| ਗੁਰਬਾਣੀ ਪਾਠ | ਉਚਾਰਨ ਸੇਧ |
|---|---|
| ੴ ਸਤਿ ਗੁਰਪ੍ਰਸਾਦਿ ॥ | |
| ਆਸਾ ਮਹਲਾ ੪, ਛੰਤ, ਘਰੁ ੪ ॥ | ਮਹੱਲਾ |
| ਹਰਿ ਅੰਮ੍ਰਿਤ ਭਿੰਨੇ ਲੋਇਣਾ, ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥ | |
| ਮਨੁ ਰਾਮਿ ਕਸਵਟੀ ਲਾਇਆ, ਕੰਚਨੁ ਸੋਵਿੰਨਾ ॥ | |
| ਗੁਰਮੁਖਿ ਰੰਗਿ ਚਲੂਲਿਆ, ਮੇਰਾ ਮਨੁ ਤਨੋ ਭਿੰਨਾ ॥ | |
| ਜਨੁ ਨਾਨਕੁ ਮੁਸਕਿ ਝਕੋਲਿਆ, ਸਭੁ ਜਨਮੁ ਧਨੁ ਧੰਨਾ ॥੧॥ | ਮੁਸ਼ਕਿ |
| ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ | |
| ਆਸਾ ਮਹਲਾ ੧ ॥ | ਮਹੱਲਾ |
| ਵਾਰ ਸਲੋਕਾ ਨਾਲਿ, ਸਲੋਕ ਭੀ ਮਹਲੇ ਪਹਿਲੇ ਕੇ ਲਿਖੇ | ਸਲੋਕਾਂ, ਮਹੱਲੇ |
| ਟੁੰਡੇ ਅਸਰਾਜੈ ਕੀ ਧੁਨੀ ॥ | |
| ਸਲੋਕੁ ਮਃ ੧ ॥ | ਮਃ = ਮਹੱਲਾ |
| ਬਲਿਹਾਰੀ ਗੁਰ ਆਪਣੇ, ਦਿਉਹਾੜੀ ਸਦ ਵਾਰ ॥ | |
| ਜਿਨਿ, ਮਾਣਸ ਤੇ ਦੇਵਤੇ ਕੀਏ, ਕਰਤ, ਨ ਲਾਗੀ ਵਾਰ ॥੧॥ | |
| ਮਹਲਾ ੨ ॥ | ਮਹੱਲਾ |
| ਜੇ ਸਉ ਚੰਦਾ ਉਗਵਹਿ, ਸੂਰਜ ਚੜਹਿ ਹਜਾਰ ॥ | ਉਗਵਹਿਂ, ਚੜਹਿਂ, ਹਜ਼ਾਰ |
| ਏਤੇ ਚਾਨਣ ਹੋਦਿਆਂ, ਗੁਰ ਬਿਨੁ ਘੋਰ ਅੰਧਾਰ ॥੨॥ | |
| ਮਃ ੧ ॥ | ਮਃ = ਮਹੱਲਾ |
| ਨਾਨਕ, ਗੁਰੂ ਨ ਚੇਤਨੀ, ਮਨਿ ਆਪਣੈ ਸੁਚੇਤ ॥ | |
| ਛੁਟੇ ਤਿਲ ਬੂਆੜ ਜਿਉ, ਸੁੰਞੇ ਅੰਦਰਿ ਖੇਤ ॥ | ਜਿਉਂ |
| ਖੇਤੈ ਅੰਦਰਿ ਛੁਟਿਆ, ਕਹੁ ਨਾਨਕ ਸਉ ਨਾਹ ॥ | ਛੁਟਿਆਂ |
| ਫਲੀਅਹਿ ਫੁਲੀਅਹਿ ਬਪੁੜੇ, ਭੀ ਤਨ ਵਿਚਿ ਸੁਆਹ ॥੩॥ | ਫਲੀਅਹਿਂ, ਫੁਲੀਅਹਿਂ |
| ਪਉੜੀ ॥ | |
| ਆਪੀਨੑੈ ਆਪੁ ਸਾਜਿਓ, ਆਪੀਨੑੈ ਰਚਿਓ ਨਾਉ ॥ | ਨਾਂਉ |
| ਦੁਯੀ, ਕੁਦਰਤਿ ਸਾਜੀਐ, ਕਰਿ ਆਸਣੁ, ਡਿਠੋ ਚਾਉ ॥ | |
| ਦਾਤਾ ਕਰਤਾ ਆਪਿ ਤੂੰ, ਤੁਸਿ ਦੇਵਹਿ, ਕਰਹਿ ਪਸਾਉ ॥ | ਦੇਵਹਿਂ, ਕਰਹਿਂ |
| ਤੂੰ ਜਾਣੋਈ ਸਭਸੈ, ਦੇ ਲੈਸਹਿ ਜਿੰਦੁ ਕਵਾਉ ॥ | ਲੈਸਹਿਂ |
| ਕਰਿ ਆਸਣੁ, ਡਿਠੋ ਚਾਉ ॥੧॥ | |
| ਹਰਿ ਪ੍ਰੇਮ ਬਾਣੀ ਮਨੁ ਮਾਰਿਆ, ਅਣੀਆਲੇ ਅਣੀਆ ਰਾਮ ਰਾਜੇ ॥ | |
| ਜਿਸੁ ਲਾਗੀ ਪੀਰ ਪਿਰੰਮ ਕੀ, ਸੋ ਜਾਣੈ ਜਰੀਆ ॥ | |
| ਜੀਵਨ ਮੁਕਤਿ ਸੋ ਆਖੀਐ, ਮਰਿ ਜੀਵੈ ਮਰੀਆ ॥ | |
| ਜਨ ਨਾਨਕ, ਸਤਿਗੁਰੁ ਮੇਲਿ ਹਰਿ, ਜਗੁ ਦੁਤਰੁ ਤਰੀਆ ॥੨॥ | ਦੁਤੱਰ |
| ਸਲੋਕੁ ਮਃ ੧ ॥ | ਮਃ = ਮਹੱਲਾ |
| ਸਚੇ ਤੇਰੇ ਖੰਡ, ਸਚੇ ਬ੍ਰਹਮੰਡ ॥ | |
| ਸਚੇ ਤੇਰੇ ਲੋਅ, ਸਚੇ ਆਕਾਰ ॥ | |
| ਸਚੇ ਤੇਰੇ ਕਰਣੇ, ਸਰਬ ਬੀਚਾਰ ॥ | |
| ਸਚਾ ਤੇਰਾ ਅਮਰੁ, ਸਚਾ ਦੀਬਾਣੁ ॥ | |
| ਸਚਾ ਤੇਰਾ ਹੁਕਮੁ, ਸਚਾ ਫੁਰਮਾਣੁ ॥ | |
| ਸਚਾ ਤੇਰਾ ਕਰਮੁ, ਸਚਾ ਨੀਸਾਣੁ ॥ | ਨੀਸ਼ਾਣ |
| ਸਚੇ, ਤੁਧੁ ਆਖਹਿ ਲਖ ਕਰੋੜਿ ॥ | ਆਖਹਿਂ |
| ਸਚੈ ਸਭਿ ਤਾਣਿ, ਸਚੈ ਸਭਿ ਜੋਰਿ ॥ | ਜ਼ੋਰਿ |
| ਸਚੀ ਤੇਰੀ ਸਿਫਤਿ, ਸਚੀ ਸਾਲਾਹ ॥ | |
| ਸਚੀ ਤੇਰੀ ਕੁਦਰਤਿ, ਸਚੇ ਪਾਤਿਸਾਹ ॥ | ਪਾਤਿਸ਼ਾਹ |
| ਨਾਨਕ, ਸਚੁ, ਧਿਆਇਨਿ ਸਚੁ ॥ | |
| ਜੋ ਮਰਿ ਜੰਮੇ, ਸੁ ਕਚੁ ਨਿਕਚੁ ॥੧॥ | |
| ਮਃ ੧ ॥ | ਮਃ = ਮਹੱਲਾ |
| ਵਡੀ ਵਡਿਆਈ, ਜਾ ਵਡਾ ਨਾਉ ॥ | ਜਾਂ, ਨਾਂਉ |
| ਵਡੀ ਵਡਿਆਈ, ਜਾ ਸਚੁ ਨਿਆਉ ॥ | ਜਾਂ |
| ਵਡੀ ਵਡਿਆਈ, ਜਾ ਨਿਹਚਲ ਥਾਉ ॥ | ਜਾਂ, ਥਾਂਉਂ |
| ਵਡੀ ਵਡਿਆਈ, ਜਾਣੈ ਆਲਾਉ ॥ | |
| ਵਡੀ ਵਡਿਆਈ, ਬੁਝੈ ਸਭਿ ਭਾਉ ॥ | |
| ਵਡੀ ਵਡਿਆਈ, ਜਾ ਪੁਛਿ ਨ ਦਾਤਿ ॥ | ਜਾਂ |
| ਵਡੀ ਵਡਿਆਈ, ਜਾ ਆਪੇ ਆਪਿ ॥ | ਜਾਂ |
| ਨਾਨਕ, ਕਾਰ ਨ ਕਥਨੀ ਜਾਇ ॥ | |
| ਕੀਤਾ ਕਰਣਾ ਸਰਬ, ਰਜਾਇ ॥੨॥ | ਰਜ਼ਾਇ |
| ਮਹਲਾ ੨ ॥ | ਮਹੱਲਾ |
| ਇਹੁ ਜਗੁ ਸਚੈ ਕੀ ਹੈ ਕੋਠੜੀ, ਸਚੇ ਕਾ ਵਿਚਿ ਵਾਸੁ ॥ | |
| ਇਕਨੑਾ ਹੁਕਮਿ ਸਮਾਇ ਲਏ, ਇਕਨੑਾ ਹੁਕਮੇ ਕਰੇ ਵਿਣਾਸੁ ॥ | ਇਕਨੑਾਂ, ਵਿਣਾਸ਼ |
| ਇਕਨੑਾ ਭਾਣੈ ਕਢਿ ਲਏ, ਇਕਨੑਾ ਮਾਇਆ ਵਿਚਿ ਨਿਵਾਸੁ ॥ | ਇਕਨੑਾਂ |
| ਏਵ ਭਿ ਆਖਿ ਨ ਜਾਪਈ, ਜਿ ਕਿਸੈ ਆਣੇ ਰਾਸਿ ॥ | |
| ਨਾਨਕ, ਗੁਰਮੁਖਿ ਜਾਣੀਐ, ਜਾ ਕਉ ਆਪਿ ਕਰੇ ਪਰਗਾਸੁ ॥੩॥ | ਪਰਗਾਸ਼ੁ |
| ਪਉੜੀ ॥ | |
| ਨਾਨਕ, ਜੀਅ ਉਪਾਇ ਕੈ, ਲਿਖਿ ਨਾਵੈ, ਧਰਮੁ ਬਹਾਲਿਆ ॥ | ਨਾਂਵੈ |
| ਓਥੈ ਸਚੇ ਹੀ ਸਚਿ ਨਿਬੜੈ, ਚੁਣਿ ਵਖਿ ਕਢੇ ਜਜਮਾਲਿਆ | ਜਜ਼ਮਾਲਿਆ |
| ਥਾਉ ਨ ਪਾਇਨਿ ਕੂੜਿਆਰ, ਮੁਹ ਕਾਲੑੈ ਦੋਜਕਿ ਚਾਲਿਆ ॥ | ਥਾਉਂ, ਦੋਜ਼ਕਿ |
| ਤੇਰੈ ਨਾਇ ਰਤੇ ਸੇ ਜਿਣਿ ਗਏ, ਹਾਰਿ ਗਏ ਸਿ ਠਗਣਵਾਲਿਆ ॥ | ਨਾਂਇ, ਰੱਤੇ |
| ਲਿਖਿ ਨਾਵੈ, ਧਰਮੁ ਬਹਾਲਿਆ ॥੨॥ | ਨਾਂਵੈ |
| ਹਮ ਮੂਰਖ ਮੁਗਧ ਸਰਣਾਗਤੀ, ਮਿਲੁ ਗੋਵਿੰਦ ਰੰਗਾ ਰਾਮ ਰਾਜੇ ॥ | ਸ਼ਰਣਾਗਤੀ |
| ਗੁਰਿ ਪੂਰੈ, ਹਰਿ ਪਾਇਆ, ਹਰਿ ਭਗਤਿ ਇਕ ਮੰਗਾ ॥ | ਮੰਗਾਂ |
| ਮੇਰਾ ਮਨੁ ਤਨੁ ਸਬਦਿ ਵਿਗਾਸਿਆ, ਜਪਿ ਅਨਤ ਤਰੰਗਾ ॥ | ਸ਼ਬਦਿ, ਅਨੰਤ |
| ਮਿਲਿ ਸੰਤ ਜਨਾ, ਹਰਿ ਪਾਇਆ, ਨਾਨਕ ਸਤਸੰਗਾ ॥੩॥ | ਜਨਾਂ |
| ਸਲੋਕ ਮਃ ੧ ॥ | ਮਃ = ਮਹੱਲਾ |
| ਵਿਸਮਾਦੁ ਨਾਦ, ਵਿਸਮਾਦੁ ਵੇਦ ॥ | |
| ਵਿਸਮਾਦੁ ਜੀਅ, ਵਿਸਮਾਦੁ ਭੇਦ ॥ | |
| ਵਿਸਮਾਦੁ ਰੂਪ, ਵਿਸਮਾਦੁ ਰੰਗ ॥ | |
| ਵਿਸਮਾਦੁ, ਨਾਗੇ ਫਿਰਹਿ ਜੰਤ ॥ | ਨਾਂਗੇ, ਫਿਰਹਿਂ |
| ਵਿਸਮਾਦੁ ਪਉਣੁ, ਵਿਸਮਾਦੁ ਪਾਣੀ ॥ | |
| ਵਿਸਮਾਦੁ, ਅਗਨੀ ਖੇਡਹਿ ਵਿਡਾਣੀ ॥ | ਖੇਡਹਿਂ |
| ਵਿਸਮਾਦੁ ਧਰਤੀ, ਵਿਸਮਾਦੁ ਖਾਣੀ ॥ | |
| ਵਿਸਮਾਦੁ, ਸਾਦਿ ਲਗਹਿ ਪਰਾਣੀ ॥ | ਲਗਹਿਂ |
| ਵਿਸਮਾਦੁ ਸੰਜੋਗੁ, ਵਿਸਮਾਦੁ ਵਿਜੋਗੁ ॥ | |
| ਵਿਸਮਾਦੁ ਭੁਖ, ਵਿਸਮਾਦੁ ਭੋਗੁ ॥ | |
| ਵਿਸਮਾਦੁ ਸਿਫਤਿ, ਵਿਸਮਾਦੁ ਸਾਲਾਹ ॥ | |
| ਵਿਸਮਾਦੁ ਉਝੜ, ਵਿਸਮਾਦੁ ਰਾਹ ॥ | |
| ਵਿਸਮਾਦੁ ਨੇੜੈ, ਵਿਸਮਾਦੁ ਦੂਰਿ ॥ | |
| ਵਿਸਮਾਦੁ, ਦੇਖੈ ਹਾਜਰਾ ਹਜੂਰਿ ॥ | ਹਾਜ਼ਰਾ ਹਜ਼ੂਰਿ |
| ਵੇਖਿ ਵਿਡਾਣੁ, ਰਹਿਆ ਵਿਸਮਾਦੁ ॥ | |
| ਨਾਨਕ, ਬੁਝਣੁ ਪੂਰੈ ਭਾਗਿ ॥੧॥ | |
| ਮਃ ੧ ॥ | ਮਃ = ਮਹੱਲਾ |
| ਕੁਦਰਤਿ ਦਿਸੈ, ਕੁਦਰਤਿ ਸੁਣੀਐ, ਕੁਦਰਤਿ ਭਉ ਸੁਖ ਸਾਰੁ ॥ | |
| ਕੁਦਰਤਿ ਪਾਤਾਲੀ ਆਕਾਸੀ, ਕੁਦਰਤਿ ਸਰਬ ਆਕਾਰੁ ॥ | ਪਾਤਾਲੀਂ, ਆਕਾਸ਼ੀਂ |
| ਕੁਦਰਤਿ ਵੇਦ ਪੁਰਾਣ ਕਤੇਬਾ, ਕੁਦਰਤਿ ਸਰਬ ਵੀਚਾਰੁ ॥ | ਕਤੇਬਾਂ |
| ਕੁਦਰਤਿ ਖਾਣਾ ਪੀਣਾ ਪੈਨ੍ਣੁ, ਕੁਦਰਤਿ ਸਰਬ ਪਿਆਰੁ ॥ | |
| ਕੁਦਰਤਿ ਜਾਤੀ ਜਿਨਸੀ ਰੰਗੀ, ਕੁਦਰਤਿ ਜੀਅ ਜਹਾਨ ॥ | ਜਾਤੀਂ, ਜਿਨਸੀਂ, ਰੰਗੀਂ |
| ਕੁਦਰਤਿ ਨੇਕੀਆ, ਕੁਦਰਤਿ ਬਦੀਆ, ਕੁਦਰਤਿ ਮਾਨੁ ਅਭਿਮਾਨੁ ॥ | ਨੇਕੀਆਂ, ਬਦੀਆਂ |
| ਕੁਦਰਤਿ ਪਉਣੁ ਪਾਣੀ ਬੈਸੰਤਰੁ, ਕੁਦਰਤਿ ਧਰਤੀ ਖਾਕੁ ॥ | |
| ਸਭ ਤੇਰੀ ਕੁਦਰਤਿ, ਤੂੰ ਕਾਦਿਰੁ ਕਰਤਾ, ਪਾਕੀ ਨਾਈ, ਪਾਕੁ ॥ | |
| ਨਾਨਕ, ਹੁਕਮੈ ਅੰਦਰਿ ਵੇਖੈ, ਵਰਤੈ ਤਾਕੋ ਤਾਕੁ ॥੨॥ | |
| ਪਉੜੀ ॥ | |
| ਆਪੀਨੑੈ ਭੋਗ ਭੋਗਿ ਕੈ, ਹੋਇ ਭਸਮੜਿ, ਭਉਰੁ ਸਿਧਾਇਆ ॥ | |
