| ਗੁਰਬਾਣੀ ਪਾਠ | ਉਚਾਰਨ ਸੇਧ |
|---|---|
| ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ | ਇਕ ਓਅੰਕਾਰ |
| ॥ ਜਪੁ॥ | |
| ਆਦਿ ਸਚੁ, ਜੁਗਾਦਿ ਸਚੁ॥ | |
| ਹੈ ਭੀ ਸਚੁ, ਨਾਨਕ, ਹੋਸੀ ਭੀ ਸਚੁ॥ ੧॥ | |
| ਸੋਚੈ, ਸੋਚਿ ਨ ਹੋਵਈ, ਜੇ ਸੋਚੀ ਲਖ ਵਾਰ॥ | ਲੱਖ |
| ਚੁਪੈ, ਚੁਪ ਨ ਹੋਵਈ, ਜੇ ਲਾਇ ਰਹਾ ਲਿਵ ਤਾਰ॥ | |
| ਭੁਖਿਆ, ਭੁਖ ਨ ਉਤਰੀ, ਜੇ ਬੰਨਾ ਪੁਰੀਆ ਭਾਰ॥ | ਭੁਖਿਆਂ, ਬੰਨ੍ਹਾ, ਪੁਰੀਆਂ |
| ਸਹਸ ਸਿਆਣਪਾ ਲਖ ਹੋਹਿ, ਤ ਇਕ ਨ ਚਲੈ ਨਾਲਿ॥ | ਸਿਆਣਪਾਂ, ਲੱਖ, ਹੋਹਿਂ |
| ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁਟੈ ਪਾਲਿ॥ | |
| ਹੁਕਮਿ ਰਜਾਈ ਚਲਣਾ, ਨਾਨਕ, ਲਿਖਿਆ ਨਾਲਿ॥ ੧॥ | ਰਜ਼ਾਈ |
| ਹੁਕਮੀ ਹੋਵਨਿ ਆਕਾਰ, ਹੁਕਮੁ ਨ ਕਹਿਆ ਜਾਈ॥ | |
| ਹੁਕਮੀ ਹੋਵਨਿ ਜੀਅ, ਹੁਕਮਿ ਮਿਲੈ ਵਡਿਆਈ॥ | |
| ਹੁਕਮੀ ਉਤਮੁ ਨੀਚੁ, ਹੁਕਮਿ ਲਿਖਿ, ਦੁਖ ਸੁਖ ਪਾਈਅਹਿ॥ | ਉੱਤਮੁ, ਪਾਈਅਹਿਂ |
| ਇਕਨਾ ਹੁਕਮੀ ਬਖਸੀਸ, ਇਕਿ ਹੁਕਮੀ ਸਦਾ ਭਵਾਈਅਹਿ॥ | ਇਕਨਾਂ, ਬਖਸ਼ੀਸ਼, ਭਵਾਈਅਹਿਂ |
| ਹੁਕਮੈ ਅੰਦਰਿ ਸਭੁ ਕੋ, ਬਾਹਰਿ ਹੁਕਮ ਨ ਕੋਇ॥ | |
| ਨਾਨਕ, ਹੁਕਮੈ ਜੇ ਬੁਝੈ, ਤ ਹਉਮੈ ਕਹੈ ਨ ਕੋਇ॥ ੨॥ | ਬੁੱਝੈ |
| ਗਾਵੈ ਕੋ ਤਾਣੁ, ਹੋਵੈ ਕਿਸੈ ਤਾਣੁ॥ | |
| ਗਾਵੈ ਕੋ, ਦਾਤਿ ਜਾਣੈ ਨੀਸਾਣੁ॥ | ਨੀਸ਼ਾਣੁ |
| ਗਾਵੈ ਕੋ, ਗੁਣ ਵਡਿਆਈਆ ਚਾਰ॥ | ਵਡਿਆਈਆਂ |
| ਗਾਵੈ ਕੋ, ਵਿਦਿਆ ਵਿਖਮੁ ਵੀਚਾਰੁ॥ | |
| ਗਾਵੈ ਕੋ, ਸਾਜਿ ਕਰੇ ਤਨੁ ਖੇਹ॥ | |
| ਗਾਵੈ ਕੋ, ਜੀਅ ਲੈ ਫਿਰਿ ਦੇਹ॥ | |
| ਗਾਵੈ ਕੋ, ਜਾਪੈ ਦਿਸੈ ਦੂਰਿ॥ | |
| ਗਾਵੈ ਕੋ, ਵੇਖੈ ਹਾਦਰਾ ਹਦੂਰਿ॥ | |
| ਕਥਨਾ ਕਥੀ, ਨ ਆਵੈ ਤੋਟਿ॥ | |
| ਕਥਿ ਕਥਿ ਕਥੀ ਕੋਟੀ, ਕੋਟਿ ਕੋਟਿ॥ | ਕੋਟੀਂ |
| ਦੇਦਾ ਦੇ, ਲੈਦੇ ਥਕਿ ਪਾਹਿ॥ | ਦੇਂਦਾ, ਲੈਂਦੇ, ਪਾਹਿਂ |
| ਜੁਗਾ ਜੁਗੰਤਰਿ, ਖਾਹੀ ਖਾਹਿ॥ | ਜੁਗਾਂ, ਖਾਹਿਂ |
| ਹੁਕਮੀ ਹੁਕਮੁ, ਚਲਾਏ ਰਾਹੁ॥ | ਰਾਹ |
| ਨਾਨਕ, ਵਿਗਸੈ ਵੇਪਰਵਾਹੁ॥ ੩॥ | ਵੇਪਰਵਾਹ |
| ਸਾਚਾ ਸਾਹਿਬੁ, ਸਾਚੁ ਨਾਇ, ਭਾਖਿਆ ਭਾਉ ਅਪਾਰੁ॥ | ਨਾਇਂ |
| ਆਖਹਿ ਮੰਗਹਿ ਦੇਹਿ ਦੇਹਿ, ਦਾਤਿ ਕਰੇ ਦਾਤਾਰੁ॥ | ਆਖਹਿਂ, ਮੰਗਹਿਂ, ਦੇਹ |
| ਫੇਰਿ, ਕਿ ਅਗੈ ਰਖੀਐ, ਜਿਤੁ ਦਿਸੈ ਦਰਬਾਰੁ॥ | |
| ਮੁਹੌ, ਕਿ ਬੋਲਣੁ ਬੋਲੀਐ, ਜਿਤੁ ਸੁਣਿ ਧਰੇ ਪਿਆਰੁ॥ | ਮੁਹੌਂ |
| ਅੰਮ੍ਰਿਤ ਵੇਲਾ ਸਚੁ ਨਾਉ, ਵਡਿਆਈ ਵੀਚਾਰੁ॥ | ਨਾਉਂ |
| ਕਰਮੀ ਆਵੈ ਕਪੜਾ, ਨਦਰੀ ਮੋਖੁ ਦੁਆਰੁ॥ | |
| ਨਾਨਕ, ਏਵੈ ਜਾਣੀਐ, ਸਭੁ ਆਪੇ ਸਚਿਆਰੁ॥ ੪॥ | ਏਵੈਂ |
| ਥਾਪਿਆ ਨ ਜਾਇ, ਕੀਤਾ ਨ ਹੋਇ॥ | |
| ਆਪੇ ਆਪਿ, ਨਿਰੰਜਨੁ ਸੋਇ॥ | |
| ਜਿਨਿ ਸੇਵਿਆ, ਤਿਨਿ ਪਾਇਆ ਮਾਨੁ॥ | |
| ਨਾਨਕ, ਗਾਵੀਐ ਗੁਣੀ ਨਿਧਾਨੁ॥ | |
| ਗਾਵੀਐ, ਸੁਣੀਐ, ਮਨਿ ਰਖੀਐ ਭਾਉ॥ | |
| ਦੁਖੁ ਪਰਹਰਿ, ਸੁਖੁ ਘਰਿ ਲੈ ਜਾਇ॥ | |
| ਗੁਰਮੁਖਿ ਨਾਦੰ, ਗੁਰਮੁਖਿ ਵੇਦੰ, ਗੁਰਮੁਖਿ ਰਹਿਆ ਸਮਾਈ॥ | |
