Sri Japji Sahib Santhiya

  • Home
  • Sri Japji Sahib Santhiya

ਸੰਥਿਆ - ਸ੍ਰੀ ਜਪੁ ਜੀ ਸਾਹਿਬ

ਗੁਰਬਾਣੀ ਪਾਠਉਚਾਰਨ ਸੇਧ
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ਇਕ ਓਅੰਕਾਰ
॥ ਜਪੁ॥
ਆਦਿ ਸਚੁ, ਜੁਗਾਦਿ ਸਚੁ॥
ਹੈ ਭੀ ਸਚੁ, ਨਾਨਕ, ਹੋਸੀ ਭੀ ਸਚੁ॥ ੧॥
ਸੋਚੈ, ਸੋਚਿ ਨ ਹੋਵਈ, ਜੇ ਸੋਚੀ ਲਖ ਵਾਰ॥ਲੱਖ
ਚੁਪੈ, ਚੁਪ ਨ ਹੋਵਈ, ਜੇ ਲਾਇ ਰਹਾ ਲਿਵ ਤਾਰ॥
ਭੁਖਿਆ, ਭੁਖ ਨ ਉਤਰੀ, ਜੇ ਬੰਨਾ ਪੁਰੀਆ ਭਾਰ॥ਭੁਖਿਆਂ, ਬੰਨ੍ਹਾ, ਪੁਰੀਆਂ
ਸਹਸ ਸਿਆਣਪਾ ਲਖ ਹੋਹਿ, ਤ ਇਕ ਨ ਚਲੈ ਨਾਲਿ॥ਸਿਆਣਪਾਂ, ਲੱਖ, ਹੋਹਿਂ
ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁਟੈ ਪਾਲਿ॥
ਹੁਕਮਿ ਰਜਾਈ ਚਲਣਾ, ਨਾਨਕ, ਲਿਖਿਆ ਨਾਲਿ॥ ੧॥ਰਜ਼ਾਈ
ਹੁਕਮੀ ਹੋਵਨਿ ਆਕਾਰ, ਹੁਕਮੁ ਨ ਕਹਿਆ ਜਾਈ॥
ਹੁਕਮੀ ਹੋਵਨਿ ਜੀਅ, ਹੁਕਮਿ ਮਿਲੈ ਵਡਿਆਈ॥
ਹੁਕਮੀ ਉਤਮੁ ਨੀਚੁ, ਹੁਕਮਿ ਲਿਖਿ, ਦੁਖ ਸੁਖ ਪਾਈਅਹਿ॥ਉੱਤਮੁ, ਪਾਈਅਹਿਂ
ਇਕਨਾ ਹੁਕਮੀ ਬਖਸੀਸ, ਇਕਿ ਹੁਕਮੀ ਸਦਾ ਭਵਾਈਅਹਿ॥ਇਕਨਾਂ, ਬਖਸ਼ੀਸ਼, ਭਵਾਈਅਹਿਂ
ਹੁਕਮੈ ਅੰਦਰਿ ਸਭੁ ਕੋ, ਬਾਹਰਿ ਹੁਕਮ ਨ ਕੋਇ॥
ਨਾਨਕ, ਹੁਕਮੈ ਜੇ ਬੁਝੈ, ਤ ਹਉਮੈ ਕਹੈ ਨ ਕੋਇ॥ ੨॥ਬੁੱਝੈ
ਗਾਵੈ ਕੋ ਤਾਣੁ, ਹੋਵੈ ਕਿਸੈ ਤਾਣੁ॥
ਗਾਵੈ ਕੋ, ਦਾਤਿ ਜਾਣੈ ਨੀਸਾਣੁ॥ਨੀਸ਼ਾਣੁ
ਗਾਵੈ ਕੋ, ਗੁਣ ਵਡਿਆਈਆ ਚਾਰ॥ਵਡਿਆਈਆਂ
ਗਾਵੈ ਕੋ, ਵਿਦਿਆ ਵਿਖਮੁ ਵੀਚਾਰੁ॥
ਗਾਵੈ ਕੋ, ਸਾਜਿ ਕਰੇ ਤਨੁ ਖੇਹ॥
ਗਾਵੈ ਕੋ, ਜੀਅ ਲੈ ਫਿਰਿ ਦੇਹ॥
ਗਾਵੈ ਕੋ, ਜਾਪੈ ਦਿਸੈ ਦੂਰਿ॥
ਗਾਵੈ ਕੋ, ਵੇਖੈ ਹਾਦਰਾ ਹਦੂਰਿ॥
ਕਥਨਾ ਕਥੀ, ਨ ਆਵੈ ਤੋਟਿ॥
ਕਥਿ ਕਥਿ ਕਥੀ ਕੋਟੀ, ਕੋਟਿ ਕੋਟਿ॥ਕੋਟੀਂ
ਦੇਦਾ ਦੇ, ਲੈਦੇ ਥਕਿ ਪਾਹਿ॥ਦੇਂਦਾ, ਲੈਂਦੇ, ਪਾਹਿਂ
ਜੁਗਾ ਜੁਗੰਤਰਿ, ਖਾਹੀ ਖਾਹਿ॥ਜੁਗਾਂ, ਖਾਹਿਂ
ਹੁਕਮੀ ਹੁਕਮੁ, ਚਲਾਏ ਰਾਹੁ॥ਰਾਹ
ਨਾਨਕ, ਵਿਗਸੈ ਵੇਪਰਵਾਹੁ॥ ੩॥ਵੇਪਰਵਾਹ
ਸਾਚਾ ਸਾਹਿਬੁ, ਸਾਚੁ ਨਾਇ, ਭਾਖਿਆ ਭਾਉ ਅਪਾਰੁ॥ਨਾਇਂ
ਆਖਹਿ ਮੰਗਹਿ ਦੇਹਿ ਦੇਹਿ, ਦਾਤਿ ਕਰੇ ਦਾਤਾਰੁ॥ਆਖਹਿਂ, ਮੰਗਹਿਂ, ਦੇਹ
ਫੇਰਿ, ਕਿ ਅਗੈ ਰਖੀਐ, ਜਿਤੁ ਦਿਸੈ ਦਰਬਾਰੁ॥
ਮੁਹੌ, ਕਿ ਬੋਲਣੁ ਬੋਲੀਐ, ਜਿਤੁ ਸੁਣਿ ਧਰੇ ਪਿਆਰੁ॥ਮੁਹੌਂ
ਅੰਮ੍ਰਿਤ ਵੇਲਾ ਸਚੁ ਨਾਉ, ਵਡਿਆਈ ਵੀਚਾਰੁ॥ਨਾਉਂ
ਕਰਮੀ ਆਵੈ ਕਪੜਾ, ਨਦਰੀ ਮੋਖੁ ਦੁਆਰੁ॥
ਨਾਨਕ, ਏਵੈ ਜਾਣੀਐ, ਸਭੁ ਆਪੇ ਸਚਿਆਰੁ॥ ੪॥ਏਵੈਂ
ਥਾਪਿਆ ਨ ਜਾਇ, ਕੀਤਾ ਨ ਹੋਇ॥
ਆਪੇ ਆਪਿ, ਨਿਰੰਜਨੁ ਸੋਇ॥
ਜਿਨਿ ਸੇਵਿਆ, ਤਿਨਿ ਪਾਇਆ ਮਾਨੁ॥
ਨਾਨਕ, ਗਾਵੀਐ ਗੁਣੀ ਨਿਧਾਨੁ॥
ਗਾਵੀਐ, ਸੁਣੀਐ, ਮਨਿ ਰਖੀਐ ਭਾਉ॥
