| ਗੁਰਬਾਣੀ ਪਾਠ | ਉਚਾਰਨ ਸੇਧ |
|---|---|
| ਸੋਰਠਿ ਮਹਲਾ ੫ ॥ | |
| ਗੁਰ ਕਾ ਸਬਦੁ ਰਖਵਾਰੇ ॥ | ਸ਼ਬਦੁ |
| ਚਉਕੀ, ਚਉਗਿਰਦ ਹਮਾਰੇ ॥ | ਚਉਂਕੀ |
| ਰਾਮ ਨਾਮਿ, ਮਨੁ ਲਾਗਾ ॥ | |
| ਜਮੁ, ਲਜਾਇ ਕਰਿ ਭਾਗਾ ॥੧॥ | ਲੱਜਾਇ |
| ਪ੍ਰਭ ਜੀ, ਤੂ ਮੇਰੋ ਸੁਖਦਾਤਾ ॥ | |
| ਬੰਧਨ ਕਾਟਿ, ਕਰੇ ਮਨੁ ਨਿਰਮਲੁ, ਪੂਰਨ ਪੁਰਖੁ ਬਿਧਾਤਾ ॥ ਰਹਾਉ ॥ | |
| ਨਾਨਕ, ਪ੍ਰਭੁ ਅਬਿਨਾਸੀ ॥ | ਅਬਿਨਾਸ਼ੀ |
| ਤਾ ਕੀ ਸੇਵ, ਨ ਬਿਰਥੀ ਜਾਸੀ ॥ | |
| ਅਨਦ ਕਰਹਿ, ਤੇਰੇ ਦਾਸਾ ॥ | ਅਨੰਦ, ਕਰਹਿਂ |
| ਜਪਿ, ਪੂਰਨ ਹੋਈ ਆਸਾ ॥੨॥੪॥੬੮॥ | |
| ਬਿਲਾਵਲੁ ਮਹਲਾ ੫ ॥ | |
| ਤਾਤੀ ਵਾਉ ਨ ਲਗਈ, ਪਾਰਬ੍ਰਹਮ ਸਰਣਾਈ ॥ | ਸ਼ਰਣਾਈ |
| ਚਉਗਿਰਦ ਹਮਾਰੈ ਰਾਮਕਾਰ, ਦੁਖੁ ਲਗੈ ਨ ਭਾਈ ॥੧॥ | |
| ਸਤਿਗੁਰੁ ਪੂਰਾ ਭੇਟਿਆ, ਜਿਨਿ ਬਣਤ ਬਣਾਈ ॥ | |
| ਰਾਮ ਨਾਮੁ ਅਉਖਧੁ ਦੀਆ, ਏਕਾ ਲਿਵ ਲਾਈ ॥੧॥ ਰਹਾਉ ॥ | |
| ਰਾਖਿ ਲੀਏ ਤਿਨਿ ਰਖਨਹਾਰਿ, ਸਭ ਬਿਆਧਿ ਮਿਟਾਈ ॥ | |
| ਕਹੁ ਨਾਨਕ, ਕਿਰਪਾ ਭਈ, ਪ੍ਰਭ ਭਏ ਸਹਾਈ ॥੨॥੧੫॥੭੯॥ | |
| ਸਲੋਕੁ ॥ | |
| ਜਹ ਸਾਧੂ ਗੋਬਿਦ ਭਜਨੁ ਕੀਰਤਨੁ, ਨਾਨਕ ਨੀਤ ॥ | ਜਹਂ, ਗੋਬਿੰਦ |
| ਣਾ ਹਉ, ਣਾ ਤੂੰ, ਣਹ ਛੁਟਹਿ, ਨਿਕਟਿ ਨ ਜਾਈਅਹੁ ਦੂਤ ॥੧॥ | ਹਉਂ, ਛੁਟਹਿਂ |
| ਸਲੋਕ ਮਃ ੫ ॥ | |
| ਮਨ ਮਹਿ ਚਿਤਵਉ ਚਿਤਵਨੀ, ਉਦਮੁ ਕਰਉ ਉਠਿ ਨੀਤ ॥ | ਚਿਤਵਉਂ, ਕਰਉਂ |
| ਹਰਿ ਕੀਰਤਨ ਕਾ ਆਹਰੋ, ਹਰਿ ਦੇਹੁ, ਨਾਨਕ ਕੇ ਮੀਤ ॥੧॥ | |
