| ਗੁਰਬਾਣੀ ਪਾਠ | ਉਚਾਰਨ ਸੇਧ |
|---|---|
| ੴ ਸਤਿ ਗੁਰਪ੍ਰਸਾਦਿ ॥ | |
| ਰਾਗੁ ਗਉੜੀ, ਮਹਲਾ ੫, ਸੁਖਮਨੀ ॥ | |
| ਸਲੋਕੁ ॥ | |
| ਆਦਿ ਗੁਰਏ, ਨਮਹ ॥ | |
| ਜੁਗਾਦਿ ਗੁਰਏ, ਨਮਹ ॥ | |
| ਸਤਿਗੁਰਏ, ਨਮਹ ॥ | |
| ਸ੍ਰੀ ਗੁਰਦੇਵਏ, ਨਮਹ ॥੧॥ | |
| ਅਸਟਪਦੀ ॥ | ਅਸ਼ਟਪਦੀ |
| ਸਿਮਰਉ, ਸਿਮਰਿ ਸਿਮਰਿ ਸੁਖੁ ਪਾਵਉ ॥ | ਸਿਮਰਉਂ, ਪਾਵਉਂ |
| ਕਲਿ ਕਲੇਸ, ਤਨ ਮਾਹਿ ਮਿਟਾਵਉ ॥ | ਕਲੇਸ਼, ਮਾਹਿਂ, ਮਿਟਾਵਉਂ |
| ਸਿਮਰਉ ਜਾਸੁ, ਬਿਸੁੰਭਰ ਏਕੈ ॥ | ਸਿਮਰਉਂ, ਬਿਸ਼ੁੰਭਰ |
| ਨਾਮੁ ਜਪਤ, ਅਗਨਤ ਅਨੇਕੈ ॥ | |
| ਬੇਦ, ਪੁਰਾਨ, ਸਿੰਮ੍ਰਿਤਿ ਸੁਧਾਖੵਰ ॥ | ਸੁਧਾਖਿਅਰ |
| ਕੀਨੇ, ਰਾਮ ਨਾਮ ਇਕ ਆਖੵਰ ॥ | ਆਖਿਅਰ |
| ਕਿਨਕਾ ਏਕ, ਜਿਸੁ ਜੀਅ ਬਸਾਵੈ ॥ | |
| ਤਾ ਕੀ ਮਹਿਮਾ, ਗਨੀ ਨ ਆਵੈ ॥ | |
| ਕਾਂਖੀ ਏਕੈ, ਦਰਸ ਤੁਹਾਰੋ ॥ | ਦਰਸ਼ |
| ਨਾਨਕ, ਉਨ ਸੰਗਿ ਮੋਹਿ ਉਧਾਰੋ ॥੧॥ | |
| ਸੁਖਮਨੀ ਸੁਖ, ਅੰਮ੍ਰਿਤ ਪ੍ਰਭ ਨਾਮੁ ॥ | |
| ਭਗਤ ਜਨਾ ਕੈ, ਮਨਿ ਬਿਸ੍ਰਾਮ ॥ ਰਹਾਉ ॥ | ਜਨਾਂ, ਬਿਸ਼੍ਰਾਮ |
| ਪ੍ਰਭ ਕੈ ਸਿਮਰਨਿ, ਗਰਭਿ ਨ ਬਸੈ ॥ | |
| ਪ੍ਰਭ ਕੈ ਸਿਮਰਨਿ, ਦੂਖੁ ਜਮੁ ਨਸੈ ॥ | |
| ਪ੍ਰਭ ਕੈ ਸਿਮਰਨਿ, ਕਾਲੁ ਪਰਹਰੈ ॥ | |
| ਪ੍ਰਭ ਕੈ ਸਿਮਰਨਿ, ਦੁਸਮਨੁ ਟਰੈ ॥ | ਦੁਸ਼ਮਨੁ |
| ਪ੍ਰਭ ਸਿਮਰਤ, ਕਛੁ ਬਿਘਨੁ ਨ ਲਾਗੈ ॥ | |
| ਪ੍ਰਭ ਕੈ ਸਿਮਰਨਿ, ਅਨਦਿਨੁ ਜਾਗੈ ॥ | |
| ਪ੍ਰਭ ਕੈ ਸਿਮਰਨਿ, ਭਉ ਨ ਬਿਆਪੈ ॥ | |
| ਪ੍ਰਭ ਕੈ ਸਿਮਰਨਿ, ਦੁਖੁ ਨ ਸੰਤਾਪੈ ॥ | |
| ਪ੍ਰਭ ਕਾ ਸਿਮਰਨੁ, ਸਾਧ ਕੈ ਸੰਗਿ ॥ | |
| ਸਰਬ ਨਿਧਾਨ ਨਾਨਕ, ਹਰਿ ਰੰਗਿ ॥੨॥ | |
| ਪ੍ਰਭ ਕੈ ਸਿਮਰਨਿ, ਰਿਧਿ ਸਿਧਿ ਨਉ ਨਿਧਿ ॥ | |
| ਪ੍ਰਭ ਕੈ ਸਿਮਰਨਿ, ਗਿਆਨੁ ਧਿਆਨੁ ਤਤੁ ਬੁਧਿ ॥ | |
| ਪ੍ਰਭ ਕੈ ਸਿਮਰਨਿ, ਜਪ ਤਪ ਪੂਜਾ ॥ | |
| ਪ੍ਰਭ ਕੈ ਸਿਮਰਨਿ, ਬਿਨਸੈ ਦੂਜਾ ॥ | ਬਿਨਸ਼ੈ |
| ਪ੍ਰਭ ਕੈ ਸਿਮਰਨਿ, ਤੀਰਥ ਇਸਨਾਨੀ ॥ | ਇਸ਼ਨਾਨੀ |
| ਪ੍ਰਭ ਕੈ ਸਿਮਰਨਿ, ਦਰਗਹ ਮਾਨੀ ॥ | |
| ਪ੍ਰਭ ਕੈ ਸਿਮਰਨਿ, ਹੋਇ ਸੁ ਭਲਾ ॥ | |
| ਪ੍ਰਭ ਕੈ ਸਿਮਰਨਿ, ਸੁਫਲ ਫਲਾ ॥ | |
| ਸੇ ਸਿਮਰਹਿ, ਜਿਨ ਆਪਿ ਸਿਮਰਾਏ ॥ | ਸਿਮਰਹਿਂ |
| ਨਾਨਕ, ਤਾ ਕੈ ਲਾਗਉ ਪਾਏ ॥੩॥ | ਲਾਗਉਂ, ਪਾਏਂ |
| ਪ੍ਰਭ ਕਾ ਸਿਮਰਨੁ, ਸਭ ਤੇ ਊਚਾ ॥ | |
| ਪ੍ਰਭ ਕੈ ਸਿਮਰਨਿ, ਉਧਰੇ ਮੂਚਾ ॥ | |
| ਪ੍ਰਭ ਕੈ ਸਿਮਰਨਿ, ਤ੍ਰਿਸਨਾ ਬੁਝੈ ॥ | ਤ੍ਰਿਸ਼ਨਾ |
| ਪ੍ਰਭ ਕੈ ਸਿਮਰਨਿ, ਸਭੁ ਕਿਛੁ ਸੁਝੈ ॥ | |
| ਪ੍ਰਭ ਕੈ ਸਿਮਰਨਿ, ਨਾਹੀ ਜਮ ਤ੍ਰਾਸਾ ॥ | ਨਾਹੀਂ |
| ਪ੍ਰਭ ਕੈ ਸਿਮਰਨਿ, ਪੂਰਨ ਆਸਾ ॥ | |
| ਪ੍ਰਭ ਕੈ ਸਿਮਰਨਿ, ਮਨ ਕੀ ਮਲੁ ਜਾਇ ॥ | |
| ਅੰਮ੍ਰਿਤ ਨਾਮੁ, ਰਿਦ ਮਾਹਿ ਸਮਾਇ ॥ | ਮਾਹਿਂ |
| ਪ੍ਰਭ ਜੀ ਬਸਹਿ, ਸਾਧ ਕੀ ਰਸਨਾ ॥ | ਬਸਹਿਂ |
| ਨਾਨਕ, ਜਨ ਕਾ ਦਾਸਨਿ ਦਸਨਾ ॥੪॥ | |
| ਪ੍ਰਭ ਕਉ ਸਿਮਰਹਿ, ਸੇ ਧਨਵੰਤੇ ॥ | ਸਿਮਰਹਿਂ |
| ਪ੍ਰਭ ਕਉ ਸਿਮਰਹਿ, ਸੇ ਪਤਿਵੰਤੇ ॥ | ਸਿਮਰਹਿਂ |
| ਪ੍ਰਭ ਕਉ ਸਿਮਰਹਿ, ਸੇ ਜਨ ਪਰਵਾਨ ॥ | ਸਿਮਰਹਿਂ |
| ਪ੍ਰਭ ਕਉ ਸਿਮਰਹਿ, ਸੇ ਪੁਰਖ ਪ੍ਰਧਾਨ ॥ | ਸਿਮਰਹਿਂ |
| ਪ੍ਰਭ ਕਉ ਸਿਮਰਹਿ, ਸਿ ਬੇਮੁਹਤਾਜੇ ॥ | ਸਿਮਰਹਿਂ |
| ਪ੍ਰਭ ਕਉ ਸਿਮਰਹਿ, ਸਿ ਸਰਬ ਕੇ ਰਾਜੇ ॥ | ਸਿਮਰਹਿਂ |
| ਪ੍ਰਭ ਕਉ ਸਿਮਰਹਿ, ਸੇ ਸੁਖਵਾਸੀ ॥ | ਸਿਮਰਹਿਂ |
| ਪ੍ਰਭ ਕਉ ਸਿਮਰਹਿ, ਸਦਾ ਅਬਿਨਾਸੀ ॥ | ਸਿਮਰਹਿਂ, ਅਬਿਨਾਸ਼ੀ |
| ਸਿਮਰਨ ਤੇ ਲਾਗੇ, ਜਿਨ ਆਪਿ ਦਇਆਲਾ ॥ | |
| ਨਾਨਕ, ਜਨ ਕੀ ਮੰਗੈ ਰਵਾਲਾ ॥੫॥ | |
| ਪ੍ਰਭ ਕਉ ਸਿਮਰਹਿ, ਸੇ ਪਰਉਪਕਾਰੀ ॥ | ਸਿਮਰਹਿਂ |
| ਪ੍ਰਭ ਕਉ ਸਿਮਰਹਿ, ਤਿਨ ਸਦ ਬਲਿਹਾਰੀ ॥ | ਸਿਮਰਹਿਂ |
| ਪ੍ਰਭ ਕਉ ਸਿਮਰਹਿ, ਸੇ ਮੁਖ ਸੁਹਾਵੇ ॥ | ਸਿਮਰਹਿਂ |
| ਪ੍ਰਭ ਕਉ ਸਿਮਰਹਿ, ਤਿਨ ਸੂਖਿ ਬਿਹਾਵੈ ॥ | ਸਿਮਰਹਿਂ |
| ਪ੍ਰਭ ਕਉ ਸਿਮਰਹਿ, ਤਿਨ ਆਤਮੁ ਜੀਤਾ ॥ | ਸਿਮਰਹਿਂ |
| ਪ੍ਰਭ ਕਉ ਸਿਮਰਹਿ, ਤਿਨ ਨਿਰਮਲ ਰੀਤਾ ॥ | ਸਿਮਰਹਿਂ |
| ਪ੍ਰਭ ਕਉ ਸਿਮਰਹਿ, ਤਿਨ ਅਨਦ ਘਨੇਰੇ ॥ | ਸਿਮਰਹਿਂ, ਅਨੰਦ |
| ਪ੍ਰਭ ਕਉ ਸਿਮਰਹਿ, ਬਸਹਿ ਹਰਿ ਨੇਰੇ ॥ | ਸਿਮਰਹਿਂ, ਬਸਹਿਂ |
| ਸੰਤ ਕ੍ਰਿਪਾ ਤੇ, ਅਨਦਿਨੁ ਜਾਗਿ ॥ | |
