ਗੁਰਬਾਣੀ ਪਾਠ | ਉਚਾਰਨ ਸੇਧ |
---|---|
ਹਰਿ ਜੁਗੁ ਜੁਗੁ ਭਗਤ ਉਪਾਇਆ, ਪੈਜ ਰਖਦਾ ਆਇਆ ਰਾਮ ਰਾਜੇ ॥ | |
ਹਰਣਾਖਸੁ ਦੁਸਟੁ ਹਰਿ ਮਾਰਿਆ, ਪ੍ਰਹਲਾਦੁ ਤਰਾਇਆ ॥ | ਹਰਣਾਖਸ਼ੁ, ਦੁਸ਼ਟੁ |
ਅਹੰਕਾਰੀਆ ਨਿੰਦਕਾ ਪਿਠਿ ਦੇਇ, ਨਾਮਦੇਉ ਮੁਖਿ ਲਾਇਆ ॥ | ਅਹੰਕਾਰੀਆਂ, ਨਿੰਦਕਾਂ |
ਜਨ ਨਾਨਕ ਐਸਾ ਹਰਿ ਸੇਵਿਆ, ਅੰਤਿ ਲਏ ਛਡਾਇਆ ॥੪॥੧੩॥੨੦॥ | |
ਸਲੋਕੁ ਮਃ ੧ ॥ | |
ਦੁਖੁ ਦਾਰੂ, ਸੁਖੁ ਰੋਗੁ ਭਇਆ, ਜਾ ਸੁਖੁ, ਤਾਮਿ ਨ ਹੋਈ ॥ | ਜਾਂ |
ਤੂੰ ਕਰਤਾ ਕਰਣਾ, ਮੈ ਨਾਹੀ, ਜਾ ਹਉ ਕਰੀ, ਨ ਹੋਈ ॥੧॥ | ਮੈਂ, ਨਾਹੀਂ, ਜਾਂ, ਹਉਂ, ਕਰੀਂ |
ਬਲਿਹਾਰੀ, ਕੁਦਰਤਿ ਵਸਿਆ ॥ | |
ਤੇਰਾ ਅੰਤੁ, ਨ ਜਾਈ ਲਖਿਆ ॥੧॥ ਰਹਾਉ ॥ | |
ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ, ਅਕਲ ਕਲਾ ਭਰਪੂਰਿ ਰਹਿਆ ॥ | ਅਕੱਲ |
ਤੂੰ ਸਚਾ ਸਾਹਿਬੁ, ਸਿਫਤਿ ਸੁਆਲਿੑਉ, ਜਿਨਿ ਕੀਤੀ, ਸੋ ਪਾਰਿ ਪਇਆ ॥ | ਸੱਚਾ |
ਕਹੁ ਨਾਨਕ, ਕਰਤੇ ਕੀਆ ਬਾਤਾ, ਜੋ ਕਿਛੁ ਕਰਣਾ, ਸੁ ਕਰਿ ਰਹਿਆ ॥੨॥ | ਕੀਆਂ, ਬਾਤਾਂ |
ਸੋ ਦਰੁ, ਰਾਗੁ ਆਸਾ, ਮਹਲਾ ੧ | |
ੴ ਸਤਿ ਗੁਰਪ੍ਰਸਾਦਿ ॥ | ਇਕ ਓਅੰਕਾਰ |
ਸੋ ਦਰੁ ਤੇਰਾ ਕੇਹਾ, ਸੋ ਘਰੁ ਕੇਹਾ, ਜਿਤੁ ਬਹਿ ਸਰਬ ਸਮਾਲੇ ॥ | |
ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣਹਾਰੇ ॥ | ਅਸੰਖਾਂ |
ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ, ਕੇਤੇ ਤੇਰੇ ਗਾਵਣਹਾਰੇ ॥ | ਸਿਉਂ, ਕਹੀਅਹਿਂ |
ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ, ਗਾਵੈ ਰਾਜਾ ਧਰਮੁ ਦੁਆਰੇ ॥ | |
ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ, ਲਿਖਿ ਲਿਖਿ ਧਰਮੁ ਬੀਚਾਰੇ ॥ | |
ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ, ਸੋਹਨਿ ਤੇਰੇ ਸਦਾ ਸਵਾਰੇ ॥ | ਈਸ਼ਰ |
ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ, ਦੇਵਤਿਆ ਦਰਿ ਨਾਲੇ ॥ | ਦੇਵਤਿਆਂ |
ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ, ਗਾਵਨਿ ਤੁਧਨੋ ਸਾਧ ਬੀਚਾਰੇ ॥ | |
ਗਾਵਨਿ ਤੁਧਨੋ ਜਤੀ ਸਤੀ ਸੰਤੋਖੀ, ਗਾਵਨਿ ਤੁਧਨੋ ਵੀਰ ਕਰਾਰੇ ॥ | |
ਗਾਵਨਿ ਤੁਧਨੋ ਪੰਡਿਤ ਪੜਨਿ ਰਖੀਸੁਰ, ਜੁਗੁ ਜੁਗੁ ਵੇਦਾ ਨਾਲੇ ॥ | ਪੜ੍ਹਨਿ, ਰਖੀਸ਼ੁਰ, ਵੇਦਾਂ |
ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ, ਸੁਰਗੁ ਮਛੁ ਪਇਆਲੇ ॥ | ਮੋਹਣੀਆਂ, ਮੱਛੁ |
ਗਾਵਨਿ ਤੁਧਨੋ ਰਤਨ ਉਪਾਏ ਤੇਰੇ, ਅਠਸਠਿ ਤੀਰਥ ਨਾਲੇ ॥ | |
ਗਾਵਨਿ ਤੁਧਨੋ ਜੋਧ ਮਹਾਬਲ ਸੂਰਾ, ਗਾਵਨਿ ਤੁਧਨੋ ਖਾਣੀ ਚਾਰੇ ॥ | ਮਹਾਂਬਲ |
ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰਿ ਕਰਿ ਰਖੇ ਤੇਰੇ ਧਾਰੇ ॥ | |
ਸੇਈ ਤੁਧਨੋ ਗਾਵਨਿ, ਜੋ ਤੁਧੁ ਭਾਵਨਿ, ਰਤੇ ਤੇਰੇ ਭਗਤ ਰਸਾਲੇ ॥ | |
ਹੋਰਿ ਕੇਤੇ ਤੁਧਨੋ ਗਾਵਨਿ, ਸੇ ਮੈ ਚਿਤਿ ਨ ਆਵਨਿ, ਨਾਨਕੁ ਕਿਆ ਬੀਚਾਰੇ ॥ | ਮੈਂ |