| ਵਡਾ ਹੋਆ ਦੁਨੀਦਾਰੁ, ਗਲਿ ਸੰਗਲੁ ਘਤਿ, ਚਲਾਇਆ ॥ | |
| ਅਗੈ ਕਰਣੀ ਕੀਰਤਿ ਵਾਚੀਐ, ਬਹਿ, ਲੇਖਾ ਕਰਿ ਸਮਝਾਇਆ ॥ | |
| ਥਾਉ ਨ ਹੋਵੀ ਪਉਦੀਈ, ਹੁਣਿ ਸੁਣੀਐ ਕਿਆ ਰੂਆਇਆ ॥ | ਥਾਉਂ, ਪਉਦੀਈਂ |
| ਮਨਿ ਅੰਧੈ, ਜਨਮੁ ਗਵਾਇਆ ॥੩॥ | |
| ਦੀਨ ਦਇਆਲ, ਸੁਣਿ ਬੇਨਤੀ, ਹਰਿ ਪ੍ਰਭ, ਹਰਿ ਰਾਇਆ, ਰਾਮ ਰਾਜੇ ॥ | |
| ਹਉ ਮਾਗਉ, ਸਰਣਿ ਹਰਿ ਨਾਮ ਕੀ, ਹਰਿ ਹਰਿ ਮੁਖਿ ਪਾਇਆ ॥ | ਹਉਂ, ਮਾਗਉਂ, ਸ਼ਰਣਿ |
| ਭਗਤਿਵਛਲੁ ਹਰਿ ਬਿਰਦੁ ਹੈ, ਹਰਿ ਲਾਜ ਰਖਾਇਆ ॥ | |
| ਜਨੁ ਨਾਨਕੁ ਸਰਣਾਗਤੀ, ਹਰਿ ਨਾਮਿ ਤਰਾਇਆ ॥੪॥੮॥੧੫॥ | ਸ਼ਰਣਾਗਤੀ |
| ਸਲੋਕ ਮਃ ੧ ॥ | ਮਃ = ਮਹੱਲਾ |
| ਭੈ ਵਿਚਿ, ਪਵਣੁ ਵਹੈ ਸਦਵਾਉ ॥ | |
| ਭੈ ਵਿਚਿ, ਚਲਹਿ ਲਖ ਦਰੀਆਉ ॥ | ਚਲਹਿਂ |
| ਭੈ ਵਿਚਿ, ਅਗਨਿ ਕਢੈ ਵੇਗਾਰਿ ॥ | |
| ਭੈ ਵਿਚਿ, ਧਰਤੀ ਦਬੀ ਭਾਰਿ ॥ | |
| ਭੈ ਵਿਚਿ, ਇੰਦੁ ਫਿਰੈ ਸਿਰ ਭਾਰਿ ॥ | |
| ਭੈ ਵਿਚਿ, ਰਾਜਾ ਧਰਮ ਦੁਆਰੁ ॥ | |
| ਭੈ ਵਿਚਿ ਸੂਰਜੁ, ਭੈ ਵਿਚਿ ਚੰਦੁ ॥ | |
| ਕੋਹ ਕਰੋੜੀ ਚਲਤ, ਨ ਅੰਤੁ ॥ | ਕਰੋੜੀਂ |
| ਭੈ ਵਿਚਿ, ਸਿਧ ਬੁਧ ਸੁਰ ਨਾਥ ॥ | |
| ਭੈ ਵਿਚਿ, ਆਡਾਣੇ ਆਕਾਸ ॥ | ਆਕਾਸ਼ |
| ਭੈ ਵਿਚਿ, ਜੋਧ ਮਹਾਬਲ ਸੂਰ ॥ | |
| ਭੈ ਵਿਚਿ, ਆਵਹਿ ਜਾਵਹਿ ਪੂਰ ॥ | ਆਵਹਿਂ, ਜਾਵਹਿਂ |
| ਸਗਲਿਆ, ਭਉ ਲਿਖਿਆ, ਸਿਰਿ ਲੇਖੁ ॥ | ਸਗਲਿਆਂ |
| ਨਾਨਕ, ਨਿਰਭਉ ਨਿਰੰਕਾਰੁ ਸਚੁ ਏਕੁ ॥੧॥ | |
| ਮਃ ੧ ॥ | ਮਃ = ਮਹੱਲਾ |
| ਨਾਨਕ, ਨਿਰਭਉ ਨਿਰੰਕਾਰੁ, ਹੋਰਿ ਕੇਤੇ ਰਾਮ ਰਵਾਲ ॥ | |
| ਕੇਤੀਆ ਕੰਨ੍ ਕਹਾਣੀਆ, ਕੇਤੇ ਬੇਦ ਬੀਚਾਰ ॥ | ਕੇਤੀਆਂ, ਕਹਾਣੀਆਂ |
| ਕੇਤੇ ਨਚਹਿ ਮੰਗਤੇ, ਗਿੜਿ ਮੁੜਿ ਪੂਰਹਿ ਤਾਲ ॥ | ਨਚਹਿਂ, ਪੂਰਹਿਂ |
| ਬਾਜਾਰੀ ਬਾਜਾਰ ਮਹਿ ਆਇ, ਕਢਹਿ ਬਾਜਾਰ ॥ | ਬਾਜ਼ਾਰੀ, ਬਾਜ਼ਾਰ, ਕਢਹਿਂ, ਬਾਜ਼ਾਰ |
| ਗਾਵਹਿ ਰਾਜੇ ਰਾਣੀਆ, ਬੋਲਹਿ ਆਲ ਪਤਾਲ ॥ | ਗਾਵਹਿਂ, ਰਾਣੀਆਂ, ਬੋਲਹਿਂ |
| ਲਖ ਟਕਿਆ ਕੇ ਮੁੰਦੜੇ, ਲਖ ਟਕਿਆ ਕੇ ਹਾਰ ॥ | ਟਕਿਆਂ, ਟਕਿਆਂ |
| ਜਿਤੁ ਤਨਿ ਪਾਈਅਹਿ ਨਾਨਕਾ, ਸੇ ਤਨ ਹੋਵਹਿ ਛਾਰ ॥ | ਪਾਈਅਹਿਂ, ਹੋਵਹਿਂ |
| ਗਿਆਨੁ ਨ ਗਲੀਈ ਢੂਢੀਐ, ਕਥਨਾ ਕਰੜਾ ਸਾਰੁ ॥ | ਗਲੀਈਂ, ਢੂੰਢੀਐ |
| ਕਰਮਿ ਮਿਲੈ ਤਾ ਪਾਈਐ, ਹੋਰ ਹਿਕਮਤਿ ਹੁਕਮੁ ਖੁਆਰੁ ॥੨॥ | |
| ਪਉੜੀ ॥ | |
| ਨਦਰਿ ਕਰਹਿ ਜੇ ਆਪਣੀ, ਤਾ ਨਦਰੀ ਸਤਿਗੁਰੁ ਪਾਇਆ ॥ | ਕਰਹਿਂ |
| ਏਹੁ ਜੀਉ ਬਹੁਤੇ ਜਨਮ ਭਰੰਮਿਆ, ਤਾ ਸਤਿਗੁਰਿ ਸਬਦੁ ਸੁਣਾਇਆ ॥ | ਤਾਂ |
| ਸਤਿਗੁਰ ਜੇਵਡੁ ਦਾਤਾ ਕੋ ਨਹੀ, ਸਭਿ ਸੁਣਿਅਹੁ ਲੋਕ ਸਬਾਇਆ ॥ | ਨਹੀਂ |
| ਸਤਿਗੁਰਿ ਮਿਲਿਐ ਸਚੁ ਪਾਇਆ, ਜਿਨੑੀ ਵਿਚਹੁ ਆਪੁ ਗਵਾਇਆ ॥ | ਮਿਲਿਐਂ, ਵਿਚਹੁਂ |
| ਜਿਨਿ ਸਚੋ ਸਚੁ ਬੁਝਾਇਆ ॥੪॥ | |
| ਆਸਾ ਮਹਲਾ ੪ ॥ | ਮਹੱਲਾ |
| ਗੁਰਮੁਖਿ ਢੂੰਢਿ ਢੂਢੇਦਿਆ, ਹਰਿ ਸਜਣੁ ਲਧਾ ਰਾਮ ਰਾਜੇ ॥ | ਢੂੰਢੇਦਿਆਂ |
| ਕੰਚਨ ਕਾਇਆ ਕੋਟ ਗੜ, ਵਿਚਿ ਹਰਿ ਹਰਿ ਸਿਧਾ ॥ | ਕਾਇਆਂ |
| ਹਰਿ ਹਰਿ ਹੀਰਾ ਰਤਨੁ ਹੈ, ਮੇਰਾ ਮਨੁ ਤਨੁ ਵਿਧਾ ॥ | |
| ਧੁਰਿ ਭਾਗ ਵਡੇ ਹਰਿ ਪਾਇਆ, ਨਾਨਕ ਰਸਿ ਗੁਧਾ ॥੧॥ | |
| ਸਲੋਕ ਮਃ ੧ ॥ | ਮਃ = ਮਹੱਲਾ |
| ਘੜੀਆ ਸਭੇ ਗੋਪੀਆ, ਪਹਰ ਕੰਨ੍ ਗੋਪਾਲ ॥ | ਘੜੀਆਂ, ਗੋਪੀਆਂ |
| ਗਹਣੇ ਪਉਣੁ ਪਾਣੀ ਬੈਸੰਤਰੁ, ਚੰਦੁ ਸੂਰਜੁ ਅਵਤਾਰ ॥ | |
| ਸਗਲੀ ਧਰਤੀ ਮਾਲੁ ਧਨੁ, ਵਰਤਣਿ ਸਰਬ ਜੰਜਾਲ ॥ | |
| ਨਾਨਕ, ਮੁਸੈ ਗਿਆਨ ਵਿਹੂਣੀ, ਖਾਇ ਗਇਆ ਜਮਕਾਲੁ ॥੧॥ | |
| ਮਃ ੧ ॥ | ਮਃ = ਮਹੱਲਾ |
| ਵਾਇਨਿ ਚੇਲੇ, ਨਚਨਿ ਗੁਰ ॥ | |
| ਪੈਰ ਹਲਾਇਨਿ, ਫੇਰਨੑਿ ਸਿਰ ॥ | |
| ਉਡਿ ਉਡਿ ਰਾਵਾ, ਝਾਟੈ ਪਾਇ ॥ | |
| ਵੇਖੈ ਲੋਕੁ ਹਸੈ ਘਰਿ ਜਾਇ ॥ | |
| ਰੋਟੀਆ ਕਾਰਣਿ, ਪੂਰਹਿ ਤਾਲ ॥ | ਰੋਟੀਆਂ, ਪੂਰਹਿਂ |
| ਆਪੁ ਪਛਾੜਹਿ ਧਰਤੀ ਨਾਲਿ ॥ | ਪੜਾੜਹਿਂ |
| ਗਾਵਨਿ ਗੋਪੀਆ, ਗਾਵਨਿ ਕਾਨ੍ ॥ | ਗੋਪੀਆਂ |
| ਗਾਵਨਿ, ਸੀਤਾ ਰਾਜੇ ਰਾਮ ॥ | |
| ਨਿਰਭਉ, ਨਿਰੰਕਾਰੁ, ਸਚੁ ਨਾਮੁ ॥ | |
| ਜਾ ਕਾ ਕੀਆ, ਸਗਲ ਜਹਾਨੁ ॥ | |
| ਸੇਵਕ ਸੇਵਹਿ, ਕਰਮਿ ਚੜਾਉ ॥ | ਸੇਵਹਿਂ |
| ਭਿੰਨੀ ਰੈਣਿ, ਜਿਨੑਾ ਮਨਿ ਚਾਉ ॥ | ਜਿਨੑਾਂ |
| ਸਿਖੀ ਸਿਖਿਆ, ਗੁਰ ਵੀਚਾਰਿ ॥ | |
| ਨਦਰੀ ਕਰਮਿ, ਲਘਾਏ ਪਾਰਿ ॥ | ਲੰਘਾਏ |
| ਕੋਲੂ, ਚਰਖਾ, ਚਕੀ, ਚਕੁ ॥ | ਚੱਕੀ, ਚੱਕੁ |
| ਥਲ ਵਾਰੋਲੇ ਬਹੁਤੁ ਅਨੰਤੁ ॥ | |
| ਲਾਟੂ, ਮਾਧਾਣੀਆ, ਅਨਗਾਹ ॥ | ਮਾਧਾਣੀਆਂ, ਅੰਨਗਾਹ |
| ਪੰਖੀ, ਭਉਦੀਆ, ਲੈਨਿ ਨ ਸਾਹ ॥ | ਭਉਦੀਂਆ |
| ਸੂਐ ਚਾੜਿ, ਭਵਾਈਅਹਿ ਜੰਤ ॥ | ਭਵਾਈਅਹਿਂ |
| ਨਾਨਕ, ਭਉਦਿਆ ਗਣਤ ਨ ਅੰਤ ॥ | ਭਉਂਦਿਆਂ |
| ਬੰਧਨ ਬੰਧਿ, ਭਵਾਏ ਸੋਇ ॥ | |
| ਪਇਐ ਕਿਰਤਿ, ਨਚੈ ਸਭੁ ਕੋਇ ॥ | ਪਇਐਂ |
| ਨਚਿ ਨਚਿ ਹਸਹਿ, ਚਲਹਿ ਸੇ ਰੋਇ ॥ | ਹਸਹਿਂ, ਚਲਹਿਂ |
| ਉਡਿ ਨ ਜਾਹੀ, ਸਿਧ ਨ ਹੋਹਿ ॥ | ਜਾਹੀਂ, ਹੋਹਿਂ |
| ਨਚਣੁ ਕੁਦਣੁ, ਮਨ ਕਾ ਚਾਉ ॥ | |
| ਨਾਨਕ, ਜਿਨ੍ ਮਨਿ ਭਉ, ਤਿਨੑਾ ਮਨਿ ਭਾਉ ॥੨॥ | ਤਿਨੑਾਂ |
| ਪਉੜੀ ॥ | |
| ਨਾਉ ਤੇਰਾ ਨਿਰੰਕਾਰੁ ਹੈ, ਨਾਇ ਲਇਐ, ਨਰਕਿ ਨ ਜਾਈਐ ॥ | ਨਾਉਂ, ਨਾਇਂ, ਲਇਐਂ |
| ਜੀਉ ਪਿੰਡੁ ਸਭੁ ਤਿਸ ਦਾ, ਦੇ ਖਾਜੈ, ਆਖਿ ਗਵਾਈਐ ॥ | |
| ਜੇ ਲੋੜਹਿ ਚੰਗਾ ਆਪਣਾ, ਕਰਿ ਪੁੰਨਹੁ ਨੀਚੁ ਸਦਾਈਐ ॥ | ਲੋੜਹਿਂ |
| ਜੇ ਜਰਵਾਣਾ ਪਰਹਰੈ, ਜਰੁ ਵੇਸ ਕਰੇਦੀ ਆਈਐ ॥ | ਕਰੇਂਦੀ |
| ਕੌ ਰਹੈ ਨ ਭਰੀਐ ਪਾਈਐ ॥੫॥ | |
| ਪੰਥੁ ਦਸਾਵਾ ਨਿਤ ਖੜੀ, ਮੁੰਧ ਜੋਬਨਿ ਬਾਲੀ ਰਾਮ ਰਾਜੇ ॥ | ਦਸਾਵਾਂ (ਪੁਛਾਂ) |
| ਹਰਿ ਹਰਿ ਨਾਮੁ ਚੇਤਾਇ ਗੁਰ, ਹਰਿ ਮਾਰਗਿ ਚਾਲੀ ॥ | ਚਾਲੀਂ |
| ਮੇਰੈ ਮਨਿ ਤਨਿ ਨਾਮੁ ਆਧਾਰੁ ਹੈ, ਹਉਮੈ ਬਿਖੁ ਜਾਲੀ ॥ | ਜਾਲੀਂ |
| ਜਨ ਨਾਨਕ, ਸਤਿਗੁਰੁ ਮੇਲਿ ਹਰਿ, ਹਰਿ ਮਿਲਿਆ ਬਨਵਾਲੀ ॥੨॥ | |
| ਸਲੋਕ ਮਃ ੧ ॥ | ਮਃ = ਮਹੱਲਾ |
| ਮੁਸਲਮਾਨਾ ਸਿਫਤਿ ਸਰੀਅਤਿ, ਪੜਿ ਪੜਿ ਕਰਹਿ ਬੀਚਾਰੁ ॥ | ਮੁਸਲਮਾਨਾਂ, ਸ਼ਰੀਅਤਿ, ਕਰਹਿਂ |
| ਬੰਦੇ ਸੇ, ਜਿ ਪਵਹਿ ਵਿਚਿ ਬੰਦੀ, ਵੇਖਣ ਕਉ ਦੀਦਾਰੁ ॥ | ਪਵਹਿਂ |
| ਹਿੰਦੂ, ਸਾਲਾਹੀ ਸਾਲਾਹਨਿ, ਦਰਸਨਿ ਰੂਪਿ ਅਪਾਰੁ ॥ | ਦਰਸ਼ਨਿ |
| ਤੀਰਥਿ ਨਾਵਹਿ, ਅਰਚਾ ਪੂਜਾ, ਅਗਰ ਵਾਸੁ ਬਹਕਾਰੁ ॥ | ਨਾਵਹਿਂ |
| ਜੋਗੀ, ਸੁੰਨਿ ਧਿਆਵਨੑਿ ਜੇਤੇ, ਅਲਖ ਨਾਮੁ ਕਰਤਾਰੁ ॥ | ਅਲੱਖ |
| ਸੂਖਮ ਮੂਰਤਿ ਨਾਮੁ ਨਿਰੰਜਨ, ਕਾਇਆ ਕਾ ਆਕਾਰੁ ॥ | ਕਾਇਆਂ |
| ਸਤੀਆ ਮਨਿ ਸੰਤੋਖੁ ਉਪਜੈ, ਦੇਣੈ ਕੈ ਵੀਚਾਰਿ ॥ | ਸਤੀਆਂ |
| ਦੇ ਦੇ ਮੰਗਹਿ ਸਹਸਾ ਗੂਣਾ, ਸੋਭ ਕਰੇ ਸੰਸਾਰੁ ॥ | ਮੰਗਹਿਂ, ਸ਼ੋਭ |
| ਚੋਰਾ, ਜਾਰਾ, ਤੈ ਕੂੜਿਆਰਾ, ਖਾਰਾਬਾ, ਵੇਕਾਰ ॥ | ਚੋਰਾਂ, ਜਾਰਾਂ, ਕੂੜਿਆਰਾਂ, ਖਾਰਾਬਾਂ |