| ਨਾਨਕ, ਸਿਮਰਨੁ ਪੂਰੇ ਭਾਗਿ ॥੬॥ | |
| ਪ੍ਰਭ ਕੈ ਸਿਮਰਨਿ, ਕਾਰਜ ਪੂਰੇ ॥ | |
| ਪ੍ਰਭ ਕੈ ਸਿਮਰਨਿ, ਕਬਹੁ ਨ ਝੂਰੇ ॥ | ਕਬਹੁਂ |
| ਪ੍ਰਭ ਕੈ ਸਿਮਰਨਿ, ਹਰਿ ਗੁਨ ਬਾਨੀ ॥ | |
| ਪ੍ਰਭ ਕੈ ਸਿਮਰਨਿ, ਸਹਜਿ ਸਮਾਨੀ ॥ | |
| ਪ੍ਰਭ ਕੈ ਸਿਮਰਨਿ, ਨਿਹਚਲ ਆਸਨੁ ॥ | |
| ਪ੍ਰਭ ਕੈ ਸਿਮਰਨਿ, ਕਮਲ ਬਿਗਾਸਨੁ ॥ | |
| ਪ੍ਰਭ ਕੈ ਸਿਮਰਨਿ, ਅਨਹਦ ਝੁਨਕਾਰ ॥ | |
| ਸੁਖੁ ਪ੍ਰਭ ਸਿਮਰਨ ਕਾ, ਅੰਤੁ ਨ ਪਾਰ ॥ | |
| ਸਿਮਰਹਿ ਸੇ ਜਨ, ਜਿਨ ਕਉ ਪ੍ਰਭ ਮਇਆ ॥ | ਸਿਮਰਹਿਂ |
| ਨਾਨਕ, ਤਿਨ ਜਨ ਸਰਨੀ ਪਇਆ ॥੭॥ | ਸ਼ਰਨੀ |
| ਹਰਿ ਸਿਮਰਨੁ ਕਰਿ, ਭਗਤ ਪ੍ਰਗਟਾਏ ॥ | |
| ਹਰਿ ਸਿਮਰਨਿ ਲਗਿ, ਬੇਦ ਉਪਾਏ ॥ | |
| ਹਰਿ ਸਿਮਰਨਿ, ਭਏ ਸਿਧ ਜਤੀ ਦਾਤੇ ॥ | |
| ਹਰਿ ਸਿਮਰਨਿ, ਨੀਚ ਚਹੁ ਕੁੰਟ ਜਾਤੇ ॥ | ਚਹੁੰ |
| ਹਰਿ ਸਿਮਰਨਿ, ਧਾਰੀ ਸਭ ਧਰਨਾ ॥ | |
| ਸਿਮਰਿ ਸਿਮਰਿ, ਹਰਿ ਕਾਰਨ ਕਰਨਾ ॥ | |
| ਹਰਿ ਸਿਮਰਨਿ, ਕੀਓ ਸਗਲ ਅਕਾਰਾ ॥ | |
| ਹਰਿ ਸਿਮਰਨ ਮਹਿ, ਆਪਿ ਨਿਰੰਕਾਰਾ ॥ | ਮਹਿਂ |
| ਕਰਿ ਕਿਰਪਾ, ਜਿਸੁ ਆਪਿ ਬੁਝਾਇਆ ॥ | |
| ਨਾਨਕ ਗੁਰਮੁਖਿ, ਹਰਿ ਸਿਮਰਨੁ ਤਿਨਿ ਪਾਇਆ ॥੮॥੧॥ | |
| ਸਲੋਕੁ ॥ | |
| ਦੀਨ ਦਰਦ ਦੁਖ ਭੰਜਨਾ, ਘਟਿ ਘਟਿ ਨਾਥ ਅਨਾਥ ॥ | |
| ਸਰਣਿ ਤੁਮ੍ਹ੍ਹਾਰੀ ਆਇਓ, ਨਾਨਕ ਕੇ ਪ੍ਰਭ ਸਾਥ ॥੧॥ | |
| ਅਸਟਪਦੀ ॥ | ਅਸ਼ਟਪਦੀ |
| ਜਹ, ਮਾਤ ਪਿਤਾ, ਸੁਤ ਮੀਤ ਨ ਭਾਈ ॥ | ਜਹਂ |
| ਮਨ, ਊਹਾ ਨਾਮੁ, ਤੇਰੈ ਸੰਗਿ ਸਹਾਈ ॥ | ਊਹਾਂ |
| ਜਹ, ਮਹਾ ਭਇਆਨ ਦੂਤ ਜਮ ਦਲੈ ॥ | ਜਹਂ |
| ਤਹ, ਕੇਵਲ ਨਾਮੁ, ਸੰਗਿ ਤੇਰੈ ਚਲੈ ॥ | ਤਹਂ |
| ਜਹ, ਮੁਸਕਲ ਹੋਵੈ ਅਤਿ ਭਾਰੀ ॥ | ਜਹਂ, ਮੁਸ਼ਕਲ |
| ਹਰਿ ਕੋ ਨਾਮੁ, ਖਿਨ ਮਾਹਿ ਉਧਾਰੀ ॥ | ਮਾਹਿਂ |
| ਅਨਿਕ ਪੁਨਹਚਰਨ ਕਰਤ, ਨਹੀ ਤਰੈ ॥ | ਨਹੀਂ |
| ਹਰਿ ਕੋ ਨਾਮੁ, ਕੋਟਿ ਪਾਪ ਪਰਹਰੈ ॥ | |
| ਗੁਰਮੁਖਿ ਨਾਮੁ ਜਪਹੁ, ਮਨ ਮੇਰੇ ॥ | |
| ਨਾਨਕ, ਪਾਵਹੁ ਸੂਖ ਘਨੇਰੇ ॥੧॥ | |
| ਸਗਲ ਸ੍ਰਿਸਟਿ ਕੋ, ਰਾਜਾ ਦੁਖੀਆ ॥ | ਸ੍ਰਿਸ਼ਟਿ |
| ਹਰਿ ਕਾ ਨਾਮੁ ਜਪਤ, ਹੋਇ ਸੁਖੀਆ ॥ | |
| ਲਾਖ ਕਰੋਰੀ, ਬੰਧੁ ਨ ਪਰੈ ॥ | ਕਰੋਰੀਂ |
| ਹਰਿ ਕਾ ਨਾਮੁ ਜਪਤ, ਨਿਸਤਰੈ ॥ | |
| ਅਨਿਕ ਮਾਇਆ ਰੰਗ, ਤਿਖ ਨ ਬੁਝਾਵੈ ॥ | |
| ਹਰਿ ਕਾ ਨਾਮੁ ਜਪਤ, ਆਘਾਵੈ ॥ | |
| ਜਿਹ ਮਾਰਗਿ, ਇਹੁ ਜਾਤ ਇਕੇਲਾ ॥ | |
| ਤਹ, ਹਰਿਨਾਮੁ, ਸੰਗਿ ਹੋਤ ਸੁਹੇਲਾ ॥ | ਤਹਂ |
| ਐਸਾ ਨਾਮੁ, ਮਨ, ਸਦਾ ਧਿਆਈਐ ॥ | |
| ਨਾਨਕ, ਗੁਰਮੁਖਿ, ਪਰਮ ਗਤਿ ਪਾਈਐ ॥੨॥ | |
| ਛੂਟਤ ਨਹੀ, ਕੋਟਿ ਲਖ ਬਾਹੀ ॥ | ਨਹੀਂ, ਬਾਹੀਂ |
| ਨਾਮੁ ਜਪਤ, ਤਹ ਪਾਰਿ ਪਰਾਹੀ ॥ | ਤਹਂ, ਪਰਾਹੀਂ |
| ਅਨਿਕ ਬਿਘਨ, ਜਹ ਆਇ ਸੰਘਾਰੈ ॥ | ਜਹਂ |
| ਹਰਿ ਕਾ ਨਾਮੁ, ਤਤਕਾਲ ਉਧਾਰੈ ॥ | |
| ਅਨਿਕ ਜੋਨਿ ਜਨਮੈ, ਮਰਿ ਜਾਮ ॥ | |
| ਨਾਮੁ ਜਪਤ, ਪਾਵੈ ਬਿਸ੍ਰਾਮ ॥ | ਬਿਸ਼੍ਰਾਮ |
| ਹਉ ਮੈਲਾ, ਮਲੁ ਕਬਹੁ ਨ ਧੋਵੈ ॥ | ਹਉਂ, ਕਬਹੁੰ |
| ਹਰਿ ਕਾ ਨਾਮੁ, ਕੋਟਿ ਪਾਪ ਖੋਵੈ ॥ | |
| ਐਸਾ ਨਾਮੁ ਜਪਹੁ ਮਨ, ਰੰਗਿ ॥ | |
| ਨਾਨਕ, ਪਾਈਐ ਸਾਧ ਕੈ ਸੰਗਿ ॥੩॥ | |
| ਜਿਹ ਮਾਰਗ ਕੇ, ਗਨੇ ਜਾਹਿ ਨ ਕੋਸਾ ॥ | ਜਾਹਿਂ |
| ਹਰਿ ਕਾ ਨਾਮੁ, ਊਹਾ ਸੰਗਿ ਤੋਸਾ ॥ | ਊਹਾਂ, ਤੋਸ਼ਾ |
| ਜਿਹ ਪੈਡੈ, ਮਹਾ ਅੰਧ ਗੁਬਾਰਾ ॥ | ਪੈਂਡੈ, ਮਹਾਂ |
| ਹਰਿ ਕਾ ਨਾਮੁ, ਸੰਗਿ ਉਜੀਆਰਾ ॥ | |
| ਜਹਾ ਪੰਥਿ, ਤੇਰਾ ਕੋ ਨ ਸਿਞਾਨੂ ॥ | ਜਹਾਂ |
| ਹਰਿ ਕਾ ਨਾਮੁ, ਤਹ ਨਾਲਿ ਪਛਾਨੂ ॥ | ਤਹਂ |
| ਜਹ, ਮਹਾ ਭਇਆਨ ਤਪਤਿ ਬਹੁ ਘਾਮ ॥ | ਜਹਂ, ਮਹਾਂ |
| ਤਹ, ਹਰਿ ਕੇ ਨਾਮ ਕੀ, ਤੁਮ ਊਪਰਿ ਛਾਮ ॥ | ਤਹਂ, ਛਾਂਮ |
| ਜਹਾ, ਤ੍ਰਿਖਾ ਮਨ, ਤੁਝੁ ਆਕਰਖੈ ॥ | ਜਹਾਂ |
| ਤਹ, ਨਾਨਕ, ਹਰਿ ਹਰਿ ਅੰਮ੍ਰਿਤੁ ਬਰਖੈ ॥੪॥ | ਤਹਂ |
| ਭਗਤ ਜਨਾ ਕੀ, ਬਰਤਨਿ ਨਾਮੁ ॥ | ਜਨਾਂ |
| ਸੰਤ ਜਨਾ ਕੈ ਮਨਿ ਬਿਸ੍ਰਾਮੁ ॥ | ਜਨਾਂ, ਬਿਸ਼੍ਰਾਮੁ |
| ਹਰਿ ਕਾ ਨਾਮੁ, ਦਾਸ ਕੀ ਓਟ ॥ | |
| ਹਰਿ ਕੈ ਨਾਮਿ, ਉਧਰੇ ਜਨ ਕੋਟਿ ॥ | |
| ਹਰਿਜਸੁ ਕਰਤ ਸੰਤ, ਦਿਨੁ ਰਾਤਿ ॥ | |
| ਹਰਿ ਹਰਿ ਅਉਖਧੁ, ਸਾਧ ਕਮਾਤਿ ॥ | |
| ਹਰਿਜਨ ਕੈ, ਹਰਿਨਾਮੁ ਨਿਧਾਨੁ ॥ | |