ਸੋਈ ਸੋਈ ਸਦਾ ਸਚੁ, ਸਾਹਿਬੁ ਸਾਚਾ, ਸਾਚੀ ਨਾਈ ॥ | ਸੱਚੁ |
ਹੈ ਭੀ, ਹੋਸੀ, ਜਾਇ ਨ ਜਾਸੀ, ਰਚਨਾ ਜਿਨਿ ਰਚਾਈ ॥ | |
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ, ਮਾਇਆ ਜਿਨਿ ਉਪਾਈ ॥ | ਰੰਗੀਂ, ਭਾਂਤੀਂ, ਜਿਨਸੀਂ |
ਕਰਿ ਕਰਿ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ ॥ | ਜਿਉਂ |
ਜੋ ਤਿਸੁ ਭਾਵੈ, ਸੋਈ ਕਰਸੀ, ਫਿਰਿ, ਹੁਕਮੁ ਨ ਕਰਣਾ ਜਾਈ ॥ | |
ਸੋ ਪਾਤਿਸਾਹੁ, ਸਾਹਾ ਪਤਿਸਾਹਿਬੁ, ਨਾਨਕ, ਰਹਣੁ ਰਜਾਈ ॥੧॥ | ਪਾਤਸ਼ਾਹ, ਸ਼ਾਹਾਂ, ਰਜ਼ਾਈ |
ਆਸਾ ਮਹਲਾ ੧ ॥ | |
ਸੁਣਿ, ਵਡਾ ਆਖੈ ਸਭੁ ਕੋਇ ॥ | |
ਕੇਵਡੁ ਵਡਾ, ਡੀਠਾ ਹੋਇ ॥ | |
ਕੀਮਤਿ ਪਾਇ ਨ ਕਹਿਆ ਜਾਇ ॥ | |
ਕਹਣੈ ਵਾਲੇ ਤੇਰੇ, ਰਹੇ ਸਮਾਇ ॥੧॥ | |
ਵਡੇ ਮੇਰੇ ਸਾਹਿਬਾ, ਗਹਿਰ ਗੰਭੀਰਾ, ਗੁਣੀ ਗਹੀਰਾ ॥ | |
ਕੋਇ ਨ ਜਾਣੈ, ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥ | |
ਸਭਿ ਸੁਰਤੀ ਮਿਲਿ, ਸੁਰਤਿ ਕਮਾਈ ॥ | ਸੁਰਤੀਂ |
ਸਭ ਕੀਮਤਿ ਮਿਲਿ, ਕੀਮਤਿ ਪਾਈ ॥ | |
ਗਿਆਨੀ, ਧਿਆਨੀ, ਗੁਰ ਗੁਰਹਾਈ ॥ | |
ਕਹਣੁ ਨ ਜਾਈ, ਤੇਰੀ ਤਿਲੁ ਵਡਿਆਈ ॥੨॥ | |
ਸਭਿ ਸਤ, ਸਭਿ ਤਪ, ਸਭਿ ਚੰਗਿਆਈਆ ॥ | ਚੰਗਿਆਈਆਂ |
ਸਿਧਾ ਪੁਰਖਾ ਕੀਆ ਵਡਿਆਈਆ ॥ | ਸਿਧਾਂ, ਪੁਰਖਾਂ, ਕੀਆਂ, ਵਡਿਆਈਆਂ |
ਤੁਧੁ ਵਿਣੁ, ਸਿਧੀ ਕਿਨੈ ਨ ਪਾਈਆ ॥ | |
ਕਰਮਿ ਮਿਲੈ, ਨਾਹੀ ਠਾਕਿ ਰਹਾਈਆ ॥੩॥ | ਨਾਹੀਂ |
ਆਖਣ ਵਾਲਾ ਕਿਆ ਵੇਚਾਰਾ ॥ | |
ਸਿਫਤੀ ਭਰੇ ਤੇਰੇ ਭੰਡਾਰਾ ॥ | ਸਿਫਤੀਂ |
ਜਿਸੁ ਤੂ ਦੇਹਿ, ਤਿਸੈ ਕਿਆ ਚਾਰਾ ॥ | ਤੂੰ, ਦੇਹਂ |
ਨਾਨਕ, ਸਚੁ ਸਵਾਰਣਹਾਰਾ ॥੪॥੨॥ | ਸੱਚ |
ਆਸਾ ਮਹਲਾ ੧ ॥ | |
ਆਖਾ ਜੀਵਾ, ਵਿਸਰੈ ਮਰਿ ਜਾਉ ॥ | ਆਖਾਂ, ਜੀਵਾਂ, ਜਾਉਂ |
ਆਖਣਿ ਅਉਖਾ, ਸਾਚਾ ਨਾਉ ॥ | ਨਾਉਂ |
ਸਾਚੇ ਨਾਮ ਕੀ, ਲਾਗੈ ਭੂਖ ॥ | |
ਉਤੁ ਭੂਖੈ ਖਾਇ, ਚਲੀਅਹਿ ਦੂਖ ॥੧॥ | ਚਲੀਅਹਿਂ |
ਸੋ ਕਿਉ ਵਿਸਰੈ, ਮੇਰੀ ਮਾਇ ॥ | ਕਿਉਂ |
ਸਾਚਾ ਸਾਹਿਬੁ, ਸਾਚੈ ਨਾਇ ॥੧॥ ਰਹਾਉ ॥ | ਨਾਇਂ |
ਸਾਚੇ ਨਾਮ ਕੀ ਤਿਲੁ ਵਡਿਆਈ ॥ | |
ਆਖਿ ਥਕੇ, ਕੀਮਤਿ ਨਹੀ ਪਾਈ ॥ | ਥੱਕੇ, ਨਹੀਂ |
ਜੇ ਸਭਿ ਮਿਲਿ ਕੈ ਆਖਣ ਪਾਹਿ ॥ | ਪਾਹਿਂ |
ਵਡਾ ਨ ਹੋਵੈ, ਘਾਟਿ ਨ ਜਾਇ ॥੨॥ | |
ਨਾ ਓਹੁ ਮਰੈ, ਨ ਹੋਵੈ ਸੋਗੁ ॥ | ਓਹ |
ਦੇਦਾ ਰਹੈ, ਨ ਚੂਕੈ ਭੋਗੁ ॥ | ਦੇਂਦਾ |
ਗੁਣੁ ਏਹੋ, ਹੋਰੁ ਨਾਹੀ ਕੋਇ ॥ | ਨਾਹੀਂ |
ਨਾ ਕੋ ਹੋਆ, ਨਾ ਕੋ ਹੋਇ ॥੩॥ | |
ਜੇਵਡੁ ਆਪਿ, ਤੇਵਡ ਤੇਰੀ ਦਾਤਿ ॥ | |
ਜਿਨਿ ਦਿਨੁ ਕਰਿ ਕੈ, ਕੀਤੀ ਰਾਤਿ ॥ | |
ਖਸਮੁ ਵਿਸਾਰਹਿ, ਤੇ ਕਮਜਾਤਿ ॥ | ਵਿਸਾਰਹਿਂ, ਕਮਜ਼ਾਤ |
ਨਾਨਕ, ਨਾਵੈ ਬਾਝੁ ਸਨਾਤਿ ॥੪॥੩॥ | ਨਾਵੈਂ |
ਰਾਗੁ ਗੂਜਰੀ ਮਹਲਾ ੪ ॥ | |
ਹਰਿ ਕੇ ਜਨ, ਸਤਿਗੁਰ, ਸਤਪੁਰਖਾ, ਬਿਨਉ ਕਰਉ ਗੁਰ ਪਾਸਿ ॥ | ਬਿਨਉਂ, ਕਰਉਂ |
ਹਮ ਕੀਰੇ ਕਿਰਮ, ਸਤਿਗੁਰ ਸਰਣਾਈ, ਕਰਿ ਦਇਆ, ਨਾਮੁ ਪਰਗਾਸਿ ॥੧॥ | ਸ਼ਰਣਾਈ |
ਮੇਰੇ ਮੀਤ ਗੁਰਦੇਵ, ਮੋ ਕਉ ਰਾਮ ਨਾਮੁ ਪਰਗਾਸਿ ॥ | |
ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ, ਹਰਿ ਕੀਰਤਿ, ਹਮਰੀ ਰਹਰਾਸਿ ॥੧॥ ਰਹਾਉ ॥ | |
ਹਰਿ ਜਨ ਕੇ ਵਡ ਭਾਗ ਵਡੇਰੇ, ਜਿਨ ਹਰਿ ਹਰਿ ਸਰਧਾ ਹਰਿ ਪਿਆਸ ॥ | ਜਿਨ੍ਹ, ਸ਼ਰਧਾ |
ਹਰਿ ਹਰਿ ਨਾਮੁ ਮਿਲੈ, ਤ੍ਰਿਪਤਾਸਹਿ, ਮਿਲਿ ਸੰਗਤਿ, ਗੁਣ ਪਰਗਾਸਿ ॥੨॥ | ਤ੍ਰਿਪਤਾਸਹਿਂ |
ਜਿਨ, ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ, ਤੇ ਭਾਗਹੀਣ, ਜਮ ਪਾਸਿ ॥ | |
ਜੋ, ਸਤਿਗੁਰ ਸਰਣਿ, ਸੰਗਤਿ ਨਹੀ ਆਏ, ਧ੍ਰਿਗੁ ਜੀਵੇ, ਧ੍ਰਿਗੁ ਜੀਵਾਸਿ ॥੩॥ | ਸ਼ਰਣਿ, ਨਹੀਂ |
ਜਿਨ ਹਰਿ ਜਨ, ਸਤਿਗੁਰ ਸੰਗਤਿ ਪਾਈ, ਤਿਨ, ਧੁਰਿ ਮਸਤਕਿ ਲਿਖਿਆ ਲਿਖਾਸਿ ॥ | |
ਧਨੁ ਧੰਨੁ ਸਤਸੰਗਤਿ, ਜਿਤੁ ਹਰਿ ਰਸੁ ਪਾਇਆ, ਮਿਲਿ ਜਨ ਨਾਨਕ, ਨਾਮੁ ਪਰਗਾਸਿ ॥੪॥੪॥ | |
ਰਾਗੁ ਗੂਜਰੀ ਮਹਲਾ ੫ ॥ | |
ਕਾਹੇ, ਰੇ ਮਨ, ਚਿਤਵਹਿ ਉਦਮੁ, ਜਾ, ਆਹਰਿ ਹਰਿ ਜੀਉ ਪਰਿਆ ॥ | ਚਿਤਵਹਿਂ, ਜਾਂ |
ਸੈਲ ਪਥਰ ਮਹਿ ਜੰਤ ਉਪਾਏ, ਤਾ ਕਾ ਰਿਜਕੁ, ਆਗੈ ਕਰਿ ਧਰਿਆ ॥੧॥ | ਰਿਜ਼ਕੁ |
ਮੇਰੇ ਮਾਧਉ ਜੀ, ਸਤਸੰਗਤਿ ਮਿਲੇ, ਸੁ ਤਰਿਆ ॥ | |
ਗੁਰ ਪਰਸਾਦਿ, ਪਰਮ ਪਦੁ ਪਾਇਆ, ਸੂਕੇ ਕਾਸਟ ਹਰਿਆ ॥੧॥ ਰਹਾਉ ॥ | ਕਾਸ਼ਟ |
ਜਨਨਿ, ਪਿਤਾ, ਲੋਕ, ਸੁਤ, ਬਨਿਤਾ, ਕੋਇ ਨ ਕਿਸ ਕੀ ਧਰਿਆ ॥ | |
ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ, ਕਾਹੇ ਮਨ, ਭਉ ਕਰਿਆ ॥੨॥ | ਰਿਜ਼ਕੁ |
ਊਡੇ ਊਡਿ ਆਵੈ ਸੈ ਕੋਸਾ, ਤਿਸੁ ਪਾਛੈ ਬਚਰੇ ਛਰਿਆ ॥ | |
ਤਿਨ ਕਵਣੁ ਖਲਾਵੈ, ਕਵਣੁ ਚੁਗਾਵੈ, ਮਨ ਮਹਿ, ਸਿਮਰਨੁ ਕਰਿਆ ॥੩॥ | |
ਸਭਿ ਨਿਧਾਨ, ਦਸ ਅਸਟ ਸਿਧਾਨ, ਠਾਕੁਰ ਕਰ ਤਲ ਧਰਿਆ ॥ | ਅਸ਼ਟ |
ਜਨ ਨਾਨਕ, ਬਲਿ ਬਲਿ, ਸਦ ਬਲਿ ਜਾਈਐ, ਤੇਰਾ ਅੰਤੁ ਨ ਪਾਰਾਵਰਿਆ ॥੪॥੫॥ | |
ਰਾਗੁ ਆਸਾ, ਮਹਲਾ ੪, ਸੋ ਪੁਰਖੁ | |
ੴ ਸਤਿ ਗੁਰਪ੍ਰਸਾਦਿ ॥ | |
ਸੋ ਪੁਰਖੁ ਨਿਰੰਜਨੁ, ਹਰਿ ਪੁਰਖੁ ਨਿਰੰਜਨੁ, ਹਰਿ ਅਗਮਾ ਅਗਮ ਅਪਾਰਾ ॥ | |
ਸਭਿ ਧਿਆਵਹਿ, ਸਭਿ ਧਿਆਵਹਿ ਤੁਧੁ ਜੀ, ਹਰਿ ਸਚੇ ਸਿਰਜਣਹਾਰਾ ॥ | ਧਿਆਵਹਿਂ |
ਸਭਿ ਜੀਅ ਤੁਮਾਰੇ ਜੀ, ਤੂੰ ਜੀਆ ਕਾ ਦਾਤਾਰਾ ॥ | ਤੁਮ੍ਹਾਰੇ, ਜੀਆਂ |
ਹਰਿ ਧਿਆਵਹੁ ਸੰਤਹੁ ਜੀ, ਸਭਿ ਦੂਖ ਵਿਸਾਰਣਹਾਰਾ ॥ | |
ਹਰਿ ਆਪੇ ਠਾਕੁਰੁ, ਹਰਿ ਆਪੇ ਸੇਵਕੁ ਜੀ, ਕਿਆ, ਨਾਨਕ, ਜੰਤ ਵਿਚਾਰਾ ॥੧॥ | |
ਤੂੰ ਘਟ ਘਟ ਅੰਤਰਿ, ਸਰਬ ਨਿਰੰਤਰਿ ਜੀ, ਹਰਿ ਏਕੋ ਪੁਰਖੁ ਸਮਾਣਾ ॥ | |
ਇਕਿ ਦਾਤੇ, ਇਕਿ ਭੇਖਾਰੀ ਜੀ, ਸਭਿ ਤੇਰੇ ਚੋਜ ਵਿਡਾਣਾ ॥ | |
ਤੂੰ ਆਪੇ ਦਾਤਾ, ਆਪੇ ਭੁਗਤਾ ਜੀ, ਹਉ, ਤੁਧੁ ਬਿਨੁ ਅਵਰੁ ਨ ਜਾਣਾ ॥ | ਹਉਂ |
ਤੂੰ ਪਾਰਬ੍ਰਹਮੁ, ਬੇਅੰਤੁ ਬੇਅੰਤੁ ਜੀ, ਤੇਰੇ ਕਿਆ ਗੁਣ ਆਖਿ ਵਖਾਣਾ ॥ | ਵਖਾਣਾਂ |
ਜੋ ਸੇਵਹਿ, ਜੋ ਸੇਵਹਿ ਤੁਧੁ ਜੀ, ਜਨੁ ਨਾਨਕੁ ਤਿਨ ਕੁਰਬਾਣਾ ॥੨॥ | ਸੇਵਹਿਂ |
ਹਰਿ ਧਿਆਵਹਿ, ਹਰਿ ਧਿਆਵਹਿ ਤੁਧੁ ਜੀ, ਸੇ ਜਨ ਜੁਗ ਮਹਿ ਸੁਖਵਾਸੀ ॥ | ਧਿਆਵਹਿਂ |