| ਗੁਰੁ ਈਸਰੁ, ਗੁਰੁ ਗੋਰਖੁ ਬਰਮਾ, ਗੁਰੁ ਪਾਰਬਤੀ ਮਾਈ॥ | ਈਸ਼ਰੁ |
| ਜੇ ਹਉ ਜਾਣਾ, ਆਖਾ ਨਾਹੀ, ਕਹਣਾ ਕਥਨੁ ਨ ਜਾਈ॥ | ਹਉਂ, ਜਾਣਾਂ, ਆਖਾਂ, ਨਾਹੀਂ |
| ਗੁਰਾ ਇਕ ਦੇਹਿ ਬੁਝਾਈ॥ | ਦੇਹ |
| ਸਭਨਾ ਜੀਆ ਕਾ ਇਕੁ ਦਾਤਾ, ਸੋ ਮੈ ਵਿਸਰਿ ਨ ਜਾਈ॥ ੫॥ | ਸਭਨਾਂ, ਜੀਆਂ, ਮੈਂ |
| ਤੀਰਥਿ ਨਾਵਾ, ਜੇ ਤਿਸੁ ਭਾਵਾ, ਵਿਣੁ ਭਾਣੇ, ਕਿ ਨਾਇ ਕਰੀ॥ | ਨ੍ਹਾਵਾਂ, ਭਾਵਾਂ, ਨ੍ਹਾਇ, ਕਰੀਂ |
| ਜੇਤੀ ਸਿਰਠਿ ਉਪਾਈ ਵੇਖਾ, ਵਿਣੁ ਕਰਮਾ, ਕਿ ਮਿਲੈ ਲਈ॥ | ਵੇਖਾਂ, ਕਰਮਾਂ, ਲਈਂ |
| ਮਤਿ ਵਿਚਿ, ਰਤਨ ਜਵਾਹਰ ਮਾਣਿਕ, ਜੇ ਇਕ ਗੁਰ ਕੀ ਸਿਖ ਸੁਣੀ॥ | |
| ਗੁਰਾ ਇਕ ਦੇਹਿ ਬੁਝਾਈ॥ | ਦੇਹ |
| ਸਭਨਾ ਜੀਆ ਕਾ ਇਕੁ ਦਾਤਾ, ਸੋ ਮੈ ਵਿਸਰਿ ਨ ਜਾਈ॥ ੬॥ | ਸਭਨਾਂ, ਜੀਆਂ, ਮੈਂ |
| ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਇ॥ | |
| ਨਵਾ ਖੰਡਾ ਵਿਚਿ ਜਾਣੀਐ, ਨਾਲਿ ਚਲੈ ਸਭੁ ਕੋਇ॥ | ਨਵਾਂ, ਖੰਡਾਂ |
| ਚੰਗਾ ਨਾਉ ਰਖਾਇ ਕੈ, ਜਸੁ ਕੀਰਤਿ ਜਗਿ ਲੇਇ॥ | ਨਾਉਂ, ਲੇ |
| ਜੇ ਤਿਸੁ ਨਦਰਿ ਨ ਆਵਈ, ਤ ਵਾਤ ਨ ਪੁਛੈ ਕੇ॥ | |
| ਕੀਟਾ ਅੰਦਰਿ ਕੀਟੁ, ਕਰਿ ਦੋਸੀ, ਦੋਸੁ ਧਰੇ॥ | ਕੀਟਾਂ, ਦੋਸ਼ੀ, ਦੋਸ਼ੁ |
| ਨਾਨਕ, ਨਿਰਗੁਣਿ ਗੁਣੁ ਕਰੇ, ਗੁਣਵੰਤਿਆ ਗੁਣੁ ਦੇ॥ | ਗੁਣਵੰਤਿਆਂ |
| ਤੇਹਾ ਕੋਇ ਨ ਸੁਝਈ, ਜਿ ਤਿਸੁ ਗੁਣੁ ਕੋਇ ਕਰੇ॥ ੭॥ | |
| ਸੁਣਿਐ, ਸਿਧ ਪੀਰ ਸੁਰਿ ਨਾਥ॥ | ਸੁਣਿਐਂ |
| ਸੁਣਿਐ, ਧਰਤਿ ਧਵਲ ਆਕਾਸ॥ | ਸੁਣਿਐਂ, ਆਕਾਸ਼ |
| ਸੁਣਿਐ, ਦੀਪ ਲੋਅ ਪਾਤਾਲ॥ | ਸੁਣਿਐਂ |
| ਸੁਣਿਐ, ਪੋਹਿ ਨ ਸਕੈ ਕਾਲੁ॥ | ਸੁਣਿਐਂ, ਪੋਹ |
| ਨਾਨਕ, ਭਗਤਾ ਸਦਾ ਵਿਗਾਸੁ॥ | ਭਗਤਾਂ |
| ਸੁਣਿਐ, ਦੂਖ ਪਾਪ ਕਾ ਨਾਸੁ॥ ੮॥ | ਸੁਣਿਐਂ, ਨਾਸ਼ੁ |
| ਸੁਣਿਐ, ਈਸਰੁ ਬਰਮਾ ਇੰਦੁ॥ | ਸੁਣਿਐਂ, ਈਸ਼ਰੁ |
| ਸੁਣਿਐ, ਮੁਖਿ ਸਾਲਾਹਣ ਮੰਦੁ॥ | ਸੁਣਿਐਂ |
| ਸੁਣਿਐ, ਜੋਗ ਜੁਗਤਿ ਤਨਿ ਭੇਦ॥ | ਸੁਣਿਐਂ |
| ਸੁਣਿਐ, ਸਾਸਤ ਸਿਮ੍ਰਿਤਿ ਵੇਦ॥ | ਸੁਣਿਐਂ, ਸ਼ਾਸਤ, ਸਿਮਰਿਤ |
| ਨਾਨਕ, ਭਗਤਾ ਸਦਾ ਵਿਗਾਸੁ॥ | ਭਗਤਾਂ |
| ਸੁਣਿਐ, ਦੂਖ ਪਾਪ ਕਾ ਨਾਸੁ॥ ੯॥ | ਸੁਣਿਐਂ, ਨਾਸ਼ੁ |
| ਸੁਣਿਐ, ਸਤੁ ਸੰਤੋਖੁ ਗਿਆਨੁ॥ | ਸੁਣਿਐਂ |
| ਸੁਣਿਐ, ਅਠਸਠਿ ਕਾ ਇਸਨਾਨੁ॥ | ਸੁਣਿਐਂ, ਇਸ਼ਨਾਨ |
| ਸੁਣਿਐ, ਪੜਿ ਪੜਿ ਪਾਵਹਿ ਮਾਨੁ॥ | ਸੁਣਿਐਂ, ਪਾਵਹਿਂ |
| ਸੁਣਿਐ, ਲਾਗੈ ਸਹਜਿ ਧਿਆਨੁ॥ | ਸੁਣਿਐਂ |
| ਨਾਨਕ, ਭਗਤਾ ਸਦਾ ਵਿਗਾਸੁ॥ | ਭਗਤਾਂ |
| ਸੁਣਿਐ, ਦੂਖ ਪਾਪ ਕਾ ਨਾਸੁ॥ ੧੦॥ | ਸੁਣਿਐਂ, ਨਾਸ਼ੁ |
| ਸੁਣਿਐ, ਸਰਾ ਗੁਣਾ ਕੇ ਗਾਹ॥ | ਸੁਣਿਐਂ, ਸਰਾਂ, ਗੁਣਾਂ |
| ਸੁਣਿਐ, ਸੇਖ ਪੀਰ ਪਾਤਿਸਾਹ॥ | ਸੁਣਿਐਂ, ਸ਼ੇਖ, ਪਾਤਿਸ਼ਾਹ |
| ਸੁਣਿਐ, ਅੰਧੇ ਪਾਵਹਿ ਰਾਹੁ॥ | ਸੁਣਿਐਂ, ਪਾਵਹਿਂ, ਰਾਹ |
| ਸੁਣਿਐ, ਹਾਥ ਹੋਵੈ ਅਸਗਾਹੁ॥ | ਸੁਣਿਐਂ, ਅਸਗਾਹ |
| ਨਾਨਕ, ਭਗਤਾ ਸਦਾ ਵਿਗਾਸੁ॥ | ਭਗਤਾਂ |
| ਸੁਣਿਐ, ਦੂਖ ਪਾਪ ਕਾ ਨਾਸੁ॥ ੧੧॥ | ਸੁਣਿਐਂ, ਨਾਸ਼ੁ |
| ਮੰਨੇ ਕੀ ਗਤਿ, ਕਹੀ ਨ ਜਾਇ॥ | |
| ਜੇ ਕੋ ਕਹੈ, ਪਿਛੈ ਪਛੁਤਾਇ॥ | |