| ਪਾਰਬ੍ਰਹਮਿ, ਜਨ ਕੀਨੋ ਦਾਨ ॥ | |
| ਮਨ ਤਨ ਰੰਗਿ ਰਤੇ, ਰੰਗ ਏਕੈ ॥ | ਰੱਤੇ |
| ਨਾਨਕ, ਜਨ ਕੈ ਬਿਰਤਿ ਬਿਬੇਕੈ ॥੫॥ | |
| ਹਰਿ ਕਾ ਨਾਮੁ, ਜਨ ਕਉ ਮੁਕਤਿ ਜੁਗਤਿ ॥ | |
| ਹਰਿ ਕੈ ਨਾਮਿ, ਜਨ ਕਉ ਤ੍ਰਿਪਤਿ ਭੁਗਤਿ ॥ | |
| ਹਰਿ ਕਾ ਨਾਮੁ, ਜਨ ਕਾ ਰੂਪ ਰੰਗੁ ॥ | |
| ਹਰਿ ਨਾਮੁ ਜਪਤ, ਕਬ ਪਰੈ ਨ ਭੰਗੁ ॥ | |
| ਹਰਿ ਕਾ ਨਾਮੁ, ਜਨ ਕੀ ਵਡਿਆਈ ॥ | |
| ਹਰਿ ਕੈ ਨਾਮਿ, ਜਨ ਸੋਭਾ ਪਾਈ ॥ | ਸ਼ੋਭਾ |
| ਹਰਿ ਕਾ ਨਾਮੁ, ਜਨ ਕਉ ਭੋਗ ਜੋਗ ॥ | |
| ਹਰਿਨਾਮੁ ਜਪਤ, ਕਛੁ ਨਾਹਿ ਬਿਓਗੁ ॥ | ਨਾਹਿਂ |
| ਜਨੁ ਰਾਤਾ, ਹਰਿਨਾਮ ਕੀ ਸੇਵਾ ॥ | |
| ਨਾਨਕ, ਪੂਜੈ ਹਰਿ ਹਰਿ ਦੇਵਾ ॥੬॥ | |
| ਹਰਿ ਹਰਿ, ਜਨ ਕੈ ਮਾਲੁ ਖਜੀਨਾ ॥ | |
| ਹਰਿਧਨੁ, ਜਨ ਕਉ, ਆਪਿ ਪ੍ਰਭਿ ਦੀਨਾ ॥ | |
| ਹਰਿ ਹਰਿ, ਜਨ ਕੈ ਓਟ ਸਤਾਣੀ ॥ | |
| ਹਰਿ ਪ੍ਰਤਾਪਿ, ਜਨ ਅਵਰ ਨ ਜਾਣੀ ॥ | |
| ਓਤਿ ਪੋਤਿ, ਜਨ ਹਰਿ ਰਸਿ ਰਾਤੇ ॥ | |
| ਸੁੰਨ ਸਮਾਧਿ, ਨਾਮ ਰਸ ਮਾਤੇ ॥ | |
| ਆਠ ਪਹਰ, ਜਨੁ ਹਰਿ ਹਰਿ ਜਪੈ ॥ | |
| ਹਰਿ ਕਾ ਭਗਤੁ ਪ੍ਰਗਟ, ਨਹੀ ਛਪੈ ॥ | ਨਹੀਂ |
| ਹਰਿ ਕੀ ਭਗਤਿ, ਮੁਕਤਿ ਬਹੁ ਕਰੇ ॥ | |
| ਨਾਨਕ, ਜਨ ਸੰਗਿ ਕੇਤੇ ਤਰੇ ॥੭॥ | |
| ਪਾਰਜਾਤੁ, ਇਹੁ ਹਰਿ ਕੋ ਨਾਮ ॥ | |
| ਕਾਮਧੇਨ, ਹਰਿ ਹਰਿ ਗੁਣ ਗਾਮ ॥ | |
| ਸਭ ਤੇ ਊਤਮ, ਹਰਿ ਕੀ ਕਥਾ ॥ | |
| ਨਾਮੁ ਸੁਨਤ, ਦਰਦ ਦੁਖ ਲਥਾ ॥ | |
| ਨਾਮ ਕੀ ਮਹਿਮਾ, ਸੰਤ ਰਿਦ ਵਸੈ ॥ | |
| ਸੰਤ ਪ੍ਰਤਾਪਿ, ਦੁਰਤੁ ਸਭੁ ਨਸੈ ॥ | |
| ਸੰਤ ਕਾ ਸੰਗੁ, ਵਡਭਾਗੀ ਪਾਈਐ ॥ | ਵਡਭਾਗੀਂ |
| ਸੰਤ ਕੀ ਸੇਵਾ, ਨਾਮੁ ਧਿਆਈਐ ॥ | |
| ਨਾਮ ਤੁਲਿ, ਕਛੁ ਅਵਰੁ ਨ ਹੋਇ ॥ | |
| ਨਾਨਕ, ਗੁਰਮੁਖਿ ਨਾਮੁ ਪਾਵੈ, ਜਨੁ ਕੋਇ ॥੮॥੨॥ | |
| ਸਲੋਕੁ ॥ | |
| ਬਹੁ ਸਾਸਤ੍ਰ ਬਹੁ ਸਿਮ੍ਰਿਤੀ, ਪੇਖੇ ਸਰਬ ਢਢੋਲਿ ॥ | ਸ਼ਾਸਤ੍ਰ, ਢੰਢੋਲਿ |
| ਪੂਜਸਿ ਨਾਹੀ ਹਰਿ ਹਰੇ, ਨਾਨਕ, ਨਾਮ ਅਮੋਲ ॥੧॥ | ਨਾਹੀਂ |
| ਅਸਟਪਦੀ ॥ | ਅਸ਼ਟਪਦੀ |
| ਜਾਪ ਤਾਪ, ਗਿਆਨ ਸਭਿ ਧਿਆਨ ॥ | |
| ਖਟ ਸਾਸਤ੍ਰ, ਸਿਮ੍ਰਿਤਿ ਵਖਿਆਨ ॥ | ਸ਼ਾਸਤ੍ਰ |
| ਜੋਗ ਅਭਿਆਸ, ਕਰਮ ਧ੍ਰਮ ਕਿਰਿਆ ॥ | |
| ਸਗਲ ਤਿਆਗਿ, ਬਨ ਮਧੇ ਫਿਰਿਆ ॥ | |
| ਅਨਿਕ ਪ੍ਰਕਾਰ, ਕੀਏ ਬਹੁ ਜਤਨਾ ॥ | |
| ਪੁੰਨ, ਦਾਨ, ਹੋਮੇ ਬਹੁ ਰਤਨਾ ॥ | |
| ਸਰੀਰੁ ਕਟਾਇ, ਹੋਮੈ ਕਰਿ ਰਾਤੀ ॥ | |
| ਵਰਤ ਨੇਮ ਕਰੈ, ਬਹੁ ਭਾਤੀ ॥ | ਭਾਂਤੀ |
| ਨਹੀ ਤੁਲਿ, ਰਾਮ ਨਾਮ ਬੀਚਾਰ ॥ | ਨਹੀਂ |
| ਨਾਨਕ, ਗੁਰਮੁਖਿ ਨਾਮੁ ਜਪੀਐ, ਇਕ ਬਾਰ ॥੧॥ | |
| ਨਉ ਖੰਡ ਪ੍ਰਿਥਮੀ ਫਿਰੈ, ਚਿਰੁ ਜੀਵੈ ॥ | |
| ਮਹਾ ਉਦਾਸੁ, ਤਪੀਸਰੁ ਥੀਵੈ ॥ | ਮਹਾਂ, ਤਪੀਸ਼ਰੁ |
| ਅਗਨਿ ਮਾਹਿ ਹੋਮਤ ਪਰਾਨ ॥ | ਮਾਹਿਂ |
| ਕਨਿਕ, ਅਸ੍ਵ, ਹੈਵਰ, ਭੂਮਿ ਦਾਨ ॥ | ਅਸ਼੍ਵ |
| ਨਿਉਲੀ ਕਰਮ ਕਰੈ, ਬਹੁ ਆਸਨ ॥ | |
| ਜੈਨ ਮਾਰਗ ਸੰਜਮ, ਅਤਿ ਸਾਧਨ ॥ | |
| ਨਿਮਖ ਨਿਮਖ ਕਰਿ, ਸਰੀਰੁ ਕਟਾਵੈ ॥ | |
| ਤਉ ਭੀ, ਹਉਮੈ ਮੈਲੁ ਨ ਜਾਵੈ ॥ | |
| ਹਰਿ ਕੇ ਨਾਮ ਸਮਸਰਿ, ਕਛੁ ਨਾਹਿ ॥ | ਨਾਹਿਂ |
| ਨਾਨਕ, ਗੁਰਮੁਖਿ ਨਾਮੁ ਜਪਤ, ਗਤਿ ਪਾਹਿ ॥੨॥ | ਪਾਹਿਂ |
| ਮਨ ਕਾਮਨਾ, ਤੀਰਥ ਦੇਹ ਛੁਟੈ ॥ | |
| ਗਰਬੁ ਗੁਮਾਨੁ ਨ ਮਨ ਤੇ ਹੁਟੈ ॥ | |
| ਸੋਚ ਕਰੈ, ਦਿਨਸੁ ਅਰੁ ਰਾਤਿ ॥ | |
| ਮਨ ਕੀ ਮੈਲੁ, ਨ ਤਨ ਤੇ ਜਾਤਿ ॥ | |
| ਇਸੁ ਦੇਹੀ ਕਉ, ਬਹੁ ਸਾਧਨਾ ਕਰੈ ॥ | |
| ਮਨ ਤੇ, ਕਬਹੂ ਨ ਬਿਖਿਆ ਟਰੈ ॥ | ਕਬਹੂੰ |
| ਜਲਿ ਧੋਵੈ ਬਹੁ, ਦੇਹ ਅਨੀਤਿ ॥ | |
| ਸੁਧ ਕਹਾ ਹੋਇ, ਕਾਚੀ ਭੀਤਿ ॥ | ਸ਼ੁਧ |
| ਮਨ, ਹਰਿ ਕੇ ਨਾਮ ਕੀ ਮਹਿਮਾ ਊਚ ॥ | |
| ਨਾਨਕ, ਨਾਮਿ, ਉਧਰੇ ਪਤਿਤ ਬਹੁ ਮੂਚ ॥੩॥ | |
| ਬਹੁਤੁ ਸਿਆਣਪ, ਜਮ ਕਾ ਭਉ ਬਿਆਪੈ ॥ | |
| ਅਨਿਕ ਜਤਨ ਕਰਿ, ਤ੍ਰਿਸਨ ਨਾ ਧ੍ਰਾਪੈ ॥ | ਤ੍ਰਿਸ਼ਨ |
| ਭੇਖ ਅਨੇਕ, ਅਗਨਿ ਨਹੀ ਬੁਝੈ ॥ | ਨਹੀਂ |
| ਕੋਟਿ ਉਪਾਵ, ਦਰਗਹ ਨਹੀ ਸਿਝੈ ॥ | ਨਹੀਂ |
| ਛੂਟਸਿ ਨਾਹੀ, ਊਭ ਪਇਆਲਿ ॥ | ਨਾਹੀਂ |
| ਮੋਹਿ, ਬਿਆਪਹਿ ਮਾਇਆ ਜਾਲਿ ॥ | ਬਿਆਪਹਿਂ |
| ਅਵਰ ਕਰਤੂਤਿ, ਸਗਲੀ ਜਮੁ ਡਾਨੈ ॥ | |
| ਗੋਵਿੰਦ ਭਜਨ ਬਿਨੁ, ਤਿਲੁ ਨਹੀ ਮਾਨੈ ॥ | ਨਹੀਂ |