ਸੇ ਮੁਕਤੁ, ਸੇ ਮੁਕਤੁ ਭਏ, ਜਿਨ ਹਰਿ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ ॥ | ਫਾਂਸੀ |
ਜਿਨ ਨਿਰਭਉ, ਜਿਨ ਹਰਿ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭੁ ਗਵਾਸੀ ॥ | |
ਜਿਨ ਸੇਵਿਆ, ਜਿਨ ਸੇਵਿਆ ਮੇਰਾ ਹਰਿ ਜੀ, ਤੇ ਹਰਿ ਹਰਿ ਰੂਪਿ ਸਮਾਸੀ ॥ | |
ਸੇ ਧੰਨੁ, ਸੇ ਧੰਨੁ, ਜਿਨ ਹਰਿ ਧਿਆਇਆ ਜੀ, ਜਨੁ ਨਾਨਕੁ, ਤਿਨ ਬਲਿ ਜਾਸੀ ॥੩॥ | |
ਤੇਰੀ ਭਗਤਿ, ਤੇਰੀ ਭਗਤਿ ਭੰਡਾਰ ਜੀ, ਭਰੇ ਬਿਅੰਤ ਬੇਅੰਤਾ ॥ | |
ਤੇਰੇ ਭਗਤ, ਤੇਰੇ ਭਗਤ ਸਲਾਹਨਿ ਤੁਧੁ ਜੀ, ਹਰਿ ਅਨਿਕ ਅਨੇਕ ਅਨੰਤਾ ॥ | |
ਤੇਰੀ ਅਨਿਕ, ਤੇਰੀ ਅਨਿਕ ਕਰਹਿ ਹਰਿ ਪੂਜਾ ਜੀ, ਤਪੁ ਤਾਪਹਿ, ਜਪਹਿ ਬੇਅੰਤਾ ॥ | ਕਰਹਿਂ, ਤਾਪਹਿਂ, ਜਪਹਿਂ |
ਤੇਰੇ ਅਨੇਕ, ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ, ਕਰਿ ਕਿਰਿਆ, ਖਟੁ ਕਰਮ ਕਰੰਤਾ ॥ | ਪੜਹਿਂ, ਸ਼ਾਸਤ |
ਸੇ ਭਗਤ, ਸੇ ਭਗਤ ਭਲੇ, ਜਨ ਨਾਨਕ ਜੀ, ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥ | ਭਾਵਹਿਂ |
ਤੂੰ ਆਦਿ ਪੁਰਖੁ, ਅਪਰੰਪਰੁ, ਕਰਤਾ ਜੀ, ਤੁਧੁ ਜੇਵਡੁ, ਅਵਰੁ ਨ ਕੋਈ ॥ | |
ਤੂੰ ਜੁਗੁ ਜੁਗੁ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲੁ ਕਰਤਾ ਸੋਈ ॥ | |
ਤੁਧੁ ਆਪੇ ਭਾਵੈ, ਸੋਈ ਵਰਤੈ ਜੀ, ਤੂੰ ਆਪੇ ਕਰਹਿ, ਸੁ ਹੋਈ ॥ | ਕਰਹਿਂ |
ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ, ਤੁਧੁ ਆਪੇ ਸਿਰਜਿ, ਸਭ ਗੋਈ ॥ | ਸ੍ਰਿਸ਼ਟਿ |
ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ, ਜੋ ਸਭਸੈ ਕਾ ਜਾਣੋਈ ॥੫॥੧॥ | |
ਆਸਾ ਮਹਲਾ ੪ ॥ | |
ਤੂੰ ਕਰਤਾ ਸਚਿਆਰੁ, ਮੈਡਾ ਸਾਂਈ ॥ | ਮੈਂਡਾ |
ਜੋ ਤਉ ਭਾਵੈ, ਸੋਈ ਥੀਸੀ, ਜੋ ਤੂੰ ਦੇਹਿ, ਸੋਈ ਹਉ ਪਾਈ ॥੧॥ ਰਹਾਉ ॥ | ਦੇਹਂ, ਹਉਂ, ਪਾਈਂ |
ਸਭ ਤੇਰੀ, ਤੂੰ ਸਭਨੀ ਧਿਆਇਆ ॥ | |
ਜਿਸ ਨੋ ਕ੍ਰਿਪਾ ਕਰਹਿ, ਤਿਨਿ ਨਾਮ ਰਤਨੁ ਪਾਇਆ ॥ | ਕਰਹਿਂ |
ਗੁਰਮੁਖਿ ਲਾਧਾ, ਮਨਮੁਖਿ ਗਵਾਇਆ ॥ | |
ਤੁਧੁ ਆਪਿ ਵਿਛੋੜਿਆ, ਆਪਿ ਮਿਲਾਇਆ ॥੧॥ | |
ਤੂੰ ਦਰੀਆਉ, ਸਭ ਤੁਝ ਹੀ ਮਾਹਿ ॥ | ਮਾਹਿਂ |
ਤੁਝ ਬਿਨੁ, ਦੂਜਾ ਕੋਈ ਨਾਹਿ ॥ | ਨਾਹਿਂ |
ਜੀਅ ਜੰਤ ਸਭਿ, ਤੇਰਾ ਖੇਲੁ ॥ | |
ਵਿਜੋਗਿ ਮਿਲਿ ਵਿਛੁੜਿਆ, ਸੰਜੋਗੀ ਮੇਲੁ ॥੨॥ | |
ਜਿਸ ਨੋ ਤੂ ਜਾਣਾਇਹਿ, ਸੋਈ ਜਨੁ ਜਾਣੈ ॥ | ਜਾਣਾਇਹਿਂ |
ਹਰਿ ਗੁਣ ਸਦ ਹੀ ਆਖਿ ਵਖਾਣੈ ॥ | |
ਜਿਨਿ ਹਰਿ ਸੇਵਿਆ, ਤਿਨਿ ਸੁਖੁ ਪਾਇਆ ॥ | |
ਸਹਜੇ ਹੀ, ਹਰਿ ਨਾਮਿ ਸਮਾਇਆ ॥੩॥ | |
ਤੂ ਆਪੇ ਕਰਤਾ, ਤੇਰਾ ਕੀਆ ਸਭੁ ਹੋਇ ॥ | |
ਤੁਧੁ ਬਿਨੁ, ਦੂਜਾ ਅਵਰੁ ਨ ਕੋਇ ॥ | |
ਤੂ ਕਰਿ ਕਰਿ ਵੇਖਹਿ, ਜਾਣਹਿ ਸੋਇ ॥ | ਵੇਖਹਿਂ, ਜਾਣਹਿਂ |
ਜਨ ਨਾਨਕ, ਗੁਰਮੁਖਿ ਪਰਗਟੁ ਹੋਇ ॥੪॥੨॥ | |
ਆਸਾ ਮਹਲਾ ੧ ॥ | |
ਤਿਤੁ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕੁ ਤਿਨਹਿ ਕੀਆ ॥ | ਤਿਨਹਿਂ |
ਪੰਕਜੁ ਮੋਹ, ਪਗੁ ਨਹੀ ਚਾਲੈ, ਹਮ ਦੇਖਾ ਤਹ ਡੂਬੀਅਲੇ ॥੧॥ | ਤਹਂ |