| ਕਾਗਦਿ, ਕਲਮ ਨ ਲਿਖਣਹਾਰੁ॥ | |
| ਮੰਨੇ ਕਾ, ਬਹਿ ਕਰਨਿ ਵੀਚਾਰੁ॥ | |
| ਐਸਾ ਨਾਮੁ ਨਿਰੰਜਨੁ ਹੋਇ॥ | |
| ਜੇ ਕੋ ਮੰਨਿ ਜਾਣੈ, ਮਨਿ ਕੋਇ॥ ੧੨॥ | |
| ਮੰਨੈ, ਸੁਰਤਿ ਹੋਵੈ ਮਨਿ ਬੁਧਿ॥ | |
| ਮੰਨੈ, ਸਗਲ ਭਵਣ ਕੀ ਸੁਧਿ॥ | |
| ਮੰਨੈ, ਮੁਹਿ ਚੋਟਾ ਨਾ ਖਾਇ॥ | ਮੁਂਹ, ਚੋਟਾਂ |
| ਮੰਨੈ, ਜਮ ਕੈ ਸਾਥਿ ਨ ਜਾਇ॥ | |
| ਐਸਾ ਨਾਮੁ ਨਿਰੰਜਨੁ ਹੋਇ॥ | |
| ਜੇ ਕੋ ਮੰਨਿ ਜਾਣੈ, ਮਨਿ ਕੋਇ॥ ੧੩॥ | |
| ਮੰਨੈ, ਮਾਰਗਿ ਠਾਕ ਨ ਪਾਇ॥ | |
| ਮੰਨੈ, ਪਤਿ ਸਿਉ ਪਰਗਟੁ ਜਾਇ॥ | ਸਿਉਂ |
| ਮੰਨੈ, ਮਗੁ ਨ ਚਲੈ ਪੰਥੁ॥ | |
| ਮੰਨੈ, ਧਰਮ ਸੇਤੀ ਸਨਬੰਧੁ॥ | |
| ਐਸਾ ਨਾਮੁ ਨਿਰੰਜਨੁ ਹੋਇ॥ | |
| ਜੇ ਕੋ ਮੰਨਿ ਜਾਣੈ, ਮਨਿ ਕੋਇ॥ ੧੪॥ | |
| ਮੰਨੈ, ਪਾਵਹਿ ਮੋਖੁ ਦੁਆਰੁ॥ | ਪਾਵਹਿਂ |
| ਮੰਨੈ, ਪਰਵਾਰੈ ਸਾਧਾਰੁ॥ | |
| ਮੰਨੈ, ਤਰੈ ਤਾਰੇ ਗੁਰੁ ਸਿਖ॥ | |
| ਮੰਨੈ ਨਾਨਕ, ਭਵਹਿ ਨ ਭਿਖ॥ | ਭਵਹਿਂ |
| ਐਸਾ ਨਾਮੁ ਨਿਰੰਜਨੁ ਹੋਇ॥ | |
| ਜੇ ਕੋ ਮੰਨਿ ਜਾਣੈ, ਮਨਿ ਕੋਇ॥ ੧੫॥ | |
| ਪੰਚ ਪਰਵਾਣ, ਪੰਚ ਪਰਧਾਨੁ॥ | |
| ਪੰਚੇ ਪਾਵਹਿ, ਦਰਗਹਿ ਮਾਨੁ॥ | ਪਾਵਹਿਂ |
| ਪੰਚੇ ਸੋਹਹਿ, ਦਰਿ ਰਾਜਾਨੁ॥ | ਸੋਹਹਿਂ |
| ਪੰਚਾ ਕਾ, ਗੁਰੁ ਏਕੁ ਧਿਆਨੁ॥ | ਪੰਚਾਂ |
| ਜੇ ਕੋ ਕਹੈ, ਕਰੈ ਵੀਚਾਰੁ॥ | |
| ਕਰਤੇ ਕੈ ਕਰਣੈ, ਨਾਹੀ ਸੁਮਾਰੁ॥ | ਨਾਹੀਂ, ਸ਼ੁਮਾਰੁ |
| ਧੌਲੁ ਧਰਮੁ, ਦਇਆ ਕਾ ਪੂਤੁ॥ | |
| ਸੰਤੋਖੁ ਥਾਪਿ, ਰਖਿਆ ਜਿਨਿ ਸੂਤਿ॥ | |
| ਜੇ ਕੋ ਬੁਝੈ, ਹੋਵੈ ਸਚਿਆਰੁ॥ | |
| ਧਵਲੈ ਉਪਰਿ, ਕੇਤਾ ਭਾਰੁ॥ | |
| ਧਰਤੀ ਹੋਰੁ, ਪਰੈ ਹੋਰੁ ਹੋਰੁ॥ | |
| ਤਿਸ ਤੇ ਭਾਰੁ, ਤਲੈ ਕਵਣੁ ਜੋਰੁ॥ | ਜ਼ੋਰੁ |
| ਜੀਅ ਜਾਤਿ, ਰੰਗਾ ਕੇ ਨਾਵ॥ | ਰੰਗਾਂ |
| ਸਭਨਾ ਲਿਖਿਆ, ਵੁੜੀ ਕਲਾਮ॥ | ਸਭਨਾਂ |
| ਏਹੁ ਲੇਖਾ, ਲਿਖਿ ਜਾਣੈ ਕੋਇ॥ | ਏਹ |
| ਲੇਖਾ ਲਿਖਿਆ, ਕੇਤਾ ਹੋਇ॥ | |
| ਕੇਤਾ ਤਾਣੁ, ਸੁਆਲਿਹੁ ਰੂਪੁ॥ | |
| ਕੇਤੀ ਦਾਤਿ, ਜਾਣੈ ਕੌਣੁ ਕੂਤੁ॥ | |
| ਕੀਤਾ ਪਸਾਉ, ਏਕੋ ਕਵਾਉ॥ | |
| ਤਿਸ ਤੇ ਹੋਏ, ਲਖ ਦਰੀਆਉ॥ | ਲੱਖ |
| ਕੁਦਰਤਿ ਕਵਣ, ਕਹਾ ਵੀਚਾਰੁ॥ | ਕਹਾਂ |
| ਵਾਰਿਆ ਨ ਜਾਵਾ, ਏਕ ਵਾਰ॥ | ਜਾਵਾਂ |
| ਜੋ ਤੁਧੁ ਭਾਵੈ, ਸਾਈ ਭਲੀ ਕਾਰ॥ | |
| ਤੂ ਸਦਾ ਸਲਾਮਤਿ, ਨਿਰੰਕਾਰ॥ ੧੬॥ | |
| ਅਸੰਖ ਜਪ, ਅਸੰਖ ਭਾਉ॥ | |
| ਅਸੰਖ ਪੂਜਾ, ਅਸੰਖ ਤਪ ਤਾਉ॥ | |
| ਅਸੰਖ ਗਰੰਥ, ਮੁਖਿ ਵੇਦ ਪਾਠ॥ | |
| ਅਸੰਖ ਜੋਗ, ਮਨਿ ਰਹਹਿ ਉਦਾਸ॥ | ਰਹਹਿਂ |
| ਅਸੰਖ ਭਗਤ, ਗੁਣ ਗਿਆਨ ਵੀਚਾਰ॥ | |
| ਅਸੰਖ ਸਤੀ, ਅਸੰਖ ਦਾਤਾਰ॥ | |
| ਅਸੰਖ ਸੂਰ, ਮੁਹ ਭਖ ਸਾਰ॥ | ਮੁਂਹ |
| ਅਸੰਖ ਮੋਨਿ, ਲਿਵ ਲਾਇ ਤਾਰ॥ | |
| ਕੁਦਰਤਿ ਕਵਣ, ਕਹਾ ਵੀਚਾਰੁ॥ | ਕਹਾਂ |
| ਵਾਰਿਆ ਨ ਜਾਵਾ, ਏਕ ਵਾਰ॥ | ਜਾਵਾਂ |
| ਜੋ ਤੁਧੁ ਭਾਵੈ, ਸਾਈ ਭਲੀ ਕਾਰ॥ | |
| ਤੂ ਸਦਾ ਸਲਾਮਤਿ, ਨਿਰੰਕਾਰ॥ ੧੭॥ | |
| ਅਸੰਖ ਮੂਰਖ, ਅੰਧ ਘੋਰ॥ | |
| ਅਸੰਖ ਚੋਰ, ਹਰਾਮਖੋਰ॥ | |
| ਅਸੰਖ ਅਮਰ, ਕਰਿ ਜਾਹਿ ਜੋਰੁ॥ | ਜਾਹਿਂ, ਜ਼ੋਰੁ |