| ਹਰਿ ਕਾ ਨਾਮੁ ਜਪਤ, ਦੁਖੁ ਜਾਇ ॥ | |
| ਨਾਨਕ, ਬੋਲੈ ਸਹਜਿ ਸੁਭਾਇ ॥੪॥ | |
| ਚਾਰਿ ਪਦਾਰਥ, ਜੇ ਕੋ ਮਾਗੈ ॥ | ਮਾਂਗੈ |
| ਸਾਧ ਜਨਾ ਕੀ ਸੇਵਾ ਲਾਗੈ ॥ | |
| ਜੇ ਕੋ, ਆਪੁਨਾ ਦੂਖੁ ਮਿਟਾਵੈ ॥ | |
| ਹਰਿ ਹਰਿ ਨਾਮੁ, ਰਿਦੈ ਸਦ ਗਾਵੈ ॥ | |
| ਜੇ ਕੋ, ਆਪੁਨੀ ਸੋਭਾ ਲੋਰੈ ॥ | ਸ਼ੋਭਾ |
| ਸਾਧਸੰਗਿ, ਇਹ ਹਉਮੈ ਛੋਰੈ ॥ | |
| ਜੇ ਕੋ, ਜਨਮ ਮਰਣ ਤੇ ਡਰੈ ॥ | |
| ਸਾਧ ਜਨਾ ਕੀ, ਸਰਨੀ ਪਰੈ ॥ | ਜਨਾਂ, ਸ਼ਰਨੀ |
| ਜਿਸੁ ਜਨ ਕਉ, ਪ੍ਰਭ ਦਰਸ ਪਿਆਸਾ ॥ | ਦਰਸ਼ |
| ਨਾਨਕ, ਤਾ ਕੈ ਬਲਿ ਬਲਿ ਜਾਸਾ ॥੫॥ | ਜਾਸਾਂ |
| ਸਗਲ ਪੁਰਖ ਮਹਿ, ਪੁਰਖੁ ਪ੍ਰਧਾਨੁ ॥ | |
| ਸਾਧਸੰਗਿ ਜਾ ਕਾ, ਮਿਟੈ ਅਭਿਮਾਨੁ ॥ | |
| ਆਪਸ ਕਉ, ਜੋ ਜਾਣੈ ਨੀਚਾ ॥ | |
| ਸੋਊ ਗਨੀਐ, ਸਭ ਤੇ ਊਚਾ ॥ | |
| ਜਾ ਕਾ ਮਨੁ, ਹੋਇ ਸਗਲ ਕੀ ਰੀਨਾ ॥ | |
| ਹਰਿ ਹਰਿ ਨਾਮੁ, ਤਿਨਿ ਘਟਿ ਘਟਿ ਚੀਨਾ ॥ | |
| ਮਨ ਅਪੁਨੇ ਤੇ, ਬੁਰਾ ਮਿਟਾਨਾ ॥ | |
| ਪੇਖੈ, ਸਗਲ ਸ੍ਰਿਸਟਿ ਸਾਜਨਾ ॥ | ਸ੍ਰਿਸ਼ਟਿ |
| ਸੂਖ ਦੂਖ, ਜਨ ਸਮ ਦ੍ਰਿਸਟੇਤਾ ॥ | ਦ੍ਰਿਸ਼ਟੇਤਾ |
| ਨਾਨਕ, ਪਾਪ ਪੁੰਨ ਨਹੀ ਲੇਪਾ ॥੬॥ | ਨਹੀਂ |
| ਨਿਰਧਨ ਕਉ, ਧਨੁ ਤੇਰੋ ਨਾਉ ॥ | ਨਾਂਉਂ |
| ਨਿਥਾਵੇ ਕਉ, ਨਾਉ ਤੇਰਾ ਥਾਉ ॥ | ਨਿਥਾਵੇਂ, ਨਾਂਉਂ, ਥਾਂਉਂ |
| ਨਿਮਾਨੇ ਕਉ, ਪ੍ਰਭ, ਤੇਰੋ ਮਾਨੁ ॥ | |
| ਸਗਲ ਘਟਾ ਕਉ, ਦੇਵਹੁ ਦਾਨੁ ॥ | ਘਟਾਂ |
| ਕਰਨ ਕਰਾਵਨਹਾਰ ਸੁਆਮੀ ॥ | |
| ਸਗਲ ਘਟਾ ਕੇ, ਅੰਤਰਜਾਮੀ ॥ | |
| ਅਪਨੀ ਗਤਿ ਮਿਤਿ, ਜਾਨਹੁ ਆਪੇ ॥ | |
| ਆਪਨ ਸੰਗਿ, ਆਪਿ ਪ੍ਰਭ ਰਾਤੇ ॥ | |
| ਤੁਮੑਰੀ ਉਸਤਤਿ, ਤੁਮ ਤੇ ਹੋਇ ॥ | |
| ਨਾਨਕ, ਅਵਰੁ ਨ ਜਾਨਸਿ ਕੋਇ ॥੭॥ | |
| ਸਰਬ ਧਰਮ ਮਹਿ, ਸ੍ਰੇਸਟ ਧਰਮੁ ॥ | ਮਹਿਂ, ਸ੍ਰੇਸ਼ਟ |
| ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ ॥ | |
| ਸਗਲ ਕ੍ਰਿਆ ਮਹਿ, ਊਤਮ ਕਿਰਿਆ ॥ | ਮਹਿਂ |
| ਸਾਧਸੰਗਿ, ਦੁਰਮਤਿ ਮਲੁ ਹਿਰਿਆ ॥ | |
| ਸਗਲ ਉਦਮ ਮਹਿ, ਉਦਮੁ ਭਲਾ ॥ | ਮਹਿਂ, ਉੱਦਮੁ |
| ਹਰਿ ਕਾ ਨਾਮੁ ਜਪਹੁ, ਜੀਅ ਸਦਾ ॥ | |
| ਸਗਲ ਬਾਨੀ ਮਹਿ, ਅੰਮ੍ਰਿਤ ਬਾਨੀ ॥ | ਮਹਿਂ |
| ਹਰਿ ਕੋ ਜਸੁ ਸੁਨਿ, ਰਸਨ ਬਖਾਨੀ ॥ | |
| ਸਗਲ ਥਾਨ ਤੇ, ਓਹੁ ਊਤਮ ਥਾਨੁ ॥ | |
| ਨਾਨਕ, ਜਿਹ ਘਟਿ ਵਸੈ ਹਰਿ ਨਾਮੁ ॥੮॥੩॥ | |
| ਸਲੋਕੁ ॥ | |
| ਨਿਰਗੁਨੀਆਰ ਇਆਨਿਆ, ਸੋ ਪ੍ਰਭੁ ਸਦਾ ਸਮਾਲਿ ॥ | ਸਮ੍ਹਾਲਿ |
| ਜਿਨਿ ਕੀਆ, ਤਿਸੁ ਚੀਤਿ ਰਖੁ, ਨਾਨਕ, ਨਿਬਹੀ ਨਾਲਿ ॥੧॥ | ਰੱਖੁ |
| ਅਸਟਪਦੀ ॥ | ਅਸ਼ਟਪਦੀ |
| ਰਮਈਆ ਕੇ ਗੁਨ ਚੇਤਿ, ਪਰਾਨੀ ॥ | |
| ਕਵਨ ਮੂਲ ਤੇ, ਕਵਨ ਦ੍ਰਿਸਟਾਨੀ ॥ | ਦ੍ਰਿਸ਼ਟਾਨੀ |
| ਜਿਨਿ, ਤੂੰ ਸਾਜਿ, ਸਵਾਰਿ, ਸੀਗਾਰਿਆ ॥ | ਸ਼ੀਂਗਾਰਿਆ |
| ਗਰਭ ਅਗਨਿ ਮਹਿ, ਜਿਨਹਿ ਉਬਾਰਿਆ ॥ | ਮਹਿਂ |
| ਬਾਰ ਬਿਵਸਥਾ, ਤੁਝਹਿ ਪਿਆਰੈ ਦੂਧ ॥ | |
| ਭਰਿ ਜੋਬਨ, ਭੋਜਨ ਸੁਖ ਸੂਧ ॥ | |
| ਬਿਰਧਿ ਭਇਆ, ਊਪਰਿ ਸਾਕ ਸੈਨ ॥ | |
| ਮੁਖਿ ਅਪਿਆਉ, ਬੈਠ ਕਉ ਦੈਨ ॥ | |
| ਇਹੁ ਨਿਰਗੁਨੁ, ਗੁਨੁ ਕਛੂ ਨ ਬੂਝੈ ॥ | |
| ਬਖਸਿ ਲੇਹੁ, ਤਉ ਨਾਨਕ ਸੀਝੈ ॥੧॥ | ਬਖਸ਼ਿ |
| ਜਿਹ ਪ੍ਰਸਾਦਿ, ਧਰ ਊਪਰਿ ਸੁਖਿ ਬਸਹਿ ॥ | ਬਸਹਿਂ |
| ਸੁਤ, ਭ੍ਰਾਤ ਮੀਤ, ਬਨਿਤਾ ਸੰਗਿ ਹਸਹਿ ॥ | ਹਸਹਿਂ |
| ਜਿਹ ਪ੍ਰਸਾਦਿ, ਪੀਵਹਿ ਸੀਤਲ ਜਲਾ ॥ | ਪੀਵਹਿਂ, ਸ਼ੀਤਲ |
| ਸੁਖਦਾਈ ਪਵਨੁ, ਪਾਵਕੁ ਅਮੁਲਾ ॥ | ਅਮੁੱਲਾ |
| ਜਿਹ ਪ੍ਰਸਾਦਿ, ਭੋਗਹਿ ਸਭਿ ਰਸਾ ॥ | ਭੋਗਹਿਂ |
| ਸਗਲ ਸਮਗ੍ਰੀ ਸੰਗਿ ਸਾਥਿ ਬਸਾ ॥ | |
| ਦੀਨੇ, ਹਸਤ, ਪਾਵ, ਕਰਨ, ਨੇਤ੍ਰ, ਰਸਨਾ ॥ | ਪਾਂਵ |
| ਤਿਸਹਿ ਤਿਆਗਿ, ਅਵਰ ਸੰਗਿ ਰਚਨਾ ॥ | |
| ਐਸੇ ਦੋਖ, ਮੂੜ ਅੰਧ ਬਿਆਪੇ ॥ | |
| ਨਾਨਕ, ਕਾਢਿ ਲੇਹੁ ਪ੍ਰਭ, ਆਪੇ ॥੨॥ | |
| ਆਦਿ ਅੰਤਿ, ਜੋ ਰਾਖਨਹਾਰੁ ॥ | |
| ਤਿਸ ਸਿਉ, ਪ੍ਰੀਤਿ ਨ ਕਰੈ, ਗਵਾਰੁ ॥ | ਸਿਉਂ, ਗੰਵਾਰੁ |
| ਜਾ ਕੀ ਸੇਵਾ, ਨਵ ਨਿਧਿ ਪਾਵੈ ॥ | |
| ਤਾ ਸਿਉ ਮੂੜਾ, ਮਨੁ ਨਹੀ ਲਾਵੈ ॥ | ਸਿਉਂ, ਨਹੀਂ |
| ਜੋ ਠਾਕੁਰੁ, ਸਦ ਸਦਾ ਹਜੂਰੇ ॥ | ਹਜ਼ੂਰੇ |
| ਤਾ ਕਉ, ਅੰਧਾ ਜਾਨਤ ਦੂਰੇ ॥ | |
| ਜਾ ਕੀ ਟਹਲ, ਪਾਵੈ ਦਰਗਹ ਮਾਨੁ ॥ | |