ਦੁਖੁ ਪਰਹਰਿ, ਸੁਖੁ ਘਰਿ ਲੈ ਜਾਇ॥
ਗੁਰਮੁਖਿ ਨਾਦੰ, ਗੁਰਮੁਖਿ ਵੇਦੰ, ਗੁਰਮੁਖਿ ਰਹਿਆ ਸਮਾਈ॥
ਗੁਰੁ ਈਸਰੁ, ਗੁਰੁ ਗੋਰਖੁ ਬਰਮਾ, ਗੁਰੁ ਪਾਰਬਤੀ ਮਾਈ॥ਈਸ਼ਰੁ
ਜੇ ਹਉ ਜਾਣਾ, ਆਖਾ ਨਾਹੀ, ਕਹਣਾ ਕਥਨੁ ਨ ਜਾਈ॥ਹਉਂ, ਜਾਣਾਂ, ਆਖਾਂ, ਨਾਹੀਂ
ਗੁਰਾ ਇਕ ਦੇਹਿ ਬੁਝਾਈ॥ਦੇਹ
ਸਭਨਾ ਜੀਆ ਕਾ ਇਕੁ ਦਾਤਾ, ਸੋ ਮੈ ਵਿਸਰਿ ਨ ਜਾਈ॥ ੫॥ਸਭਨਾਂ, ਜੀਆਂ, ਮੈਂ
ਤੀਰਥਿ ਨਾਵਾ, ਜੇ ਤਿਸੁ ਭਾਵਾ, ਵਿਣੁ ਭਾਣੇ, ਕਿ ਨਾਇ ਕਰੀ॥ਨ੍ਹਾਵਾਂ, ਭਾਵਾਂ, ਨ੍ਹਾਇ, ਕਰੀਂ
ਜੇਤੀ ਸਿਰਠਿ ਉਪਾਈ ਵੇਖਾ, ਵਿਣੁ ਕਰਮਾ, ਕਿ ਮਿਲੈ ਲਈ॥ਵੇਖਾਂ, ਕਰਮਾਂ, ਲਈਂ
ਮਤਿ ਵਿਚਿ, ਰਤਨ ਜਵਾਹਰ ਮਾਣਿਕ, ਜੇ ਇਕ ਗੁਰ ਕੀ ਸਿਖ ਸੁਣੀ॥
ਗੁਰਾ ਇਕ ਦੇਹਿ ਬੁਝਾਈ॥ਦੇਹ
ਸਭਨਾ ਜੀਆ ਕਾ ਇਕੁ ਦਾਤਾ, ਸੋ ਮੈ ਵਿਸਰਿ ਨ ਜਾਈ॥ ੬॥ਸਭਨਾਂ, ਜੀਆਂ, ਮੈਂ
ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਇ॥
ਨਵਾ ਖੰਡਾ ਵਿਚਿ ਜਾਣੀਐ, ਨਾਲਿ ਚਲੈ ਸਭੁ ਕੋਇ॥ਨਵਾਂ, ਖੰਡਾਂ
ਚੰਗਾ ਨਾਉ ਰਖਾਇ ਕੈ, ਜਸੁ ਕੀਰਤਿ ਜਗਿ ਲੇਇ॥ਨਾਉਂ, ਲੇ
ਜੇ ਤਿਸੁ ਨਦਰਿ ਨ ਆਵਈ, ਤ ਵਾਤ ਨ ਪੁਛੈ ਕੇ॥
ਕੀਟਾ ਅੰਦਰਿ ਕੀਟੁ, ਕਰਿ ਦੋਸੀ, ਦੋਸੁ ਧਰੇ॥ਕੀਟਾਂ, ਦੋਸ਼ੀ, ਦੋਸ਼ੁ
ਨਾਨਕ, ਨਿਰਗੁਣਿ ਗੁਣੁ ਕਰੇ, ਗੁਣਵੰਤਿਆ ਗੁਣੁ ਦੇ॥ਗੁਣਵੰਤਿਆਂ
ਤੇਹਾ ਕੋਇ ਨ ਸੁਝਈ, ਜਿ ਤਿਸੁ ਗੁਣੁ ਕੋਇ ਕਰੇ॥ ੭॥
ਸੁਣਿਐ, ਸਿਧ ਪੀਰ ਸੁਰਿ ਨਾਥ॥ਸੁਣਿਐਂ
ਸੁਣਿਐ, ਧਰਤਿ ਧਵਲ ਆਕਾਸ॥ਸੁਣਿਐਂ, ਆਕਾਸ਼
ਸੁਣਿਐ, ਦੀਪ ਲੋਅ ਪਾਤਾਲ॥ਸੁਣਿਐਂ
ਸੁਣਿਐ, ਪੋਹਿ ਨ ਸਕੈ ਕਾਲੁ॥ਸੁਣਿਐਂ, ਪੋਹ
ਨਾਨਕ, ਭਗਤਾ ਸਦਾ ਵਿਗਾਸੁ॥ਭਗਤਾਂ
ਸੁਣਿਐ, ਦੂਖ ਪਾਪ ਕਾ ਨਾਸੁ॥ ੮॥ਸੁਣਿਐਂ, ਨਾਸ਼ੁ
ਸੁਣਿਐ, ਈਸਰੁ ਬਰਮਾ ਇੰਦੁ॥ਸੁਣਿਐਂ, ਈਸ਼ਰੁ
ਸੁਣਿਐ, ਮੁਖਿ ਸਾਲਾਹਣ ਮੰਦੁ॥ਸੁਣਿਐਂ
ਸੁਣਿਐ, ਜੋਗ ਜੁਗਤਿ ਤਨਿ ਭੇਦ॥ਸੁਣਿਐਂ
ਸੁਣਿਐ, ਸਾਸਤ ਸਿਮ੍ਰਿਤਿ ਵੇਦ॥ਸੁਣਿਐਂ, ਸ਼ਾਸਤ, ਸਿਮਰਿਤ
ਨਾਨਕ, ਭਗਤਾ ਸਦਾ ਵਿਗਾਸੁ॥ਭਗਤਾਂ
ਸੁਣਿਐ, ਦੂਖ ਪਾਪ ਕਾ ਨਾਸੁ॥ ੯॥ਸੁਣਿਐਂ, ਨਾਸ਼ੁ
ਸੁਣਿਐ, ਸਤੁ ਸੰਤੋਖੁ ਗਿਆਨੁ॥ਸੁਣਿਐਂ
ਸੁਣਿਐ, ਅਠਸਠਿ ਕਾ ਇਸਨਾਨੁ॥ਸੁਣਿਐਂ, ਇਸ਼ਨਾਨ
ਸੁਣਿਐ, ਪੜਿ ਪੜਿ ਪਾਵਹਿ ਮਾਨੁ॥ਸੁਣਿਐਂ, ਪਾਵਹਿਂ
ਸੁਣਿਐ, ਲਾਗੈ ਸਹਜਿ ਧਿਆਨੁ॥ਸੁਣਿਐਂ
ਨਾਨਕ, ਭਗਤਾ ਸਦਾ ਵਿਗਾਸੁ॥ਭਗਤਾਂ
ਸੁਣਿਐ, ਦੂਖ ਪਾਪ ਕਾ ਨਾਸੁ॥ ੧੦॥ਸੁਣਿਐਂ, ਨਾਸ਼ੁ
ਸੁਣਿਐ, ਸਰਾ ਗੁਣਾ ਕੇ ਗਾਹ॥ਸੁਣਿਐਂ, ਸਰਾਂ, ਗੁਣਾਂ
ਸੁਣਿਐ, ਸੇਖ ਪੀਰ ਪਾਤਿਸਾਹ॥ਸੁਣਿਐਂ, ਸ਼ੇਖ, ਪਾਤਿਸ਼ਾਹ
ਸੁਣਿਐ, ਅੰਧੇ ਪਾਵਹਿ ਰਾਹੁ॥ਸੁਣਿਐਂ, ਪਾਵਹਿਂ, ਰਾਹ
ਸੁਣਿਐ, ਹਾਥ ਹੋਵੈ ਅਸਗਾਹੁ॥ਸੁਣਿਐਂ, ਅਸਗਾਹ