ਮਨ, ਏਕੁ ਨ ਚੇਤਸਿ, ਮੂੜ ਮਨਾ ॥ | |
ਹਰਿ ਬਿਸਰਤ, ਤੇਰੇ ਗੁਣ ਗਲਿਆ ॥੧॥ ਰਹਾਉ ॥ | |
ਨਾ ਹਉ ਜਤੀ ਸਤੀ, ਨਹੀ ਪੜਿਆ, ਮੂਰਖ ਮੁਗਧਾ ਜਨਮੁ ਭਇਆ ॥ | ਹਉਂ |
ਪ੍ਰਣਵਤਿ ਨਾਨਕ, ਤਿਨ ਕੀ ਸਰਣਾ, ਜਿਨ ਤੂ ਨਾਹੀ ਵੀਸਰਿਆ ॥੨॥੩॥ | ਸ਼ਰਣਾ, ਨਾਹੀਂ |
ਆਸਾ ਮਹਲਾ ੫ ॥ | |
ਭਈ ਪਰਾਪਤਿ ਮਾਨੁਖ ਦੇਹੁਰੀਆ ॥ | |
ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ ॥ | |
ਅਵਰਿ ਕਾਜ, ਤੇਰੈ ਕਿਤੈ ਨ ਕਾਮ ॥ | |
ਮਿਲੁ ਸਾਧਸੰਗਤਿ, ਭਜੁ ਕੇਵਲ ਨਾਮ ॥੧॥ | |
ਸਰੰਜਾਮਿ ਲਾਗੁ, ਭਵਜਲ ਤਰਨ ਕੈ ॥ | |
ਜਨਮੁ ਬ੍ਰਿਥਾ ਜਾਤ, ਰੰਗਿ ਮਾਇਆ ਕੈ ॥੧॥ ਰਹਾਉ ॥ | |
ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ | |
ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥ | |
ਕਹੁ ਨਾਨਕ, ਹਮ ਨੀਚ ਕਰੰਮਾ ॥ | |
ਸਰਣਿ ਪਰੇ ਕੀ, ਰਾਖਹੁ ਸਰਮਾ ॥੨॥੪॥ | ਸ਼ਰਣਿ, ਸ਼ਰਮਾ |
ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥ | |
ਪਾਤਿਸ਼ਾਹੀ ੧੦ ॥ | |
ਕਬਿਯੋ ਬਾਚ ਬੇਨਤੀ ॥ | |
ਚੌਪਈ ॥ | |
ਹਮਰੀ ਕਰੋ, ਹਾਥ ਦੈ ਰੱਛਾ ॥ | |
ਪੂਰਨ ਹੋਇ, ਚਿਤ ਕੀ ਇੱਛਾ ॥ | |
ਤਵ ਚਰਨਨ, ਮਨ ਰਹੈ ਹਮਾਰਾ ॥ | |
ਅਪਨਾ ਜਾਨ, ਕਰੋ ਪ੍ਰਤਿਪਾਰਾ ॥੩੭੭॥ | |
ਹਮਰੇ ਦੁਸਟ ਸਭੈ, ਤੁਮ ਘਾਵਹੁ ॥ | ਦੁਸ਼ਟ |
ਆਪੁ ਹਾਥ ਦੈ, ਮੋਹਿ ਬਚਾਵਹੁ ॥ | |
ਸੁਖੀ ਬਸੈ, ਮੋਰੋ ਪਰਿਵਾਰਾ ॥ | |
ਸੇਵਕ ਸਿੱਖ ਸਭੈ, ਕਰਤਾਰਾ ॥੩੭੮॥ | |
ਮੋ ਰੱਛਾ, ਨਿਜ ਕਰ ਦੈ ਕਰਿਯੈ ॥ | ਕਰੀਐ |
ਸਭ ਬੈਰਨ ਕੋ, ਆਜ ਸੰਘਰਿਯੈ ॥ | ਸੰਘਰੀਐ |
ਪੂਰਨ ਹੋਇ, ਹਮਾਰੀ ਆਸਾ ॥ | |
ਤੋਰ ਭਜਨ ਕੀ, ਰਹੈ ਪਿਆਸਾ ॥੩੭੯॥ | |
ਤੁਮਹਿ ਛਾਡਿ, ਕੋਈ ਅਵਰ, ਨ ਧਿਯਾਊਂ ॥ | |
ਜੋ ਬਰ ਚਹੋਂ, ਸੁ ਤੁਮ ਤੇ ਪਾਊਂ ॥ | |
ਸੇਵਕ ਸਿੱਖ ਹਮਾਰੇ, ਤਾਰੀਅਹਿ ॥ | ਤਾਰੀਅਹਿਂ |
ਚੁਨਿ ਚੁਨਿ ਸਤ੍ਰ ਹਮਾਰੇ, ਮਾਰੀਅਹਿ ॥੩੮੦॥ | ਸ਼ਤ੍ਰ, ਮਾਰੀਅਹਿਂ |
ਆਪ ਹਾਥ ਦੈ, ਮੁਝੈ ਉਬਰਿਯੈ ॥ | ਉਬਰੀਐ |
ਮਰਨ ਕਾਲ ਕਾ ਤ੍ਰਾਸ ਨਿਵਰਿਯੈ ॥ | ਨਿਵਰੀਐ |
ਹੂਜੋ ਸਦਾ ਹਮਾਰੇ ਪੱਛਾ ॥ | |
ਸ੍ਰੀ ਅਸਿਧੁਜ ਜੂ, ਕਰਿਯਹੁ ਰੱਛਾ ॥੩੮੧॥ | ਕਰੀਅਹੁ |
ਰਾਖਿ ਲੇਹੁ ਮੁਹਿ, ਰਾਖਨਹਾਰੇ ॥ | |
ਸਾਹਿਬ, ਸੰਤ ਸਹਾਇ, ਪਿਯਾਰੇ ॥ | |
ਦੀਨ ਬੰਧੁ, ਦੁਸਟਨ ਕੇ ਹੰਤਾ ॥ | ਦੁਸ਼ਟਨ |
ਤੁਮ ਹੋ, ਪੁਰੀ ਚਤੁਰ ਦਸ ਕੰਤਾ ॥੩੮੨॥ | ਪੁਰੀਂ |
ਕਾਲ ਪਾਇ, ਬ੍ਰਹਮਾ ਬਪੁ ਧਰਾ ॥ | |
ਕਾਲ ਪਾਇ, ਸਿਵਜੂ ਅਵਤਰਾ ॥ | ਸ਼ਿਵਜੂ |
ਕਾਲ ਪਾਇ, ਕਰ ਬਿਸਨੁ ਪ੍ਰਕਾਸਾ ॥ | ਬਿਸ਼ਨ, ਪ੍ਰਕਾਸ਼ਾ |
ਸਕਲ ਕਾਲ ਕਾ, ਕੀਆ ਤਮਾਸਾ ॥੩੮੩॥ | ਤਮਾਸ਼ਾ |
ਜਵਨ ਕਾਲ, ਜੋਗੀ ਸਿਵ ਕੀਓ ॥ | ਸ਼ਿਵ |
ਬੇਦ ਰਾਜ ਬ੍ਰਹਮਾ ਜੂ ਥੀਓ ॥ | |
ਜਵਨ ਕਾਲ, ਸਭ ਲੋਕ ਸਵਾਰਾ ॥ | |
ਨਮਸਕਾਰ ਹੈ ਤਾਹਿ, ਹਮਾਰਾ ॥੩੮੪॥ | ਤਾਹਿਂ |
ਜਵਨ ਕਾਲ, ਸਭ ਜਗਤ ਬਨਾਯੋ ॥ | ਬਨਾਇਓ |
ਦੇਵ ਦੈਤ ਜੱਛਨ ਉਪਜਾਯੋ ॥ | ਦੈਂਤ, ਉਪਜਾਇਓ |
ਆਦਿ ਅੰਤਿ, ਏਕੈ ਅਵਤਾਰਾ ॥ | |