| ਇਕਿ ਹੋਦਾ ਖਾਇ ਚਲਹਿ ਐਥਾਊ, ਤਿਨਾ ਭਿ ਕਾਈ ਕਾਰ ॥ | ਹੋਂਦਾ, ਚਲਹਿਂ, ਐਥਾਊਂ, ਤਿਨਾਂ |
| ਜਲਿ ਥਲਿ ਜੀਆ ਪੁਰੀਆ ਲੋਆ, ਆਕਾਰਾ ਆਕਾਰ ॥ | ਜੀਆਂ, ਪੁਰੀਆਂ, ਲੋਆਂ, ਆਕਾਰਾਂ |
| ਓਇ ਜਿ ਆਖਹਿ, ਸੁ ਤੂੰ ਹੈ ਜਾਣਹਿ, ਤਿਨਾ ਭਿ ਤੇਰੀ ਸਾਰ ॥ | ਆਖਹਿਂ, ਹੈਂ, ਜਾਣਹਿਂ, ਤਿਨਾਂ |
| ਨਾਨਕ, ਭਗਤਾ ਭੁਖ ਸਾਲਾਹਣੁ, ਸਚੁ ਨਾਮੁ ਆਧਾਰੁ ॥ | ਭਗਤਾਂ |
| ਸਦਾ ਅਨੰਦਿ ਰਹਹਿ ਦਿਨੁ ਰਾਤੀ, ਗੁਣਵੰਤਿਆ ਪਾ ਛਾਰੁ ॥੧॥ | ਰਰਹਿਂ, ਗੁਣਵੰਤਿਆਂ |
| ਮਃ ੧ ॥ | ਮਃ = ਮਹੱਲਾ |
| ਮਿਟੀ ਮੁਸਲਮਾਨ ਕੀ, ਪੇੜੈ ਪਈ ਕੁਮੑਿਆਰ॥ | ਮਿੱਟੀ |
| ਘੜਿ, ਭਾਂਡੇ ਇਟਾ ਕੀਆ, ਜਲਦੀ ਕਰੇ ਪੁਕਾਰ ॥ | ਇਟਾਂ, ਕੀਆਂ |
| ਜਲਿ ਜਲਿ ਰੋਵੈ ਬਪੁੜੀ, ਝੜਿ ਝੜਿ ਪਵਹਿ ਅੰਗਿਆਰ ॥ | ਪਵਹਿਂ |
| ਨਾਨਕ, ਜਿਨਿ ਕਰਤੈ ਕਾਰਣੁ ਕੀਆ, ਸੋ ਜਾਣੈ ਕਰਤਾਰੁ ॥੨॥ | |
| ਪਉੜੀ ॥ | |
| ਬਿਨੁ ਸਤਿਗੁਰ ਕਿਨੈ ਨ ਪਾਇਓ, ਬਿਨੁ ਸਤਿਗੁਰ ਕਿਨੈ ਨ ਪਾਇਆ ॥ | |
| ਸਤਿਗੁਰ ਵਿਚਿ ਆਪੁ ਰਖਿਓਨੁ, ਕਰਿ ਪਰਗਟੁ ਆਖਿ ਸੁਣਾਇਆ ॥ | |
| ਸਤਿਗੁਰ ਮਿਲਿਐ ਸਦਾ ਮੁਕਤੁ ਹੈ, ਜਿਨਿ ਵਿਚਹੁ ਮੋਹੁ ਚੁਕਾਇਆ ॥ | ਮਿਲਿਐਂ, ਵਿਚਹੁਂ |
| ਉਤਮੁ ਏਹੁ ਬੀਚਾਰੁ ਹੈ, ਜਿਨਿ ਸਚੇ ਸਿਉ ਚਿਤੁ ਲਾਇਆ॥ | ਸਿਉਂ |
| ਜਗਜੀਵਨੁ ਦਾਤਾ ਪਾਇਆ ॥੬॥ | |
| ਗੁਰਮੁਖਿ ਪਿਆਰੇ, ਆਇ ਮਿਲੁ, ਮੈ ਚਿਰੀ ਵਿਛੁੰਨੇ ਰਾਮ ਰਾਜੇ ॥ | ਚਿਰੀਂ |
| ਮੇਰਾ ਮਨੁ ਤਨੁ ਬਹੁਤੁ ਬੈਰਾਗਿਆ, ਹਰਿ ਨੈਣ ਰਸਿ ਭਿੰਨੇ ॥ | |
| ਮੈ ਹਰਿ ਪ੍ਰਭੁ ਪਿਆਰਾ ਦਸਿ ਗੁਰੁ, ਮਿਲਿ ਹਰਿ, ਮਨੁ ਮੰਨੇ ॥ | ਮੈਂ |
| ਹਉ ਮੂਰਖੁ ਕਾਰੈ ਲਾਈਆ, ਨਾਨਕ, ਹਰਿ ਕੰਮੇ ॥੩॥ | ਹਉਂ |
| ਸਲੋਕ ਮਃ ੧ ॥ | ਮਃ = ਮਹੱਲਾ |
| ਹਉ ਵਿਚਿ ਆਇਆ, ਹਉ ਵਿਚਿ ਗਇਆ ॥ | ਹਉਂ, ਹਉਂ |
| ਹਉ ਵਿਚਿ ਜੰਮਿਆ, ਹਉ ਵਿਚਿ ਮੁਆ ॥ | ਹਉਂ, ਹਉਂ |
| ਹਉ ਵਿਚਿ ਦਿਤਾ, ਹਉ ਵਿਚਿ ਲਇਆ ॥ | ਹਉਂ, ਹਉਂ |
| ਹਉ ਵਿਚਿ ਖਟਿਆ, ਹਉ ਵਿਚਿ ਗਇਆ ॥ | ਹਉਂ, ਹਉਂ |
| ਹਉ ਵਿਚਿ, ਸਚਿਆਰੁ, ਕੂੜਿਆਰੁ ॥ | ਹਉਂ |
| ਹਉ ਵਿਚਿ, ਪਾਪ ਪੁੰਨ ਵੀਚਾਰੁ ॥ | ਹਉਂ |
| ਹਉ ਵਿਚਿ, ਨਰਕਿ ਸੁਰਗਿ ਅਵਤਾਰੁ ॥ | ਹਉਂ |
| ਹਉ ਵਿਚਿ ਹਸੈ, ਹਉ ਵਿਚਿ ਰੋਵੈ ॥ | ਹਉਂ, ਹਉਂ |
| ਹਉ ਵਿਚਿ ਭਰੀਐ, ਹਉ ਵਿਚਿ ਧੋਵੈ ॥ | ਹਉਂ, ਹਉਂ |
| ਹਉ ਵਿਚਿ, ਜਾਤੀ ਜਿਨਸੀ ਖੋਵੈ ॥ | ਹਉਂ |
| ਹਉ ਵਿਚਿ ਮੂਰਖੁ, ਹਉ ਵਿਚਿ ਸਿਆਣਾ ॥ | ਹਉਂ, ਹਉਂ |
| ਮੋਖ ਮੁਕਤਿ ਕੀ ਸਾਰ, ਨ ਜਾਣਾ ॥ | |
| ਹਉ ਵਿਚਿ ਮਾਇਆ, ਹਉ ਵਿਚਿ ਛਾਇਆ ॥ | ਹਉਂ, ਹਉਂ |
| ਹਉਮੈ ਕਰਿ ਕਰਿ, ਜੰਤ ਉਪਾਇਆ ॥ | |
| ਹਉਮੈ ਬੂਝੈ, ਤਾ ਦਰੁ ਸੂਝੈ ॥ | ਤਾਂ |
| ਗਿਆਨ ਵਿਹੂਣਾ, ਕਥਿ ਕਥਿ ਲੂਝੈ ॥ | |
| ਨਾਨਕ, ਹੁਕਮੀ ਲਿਖੀਐ ਲੇਖੁ ॥ | |
| ਜੇਹਾ ਵੇਖਹਿ, ਤੇਹਾ ਵੇਖੁ ॥੧॥ | ਵੇਖਹਿਂ |
| ਮਹਲਾ ੨ ॥ | ਮਹੱਲਾ |
| ਹਉਮੈ ਏਹਾ ਜਾਤਿ ਹੈ, ਹਉਮੈ ਕਰਮ ਕਮਾਹਿ ॥ | ਕਮਾਹਿਂ |
| ਹਉਮੈ ਏਈ ਬੰਧਨਾ, ਫਿਰਿ ਫਿਰਿ ਜੋਨੀ ਪਾਹਿ ॥ | ਪਾਹਿਂ |
| ਹਉਮੈ ਕਿਥਹੁ ਊਪਜੈ, ਕਿਤੁ ਸੰਜਮਿ ਇਹ ਜਾਇ ॥ | ਕਿਥਹੁੰ |
| ਹਉਮੈ ਏਹੋ ਹੁਕਮੁ ਹੈ, ਪਇਐ ਕਿਰਤਿ ਫਿਰਾਹਿ ॥ | ਪਇਐਂ, ਫਿਰਾਹਿਂ |
| ਹਉਮੈ ਦੀਰਘ ਰੋਗੁ ਹੈ, ਦਾਰੂ ਭੀ ਇਸੁ ਮਾਹਿ ॥ | ਮਾਹਿਂ |
| ਕਿਰਪਾ ਕਰੇ ਜੇ ਆਪਣੀ, ਤਾ ਗੁਰ ਕਾ ਸਬਦੁ ਕਮਾਹਿ ॥ | ਸ਼ਬਦੁ, ਕਮਾਹਿਂ |
| ਨਾਨਕੁ ਕਹੈ, ਸੁਣਹੁ ਜਨਹੁ, ਇਤੁ ਸੰਜਮਿ ਦੁਖ ਜਾਹਿ ॥੨॥ | ਜਾਹਿਂ |
| ਪਉੜੀ ॥ | |
| ਸੇਵ ਕੀਤੀ ਸੰਤੋਖੀਈ, ਜਿਨੑੀ ਸਚੋ ਸਚੁ ਧਿਆਇਆ ॥ | ਜਿਨੀਂ |
| ਓਨੑੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥ | ਓਨੑੀਂ |
| ਓਨੑੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥ | ਓਨੑੀਂ |
| ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ॥ | ਬਖਸ਼ੀਸ਼ੀ, ਦੇਵਹਿਂ, ਚੜਹਿਂ |
| ਵਡਿਆਈ ਵਡਾ ਪਾਇਆ ॥੭॥ | |
| ਗੁਰ ਅੰਮ੍ਰਿਤ ਭਿੰਨੀ ਦੇਹੁਰੀ, ਅੰਮ੍ਰਿਤੁ ਬੁਰਕੇ ਰਾਮ ਰਾਜੇ ॥ | ਬੁਰੱਕੇ |
| ਜਿਨਾ ਗੁਰਬਾਣੀ ਮਨਿ ਭਾਈਆ, ਅੰਮ੍ਰਿਤਿ ਛਕਿ ਛਕੇ ॥ | ਜਿਨਾਂ |
| ਗੁਰ ਤੁਠੈ ਹਰਿ ਪਾਇਆ, ਚੂਕੇ ਧਕ ਧਕੇ ॥ | |
| ਹਰਿ ਜਨੁ ਹਰਿ ਹਰਿ ਹੋਇਆ, ਨਾਨਕੁ ਹਰਿ ਇਕੇ ॥੪॥੯॥੧੬॥ | |
| ਸਲੋਕ ਮਃ ੧ ॥ | ਮਃ = ਮਹੱਲਾ |
| ਪੁਰਖਾਂ, ਬਿਰਖਾਂ, ਤੀਰਥਾਂ, ਤਟਾਂ, ਮੇਘਾਂ, ਖੇਤਾਂਹ ॥ | |
| ਦੀਪਾਂ, ਲੋਆਂ, ਮੰਡਲਾਂ, ਖੰਡਾਂ, ਵਰਭੰਡਾਂਹ ॥ | |
| ਅੰਡਜ, ਜੇਰਜ, ਉਤਭੁਜਾਂ, ਖਾਣੀ ਸੇਤਜਾਂਹ ॥ | |
| ਸੋ ਮਿਤਿ ਜਾਣੈ, ਨਾਨਕਾ, ਸਰਾਂ ਮੇਰਾਂ ਜੰਤਾਹ ॥ | |
| ਨਾਨਕ, ਜੰਤ ਉਪਾਇ ਕੈ, ਸੰਮਾਲੇ ਸਭਨਾਹ ॥ | ਸਭਨਾਂਹ |
| ਜਿਨਿ ਕਰਤੈ ਕਰਣਾ ਕੀਆ, ਚਿੰਤਾ ਭਿ ਕਰਣੀ ਤਾਹ ॥ | |
| ਸੋ ਕਰਤਾ ਚਿੰਤਾ ਕਰੇ, ਜਿਨਿ ਉਪਾਇਆ ਜਗੁ ॥ | |
| ਤਿਸੁ ਜੋਹਾਰੀ, ਸੁਅਸਤਿ ਤਿਸੁ, ਤਿਸੁ ਦੀਬਾਣੁ ਅਭਗੁ ॥ | ਜੋਹਾਰੀਂ |
| ਨਾਨਕ, ਸਚੇ ਨਾਮ ਬਿਨੁ, ਕਿਆ ਟਿਕਾ, ਕਿਆ ਤਗੁ ॥੧॥ | ਟਿੱਕਾ |
| ਮਃ ੧ ॥ | ਮਃ = ਮਹੱਲਾ |
| ਲਖ ਨੇਕੀਆ ਚੰਗਿਆਈਆ, ਲਖ ਪੁੰਨਾ ਪਰਵਾਣੁ ॥ | ਨੇਕੀਆਂ, ਚੰਗਿਆਈਆਂ, ਪੁੰਨਾਂ |
| ਲਖ ਤਪ ਉਪਰਿ ਤੀਰਥਾਂ, ਸਹਜ ਜੋਗ ਬੇਬਾਣ ॥ | |
| ਲਖ ਸੂਰਤਣ ਸੰਗਰਾਮ, ਰਣ ਮਹਿ ਛੁਟਹਿ ਪਰਾਣ ॥ | ਛੁਟਹਿਂ |
| ਲਖ ਸੁਰਤੀ, ਲਖ ਗਿਆਨ ਧਿਆਨ, ਪੜੀਅਹਿ ਪਾਠ ਪੁਰਾਣ ॥ | ਸੁਰਤੀਂ, ਪੜੀਅਹਿਂ |
| ਜਿਨਿ ਕਰਤੈ ਕਰਣਾ ਕੀਆ, ਲਿਖਿਆ ਆਵਣ ਜਾਣੁ ॥ | |
| ਨਾਨਕ, ਮਤੀ ਮਿਥਿਆ, ਕਰਮੁ ਸਚਾ ਨੀਸਾਣੁ ॥੨॥ | ਮਤੀਂ, ਸੱਚਾ, ਨੀਸ਼ਾਣੁ |
| ਪਉੜੀ ॥ | |
| ਸਚਾ ਸਾਹਿਬੁ ਏਕੁ ਤੂੰ, ਜਿਨਿ ਸਚੋ ਸਚੁ ਵਰਤਾਇਆ ॥ | ਸੱਚਾ |
| ਜਿਸੁ ਤੂੰ ਦੇਹਿ, ਤਿਸੁ ਮਿਲੈ ਸਚੁ, ਤਾ, ਤਿਨੑੀ ਸਚੁ ਕਮਾਇਆ ॥ | ਦੇਹਿਂ, ਤਿਨੑੀਂ, ਤਾਂ |
| ਸਤਿਗੁਰਿ ਮਿਲਿਐ ਸਚੁ ਪਾਇਆ, ਜਿਨੑ ਕੈ ਹਿਰਦੈ ਸਚੁ ਵਸਾਇਆ ॥ | ਮਿਲਿਐਂ |
| ਮੂਰਖ, ਸਚੁ ਨ ਜਾਣਨੑੀ, ਮਨਮੁਖੀ ਜਨਮੁ ਗਵਾਇਆ ॥ | ਮਨਮੁਖੀਂ |
| ਵਿਚਿ ਦੁਨੀਆ, ਕਾਹੇ ਆਇਆ ॥੮॥ | |
| ਆਸਾ ਮਹਲਾ ੪ ॥ | ਮਹੱਲਾ |
| ਹਰਿ ਅੰਮ੍ਰਿਤ ਭਗਤਿ ਭੰਡਾਰ ਹੈ, ਗੁਰ ਸਤਿਗੁਰ ਪਾਸੇ ਰਾਮ ਰਾਜੇ ॥ | ਹੈਂ |
| ਗੁਰੁ ਸਤਿਗੁਰੁ ਸਚਾ ਸਾਹੁ ਹੈ, ਸਿਖ ਦੇਇ ਹਰਿ ਰਾਸੇ ॥ | ਸ਼ਾਹੁ, ਰਾਸ਼ੇ |
| ਧਨੁ ਧੰਨੁ ਵਣਜਾਰਾ ਵਣਜੁ ਹੈ, ਗੁਰੁ ਸਾਹੁ ਸਾਬਾਸੇ ॥ | ਸ਼ਾਹੁ, ਸ਼ਾਬਾਸ਼ੇ |
| ਜਨੁ ਨਾਨਕੁ ਗੁਰੁ ਤਿਨੑੀ ਪਾਇਆ, ਜਿਨ ਧੁਰਿ, ਲਿਖਤੁ ਲਿਲਾਟਿ ਲਿਖਾਸੇ ॥੧॥ | ਤਿਨੑੀਂ |
| ਸਲੋਕੁ ਮਃ ੧ ॥ | ਮਃ = ਮਹੱਲਾ |
| ਪੜਿ ਪੜਿ ਗਡੀ ਲਦੀਅਹਿ, ਪੜਿ ਪੜਿ ਭਰੀਅਹਿ ਸਾਥ ॥ | ਗਡੀਂ, ਲਦੀਅਹਿਂ, ਭਰੀਅਹਿਂ |