ਨਾਨਕ, ਭਗਤਾ ਸਦਾ ਵਿਗਾਸੁ॥ਭਗਤਾਂ
ਸੁਣਿਐ, ਦੂਖ ਪਾਪ ਕਾ ਨਾਸੁ॥ ੧੧॥ਸੁਣਿਐਂ, ਨਾਸ਼ੁ
ਮੰਨੇ ਕੀ ਗਤਿ, ਕਹੀ ਨ ਜਾਇ॥
ਜੇ ਕੋ ਕਹੈ, ਪਿਛੈ ਪਛੁਤਾਇ॥
ਕਾਗਦਿ, ਕਲਮ ਨ ਲਿਖਣਹਾਰੁ॥
ਮੰਨੇ ਕਾ, ਬਹਿ ਕਰਨਿ ਵੀਚਾਰੁ॥
ਐਸਾ ਨਾਮੁ ਨਿਰੰਜਨੁ ਹੋਇ॥
ਜੇ ਕੋ ਮੰਨਿ ਜਾਣੈ, ਮਨਿ ਕੋਇ॥ ੧੨॥
ਮੰਨੈ, ਸੁਰਤਿ ਹੋਵੈ ਮਨਿ ਬੁਧਿ॥
ਮੰਨੈ, ਸਗਲ ਭਵਣ ਕੀ ਸੁਧਿ॥
ਮੰਨੈ, ਮੁਹਿ ਚੋਟਾ ਨਾ ਖਾਇ॥ਮੁਂਹ, ਚੋਟਾਂ
ਮੰਨੈ, ਜਮ ਕੈ ਸਾਥਿ ਨ ਜਾਇ॥
ਐਸਾ ਨਾਮੁ ਨਿਰੰਜਨੁ ਹੋਇ॥
ਜੇ ਕੋ ਮੰਨਿ ਜਾਣੈ, ਮਨਿ ਕੋਇ॥ ੧੩॥
ਮੰਨੈ, ਮਾਰਗਿ ਠਾਕ ਨ ਪਾਇ॥
ਮੰਨੈ, ਪਤਿ ਸਿਉ ਪਰਗਟੁ ਜਾਇ॥ਸਿਉਂ
ਮੰਨੈ, ਮਗੁ ਨ ਚਲੈ ਪੰਥੁ॥
ਮੰਨੈ, ਧਰਮ ਸੇਤੀ ਸਨਬੰਧੁ॥
ਐਸਾ ਨਾਮੁ ਨਿਰੰਜਨੁ ਹੋਇ॥
ਜੇ ਕੋ ਮੰਨਿ ਜਾਣੈ, ਮਨਿ ਕੋਇ॥ ੧੪॥
ਮੰਨੈ, ਪਾਵਹਿ ਮੋਖੁ ਦੁਆਰੁ॥ਪਾਵਹਿਂ
ਮੰਨੈ, ਪਰਵਾਰੈ ਸਾਧਾਰੁ॥
ਮੰਨੈ, ਤਰੈ ਤਾਰੇ ਗੁਰੁ ਸਿਖ॥
ਮੰਨੈ ਨਾਨਕ, ਭਵਹਿ ਨ ਭਿਖ॥ਭਵਹਿਂ
ਐਸਾ ਨਾਮੁ ਨਿਰੰਜਨੁ ਹੋਇ॥
ਜੇ ਕੋ ਮੰਨਿ ਜਾਣੈ, ਮਨਿ ਕੋਇ॥ ੧੫॥
ਪੰਚ ਪਰਵਾਣ, ਪੰਚ ਪਰਧਾਨੁ॥
ਪੰਚੇ ਪਾਵਹਿ, ਦਰਗਹਿ ਮਾਨੁ॥ਪਾਵਹਿਂ
ਪੰਚੇ ਸੋਹਹਿ, ਦਰਿ ਰਾਜਾਨੁ॥ਸੋਹਹਿਂ
ਪੰਚਾ ਕਾ, ਗੁਰੁ ਏਕੁ ਧਿਆਨੁ॥ਪੰਚਾਂ
ਜੇ ਕੋ ਕਹੈ, ਕਰੈ ਵੀਚਾਰੁ॥
ਕਰਤੇ ਕੈ ਕਰਣੈ, ਨਾਹੀ ਸੁਮਾਰੁ॥ਨਾਹੀਂ, ਸ਼ੁਮਾਰੁ
ਧੌਲੁ ਧਰਮੁ, ਦਇਆ ਕਾ ਪੂਤੁ॥
ਸੰਤੋਖੁ ਥਾਪਿ, ਰਖਿਆ ਜਿਨਿ ਸੂਤਿ॥
ਜੇ ਕੋ ਬੁਝੈ, ਹੋਵੈ ਸਚਿਆਰੁ॥
ਧਵਲੈ ਉਪਰਿ, ਕੇਤਾ ਭਾਰੁ॥
ਧਰਤੀ ਹੋਰੁ, ਪਰੈ ਹੋਰੁ ਹੋਰੁ॥
ਤਿਸ ਤੇ ਭਾਰੁ, ਤਲੈ ਕਵਣੁ ਜੋਰੁ॥ਜ਼ੋਰੁ
ਜੀਅ ਜਾਤਿ, ਰੰਗਾ ਕੇ ਨਾਵ॥ਰੰਗਾਂ
ਸਭਨਾ ਲਿਖਿਆ, ਵੁੜੀ ਕਲਾਮ॥ਸਭਨਾਂ
ਏਹੁ ਲੇਖਾ, ਲਿਖਿ ਜਾਣੈ ਕੋਇ॥ਏਹ
ਲੇਖਾ ਲਿਖਿਆ, ਕੇਤਾ ਹੋਇ॥
ਕੇਤਾ ਤਾਣੁ, ਸੁਆਲਿਹੁ ਰੂਪੁ॥
ਕੇਤੀ ਦਾਤਿ, ਜਾਣੈ ਕੌਣੁ ਕੂਤੁ॥
ਕੀਤਾ ਪਸਾਉ, ਏਕੋ ਕਵਾਉ॥
ਤਿਸ ਤੇ ਹੋਏ, ਲਖ ਦਰੀਆਉ॥ਲੱਖ
ਕੁਦਰਤਿ ਕਵਣ, ਕਹਾ ਵੀਚਾਰੁ॥ਕਹਾਂ
ਵਾਰਿਆ ਨ ਜਾਵਾ, ਏਕ ਵਾਰ॥ਜਾਵਾਂ
ਜੋ ਤੁਧੁ ਭਾਵੈ, ਸਾਈ ਭਲੀ ਕਾਰ॥
ਤੂ ਸਦਾ ਸਲਾਮਤਿ, ਨਿਰੰਕਾਰ॥ ੧੬॥
ਅਸੰਖ ਜਪ, ਅਸੰਖ ਭਾਉ॥
ਅਸੰਖ ਪੂਜਾ, ਅਸੰਖ ਤਪ ਤਾਉ॥
ਅਸੰਖ ਗਰੰਥ, ਮੁਖਿ ਵੇਦ ਪਾਠ॥
ਅਸੰਖ ਜੋਗ, ਮਨਿ ਰਹਹਿ ਉਦਾਸ॥ਰਹਹਿਂ
ਅਸੰਖ ਭਗਤ, ਗੁਣ ਗਿਆਨ ਵੀਚਾਰ॥
ਅਸੰਖ ਸਤੀ, ਅਸੰਖ ਦਾਤਾਰ॥
ਅਸੰਖ ਸੂਰ, ਮੁਹ ਭਖ ਸਾਰ॥ਮੁਂਹ
ਅਸੰਖ ਮੋਨਿ, ਲਿਵ ਲਾਇ ਤਾਰ॥
ਕੁਦਰਤਿ ਕਵਣ, ਕਹਾ ਵੀਚਾਰੁ॥ਕਹਾਂ
ਵਾਰਿਆ ਨ ਜਾਵਾ, ਏਕ ਵਾਰ॥ਜਾਵਾਂ
ਜੋ ਤੁਧੁ ਭਾਵੈ, ਸਾਈ ਭਲੀ ਕਾਰ॥
ਤੂ ਸਦਾ ਸਲਾਮਤਿ, ਨਿਰੰਕਾਰ॥ ੧੭॥
ਅਸੰਖ ਮੂਰਖ, ਅੰਧ ਘੋਰ॥
ਅਸੰਖ ਚੋਰ, ਹਰਾਮਖੋਰ॥