ਸੋਈ ਗੁਰੂ ਸਮਝਿਯਹੁ, ਹਮਾਰਾ ॥੩੮੫॥ | ਸਮਝੀਅਹੁ |
ਨਮਸਕਾਰ, ਤਿਸ ਹੀ ਕੋ ਹਮਾਰੀ ॥ | |
ਸਕਲ ਪ੍ਰਜਾ, ਜਿਨ ਆਪ ਸਵਾਰੀ ॥ | |
ਸਿਵਕਨ ਕੋ, ਸਿਵਗੁਨ ਸੁਖ ਦੀਓ ॥ | ਸ਼ਿਵਗੁਨ |
ਸਤ੍ਰੁੱਨ ਕੋ, ਪਲ ਮੋ ਬਧ ਕੀਓ ॥੩੮੬॥ | ਸ਼ੱਤ੍ਰਨ |
ਘਟ ਘਟ ਕੇ, ਅੰਤਰ ਕੀ ਜਾਨਤ ॥ | |
ਭਲੇ ਬੁਰੇ ਕੀ ਪੀਰ ਪਛਾਨਤ ॥ | |
ਚੀਟੀ ਤੇ ਕੁੰਚਰ ਅਸਥੂਲਾ ॥ | ਚੀਂਟੀ |
ਸਭ ਪਰ, ਕ੍ਰਿਪਾਦ੍ਰਿਸਟਿ ਕਰ, ਫੂਲਾ ॥੩੮੭॥ | ਦ੍ਰਿਸ਼ਟਿ |
ਸੰਤਨ ਦੁਖ ਪਾਏ ਤੇ, ਦੁਖੀ ॥ | |
ਸੁਖ ਪਾਏ ਸਾਧੁਨ ਕੇ, ਸੁਖੀ ॥ | |
ਏਕ ਏਕ ਕੀ ਪੀਰ ਪਛਾਨੈਂ ॥ | |
ਘਟ ਘਟ ਕੇ, ਪਟ ਪਟ ਕੀ ਜਾਨੈਂ ॥੩੮੮॥ | |
ਜਬ ਉਦਕਰਖ ਕਰਾ ਕਰਤਾਰਾ ॥ | |
ਪ੍ਰਜਾ ਧਰਤ ਤਬ, ਦੇਹ ਅਪਾਰਾ ॥ | |
ਜਬ ਆਕਰਖ ਕਰਤ ਹੋ, ਕਬਹੂੰ ॥ | |
ਤੁਮ ਮੈ ਮਿਲਤ, ਦੇਹ ਧਰ ਸਭਹੂੰ ॥੩੮੯॥ | |
ਜੇਤੇ ਬਦਨ ਸ੍ਰਿਸਟਿ ਸਭ ਧਾਰੈ ॥ | ਸ੍ਰਿਸ਼ਟਿ |
ਆਪੁ ਆਪਨੀ ਬੂਝ ਉਚਾਰੈ ॥ | |
ਤੁਮ ਸਭਹੀ ਤੇ ਰਹਤ ਨਿਰਾਲਮ ॥ | |
ਜਾਨਤ ਬੇਦ ਭੇਦ ਅਰ ਆਲਮ ॥੩੯੦॥ | |
ਨਿਰੰਕਾਰ, ਨ੍ਰਿਬਿਕਾਰ, ਨਿਰਲੰਭ ॥ | |
ਆਦਿ, ਅਨੀਲ, ਅਨਾਦਿ, ਅਸੰਭ ॥ | |
ਤਾਕਾ, ਮੂੜ੍ਹ ਉਚਾਰਤ ਭੇਦਾ ॥ | |
ਜਾ ਕੋ ਭੇਵ, ਨ ਪਾਵਤ ਬੇਦਾ ॥੩੯੧॥ | |
ਤਾ ਕੋ ਕਰਿ ਪਾਹਨ ਅਨੁਮਾਨਤ ॥ | |
ਮਹਾ ਮੂੜ੍ਹ, ਕਛੁ ਭੇਦ ਨ ਜਾਨਤ ॥ | |
ਮਹਾਦੇਵ ਕੋ ਕਹਤ ਸਦਾ ਸਿਵ ॥ | ਸ਼ਿਵ |
ਨਿਰੰਕਾਰ ਕਾ, ਚੀਨਤ ਨਹਿ ਭਿਵ ॥੩੯੨॥ | |
ਆਪੁ ਆਪਨੀ ਬੁਧਿ ਹੈ ਜੇਤੀ ॥ | |
ਬਰਨਤ ਭਿੰਨ ਭਿੰਨ ਤੁਹਿ ਤੇਤੀ ॥ | |
ਤੁਮਰਾ, ਲਖਾ ਨ ਜਾਇ ਪਸਾਰਾ ॥ | |
ਕਿਹ ਬਿਧਿ ਸਜਾ ਪ੍ਰਥਮ, ਸੰਸਾਰਾ ॥੩੯੩॥ | |
ਏਕੈ ਰੂਪ, ਅਨੂਪ ਸਰੂਪਾ ॥ | |
ਰੰਕ ਭਯੋ, ਰਾਵ, ਕਹੀ ਭੂਪਾ ॥ | ਭਇਓ, ਕਹੀਂ |
ਅੰਡਜ, ਜੇਰਜ, ਸੇਤਜ, ਕੀਨੀ ॥ | |
ਉਤਭੁਜ ਖਾਨਿ, ਬਹੁਰ ਰਚਿ ਦੀਨੀ ॥੩੯੪॥ | |
ਕਹੂੰ, ਫੂਲ ਰਾਜਾ ਹ੍ਵੈ ਬੈਠਾ ॥ | |
ਕਹੂੰ, ਸਿਮਟਿ ਭ੍ਯਿੋ ਸੰਕਰ ਇਕੈਠਾ ॥ | ਸ਼ੰਕਰ |
ਸਗਰੀ ਸ੍ਰਿਸਟਿ ਦਿਖਾਇ ਅਚੰਭਵ ॥ | ਸ੍ਰਿਸ਼ਟਿ |
ਆਦਿ ਜੁਗਾਦਿ, ਸਰੂਪ ਸੁਯੰਭਵ ॥੩੯੫॥ | |
ਅਬ, ਰੱਛਾ ਮੇਰੀ, ਤੁਮ ਕਰੋ ॥ | |
ਸਿੱਖ ਉਬਾਰਿ, ਅਸਿੱਖ ਸੰਘਰੋ ॥ | |
ਦੁਸ਼ਟ ਜਿਤੇ ਉਠਵਤ ਉਤਪਾਤਾ ॥ | |
ਸਕਲ ਮਲੇਛ, ਕਰੋ ਰਣ ਘਾਤਾ ॥੩੯੬॥ | |
ਜੇ, ਅਸਿਧੁਜ, ਤਵ ਸਰਨੀ ਪਰੇ ॥ | ਸ਼ਰਨੀ |
ਤਿਨ ਕੇ ਦੁਸ਼ਟ, ਦੁਖਿਤ ਹ੍ਵੈ ਮਰੇ ॥ | |
ਪੁਰਖ ਜਵਨ, ਪਗ ਪਰੇ ਤਿਹਾਰੇ ॥ | |
ਤਿਨ ਕੇ, ਤੁਮ, ਸੰਕਟ ਸਭ ਟਾਰੇ ॥੩੯੭॥ | |
ਜੋ, ਕਲਿ ਕੋ, ਇਕ ਬਾਰ ਧਿਐਹੈ ॥ | |
ਤਾ ਕੇ, ਕਾਲ ਨਿਕਟਿ ਨਹਿ ਐਹੈ ॥ | |
ਰੱਛਾ ਹੋਇ ਤਾਹਿ, ਸਭ ਕਾਲਾ ॥ | |
ਦੁਸਟ ਅਰਿਸਟ ਟਰੇਂ ਤਤਕਾਲਾ ॥੩੯੮॥ | ਦੁਸ਼ਟ, ਅਰਿਸ਼ਟ |
ਕ੍ਰਿਪਾ ਦ੍ਰਿਸਟਿ, ਤਨ ਜਾਹਿ ਨਿਹਰਿਹੋ ॥ | ਦ੍ਰਿਸ਼ਟਿ |
ਤਾਕੇ ਤਾਪ, ਤਨਕ ਮੋ ਹਰਿਹੋ ॥ | |
ਰਿੱਧਿ ਸਿੱਧਿ ਘਰ ਮੋ ਸਭ ਹੋਈ ॥ | |
ਦੁਸ਼ਟ ਛਾਹ ਛ੍ਵੈ ਸਕੈ ਨ ਕੋਈ ॥੩੯੯॥ | ਛਾਂਹ |
ਏਕ ਬਾਰ, ਜਿਨ, ਤੁਮੈ ਸੰਭਾਰਾ ॥ | |
ਕਾਲ ਫਾਸ ਤੇ, ਤਾਹਿ ਉਬਾਰਾ ॥ | ਫਾਂਸ |