| ਪੜਿ ਪੜਿ ਬੇੜੀ ਪਾਈਐ, ਪੜਿ ਪੜਿ ਗਡੀਅਹਿ ਖਾਤ ॥ | ਗਡੀਅਹਿਂ |
| ਪੜੀਅਹਿ ਜੇਤੇ ਬਰਸ ਬਰਸ, ਪੜੀਅਹਿ ਜੇਤੇ ਮਾਸ ॥ | ਪੜੀਅਹਿਂ, ਪੜੀਅਹਿਂ |
| ਪੜੀਐ ਜੇਤੀ ਆਰਜਾ, ਪੜੀਅਹਿ ਜੇਤੇ ਸਾਸ ॥ | ਪੜੀਅਹਿਂ |
| ਨਾਨਕ, ਲੇਖੈ ਇਕ ਗਲ, ਹੋਰੁ ਹਉਮੈ ਝਖਣਾ ਝਾਖ ॥੧॥ | |
| ਮਃ ੧ ॥ | ਮਃ = ਮਹੱਲਾ |
| ਲਿਖਿ ਲਿਖਿ ਪੜਿਆ ॥ | |
| ਤੇਤਾ ਕੜਿਆ ॥ | |
| ਬਹੁ ਤੀਰਥ ਭਵਿਆ ॥ | |
| ਤੇਤੋ ਲਵਿਆ ॥ | |
| ਬਹੁ ਭੇਖ ਕੀਆ, ਦੇਹੀ ਦੁਖੁ ਦੀਆ ॥ | |
| ਸਹੁ ਵੇ ਜੀਆ, ਅਪਣਾ ਕੀਆ ॥ | |
| ਅੰਨੁ ਨ ਖਾਇਆ, ਸਾਦੁ ਗਵਾਇਆ ॥ | |
| ਬਹੁ ਦੁਖੁ ਪਾਇਆ, ਦੂਜਾ ਭਾਇਆ ॥ | |
| ਬਸਤ੍ਰ ਨ ਪਹਿਰੈ ॥ | |
| ਅਹਿਨਿਸਿ ਕਹਰੈ ॥ | ਅਹਿਨਿਸ਼ਿ |
| ਮੋਨਿ ਵਿਗੂਤਾ ॥ | |
| ਕਿਉ ਜਾਗੈ, ਗੁਰ ਬਿਨੁ, ਸੂਤਾ ॥ | ਕਿਉਂ |
| ਪਗ ਉਪੇਤਾਣਾ ॥ | |
| ਅਪਣਾ ਕੀਆ ਕਮਾਣਾ ॥ | |
| ਅਲੁ ਮਲੁ ਖਾਈ, ਸਿਰਿ ਛਾਈ ਪਾਈ ॥ | |
| ਮੂਰਖਿ ਅੰਧੈ, ਪਤਿ ਗਵਾਈ ॥ | |
| ਵਿਣੁ ਨਾਵੈ, ਕਿਛੁ ਥਾਇ ਨ ਪਾਈ ॥ | |
| ਰਹੈ ਬੇਬਾਣੀ ਮੜੀ ਮਸਾਣੀ ॥ | ਬੇਬਾਣੀਂ, ਮੜੀਂ, ਮਸਾਣੀਂ |
| ਅੰਧੁ ਨ ਜਾਣੈ, ਫਿਰਿ ਪਛੁਤਾਣੀ ॥ | |
| ਸਤਿਗੁਰੁ ਭੇਟੇ, ਸੋ ਸੁਖੁ ਪਾਏ ॥ | |
| ਹਰਿ ਕਾ ਨਾਮੁ ਮੰਨਿ ਵਸਾਏ ॥ | |
| ਨਾਨਕ, ਨਦਰਿ ਕਰੇ ਸੋ ਪਾਏ ॥ | |
| ਆਸ ਅੰਦੇਸੇ ਤੇ ਨਿਹਕੇਵਲੁ, ਹਉਮੈ ਸਬਦਿ ਜਲਾਏ ॥੨॥ | ਅੰਦੇਸ਼ੇ, ਸ਼ਬਦਿ |
| ਪਉੜੀ ॥ | |
| ਭਗਤ, ਤੇਰੈ ਮਨਿ ਭਾਵਦੇ, ਦਰਿ ਸੋਹਨਿ, ਕੀਰਤਿ ਗਾਵਦੇ ॥ | ਭਾਂਵਦੇ, ਗਾਂਵਦੇ |
| ਨਾਨਕ, ਕਰਮਾ ਬਾਹਰੇ, ਦਰਿ ਢੋਅ ਨ ਲਹਨੑੀ, ਧਾਵਦੇ ॥ | ਕਰਮਾਂ, ਲਹਨੑੀਂ, ਧਾਂਵਦੇ |
| ਇਕਿ ਮੂਲੁ ਨ ਬੁਝਨੑਿ ਆਪਣਾ, ਅਣਹੋਦਾ ਆਪੁ ਗਣਾਇਦੇ ॥ | ਅਣਹੋਂਦਾ, ਗਣਾਇੰਦੇ |
| ਹਉ ਢਾਢੀਕਾ ਨੀਚ ਜਾਤਿ, ਹੋਰਿ, ਉਤਮ ਜਾਤਿ ਸਦਾਇਦੇ ॥ | ਹਉਂ, ਸਦਾਇੰਦੇ |
| ਤਿਨ੍ ਮੰਗਾ, ਜਿ ਤੁਝੈ ਧਿਆਇਦੇ ॥੯॥ | ਮੰਗਾਂ, ਧਿਆਇੰਦੇ |
| ਸਚੁ ਸਾਹੁ ਹਮਾਰਾ ਤੂੰ ਧਣੀ, ਸਭੁ ਜਗਤੁ ਵਣਜਾਰਾ ਰਾਮ ਰਾਜੇ ॥ | ਸ਼ਾਹ |
| ਸਭ ਭਾਂਡੇ ਤੁਧੈ ਸਾਜਿਆ, ਵਿਚਿ ਵਸਤੁ ਹਰਿ ਥਾਰਾ ॥ | |
| ਜੋ ਪਾਵਹਿ ਭਾਂਡੇ ਵਿਚਿ ਵਸਤੁ, ਸਾ ਨਿਕਲੈ, ਕਿਆ ਕੋਈ ਕਰੇ ਵੇਚਾਰਾ ॥ | ਪਾਵਹਿਂ |
| ਜਨ ਨਾਨਕ ਕਉ, ਹਰਿ ਬਖਸਿਆ, ਹਰਿ ਭਗਤਿ ਭੰਡਾਰਾ ॥ ੨॥ | ਬਖਸ਼ਿਆ |
| ਸਲੋਕੁ ਮਃ ੧ ॥ | ਮਃ = ਮਹੱਲਾ |
| ਕੂੜੁ ਰਾਜਾ, ਕੂੜੁ ਪਰਜਾ, ਕੂੜੁ ਸਭੁ ਸੰਸਾਰੁ ॥ | |
| ਕੂੜੁ ਮੰਡਪ, ਕੂੜੁ ਮਾੜੀ, ਕੂੜੁ ਬੈਸਣਹਾਰੁ ॥ | ਮਾੜੀਂ |
| ਕੂੜੁ ਸੁਇਨਾ, ਕੂੜੁ ਰੁਪਾ, ਕੂੜੁ ਪੈਨ੍ਣਹਾਰੁ ॥ | |
| ਕੂੜੁ ਕਾਇਆ, ਕੂੜੁ ਕਪੜੁ, ਕੂੜੁ ਰੂਪੁ ਅਪਾਰੁ ॥ | ਕਾਇਆਂ |
| ਕੂੜੁ ਮੀਆ, ਕੂੜੁ ਬੀਬੀ, ਖਪਿ ਹੋਏ ਖਾਰੁ ॥ | ਮੀਆਂ |
| ਕੂੜਿ ਕੂੜੈ ਨੇਹੁ ਲਗਾ, ਵਿਸਰਿਆ ਕਰਤਾਰੁ ॥ | |
| ਕਿਸੁ ਨਾਲਿ ਕੀਚੈ ਦੋਸਤੀ, ਸਭੁ ਜਗੁ ਚਲਣਹਾਰੁ ॥ | |
| ਕੂੜੁ ਮਿਠਾ, ਕੂੜੁ ਮਾਖਿਉ, ਕੂੜੁ ਡੋਬੇ ਪੂਰੁ ॥ | |
| ਨਾਨਕੁ ਵਖਾਣੈ ਬੇਨਤੀ, ਤੁਧੁ ਬਾਝੁ, ਕੂੜੋ ਕੂੜੁ ॥ ੧॥ | |
| ਮਃ ੧ ॥ | ਮਃ = ਮਹੱਲਾ |
| ਸਚੁ ਤਾ ਪਰੁ ਜਾਣੀਐ, ਜਾ ਰਿਦੈ ਸਚਾ ਹੋਇ ॥ | ਤਾਂ, ਜਾਂ |
| ਕੂੜ ਕੀ ਮਲੁ ਉਤਰੈ, ਤਨੁ ਕਰੇ ਹਛਾ ਧੋਇ ॥ | |
| ਸਚੁ ਤਾ ਪਰੁ ਜਾਣੀਐ, ਜਾ ਸਚਿ ਧਰੇ ਪਿਆਰੁ ॥ | ਤਾਂ, ਜਾਂ |
| ਨਾਉ ਸੁਣਿ ਮਨੁ ਰਹਸੀਐ, ਤਾ ਪਾਏ ਮੋਖ ਦੁਆਰੁ ॥ | ਰਹੱਸੀਐ, ਤਾਂ |
| ਸਚੁ ਤਾ ਪਰੁ ਜਾਣੀਐ, ਜਾ ਜੁਗਤਿ ਜਾਣੈ ਜੀਉ ॥ | ਤਾਂ, ਜਾਂ |
| ਧਰਤਿ ਕਾਇਆ ਸਾਧਿ ਕੈ, ਵਿਚਿ ਦੇਇ ਕਰਤਾ ਬੀਉ ॥ | ਕਾਇਆਂ |
| ਸਚੁ ਤਾ ਪਰੁ ਜਾਣੀਐ, ਜਾ ਸਿਖ ਸਚੀ ਲੇਇ ॥ | ਤਾਂ, ਜਾਂ |
| ਦਇਆ ਜਾਣੈ ਜੀਅ ਕੀ, ਕਿਛੁ ਪੁੰਨੁ ਦਾਨੁ ਕਰੇਇ ॥ | |
| ਸਚੁ ਤਾਂ ਪਰੁ ਜਾਣੀਐ, ਜਾ ਆਤਮ ਤੀਰਥਿ ਕਰੇ ਨਿਵਾਸੁ ॥ | ਜਾਂ |
| ਸਤਿਗੁਰੂ ਨੋ ਪੁਛਿ ਕੈ, ਬਹਿ ਰਹੈ ਕਰੇ ਨਿਵਾਸੁ ॥ | |
| ਸਚੁ ਸਭਨਾ ਹੋਇ ਦਾਰੂ, ਪਾਪ ਕਢੈ ਧੋਇ ॥ | ਸਭਨਾਂ |
| ਨਾਨਕੁ ਵਖਾਣੈ ਬੇਨਤੀ, ਜਿਨ ਸਚੁ ਪਲੈ ਹੋਇ ॥ ੨॥ | |
| ਪਉੜੀ ॥ | |
| ਦਾਨੁ ਮਹਿੰਡਾ ਤਲੀ ਖਾਕੁ, ਜੇ ਮਿਲੈ, ਤ ਮਸਤਕਿ ਲਾਈਐ ॥ | ਤਂ |
| ਕੂੜਾ ਲਾਲਚੁ ਛਡੀਐ, ਹੋਇ ਇਕ ਮਨਿ, ਅਲਖੁ ਧਿਆਈਐ ॥ | ਅਲੱਖੁ |
| ਫਲੁ ਤੇਵੇਹੋ ਪਾਈਐ, ਜੇਵੇਹੀ ਕਾਰ ਕਮਾਈਐ ॥ | |
| ਜੇ ਹੋਵੈ ਪੂਰਬਿ ਲਿਖਿਆ, ਤਾ ਧੂੜਿ ਤਿਨੑਾ ਦੀ ਪਾਈਐ ॥ | ਤਾਂ, ਤਿਨੑਾਂ |
| ਮਤਿ ਥੋੜੀ, ਸੇਵ ਗਵਾਈਐ ॥੧੦॥ | |
| ਹਮ ਕਿਆ ਗੁਣ ਤੇਰੇ ਵਿਥਰਹ ਸੁਆਮੀ, ਤੂੰ ਅਪਰ ਅਪਾਰੋ ਰਾਮ ਰਾਜੇ ॥ | ਵਿਥਰਹਂ |
| ਹਰਿ ਨਾਮੁ ਸਾਲਾਹਹ ਦਿਨੁ ਰਾਤਿ, ਏਹਾ ਆਸ ਆਧਾਰੋ ॥ | ਸਲਾਹਹਂ |
| ਹਮ ਮੂਰਖ ਕਿਛੂਅ ਨ ਜਾਣਹਾ, ਕਿਵ ਪਾਵਹ ਪਾਰੋ ॥ | ਜਾਣਹਾਂ, ਪਾਵਹਂ |
| ਜਨੁ ਨਾਨਕੁ, ਹਰਿ ਕਾ ਦਾਸੁ ਹੈ, ਹਰਿ ਦਾਸ ਪਨਿਹਾਰੋ ॥੩॥ | |
| ਸਲੋਕੁ ਮਃ ੧ ॥ | ਮਃ = ਮਹੱਲਾ |
| ਸਚਿ ਕਾਲੁ, ਕੂੜੁ ਵਰਤਿਆ, ਕਲਿ ਕਾਲਖ ਬੇਤਾਲ ॥ | |
| ਬੀਉ ਬੀਜਿ ਪਤਿ ਲੈ ਗਏ, ਅਬ ਕਿਉ ਉਗਵੈ ਦਾਲਿ ॥ | ਕਿਉਂ |
| ਜੇ ਇਕੁ ਹੋਇ, ਤ ਉਗਵੈ, ਰੁਤੀ ਹੂ ਰੁਤਿ ਹੋਇ ॥ | ਤਂ, ਹੂੰ |
| ਨਾਨਕ, ਪਾਹੈ ਬਾਹਰਾ, ਕੋਰੈ ਰੰਗੁ ਨ ਸੋਇ ॥ | |
| ਭੈ ਵਿਚਿ ਖੁੰਬਿ ਚੜਾਈਐ, ਸਰਮੁ ਪਾਹੁ ਤਨਿ ਹੋਇ ॥ | ਸ਼ਰਮੁ |
| ਨਾਨਕ, ਭਗਤੀ ਜੇ ਰਪੈ, ਕੂੜੈ ਸੋਇ ਨ ਕੋਇ ॥੧॥ | |
| ਮਃ ੧ ॥ | ਮਃ = ਮਹੱਲਾ |
| ਲਬੁ ਪਾਪੁ ਦੁਇ, ਰਾਜਾ ਮਹਤਾ, ਕੂੜੁ ਹੋਆ ਸਿਕਦਾਰੁ ॥ | |
| ਕਾਮੁ ਨੇਬੁ ਸਦਿ ਪੁਛੀਐ, ਬਹਿ ਬਹਿ ਕਰੇ ਬੀਚਾਰੁ ॥ | ਕਰੇਂ |
| ਅੰਧੀ ਰਯਤਿ ਗਿਆਨ ਵਿਹੂਣੀ, ਭਾਹਿ ਭਰੇ ਮੁਰਦਾਰੁ ॥ | ਰਯਤਿ = ਰਈਅਤਿ |
| ਗਿਆਨੀ ਨਚਹਿ, ਵਾਜੇ ਵਾਵਹਿ, ਰੂਪ ਕਰਹਿ ਸੀਗਾਰੁ ॥ | ਨਚਹਿਂ, ਵਾਵਹਿਂ, ਕਰਹਿਂ, ਸ਼ੀਂਗਾਰੁ |
| ਊਚੇ ਕੂਕਹਿ, ਵਾਦਾ ਗਾਵਹਿ, ਜੋਧਾ ਕਾ ਵੀਚਾਰੁ ॥ | ਕੂਕਹਿਂ, ਗਾਵਹਿਂ, ਜੋਧਾਂ |
| ਮੂਰਖ ਪੰਡਿਤ ਹਿਕਮਤਿ ਹੁਜਤਿ, ਸੰਜੈ ਕਰਹਿ ਪਿਆਰੁ ॥ | ਕਰਹਿਂ |
| ਧਰਮੀ ਧਰਮੁ ਕਰਹਿ ਗਾਵਾਵਹਿ, ਮੰਗਹਿ ਮੋਖ ਦੁਆਰੁ ॥ | ਕਰਹਿਂ, ਗਾਵਾਵਹਿਂ, ਮੰਗਹਿਂ |
| ਜਤੀ ਸਦਾਵਹਿ, ਜੁਗਤਿ ਨ ਜਾਣਹਿ, ਛਡਿ ਬਹਹਿ ਘਰ ਬਾਰੁ ॥ | ਸਦਾਵਹਿਂ, ਜਾਣਹਿਂ, ਬਹਹਿਂ |
| ਸਭੁ ਕੋ ਪੂਰਾ ਆਪੇ ਹੋਵੈ, ਘਟਿ ਨ ਕੋਈ ਆਖੈ ॥ | |
| ਪਤਿ ਪਰਵਾਣਾ ਪਿਛੈ ਪਾਈਐ, ਤਾ ਨਾਨਕ ਤੋਲਿਆ ਜਾਪੈ ॥੨॥ | ਤਾਂ |
| ਮਃ ੧ ॥ | ਮਃ = ਮਹੱਲਾ |
| ਵਦੀ ਸੁ ਵਜਗਿ ਨਾਨਕਾ, ਸਚਾ ਵੇਖੈ ਸੋਇ ॥ | ਵੱਜਗਿ |
| ਸਭਨੀ ਛਾਲਾ ਮਾਰੀਆ, ਕਰਤਾ ਕਰੇ ਸੁ ਹੋਇ ॥ | ਸਭਨੀਂ, ਛਾਲਾਂ, ਮਾਰੀਆਂ |
| ਅਗੈ ਜਾਤਿ ਨ ਜੋਰੁ ਹੈ, ਅਗੈ ਜੀਉ ਨਵੇ ॥ | ਜ਼ੋਰੁ, ਨਵੇਂ |
| ਜਿਨ ਕੀ ਲੇਖੈ ਪਤਿ ਪਵੈ, ਚੰਗੇ ਸੇਈ ਕੇਇ ॥੩॥ | |
| ਪਉੜੀ ॥ | |