ਅਸੰਖ ਅਮਰ, ਕਰਿ ਜਾਹਿ ਜੋਰੁ॥ਜਾਹਿਂ, ਜ਼ੋਰੁ
ਅਸੰਖ ਗਲਵਢ, ਹਤਿਆ ਕਮਾਹਿ॥ਕਮਾਹਿਂ
ਅਸੰਖ ਪਾਪੀ, ਪਾਪੁ ਕਰਿ ਜਾਹਿ॥ਜਾਹਿਂ
ਅਸੰਖ ਕੂੜਿਆਰ, ਕੂੜੇ ਫਿਰਾਹਿ॥ਫਿਰਾਹਿਂ
ਅਸੰਖ ਮਲੇਛ, ਮਲੁ ਭਖਿ ਖਾਹਿ॥ਖਾਹਿਂ
ਅਸੰਖ ਨਿੰਦਕ, ਸਿਰਿ ਕਰਹਿ ਭਾਰੁ॥ਕਰਹਿਂ
ਨਾਨਕੁ ਨੀਚੁ, ਕਹੈ ਵੀਚਾਰੁ॥
ਵਾਰਿਆ ਨ ਜਾਵਾ, ਏਕ ਵਾਰ॥ਜਾਵਾਂ
ਜੋ ਤੁਧੁ ਭਾਵੈ, ਸਾਈ ਭਲੀ ਕਾਰ॥
ਤੂ ਸਦਾ ਸਲਾਮਤਿ, ਨਿਰੰਕਾਰ॥ ੧੮॥
ਅਸੰਖ ਨਾਵ, ਅਸੰਖ ਥਾਵ॥ਨਾਂਵ, ਥਾਂਵ
ਅਗੰਮ ਅਗੰਮ, ਅਸੰਖ ਲੋਅ॥
ਅਸੰਖ ਕਹਹਿ, ਸਿਰਿ ਭਾਰੁ ਹੋਇ॥ਕਹਹਿਂ
ਅਖਰੀ ਨਾਮੁ, ਅਖਰੀ ਸਾਲਾਹ॥ਅਖਰੀਂ
ਅਖਰੀ, ਗਿਆਨੁ ਗੀਤ ਗੁਣ ਗਾਹ॥ਅਖਰੀਂ
ਅਖਰੀ, ਲਿਖਣੁ ਬੋਲਣੁ ਬਾਣਿ॥ਅਖਰੀਂ
ਅਖਰਾ ਸਿਰਿ, ਸੰਜੋਗੁ ਵਖਾਣਿ॥ਅਖਰਾਂ
ਜਿਨਿ ਏਹਿ ਲਿਖੇ, ਤਿਸੁ ਸਿਰਿ ਨਾਹਿ॥ਏਹ, ਨਾਹਿਂ
ਜਿਵ ਫੁਰਮਾਏ, ਤਿਵ ਤਿਵ ਪਾਹਿ॥ਪਾਹਿਂ
ਜੇਤਾ ਕੀਤਾ, ਤੇਤਾ ਨਾਉ॥ਨਾਉਂ
ਵਿਣੁ ਨਾਵੈ, ਨਾਹੀ ਕੋ ਥਾਉ॥ਨਾਂਵੈਂ, ਨਾਹੀਂ, ਥਾਂਉਂ
ਕੁਦਰਤਿ ਕਵਣ, ਕਹਾ ਵੀਚਾਰੁ॥ਕਹਾਂ
ਵਾਰਿਆ ਨ ਜਾਵਾ, ਏਕ ਵਾਰ॥ਜਾਵਾਂ
ਜੋ ਤੁਧੁ ਭਾਵੈ, ਸਾਈ ਭਲੀ ਕਾਰ॥
ਤੂ ਸਦਾ ਸਲਾਮਤਿ, ਨਿਰੰਕਾਰ॥ ੧੯॥
ਭਰੀਐ, ਹਥੁ ਪੈਰੁ, ਤਨੁ ਦੇਹ॥ਹੱਥ
ਪਾਣੀ ਧੋਤੈ, ਉਤਰਸੁ ਖੇਹ॥
ਮੂਤ ਪਲੀਤੀ, ਕਪੜੁ ਹੋਇ॥
ਦੇ ਸਾਬੂਣੁ, ਲਈਐ ਓਹੁ ਧੋਇ॥ਓਹ
ਭਰੀਐ ਮਤਿ, ਪਾਪਾ ਕੈ ਸੰਗਿ॥ਪਾਪਾਂ
ਓਹੁ ਧੋਪੈ, ਨਾਵੈ ਕੈ ਰੰਗਿ॥ਓਹ, ਨਾਂਵੈਂ
ਪੁੰਨੀ ਪਾਪੀ, ਆਖਣੁ ਨਾਹਿ॥ਨਾਹਿਂ
ਕਰਿ ਕਰਿ ਕਰਣਾ, ਲਿਖਿ ਲੈ ਜਾਹੁ॥
ਆਪੇ ਬੀਜਿ, ਆਪੇ ਹੀ ਖਾਹੁ॥
ਨਾਨਕ, ਹੁਕਮੀ ਆਵਹੁ ਜਾਹੁ॥ ੨੦॥
ਤੀਰਥੁ ਤਪੁ ਦਇਆ ਦਤੁ ਦਾਨੁ॥
ਜੇ ਕੋ ਪਾਵੈ, ਤਿਲ ਕਾ ਮਾਨੁ॥
ਸੁਣਿਆ, ਮੰਨਿਆ, ਮਨਿ ਕੀਤਾ ਭਾਉ॥
ਅੰਤਰਗਤਿ ਤੀਰਥਿ, ਮਲਿ ਨਾਉ॥ਨ੍ਹਾਉ
ਸਭਿ ਗੁਣ ਤੇਰੇ, ਮੈ ਨਾਹੀ ਕੋਇ॥ਮੈਂ, ਨਾਹੀਂ
ਵਿਣੁ ਗੁਣ ਕੀਤੇ, ਭਗਤਿ ਨ ਹੋਇ॥
ਸੁਅਸਤਿ ਆਥਿ, ਬਾਣੀ ਬਰਮਾਉ॥
ਸਤਿ ਸੁਹਾਣੁ, ਸਦਾ ਮਨਿ ਚਾਉ॥
ਕਵਣੁ ਸੁ ਵੇਲਾ, ਵਖਤੁ ਕਵਣੁ, ਕਵਣ ਥਿਤਿ, ਕਵਣੁ ਵਾਰੁ॥
ਕਵਣਿ ਸਿ ਰੁਤੀ, ਮਾਹੁ ਕਵਣੁ, ਜਿਤੁ ਹੋਆ ਆਕਾਰੁ॥ਮਾਹ
ਵੇਲ ਨ ਪਾਈਆ ਪੰਡਤੀ, ਜਿ ਹੋਵੈ ਲੇਖੁ ਪੁਰਾਣੁ॥ਪੰਡਤੀਂ
ਵਖਤੁ ਨ ਪਾਇਓ ਕਾਦੀਆ, ਜਿ ਲਿਖਨਿ ਲੇਖੁ ਕੁਰਾਣੁ॥ਕਾਦੀਆਂ
ਥਿਤਿ ਵਾਰੁ ਨਾ ਜੋਗੀ ਜਾਣੈ, ਰੁਤਿ ਮਾਹੁ ਨਾ ਕੋਈ॥ਮਾਹ
ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ॥
ਕਿਵ ਕਰਿ ਆਖਾ, ਕਿਵ ਸਾਲਾਹੀ, ਕਿਉ ਵਰਨੀ, ਕਿਵ ਜਾਣਾ॥ਆਖਾਂ, ਸਾਲਾਹੀਂ, ਕਿਉਂ, ਵਰਨੀਂ, ਜਾਣਾਂ
ਨਾਨਕ, ਆਖਣਿ ਸਭੁ ਕੋ ਆਖੈ, ਇਕ ਦੂ ਇਕੁ, ਸਿਆਣਾ॥ਦੂੰ
ਵਡਾ ਸਾਹਿਬੁ, ਵਡੀ ਨਾਈ, ਕੀਤਾ ਜਾ ਕਾ ਹੋਵੈ॥