ਜਿਨ ਨਰ, ਨਾਮ ਤਿਹਾਰੋ ਕਹਾ ॥ | |
ਦਾਰਿਦ, ਦੁਸਟ, ਦੋਖ ਤੇ ਰਹਾ ॥੪੦੦॥ | ਦੁਸ਼ਟ |
ਖੜਗ ਕੇਤ, ਮੈ ਸਰਣਿ ਤਿਹਾਰੀ ॥ | ਸ਼ਰਣਿ |
ਆਪ ਹਾਥ ਦੈ, ਲੇਹੁ ਉਬਾਰੀ ॥ | |
ਸਰਬ ਠੌਰ, ਮੋ ਹੋਹੁ ਸਹਾਈ ॥ | |
ਦੁਸਟ ਦੋਖ ਤੇ, ਲੇਹੁ ਬਚਾਈ ॥੪੦੧॥ | ਦੁਸ਼ਟ |
ਸ੍ਵੈਯਾ ॥ | |
ਪਾਇ ਗਹੇ ਜਬ ਤੇ ਤੁਮਰੇ, ਤਬ ਤੇ, ਕੋਊ ਆਂਖ ਤਰੇ ਨਹੀ ਆਨਯੋ ॥ | ਪਾਂਇ, ਆਨਿਓ |
ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੈਂ ਮਤ, ਏਕ ਨ ਮਾਨਯੋ ॥ | ਮਾਨਿਓ |
ਸਿੰਮ੍ਰਿਤਿ ਸਾਸਤ੍ਰ ਬੇਦ ਸਭੈ, ਬਹੁ ਭੇਦ ਕਹੈਂ, ਹਮ ਏਕ ਨ ਜਾਨਯੋ ॥ | ਸ਼ਾਸਤ੍ਰ, ਜਾਨਿਓ |
ਸ੍ਰੀ ਅਸਿਪਾਨ, ਕ੍ਰਿਪਾ ਤੁਮਰੀ ਕਰਿ, ਮੈ ਨ ਕਹਯੋ, ਸਭ ਤੋਹਿ ਬਖਾਨਯੋ ॥੮੬੩॥ | ਮੈਂ, ਕਹਿਓ, ਬਖਾਨਿਓ |
ਦੋਹਰਾ ॥ | |
ਸਗਲ ਦੁਆਰ ਕਉ ਛਾਡਿ ਕੈ, ਗਹਿਓ ਤੁਹਾਰੋ ਦੁਆਰ ॥ | |
ਬਾਂਹਿ ਗਹੇ ਕੀ ਲਾਜ ਅਸਿ, ਗੋਬਿੰਦ ਦਾਸ ਤੁਹਾਰ ॥੮੬੪॥ | ਬਾਂਹ |
ੴ ਸਤਿ ਗੁਰਪ੍ਰਸਾਦਿ॥ | ਇਕ ਓਅੰਕਾਰ |
ਰਾਮਕਲੀ, ਮਹਲਾ ੩, ਅਨੰਦੁ | |
ਅਨੰਦੁ ਭਇਆ ਮੇਰੀ ਮਾਏ, ਸਤਿਗੁਰੂ ਮੈ ਪਾਇਆ ॥ | ਮੈਂ |
ਸਤਿਗੁਰੁ ਤ ਪਾਇਆ ਸਹਜ ਸੇਤੀ, ਮਨਿ ਵਜੀਆ ਵਾਧਾਈਆ ॥ | ਵਜੀਆਂ, ਵਾਧਾਈਆਂ |
ਰਾਗ ਰਤਨ ਪਰਵਾਰ ਪਰੀਆ, ਸਬਦ ਗਾਵਣ ਆਈਆ ॥ | ਪਰੀਆਂ, ਸ਼ਬਦ, ਆਈਆਂ |
ਸਬਦੋ ਤ ਗਾਵਹੁ ਹਰੀ ਕੇਰਾ, ਮਨਿ ਜਿਨੀ ਵਸਾਇਆ ॥ | ਸ਼ਬਦੋ, ਜਿਨੀਂ |
ਕਹੈ ਨਾਨਕੁ, ਅਨੰਦੁ ਹੋਆ, ਸਤਿਗੁਰੂ ਮੈ ਪਾਇਆ ॥੧॥ | ਮੈਂ |
ਏ ਮਨ ਮੇਰਿਆ, ਤੂ ਸਦਾ ਰਹੁ ਹਰਿ ਨਾਲੇ ॥ | |
ਹਰਿ ਨਾਲਿ ਰਹੁ ਤੂ ਮੰਨ ਮੇਰੇ, ਦੂਖ ਸਭਿ ਵਿਸਾਰਣਾ ॥ | |
ਅੰਗੀਕਾਰੁ ਓਹੁ ਕਰੇ ਤੇਰਾ, ਕਾਰਜ ਸਭਿ ਸਵਾਰਣਾ ॥ | ਓਹ |
ਸਭਨਾ ਗਲਾ ਸਮਰਥੁ ਸੁਆਮੀ, ਸੋ ਕਿਉ ਮਨਹੁ ਵਿਸਾਰੇ ॥ | ਸਭਨਾਂ, ਗੱਲਾਂ, ਕਿਉਂ, ਮਨਹੁਂ, ਵਿਸਾਰੇਂ |
ਕਹੈ ਨਾਨਕੁ, ਮੰਨ ਮੇਰੇ, ਸਦਾ ਰਹੁ ਹਰਿ ਨਾਲੇ ॥੨॥ | |
ਸਾਚੇ ਸਾਹਿਬਾ, ਕਿਆ ਨਾਹੀ ਘਰਿ ਤੇਰੈ ॥ | ਨਾਹੀਂ |
ਘਰਿ ਤ ਤੇਰੈ ਸਭੁ ਕਿਛੁ ਹੈ, ਜਿਸੁ ਦੇਹਿ ਸੁ ਪਾਵਏ ॥ | ਦੇਹਂ |
ਸਦਾ ਸਿਫਤਿ ਸਲਾਹ ਤੇਰੀ, ਨਾਮੁ ਮਨਿ ਵਸਾਵਏ ॥ | |
ਨਾਮੁ ਜਿਨ ਕੈ ਮਨਿ ਵਸਿਆ, ਵਾਜੇ ਸਬਦ ਘਨੇਰੇ ॥ | ਸ਼ਬਦ |
ਕਹੈ ਨਾਨਕੁ, ਸਚੇ ਸਾਹਿਬ, ਕਿਆ ਨਾਹੀ ਘਰਿ ਤੇਰੈ ॥੩॥ | ਨਾਹੀਂ |
ਸਾਚਾ ਨਾਮੁ, ਮੇਰਾ ਆਧਾਰੋ ॥ | |
ਸਾਚੁ ਨਾਮੁ ਅਧਾਰੁ ਮੇਰਾ, ਜਿਨਿ ਭੁਖਾ ਸਭਿ ਗਵਾਈਆ ॥ | ਭੁਖਾਂ, ਗਵਾਈਆਂ |
ਕਰਿ ਸਾਂਤਿ ਸੁਖ, ਮਨਿ ਆਇ ਵਸਿਆ, ਜਿਨਿ ਇਛਾ ਸਭਿ ਪੁਜਾਈਆ ॥ | ਸ਼ਾਂਤਿ, ਇੱਛਾਂ, ਪੁਜਾਈਆਂ |
ਸਦਾ ਕੁਰਬਾਣੁ ਕੀਤਾ ਗੁਰੂ ਵਿਟਹੁ, ਜਿਸ ਦੀਆ ਏਹਿ ਵਡਿਆਈਆ ॥ | ਵਿਟਹੁਂ, ਦੀਆਂ, ਵਡਿਆਈਆਂ |
ਕਹੈ ਨਾਨਕੁ, ਸੁਣਹੁ ਸੰਤਹੁ, ਸਬਦਿ ਧਰਹੁ ਪਿਆਰੋ ॥ | ਸ਼ਬਦ |
ਸਾਚਾ ਨਾਮੁ, ਮੇਰਾ ਆਧਾਰੋ ॥੪॥ | |
ਵਾਜੇ ਪੰਚ ਸਬਦ, ਤਿਤੁ ਘਰਿ ਸਭਾਗੈ ॥ | ਸ਼ਬਦ |
ਘਰਿ ਸਭਾਗੈ ਸਬਦ ਵਾਜੇ, ਕਲਾ ਜਿਤੁ ਘਰਿ ਧਾਰੀਆ ॥ | ਸ਼ਬਦ |
ਪੰਚ ਦੂਤ ਤੁਧੁ ਵਸਿ ਕੀਤੇ, ਕਾਲੁ ਕੰਟਕੁ ਮਾਰਿਆ ॥ | |