| ਧੁਰਿ, ਕਰਮੁ ਜਿਨਾ ਕਉ ਤੁਧੁ ਪਾਇਆ, ਤਾ ਤਿਨੀ ਖਸਮੁ ਧਿਆਇਆ ॥ | ਜਿਨਾਂ, ਤਾਂ, ਤਿਨੀਂ |
| ਏਨਾ ਜੰਤਾ ਕੈ ਵਸਿ ਕਿਛੁ ਨਾਹੀ, ਤੁਧੁ ਵੇਕੀ ਜਗਤੁ ਉਪਾਇਆ ॥ | ਏਨਾਂ, ਜੰਤਾਂ, ਨਾਹੀਂ, ਵੇਕੀਂ |
| ਇਕਨਾ ਨੋ, ਤੂੰ ਮੇਲਿ ਲੈਹਿ, ਇਕਿ ਆਪਹੁ ਤੁਧੁ ਖੁਆਇਆ ॥ | ਇਕਨਾਂ, ਲੈਹਿਂ, ਆਪਹੁੰ |
| ਗੁਰ ਕਿਰਪਾ ਤੇ ਜਾਣਿਆ, ਜਿਥੈ ਤੁਧੁ ਆਪੁ ਬੁਝਾਇਆ ॥ | |
| ਸਹਜੇ ਹੀ, ਸਚਿ ਸਮਾਇਆ ॥੧੧॥ | |
| ਜਿਉ ਭਾਵੈ, ਤਿਉ ਰਾਖਿ ਲੈ, ਹਮ ਸਰਣਿ ਪ੍ਰਭ ਆਏ ਰਾਮ ਰਾਜੇ ॥ | ਜਿਉਂ, ਤਿਉਂ, ਸ਼ਰਣਿ |
| ਹਮ ਭੂਲਿ ਵਿਗਾੜਹ, ਦਿਨਸੁ ਰਾਤਿ, ਹਰਿ ਲਾਜ ਰਖਾਏ ॥ | ਵਿਗਾੜਹਂ |
| ਹਮ ਬਾਰਿਕ, ਤੂੰ ਗੁਰੁ ਪਿਤਾ ਹੈ, ਦੇ ਮਤਿ ਸਮਝਾਏ ॥ | ਹੈਂ |
| ਜਨੁ ਨਾਨਕੁ, ਦਾਸੁ ਹਰਿ ਕਾਂਢਿਆ, ਹਰਿ ਪੈਜ ਰਖਾਏ ॥੪॥੧੦॥੧੭॥ | |
| ਸਲੋਕੁ ਮਃ ੧ ॥ | ਮਃ = ਮਹੱਲਾ |
| ਦੁਖੁ ਦਾਰੂ, ਸੁਖੁ ਰੋਗੁ ਭਇਆ, ਜਾ ਸੁਖੁ, ਤਾਮਿ ਨ ਹੋਈ ॥ | ਜਾਂ |
| ਤੂੰ ਕਰਤਾ ਕਰਣਾ, ਮੈ ਨਾਹੀ, ਜਾ ਹਉ ਕਰੀ, ਨ ਹੋਈ ॥੧॥ | ਮੈਂ, ਨਾਹੀਂ, ਜਾਂ, ਹਉਂ, ਕਰੀਂ |
| ਬਲਿਹਾਰੀ, ਕੁਦਰਤਿ ਵਸਿਆ ॥ | |
| ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥ | |
| ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ, ਅਕਲ ਕਲਾ ਭਰਪੂਰਿ ਰਹਿਆ ॥ | ਅਕੱਲ |
| ਤੂੰ ਸਚਾ ਸਾਹਿਬੁ, ਸਿਫਤਿ ਸੁਆਲਿੑਉ, ਜਿਨਿ ਕੀਤੀ, ਸੋ ਪਾਰਿ ਪਇਆ ॥ | ਸੱਚਾ |
| ਕਹੁ ਨਾਨਕ, ਕਰਤੇ ਕੀਆ ਬਾਤਾ, ਜੋ ਕਿਛੁ ਕਰਣਾ, ਸੁ ਕਰਿ ਰਹਿਆ ॥੨॥ | ਕੀਆਂ, ਬਾਤਾਂ |
| ਮਃ ੨ ॥ | ਮਃ = ਮਹੱਲਾ |
| ਜੋਗ ਸਬਦੰ ਗਿਆਨ ਸਬਦੰ, ਬੇਦ ਸਬਦੰ ਬ੍ਰਾਹਮਣਹ ॥ | ਸ਼ਬਦੰ, ਸ਼ਬਦੰ, ਸ਼ਬਦੰ |
| ਖਤ੍ਰੀ ਸਬਦੰ ਸੂਰ ਸਬਦੰ, ਸੂਦ੍ਰ ਸਬਦੰ ਪਰਾਕ੍ਰਿਤਹ ॥ | ਸ਼ੂਰ, ਸ਼ਬਦੰ, ਸ਼ੂਦ੍ਰ, ਸ਼ਬਦੰ |
| ਸਰਬ ਸਬਦੰ ਏਕ ਸਬਦੰ, ਜੇ ਕੋ ਜਾਣੈ ਭੇਉ ॥ | ਸ਼ਬਦੰ, ਸ਼ਬਦੰ |
| ਨਾਨਕੁ ਤਾ ਕਾ ਦਾਸੁ ਹੈ, ਸੋਈ ਨਿਰੰਜਨ ਦੇਉ ॥੩॥ | |
| ਮਃ ੨ ॥ | ਮਃ = ਮਹੱਲਾ |
| ਏਕ ਕ੍ਰਿਸਨੰ ਸਰਬ ਦੇਵਾ ਦੇਵ, ਦੇਵਾ ਤ ਆਤਮਾ ॥ | ਕ੍ਰਿਸ਼ਨੰ, ਦੇਵਾਂ-ਦੇਵ |
| ਆਤਮਾ ਬਾਸੁਦੇਵਸੵਿ , ਜੇ ਕੋ ਜਾਣੈ ਭੇਉ ॥ | ਬਾਸੁਦੇਵਸਿਅ |
| ਨਾਨਕੁ ਤਾ ਕਾ ਦਾਸੁ ਹੈ, ਸੋਈ ਨਿਰੰਜਨ ਦੇਉ ॥੪॥ | |
| ਮਃ ੧ ॥ | ਮਃ = ਮਹੱਲਾ |
| ਕੁੰਭੇ ਬਧਾ ਜਲੁ ਰਹੈ, ਜਲ ਬਿਨੁ ਕੁੰਭੁ ਨ ਹੋਇ ॥ | ਬੰਧਾ |
| ਗਿਆਨ ਕਾ ਬਧਾ ਮਨੁ ਰਹੈ, ਗੁਰ ਬਿਨੁ ਗਿਆਨੁ ਨ ਹੋਇ ॥੫॥ | ਬੰਧਾ |
| ਪਉੜੀ ॥ | |
| ਪੜਿਆ ਹੋਵੈ ਗੁਨਹਗਾਰੁ, ਤਾ ਓਮੀ ਸਾਧੁ ਨ ਮਾਰੀਐ ॥ | ਤਾਂ |
| ਜੇਹਾ ਘਾਲੇ ਘਾਲਣਾ, ਤੇਵੇਹੋ ਨਾਉ ਪਚਾਰੀਐ ॥ | ਨਾਉਂ |
| ਐਸੀ ਕਲਾ ਨ ਖੇਡੀਐ, ਜਿਤੁ ਦਰਗਹ ਗਇਆ ਹਾਰੀਐ ॥ | |
| ਪੜਿਆ ਅਤੈ ਓਮੀਆ ਵੀਚਾਰੁ, ਅਗੈ ਵੀਚਾਰੀਐ ॥ | |
| ਮੁਹਿ ਚਲੈ, ਸੁ ਅਗੈ ਮਾਰੀਐ ॥੧੨॥ | |
| ਆਸਾ ਮਹਲਾ ੪ ॥ | ਮਹੱਲਾ |
| ਜਿਨ ਮਸਤਕਿ ਧੁਰਿ ਹਰਿ ਲਿਖਿਆ, ਤਿਨਾ ਸਤਿਗੁਰੁ ਮਿਲਿਆ ਰਾਮ ਰਾਜੇ ॥ | ਤਿਨਾਂ |
| ਅਗਿਆਨੁ ਅੰਧੇਰਾ ਕਟਿਆ, ਗੁਰਗਿਆਨੁ ਘਟਿ ਬਲਿਆ ॥ | |
| ਹਰਿ ਲਧਾ ਰਤਨੁ ਪਦਾਰਥੋ, ਫਿਰਿ ਬਹੁੜਿ ਨ ਚਲਿਆ ॥ | ਲੱਧਾ |
| ਜਨ ਨਾਨਕ ਨਾਮੁ ਆਰਾਧਿਆ, ਆਰਾਧਿ ਹਰਿ ਮਿਲਿਆ ॥੧॥ | |
| ਸਲੋਕੁ ਮਃ ੧ ॥ | ਮਃ = ਮਹੱਲਾ |
| ਨਾਨਕ, ਮੇਰੁ ਸਰੀਰ ਕਾ, ਇਕੁ ਰਥੁ, ਇਕੁ ਰਥਵਾਹੁ ॥ | |
| ਜੁਗੁ ਜੁਗੁ ਫੇਰਿ ਵਟਾਈਅਹਿ, ਗਿਆਨੀ ਬੁਝਹਿ ਤਾਹਿ ॥ | ਵਟਾਈਅਹਿਂ, ਬੁਝਹਿਂ, ਤਾਹਿਂ |
| ਸਤਜੁਗਿ ਰਥੁ ਸੰਤੋਖ ਕਾ, ਧਰਮੁ ਅਗੈ ਰਥਵਾਹੁ ॥ | |
| ਤ੍ਰੇਤੈ ਰਥੁ ਜਤੈ ਕਾ, ਜੋਰੁ ਅਗੈ ਰਥਵਾਹੁ ॥ | ਜ਼ੋਰੁ |
| ਦੁਆਪੁਰਿ ਰਥੁ ਤਪੈ ਕਾ, ਸਤੁ ਅਗੈ ਰਥਵਾਹੁ ॥ | |
| ਕਲਜੁਗਿ ਰਥੁ ਅਗਨਿ ਕਾ, ਕੂੜੁ ਅਗੈ ਰਥਵਾਹੁ ॥੧॥ | |
| ਮਃ ੧ ॥ | ਮਃ = ਮਹੱਲਾ |
| ਸਾਮ ਕਹੈ ਸੇਤੰਬਰੁ ਸੁਆਮੀ, ਸਚ ਮਹਿ ਆਛੈ ਸਾਚਿ ਰਹੇ ॥ | |
| ਸਭੁ ਕੋ ਸਚਿ ਸਮਾਵੈ ॥ | |
| ਰਿਗੁ ਕਹੈ ਰਹਿਆ ਭਰਪੂਰਿ ॥ | |
| ਰਾਮ ਨਾਮੁ, ਦੇਵਾ ਮਹਿ ਸੂਰੁ ॥ | ਦੇਵਾਂ |
| ਨਾਇ ਲਇਐ, ਪਰਾਛਤ ਜਾਹਿ ॥ | ਲਇਐਂ, ਜਾਹਿਂ |
| ਨਾਨਕ, ਤਉ ਮੋਖੰਤਰੁ ਪਾਹਿ ॥ | ਪਾਹਿਂ |
| ਜੁਜ ਮਹਿ, ਜੋਰਿ ਛਲੀ ਚੰਦ੍ਰਾਵਲਿ, ਕਾਨ੍ ਕ੍ਰਿਸਨੁ ਜਾਦਮੁ ਭਇਆ ॥ | ਜ਼ੋਰਿ, ਕ੍ਰਿਸ਼ਨੁ |
| ਪਾਰਜਾਤੁ ਗੋਪੀ ਲੈ ਆਇਆ, ਬਿੰਦ੍ਰਾਬਨ ਮਹਿ ਰੰਗੁ ਕੀਆ ॥ | |
| ਕਲਿ ਮਹਿ, ਬੇਦੁ ਅਥਰਬਣੁ ਹੂਆ, ਨਾਉ ਖੁਦਾਈ ਅਲਹੁ ਭਇਆ ॥ | ਨਾਉਂ, ਅਲੱਹ |
| ਨੀਲ ਬਸਤ੍ਰ ਲੇ ਕਪੜੇ ਪਹਿਰੇ, ਤੁਰਕ ਪਠਾਣੀ ਅਮਲੁ ਕੀਆ ॥ | ਪਠਾਣੀਂ |
| ਚਾਰੇ ਵੇਦ ਹੋਏ ਸਚਿਆਰ ॥ | |
| ਪੜਹਿ ਗੁਣਹਿ ਤਿਨ੍ ਚਾਰ ਵੀਚਾਰ ॥ | ਪੜਹਿਂ, ਗੁਣਹਿਂ |
| ਭਾਉ ਭਗਤਿ ਕਰਿ, ਨੀਚੁ ਸਦਾਏ ॥ | |
| ਤਉ ਨਾਨਕ, ਮੋਖੰਤਰੁ ਪਾਏ ॥੨॥ | |
| ਪਉੜੀ ॥ | |
| ਸਤਿਗੁਰ ਵਿਟਹੁ ਵਾਰਿਆ, ਜਿਤੁ ਮਿਲਿਐ, ਖਸਮੁ ਸਮਾਲਿਆ ॥ | ਵਿਟਹੁਂ, ਮਿਲਿਐਂ |
| ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ, ਇਨੑੀ ਨੇਤ੍ਰੀ ਜਗਤੁ ਨਿਹਾਲਿਆ ॥ | ਉਪਦੇਸ਼ੁ, ਇਨੑੀਂ, ਨੇਤ੍ਰੀਂ |
| ਖਸਮੁ ਛੋਡਿ, ਦੂਜੈ ਲਗੇ, ਡੁਬੇ ਸੇ ਵਣਜਾਰਿਆ ॥ | |
| ਸਤਿਗੁਰੂ ਹੈ ਬੋਹਿਥਾ, ਵਿਰਲੈ ਕਿਨੈ ਵੀਚਾਰਿਆ ॥ | |
| ਕਰਿ ਕਿਰਪਾ, ਪਾਰਿ ਉਤਾਰਿਆ ॥੧੩॥ | |
| ਜਿਨੀ ਐਸਾ ਹਰਿ ਨਾਮੁ ਨ ਚੇਤਿਓ, ਸੇ ਕਾਹੇ ਜਗਿ ਆਏ ਰਾਮ ਰਾਜੇ ॥ | ਜਿਨੀਂ |
| ਇਹੁ ਮਾਣਸ ਜਨਮੁ ਦੁਲੰਭੁ ਹੈ, ਨਾਮ ਬਿਨਾ, ਬਿਰਥਾ ਸਭੁ ਜਾਏ ॥ | |
| ਹੁਣਿ ਵਤੈ, ਹਰਿ ਨਾਮੁ ਨ ਬੀਜਿਓ, ਅਗੈ ਭੁਖਾ ਕਿਆ ਖਾਏ ॥ | |
| ਮਨਮੁਖਾ ਨੋ ਫਿਰਿ ਜਨਮੁ ਹੈ, ਨਾਨਕ, ਹਰਿ ਭਾਏ ॥੨॥ | ਮਨਮੁਖਾਂ |
| ਸਲੋਕੁ ਮਃ ੧ ॥ | ਮਃ = ਮਹੱਲਾ |
| ਸਿੰਮਲ ਰੁਖੁ ਸਰਾਇਰਾ, ਅਤਿ ਦੀਰਘ, ਅਤਿ ਮੁਚੁ ॥ | ਰੁੱਖੁ, ਮੁੱਚੁ |
| ਓਇ ਜਿ ਆਵਹਿ ਆਸ ਕਰਿ, ਜਾਹਿ ਨਿਰਾਸੇ ਕਿਤੁ ॥ | ਆਵਹਿਂ, ਜਾਹਿਂ, ਨਿਰਾਸ਼ੇ |
| ਫਲ ਫਿਕੇ, ਫੁਲ ਬਕਬਕੇ, ਕੰਮਿ ਨ ਆਵਹਿ ਪਤ ॥ | ਫਿੱਕੇ, ਆਵਹਿਂ |
| ਮਿਠਤੁ ਨੀਵੀ ਨਾਨਕਾ, ਗੁਣ ਚੰਗਿਆਈਆ ਤਤੁ ॥ | ਚੰਗਿਆਈਆਂ, ਤੱਤੁ |
| ਸਭੁ ਕੋ ਨਿਵੈ ਆਪ ਕਉ, ਪਰ ਕਉ ਨਿਵੈ ਨ ਕੋਇ ॥ | |
| ਧਰਿ ਤਾਰਾਜੂ ਤੋਲੀਐ, ਨਿਵੈ ਸੁ, ਗਉਰਾ ਹੋਇ ॥ | ਤਾਰਾਜ਼ੂ |
| ਅਪਰਾਧੀ ਦੂਣਾ ਨਿਵੈ, ਜੋ ਹੰਤਾ ਮਿਰਗਾਹਿ ॥ | |
| ਸੀਸਿ ਨਿਵਾਇਐ, ਕਿਆ ਥੀਐ, ਜਾ ਰਿਦੈ ਕੁਸੁਧੇ ਜਾਹਿ ॥੧॥ | ਨਿਵਾਇਐਂ, ਕੁਸ਼ੁਧੇ, ਜਾਹਿਂ |
| ਮਃ ੧ ॥ | ਮਃ = ਮਹੱਲਾ |
| ਪੜਿ ਪੁਸਤਕ, ਸੰਧਿਆ ਬਾਦੰ ॥ | |
| ਸਿਲ ਪੂਜਸਿ, ਬਗੁਲ ਸਮਾਧੰ ॥ | |
| ਮੁਖਿ ਝੂਠ ਬਿਭੂਖਣ ਸਾਰੰ ॥ | |
| ਤ੍ਰੈਪਾਲ ਤਿਹਾਲ ਬਿਚਾਰੰ ॥ | |
| ਗਲਿ ਮਾਲਾ, ਤਿਲਕੁ ਲਿਲਾਟੰ ॥ | |
| ਦੁਇ ਧੋਤੀ, ਬਸਤ੍ਰ ਕਪਾਟੰ ॥ | |