ਨਾਨਕ, ਜੇ ਕੋ ਆਪੌ ਜਾਣੈ, ਅਗੈ ਗਇਆ ਨ ਸੋਹੈ॥ ੨੧॥ਆਪੌਂ
ਪਾਤਾਲਾ ਪਾਤਾਲ ਲਖ, ਆਗਾਸਾ ਆਗਾਸ॥ਪਾਤਾਲਾਂ, ਲੱਖ, ਆਗਾਸਾਂ
ਓੜਕ ਓੜਕ ਭਾਲਿ ਥਕੇ, ਵੇਦ ਕਹਨਿ ਇਕ ਵਾਤ॥
ਸਹਸ ਅਠਾਰਹ ਕਹਨਿ ਕਤੇਬਾ, ਅਸੁਲੂ ਇਕੁ ਧਾਤੁ॥ਅਠਾਰਹਂ, ਕਤੇਬਾਂ
ਲੇਖਾ ਹੋਇ ਤ ਲਿਖੀਐ, ਲੇਖੈ ਹੋਇ ਵਿਣਾਸੁ॥ਵਿਣਾਸ਼ੁ
ਨਾਨਕ, ਵਡਾ ਆਖੀਐ, ਆਪੇ ਜਾਣੈ ਆਪੁ॥ ੨੨॥
ਸਾਲਾਹੀ ਸਾਲਾਹਿ, ਏਤੀ ਸੁਰਤਿ ਨ ਪਾਈਆ॥
ਨਦੀਆ ਅਤੈ ਵਾਹ, ਪਵਹਿ ਸਮੁੰਦਿ, ਨ ਜਾਣੀਅਹਿ॥ਨਦੀਆਂ, ਪਵਹਿਂ, ਜਾਣੀਅਹਿਂ
ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲੁ ਧਨੁ॥ਸ਼ਾਹ, ਗਿਰਹਾਂ
ਕੀੜੀ ਤੁਲਿ ਨ ਹੋਵਨੀ, ਜੇ ਤਿਸੁ ਮਨਹੁ ਨ ਵੀਸਰਹਿ॥ ੨੩॥ਮਨਹੁਂ, ਵੀਸਰਹਿਂ
ਅੰਤੁ ਨ ਸਿਫਤੀ, ਕਹਣਿ ਨ ਅੰਤੁ॥
ਅੰਤੁ ਨ ਕਰਣੈ, ਦੇਣਿ ਨ ਅੰਤੁ॥
ਅੰਤੁ ਨ ਵੇਖਣਿ, ਸੁਣਣਿ ਨ ਅੰਤੁ॥
ਅੰਤੁ ਨ ਜਾਪੈ, ਕਿਆ ਮਨਿ ਮੰਤੁ॥
ਅੰਤੁ ਨ ਜਾਪੈ, ਕੀਤਾ ਆਕਾਰੁ॥
ਅੰਤੁ ਨ ਜਾਪੈ, ਪਾਰਾਵਾਰੁ॥
ਅੰਤ ਕਾਰਣਿ, ਕੇਤੇ ਬਿਲਲਾਹਿ॥ਬਿਲਲਾਹਿਂ
ਤਾ ਕੇ ਅੰਤ, ਨ ਪਾਏ ਜਾਹਿ॥ਜਾਹਿਂ
ਏਹੁ ਅੰਤੁ, ਨ ਜਾਣੈ ਕੋਇ॥ਏਹ
ਬਹੁਤਾ ਕਹੀਐ, ਬਹੁਤਾ ਹੋਇ॥
ਵਡਾ ਸਾਹਿਬੁ, ਊਚਾ ਥਾਉ॥ਥਾਉਂ
ਊਚੇ ਉਪਰਿ, ਊਚਾ ਨਾਉ॥ਨਾਉਂ
ਏਵਡੁ ਊਚਾ, ਹੋਵੈ ਕੋਇ॥
ਤਿਸੁ ਊਚੇ ਕਉ, ਜਾਣੈ ਸੋਇ॥
ਜੇਵਡੁ ਆਪਿ, ਜਾਣੈ ਆਪਿ ਆਪਿ॥
ਨਾਨਕ, ਨਦਰੀ ਕਰਮੀ ਦਾਤਿ॥ ੨੪॥
ਬਹੁਤਾ ਕਰਮੁ, ਲਿਖਿਆ ਨਾ ਜਾਇ॥
ਵਡਾ ਦਾਤਾ, ਤਿਲੁ ਨ ਤਮਾਇ॥
ਕੇਤੇ ਮੰਗਹਿ, ਜੋਧ ਅਪਾਰ॥ਮੰਗਹਿਂ
ਕੇਤਿਆ, ਗਣਤ ਨਹੀ ਵੀਚਾਰੁ॥
ਕੇਤੇ, ਖਪਿ ਤੁਟਹਿ ਵੇਕਾਰ॥ਤੁਟਹਿਂ
ਕੇਤੇ, ਲੈ ਲੈ ਮੁਕਰੁ ਪਾਹਿ॥ਪਾਹਿਂ
ਕੇਤੇ ਮੂਰਖ, ਖਾਹੀ ਖਾਹਿ॥ਖਾਹਿਂ
ਕੇਤਿਆ, ਦੂਖ ਭੂਖ ਸਦ ਮਾਰ॥ਕੇਤਿਆਂ
ਏਹਿ ਭਿ ਦਾਤਿ ਤੇਰੀ, ਦਾਤਾਰ॥ਏਹ
ਬੰਦਿ ਖਲਾਸੀ, ਭਾਣੈ ਹੋਇ॥
ਹੋਰੁ, ਆਖਿ ਨ ਸਕੈ ਕੋਇ॥
ਜੇ ਕੋ ਖਾਇਕੁ, ਆਖਣਿ ਪਾਇ॥
ਓਹੁ ਜਾਣੈ, ਜੇਤੀਆ ਮੁਹਿ ਖਾਇ॥ਓਹ, ਜੇਤੀਆਂ, ਮੁਂਹ
ਆਪੇ ਜਾਣੈ, ਆਪੇ ਦੇਇ॥
ਆਖਹਿ ਸਿ ਭਿ, ਕੇਈ ਕੇਇ॥ਆਖਹਿਂ
ਜਿਸ ਨੋ ਬਖਸੇ, ਸਿਫਤਿ ਸਾਲਾਹ॥ਬਖਸ਼ੇ
ਨਾਨਕ, ਪਾਤਿਸਾਹੀ ਪਾਤਿਸਾਹੁ॥ ੨੫॥ਪਾਤਸ਼ਾਹੀਂ, ਪਾਤਸ਼ਾਹ
ਅਮੁਲ ਗੁਣ, ਅਮੁਲ ਵਾਪਾਰ॥
ਅਮੁਲ ਵਾਪਾਰੀਏ, ਅਮੁਲ ਭੰਡਾਰ॥
ਅਮੁਲ ਆਵਹਿ, ਅਮੁਲ ਲੈ ਜਾਹਿ॥ਆਵਹਿਂ, ਜਾਹਿਂ
ਅਮੁਲ ਭਾਇ, ਅਮੁਲਾ ਸਮਾਹਿ॥ਸਮਾਹਿਂ
ਅਮੁਲੁ ਧਰਮੁ, ਅਮੁਲੁ ਦੀਬਾਣੁ॥
ਅਮੁਲੁ ਤੁਲੁ, ਅਮੁਲੁ ਪਰਵਾਣੁ॥
ਅਮੁਲੁ ਬਖਸੀਸ, ਅਮੁਲੁ ਨੀਸਾਣੁ॥ਬਖਸ਼ੀਸ਼, ਨੀਸ਼ਾਣੁ
ਅਮੁਲੁ ਕਰਮੁ, ਅਮੁਲੁ ਫੁਰਮਾਣੁ॥
ਅਮੁਲੋ ਅਮੁਲੁ, ਆਖਿਆ ਨ ਜਾਇ॥
ਆਖਿ ਆਖਿ, ਰਹੇ ਲਿਵ ਲਾਇ॥
ਆਖਹਿ, ਵੇਦ ਪਾਠ ਪੁਰਾਣ॥ਆਖਹਿਂ