| ਅਸੰਖ ਗਲਵਢ, ਹਤਿਆ ਕਮਾਹਿ॥ | ਕਮਾਹਿਂ |
| ਅਸੰਖ ਪਾਪੀ, ਪਾਪੁ ਕਰਿ ਜਾਹਿ॥ | ਜਾਹਿਂ |
| ਅਸੰਖ ਕੂੜਿਆਰ, ਕੂੜੇ ਫਿਰਾਹਿ॥ | ਫਿਰਾਹਿਂ |
| ਅਸੰਖ ਮਲੇਛ, ਮਲੁ ਭਖਿ ਖਾਹਿ॥ | ਖਾਹਿਂ |
| ਅਸੰਖ ਨਿੰਦਕ, ਸਿਰਿ ਕਰਹਿ ਭਾਰੁ॥ | ਕਰਹਿਂ |
| ਨਾਨਕੁ ਨੀਚੁ, ਕਹੈ ਵੀਚਾਰੁ॥ | |
| ਵਾਰਿਆ ਨ ਜਾਵਾ, ਏਕ ਵਾਰ॥ | ਜਾਵਾਂ |
| ਜੋ ਤੁਧੁ ਭਾਵੈ, ਸਾਈ ਭਲੀ ਕਾਰ॥ | |
| ਤੂ ਸਦਾ ਸਲਾਮਤਿ, ਨਿਰੰਕਾਰ॥ ੧੮॥ | |
| ਅਸੰਖ ਨਾਵ, ਅਸੰਖ ਥਾਵ॥ | ਨਾਂਵ, ਥਾਂਵ |
| ਅਗੰਮ ਅਗੰਮ, ਅਸੰਖ ਲੋਅ॥ | |
| ਅਸੰਖ ਕਹਹਿ, ਸਿਰਿ ਭਾਰੁ ਹੋਇ॥ | ਕਹਹਿਂ |
| ਅਖਰੀ ਨਾਮੁ, ਅਖਰੀ ਸਾਲਾਹ॥ | ਅਖਰੀਂ |
| ਅਖਰੀ, ਗਿਆਨੁ ਗੀਤ ਗੁਣ ਗਾਹ॥ | ਅਖਰੀਂ |
| ਅਖਰੀ, ਲਿਖਣੁ ਬੋਲਣੁ ਬਾਣਿ॥ | ਅਖਰੀਂ |
| ਅਖਰਾ ਸਿਰਿ, ਸੰਜੋਗੁ ਵਖਾਣਿ॥ | ਅਖਰਾਂ |
| ਜਿਨਿ ਏਹਿ ਲਿਖੇ, ਤਿਸੁ ਸਿਰਿ ਨਾਹਿ॥ | ਏਹ, ਨਾਹਿਂ |
| ਜਿਵ ਫੁਰਮਾਏ, ਤਿਵ ਤਿਵ ਪਾਹਿ॥ | ਪਾਹਿਂ |
| ਜੇਤਾ ਕੀਤਾ, ਤੇਤਾ ਨਾਉ॥ | ਨਾਉਂ |
| ਵਿਣੁ ਨਾਵੈ, ਨਾਹੀ ਕੋ ਥਾਉ॥ | ਨਾਂਵੈਂ, ਨਾਹੀਂ, ਥਾਂਉਂ |
| ਕੁਦਰਤਿ ਕਵਣ, ਕਹਾ ਵੀਚਾਰੁ॥ | ਕਹਾਂ |
| ਵਾਰਿਆ ਨ ਜਾਵਾ, ਏਕ ਵਾਰ॥ | ਜਾਵਾਂ |
| ਜੋ ਤੁਧੁ ਭਾਵੈ, ਸਾਈ ਭਲੀ ਕਾਰ॥ | |
| ਤੂ ਸਦਾ ਸਲਾਮਤਿ, ਨਿਰੰਕਾਰ॥ ੧੯॥ | |
| ਭਰੀਐ, ਹਥੁ ਪੈਰੁ, ਤਨੁ ਦੇਹ॥ | ਹੱਥ |
| ਪਾਣੀ ਧੋਤੈ, ਉਤਰਸੁ ਖੇਹ॥ | |
| ਮੂਤ ਪਲੀਤੀ, ਕਪੜੁ ਹੋਇ॥ | |
| ਦੇ ਸਾਬੂਣੁ, ਲਈਐ ਓਹੁ ਧੋਇ॥ | ਓਹ |
| ਭਰੀਐ ਮਤਿ, ਪਾਪਾ ਕੈ ਸੰਗਿ॥ | ਪਾਪਾਂ |
| ਓਹੁ ਧੋਪੈ, ਨਾਵੈ ਕੈ ਰੰਗਿ॥ | ਓਹ, ਨਾਂਵੈਂ |
| ਪੁੰਨੀ ਪਾਪੀ, ਆਖਣੁ ਨਾਹਿ॥ | ਨਾਹਿਂ |
| ਕਰਿ ਕਰਿ ਕਰਣਾ, ਲਿਖਿ ਲੈ ਜਾਹੁ॥ | |
| ਆਪੇ ਬੀਜਿ, ਆਪੇ ਹੀ ਖਾਹੁ॥ | |
| ਨਾਨਕ, ਹੁਕਮੀ ਆਵਹੁ ਜਾਹੁ॥ ੨੦॥ | |
| ਤੀਰਥੁ ਤਪੁ ਦਇਆ ਦਤੁ ਦਾਨੁ॥ | |
| ਜੇ ਕੋ ਪਾਵੈ, ਤਿਲ ਕਾ ਮਾਨੁ॥ | |
| ਸੁਣਿਆ, ਮੰਨਿਆ, ਮਨਿ ਕੀਤਾ ਭਾਉ॥ | |
| ਅੰਤਰਗਤਿ ਤੀਰਥਿ, ਮਲਿ ਨਾਉ॥ | ਨ੍ਹਾਉ |
| ਸਭਿ ਗੁਣ ਤੇਰੇ, ਮੈ ਨਾਹੀ ਕੋਇ॥ | ਮੈਂ, ਨਾਹੀਂ |
| ਵਿਣੁ ਗੁਣ ਕੀਤੇ, ਭਗਤਿ ਨ ਹੋਇ॥ | |
| ਸੁਅਸਤਿ ਆਥਿ, ਬਾਣੀ ਬਰਮਾਉ॥ | |
| ਸਤਿ ਸੁਹਾਣੁ, ਸਦਾ ਮਨਿ ਚਾਉ॥ | |
| ਕਵਣੁ ਸੁ ਵੇਲਾ, ਵਖਤੁ ਕਵਣੁ, ਕਵਣ ਥਿਤਿ, ਕਵਣੁ ਵਾਰੁ॥ | |
| ਕਵਣਿ ਸਿ ਰੁਤੀ, ਮਾਹੁ ਕਵਣੁ, ਜਿਤੁ ਹੋਆ ਆਕਾਰੁ॥ | ਮਾਹ |
| ਵੇਲ ਨ ਪਾਈਆ ਪੰਡਤੀ, ਜਿ ਹੋਵੈ ਲੇਖੁ ਪੁਰਾਣੁ॥ | ਪੰਡਤੀਂ |
| ਵਖਤੁ ਨ ਪਾਇਓ ਕਾਦੀਆ, ਜਿ ਲਿਖਨਿ ਲੇਖੁ ਕੁਰਾਣੁ॥ | ਕਾਦੀਆਂ |
| ਥਿਤਿ ਵਾਰੁ ਨਾ ਜੋਗੀ ਜਾਣੈ, ਰੁਤਿ ਮਾਹੁ ਨਾ ਕੋਈ॥ | ਮਾਹ |
| ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ॥ | |
| ਕਿਵ ਕਰਿ ਆਖਾ, ਕਿਵ ਸਾਲਾਹੀ, ਕਿਉ ਵਰਨੀ, ਕਿਵ ਜਾਣਾ॥ | ਆਖਾਂ, ਸਾਲਾਹੀਂ, ਕਿਉਂ, ਵਰਨੀਂ, ਜਾਣਾਂ |
| ਨਾਨਕ, ਆਖਣਿ ਸਭੁ ਕੋ ਆਖੈ, ਇਕ ਦੂ ਇਕੁ, ਸਿਆਣਾ॥ | ਦੂੰ |
| ਵਡਾ ਸਾਹਿਬੁ, ਵਡੀ ਨਾਈ, ਕੀਤਾ ਜਾ ਕਾ ਹੋਵੈ॥ | |