| ਜੇ ਜਾਣਸਿ ਬ੍ਰਹਮੰ ਕਰਮੰ ॥ | |
| ਸਭਿ ਫੋਕਟ ਨਿਸਚਉ ਕਰਮੰ ॥ | ਨਿਸ਼ਚਉ |
| ਕਹੁ ਨਾਨਕ, ਨਿਹਚਉ ਧਿਆਵੈ ॥ | |
| ਵਿਣੁ ਸਤਿਗੁਰ, ਵਾਟ ਨ ਪਾਵੈ ॥੨॥ | |
| ਪਉੜੀ ॥ | |
| ਕਪੜੁ ਰੂਪੁ ਸੁਹਾਵਣਾ, ਛਡਿ ਦੁਨੀਆ ਅੰਦਰਿ ਜਾਵਣਾ ॥ | |
| ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ ॥ | |
| ਹੁਕਮ ਕੀਏ ਮਨਿ ਭਾਵਦੇ, ਰਾਹਿ ਭੀੜੈ ਅਗੈ ਜਾਵਣਾ ॥ | ਭਾਂਵਦੇ |
| ਨੰਗਾ ਦੋਜਕਿ ਚਾਲਿਆ, ਤਾ ਦਿਸੈ ਖਰਾ ਡਰਾਵਣਾ ॥ | ਦੋਜ਼ਕਿ, ਤਾਂ |
| ਕਰਿ ਅਉਗਣ, ਪਛੋਤਾਵਣਾ ॥੧੪॥ | |
| ਤੂੰ ਹਰਿ ਤੇਰਾ ਸਭੁ ਕੋ, ਸਭਿ ਤੁਧੁ ਉਪਾਏ ਰਾਮ ਰਾਜੇ ॥ | |
| ਕਿਛੁ ਹਾਥਿ ਕਿਸੈ ਦੈ ਕਿਛੁ ਨਾਹੀ, ਸਭਿ ਚਲਹਿ ਚਲਾਏ ॥ | ਨਾਹੀਂ, ਚਲਹਿਂ |
| ਜਿਨ੍ ਤੂੰ ਮੇਲਹਿ ਪਿਆਰੇ, ਸੇ ਤੁਧੁ ਮਿਲਹਿ, ਜੋ ਹਰਿ ਮਨਿ ਭਾਏ ॥ | |
| ਜਨ ਨਾਨਕ ਸਤਿਗੁਰੁ ਭੇਟਿਆ, ਹਰਿ ਨਾਮਿ ਤਰਾਏ ॥੩॥ | |
| ਸਲੋਕੁ ਮਃ ੧ ॥ | ਮਃ = ਮਹੱਲਾ |
| ਦਇਆ ਕਪਾਹ, ਸੰਤੋਖੁ ਸੂਤੁ, ਜਤੁ ਗੰਢੀ, ਸਤੁ ਵਟੁ ॥ | ਸੱਤ, ਵੱਟ |
| ਏਹੁ ਜਨੇਊ ਜੀਅ ਕਾ, ਹਈ ਤ ਪਾਡੇ ਘਤੁ ॥ | ਤਂ, ਪਾਂਡੇ, ਘੱਤ |
| ਨਾ ਏਹੁ ਤੁਟੈ, ਨਾ ਮਲੁ ਲਗੈ, ਨਾ ਏਹੁ ਜਲੈ, ਨ ਜਾਇ ॥ | ਤੁੱਟੈ |
| ਧੰਨੁ ਸੁ ਮਾਣਸ ਨਾਨਕਾ, ਜੋ ਗਲਿ ਚਲੇ ਪਾਇ ॥ | |
| ਚਉਕੜਿ ਮੁਲਿ ਅਣਾਇਆ, ਬਹਿ ਚਉਕੈ ਪਾਇਆ ॥ | ਚਉਂਕੈ |
| ਸਿਖਾ ਕੰਨਿ ਚੜਾਈਆ, ਗੁਰੁ ਬ੍ਰਾਹਮਣੁ ਥਿਆ ॥ | |
| ਓਹੁ ਮੁਆ, ਓਹੁ ਝੜਿ ਪਿਆ, ਵੇਤਗਾ ਗਇਆ ॥੧॥ | ਵੇਤੱਗਾ |
| ਮਃ ੧ ॥ | ਮਃ = ਮਹੱਲਾ |
| ਲਖ ਚੋਰੀਆ, ਲਖ ਜਾਰੀਆ, ਲਖ ਕੂੜੀਆ, ਲਖ ਗਾਲਿ ॥ | ਚੋਰੀਆਂ, ਜਾਰੀਆਂ, ਕੂੜੀਆਂ |
| ਲਖ ਠਗੀਆ ਪਹਿਨਾਮੀਆ, ਰਾਤਿ ਦਿਨਸੁ ਜੀਅ ਨਾਲਿ ॥ | ਠਗੀਆਂ, ਪਹਿਨਾਮੀਆਂ |
| ਤਗੁ ਕਪਾਹਹੁ ਕਤੀਐ, ਬਾਮ੍ਣੁ ਵਟੇ ਆਇ ॥ | ਕਪਾਹੋਂ |
| ਕੁਹਿ ਬਕਰਾ ਰਿੰਨੑਿ ਖਾਇਆ, ਸਭੁ ਕੋ ਆਖੈ ਪਾਇ ॥ | |
| ਹੋਇ ਪੁਰਾਣਾ ਸੁਟੀਐ, ਭੀ ਫਿਰਿ ਪਾਈਐ ਹੋਰੁ ॥ | |
| ਨਾਨਕ, ਤਗੁ ਨ ਤੁਟਈ, ਜੇ ਤਗਿ ਹੋਵੈ ਜੋਰੁ ॥੨॥ | ਜ਼ੋਰੁ |
| ਮਃ ੧ ॥ | ਮਃ = ਮਹੱਲਾ |
| ਨਾਇ ਮੰਨਿਐ, ਪਤਿ ਊਪਜੈ, ਸਾਲਾਹੀ ਸਚੁ ਸੂਤੁ ॥ | ਨਾਂਇਂ, ਮੰਨਿਐਂ, ਸਾਲਾਹੀਂ |
| ਦਰਗਹ ਅੰਦਰਿ ਪਾਈਐ, ਤਗੁ ਨ ਤੂਟਸਿ ਪੂਤ ॥੩॥ | |
| ਮਃ ੧ ॥ | ਮਃ = ਮਹੱਲਾ |
| ਤਗੁ ਨ ਇੰਦ੍ਰੀ, ਤਗੁ ਨ ਨਾਰੀ ॥ | |
| ਭਲਕੇ, ਥੁਕ ਪਵੈ ਨਿਤ, ਦਾੜੀ ॥ | |
| ਤਗੁ ਨ ਪੈਰੀ, ਤਗੁ ਨ ਹਥੀ ॥ | ਪੈਰੀਂ, ਹੱਥੀਂ |
| ਤਗੁ ਨ ਜਿਹਵਾ, ਤਗੁ ਨ ਅਖੀ ॥ | ਅੱਖੀਂ |
| ਵੇਤਗਾ ਆਪੇ ਵਤੈ ॥ | ਵੇਤੱਗਾ |
| ਵਟਿ ਧਾਗੇ, ਅਵਰਾ ਘਤੈ ॥ | ਅਵਰਾਂ, ਘੱਤੈ |
| ਲੈ ਭਾੜਿ, ਕਰੇ ਵੀਆਹੁ ॥ | |
| ਕਢਿ ਕਾਗਲੁ, ਦਸੇ ਰਾਹੁ ॥ | |
| ਸੁਣਿ ਵੇਖਹੁ ਲੋਕਾ, ਏਹੁ ਵਿਡਾਣੁ ॥ | |
| ਮਨਿ ਅੰਧਾ, ਨਾਉ ਸੁਜਾਣੁ ॥੪॥ | ਨਾਂਉਂ |
| ਪਉੜੀ ॥ | |
| ਸਾਹਿਬੁ ਹੋਇ ਦਇਆਲੁ, ਕਿਰਪਾ ਕਰੇ, ਤਾ ਸਾਈ ਕਾਰ ਕਰਾਇਸੀ ॥ | ਤਾਂ |
| ਸੋ ਸੇਵਕੁ ਸੇਵਾ ਕਰੇ, ਜਿਸ ਨੋ ਹੁਕਮੁ ਮਨਾਇਸੀ ॥ | |
| ਹੁਕਮਿ ਮੰਨਿਐ, ਹੋਵੈ ਪਰਵਾਣੁ, ਤਾ ਖਸਮੈ ਕਾ ਮਹਲੁ ਪਾਇਸੀ ॥ | ਮੰਨਿਐਂ |
| ਖਸਮੈ ਭਾਵੈ ਸੋ ਕਰੇ, ਮਨਹੁ ਚਿੰਦਿਆ ਸੋ ਫਲੁ ਪਾਇਸੀ ॥ | ਮਨਹੁਂ |
| ਤਾ, ਦਰਗਹ ਪੈਧਾ ਜਾਇਸੀ ॥੧੫॥ | ਤਾਂ |
| ਕੋਈ ਗਾਵੈ ਰਾਗੀ ਨਾਦੀ ਬੇਦੀ, ਬਹੁ ਭਾਤਿ ਕਰਿ, ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥ | ਰਾਗੀਂ, ਨਾਦੀਂ, ਬੇਦੀਂ, ਭਾਂਤਿ, ਨਹੀਂ |
| ਜਿਨਾ ਅੰਤਰਿ ਕਪਟੁ ਵਿਕਾਰੁ ਹੈ, ਤਿਨਾ ਰੋਇ ਕਿਆ ਕੀਜੈ ॥ | ਜਿਨਾਂ, ਤਿਨਾਂ |
| ਹਰਿ ਕਰਤਾ ਸਭੁ ਕਿਛੁ ਜਾਣਦਾ, ਸਿਰਿ ਰੋਗ ਹਥੁ ਦੀਜੈ ॥ | |
| ਜਿਨਾ ਨਾਨਕ, ਗੁਰਮੁਖਿ ਹਿਰਦਾ ਸੁਧੁ ਹੈ, ਹਰਿ ਭਗਤਿ ਹਰਿ ਲੀਜੈ ॥੪॥੧੧॥੧੮॥ | ਜਿਨਾਂ, ਸ਼ੁਧ |
| ਸਲੋਕੁ ਮਃ ੧ ॥ | ਮਃ = ਮਹੱਲਾ |
| ਗਊ ਬਿਰਾਹਮਣ ਕਉ ਕਰੁ ਲਾਵਹੁ, ਗੋਬਰਿ ਤਰਣੁ ਨ ਜਾਈ ॥ | |
| ਧੋਤੀ ਟਿਕਾ ਤੈ ਜਪਮਾਲੀ, ਧਾਨੁ ਮਲੇਛਾਂ ਖਾਈ ॥ | ਟਿੱਕਾ |
| ਅੰਤਰਿ ਪੂਜਾ, ਪੜਹਿ ਕਤੇਬਾ, ਸੰਜਮੁ ਤੁਰਕਾ ਭਾਈ ॥ | ਪੜਹਿਂ, ਕਤੇਬਾਂ, ਤੁਰਕਾਂ |
| ਛੋਡੀਲੇ ਪਾਖੰਡਾ ॥ | |
| ਨਾਮਿ ਲਇਐ, ਜਾਹਿ ਤਰੰਦਾ ॥੧॥ | ਲਇਐਂ, ਜਾਹਿਂ |
| ਮਃ ੧ ॥ | ਮਃ = ਮਹੱਲਾ |
| ਮਾਣਸ ਖਾਣੇ ਕਰਹਿ ਨਿਵਾਜ ॥ | ਕਰਹਿਂ |
| ਛੁਰੀ ਵਗਾਇਨਿ, ਤਿਨ ਗਲਿ ਤਾਗ ॥ | |
| ਤਿਨ ਘਰਿ, ਬ੍ਰਹਮਣ ਪੂਰਹਿ ਨਾਦ ॥ | ਪੂਰਹਿਂ |
| ਉਨੑਾ ਭਿ ਆਵਹਿ ਓਈ ਸਾਦ ॥ | ਉਨੑਾਂ, ਆਵਹਿਂ |
| ਕੂੜੀ ਰਾਸਿ, ਕੂੜਾ ਵਾਪਾਰੁ ॥ | |
| ਕੂੜੁ ਬੋਲਿ, ਕਰਹਿ ਆਹਾਰੁ ॥ | ਕਰਹਿਂ |
| ਸਰਮ ਧਰਮ ਕਾ ਡੇਰਾ ਦੂਰਿ ॥ | ਸ਼ਰਮ |
| ਨਾਨਕ ਕੂੜੁ ਰਹਿਆ ਭਰਪੂਰਿ ॥ | |
| ਮਥੈ ਟਿਕਾ, ਤੇੜਿ ਧੋਤੀ ਕਖਾਈ ॥ | ਟਿੱਕਾ |
| ਹਥਿ ਛੁਰੀ, ਜਗਤ ਕਾਸਾਈ ॥ | |
| ਨੀਲ ਵਸਤ੍ਰ ਪਹਿਰਿ, ਹੋਵਹਿ ਪਰਵਾਣੁ ॥ | ਹੋਵਹਿਂ |
| ਮਲੇਛ ਧਾਨੁ ਲੇ, ਪੂਜਹਿ ਪੁਰਾਣੁ ॥ | ਪੂਜਹਿਂ |
| ਅਭਾਖਿਆ ਕਾ ਕੁਠਾ ਬਕਰਾ ਖਾਣਾ ॥ | ਕੁੱਠਾ |
| ਚਉਕੇ ਉਪਰਿ ਕਿਸੈ ਨ ਜਾਣਾ ॥ | ਚਉਂਕੇ |
| ਦੇ ਕੈ ਚਉਕਾ, ਕਢੀ ਕਾਰ ॥ | ਚਉਂਕਾ |
| ਉਪਰਿ ਆਇ ਬੈਠੇ ਕੂੜਿਆਰ ॥ | |
| ਮਤੁ ਭਿਟੈ ਵੇ, ਮਤੁ ਭਿਟੈ ॥ | |
| ਇਹੁ ਅੰਨੁ ਅਸਾਡਾ ਫਿਟੈ ॥ | |
| ਤਨਿ ਫਿਟੈ, ਫੇੜ ਕਰੇਨਿ ॥ | |
| ਮਨਿ ਜੂਠੈ, ਚੁਲੀ ਭਰੇਨਿ ॥ | |
| ਕਹੁ ਨਾਨਕ, ਸਚੁ ਧਿਆਈਐ ॥ | |
| ਸੁਚਿ ਹੋਵੈ, ਤਾ ਸਚੁ ਪਾਈਐ ॥੨॥ | |
| ਪਉੜੀ ॥ | |
| ਚਿਤੈ ਅੰਦਰਿ ਸਭੁ ਕੋ, ਵੇਖਿ ਨਦਰੀ ਹੇਠਿ ਚਲਾਇਦਾ ॥ | ਚਲਾਇੰਦਾ |
| ਆਪੇ ਦੇ ਵਡਿਆਈਆ, ਆਪੇ ਹੀ ਕਰਮ ਕਰਾਇਦਾ ॥ | ਵਡਿਆਈਆਂ, ਕਰਾਇੰਦਾ |
| ਵਡਹੁ ਵਡਾ ਵਡ ਮੇਦਨੀ, ਸਿਰੇ ਸਿਰਿ ਧੰਧੈ ਲਾਇਦਾ ॥ | ਵਡਹੁਂ, ਲਾਇੰਦਾ |
| ਨਦਰਿ ਉਪਠੀ ਜੇ ਕਰੇ, ਸੁਲਤਾਨਾ ਘਾਹੁ ਕਰਾਇਦਾ ॥ | ਕਰਾਇੰਦਾ |
| ਦਰਿ ਮੰਗਨਿ, ਭਿਖ ਨ ਪਾਇਦਾ ॥੧੬॥ | ਪਾਇੰਦਾ |
| ਆਸਾ ਮਹਲਾ ੪ ॥ | ਮਹੱਲਾ |
| ਜਿਨ ਅੰਤਰਿ ਹਰਿ ਹਰਿ ਪ੍ਰੀਤਿ ਹੈ, ਤੇ ਜਨ ਸੁਘੜ ਸਿਆਣੇ ਰਾਮ ਰਾਜੇ ॥ | ਸੁਘੱੜ |
| ਜੇ ਬਾਹਰਹੁ ਭੁਲਿ ਚੁਕਿ ਬੋਲਦੇ, ਭੀ ਖਰੇ ਹਰਿ ਭਾਣੇ ॥ | ਬਾਹਰਹੁਂ |
| ਹਰਿ ਸੰਤਾ ਨੋ ਹੋਰੁ ਥਾਉ ਨਾਹੀ, ਹਰਿ ਮਾਣੁ ਨਿਮਾਣੇ ॥ | ਸੰਤਾਂ, ਥਾਂਉਂ, ਨਾਹੀਂ |
| ਜਨ ਨਾਨਕ ਨਾਮੁ ਦੀਬਾਣੁ ਹੈ, ਹਰਿ ਤਾਣੁ ਸਤਾਣੇ ॥੧॥ | |
| ਸਲੋਕੁ ਮਃ ੧ ॥ | ਮਃ = ਮਹੱਲਾ |
| ਜੇ ਮੋਹਾਕਾ ਘਰੁ ਮੁਹੈ, ਘਰੁ ਮੁਹਿ ਪਿਤਰੀ ਦੇਇ ॥ | ਪਿਤਰੀਂ |
| ਅਗੈ ਵਸਤੁ ਸਿਞਾਣੀਐ, ਪਿਤਰੀ ਚੋਰ ਕਰੇਇ ॥ | ਪਿਤਰੀਂ |
| ਵਢੀਅਹਿ ਹਥ ਦਲਾਲ ਕੇ, ਮੁਸਫੀ ਏਹ ਕਰੇਇ ॥ | ਵਢੀਅਹਿਂ, ਮੁੰਸਫੀ |
| ਨਾਨਕ, ਅਗੈ ਸੋ ਮਿਲੈ, ਜਿ ਖਟੇ ਘਾਲੇ ਦੇਇ ॥੧॥ | |