ਆਖਹਿ ਪੜੇ, ਕਰਹਿ ਵਖਿਆਣ॥ਆਖਹਿਂ, ਪੜ੍ਹੇ, ਕਰਹਿਂ
ਆਖਹਿ ਬਰਮੇ, ਆਖਹਿ ਇੰਦ॥ਆਖਹਿਂ
ਆਖਹਿ, ਗੋਪੀ ਤੈ ਗੋਵਿੰਦ॥ਆਖਹਿਂ
ਆਖਹਿ ਈਸਰ, ਆਖਹਿ ਸਿਧ॥ਆਖਹਿਂ, ਈਸ਼ਰ
ਆਖਹਿ ਕੇਤੇ, ਕੀਤੇ ਬੁਧ॥ਆਖਹਿਂ
ਆਖਹਿ ਦਾਨਵ, ਆਖਹਿ ਦੇਵ॥ਆਖਹਿਂ
ਆਖਹਿ ਸੁਰਿ ਨਰ, ਮੁਨਿ ਜਨ ਸੇਵ॥ਆਖਹਿਂ
ਕੇਤੇ ਆਖਹਿ, ਆਖਣਿ ਪਾਹਿ॥ਆਖਹਿਂ, ਪਾਹਿਂ
ਕੇਤੇ ਕਹਿ ਕਹਿ, ਉਠਿ ਉਠਿ ਜਾਹਿ॥ਜਾਹਿਂ
ਏਤੇ ਕੀਤੇ, ਹੋਰਿ ਕਰੇਹਿ॥ਕਰੇਹਿਂ
ਤਾ ਆਖਿ ਨ ਸਕਹਿ, ਕੇਈ ਕੇਇ॥ਤਾਂ, ਸਕਹਿਂ
ਜੇਵਡੁ ਭਾਵੈ, ਤੇਵਡੁ ਹੋਇ॥
ਨਾਨਕ, ਜਾਣੈ ਸਾਚਾ ਸੋਇ॥
ਜੇ ਕੋ ਆਖੈ, ਬੋਲੁਵਿਗਾੜੁ॥
ਤਾ ਲਿਖੀਐ, ਸਿਰਿ ਗਾਵਾਰਾ ਗਾਵਾਰੁ॥ ੨੬॥ਤਾਂ, ਗਾਵਾਰਾਂ
ਸੋ ਦਰੁ ਕੇਹਾ, ਸੋ ਘਰੁ ਕੇਹਾ, ਜਿਤੁ ਬਹਿ, ਸਰਬ ਸਮਾਲੇ॥ਸਮਾਲੇਂ
ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣਹਾਰੇ॥
ਕੇਤੇ ਰਾਗ ਪਰੀ ਸਿਉ ਕਹੀਅਨਿ, ਕੇਤੇ ਗਾਵਣਹਾਰੇ॥ਸਿਉਂ
ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ, ਗਾਵੈ ਰਾਜਾ ਧਰਮੁ ਦੁਆਰੇ॥ਗਾਵਹਿਂ
ਗਾਵਹਿ ਚਿਤੁ ਗੁਪਤੁ, ਲਿਖਿ ਜਾਣਹਿ, ਲਿਖਿ ਲਿਖਿ ਧਰਮੁ ਵੀਚਾਰੇ॥ਗਾਵਹਿਂ, ਜਾਣਹਿਂ
ਗਾਵਹਿ ਈਸਰੁ, ਬਰਮਾ, ਦੇਵੀ, ਸੋਹਨਿ ਸਦਾ ਸਵਾਰੇ॥ਗਾਵਹਿਂ, ਈਸ਼ਰੁ
ਗਾਵਹਿ ਇੰਦ, ਇਦਾਸਣਿ ਬੈਠੇ, ਦੇਵਤਿਆ, ਦਰਿ ਨਾਲੇ॥ਗਾਵਹਿਂ, ਇੰਦਾਸਣ, ਦੇਵਤਿਆਂ
ਗਾਵਹਿ ਸਿਧ, ਸਮਾਧੀ ਅੰਦਰਿ, ਗਾਵਨਿ ਸਾਧ ਵਿਚਾਰੇ॥ਗਾਵਹਿਂ
ਗਾਵਨਿ ਜਤੀ, ਸਤੀ, ਸੰਤੋਖੀ, ਗਾਵਹਿ ਵੀਰ ਕਰਾਰੇ॥ਗਾਵਹਿਂ
ਗਾਵਨਿ ਪੰਡਿਤ, ਪੜਨਿ ਰਖੀਸਰ, ਜੁਗੁ ਜੁਗੁ ਵੇਦਾ ਨਾਲੇ॥ਰਖੀਸ਼ਰ, ਵੇਦਾਂ
ਗਾਵਹਿ ਮੋਹਣੀਆ ਮਨੁ ਮੋਹਨਿ, ਸੁਰਗਾ ਮਛ ਪਇਆਲੇ॥ਗਾਵਹਿਂ, ਮੋਹਣੀਆਂ
ਗਾਵਨਿ ਰਤਨ ਉਪਾਏ ਤੇਰੇ, ਅਠਸਠਿ ਤੀਰਥ ਨਾਲੇ॥
ਗਾਵਹਿ ਜੋਧ, ਮਹਾਬਲ, ਸੂਰਾ, ਗਾਵਹਿ ਖਾਣੀ ਚਾਰੇ॥ਗਾਵਹਿਂ
ਗਾਵਹਿ ਖੰਡ, ਮੰਡਲ, ਵਰਭੰਡਾ, ਕਰਿ ਕਰਿ ਰਖੇ ਧਾਰੇ॥ਗਾਵਹਿਂ
ਸੇਈ ਤੁਧੁਨੋ ਗਾਵਹਿ, ਜੋ ਤੁਧੁ ਭਾਵਨਿ, ਰਤੇ ਤੇਰੇ ਭਗਤ ਰਸਾਲੇ॥ਗਾਵਹਿਂ
ਹੋਰਿ ਕੇਤੇ ਗਾਵਨਿ, ਸੇ ਮੈ ਚਿਤਿ ਨ ਆਵਨਿ, ਨਾਨਕੁ ਕਿਆ ਵੀਚਾਰੇ॥
ਸੋਈ ਸੋਈ ਸਦਾ ਸਚੁ, ਸਾਹਿਬੁ ਸਾਚਾ, ਸਾਚੀ ਨਾਈ॥
ਹੈ, ਭੀ, ਹੋਸੀ, ਜਾਇ ਨ ਜਾਸੀ, ਰਚਨਾ ਜਿਨਿ ਰਚਾਈ॥
ਰੰਗੀ ਰੰਗੀ ਭਾਤੀ ਕਰਿ ਕਰਿ, ਜਿਨਸੀ ਮਾਇਆ ਜਿਨਿ ਉਪਾਈ॥ਭਾਂਤੀ
ਕਰਿ ਕਰਿ ਵੇਖੈ, ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ॥
ਜੋ ਤਿਸੁ ਭਾਵੈ, ਸੋਈ ਕਰਸੀ, ਹੁਕਮੁ ਨ ਕਰਣਾ ਜਾਈ॥
ਸੋ, ਪਾਤਿਸਾਹੁ ਸਾਹਾ ਪਾਤਿਸਾਹਿਬੁ, ਨਾਨਕ, ਰਹਣੁ ਰਜਾਈ॥ ੨੭॥ਪਾਤਸ਼ਾਹ, ਸ਼ਾਹਾਂ, ਰਜ਼ਾਈ
