ਗੁਰਬਾਣੀ ਪਾਠ | ਉਚਾਰਨ ਸੇਧ |
---|---|
ੴ ਸਤਿ ਗੁਰਪ੍ਰਸਾਦਿ ॥ | |
ਬਸੰਤ ਕੀ ਵਾਰ ਮਹਲੁ ੫ | |
ਹਰਿ ਕਾ ਨਾਮੁ ਧਿਆਇ ਕੈ, ਹੋਹੁ ਹਰਿਆ ਭਾਈ ॥ | |
ਕਰਮਿ ਲਿਖੰਤੈ ਪਾਈਐ, ਇਹ ਰੁਤਿ ਸੁਹਾਈ ॥ | |
ਵਣੁ, ਤ੍ਰਿਣੁ, ਤ੍ਰਿਭਵਣੁ ਮਉਲਿਆ, ਅੰਮ੍ਰਿਤ ਫਲੁ ਪਾਈ ॥ | |
ਮਿਲਿ ਸਾਧੂ, ਸੁਖੁ ਊਪਜੈ, ਲਥੀ ਸਭ ਛਾਈ ॥ | ਲੱਥੀ |
ਨਾਨਕੁ ਸਿਮਰੈ ਏਕੁ ਨਾਮੁ, ਫਿਰਿ ਬਹੁੜਿ ਨ ਧਾਈ ॥੧॥ | |
ਪੰਜੇ ਬਧੇ ਮਹਾਬਲੀ, ਕਰਿ ਸਚਾ ਢੋਆ ॥ | ਮਹਾਂਬਲੀ |
ਆਪਣੇ ਚਰਣ ਜਪਾਇਅਨੁ, ਵਿਚਿ ਦਯੁ ਖੜੋਆ ॥ | ਦਇ |
ਰੋਗ ਸੋਗ ਸਭਿ, ਮਿਟਿ ਗਏ, ਨਿਤ ਨਵਾ ਨਿਰੋਆ ॥ | ਨਵਾਂ |
ਦਿਨੁ ਰੈਣਿ ਨਾਮੁ ਧਿਆਇਦਾ, ਫਿਰਿ ਪਾਇ ਨ ਮੋਆ ॥ | ਧਿਆਇੰਦਾ |
ਜਿਸ ਤੇ ਉਪਜਿਆ ਨਾਨਕਾ, ਸੋਈ ਫਿਰਿ ਹੋਆ ॥੨॥ | |
ਕਿਥਹੁ ਉਪਜੈ, ਕਹ ਰਹੈ, ਕਹ ਮਾਹਿ ਸਮਾਵੈ ॥ | ਕਿਥਹੁਂ, ਕਹਂ, ਕਹਂ |
ਜੀਅ ਜੰਤ ਸਭਿ, ਖਸਮ ਕੇ, ਕਉਣੁ ਕੀਮਤਿ ਪਾਵੈ ॥ | |
ਕਹਨਿ, ਧਿਆਇਨਿ, ਸੁਣਨਿ ਨਿਤ, ਸੇ ਭਗਤ ਸੁਹਾਵੈ ॥ | |
ਅਗਮੁ ਅਗੋਚਰੁ ਸਾਹਿਬੋ, ਦੂਸਰੁ ਲਵੈ ਨ ਲਾਵੈ ॥ | |
ਸਚੁ ਪੂਰੈ ਗੁਰਿ ਉਪਦੇਸਿਆ, ਨਾਨਕੁ ਸੁਣਾਵੈ ॥੩॥੧॥ | ਉਪਦੇਸ਼ਿਆ |