| ਨਾਨਕ, ਜੇ ਕੋ ਆਪੌ ਜਾਣੈ, ਅਗੈ ਗਇਆ ਨ ਸੋਹੈ॥ ੨੧॥ | ਆਪੌਂ |
| ਪਾਤਾਲਾ ਪਾਤਾਲ ਲਖ, ਆਗਾਸਾ ਆਗਾਸ॥ | ਪਾਤਾਲਾਂ, ਲੱਖ, ਆਗਾਸਾਂ |
| ਓੜਕ ਓੜਕ ਭਾਲਿ ਥਕੇ, ਵੇਦ ਕਹਨਿ ਇਕ ਵਾਤ॥ | |
| ਸਹਸ ਅਠਾਰਹ ਕਹਨਿ ਕਤੇਬਾ, ਅਸੁਲੂ ਇਕੁ ਧਾਤੁ॥ | ਅਠਾਰਹਂ, ਕਤੇਬਾਂ |
| ਲੇਖਾ ਹੋਇ ਤ ਲਿਖੀਐ, ਲੇਖੈ ਹੋਇ ਵਿਣਾਸੁ॥ | ਵਿਣਾਸ਼ੁ |
| ਨਾਨਕ, ਵਡਾ ਆਖੀਐ, ਆਪੇ ਜਾਣੈ ਆਪੁ॥ ੨੨॥ | |
| ਸਾਲਾਹੀ ਸਾਲਾਹਿ, ਏਤੀ ਸੁਰਤਿ ਨ ਪਾਈਆ॥ | |
| ਨਦੀਆ ਅਤੈ ਵਾਹ, ਪਵਹਿ ਸਮੁੰਦਿ, ਨ ਜਾਣੀਅਹਿ॥ | ਨਦੀਆਂ, ਪਵਹਿਂ, ਜਾਣੀਅਹਿਂ |
| ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲੁ ਧਨੁ॥ | ਸ਼ਾਹ, ਗਿਰਹਾਂ |
| ਕੀੜੀ ਤੁਲਿ ਨ ਹੋਵਨੀ, ਜੇ ਤਿਸੁ ਮਨਹੁ ਨ ਵੀਸਰਹਿ॥ ੨੩॥ | ਮਨਹੁਂ, ਵੀਸਰਹਿਂ |
| ਅੰਤੁ ਨ ਸਿਫਤੀ, ਕਹਣਿ ਨ ਅੰਤੁ॥ | |
| ਅੰਤੁ ਨ ਕਰਣੈ, ਦੇਣਿ ਨ ਅੰਤੁ॥ | |
| ਅੰਤੁ ਨ ਵੇਖਣਿ, ਸੁਣਣਿ ਨ ਅੰਤੁ॥ | |
| ਅੰਤੁ ਨ ਜਾਪੈ, ਕਿਆ ਮਨਿ ਮੰਤੁ॥ | |
| ਅੰਤੁ ਨ ਜਾਪੈ, ਕੀਤਾ ਆਕਾਰੁ॥ | |
| ਅੰਤੁ ਨ ਜਾਪੈ, ਪਾਰਾਵਾਰੁ॥ | |
| ਅੰਤ ਕਾਰਣਿ, ਕੇਤੇ ਬਿਲਲਾਹਿ॥ | ਬਿਲਲਾਹਿਂ |
| ਤਾ ਕੇ ਅੰਤ, ਨ ਪਾਏ ਜਾਹਿ॥ | ਜਾਹਿਂ |
| ਏਹੁ ਅੰਤੁ, ਨ ਜਾਣੈ ਕੋਇ॥ | ਏਹ |
| ਬਹੁਤਾ ਕਹੀਐ, ਬਹੁਤਾ ਹੋਇ॥ | |
| ਵਡਾ ਸਾਹਿਬੁ, ਊਚਾ ਥਾਉ॥ | ਥਾਉਂ |
| ਊਚੇ ਉਪਰਿ, ਊਚਾ ਨਾਉ॥ | ਨਾਉਂ |
| ਏਵਡੁ ਊਚਾ, ਹੋਵੈ ਕੋਇ॥ | |
| ਤਿਸੁ ਊਚੇ ਕਉ, ਜਾਣੈ ਸੋਇ॥ | |
| ਜੇਵਡੁ ਆਪਿ, ਜਾਣੈ ਆਪਿ ਆਪਿ॥ | |
| ਨਾਨਕ, ਨਦਰੀ ਕਰਮੀ ਦਾਤਿ॥ ੨੪॥ | |
| ਬਹੁਤਾ ਕਰਮੁ, ਲਿਖਿਆ ਨਾ ਜਾਇ॥ | |
| ਵਡਾ ਦਾਤਾ, ਤਿਲੁ ਨ ਤਮਾਇ॥ | |
| ਕੇਤੇ ਮੰਗਹਿ, ਜੋਧ ਅਪਾਰ॥ | ਮੰਗਹਿਂ |
| ਕੇਤਿਆ, ਗਣਤ ਨਹੀ ਵੀਚਾਰੁ॥ | |
| ਕੇਤੇ, ਖਪਿ ਤੁਟਹਿ ਵੇਕਾਰ॥ | ਤੁਟਹਿਂ |
| ਕੇਤੇ, ਲੈ ਲੈ ਮੁਕਰੁ ਪਾਹਿ॥ | ਪਾਹਿਂ |
| ਕੇਤੇ ਮੂਰਖ, ਖਾਹੀ ਖਾਹਿ॥ | ਖਾਹਿਂ |
| ਕੇਤਿਆ, ਦੂਖ ਭੂਖ ਸਦ ਮਾਰ॥ | ਕੇਤਿਆਂ |
| ਏਹਿ ਭਿ ਦਾਤਿ ਤੇਰੀ, ਦਾਤਾਰ॥ | ਏਹ |
| ਬੰਦਿ ਖਲਾਸੀ, ਭਾਣੈ ਹੋਇ॥ | |
| ਹੋਰੁ, ਆਖਿ ਨ ਸਕੈ ਕੋਇ॥ | |
| ਜੇ ਕੋ ਖਾਇਕੁ, ਆਖਣਿ ਪਾਇ॥ | |
| ਓਹੁ ਜਾਣੈ, ਜੇਤੀਆ ਮੁਹਿ ਖਾਇ॥ | ਓਹ, ਜੇਤੀਆਂ, ਮੁਂਹ |
| ਆਪੇ ਜਾਣੈ, ਆਪੇ ਦੇਇ॥ | |
| ਆਖਹਿ ਸਿ ਭਿ, ਕੇਈ ਕੇਇ॥ | ਆਖਹਿਂ |
| ਜਿਸ ਨੋ ਬਖਸੇ, ਸਿਫਤਿ ਸਾਲਾਹ॥ | ਬਖਸ਼ੇ |
| ਨਾਨਕ, ਪਾਤਿਸਾਹੀ ਪਾਤਿਸਾਹੁ॥ ੨੫॥ | ਪਾਤਸ਼ਾਹੀਂ, ਪਾਤਸ਼ਾਹ |
| ਅਮੁਲ ਗੁਣ, ਅਮੁਲ ਵਾਪਾਰ॥ | |
| ਅਮੁਲ ਵਾਪਾਰੀਏ, ਅਮੁਲ ਭੰਡਾਰ॥ | |
| ਅਮੁਲ ਆਵਹਿ, ਅਮੁਲ ਲੈ ਜਾਹਿ॥ | ਆਵਹਿਂ, ਜਾਹਿਂ |
| ਅਮੁਲ ਭਾਇ, ਅਮੁਲਾ ਸਮਾਹਿ॥ | ਸਮਾਹਿਂ |
| ਅਮੁਲੁ ਧਰਮੁ, ਅਮੁਲੁ ਦੀਬਾਣੁ॥ | |
| ਅਮੁਲੁ ਤੁਲੁ, ਅਮੁਲੁ ਪਰਵਾਣੁ॥ | |
| ਅਮੁਲੁ ਬਖਸੀਸ, ਅਮੁਲੁ ਨੀਸਾਣੁ॥ | ਬਖਸ਼ੀਸ਼, ਨੀਸ਼ਾਣੁ |
| ਅਮੁਲੁ ਕਰਮੁ, ਅਮੁਲੁ ਫੁਰਮਾਣੁ॥ | |
| ਅਮੁਲੋ ਅਮੁਲੁ, ਆਖਿਆ ਨ ਜਾਇ॥ | |