| ਤਿਸਹਿ ਬਿਸਾਰੈ, ਮੁਗਧੁ ਅਜਾਨੁ ॥ | |
| ਸਦਾ ਸਦਾ, ਇਹੁ ਭੂਲਨਹਾਰੁ ॥ | |
| ਨਾਨਕ, ਰਾਖਨਹਾਰੁ ਅਪਾਰੁ ॥੩॥ | |
| ਰਤਨੁ ਤਿਆਗਿ, ਕਉਡੀ ਸੰਗਿ ਰਚੈ ॥ | |
| ਸਾਚੁ ਛੋਡਿ, ਝੂਠ ਸੰਗਿ ਮਚੈ ॥ | |
| ਜੋ ਛਡਨਾ, ਸੁ ਅਸਥਿਰੁ ਕਰਿ ਮਾਨੈ ॥ | |
| ਜੋ ਹੋਵਨੁ, ਸੋ ਦੂਰਿ ਪਰਾਨੈ ॥ | |
| ਛੋਡਿ ਜਾਇ, ਤਿਸ ਕਾ ਸ੍ਰਮੁ ਕਰੈ ॥ | ਸ਼੍ਰਮੁ |
| ਸੰਗਿ ਸਹਾਈ, ਤਿਸੁ ਪਰਹਰੈ ॥ | |
| ਚੰਦਨ ਲੇਪੁ ਉਤਾਰੈ, ਧੋਇ ॥ | |
| ਗਰਧਬ ਪ੍ਰੀਤਿ, ਭਸਮ ਸੰਗਿ ਹੋਇ ॥ | |
| ਅੰਧ ਕੂਪ ਮਹਿ, ਪਤਿਤ ਬਿਕਰਾਲ ॥ | |
| ਨਾਨਕ, ਕਾਢਿ ਲੇਹੁ ਪ੍ਰਭ ਦਇਆਲ ॥੪॥ | |
| ਕਰਤੂਤਿ ਪਸੂ ਕੀ, ਮਾਨਸ ਜਾਤਿ ॥ | ਪਸ਼ੂ |
| ਲੋਕ ਪਚਾਰਾ ਕਰੈ, ਦਿਨੁ ਰਾਤਿ ॥ | |
| ਬਾਹਰਿ ਭੇਖ, ਅੰਤਰਿ ਮਲੁ ਮਾਇਆ ॥ | |
| ਛਪਸਿ ਨਾਹਿ, ਕਛੁ ਕਰੈ ਛਪਾਇਆ ॥ | ਨਾਹਿਂ |
| ਬਾਹਰਿ, ਗਿਆਨ ਧਿਆਨ ਇਸਨਾਨ ॥ | ਇਸ਼ਨਾਨ |
| ਅੰਤਰਿ ਬਿਆਪੈ, ਲੋਭੁ ਸੁਆਨੁ ॥ | |
| ਅੰਤਰਿ ਅਗਨਿ, ਬਾਹਰਿ ਤਨੁ ਸੁਆਹ ॥ | |
| ਗਲਿ ਪਾਥਰ, ਕੈਸੇ ਤਰੈ ਅਥਾਹ ॥ | |
| ਜਾ ਕੈ ਅੰਤਰਿ, ਬਸੈ ਪ੍ਰਭੁ ਆਪਿ ॥ | |
| ਨਾਨਕ, ਤੇ ਜਨ ਸਹਜਿ ਸਮਾਤਿ ॥੫॥ | |
| ਸੁਨਿ, ਅੰਧਾ ਕੈਸੇ ਮਾਰਗੁ ਪਾਵੈ ॥ | |
| ਕਰੁ ਗਹਿ ਲੇਹੁ, ਓੜਿ ਨਿਬਹਾਵੈ ॥ | |
| ਕਹਾ ਬੁਝਾਰਤਿ, ਬੂਝੈ ਡੋਰਾ ॥ | |
| ਨਿਸਿ ਕਹੀਐ, ਤਉ ਸਮਝੈ ਭੋਰਾ ॥ | ਨਿਸ਼ਿ |
| ਕਹਾ ਬਿਸਨਪਦ, ਗਾਵੈ ਗੁੰਗ ॥ | ਬਿਸ਼ਨਪਦ |
| ਜਤਨ ਕਰੈ, ਤਉ ਭੀ ਸੁਰ ਭੰਗ ॥ | |
| ਕਹ ਪਿੰਗੁਲ, ਪਰਬਤ ਪਰ ਭਵਨ ॥ | |
| ਨਹੀ ਹੋਤ, ਊਹਾ ਉਸੁ ਗਵਨ ॥ | ਨਹੀਂ, ਊਹਾਂ |
| ਕਰਤਾਰ, ਕਰੁਣਾਮੈ, ਦੀਨੁ ਬੇਨਤੀ ਕਰੈ ॥ | |
| ਨਾਨਕ, ਤੁਮਰੀ ਕਿਰਪਾ ਤਰੈ ॥੬॥ | |
| ਸੰਗਿ ਸਹਾਈ, ਸੁ ਆਵੈ ਨ ਚੀਤਿ ॥ | |
| ਜੋ ਬੈਰਾਈ, ਤਾ ਸਿਉ ਪ੍ਰੀਤਿ ॥ | ਸਿਉਂ |
| ਬਲੂਆ ਕੇ ਗ੍ਰਿਹ ਭੀਤਰਿ ਬਸੈ ॥ | |
| ਅਨਦ ਕੇਲ, ਮਾਇਆ ਰੰਗਿ ਰਸੈ ॥ | |
| ਦ੍ਰਿੜ ਕਰਿ ਮਾਨੈ, ਮਨਹਿ ਪ੍ਰਤੀਤਿ ॥ | |
| ਕਾਲੁ ਨ ਆਵੈ, ਮੂੜੇ ਚੀਤਿ ॥ | |
| ਬੈਰ, ਬਿਰੋਧ, ਕਾਮ ਕ੍ਰੋਧ ਮੋਹ ॥ | |
| ਝੂਠ, ਬਿਕਾਰ, ਮਹਾ ਲੋਭ ਧ੍ਰੋਹ ॥ | ਮਹਾਂ |
| ਇਆਹੂ ਜੁਗਤਿ, ਬਿਹਾਨੇ ਕਈ ਜਨਮ ॥ | ਇਆਹੂੰ |
| ਨਾਨਕ, ਰਾਖਿ ਲੇਹੁ, ਆਪਨ ਕਰਿ ਕਰਮ ॥੭॥ | |
| ਤੂ ਠਾਕੁਰੁ, ਤੁਮ ਪਹਿ ਅਰਦਾਸਿ ॥ | |
| ਜੀਉ ਪਿੰਡੁ ਸਭੁ, ਤੇਰੀ ਰਾਸਿ ॥ | |
| ਤੁਮ ਮਾਤ ਪਿਤਾ, ਹਮ ਬਾਰਿਕ ਤੇਰੇ ॥ | |
| ਤੁਮਰੀ ਕ੍ਰਿਪਾ ਮਹਿ, ਸੂਖ ਘਨੇਰੇ ॥ | ਮਹਿਂ |
| ਕੋਇ ਨ ਜਾਨੈ, ਤੁਮਰਾ ਅੰਤੁ ॥ | |
| ਊਚੇ ਤੇ ਊਚਾ ਭਗਵੰਤ ॥ | |
| ਸਗਲ ਸਮਗ੍ਰੀ, ਤੁਮਰੈ ਸੂਤ੍ਰਿ ਧਾਰੀ ॥ | |
| ਤੁਮ ਤੇ ਹੋਇ, ਸੁ ਆਗਿਆਕਾਰੀ ॥ | |
| ਤੁਮਰੀ ਗਤਿ ਮਿਤਿ, ਤੁਮ ਹੀ ਜਾਨੀ ॥ | |
| ਨਾਨਕ ਦਾਸ, ਸਦਾ ਕੁਰਬਾਨੀ ॥੮॥੪॥ | |
| ਸਲੋਕੁ ॥ | |
| ਦੇਨਹਾਰੁ ਪ੍ਰਭ ਛੋਡਿ ਕੈ, ਲਾਗਹਿ ਆਨ ਸੁਆਇ ॥ | ਲਾਗਹਿਂ |
| ਨਾਨਕ, ਕਹੂ ਨ ਸੀਝਈ, ਬਿਨੁ ਨਾਵੈ ਪਤਿ ਜਾਇ ॥੧॥ | ਕਹੂੰ, ਨਾਂਵੈਂ |
| ਅਸਟਪਦੀ ॥ | ਅਸ਼ਟਪਦੀ |
| ਦਸ ਬਸਤੂ ਲੇ, ਪਾਛੈ ਪਾਵੈ ॥ | |
| ਏਕ ਬਸਤੁ ਕਾਰਨਿ, ਬਿਖੋਟਿ ਗਵਾਵੈ ॥ | |
| ਏਕ ਭੀ ਨ ਦੇਇ, ਦਸ ਭੀ ਹਿਰਿ ਲੇਇ ॥ | |
| ਤਉ, ਮੂੜਾ, ਕਹੁ ਕਹਾ ਕਰੇਇ ॥ | |
| ਜਿਸੁ ਠਾਕੁਰ ਸਿਉ, ਨਾਹੀ ਚਾਰਾ ॥ | ਸਿਉਂ, ਨਾਹੀਂ |
| ਤਾ ਕਉ, ਕੀਜੈ ਸਦ ਨਮਸਕਾਰਾ ॥ | |
| ਜਾ ਕੈ ਮਨਿ, ਲਾਗਾ ਪ੍ਰਭੁ ਮੀਠਾ ॥ | |
| ਸਰਬ ਸੂਖ, ਤਾਹੂ ਮਨਿ ਵੂਠਾ ॥ | ਤਾਹੂੰ |
| ਜਿਸੁ ਜਨ, ਅਪਨਾ ਹੁਕਮੁ ਮਨਾਇਆ ॥ | |
| ਸਰਬ ਥੋਕ, ਨਾਨਕ, ਤਿਨਿ ਪਾਇਆ ॥੧॥ | |
| ਅਗਨਤ, ਸਾਹੁ, ਅਪਨੀ ਦੇ ਰਾਸਿ ॥ | ਸ਼ਾਹ |
| ਖਾਤ ਪੀਤ, ਬਰਤੈ ਅਨਦ ਉਲਾਸਿ ॥ | ਅਨੰਦ |
| ਅਪੁਨੀ ਅਮਾਨ ਕਛੁ, ਬਹੁਰਿ ਸਾਹੁ ਲੇਇ ॥ | ਸ਼ਾਹ |
| ਅਗਿਆਨੀ, ਮਨਿ ਰੋਸੁ ਕਰੇਇ ॥ | |
| ਅਪਨੀ ਪਰਤੀਤਿ, ਆਪ ਹੀ ਖੋਵੈ ॥ | |
| ਬਹੁਰਿ, ਉਸ ਕਾ ਬਿਸ੍ਵਾਸੁ ਨ ਹੋਵੈ ॥ | ਬਿਸ਼੍ਵਾਸੁ |
| ਜਿਸ ਕੀ ਬਸਤੁ, ਤਿਸੁ ਆਗੈ ਰਾਖੈ ॥ | |
| ਪ੍ਰਭ ਕੀ ਆਗਿਆ ਮਾਨੈ, ਮਾਥੈ ॥ | |
| ਉਸ ਤੇ ਚਉਗੁਨ ਕਰੈ ਨਿਹਾਲੁ ॥ | |
| ਨਾਨਕ, ਸਾਹਿਬੁ ਸਦਾ ਦਇਆਲੁ ॥੨॥ | |
| ਅਨਿਕ ਭਾਤਿ, ਮਾਇਆ ਕੇ ਹੇਤ ॥ | ਭਾਂਤਿ |