| ਮਃ ੧ ॥ | ਮਃ = ਮਹੱਲਾ |
| ਜਿਉ ਜੋਰੂ, ਸਿਰਨਾਵਣੀ ਆਵੈ ਵਾਰੋ ਵਾਰ ॥ | ਜਿਉਂ |
| ਜੂਠੇ ਜੂਠਾ ਮੁਖਿ ਵਸੈ, ਨਿਤ ਨਿਤ ਹੋਇ ਖੁਆਰੁ ॥ | |
| ਸੂਚੇ ਏਹਿ ਨ ਆਖੀਅਹਿ, ਬਹਨਿ ਜਿ ਪਿੰਡਾ ਧੋਇ ॥ | ਆਖੀਅਹਿਂ |
| ਸੂਚੇ ਸੇਈ ਨਾਨਕਾ, ਜਿਨ ਮਨਿ ਵਸਿਆ ਸੋਇ ॥੨॥ | |
| ਤੁਰੇ ਪਲਾਣੇ ਪਉਣਵੇਗ, ਹਰ ਰੰਗੀ ਹਰਮ ਸਵਾਰਿਆ ॥ | ਰੰਗੀਂ |
| ਕੋਠੇ ਮੰਡਪ ਮਾੜੀਆ, ਲਾਇ ਬੈਠੇ ਕਰਿ ਪਾਸਾਰਿਆ ॥ | ਮਾੜੀਆਂ |
| ਚੀਜ ਕਰਨਿ ਮਨਿ ਭਾਵਦੇ, ਹਰਿ ਬੁਝਨਿ ਨਾਹੀ, ਹਾਰਿਆ ॥ | ਚੀਜ਼, ਭਾਂਵਦੇ, ਨਾਹੀਂ |
| ਕਰਿ ਫੁਰਮਾਇਸਿ ਖਾਇਆ, ਵੇਖਿ ਮਹਲਤਿ ਮਰਣੁ ਵਿਸਾਰਿਆ ॥ | ਫੁਰਮਾਇਸ਼ |
| ਜਰੁ ਆਈ, ਜੋਬਨਿ ਹਾਰਿਆ ॥੧੭॥ | ਹਾਰਿਆਂ |
| ਜਿਥੈ ਜਾਇ ਬਹੈ ਮੇਰਾ ਸਤਿਗੁਰੂ, ਸੋ ਥਾਨੁ ਸੁਹਾਵਾ ਰਾਮ ਰਾਜੇ ॥ | |
| ਗੁਰਸਿਖੀ ਸੋ ਥਾਨੁ ਭਾਲਿਆ, ਲੈ ਧੂਰਿ ਮੁਖਿ ਲਾਵਾ ॥ | |
| ਗੁਰਸਿਖਾ ਕੀ ਘਾਲ ਥਾਇ ਪਈ, ਜਿਨ ਹਰਿ ਨਾਮੁ ਧਿਆਵਾ ॥ | ਗੁਰਸਿਖਾਂ, ਥਾਂਇ |
| ਜਿਨ੍ ਨਾਨਕੁ ਸਤਿਗੁਰੁ ਪੂਜਿਆ, ਤਿਨ ਹਰਿ ਪੂਜ ਕਰਾਵਾ ॥੨॥ | |
| ਸਲੋਕੁ ਮਃ ੧ ॥ | ਮਃ = ਮਹੱਲਾ |
| ਜੇਕਰਿ ਸੂਤਕੁ ਮੰਨੀਐ, ਸਭ ਤੈ ਸੂਤਕੁ ਹੋਇ ॥ | |
| ਗੋਹੇ ਅਤੈ ਲਕੜੀ ਅੰਦਰਿ, ਕੀੜਾ ਹੋਇ ॥ | |
| ਜੇਤੇ ਦਾਣੇ ਅੰਨ ਕੇ, ਜੀਆ ਬਾਝੁ ਨ ਕੋਇ ॥ | ਜੀਆਂ |
| ਪਹਿਲਾ ਪਾਣੀ ਜੀਉ ਹੈ, ਜਿਤੁ ਹਰਿਆ ਸਭੁ ਕੋਇ ॥ | ਪਹਿਲਾਂ |
| ਸੂਤਕੁ ਕਿਉ ਕਰਿ ਰਖੀਐ, ਸੂਤਕੁ ਪਵੈ ਰਸੋਇ ॥ | ਕਿਉਂ |
| ਨਾਨਕ, ਸੂਤਕੁ ਏਵ ਨ ਉਤਰੈ, ਗਿਆਨੁ ਉਤਾਰੇ ਧੋਇ ॥੧॥ | |
| ਮਃ ੧ ॥ | ਮਃ = ਮਹੱਲਾ |
| ਮਨ ਕਾ ਸੂਤਕੁ ਲੋਭੁ ਹੈ, ਜਿਹਵਾ ਸੂਤਕੁ ਕੂੜੁ ॥ | |
| ਅਖੀ ਸੂਤਕੁ, ਵੇਖਣਾ ਪਰਤ੍ਰਿਅ, ਪਰਧਨ ਰੂਪੁ ॥ | |
| ਕੰਨੀ ਸੂਤਕੁ, ਕੰਨਿ ਪੈ ਲਾਇਤਬਾਰੀ ਖਾਹਿ ॥ | ਖਾਹਿਂ |
| ਨਾਨਕ, ਹੰਸਾ ਆਦਮੀ, ਬਧੇ ਜਮਪੁਰਿ ਜਾਹਿ ॥੨॥ | ਹੰਸਾਂ, ਬੰਧੇ, ਜਾਹਿਂ |
| ਮਃ ੧ ॥ | ਮਃ = ਮਹੱਲਾ |
| ਸਭੋ ਸੂਤਕੁ ਭਰਮੁ ਹੈ, ਦੂਜੈ ਲਗੈ ਜਾਇ ॥ | |
| ਜੰਮਣੁ ਮਰਣਾ ਹੁਕਮੁ ਹੈ, ਭਾਣੈ ਆਵੈ ਜਾਇ ॥ | |
| ਖਾਣਾ ਪੀਣਾ ਪਵਿਤ੍ਰੁ ਹੈ, ਦਿਤੋਨੁ ਰਿਜਕੁ ਸੰਬਾਹਿ ॥ | ਰਿਜ਼ਕੁ |
| ਨਾਨਕ, ਜਿਨੑੀ ਗੁਰਮੁਖਿ ਬੁਝਿਆ, ਤਿਨੑਾ ਸੂਤਕੁ ਨਾਹਿ ॥੩॥ | ਨਾਹਿਂ |
| ਪਉੜੀ ॥ | |
| ਸਤਿਗੁਰੁ ਵਡਾ ਕਰਿ ਸਾਲਾਹੀਐ, ਜਿਸੁ ਵਿਚਿ ਵਡੀਆ ਵਡਿਆਈਆ ॥ | ਵਡੀਆਂ, ਵਡਿਆਈਆਂ |
| ਸਹਿ ਮੇਲੇ, ਤਾ ਨਦਰੀ ਆਈਆ ॥ | ਸ਼ਹਿ, ਤਾਂ, ਆਈਆਂ |
| ਜਾ ਤਿਸੁ ਭਾਣਾ, ਤਾ ਮਨਿ ਵਸਾਈਆ ॥ | ਜਾਂ, ਤਾਂ, ਵਸਾਈਆਂ |
| ਕਰਿ ਹੁਕਮੁ ਮਸਤਕਿ ਹਥੁ ਧਰਿ, ਵਿਚਹੁ ਮਾਰਿ ਕਢੀਆ ਬੁਰਿਆਈਆ ॥ | ਵਿਚਹੁਂ, ਕਢੀਆਂ, ਬੁਰਿਆਈਆਂ |
| ਸਹਿ ਤੁਠੈ, ਨਉ ਨਿਧਿ ਪਾਈਆ ॥੧੮॥ | ਸ਼ਹਿ, ਪਾਈਆਂ |
| ਗੁਰਸਿਖਾ ਮਨਿ ਹਰਿ ਪ੍ਰੀਤਿ ਹੈ, ਹਰਿ ਨਾਮ ਹਰਿ ਤੇਰੀ ਰਾਮ ਰਾਜੇ ॥ | ਗੁਰਸਿਖਾਂ |
| ਕਰਿ ਸੇਵਹਿ ਪੂਰਾ ਸਤਿਗੁਰੂ, ਭੁਖ ਜਾਇ ਲਹਿ ਮੇਰੀ ॥ | ਸੇਵਹਿਂ |
| ਗੁਰਸਿਖਾ ਕੀ ਭੁਖ ਸਭ ਗਈ, ਤਿਨ ਪਿਛੈ ਹੋਰ ਖਾਇ ਘਨੇਰੀ ॥ | ਗੁਰਸਿਖਾਂ |
| ਜਨ ਨਾਨਕ, ਹਰਿ ਪੁੰਨੁ ਬੀਜਿਆ, ਫਿਰਿ, ਤੋਟਿ ਨ ਆਵੈ, ਹਰਿ ਪੁੰਨ ਕੇਰੀ ॥੩॥ | ਬੀਜਿਆਂ |
| ਸਲੋਕੁ ਮਃ ੧ ॥ | ਮਃ = ਮਹੱਲਾ |
| ਪਹਿਲਾ ਸੁਚਾ ਆਪਿ ਹੋਇ, ਸੁਚੈ ਬੈਠਾ ਆਇ ॥ | ਪਹਿਲਾਂ |
| ਸੁਚੇ ਅਗੈ ਰਖਿਓਨੁ, ਕੋਇ ਨ ਭਿਟਿਓ ਜਾਇ ॥ | |
| ਸੁਚਾ ਹੋਇ ਕੈ ਜੇਵਿਆ, ਲਗਾ ਪੜਣਿ ਸਲੋਕੁ ॥ | |
| ਕੁਹਥੀ ਜਾਈ ਸਟਿਆ, ਕਿਸੁ ਏਹੁ ਲਗਾ ਦੋਖੁ ॥ | |
| ਅੰਨੁ ਦੇਵਤਾ, ਪਾਣੀ ਦੇਵਤਾ, ਬੈਸੰਤਰੁ ਦੇਵਤਾ ਲੂਣੁ, ਪੰਜਵਾ ਪਾਇਆ ਘਿਰਤੁ ॥ | ਪੰਜਵਾਂ |
| ਤਾ ਹੋਆ ਪਾਕੁ ਪਵਿਤੁ ॥ | ਤਾਂ |
| ਪਾਪੀ ਸਿਉ ਤਨੁ ਗਡਿਆ, ਥੁਕਾ ਪਈਆ ਤਿਤੁ ॥ | ਸਿਉਂ, ਗਡਿਆਂ, ਥੁਕਾਂ, ਪਈਆਂ |
| ਜਿਤੁ ਮੁਖਿ ਨਾਮੁ ਨ ਊਚਰਹਿ, ਬਿਨੁ ਨਾਵੈ ਰਸ ਖਾਹਿ ॥ | ਊਚਰਹਿਂ, ਨਾਂਵੈ, ਖਾਹਿਂ |
| ਨਾਨਕ, ਏਵੈ ਜਾਣੀਐ, ਤਿਤੁ ਮੁਖਿ ਥੁਕਾ ਪਾਹਿ ॥੧॥ | ਏਵੈਂ, ਥੁਕਾਂ, ਪਾਹਿਂ |
| ਮਃ ੧ ॥ | ਮਃ = ਮਹੱਲਾ |
| ਭੰਡਿ ਜੰਮੀਐ, ਭੰਡਿ ਨਿੰਮੀਐ, ਭੰਡਿ ਮੰਗਣੁ ਵੀਆਹੁ ॥ | |
| ਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੁ ॥ | ਭੰਡਹੁਂ, ਭੰਡਹੁਂ |
| ਭੰਡੁ ਮੁਆ, ਭੰਡੁ ਭਾਲੀਐ, ਭੰਡਿ ਹੋਵੈ ਬੰਧਾਨੁ ॥ | |
| ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ ॥ | ਕਿਉਂ, ਜੰਮਹਿਂ |
| ਭੰਡਹੁ ਹੀ ਭੰਡੁ ਊਪਜੈ, ਭੰਡੈ ਬਾਝੁ ਨ ਕੋਇ ॥ | ਭੰਡਹੁਂ |
| ਨਾਨਕ, ਭੰਡੈ ਬਾਹਰਾ, ਏਕੋ ਸਚਾ ਸੋਇ ॥ | |
| ਜਿਤੁ ਮੁਖਿ ਸਦਾ ਸਾਲਾਹੀਐ, ਭਾਗਾ ਰਤੀ ਚਾਰਿ ॥ | ਭਾਗਾਂ |
| ਨਾਨਕ, ਤੇ ਮੁਖ ਊਜਲੇ, ਤਿਤੁ ਸਚੈ ਦਰਬਾਰਿ ॥੨॥ | |
| ਪਉੜੀ ॥ | |
| ਸਭੁ ਕੋ ਆਖੈ ਆਪਣਾ, ਜਿਸੁ ਨਾਹੀ, ਸੋ ਚੁਣਿ ਕਢੀਐ ॥ | ਨਾਹੀਂ |
| ਕੀਤਾ ਆਪੋ ਆਪਣਾ, ਆਪੇ ਹੀ ਲੇਖਾ ਸੰਢੀਐ ॥ | |
| ਜਾ ਰਹਣਾ ਨਾਹੀ ਐਤੁ ਜਗਿ, ਤਾ ਕਾਇਤੁ ਗਾਰਬਿ ਹੰਢੀਐ ॥ | ਨਾਹੀਂ, ਤਾਂ |
| ਮੰਦਾ ਕਿਸੈ ਨ ਆਖੀਐ, ਪੜਿ ਅਖਰੁ ਏਹੋ ਬੁਝੀਐ ॥ | |
| ਮੂਰਖੈ ਨਾਲਿ, ਨ ਲੁਝੀਐ ॥੧੯॥ | |
| ਗੁਰਸਿਖਾ ਮਨਿ ਵਾਧਾਈਆ, ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ ॥ | ਗੁਰਸਿਖਾਂ, ਵਾਧਾਈਆਂ |
| ਕੋਈ ਕਰਿ ਗਲ ਸੁਣਾਵੈ, ਹਰਿ ਨਾਮ ਕੀ, ਸੋ ਲਗੈ ਗੁਰਸਿਖਾ ਮਨਿ ਮਿਠਾ ॥ | ਗੁਰਸਿਖਾਂ |
| ਹਰਿ ਦਰਗਹ ਗੁਰਸਿਖ ਪੈਨਾਈਅਹਿ, ਜਿਨੑਾ ਮੇਰਾ ਸਤਿਗੁਰੁ ਤੁਠਾ ॥ | ਪੈਨਾਈਅਹਿਂ, ਜਿਨੑਾਂ |
| ਜਨ ਨਾਨਕੁ ਹਰਿ ਹਰਿ ਹੋਇਆ, ਹਰਿ ਹਰਿ ਮਨਿ ਵੁਠਾ ॥੪॥੧੨॥੧੯॥ | |
| ਸਲੋਕੁ ਮਃ ੧ ॥ | ਮਃ = ਮਹੱਲਾ |
| ਨਾਨਕ, ਫਿਕੈ ਬੋਲਿਐ, ਤਨੁ ਮਨੁ ਫਿਕਾ ਹੋਇ ॥ | ਬੋਲਿਐਂ |
| ਫਿਕੋ ਫਿਕਾ ਸਦੀਐ, ਫਿਕੇ ਫਿਕੀ ਸੋਇ ॥ | |
| ਫਿਕਾ ਦਰਗਹ ਸਟੀਐ, ਮੁਹਿ ਥੁਕਾ ਫਿਕੇ ਪਾਇ ॥ | ਥੁੱਕਾਂ |
| ਫਿਕਾ ਮੂਰਖੁ ਆਖੀਐ, ਪਾਣਾ ਲਹੈ ਸਜਾਇ ॥੧॥ | ਸਜ਼ਾਇ |
| ਮਃ ੧ ॥ | ਮਃ = ਮਹੱਲਾ |
| ਅੰਦਰਹੁ ਝੂਠੇ, ਪੈਜ ਬਾਹਰਿ, ਦੁਨੀਆ ਅੰਦਰਿ ਫੈਲੁ ॥ | ਅੰਦਰਹੁਂ |
| ਅਠਸਠਿ ਤੀਰਥ ਜੇ ਨਾਵਹਿ, ਉਤਰੈ ਨਾਹੀ ਮੈਲੁ ॥ | ਨਾਵਹਿਂ, ਨਾਹੀਂ |
| ਜਿਨ੍ ਪਟੁ ਅੰਦਰਿ, ਬਾਹਰਿ ਗੁਦੜੁ, ਤੇ ਭਲੇ ਸੰਸਾਰਿ ॥ | |
| ਤਿਨ੍ ਨੇਹੁ ਲਗਾ ਰਬ ਸੇਤੀ, ਦੇਖਨੑੇ ਵੀਚਾਰਿ ॥ | |
| ਰੰਗਿ ਹਸਹਿ, ਰੰਗਿ ਰੋਵਹਿ, ਚੁਪ ਭੀ ਕਰਿ ਜਾਹਿ ॥ | ਹਸਹਿਂ, ਰੋਵਹਿਂ, ਜਾਹਿਂ |
| ਪਰਵਾਹ ਨਾਹੀ ਕਿਸੈ ਕੇਰੀ, ਬਾਝੁ ਸਚੇ ਨਾਹ ॥ | ਨਾਹੀਂ |
| ਦਰਿ ਵਾਟ ਉਪਰਿ ਖਰਚੁ ਮੰਗਾ, ਜਬੈ ਦੇਇ ਤ ਖਾਹਿ ॥ | ਤਂ, ਖਾਹਿਂ |
| ਦੀਬਾਨੁ ਏਕੋ, ਕਲਮ ਏਕਾ, ਹਮਾ ਤੁਮੑਾ ਮੇਲੁ ॥ | |
| ਦਰਿ ਲਏ ਲੇਖਾ ਪੀੜਿ ਛੁਟੈ, ਨਾਨਕਾ ਜਿਉ ਤੇਲੁ ॥੨॥ | ਜਿਉਂ |