| ਆਖਿ ਆਖਿ, ਰਹੇ ਲਿਵ ਲਾਇ॥ | |
| ਆਖਹਿ, ਵੇਦ ਪਾਠ ਪੁਰਾਣ॥ | ਆਖਹਿਂ |
| ਆਖਹਿ ਪੜੇ, ਕਰਹਿ ਵਖਿਆਣ॥ | ਆਖਹਿਂ, ਪੜ੍ਹੇ, ਕਰਹਿਂ |
| ਆਖਹਿ ਬਰਮੇ, ਆਖਹਿ ਇੰਦ॥ | ਆਖਹਿਂ |
| ਆਖਹਿ, ਗੋਪੀ ਤੈ ਗੋਵਿੰਦ॥ | ਆਖਹਿਂ |
| ਆਖਹਿ ਈਸਰ, ਆਖਹਿ ਸਿਧ॥ | ਆਖਹਿਂ, ਈਸ਼ਰ |
| ਆਖਹਿ ਕੇਤੇ, ਕੀਤੇ ਬੁਧ॥ | ਆਖਹਿਂ |
| ਆਖਹਿ ਦਾਨਵ, ਆਖਹਿ ਦੇਵ॥ | ਆਖਹਿਂ |
| ਆਖਹਿ ਸੁਰਿ ਨਰ, ਮੁਨਿ ਜਨ ਸੇਵ॥ | ਆਖਹਿਂ |
| ਕੇਤੇ ਆਖਹਿ, ਆਖਣਿ ਪਾਹਿ॥ | ਆਖਹਿਂ, ਪਾਹਿਂ |
| ਕੇਤੇ ਕਹਿ ਕਹਿ, ਉਠਿ ਉਠਿ ਜਾਹਿ॥ | ਜਾਹਿਂ |
| ਏਤੇ ਕੀਤੇ, ਹੋਰਿ ਕਰੇਹਿ॥ | ਕਰੇਹਿਂ |
| ਤਾ ਆਖਿ ਨ ਸਕਹਿ, ਕੇਈ ਕੇਇ॥ | ਤਾਂ, ਸਕਹਿਂ |
| ਜੇਵਡੁ ਭਾਵੈ, ਤੇਵਡੁ ਹੋਇ॥ | |
| ਨਾਨਕ, ਜਾਣੈ ਸਾਚਾ ਸੋਇ॥ | |
| ਜੇ ਕੋ ਆਖੈ, ਬੋਲੁਵਿਗਾੜੁ॥ | |
| ਤਾ ਲਿਖੀਐ, ਸਿਰਿ ਗਾਵਾਰਾ ਗਾਵਾਰੁ॥ ੨੬॥ | ਤਾਂ, ਗਾਵਾਰਾਂ |
| ਸੋ ਦਰੁ ਕੇਹਾ, ਸੋ ਘਰੁ ਕੇਹਾ, ਜਿਤੁ ਬਹਿ, ਸਰਬ ਸਮਾਲੇ॥ | ਸਮਾਲੇਂ |
| ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣਹਾਰੇ॥ | |
| ਕੇਤੇ ਰਾਗ ਪਰੀ ਸਿਉ ਕਹੀਅਨਿ, ਕੇਤੇ ਗਾਵਣਹਾਰੇ॥ | ਸਿਉਂ |
| ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ, ਗਾਵੈ ਰਾਜਾ ਧਰਮੁ ਦੁਆਰੇ॥ | ਗਾਵਹਿਂ |
| ਗਾਵਹਿ ਚਿਤੁ ਗੁਪਤੁ, ਲਿਖਿ ਜਾਣਹਿ, ਲਿਖਿ ਲਿਖਿ ਧਰਮੁ ਵੀਚਾਰੇ॥ | ਗਾਵਹਿਂ, ਜਾਣਹਿਂ |
| ਗਾਵਹਿ ਈਸਰੁ, ਬਰਮਾ, ਦੇਵੀ, ਸੋਹਨਿ ਸਦਾ ਸਵਾਰੇ॥ | ਗਾਵਹਿਂ, ਈਸ਼ਰੁ |
| ਗਾਵਹਿ ਇੰਦ, ਇਦਾਸਣਿ ਬੈਠੇ, ਦੇਵਤਿਆ, ਦਰਿ ਨਾਲੇ॥ | ਗਾਵਹਿਂ, ਇੰਦਾਸਣ, ਦੇਵਤਿਆਂ |
| ਗਾਵਹਿ ਸਿਧ, ਸਮਾਧੀ ਅੰਦਰਿ, ਗਾਵਨਿ ਸਾਧ ਵਿਚਾਰੇ॥ | ਗਾਵਹਿਂ |
| ਗਾਵਨਿ ਜਤੀ, ਸਤੀ, ਸੰਤੋਖੀ, ਗਾਵਹਿ ਵੀਰ ਕਰਾਰੇ॥ | ਗਾਵਹਿਂ |
| ਗਾਵਨਿ ਪੰਡਿਤ, ਪੜਨਿ ਰਖੀਸਰ, ਜੁਗੁ ਜੁਗੁ ਵੇਦਾ ਨਾਲੇ॥ | ਰਖੀਸ਼ਰ, ਵੇਦਾਂ |
| ਗਾਵਹਿ ਮੋਹਣੀਆ ਮਨੁ ਮੋਹਨਿ, ਸੁਰਗਾ ਮਛ ਪਇਆਲੇ॥ | ਗਾਵਹਿਂ, ਮੋਹਣੀਆਂ |
| ਗਾਵਨਿ ਰਤਨ ਉਪਾਏ ਤੇਰੇ, ਅਠਸਠਿ ਤੀਰਥ ਨਾਲੇ॥ | |
| ਗਾਵਹਿ ਜੋਧ, ਮਹਾਬਲ, ਸੂਰਾ, ਗਾਵਹਿ ਖਾਣੀ ਚਾਰੇ॥ | ਗਾਵਹਿਂ |
| ਗਾਵਹਿ ਖੰਡ, ਮੰਡਲ, ਵਰਭੰਡਾ, ਕਰਿ ਕਰਿ ਰਖੇ ਧਾਰੇ॥ | ਗਾਵਹਿਂ |
| ਸੇਈ ਤੁਧੁਨੋ ਗਾਵਹਿ, ਜੋ ਤੁਧੁ ਭਾਵਨਿ, ਰਤੇ ਤੇਰੇ ਭਗਤ ਰਸਾਲੇ॥ | ਗਾਵਹਿਂ |
| ਹੋਰਿ ਕੇਤੇ ਗਾਵਨਿ, ਸੇ ਮੈ ਚਿਤਿ ਨ ਆਵਨਿ, ਨਾਨਕੁ ਕਿਆ ਵੀਚਾਰੇ॥ | |
| ਸੋਈ ਸੋਈ ਸਦਾ ਸਚੁ, ਸਾਹਿਬੁ ਸਾਚਾ, ਸਾਚੀ ਨਾਈ॥ | |
| ਹੈ, ਭੀ, ਹੋਸੀ, ਜਾਇ ਨ ਜਾਸੀ, ਰਚਨਾ ਜਿਨਿ ਰਚਾਈ॥ | |
| ਰੰਗੀ ਰੰਗੀ ਭਾਤੀ ਕਰਿ ਕਰਿ, ਜਿਨਸੀ ਮਾਇਆ ਜਿਨਿ ਉਪਾਈ॥ | ਭਾਂਤੀ |
| ਕਰਿ ਕਰਿ ਵੇਖੈ, ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ॥ | |
| ਜੋ ਤਿਸੁ ਭਾਵੈ, ਸੋਈ ਕਰਸੀ, ਹੁਕਮੁ ਨ ਕਰਣਾ ਜਾਈ॥ | |
| ਸੋ, ਪਾਤਿਸਾਹੁ ਸਾਹਾ ਪਾਤਿਸਾਹਿਬੁ, ਨਾਨਕ, ਰਹਣੁ ਰਜਾਈ॥ ੨੭॥ | ਪਾਤਸ਼ਾਹ, ਸ਼ਾਹਾਂ, ਰਜ਼ਾਈ |