| ਸਰਪਰ ਹੋਵਤ, ਜਾਨੁ, ਅਨੇਤ ॥ | |
| ਬਿਰਖ ਕੀ ਛਾਇਆ ਸਿਉ, ਰੰਗੁ ਲਾਵੈ ॥ | ਸਿਉਂ |
| ਓਹ ਬਿਨਸੈ, ਉਹੁ ਮਨਿ ਪਛੁਤਾਵੈ ॥ | ਬਿਨਸ਼ੈ |
| ਜੋ ਦੀਸੈ, ਸੋ ਚਾਲਨਹਾਰੁ ॥ | |
| ਲਪਟਿ ਰਹਿਓ ਤਹ, ਅੰਧ ਅੰਧਾਰੁ ॥ | ਤਹਂ |
| ਬਟਾਊ ਸਿਉ, ਜੋ ਲਾਵੈ ਨੇਹ ॥ | ਸਿਉਂ |
| ਤਾ ਕਉ, ਹਾਥਿ ਨ ਆਵੈ ਕੇਹ ॥ | |
| ਮਨ, ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ ॥ | |
| ਕਰਿ ਕਿਰਪਾ, ਨਾਨਕ, ਆਪਿ ਲਏ ਲਾਈ ॥੩॥ | |
| ਮਿਥਿਆ, ਤਨੁ, ਧਨੁ ਕੁਟੰਬੁ ਸਬਾਇਆ ॥ | |
| ਮਿਥਿਆ, ਹਉਮੈ, ਮਮਤਾ, ਮਾਇਆ ॥ | |
| ਮਿਥਿਆ, ਰਾਜ, ਜੋਬਨ, ਧਨ ਮਾਲ ॥ | |
| ਮਿਥਿਆ, ਕਾਮ, ਕ੍ਰੋਧ ਬਿਕਰਾਲ ॥ | |
| ਮਿਥਿਆ, ਰਥ, ਹਸਤੀ, ਅਸ੍ਵ, ਬਸਤ੍ਰਾ ॥ | ਅਸ਼੍ਵ |
| ਮਿਥਿਆ, ਰੰਗ ਸੰਗਿ, ਮਾਇਆ ਪੇਖਿ ਹਸਤਾ ॥ | |
| ਮਿਥਿਆ, ਧ੍ਰੋਹ, ਮੋਹ, ਅਭਿਮਾਨੁ ॥ | |
| ਮਿਥਿਆ, ਆਪਸ ਊਪਰਿ ਕਰਤ ਗੁਮਾਨੁ ॥ | |
| ਅਸਥਿਰੁ ਭਗਤਿ, ਸਾਧ ਕੀ ਸਰਨ ॥ | ਸ਼ਰਨ |
| ਨਾਨਕ, ਜਪਿ ਜਪਿ ਜੀਵੈ, ਹਰਿ ਕੇ ਚਰਨ ॥੪॥ | |
| ਮਿਥਿਆ ਸ੍ਰਵਨ, ਪਰ ਨਿੰਦਾ ਸੁਨਹਿ ॥ | ਸੁਨਹਿਂ |
| ਮਿਥਿਆ ਹਸਤ, ਪਰ ਦਰਬ ਕਉ ਹਿਰਹਿ ॥ | ਹਿਰਹਿਂ |
| ਮਿਥਿਆ ਨੇਤ੍ਰ, ਪੇਖਤ ਪਰ ਤ੍ਰਿਅ ਰੂਪਾਦ ॥ | |
| ਮਿਥਿਆ ਰਸਨਾ, ਭੋਜਨ ਅਨ ਸ੍ਵਾਦ ॥ | |
| ਮਿਥਿਆ ਚਰਨ, ਪਰ ਬਿਕਾਰ ਕਉ ਧਾਵਹਿ ॥ | ਧਾਵਹਿਂ |
| ਮਿਥਿਆ ਮਨ, ਪਰ ਲੋਭ ਲੁਭਾਵਹਿ ॥ | ਲੁਭਾਵਹਿਂ |
| ਮਿਥਿਆ ਤਨ, ਨਹੀ ਪਰਉਪਕਾਰਾ ॥ | ਨਹੀਂ |
| ਮਿਥਿਆ, ਬਾਸੁ ਲੇਤ ਬਿਕਾਰਾ ॥ | |
| ਬਿਨੁ ਬੂਝੇ, ਮਿਥਿਆ ਸਭ ਭਏ ॥ | |
| ਸਫਲ ਦੇਹ, ਨਾਨਕ, ਹਰਿ ਹਰਿ ਨਾਮ ਲਏ ॥੫॥ | |
| ਬਿਰਥੀ, ਸਾਕਤ ਕੀ ਆਰਜਾ ॥ | |
| ਸਾਚ ਬਿਨਾ, ਕਹ ਹੋਵਤ ਸੂਚਾ ॥ | |
| ਬਿਰਥਾ, ਨਾਮ ਬਿਨਾ, ਤਨੁ ਅੰਧ ॥ | |
| ਮੁਖਿ ਆਵਤ ਤਾ ਕੈ, ਦੁਰਗੰਧ ॥ | |
| ਬਿਨੁ ਸਿਮਰਨ, ਦਿਨੁ ਰੈਨਿ ਬ੍ਰਿਥਾ ਬਿਹਾਇ ॥ | |
| ਮੇਘ ਬਿਨਾ ਜਿਉ, ਖੇਤੀ ਜਾਇ ॥ | ਜਿਉਂ |
| ਗੋਬਿਦ ਭਜਨ ਬਿਨੁ, ਬ੍ਰਿਥੇ ਸਭ ਕਾਮ ॥ | |
| ਜਿਉ ਕਿਰਪਨ ਕੇ, ਨਿਰਾਰਥ ਦਾਮ ॥ | ਜਿਉਂ |
| ਧੰਨਿ ਧੰਨਿ ਤੇ ਜਨ, ਜਿਹ ਘਟਿ ਬਸਿਓ ਹਰਿ ਨਾਉ ॥ | ਨਾਂਉਂ |
| ਨਾਨਕ, ਤਾ ਕੈ ਬਲਿ ਬਲਿ ਜਾਉ ॥੬॥ | ਜਾਉਂ |
| ਰਹਤ ਅਵਰ, ਕਛੁ ਅਵਰ ਕਮਾਵਤ ॥ | |
| ਮਨਿ ਨਹੀ ਪ੍ਰੀਤਿ, ਮੁਖਹੁ ਗੰਢ ਲਾਵਤ ॥ | ਨਹੀਂ, ਮੁਖਹੁਂ |
| ਜਾਨਨਹਾਰ ਪ੍ਰਭੂ ਪਰਬੀਨ ॥ | |
| ਬਾਹਿਰ ਭੇਖ, ਨ ਕਾਹੂ ਭੀਨ ॥ | ਕਾਹੂੰ |
| ਅਵਰ ਉਪਦੇਸੈ, ਆਪਿ ਨ ਕਰੈ ॥ | ਉਪਦੇਸ਼ੈ |
| ਆਵਤ ਜਾਵਤ, ਜਨਮੈ ਮਰੈ ॥ | |
| ਜਿਸ ਕੈ ਅੰਤਰਿ, ਬਸੈ ਨਿਰੰਕਾਰੁ ॥ | |
| ਤਿਸ ਕੀ ਸੀਖ, ਤਰੈ ਸੰਸਾਰੁ ॥ | |
| ਜੋ ਤੁਮ ਭਾਨੇ, ਤਿਨ ਪ੍ਰਭੁ ਜਾਤਾ ॥ | |
| ਨਾਨਕ, ਉਨ ਜਨ ਚਰਨ ਪਰਾਤਾ ॥੭॥ | |
| ਕਰਉ ਬੇਨਤੀ, ਪਾਰਬ੍ਰਹਮੁ ਸਭੁ ਜਾਨੈ ॥ | ਕਰਉਂ |
| ਅਪਨਾ ਕੀਆ, ਆਪਹਿ ਮਾਨੈ ॥ | |
| ਆਪਹਿ ਆਪ, ਆਪਿ ਕਰਤ ਨਿਬੇਰਾ ॥ | |
| ਕਿਸੈ ਦੂਰਿ ਜਨਾਵਤ, ਕਿਸੈ ਬੁਝਾਵਤ ਨੇਰਾ ॥ | |
| ਉਪਾਵ ਸਿਆਨਪ, ਸਗਲ ਤੇ ਰਹਤ ॥ | |
| ਸਭੁ ਕਛੁ ਜਾਨੈ, ਆਤਮ ਕੀ ਰਹਤ ॥ | |
| ਜਿਸੁ ਭਾਵੈ, ਤਿਸੁ ਲਏ ਲੜਿ ਲਾਇ ॥ | |
| ਥਾਨ ਥਨੰਤਰਿ, ਰਹਿਆ ਸਮਾਇ ॥ | |
| ਸੋ ਸੇਵਕੁ, ਜਿਸੁ ਕਿਰਪਾ ਕਰੀ ॥ | |
| ਨਿਮਖ ਨਿਮਖ ਜਪਿ, ਨਾਨਕ, ਹਰੀ ॥੮॥੫॥ | |
| ਸਲੋਕੁ ॥ | |
| ਕਾਮ ਕ੍ਰੋਧ ਅਰੁ ਲੋਭ ਮੋਹ, ਬਿਨਸਿ ਜਾਇ ਅਹੰਮੇਵ ॥ | ਬਿਨਸ਼ਿ |
| ਨਾਨਕ, ਪ੍ਰਭ ਸਰਣਾਗਤੀ, ਕਰਿ ਪ੍ਰਸਾਦੁ ਗੁਰਦੇਵ ॥੧॥ | ਸ਼ਰਣਾਗਤੀ |
| ਅਸਟਪਦੀ ॥ | ਅਸ਼ਟਪਦੀ |
| ਜਿਹ ਪ੍ਰਸਾਦਿ, ਛਤੀਹ ਅੰਮ੍ਰਿਤ ਖਾਹਿ ॥ | ਖਾਹਿਂ |
| ਤਿਸੁ ਠਾਕੁਰ ਕਉ, ਰਖੁ ਮਨ ਮਾਹਿ ॥ | ਮਾਹਿਂ |
| ਜਿਹ ਪ੍ਰਸਾਦਿ, ਸੁਗੰਧਤ ਤਨਿ ਲਾਵਹਿ ॥ | ਲਾਵਹਿਂ |
| ਤਿਸ ਕਉ ਸਿਮਰਤ, ਪਰਮ ਗਤਿ ਪਾਵਹਿ ॥ | ਪਾਵਹਿਂ |
| ਜਿਹ ਪ੍ਰਸਾਦਿ, ਬਸਹਿ ਸੁਖ ਮੰਦਰਿ ॥ | ਬਸਹਿਂ |
| ਤਿਸਹਿ ਧਿਆਇ ਸਦਾ, ਮਨ ਅੰਦਰਿ ॥ | |
| ਜਿਹ ਪ੍ਰਸਾਦਿ, ਗ੍ਰਿਹ ਸੰਗਿ, ਸੁਖ ਬਸਨਾ ॥ | |
| ਆਠ ਪਹਰ, ਸਿਮਰਹੁ ਤਿਸੁ ਰਸਨਾ ॥ | |
| ਜਿਹ ਪ੍ਰਸਾਦਿ, ਰੰਗ ਰਸ ਭੋਗ ॥ | |
| ਨਾਨਕ, ਸਦਾ ਧਿਆਈਐ, ਧਿਆਵਨ ਜੋਗ ॥੧॥ | |
| ਜਿਹ ਪ੍ਰਸਾਦਿ, ਪਾਟ ਪਟੰਬਰ ਹਢਾਵਹਿ ॥ | ਹੰਢਾਵਹਿਂ |