ਧੁਰਿ ਕਰਮਿ ਪਾਇਆ ਤੁਧੁ ਜਿਨ ਕਉ, ਸਿ ਨਾਮਿ ਹਰਿ ਕੈ ਲਾਗੇ ॥ | |
ਕਹੈ ਨਾਨਕੁ, ਤਹ ਸੁਖੁ ਹੋਆ, ਤਿਤੁ ਘਰਿ ਅਨਹਦ ਵਾਜੇ ॥੫॥ | ਤਹਂ |
ਅਨਦੁ ਸੁਣਹੁ, ਵਡਭਾਗੀਹੋ, ਸਗਲ ਮਨੋਰਥ ਪੂਰੇ ॥ | ਅਨੰਦ |
ਪਾਰਬ੍ਰਹਮੁ ਪ੍ਰਭੁ ਪਾਇਆ, ਉਤਰੇ ਸਗਲ ਵਿਸੂਰੇ ॥ | |
ਦੂਖ ਰੋਗ ਸੰਤਾਪ ਉਤਰੇ, ਸੁਣੀ ਸਚੀ ਬਾਣੀ ॥ | |
ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ ॥ | ਸ-ਰਸੇ |
ਸੁਣਤੇ ਪੁਨੀਤ, ਕਹਤੇ ਪਵਿਤੁ, ਸਤਿਗੁਰੁ ਰਹਿਆ ਭਰਪੂਰੇ ॥ | |
ਬਿਨਵੰਤਿ ਨਾਨਕੁ, ਗੁਰ ਚਰਣ ਲਾਗੇ, ਵਾਜੇ ਅਨਹਦ ਤੂਰੇ ॥੪੦॥੧॥ | |
ਮੁੰਦਾਵਣੀ ਮਹਲਾ ੫ ॥ | |
ਥਾਲ ਵਿਚਿ, ਤਿੰਨਿ ਵਸਤੂ ਪਈਓ, ਸਤੁ ਸੰਤੋਖੁ ਵੀਚਾਰੋ ॥ | |
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ, ਜਿਸ ਕਾ ਸਭਸੁ ਅਧਾਰੋ ॥ | |
ਜੇ ਕੋ ਖਾਵੈ, ਜੇ ਕੋ ਭੁੰਚੈ, ਤਿਸ ਕਾ ਹੋਇ ਉਧਾਰੋ ॥ | |
ਏਹ ਵਸਤੁ ਤਜੀ ਨਹ ਜਾਈ, ਨਿਤ ਨਿਤ ਰਖੁ ਉਰਿ ਧਾਰੋ ॥ | |
ਤਮ ਸੰਸਾਰੁ, ਚਰਨ ਲਗਿ ਤਰੀਐ, ਸਭੁ ਨਾਨਕ ਬ੍ਰਹਮ ਪਸਾਰੋ ॥੧॥ | |
ਸਲੋਕ ਮਹਲਾ ੫ ॥ | |
ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗੁ ਕੀਤੋਈ ॥ | |
ਮੈ ਨਿਰਗੁਣਿਆਰੇ, ਕੋ ਗੁਣੁ ਨਾਹੀ, ਆਪੇ ਤਰਸੁ ਪਇਓਈ ॥ | ਮੈਂ, ਨਾਹੀਂ |
ਤਰਸੁ ਪਇਆ ਮਿਹਰਾਮਤਿ ਹੋਈ, ਸਤਿਗੁਰੁ ਸਜਣੁ ਮਿਲਿਆ ॥ | |
ਨਾਨਕ, ਨਾਮੁ ਮਿਲੈ ਤਾਂ ਜੀਵਾਂ, ਤਨੁ ਮਨੁ ਥੀਵੈ ਹਰਿਆ ॥੧॥ | |
ਪਉੜੀ ॥ | |
ਤਿਥੈ ਤੂ ਸਮਰਥੁ, ਜਿਥੈ ਕੋਇ ਨਾਹਿ ॥ | ਨਾਹਿਂ |
ਓਥੈ ਤੇਰੀ ਰਖ, ਅਗਨੀ ਉਦਰ ਮਾਹਿ ॥ | ਰੱਖ, ਮਾਹਿਂ |
ਸੁਣਿ ਕੈ ਜਮ ਕੇ ਦੂਤ, ਨਾਇ ਤੇਰੈ ਛਡਿ ਜਾਹਿ ॥ | ਨਾਂਇਂ, ਜਾਹਿਂ |
ਭਉਜਲੁ ਬਿਖਮੁ ਅਸਗਾਹੁ, ਗੁਰ ਸਬਦੀ ਪਾਰਿ ਪਾਹਿ ॥ | ਸ਼ਬਦੀ, ਪਾਹਿਂ |
ਜਿਨ ਕਉ ਲਗੀ ਪਿਆਸ, ਅੰਮ੍ਰਿਤੁ ਸੇਇ ਖਾਹਿ ॥ | ਖਾਹਿਂ |
ਕਲਿ ਮਹਿ ਏਹੋ ਪੁੰਨੁ, ਗੁਣ ਗੋਵਿੰਦ ਗਾਹਿ ॥ | ਗਾਹਿਂ |
ਸਭਸੈ ਨੋ ਕਿਰਪਾਲੁ, ਸਮ੍ਹ੍ਹਾਲੇ ਸਾਹਿ ਸਾਹਿ ॥ | |
ਬਿਰਥਾ ਕੋਇ ਨ ਜਾਇ, ਜਿ ਆਵੈ ਤੁਧੁ ਆਹਿ ॥੯॥ | |
ਸਲੋਕੁ ਮਃ ੫ ॥ | |
ਅੰਤਰਿ ਗੁਰੁ ਆਰਾਧਣਾ, ਜਿਹਵਾ ਜਪਿ ਗੁਰ ਨਾਉ ॥ | ਨਾਂਉਂ |
ਨੇਤ੍ਰੀ ਸਤਿਗੁਰੁ ਪੇਖਣਾ, ਸ੍ਰਵਣੀ ਸੁਨਣਾ ਗੁਰ ਨਾਉ ॥ | ਨੇਤ੍ਰੀਂ, ਸ੍ਰਵਣੀਂ, ਨਾਂਉਂ |
ਸਤਿਗੁਰ ਸੇਤੀ ਰਤਿਆ, ਦਰਗਹ ਪਾਈਐ ਠਾਉ ॥ | ਰਤਿਆਂ, ਠਾਂਉ |
ਕਹੁ ਨਾਨਕ ਕਿਰਪਾ ਕਰੇ, ਜਿਸ ਨੋ ਏਹ ਵਥੁ ਦੇਇ ॥ | |
ਜਗ ਮਹਿ ਉਤਮ ਕਾਢੀਅਹਿ, ਵਿਰਲੇ ਕੇਈ ਕੇਇ ॥੧॥ | ਕਾਢੀਅਹਿਂ |
ਮਃ ੫ ॥ | |
ਰਖੇ ਰਖਣਹਾਰਿ, ਆਪਿ ਉਬਾਰਿਅਨੁ ॥ | |
ਗੁਰ ਕੀ ਪੈਰੀ ਪਾਇ, ਕਾਜ ਸਵਾਰਿਅਨੁ ॥ | ਪੈਰੀਂ |
ਹੋਆ ਆਪਿ ਦਇਆਲੁ, ਮਨਹੁ ਨ ਵਿਸਾਰਿਅਨੁ ॥ | ਮਨਹੁਂ |
ਸਾਧ ਜਨਾ ਕੈ ਸੰਗਿ, ਭਵਜਲੁ ਤਾਰਿਅਨੁ ॥ | ਜਨਾਂ |
ਸਾਕਤ ਨਿੰਦਕ ਦੁਸਟ, ਖਿਨ ਮਾਹਿ ਬਿਦਾਰਿਅਨੁ ॥ | ਦੁਸ਼ਟ, ਮਾਹਿਂ |
ਤਿਸੁ ਸਾਹਿਬ ਕੀ ਟੇਕ, ਨਾਨਕ ਮਨੈ ਮਾਹਿ ॥ | ਮਾਹਿਂ |
ਜਿਸੁ ਸਿਮਰਤ ਸੁਖੁ ਹੋਇ, ਸਗਲੇ ਦੂਖ ਜਾਹਿ ॥੨॥ | ਜਾਹਿਂ |