ਮੁੰਦਾ ਸੰਤੋਖੁ, ਸਰਮੁ ਪਤੁ ਝੋਲੀ, ਧਿਆਨ ਕੀ ਕਰਹਿ ਬਿਭੂਤਿ॥ਮੁੰਦਾਂ, ਸ਼ਰਮੁ, ਕਰਹਿਂ
ਖਿੰਥਾ ਕਾਲੁ, ਕੁਆਰੀ ਕਾਇਆ ਜੁਗਤਿ, ਡੰਡਾ ਪਰਤੀਤਿ॥
ਆਈ ਪੰਥੀ ਸਗਲ ਜਮਾਤੀ, ਮਨਿ ਜੀਤੈ ਜਗੁ ਜੀਤੁ॥
ਆਦੇਸੁ, ਤਿਸੈ ਆਦੇਸੁ॥
ਆਦਿ ਅਨੀਲੁ ਅਨਾਦਿ ਅਨਾਹਤਿ, ਜੁਗੁ ਜੁਗੁ ਏਕੋ ਵੇਸੁ॥ ੨੮॥
ਭੁਗਤਿ ਗਿਆਨੁ, ਦਇਆ ਭੰਡਾਰਣਿ, ਘਟਿ ਘਟਿ ਵਾਜਹਿ ਨਾਦ॥ਵਾਜਹਿਂ
ਆਪਿ ਨਾਥੁ, ਨਾਥੀ ਸਭ ਜਾ ਕੀ, ਰਿਧਿ ਸਿਧਿ ਅਵਰਾ ਸਾਦ॥
ਸੰਜੋਗੁ ਵਿਜੋਗੁ ਦੁਇ, ਕਾਰ ਚਲਾਵਹਿ, ਲੇਖੇ ਆਵਹਿ ਭਾਗ॥ਚਲਾਵਹਿਂ, ਆਵਹਿਂ
ਆਦੇਸੁ, ਤਿਸੈ ਆਦੇਸੁ॥
ਆਦਿ ਅਨੀਲੁ ਅਨਾਦਿ ਅਨਾਹਤਿ, ਜੁਗੁ ਜੁਗੁ ਏਕੋ ਵੇਸੁ॥ ੨੯॥
ਏਕਾ ਮਾਈ, ਜੁਗਤਿ ਵਿਆਈ, ਤਿਨਿ ਚੇਲੇ ਪਰਵਾਣੁ॥
ਇਕੁ ਸੰਸਾਰੀ, ਇਕੁ ਭੰਡਾਰੀ, ਇਕੁ ਲਾਏ ਦੀਬਾਣੁ॥
ਜਿਵ ਤਿਸੁ ਭਾਵੈ, ਤਿਵੈ ਚਲਾਵੈ, ਜਿਵ ਹੋਵੈ ਫੁਰਮਾਣੁ॥ਤਿਵੈਂ
ਓਹੁ ਵੇਖੈ, ਓਨਾ ਨਦਰਿ ਨ ਆਵੈ, ਬਹੁਤਾ ਏਹੁ ਵਿਡਾਣੁ॥ਓਹ, ਓਨ੍ਹਾਂ, ਏਹ
ਆਦੇਸੁ, ਤਿਸੈ ਆਦੇਸੁ॥
ਆਦਿ ਅਨੀਲੁ ਅਨਾਦਿ ਅਨਾਹਤਿ, ਜੁਗੁ ਜੁਗੁ ਏਕੋ ਵੇਸੁ॥ ੩੦॥
ਆਸਣੁ ਲੋਇ, ਲੋਇ ਭੰਡਾਰ॥
ਜੋ ਕਿਛੁ ਪਾਇਆ, ਸੁ ਏਕਾ ਵਾਰ॥
ਕਰਿ ਕਰਿ ਵੇਖੈ, ਸਿਰਜਣਹਾਰੁ॥
ਨਾਨਕ, ਸਚੇ ਕੀ ਸਾਚੀ ਕਾਰ॥
ਆਦੇਸੁ, ਤਿਸੈ ਆਦੇਸੁ॥
ਆਦਿ ਅਨੀਲੁ ਅਨਾਦਿ ਅਨਾਹਤਿ, ਜੁਗੁ ਜੁਗੁ ਏਕੋ ਵੇਸੁ॥ ੩੧॥
ਇਕ ਦੂ ਜੀਭੌ ਲਖ ਹੋਹਿ, ਲਖ ਹੋਵਹਿ ਲਖ ਵੀਸ॥ਦੂੰ, ਜੀਭੌਂ, ਲੱਖ, ਹੋਹਿਂ, ਹੋਵਹਿਂ
ਲਖੁ ਲਖੁ ਗੇੜਾ ਆਖੀਅਹਿ, ਏਕੁ ਨਾਮੁ ਜਗਦੀਸ॥ਲੱਖ, ਆਖੀਅਹਿਂ, ਜਗਦੀਸ਼
ਏਤੁ ਰਾਹਿ, ਪਤਿ ਪਵੜੀਆ, ਚੜੀਐ ਹੋਇ ਇਕੀਸ॥ਰਾਹ, ਪਵੜੀਆਂ
ਸੁਣਿ ਗਲਾ ਆਕਾਸ ਕੀ, ਕੀਟਾ ਆਈ ਰੀਸ॥ਗੱਲਾਂ, ਆਕਾਸ਼, ਕੀਟਾਂ
ਨਾਨਕ, ਨਦਰੀ ਪਾਈਐ, ਕੂੜੀ ਕੂੜੈ ਠੀਸ॥ ੩੨॥
ਆਖਣਿ ਜੋਰੁ, ਚੁਪੈ ਨਹ ਜੋਰੁ॥ਜ਼ੋਰੁ
ਜੋਰੁ ਨ ਮੰਗਣਿ, ਦੇਣਿ ਨ ਜੋਰੁ॥ਜ਼ੋਰੁ
ਜੋਰੁ ਨ ਜੀਵਣਿ, ਮਰਣਿ ਨਹ ਜੋਰੁ॥ਜ਼ੋਰੁ
ਜੋਰੁ ਨ ਰਾਜਿ ਮਾਲਿ, ਮਨਿ ਸੋਰੁ॥ਜ਼ੋਰੁ, ਸ਼ੋਰੁ
ਜੋਰੁ ਨ, ਸੁਰਤੀ ਗਿਆਨਿ ਵੀਚਾਰਿ॥ਜ਼ੋਰੁ
ਜੋਰੁ ਨ, ਜੁਗਤੀ ਛੁਟੈ ਸੰਸਾਰੁ॥ਜ਼ੋਰੁ
ਜਿਸੁ ਹਥਿ ਜੋਰੁ, ਕਰਿ ਵੇਖੈ ਸੋਇ॥ਜ਼ੋਰੁ
ਨਾਨਕ, ਉਤਮੁ ਨੀਚੁ ਨ ਕੋਇ॥ ੩੩॥
ਰਾਤੀ ਰੁਤੀ ਥਿਤੀ ਵਾਰ॥ਰਾਤੀਂ, ਰੁਤੀਂ, ਥਿਤੀਂ
ਪਵਣ ਪਾਣੀ ਅਗਨੀ ਪਾਤਾਲ॥
ਤਿਸੁ ਵਿਚਿ, ਧਰਤੀ ਥਾਪਿ ਰਖੀ, ਧਰਮਸਾਲ॥ਧਰਮਸ਼ਾਲ
ਤਿਸੁ ਵਿਚਿ, ਜੀਅ ਜੁਗਤਿ ਕੇ ਰੰਗ॥
ਤਿਨ ਕੇ ਨਾਮ, ਅਨੇਕ ਅਨੰਤ॥
ਕਰਮੀ ਕਰਮੀ, ਹੋਇ ਵੀਚਾਰੁ॥
ਸਚਾ ਆਪਿ, ਸਚਾ ਦਰਬਾਰੁ॥
ਤਿਥੈ ਸੋਹਨਿ, ਪੰਚ ਪਰਵਾਣੁ॥
ਨਦਰੀ ਕਰਮਿ, ਪਵੈ ਨੀਸਾਣੁ॥ਨੀਸ਼ਾਣ
ਕਚ ਪਕਾਈ, ਓਥੈ ਪਾਇ॥
ਨਾਨਕ, ਗਇਆ ਜਾਪੈ ਜਾਇ॥ ੩੪॥ਗਇਆਂ
ਧਰਮ ਖੰਡ ਕਾ, ਏਹੋ ਧਰਮੁ॥