| ੴ ਸਤਿ ਗੁਰਪ੍ਰਸਾਦਿ ॥ | |
| ਸੋਹਿਲਾ, ਰਾਗੁ ਗਉੜੀ ਦੀਪਕੀ, ਮਹਲਾ ੧ | |
| ਜੈ ਘਰਿ ਕੀਰਤਿ ਆਖੀਐ, ਕਰਤੇ ਕਾ ਹੋਇ ਬੀਚਾਰੋ ॥ | |
| ਤਿਤੁ ਘਰਿ ਗਾਵਹੁ ਸੋਹਿਲਾ, ਸਿਵਰਿਹੁ ਸਿਰਜਣਹਾਰੋ ॥੧॥ | |
| ਤੁਮ ਗਾਵਹੁ, ਮੇਰੇ ਨਿਰਭਉ ਕਾ ਸੋਹਿਲਾ ॥ | |
| ਹਉ ਵਾਰੀ, ਜਿਤੁ ਸੋਹਿਲੈ, ਸਦਾ ਸੁਖੁ ਹੋਇ ॥੧॥ ਰਹਾਉ ॥ | ਹਉਂ |
| ਨਿਤ ਨਿਤ ਜੀਅੜੇ ਸਮਾਲੀਅਨਿ, ਦੇਖੈਗਾ ਦੇਵਣਹਾਰੁ ॥ | |
| ਤੇਰੇ, ਦਾਨੈ ਕੀਮਤਿ ਨਾ ਪਵੈ, ਤਿਸੁ ਦਾਤੇ ਕਵਣੁ ਸੁਮਾਰੁ ॥੨॥ | ਸ਼ੁਮਾਰੁ |
| ਸੰਬਤਿ ਸਾਹਾ ਲਿਖਿਆ, ਮਿਲਿ ਕਰਿ, ਪਾਵਹੁ ਤੇਲੁ ॥ | |
| ਦੇਹੁ ਸਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥ | ਅਸੀਸੜੀਆਂ, ਜਿਉਂ, ਸਿਉਂ |
| ਘਰਿ ਘਰਿ ਏਹੋ ਪਾਹੁਚਾ, ਸਦੜੇ ਨਿਤ ਪਵੰਨਿ ॥ | |
| ਸਦਣਹਾਰਾ ਸਿਮਰੀਐ, ਨਾਨਕ, ਸੇ ਦਿਹ ਆਵੰਨਿ ॥੪॥੧॥ | |
| ਰਾਗੁ ਆਸਾ, ਮਹਲਾ ੧ ॥ | |
| ਛਿਅ ਘਰ, ਛਿਅ ਗੁਰ, ਛਿਅ ਉਪਦੇਸ ॥ | ਉਪਦੇਸ਼ |
| ਗੁਰੁ ਗੁਰੁ ਏਕੋ, ਵੇਸ ਅਨੇਕ ॥੧॥ | |
| ਬਾਬਾ, ਜੈ ਘਰਿ, ਕਰਤੇ ਕੀਰਤਿ ਹੋਇ ॥ | |
| ਸੋ ਘਰੁ ਰਾਖੁ, ਵਡਾਈ ਤੋਇ ॥੧॥ ਰਹਾਉ ॥ | |
| ਵਿਸੁਏ, ਚਸਿਆ, ਘੜੀਆ, ਪਹਰਾ, ਥਿਤੀ, ਵਾਰੀ, ਮਾਹੁ ਹੋਆ ॥ | ਚਸਿਆਂ, ਘੜੀਆਂ, ਪਹਰਾਂ, ਥਿਤੀਂ, ਵਾਰੀਂ, ਮਾਹ |
| ਸੂਰਜੁ ਏਕੋ, ਰੁਤਿ ਅਨੇਕ ॥ | |
| ਨਾਨਕ, ਕਰਤੇ ਕੇ ਕੇਤੇ ਵੇਸ ॥੨॥੨॥ | |
| ਰਾਗੁ ਧਨਾਸਰੀ, ਮਹਲਾ ੧ ॥ | |