| ਪਉੜੀ ॥ | |
| ਆਪੇ ਹੀ ਕਰਣਾ ਕੀਓ, ਕਲ ਆਪੇ ਹੀ ਤੈ ਧਾਰੀਐ ॥ | ਤੈਂ |
| ਦੇਖਹਿ ਕੀਤਾ ਆਪਣਾ, ਧਰਿ ਕਚੀ ਪਕੀ ਸਾਰੀਐ ॥ | ਦੇਖਹਿਂ |
| ਜੋ ਆਇਆ ਸੋ ਚਲਸੀ, ਸਭੁ ਕੋਈ ਆਈ ਵਾਰੀਐ ॥ | |
| ਜਿਸ ਕੇ ਜੀਅ ਪਰਾਣ ਹਹਿ, ਕਿਉ ਸਾਹਿਬੁ ਮਨਹੁ ਵਿਸਾਰੀਐ ॥ | ਹਹਿਂ, ਕਿਉਂ, ਮਨਹੁਂ |
| ਆਪਣ ਹਥੀ, ਆਪਣਾ, ਆਪੇ ਹੀ ਕਾਜੁ ਸਵਾਰੀਐ ॥੨੦॥ | ਹਥੀਂ |
| ਆਸਾ ਮਹਲਾ ੪ ॥ | ਮਹੱਲਾ |
| ਜਿਨੑਾ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿਨ ਹਰਿ ਨਾਮੁ ਦ੍ਰਿੜਾਵੈ ਰਾਮ ਰਾਜੇ ॥ | ਜਿਨੑਾਂ |
| ਤਿਸ ਕੀ ਤ੍ਰਿਸਨਾ ਭੁਖ ਸਭ ਉਤਰੈ, ਜੋ ਹਰਿ ਨਾਮੁ ਧਿਆਵੈ ॥ | ਤ੍ਰਿਸ਼ਨਾ |
| ਜੋ ਹਰਿ ਹਰਿ ਨਾਮੁ ਧਿਆਇਦੇ, ਤਿਨ੍ ਜਮੁ ਨੇੜਿ ਨ ਆਵੈ ॥ | ਧਿਆਇੰਦੇ |
| ਜਨ ਨਾਨਕ ਕਉ ਹਰਿ ਕ੍ਰਿਪਾ ਕਰਿ, ਨਿਤ ਜਪੈ ਹਰਿ ਨਾਮੁ, ਹਰਿ ਨਾਮਿ ਤਰਾਵੈ ॥੧॥ | |
| ਸਲੋਕੁ ਮਹਲਾ ੨ ॥ | ਮਹੱਲਾ |
| ਏਹ ਕਿਨੇਹੀ ਆਸਕੀ, ਦੂਜੈ ਲਗੈ ਜਾਇ ॥ | ਆਸ਼ਕੀ |
| ਨਾਨਕ, ਆਸਕੁ ਕਾਂਢੀਐ, ਸਦ ਹੀ ਰਹੈ ਸਮਾਇ ॥ | ਆਸ਼ਕੁ |
| ਚੰਗੈ ਚੰਗਾ ਕਰਿ ਮੰਨੇ, ਮੰਦੈ ਮੰਦਾ ਹੋਇ ॥ | |
| ਆਸਕੁ ਏਹੁ ਨ ਆਖੀਐ, ਜਿ ਲੇਖੈ ਵਰਤੈ ਸੋਇ ॥੧॥ | ਆਸ਼ਕੁ |
| ਮਹਲਾ ੨ ॥ | ਮਹੱਲਾ |
| ਸਲਾਮੁ ਜਬਾਬੁ ਦੋਵੈ ਕਰੇ, ਮੁੰਢਹੁ ਘੁਥਾ ਜਾਇ ॥ | ਮੁੰਢਹੁਂ |
| ਨਾਨਕ, ਦੋਵੈ ਕੂੜੀਆ, ਥਾਇ ਨ ਕਾਈ ਪਾਇ ॥੨॥ | ਦੋਵੈਂ, ਕੂੜੀਆਂ, ਥਾਇ |
| ਪਉੜੀ ॥ | |
| ਜਿਤੁ ਸੇਵਿਐ ਸੁਖੁ ਪਾਈਐ, ਸੋ ਸਾਹਿਬੁ ਸਦਾ ਸਮੑਾਲੀਐ ॥ | ਸੇਵਿਐਂ |
| ਜਿਤੁ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ, ਕਿਉ ਘਾਲੀਐ ॥ | ਕਿਉਂ |
| ਮੰਦਾ ਮੂਲਿ ਨ ਕੀਚਈ, ਦੇ ਲੰਮੀ ਨਦਰਿ ਨਿਹਾਲੀਐ ॥ | |
| ਜਿਉ ਸਾਹਿਬ ਨਾਲਿ ਨ ਹਾਰੀਐ, ਤੇਵੇਹਾ ਪਾਸਾ ਢਾਲੀਐ ॥ | ਜਿਉਂ |
| ਕਿਛੁ ਲਾਹੇ ਉਪਰਿ ਘਾਲੀਐ ॥੨੧॥ | |
| ਜਿਨੀ, ਗੁਰਮੁਖਿ ਨਾਮੁ ਧਿਆਇਆ, ਤਿਨਾ, ਫਿਰਿ ਬਿਘਨੁ ਨ ਹੋਈ ਰਾਮ ਰਾਜੇ ॥ | ਜਿਨੀਂ, ਤਿਨਾਂ |
| ਜਿਨੀ, ਸਤਿਗੁਰੁ ਪੁਰਖੁ ਮਨਾਇਆ, ਤਿਨ, ਪੂਜੇ ਸਭੁ ਕੋਈ ॥ | ਜਿਨੀਂ |
| ਜਿਨੑੀ, ਸਤਿਗੁਰੁ ਪਿਆਰਾ ਸੇਵਿਆ, ਤਿਨੑਾ, ਸੁਖੁ ਸਦ ਹੋਈ ॥ | ਜਿਨੀਂ, ਤਿਨੑਾਂ |
| ਜਿਨੑਾ, ਨਾਨਕੁ ਸਤਿਗੁਰੁ ਭੇਟਿਆ, ਤਿਨੑਾ, ਮਿਲਿਆ ਹਰਿ ਸੋਈ ॥੨॥ | ਜਿਨੑਾਂ, ਤਿਨੑਾਂ |
| ਸਲੋਕੁ ਮਹਲਾ ੨ ॥ | ਮਹੱਲਾ |
| ਚਾਕਰੁ ਲਗੈ ਚਾਕਰੀ, ਨਾਲੇ ਗਾਰਬੁ ਵਾਦੁ ॥ | |
| ਗਲਾ ਕਰੇ ਘਣੇਰੀਆ, ਖਸਮ ਨ ਪਾਏ ਸਾਦੁ ॥ | ਗਲਾਂ, ਘਣੇਰੀਆਂ |
| ਆਪੁ ਗਵਾਇ ਸੇਵਾ ਕਰੇ, ਤਾ ਕਿਛੁ ਪਾਏ ਮਾਨੁ ॥ | ਤਾਂ |
| ਨਾਨਕ, ਜਿਸ ਨੋ ਲਗਾ, ਤਿਸੁ ਮਿਲੈ, ਲਗਾ ਸੋ ਪਰਵਾਨੁ ॥੧॥ | |
| ਮਹਲਾ ੨ ॥ | ਮਹੱਲਾ |
| ਜੋ ਜੀਇ ਹੋਇ ਸੁ ਉਗਵੈ, ਮੁਹ ਕਾ ਕਹਿਆ ਵਾਉ ॥ | ਮੁੰਹ |
| ਬੀਜੇ ਬਿਖੁ, ਮੰਗੈ ਅੰਮ੍ਰਿਤੁ, ਵੇਖਹੁ ਏਹੁ ਨਿਆਉ ॥੨॥ | |
| ਮਹਲਾ ੨ ॥ | ਮਹੱਲਾ |
| ਨਾਲਿ ਇਆਣੇ ਦੋਸਤੀ, ਕਦੇ ਨ ਆਵੈ ਰਾਸਿ ॥ | |
| ਜੇਹਾ ਜਾਣੈ ਤੇਹੋ ਵਰਤੈ, ਵੇਖਹੁ ਕੋ ਨਿਰਜਾਸਿ ॥ | |
| ਵਸਤੂ ਅੰਦਰਿ ਵਸਤੁ ਸਮਾਵੈ, ਦੂਜੀ ਹੋਵੈ ਪਾਸਿ ॥ | |
| ਸਾਹਿਬ ਸੇਤੀ ਹੁਕਮੁ ਨ ਚਲੈ, ਕਹੀ ਬਣੈ ਅਰਦਾਸਿ ॥ | |
| ਕੂੜਿ ਕਮਾਣੈ ਕੂੜੋ ਹੋਵੈ, ਨਾਨਕ ਸਿਫਤਿ ਵਿਗਾਸਿ ॥੩॥ | |
| ਮਹਲਾ ੨ ॥ | ਮਹੱਲਾ |
| ਨਾਲਿ ਇਆਣੇ ਦੋਸਤੀ, ਵਡਾਰੂ ਸਿਉ ਨੇਹੁ ॥ | |
| ਪਾਣੀ ਅੰਦਰਿ ਲੀਕ ਜਿਉ, ਤਿਸ ਦਾ ਥਾਉ ਨ ਥੇਹੁ ॥੪॥ | ਜਿਉਂ, ਥਾਂਉਂ |
| ਮਹਲਾ ੨ ॥ | ਮਹੱਲਾ |
| ਹੋਇ ਇਆਣਾ ਕਰੇ ਕੰਮੁ, ਆਣਿ ਨ ਸਕੈ ਰਾਸਿ ॥ | |
| ਜੇ ਇਕ ਅਧ ਚੰਗੀ ਕਰੇ, ਦੂਜੀ ਭੀ ਵੇਰਾਸਿ ॥੫॥ | |
| ਪਉੜੀ ॥ | |
| ਚਾਕਰੁ ਲਗੈ ਚਾਕਰੀ, ਜੇ ਚਲੈ ਖਸਮੈ ਭਾਇ ॥ | |
| ਹੁਰਮਤਿ ਤਿਸ ਨੋ ਅਗਲੀ, ਓਹੁ ਵਜਹੁ ਭਿ ਦੂਣਾ ਖਾਇ ॥ | ਮੁੰਹੇ, ਮੁੰਹਿ |
| ਖਸਮੈ ਕਰੇ ਬਰਾਬਰੀ, ਫਿਰਿ ਗੈਰਤਿ ਅੰਦਰਿ ਪਾਇ ॥ | |
| ਵਜਹੁ ਗਵਾਏ ਅਗਲਾ, ਮੁਹੇ ਮੁਹਿ ਪਾਣਾ ਖਾਇ ॥ | |
| ਜਿਸ ਦਾ ਦਿਤਾ ਖਾਵਣਾ, ਤਿਸੁ ਕਹੀਐ ਸਾਬਾਸਿ ॥ | ਸ਼ਾਬਾਸ਼ਿ |
| ਨਾਨਕ ਹੁਕਮੁ ਨ ਚਲਈ, ਨਾਲਿ ਖਸਮ ਚਲੈ ਅਰਦਾਸਿ ॥੨੨॥ | |
| ਜਿਨੑਾ ਅੰਤਰਿ ਗੁਰਮੁਖਿ ਪ੍ਰੀਤਿ ਹੈ, ਤਿਨ੍ ਹਰਿ ਰਖਣਹਾਰਾ ਰਾਮ ਰਾਜੇ ॥ | ਜਿਨੑਾਂ |
| ਤਿਨ੍ ਕੀ ਨਿੰਦਾ ਕੋਈ ਕਿਆ ਕਰੇ, ਜਿਨ੍ ਹਰਿ ਨਾਮੁ ਪਿਆਰਾ ॥ | |
| ਜਿਨ ਹਰਿ ਸੇਤੀ ਮਨੁ ਮਾਨਿਆ, ਸਭ ਦੁਸਟ ਝਖ ਮਾਰਾ ॥ | ਦੁਸ਼ਟ |
| ਜਨ ਨਾਨਕ ਨਾਮੁ ਧਿਆਇਆ, ਹਰਿ ਰਖਣਹਾਰਾ ॥੩॥ | |
| ਸਲੋਕੁ ਮਹਲਾ ੨ ॥ | ਮਹੱਲਾ |
| ਏਹ ਕਿਨੇਹੀ ਦਾਤਿ, ਆਪਸ ਤੇ ਜੋ ਪਾਈਐ ॥ | |
| ਨਾਨਕ ਸਾ ਕਰਮਾਤਿ, ਸਾਹਿਬ ਤੁਠੈ ਜੋ ਮਿਲੈ ॥੧॥ | |
| ਮਹਲਾ ੨ ॥ | ਮਹੱਲਾ |
| ਏਹ ਕਿਨੇਹੀ ਚਾਕਰੀ, ਜਿਤੁ ਭਉ ਖਸਮ ਨ ਜਾਇ ॥ | |
| ਨਾਨਕ ਸੇਵਕੁ ਕਾਢੀਐ, ਜਿ ਸੇਤੀ ਖਸਮ ਸਮਾਇ ॥੨॥ | |
| ਪਉੜੀ ॥ | |
| ਨਾਨਕ ਅੰਤ ਨ ਜਾਪਨੑੀ ਹਰਿ, ਤਾ ਕੇ ਪਾਰਾਵਾਰ ॥ | |
| ਆਪਿ ਕਰਾਏ ਸਾਖਤੀ, ਫਿਰਿ ਆਪਿ ਕਰਾਏ ਮਾਰ ॥ | |
| ਇਕਨੑਾ ਗਲੀ ਜੰਜੀਰੀਆ, ਇਕਿ ਤੁਰੀ ਚੜਹਿ ਬਿਸੀਆਰ ॥ | ਇਕਨੑਾਂ, ਗਲੀਂ, ਜ਼ੰਜੀਰੀਆਂ, ਤੁਰੀਂ, ਚੜਹਿਂ |
| ਆਪਿ ਕਰਾਏ ਕਰੇ ਆਪਿ, ਹਉ ਕੈ ਸਿਉ ਕਰੀ ਪੁਕਾਰ ॥ | ਹਉਂ, ਸਿਉਂ |
| ਨਾਨਕ, ਕਰਣਾ ਜਿਨਿ ਕੀਆ, ਫਿਰਿ ਤਿਸ ਹੀ ਕਰਣੀ ਸਾਰ ॥੨੩॥ | |
| ਹਰਿ ਜੁਗੁ ਜੁਗੁ ਭਗਤ ਉਪਾਇਆ, ਪੈਜ ਰਖਦਾ ਆਇਆ ਰਾਮ ਰਾਜੇ ॥ | |
| ਹਰਣਾਖਸੁ ਦੁਸਟੁ ਹਰਿ ਮਾਰਿਆ, ਪ੍ਰਹਲਾਦੁ ਤਰਾਇਆ ॥ | ਹਰਣਾਖਸ਼ੁ, ਦੁਸ਼ਟੁ |
| ਅਹੰਕਾਰੀਆ ਨਿੰਦਕਾ ਪਿਠਿ ਦੇਇ, ਨਾਮਦੇਉ ਮੁਖਿ ਲਾਇਆ ॥ | ਅਹੰਕਾਰੀਆਂ, ਨਿੰਦਕਾਂ |
| ਜਨ ਨਾਨਕ, ਐਸਾ ਹਰਿ ਸੇਵਿਆ, ਅੰਤਿ ਲਏ ਛਡਾਇਆ ॥੪॥੧੩॥੨੦॥ | |
| ਸਲੋਕੁ ਮਃ ੧ ॥ | ਮਃ = ਮਹੱਲਾ |
| ਆਪੇ ਭਾਂਡੇ ਸਾਜਿਅਨੁ, ਆਪੇ ਪੂਰਣੁ ਦੇਇ ॥ | |
| ਇਕਨੑੀ ਦੁਧੁ ਸਮਾਈਐ, ਇਕਿ ਚੁਲੑੈ ਰਹਨੑਿ ਚੜੇ ॥ | ਇਕਨੑੀਂ |
| ਇਕਿ ਨਿਹਾਲੀ ਪੈ ਸਵਨੑਿ ਇਕਿ ਉਪਰਿ ਰਹਨਿ ਖੜੇ ॥ | ਨਿਹਾਲੀਂ |
| ਤਿਨੑਾ ਸਵਾਰੇ ਨਾਨਕਾ, ਜਿਨ੍ ਕਉ ਨਦਰਿ ਕਰੇ ॥੧॥ | ਤਿਨੑਾਂ |
| ਮਹਲਾ ੨ ॥ | ਮਹੱ |
| ਆਪੇ ਸਾਜੇ, ਕਰੇ ਆਪਿ, ਜਾਈ ਭਿ ਰਖੈ ਆਪਿ ॥ | |
| ਤਿਸੁ ਵਿਚਿ ਜੰਤ ਉਪਾਇ ਕੈ, ਦੇਖੈ ਥਾਪਿ ਉਥਾਪਿ ॥ | |
| ਕਿਸ ਨੋ ਕਹੀਐ ਨਾਨਕਾ, ਸਭੁ ਕਿਛੁ ਆਪੇ ਆਪਿ ॥੨॥ | |
| ਪਉੜੀ ॥ | |
| ਵਡੇ ਕੀਆ ਵਡਿਆਈਆ, ਕਿਛੁ ਕਹਣਾ ਕਹਣੁ ਨ ਜਾਇ ॥ | ਕੀਆਂ, ਵਡਿਆਈਆਂ |
| ਸੋ ਕਰਤਾ ਕਾਦਰ ਕਰੀਮੁ, ਦੇ ਜੀਆ ਰਿਜਕੁ ਸੰਬਾਹਿ ॥ | ਜੀਆਂ, ਰਿਜ਼ਕੁ |
| ਸਾਈ ਕਾਰ ਕਮਾਵਣੀ, ਧੁਰਿ ਛੋਡੀ ਤਿੰਨੈ ਪਾਇ ॥ | |
| ਨਾਨਕ, ਏਕੀ ਬਾਹਰੀ, ਹੋਰ ਦੂਜੀ ਨਾਹੀ ਜਾਇ ॥ | ਨਾਹੀਂ |
| ਸੋ ਕਰੇ, ਜਿ ਤਿਸੈ ਰਜਾਇ ॥੨੪॥੧॥ ਸੁਧੁ | ਰਜ਼ਾਇ |