ਗਿਆਨ ਖੰਡ ਕਾ, ਆਖਹੁ ਕਰਮੁ॥
ਕੇਤੇ ਪਵਣ ਪਾਣੀ ਵੈਸੰਤਰ, ਕੇਤੇ ਕਾਨ ਮਹੇਸ॥ਕਾਨ੍ਹ, ਮਹੇਸ਼
ਕੇਤੇ ਬਰਮੇ, ਘਾੜਤਿ ਘੜੀਅਹਿ, ਰੂਪ ਰੰਗ ਕੇ ਵੇਸ॥ਘੜੀਅਹਿਂ
ਕੇਤੀਆ ਕਰਮ ਭੂਮੀ, ਮੇਰ ਕੇਤੇ, ਕੇਤੇ ਧੂ ਉਪਦੇਸ॥ਕੇਤੀਆਂ, ਉਪਦੇਸ਼
ਕੇਤੇ ਇੰਦ, ਚੰਦ, ਸੂਰ ਕੇਤੇ, ਕੇਤੇ ਮੰਡਲ ਦੇਸ॥ਦੇਸ਼
ਕੇਤੇ ਸਿਧ, ਬੁਧ, ਨਾਥ ਕੇਤੇ, ਕੇਤੇ ਦੇਵੀ ਵੇਸ॥
ਕੇਤੇ ਦੇਵ, ਦਾਨਵ, ਮੁਨਿ ਕੇਤੇ, ਕੇਤੇ ਰਤਨ ਸਮੁੰਦ॥
ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ॥ਕੇਤੀਆਂ
ਕੇਤੀਆ ਸੁਰਤੀ, ਸੇਵਕ ਕੇਤੇ, ਨਾਨਕ, ਅੰਤੁ ਨ ਅੰਤੁ॥ ੩੫॥ਕੇਤੀਆਂ, ਸੁਰਤੀਂ
ਗਿਆਨ ਖੰਡ ਮਹਿ, ਗਿਆਨੁ ਪਰਚੰਡੁ॥
ਤਿਥੈ, ਨਾਦ ਬਿਨੋਦ, ਕੋਡ ਅਨੰਦੁ॥
ਸਰਮ ਖੰਡ ਕੀ ਬਾਣੀ, ਰੂਪੁ॥ਸ਼ਰਮ
ਤਿਥੈ, ਘਾੜਤਿ ਘੜੀਐ, ਬਹੁਤੁ ਅਨੂਪੁ॥
ਤਾ ਕੀਆ ਗਲਾ, ਕਥੀਆ ਨਾ ਜਾਹਿ॥ਕੀਆਂ, ਗੱਲਾਂ, ਕਥੀਆਂ, ਜਾਹਿਂ
ਜੇ ਕੋ ਕਹੈ, ਪਿਛੈ ਪਛੁਤਾਇ॥
ਤਿਥੈ ਘੜੀਐ, ਸੁਰਤਿ ਮਤਿ ਮਨਿ ਬੁਧਿ॥
ਤਿਥੈ ਘੜੀਐ, ਸੁਰਾ ਸਿਧਾ ਕੀ ਸੁਧਿ॥ ੩੬॥ਸੁਰਾਂ, ਸਿਧਾਂ
ਕਰਮ ਖੰਡ ਕੀ ਬਾਣੀ, ਜੋਰੁ॥ਜ਼ੋਰੁ
ਤਿਥੈ, ਹੋਰੁ ਨ ਕੋਈ ਹੋਰੁ॥
ਤਿਥੈ ਜੋਧ ਮਹਾਬਲ ਸੂਰ॥
ਤਿਨ ਮਹਿ, ਰਾਮੁ ਰਹਿਆ ਭਰਪੂਰ॥
ਤਿਥੈ, ਸੀਤੋ ਸੀਤਾ ਮਹਿਮਾ ਮਾਹਿ॥ਮਾਹਿਂ
ਤਾ ਕੇ ਰੂਪ, ਨ ਕਥਨੇ ਜਾਹਿ॥ਜਾਹਿਂ
ਨਾ ਓਹਿ ਮਰਹਿ, ਨ ਠਾਗੇ ਜਾਹਿ॥ਓਹ, ਮਰਹਿਂ, ਜਾਹਿਂ
ਜਿਨ ਕੈ, ਰਾਮੁ ਵਸੈ ਮਨ ਮਾਹਿ॥ਮਾਹਿਂ
ਤਿਥੈ, ਭਗਤ ਵਸਹਿ ਕੇ ਲੋਅ॥ਵਸਹਿਂ
ਕਰਹਿ ਅਨੰਦੁ, ਸਚਾ ਮਨਿ ਸੋਇ॥ਕਰਹਿਂ
ਸਚ ਖੰਡਿ, ਵਸੈ ਨਿਰੰਕਾਰੁ॥
ਕਰਿ ਕਰਿ ਵੇਖੈ, ਨਦਰਿ ਨਿਹਾਲ॥
ਤਿਥੈ, ਖੰਡ ਮੰਡਲ ਵਰਭੰਡ॥
ਜੇ ਕੋ ਕਥੈ, ਤ ਅੰਤ ਨ ਅੰਤ॥
ਤਿਥੈ, ਲੋਅ ਲੋਅ ਆਕਾਰ॥
ਜਿਵ ਜਿਵ ਹੁਕਮੁ, ਤਿਵੈ ਤਿਵ ਕਾਰ॥ਤਿਵੈਂ
ਵੇਖੈ ਵਿਗਸੈ, ਕਰਿ ਵੀਚਾਰੁ॥
ਨਾਨਕ, ਕਥਨਾ ਕਰੜਾ ਸਾਰੁ॥ ੩੭॥
ਜਤੁ ਪਾਹਾਰਾ, ਧੀਰਜੁ ਸੁਨਿਆਰੁ॥
ਅਹਰਣਿ ਮਤਿ, ਵੇਦੁ ਹਥੀਆਰੁ॥
ਭਉ ਖਲਾ, ਅਗਨਿ ਤਪ ਤਾਉ॥ਖੱਲਾ
ਭਾਂਡਾ ਭਾਉ, ਅੰਮ੍ਰਿਤੁ ਤਿਤੁ ਢਾਲਿ॥
ਘੜੀਐ ਸਬਦੁ, ਸਚੀ ਟਕਸਾਲ॥ਸ਼ਬਦੁ
ਜਿਨ ਕਉ ਨਦਰਿ ਕਰਮੁ, ਤਿਨ ਕਾਰ॥
ਨਾਨਕ, ਨਦਰੀ ਨਦਰਿ ਨਿਹਾਲ॥ ੩੮॥
ਸਲੋਕੁ॥
ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ॥
ਦਿਵਸੁ ਰਾਤਿ ਦੁਇ, ਦਾਈ ਦਾਇਆ, ਖੇਲੈ ਸਗਲ ਜਗਤੁ॥
ਚੰਗਿਆਈਆ, ਬੁਰਿਆਈਆ, ਵਾਚੈ ਧਰਮੁ ਹਦੂਰਿ॥ਚੰਗਿਆਈਆਂ, ਬੁਰਿਆਈਆਂ
ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰਿ॥
ਜਿਨੀ ਨਾਮੁ ਧਿਆਇਆ, ਗਏ ਮਸਕਤਿ ਘਾਲਿ॥ਜਿਨ੍ਹੀਂ, ਮਸ਼ੱਕਤਿ
ਨਾਨਕ, ਤੇ ਮੁਖ ਉਜਲੇ, ਕੇਤੀ ਛੁਟੀ ਨਾਲਿ॥ ੧॥