| ਗਗਨ ਮੈ ਥਾਲੁ, ਰਵਿ ਚੰਦੁ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ ॥ | |
| ਧੂਪੁ ਮਲਆਨਲੋ, ਪਵਣੁ ਚਵਰੋ ਕਰੇ, ਸਗਲ ਬਨਰਾਇ ਫੂਲੰਤ ਜੋਤੀ ॥੧॥ | |
| ਕੈਸੀ ਆਰਤੀ ਹੋਇ ॥ ਭਵ ਖੰਡਨਾ, ਤੇਰੀ ਆਰਤੀ ॥ | |
| ਅਨਹਤਾ ਸਬਦ, ਵਾਜੰਤ ਭੇਰੀ ॥੧॥ ਰਹਾਉ ॥ | ਸ਼ਬਦ |
| ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ, ਸਹਸ ਮੂਰਤਿ, ਨਨਾ ਏਕ ਤੋੁਹੀ ॥ | ਹਹਿਂ, ਤੋੁਹੀ = ਤੋਹੀ |
| ਸਹਸ ਪਦ ਬਿਮਲ, ਨਨ ਏਕ ਪਦ, ਗੰਧ ਬਿਨੁ, ਸਹਸ ਤਵ ਗੰਧ, ਇਵ ਚਲਤ ਮੋਹੀ ॥੨॥ | ਚਲੱਤ |
| ਸਭ ਮਹਿ ਜੋਤਿ, ਜੋਤਿ ਹੈ ਸੋਇ ॥ | |
| ਤਿਸ ਦੈ ਚਾਨਣਿ, ਸਭ ਮਹਿ ਚਾਨਣੁ ਹੋਇ ॥ | |
| ਗੁਰ ਸਾਖੀ, ਜੋਤਿ ਪਰਗਟੁ ਹੋਇ ॥ | |
| ਜੋ ਤਿਸੁ ਭਾਵੈ, ਸੁ ਆਰਤੀ ਹੋਇ ॥੩॥ | |
| ਹਰਿ ਚਰਣ ਕਵਲ ਮਕਰੰਦ, ਲੋਭਿਤ ਮਨੋ, ਅਨਦਿਨੋੁ ਮੋਹਿ ਆਹੀ ਪਿਆਸਾ ॥ | ਅਨਦਿਨੋ |
| ਕ੍ਰਿਪਾ, ਜਲੁ ਦੇਹਿ, ਨਾਨਕ ਸਾਰਿੰਗ ਕਉ, ਹੋਇ ਜਾ ਤੇ, ਤੇਰੈ ਨਾਇ ਵਾਸਾ ॥੪॥੩॥ | ਨਾਇਂ |
| ਰਾਗੁ ਗਉੜੀ ਪੂਰਬੀ, ਮਹਲਾ ੪ ॥ | |
| ਕਾਮਿ ਕਰੋਧਿ ਨਗਰੁ ਬਹੁ ਭਰਿਆ, ਮਿਲਿ ਸਾਧੂ, ਖੰਡਲ ਖੰਡਾ ਹੇ ॥ | |
| ਪੂਰਬਿ ਲਿਖਤ ਲਿਖੇ, ਗੁਰੁ ਪਾਇਆ, ਮਨਿ ਹਰਿ ਲਿਵ ਮੰਡਲ ਮੰਡਾ ਹੇ ॥੧॥ | |
| ਕਰਿ ਸਾਧੂ ਅੰਜੁਲੀ, ਪੁਨੁ ਵਡਾ ਹੇ ॥ | |
| ਕਰਿ ਡੰਡਉਤ, ਪੁਨੁ ਵਡਾ ਹੇ ॥੧॥ ਰਹਾਉ ॥ | |
| ਸਾਕਤ, ਹਰਿ ਰਸ ਸਾਦੁ ਨ ਜਾਣਿਆ, ਤਿਨ ਅੰਤਰਿ ਹਉਮੈ ਕੰਡਾ ਹੇ ॥ | |