| ਤਿਸਹਿ ਤਿਆਗਿ, ਕਤ ਅਵਰ ਲੁਭਾਵਹਿ ॥ | ਲੁਭਾਵਹਿਂ |
| ਜਿਹ ਪ੍ਰਸਾਦਿ, ਸੁਖ ਸੇਜ ਸੋਈਜੈ ॥ | |
| ਮਨ, ਆਠ ਪਹਰ, ਤਾ ਕਾ ਜਸੁ ਗਾਵੀਜੈ ॥ | |
| ਜਿਹ ਪ੍ਰਸਾਦਿ, ਤੁਝੁ ਸਭੁ ਕੋਊ ਮਾਨੈ ॥ | |
| ਮੁਖਿ, ਤਾ ਕੋ ਜਸੁ, ਰਸਨ ਬਖਾਨੈ ॥ | |
| ਜਿਹ ਪ੍ਰਸਾਦਿ, ਤੇਰੋ ਰਹਤਾ ਧਰਮੁ ॥ | |
| ਮਨ, ਸਦਾ ਧਿਆਇ, ਕੇਵਲ ਪਾਰਬ੍ਰਹਮੁ ॥ | |
| ਪ੍ਰਭ ਜੀ ਜਪਤ, ਦਰਗਹ ਮਾਨੁ ਪਾਵਹਿ ॥ | ਪਾਵਹਿਂ |
| ਨਾਨਕ, ਪਤਿ ਸੇਤੀ, ਘਰਿ ਜਾਵਹਿ ॥੨॥ | ਜਾਵਹਿਂ |
| ਜਿਹ ਪ੍ਰਸਾਦਿ, ਆਰੋਗ ਕੰਚਨ ਦੇਹੀ ॥ | |
| ਲਿਵ ਲਾਵਹੁ, ਤਿਸੁ ਰਾਮ ਸਨੇਹੀ ॥ | |
| ਜਿਹ ਪ੍ਰਸਾਦਿ, ਤੇਰਾ ਓਲਾ ਰਹਤ ॥ | |
| ਮਨ, ਸੁਖੁ ਪਾਵਹਿ, ਹਰਿ ਹਰਿ ਜਸੁ ਕਹਤ ॥ | ਪਾਵਹਿਂ |
| ਜਿਹ ਪ੍ਰਸਾਦਿ, ਤੇਰੇ ਸਗਲ ਛਿਦ੍ਰ ਢਾਕੇ ॥ | |
| ਮਨ, ਸਰਨੀ ਪਰੁ, ਠਾਕੁਰ ਪ੍ਰਭ ਤਾ ਕੈ ॥ | ਸ਼ਰਨੀ |
| ਜਿਹ ਪ੍ਰਸਾਦਿ, ਤੁਝੁ ਕੋ ਨ ਪਹੂਚੈ ॥ | ਪਹੂੰਚੈ |
| ਮਨ, ਸਾਸਿ ਸਾਸਿ ਸਿਮਰਹੁ ਪ੍ਰਭ ਊਚੇ ॥ | |
| ਜਿਹ ਪ੍ਰਸਾਦਿ, ਪਾਈ ਦ੍ਰੁਲਭ ਦੇਹ ॥ | |
| ਨਾਨਕ, ਤਾ ਕੀ ਭਗਤਿ ਕਰੇਹ ॥੩॥ | |
| ਜਿਹ ਪ੍ਰਸਾਦਿ, ਆਭੂਖਨ ਪਹਿਰੀਜੈ ॥ | |
| ਮਨ, ਤਿਸੁ ਸਿਮਰਤ, ਕਿਉ ਆਲਸੁ ਕੀਜੈ ॥ | ਕਿਉਂ |
| ਜਿਹ ਪ੍ਰਸਾਦਿ, ਅਸ੍ਵ ਹਸਤਿ ਅਸਵਾਰੀ ॥ | ਅਸ਼੍ਵ |
| ਮਨ, ਤਿਸੁ ਪ੍ਰਭ ਕਉ, ਕਬਹੂ ਨ ਬਿਸਾਰੀ ॥ | ਕਬਹੂੰ, ਬਿਸਾਰੀਂ |
| ਜਿਹ ਪ੍ਰਸਾਦਿ, ਬਾਗ ਮਿਲਖ ਧਨਾ ॥ | |
| ਰਾਖੁ ਪਰੋਇ, ਪ੍ਰਭੁ ਅਪੁਨੇ ਮਨਾ ॥ | |
| ਜਿਨਿ ਤੇਰੀ, ਮਨ, ਬਨਤ ਬਨਾਈ ॥ | |
| ਊਠਤ ਬੈਠਤ, ਸਦ ਤਿਸਹਿ ਧਿਆਈ ॥ | ਧਿਆਈਂ |
| ਤਿਸਹਿ ਧਿਆਇ, ਜੋ ਏਕ ਅਲਖੈ ॥ | ਅਲੱਖੈ |
| ਈਹਾ ਊਹਾ ਨਾਨਕ, ਤੇਰੀ ਰਖੈ ॥੪॥ | ਈਹਾਂ, ਊਹਾਂ |
| ਜਿਹ ਪ੍ਰਸਾਦਿ, ਕਰਹਿ ਪੁੰਨ ਬਹੁ ਦਾਨ ॥ | ਕਰਹਿਂ |
| ਮਨ, ਆਠ ਪਹਰ, ਕਰਿ ਤਿਸ ਕਾ ਧਿਆਨ ॥ | |
| ਜਿਹ ਪ੍ਰਸਾਦਿ, ਤੂ ਆਚਾਰ ਬਿਉਹਾਰੀ ॥ | |
| ਤਿਸੁ ਪ੍ਰਭ ਕਉ, ਸਾਸਿ ਸਾਸਿ ਚਿਤਾਰੀ ॥ | ਚਿਤਾਰੀਂ |
| ਜਿਹ ਪ੍ਰਸਾਦਿ, ਤੇਰਾ ਸੁੰਦਰ ਰੂਪੁ ॥ | |
| ਸੋ ਪ੍ਰਭੁ, ਸਿਮਰਹੁ, ਸਦਾ ਅਨੂਪੁ ॥ | |
| ਜਿਹ ਪ੍ਰਸਾਦਿ, ਤੇਰੀ ਨੀਕੀ ਜਾਤਿ ॥ | |
| ਸੋ ਪ੍ਰਭੁ, ਸਿਮਰਿ ਸਦਾ ਦਿਨ ਰਾਤਿ ॥ | |
| ਜਿਹ ਪ੍ਰਸਾਦਿ, ਤੇਰੀ ਪਤਿ ਰਹੈ ॥ | |
| ਗੁਰਪ੍ਰਸਾਦਿ, ਨਾਨਕ, ਜਸੁ ਕਹੈ ॥੫॥ | |
| ਜਿਹ ਪ੍ਰਸਾਦਿ, ਸੁਨਹਿ ਕਰਨ ਨਾਦ ॥ | ਸੁਨਹਿਂ |
| ਜਿਹ ਪ੍ਰਸਾਦਿ, ਪੇਖਹਿ ਬਿਸਮਾਦ ॥ | ਪੇਖਹਿਂ |
| ਜਿਹ ਪ੍ਰਸਾਦਿ, ਬੋਲਹਿ ਅੰਮ੍ਰਿਤ ਰਸਨਾ ॥ | ਬੋਲਹਿਂ |
| ਜਿਹ ਪ੍ਰਸਾਦਿ, ਸੁਖਿ ਸਹਜੇ ਬਸਨਾ ॥ | |
| ਜਿਹ ਪ੍ਰਸਾਦਿ, ਹਸਤ ਕਰ ਚਲਹਿ ॥ | ਚਲਹਿਂ |
| ਜਿਹ ਪ੍ਰਸਾਦਿ, ਸੰਪੂਰਨ ਫਲਹਿ ॥ | ਫਲਹਿਂ |
| ਜਿਹ ਪ੍ਰਸਾਦਿ, ਪਰਮ ਗਤਿ ਪਾਵਹਿ ॥ | ਪਾਵਹਿਂ |
| ਜਿਹ ਪ੍ਰਸਾਦਿ, ਸੁਖਿ ਸਹਜਿ ਸਮਾਵਹਿ ॥ | ਸਮਾਵਹਿਂ |
| ਐਸਾ ਪ੍ਰਭੁ ਤਿਆਗਿ, ਅਵਰ ਕਤ ਲਾਗਹੁ ॥ | |
| ਗੁਰਪ੍ਰਸਾਦਿ ਨਾਨਕ, ਮਨਿ ਜਾਗਹੁ ॥੬॥ | |
| ਜਿਹ ਪ੍ਰਸਾਦਿ, ਤੂੰ ਪ੍ਰਗਟੁ ਸੰਸਾਰਿ ॥ | |
| ਤਿਸੁ ਪ੍ਰਭ ਕਉ, ਮੂਲਿ ਨ ਮਨਹੁ ਬਿਸਾਰਿ ॥ | ਮਨਹੁਂ |
| ਜਿਹ ਪ੍ਰਸਾਦਿ, ਤੇਰਾ ਪਰਤਾਪੁ ॥ | |
| ਰੇ ਮਨ ਮੂੜ, ਤੂ ਤਾ ਕਉ ਜਾਪੁ ॥ | |
| ਜਿਹ ਪ੍ਰਸਾਦਿ, ਤੇਰੇ ਕਾਰਜ ਪੂਰੇ ॥ | |
| ਤਿਸਹਿ ਜਾਨੁ, ਮਨ, ਸਦਾ ਹਜੂਰੇ ॥ | ਹਜ਼ੂਰੇ |
| ਜਿਹ ਪ੍ਰਸਾਦਿ, ਤੂੰ ਪਾਵਹਿ ਸਾਚੁ ॥ | ਪਾਵਹਿਂ |
| ਰੇ ਮਨ ਮੇਰੇ, ਤੂੰ, ਤਾ ਸਿਉ ਰਾਚੁ ॥ | ਸਿਉਂ |
| ਜਿਹ ਪ੍ਰਸਾਦਿ, ਸਭ ਕੀ ਗਤਿ ਹੋਇ ॥ | |
| ਨਾਨਕ, ਜਾਪੁ ਜਪੈ, ਜਪੁ ਸੋਇ ॥੭॥ | |
| ਆਪਿ ਜਪਾਏ, ਜਪੈ ਸੋ ਨਾਉ ॥ | ਨਾਂਉਂ |
| ਆਪਿ ਗਾਵਾਏ, ਸੁ ਹਰਿ ਗੁਨ ਗਾਉ ॥ | |
| ਪ੍ਰਭ ਕਿਰਪਾ ਤੇ, ਹੋਇ ਪ੍ਰਗਾਸੁ ॥ | ਪ੍ਰਗਾਸ਼ੁ |
| ਪ੍ਰਭੂ ਦਇਆ ਤੇ, ਕਮਲ ਬਿਗਾਸੁ ॥ | |
| ਪ੍ਰਭ ਸੁਪ੍ਰਸੰਨ, ਬਸੈ ਮਨਿ ਸੋਇ ॥ | |
| ਪ੍ਰਭ ਦਇਆ ਤੇ, ਮਤਿ ਊਤਮ ਹੋਇ ॥ | |
| ਸਰਬ ਨਿਧਾਨ ਪ੍ਰਭ, ਤੇਰੀ ਮਇਆ ॥ | |
| ਆਪਹੁ, ਕਛੂ ਨ, ਕਿਨਹੂ ਲਇਆ ॥ | ਆਪਹੁੰ, ਕਿਨਹੂੰ |
| ਜਿਤੁ ਜਿਤੁ ਲਾਵਹੁ, ਤਿਤੁ ਲਗਹਿ ਹਰਿ ਨਾਥ ॥ | ਲਗਹਿਂ |
| ਨਾਨਕ, ਇਨ ਕੈ ਕਛੂ ਨ ਹਾਥ ॥੮॥੬॥ | |
| ਸਲੋਕੁ ॥ | |
