿ ਲੇਵਹੁ; ਨਾਨਕ, ਹਰਿ ਗੁਰ ਸਰਣਿ ਸਮਈਆ ॥੮॥੫॥੮॥ | ਸ਼ਰਣਿ |