| ਮੁੰਦਾ ਸੰਤੋਖੁ, ਸਰਮੁ ਪਤੁ ਝੋਲੀ, ਧਿਆਨ ਕੀ ਕਰਹਿ ਬਿਭੂਤਿ॥ | ਮੁੰਦਾਂ, ਸ਼ਰਮੁ, ਕਰਹਿਂ |
| ਖਿੰਥਾ ਕਾਲੁ, ਕੁਆਰੀ ਕਾਇਆ ਜੁਗਤਿ, ਡੰਡਾ ਪਰਤੀਤਿ॥ | |
| ਆਈ ਪੰਥੀ ਸਗਲ ਜਮਾਤੀ, ਮਨਿ ਜੀਤੈ ਜਗੁ ਜੀਤੁ॥ | |
| ਆਦੇਸੁ, ਤਿਸੈ ਆਦੇਸੁ॥ | |
| ਆਦਿ ਅਨੀਲੁ ਅਨਾਦਿ ਅਨਾਹਤਿ, ਜੁਗੁ ਜੁਗੁ ਏਕੋ ਵੇਸੁ॥ ੨੮॥ | |
| ਭੁਗਤਿ ਗਿਆਨੁ, ਦਇਆ ਭੰਡਾਰਣਿ, ਘਟਿ ਘਟਿ ਵਾਜਹਿ ਨਾਦ॥ | ਵਾਜਹਿਂ |
| ਆਪਿ ਨਾਥੁ, ਨਾਥੀ ਸਭ ਜਾ ਕੀ, ਰਿਧਿ ਸਿਧਿ ਅਵਰਾ ਸਾਦ॥ | |
| ਸੰਜੋਗੁ ਵਿਜੋਗੁ ਦੁਇ, ਕਾਰ ਚਲਾਵਹਿ, ਲੇਖੇ ਆਵਹਿ ਭਾਗ॥ | ਚਲਾਵਹਿਂ, ਆਵਹਿਂ |
| ਆਦੇਸੁ, ਤਿਸੈ ਆਦੇਸੁ॥ | |
| ਆਦਿ ਅਨੀਲੁ ਅਨਾਦਿ ਅਨਾਹਤਿ, ਜੁਗੁ ਜੁਗੁ ਏਕੋ ਵੇਸੁ॥ ੨੯॥ | |
| ਏਕਾ ਮਾਈ, ਜੁਗਤਿ ਵਿਆਈ, ਤਿਨਿ ਚੇਲੇ ਪਰਵਾਣੁ॥ | |
| ਇਕੁ ਸੰਸਾਰੀ, ਇਕੁ ਭੰਡਾਰੀ, ਇਕੁ ਲਾਏ ਦੀਬਾਣੁ॥ | |
| ਜਿਵ ਤਿਸੁ ਭਾਵੈ, ਤਿਵੈ ਚਲਾਵੈ, ਜਿਵ ਹੋਵੈ ਫੁਰਮਾਣੁ॥ | ਤਿਵੈਂ |
| ਓਹੁ ਵੇਖੈ, ਓਨਾ ਨਦਰਿ ਨ ਆਵੈ, ਬਹੁਤਾ ਏਹੁ ਵਿਡਾਣੁ॥ | ਓਹ, ਓਨ੍ਹਾਂ, ਏਹ |
| ਆਦੇਸੁ, ਤਿਸੈ ਆਦੇਸੁ॥ | |
| ਆਦਿ ਅਨੀਲੁ ਅਨਾਦਿ ਅਨਾਹਤਿ, ਜੁਗੁ ਜੁਗੁ ਏਕੋ ਵੇਸੁ॥ ੩੦॥ | |
| ਆਸਣੁ ਲੋਇ, ਲੋਇ ਭੰਡਾਰ॥ | |
| ਜੋ ਕਿਛੁ ਪਾਇਆ, ਸੁ ਏਕਾ ਵਾਰ॥ | |
| ਕਰਿ ਕਰਿ ਵੇਖੈ, ਸਿਰਜਣਹਾਰੁ॥ | |
| ਨਾਨਕ, ਸਚੇ ਕੀ ਸਾਚੀ ਕਾਰ॥ | |
| ਆਦੇਸੁ, ਤਿਸੈ ਆਦੇਸੁ॥ | |
| ਆਦਿ ਅਨੀਲੁ ਅਨਾਦਿ ਅਨਾਹਤਿ, ਜੁਗੁ ਜੁਗੁ ਏਕੋ ਵੇਸੁ॥ ੩੧॥ | |
| ਇਕ ਦੂ ਜੀਭੌ ਲਖ ਹੋਹਿ, ਲਖ ਹੋਵਹਿ ਲਖ ਵੀਸ॥ | ਦੂੰ, ਜੀਭੌਂ, ਲੱਖ, ਹੋਹਿਂ, ਹੋਵਹਿਂ |
| ਲਖੁ ਲਖੁ ਗੇੜਾ ਆਖੀਅਹਿ, ਏਕੁ ਨਾਮੁ ਜਗਦੀਸ॥ | ਲੱਖ, ਆਖੀਅਹਿਂ, ਜਗਦੀਸ਼ |
| ਏਤੁ ਰਾਹਿ, ਪਤਿ ਪਵੜੀਆ, ਚੜੀਐ ਹੋਇ ਇਕੀਸ॥ | ਰਾਹ, ਪਵੜੀਆਂ |
| ਸੁਣਿ ਗਲਾ ਆਕਾਸ ਕੀ, ਕੀਟਾ ਆਈ ਰੀਸ॥ | ਗੱਲਾਂ, ਆਕਾਸ਼, ਕੀਟਾਂ |
| ਨਾਨਕ, ਨਦਰੀ ਪਾਈਐ, ਕੂੜੀ ਕੂੜੈ ਠੀਸ॥ ੩੨॥ | |
| ਆਖਣਿ ਜੋਰੁ, ਚੁਪੈ ਨਹ ਜੋਰੁ॥ | ਜ਼ੋਰੁ |
| ਜੋਰੁ ਨ ਮੰਗਣਿ, ਦੇਣਿ ਨ ਜੋਰੁ॥ | ਜ਼ੋਰੁ |
| ਜੋਰੁ ਨ ਜੀਵਣਿ, ਮਰਣਿ ਨਹ ਜੋਰੁ॥ | ਜ਼ੋਰੁ |
| ਜੋਰੁ ਨ ਰਾਜਿ ਮਾਲਿ, ਮਨਿ ਸੋਰੁ॥ | ਜ਼ੋਰੁ, ਸ਼ੋਰੁ |
| ਜੋਰੁ ਨ, ਸੁਰਤੀ ਗਿਆਨਿ ਵੀਚਾਰਿ॥ | ਜ਼ੋਰੁ |
| ਜੋਰੁ ਨ, ਜੁਗਤੀ ਛੁਟੈ ਸੰਸਾਰੁ॥ | ਜ਼ੋਰੁ |
| ਜਿਸੁ ਹਥਿ ਜੋਰੁ, ਕਰਿ ਵੇਖੈ ਸੋਇ॥ | ਜ਼ੋਰੁ |
| ਨਾਨਕ, ਉਤਮੁ ਨੀਚੁ ਨ ਕੋਇ॥ ੩੩॥ | |
| ਰਾਤੀ ਰੁਤੀ ਥਿਤੀ ਵਾਰ॥ | ਰਾਤੀਂ, ਰੁਤੀਂ, ਥਿਤੀਂ |
| ਪਵਣ ਪਾਣੀ ਅਗਨੀ ਪਾਤਾਲ॥ | |
| ਤਿਸੁ ਵਿਚਿ, ਧਰਤੀ ਥਾਪਿ ਰਖੀ, ਧਰਮਸਾਲ॥ | ਧਰਮਸ਼ਾਲ |
| ਤਿਸੁ ਵਿਚਿ, ਜੀਅ ਜੁਗਤਿ ਕੇ ਰੰਗ॥ | |
| ਤਿਨ ਕੇ ਨਾਮ, ਅਨੇਕ ਅਨੰਤ॥ | |
| ਕਰਮੀ ਕਰਮੀ, ਹੋਇ ਵੀਚਾਰੁ॥ | |
| ਸਚਾ ਆਪਿ, ਸਚਾ ਦਰਬਾਰੁ॥ | |
| ਤਿਥੈ ਸੋਹਨਿ, ਪੰਚ ਪਰਵਾਣੁ॥ | |
| ਨਦਰੀ ਕਰਮਿ, ਪਵੈ ਨੀਸਾਣੁ॥ | ਨੀਸ਼ਾਣ |
| ਕਚ ਪਕਾਈ, ਓਥੈ ਪਾਇ॥ | |
| ਨਾਨਕ, ਗਇਆ ਜਾਪੈ ਜਾਇ॥ ੩੪॥ | ਗਇਆਂ |
| ਧਰਮ ਖੰਡ ਕਾ, ਏਹੋ ਧਰਮੁ॥ | |