| ਜਿਉ ਜਿਉ ਚਲਹਿ, ਚੁਭੈ, ਦੁਖੁ ਪਾਵਹਿ, ਜਮਕਾਲੁ ਸਹਹਿ ਸਿਰਿ ਡੰਡਾ ਹੇ ॥੨॥ | ਜਿਉਂ, ਚਲਹਿਂ, ਪਾਵਹਿਂ, ਸਹੈਂ |
| ਹਰਿ ਜਨ ਹਰਿ ਹਰਿ ਨਾਮਿ ਸਮਾਣੇ, ਦੁਖੁ ਜਨਮ ਮਰਣ ਭਵ ਖੰਡਾ ਹੇ ॥ | |
| ਅਬਿਨਾਸੀ ਪੁਰਖੁ ਪਾਇਆ ਪਰਮੇਸਰੁ, ਬਹੁ ਸੋਭ ਖੰਡ ਬ੍ਰਹਮੰਡਾ ਹੇ ॥੩॥ | ਅਬਿਨਾਸ਼ੀ, ਪਰਮੇਸ਼ਰੁ, ਸ਼ੋਭ |
| ਹਮ ਗਰੀਬ ਮਸਕੀਨ, ਪ੍ਰਭ, ਤੇਰੇ, ਹਰਿ ਰਾਖੁ ਰਾਖੁ ਵਡ ਵਡਾ ਹੇ ॥ | |
| ਜਨ ਨਾਨਕ, ਨਾਮੁ ਅਧਾਰੁ ਟੇਕ ਹੈ, ਹਰਿ ਨਾਮੇ ਹੀ, ਸੁਖੁ ਮੰਡਾ ਹੇ ॥੪॥੪॥ | |
| ਰਾਗੁ ਗਉੜੀ ਪੂਰਬੀ, ਮਹਲਾ ੫ ॥ | |
| ਕਰਉ ਬੇਨੰਤੀ, ਸੁਣਹੁ ਮੇਰੇ ਮੀਤਾ, ਸੰਤ ਟਹਲ ਕੀ ਬੇਲਾ ॥ | ਕਰਉਂ |
| ਈਹਾ, ਖਾਟਿ ਚਲਹੁ ਹਰਿ ਲਾਹਾ, ਆਗੈ ਬਸਨੁ ਸੁਹੇਲਾ ॥੧॥ | ਈਹਾਂ |
| ਅਉਧ ਘਟੈ, ਦਿਨਸੁ ਰੈਣਾਰੇ ॥ | |
| ਮਨ, ਗੁਰ ਮਿਲਿ ਕਾਜ ਸਵਾਰੇ ॥੧॥ ਰਹਾਉ ॥ | |
| ਇਹੁ ਸੰਸਾਰੁ ਬਿਕਾਰੁ, ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ ॥ | ਇਹ |
| ਜਿਸਹਿ ਜਗਾਇ, ਪੀਆਵੈ ਇਹੁ ਰਸੁ, ਅਕਥ ਕਥਾ ਤਿਨਿ ਜਾਨੀ ॥੨॥ | ਇਹ, ਅਕੱਥ |
| ਜਾ ਕਉ ਆਏ, ਸੋਈ ਬਿਹਾਝਹੁ, ਹਰਿ ਗੁਰ ਤੇ, ਮਨਹਿ ਬਸੇਰਾ ॥ | |
| ਨਿਜ ਘਰਿ, ਮਹਲੁ ਪਾਵਹੁ ਸੁਖ ਸਹਜੇ, ਬਹੁਰਿ, ਨ ਹੋਇਗੋ ਫੇਰਾ ॥੩॥ | |
| ਅੰਤਰਜਾਮੀ ਪੁਰਖ ਬਿਧਾਤੇ, ਸਰਧਾ ਮਨ ਕੀ ਪੂਰੇ ॥ | ਸ਼ਰਧਾ |
| ਨਾਨਕ ਦਾਸੁ, ਇਹੈ ਸੁਖੁ ਮਾਗੈ, ਮੋ ਕਉ ਕਰਿ ਸੰਤਨ ਕੀ ਧੂਰੇ ॥੪॥੫॥ | ਮਾਂਗੈ |