| ਗਿਆਨ ਖੰਡ ਕਾ, ਆਖਹੁ ਕਰਮੁ॥ | |
| ਕੇਤੇ ਪਵਣ ਪਾਣੀ ਵੈਸੰਤਰ, ਕੇਤੇ ਕਾਨ ਮਹੇਸ॥ | ਕਾਨ੍ਹ, ਮਹੇਸ਼ |
| ਕੇਤੇ ਬਰਮੇ, ਘਾੜਤਿ ਘੜੀਅਹਿ, ਰੂਪ ਰੰਗ ਕੇ ਵੇਸ॥ | ਘੜੀਅਹਿਂ |
| ਕੇਤੀਆ ਕਰਮ ਭੂਮੀ, ਮੇਰ ਕੇਤੇ, ਕੇਤੇ ਧੂ ਉਪਦੇਸ॥ | ਕੇਤੀਆਂ, ਉਪਦੇਸ਼ |
| ਕੇਤੇ ਇੰਦ, ਚੰਦ, ਸੂਰ ਕੇਤੇ, ਕੇਤੇ ਮੰਡਲ ਦੇਸ॥ | ਦੇਸ਼ |
| ਕੇਤੇ ਸਿਧ, ਬੁਧ, ਨਾਥ ਕੇਤੇ, ਕੇਤੇ ਦੇਵੀ ਵੇਸ॥ | |
| ਕੇਤੇ ਦੇਵ, ਦਾਨਵ, ਮੁਨਿ ਕੇਤੇ, ਕੇਤੇ ਰਤਨ ਸਮੁੰਦ॥ | |
| ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ॥ | ਕੇਤੀਆਂ |
| ਕੇਤੀਆ ਸੁਰਤੀ, ਸੇਵਕ ਕੇਤੇ, ਨਾਨਕ, ਅੰਤੁ ਨ ਅੰਤੁ॥ ੩੫॥ | ਕੇਤੀਆਂ, ਸੁਰਤੀਂ |
| ਗਿਆਨ ਖੰਡ ਮਹਿ, ਗਿਆਨੁ ਪਰਚੰਡੁ॥ | |
| ਤਿਥੈ, ਨਾਦ ਬਿਨੋਦ, ਕੋਡ ਅਨੰਦੁ॥ | |
| ਸਰਮ ਖੰਡ ਕੀ ਬਾਣੀ, ਰੂਪੁ॥ | ਸ਼ਰਮ |
| ਤਿਥੈ, ਘਾੜਤਿ ਘੜੀਐ, ਬਹੁਤੁ ਅਨੂਪੁ॥ | |
| ਤਾ ਕੀਆ ਗਲਾ, ਕਥੀਆ ਨਾ ਜਾਹਿ॥ | ਕੀਆਂ, ਗੱਲਾਂ, ਕਥੀਆਂ, ਜਾਹਿਂ |
| ਜੇ ਕੋ ਕਹੈ, ਪਿਛੈ ਪਛੁਤਾਇ॥ | |
| ਤਿਥੈ ਘੜੀਐ, ਸੁਰਤਿ ਮਤਿ ਮਨਿ ਬੁਧਿ॥ | |
| ਤਿਥੈ ਘੜੀਐ, ਸੁਰਾ ਸਿਧਾ ਕੀ ਸੁਧਿ॥ ੩੬॥ | ਸੁਰਾਂ, ਸਿਧਾਂ |
| ਕਰਮ ਖੰਡ ਕੀ ਬਾਣੀ, ਜੋਰੁ॥ | ਜ਼ੋਰੁ |
| ਤਿਥੈ, ਹੋਰੁ ਨ ਕੋਈ ਹੋਰੁ॥ | |
| ਤਿਥੈ ਜੋਧ ਮਹਾਬਲ ਸੂਰ॥ | |
| ਤਿਨ ਮਹਿ, ਰਾਮੁ ਰਹਿਆ ਭਰਪੂਰ॥ | |
| ਤਿਥੈ, ਸੀਤੋ ਸੀਤਾ ਮਹਿਮਾ ਮਾਹਿ॥ | ਮਾਹਿਂ |
| ਤਾ ਕੇ ਰੂਪ, ਨ ਕਥਨੇ ਜਾਹਿ॥ | ਜਾਹਿਂ |
| ਨਾ ਓਹਿ ਮਰਹਿ, ਨ ਠਾਗੇ ਜਾਹਿ॥ | ਓਹ, ਮਰਹਿਂ, ਜਾਹਿਂ |
| ਜਿਨ ਕੈ, ਰਾਮੁ ਵਸੈ ਮਨ ਮਾਹਿ॥ | ਮਾਹਿਂ |
| ਤਿਥੈ, ਭਗਤ ਵਸਹਿ ਕੇ ਲੋਅ॥ | ਵਸਹਿਂ |
| ਕਰਹਿ ਅਨੰਦੁ, ਸਚਾ ਮਨਿ ਸੋਇ॥ | ਕਰਹਿਂ |
| ਸਚ ਖੰਡਿ, ਵਸੈ ਨਿਰੰਕਾਰੁ॥ | |
| ਕਰਿ ਕਰਿ ਵੇਖੈ, ਨਦਰਿ ਨਿਹਾਲ॥ | |
| ਤਿਥੈ, ਖੰਡ ਮੰਡਲ ਵਰਭੰਡ॥ | |
| ਜੇ ਕੋ ਕਥੈ, ਤ ਅੰਤ ਨ ਅੰਤ॥ | |
| ਤਿਥੈ, ਲੋਅ ਲੋਅ ਆਕਾਰ॥ | |
| ਜਿਵ ਜਿਵ ਹੁਕਮੁ, ਤਿਵੈ ਤਿਵ ਕਾਰ॥ | ਤਿਵੈਂ |
| ਵੇਖੈ ਵਿਗਸੈ, ਕਰਿ ਵੀਚਾਰੁ॥ | |
| ਨਾਨਕ, ਕਥਨਾ ਕਰੜਾ ਸਾਰੁ॥ ੩੭॥ | |
| ਜਤੁ ਪਾਹਾਰਾ, ਧੀਰਜੁ ਸੁਨਿਆਰੁ॥ | |
| ਅਹਰਣਿ ਮਤਿ, ਵੇਦੁ ਹਥੀਆਰੁ॥ | |
| ਭਉ ਖਲਾ, ਅਗਨਿ ਤਪ ਤਾਉ॥ | ਖੱਲਾ |
| ਭਾਂਡਾ ਭਾਉ, ਅੰਮ੍ਰਿਤੁ ਤਿਤੁ ਢਾਲਿ॥ | |
| ਘੜੀਐ ਸਬਦੁ, ਸਚੀ ਟਕਸਾਲ॥ | ਸ਼ਬਦੁ |
| ਜਿਨ ਕਉ ਨਦਰਿ ਕਰਮੁ, ਤਿਨ ਕਾਰ॥ | |
| ਨਾਨਕ, ਨਦਰੀ ਨਦਰਿ ਨਿਹਾਲ॥ ੩੮॥ | |
| ਸਲੋਕੁ॥ | |
| ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ॥ | |
| ਦਿਵਸੁ ਰਾਤਿ ਦੁਇ, ਦਾਈ ਦਾਇਆ, ਖੇਲੈ ਸਗਲ ਜਗਤੁ॥ | |
| ਚੰਗਿਆਈਆ, ਬੁਰਿਆਈਆ, ਵਾਚੈ ਧਰਮੁ ਹਦੂਰਿ॥ | ਚੰਗਿਆਈਆਂ, ਬੁਰਿਆਈਆਂ |
| ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰਿ॥ | |
| ਜਿਨੀ ਨਾਮੁ ਧਿਆਇਆ, ਗਏ ਮਸਕਤਿ ਘਾਲਿ॥ | ਜਿਨ੍ਹੀਂ, ਮਸ਼ੱਕਤਿ |
| ਨਾਨਕ, ਤੇ ਮੁਖ ਉਜਲੇ, ਕੇਤੀ ਛੁਟੀ ਨਾਲਿ॥ ੧॥ |