| ਅਗਮ ਅਗਾਧਿ ਪਾਰਬ੍ਰਹਮੁ ਸੋਇ ॥ | |
| ਜੋ ਜੋ ਕਹੈ, ਸੁ ਮੁਕਤਾ ਹੋਇ ॥ | |
| ਸੁਨਿ ਮੀਤਾ, ਨਾਨਕੁ ਬਿਨਵੰਤਾ ॥ | |
| ਸਾਧ ਜਨਾ ਕੀ ਅਚਰਜ ਕਥਾ ॥੧॥ | ਜਨਾਂ |
| ਅਸਟਪਦੀ ॥ | ਅਸ਼ਟਪਦੀ |
| ਸਾਧ ਕੈ ਸੰਗਿ, ਮੁਖ ਊਜਲ ਹੋਤ ॥ | |
| ਸਾਧਸੰਗਿ, ਮਲੁ ਸਗਲੀ ਖੋਤ ॥ | |
| ਸਾਧ ਕੈ ਸੰਗਿ, ਮਿਟੈ ਅਭਿਮਾਨੁ ॥ | |
| ਸਾਧ ਕੈ ਸੰਗਿ, ਪ੍ਰਗਟੈ ਸੁਗਿਆਨੁ ॥ | |
| ਸਾਧ ਕੈ ਸੰਗਿ, ਬੁਝੈ ਪ੍ਰਭੁ ਨੇਰਾ ॥ | ਬੁੱਝੈ |
| ਸਾਧਸੰਗਿ, ਸਭੁ ਹੋਤ ਨਿਬੇਰਾ ॥ | |
| ਸਾਧ ਕੈ ਸੰਗਿ, ਪਾਏ ਨਾਮ ਰਤਨੁ ॥ | |
| ਸਾਧ ਕੈ ਸੰਗਿ, ਏਕ ਊਪਰਿ ਜਤਨੁ ॥ | |
| ਸਾਧ ਕੀ ਮਹਿਮਾ ਬਰਨੈ, ਕਉਨੁ ਪ੍ਰਾਨੀ ॥ | |
| ਨਾਨਕ, ਸਾਧ ਕੀ ਸੋਭਾ, ਪ੍ਰਭ ਮਾਹਿ ਸਮਾਨੀ ॥੧॥ | ਸ਼ੋਭਾ, ਮਾਹਿਂ |
| ਸਾਧ ਕੈ ਸੰਗਿ, ਅਗੋਚਰੁ ਮਿਲੈ ॥ | |
| ਸਾਧ ਕੈ ਸੰਗਿ, ਸਦਾ ਪਰਫੁਲੈ ॥ | |
| ਸਾਧ ਕੈ ਸੰਗਿ, ਆਵਹਿ ਬਸਿ ਪੰਚਾ ॥ | ਆਵਹਿਂ |
| ਸਾਧਸੰਗਿ, ਅੰਮ੍ਰਿਤ ਰਸੁ ਭੁੰਚਾ ॥ | |
| ਸਾਧਸੰਗਿ, ਹੋਇ ਸਭ ਕੀ ਰੇਨ ॥ | |
| ਸਾਧ ਕੈ ਸੰਗਿ, ਮਨੋਹਰ ਬੈਨ ॥ | |
| ਸਾਧ ਕੈ ਸੰਗਿ, ਨ ਕਤਹੂੰ ਧਾਵੈ ॥ | |
| ਸਾਧਸੰਗਿ, ਅਸਥਿਤਿ ਮਨੁ ਪਾਵੈ ॥ | |
| ਸਾਧ ਕੈ ਸੰਗਿ, ਮਾਇਆ ਤੇ ਭਿੰਨ ॥ | |
| ਸਾਧਸੰਗਿ, ਨਾਨਕ, ਪ੍ਰਭ ਸੁਪ੍ਰਸੰਨ ॥੨॥ | |
| ਸਾਧਸੰਗਿ, ਦੁਸਮਨ ਸਭਿ ਮੀਤ ॥ | ਦੁਸ਼ਮਨ |
| ਸਾਧੂ ਕੈ ਸੰਗਿ, ਮਹਾ ਪੁਨੀਤ ॥ | ਮਹਾਂ |
| ਸਾਧਸੰਗਿ, ਕਿਸ ਸਿਉ ਨਹੀ ਬੈਰੁ ॥ | ਸਿਉਂ, ਨਹੀਂ |
| ਸਾਧ ਕੈ ਸੰਗਿ, ਨ ਬੀਗਾ ਪੈਰੁ ॥ | ਬੀਂਗਾ |
| ਸਾਧ ਕੈ ਸੰਗਿ, ਨਾਹੀ ਕੋ ਮੰਦਾ ॥ | ਨਾਹੀਂ |
| ਸਾਧਸੰਗਿ, ਜਾਨੇ ਪਰਮਾਨੰਦਾ ॥ | |
| ਸਾਧ ਕੈ ਸੰਗਿ, ਨਾਹੀ ਹਉ ਤਾਪੁ ॥ | ਨਾਹੀਂ, ਹਉਂ |
| ਸਾਧ ਕੈ ਸੰਗਿ, ਤਜੈ ਸਭੁ ਆਪੁ ॥ | |
| ਆਪੇ ਜਾਨੈ, ਸਾਧ ਬਡਾਈ ॥ | |
| ਨਾਨਕ, ਸਾਧ ਪ੍ਰਭੂ ਬਨਿ ਆਈ ॥੩॥ | |
| ਸਾਧ ਕੈ ਸੰਗਿ, ਨ ਕਬਹੂ ਧਾਵੈ ॥ | ਕਬਹੂੰ |
| ਸਾਧ ਕੈ ਸੰਗਿ, ਸਦਾ ਸੁਖੁ ਪਾਵੈ ॥ | |
| ਸਾਧਸੰਗਿ, ਬਸਤੁ ਅਗੋਚਰ ਲਹੈ ॥ | |
| ਸਾਧੂ ਕੈ ਸੰਗਿ, ਅਜਰੁ ਸਹੈ ॥ | ਅ-ਜਰੁ |
| ਸਾਧ ਕੈ ਸੰਗਿ, ਬਸੈ ਥਾਨਿ ਊਚੈ ॥ | |
| ਸਾਧੂ ਕੈ ਸੰਗਿ, ਮਹਲਿ ਪਹੂਚੈ ॥ | ਪਹੂੰਚੈ |
| ਸਾਧ ਕੈ ਸੰਗਿ, ਦ੍ਰਿੜੈ ਸਭਿ ਧਰਮ ॥ | |
| ਸਾਧ ਕੈ ਸੰਗਿ, ਕੇਵਲ ਪਾਰਬ੍ਰਹਮ ॥ | |
| ਸਾਧ ਕੈ ਸੰਗਿ, ਪਾਏ ਨਾਮ ਨਿਧਾਨ ॥ | |
| ਨਾਨਕ, ਸਾਧੂ ਕੈ ਕੁਰਬਾਨ ॥੪॥ | |
| ਸਾਧ ਕੈ ਸੰਗਿ, ਸਭ ਕੁਲ ਉਧਾਰੈ ॥ | |
| ਸਾਧਸੰਗਿ, ਸਾਜਨ ਮੀਤ ਕੁਟੰਬ ਨਿਸਤਾਰੈ ॥ | |
| ਸਾਧੂ ਕੈ ਸੰਗਿ, ਸੋ ਧਨੁ ਪਾਵੈ ॥ | |
| ਜਿਸੁ ਧਨ ਤੇ, ਸਭੁ ਕੋ ਵਰਸਾਵੈ ॥ | |
| ਸਾਧਸੰਗਿ, ਧਰਮ ਰਾਇ ਕਰੇ ਸੇਵਾ ॥ | |
| ਸਾਧ ਕੈ ਸੰਗਿ, ਸੋਭਾ ਸੁਰਦੇਵਾ ॥ | ਸ਼ੋਭਾ |
| ਸਾਧੂ ਕੈ ਸੰਗਿ, ਪਾਪ ਪਲਾਇਨ ॥ | |
| ਸਾਧਸੰਗਿ, ਅੰਮ੍ਰਿਤ ਗੁਨ ਗਾਇਨ ॥ | |
| ਸਾਧ ਕੈ ਸੰਗਿ, ਸ੍ਰਬ ਥਾਨ ਗੰਮਿ ॥ | |
| ਨਾਨਕ, ਸਾਧ ਕੈ ਸੰਗਿ, ਸਫਲ ਜਨੰਮ ॥੫॥ | |
| ਸਾਧ ਕੈ ਸੰਗਿ, ਨਹੀ ਕਛੁ ਘਾਲ ॥ | ਨਹੀਂ |
| ਦਰਸਨੁ ਭੇਟਤ, ਹੋਤ ਨਿਹਾਲ ॥ | ਦਰਸ਼ਨੁ |
| ਸਾਧ ਕੈ ਸੰਗਿ, ਕਲੂਖਤ ਹਰੈ ॥ | |
| ਸਾਧ ਕੈ ਸੰਗਿ, ਨਰਕ ਪਰਹਰੈ ॥ | |
| ਸਾਧ ਕੈ ਸੰਗਿ, ਈਹਾ ਊਹਾ ਸੁਹੇਲਾ ॥ | ਈਹਾਂ, ਊਹਾਂ |
| ਸਾਧਸੰਗਿ, ਬਿਛੁਰਤ ਹਰਿ ਮੇਲਾ ॥ | |
| ਜੋ ਇਛੈ, ਸੋਈ ਫਲੁ ਪਾਵੈ ॥ | |
| ਸਾਧ ਕੈ ਸੰਗਿ, ਨ ਬਿਰਥਾ ਜਾਵੈ ॥ | |
| ਪਾਰਬ੍ਰਹਮੁ, ਸਾਧ ਰਿਦ ਬਸੈ ॥ | |
| ਨਾਨਕ ਉਧਰੈ, ਸਾਧ ਸੁਨਿ ਰਸੈ ॥੬॥ | |
| ਸਾਧ ਕੈ ਸੰਗਿ, ਸੁਨਉ ਹਰਿ ਨਾਉ ॥ | ਸੁਨਉਂ, ਨਾਂਉਂ |
| ਸਾਧਸੰਗਿ, ਹਰਿ ਕੇ ਗੁਨ ਗਾਉ ॥ | ਗਾਉਂ |
| ਸਾਧ ਕੈ ਸੰਗਿ, ਨ ਮਨ ਤੇ ਬਿਸਰੈ ॥ | |
| ਸਾਧਸੰਗਿ, ਸਰਪਰ ਨਿਸਤਰੈ ॥ | |
| ਸਾਧ ਕੈ ਸੰਗਿ, ਲਗੈ ਪ੍ਰਭੁ ਮੀਠਾ ॥ | |
| ਸਾਧੂ ਕੈ ਸੰਗਿ, ਘਟਿ ਘਟਿ ਡੀਠਾ ॥ | |
| ਸਾਧਸੰਗਿ, ਭਏ ਆਗਿਆਕਾਰੀ ॥ | |
| ਸਾਧਸੰਗਿ, ਗਤਿ ਭਈ ਹਮਾਰੀ ॥ | |
| ਸਾਧ ਕੈ ਸੰਗਿ, ਮਿਟੇ ਸਭਿ ਰੋਗ ॥ | |
| ਨਾਨਕ, ਸਾਧ ਭੇਟੇ ਸੰਜੋਗ ॥੭॥ | |
| ਸਾਧ ਕੀ ਮਹਿਮਾ, ਬੇਦ ਨ ਜਾਨਹਿ ॥ | ਜਾਨਹਿਂ |
| ਜੇਤਾ ਸੁਨਹਿ, ਤੇਤਾ ਬਖਿਆਨਹਿ ॥ | ਬਖਿਆਨਹਿਂ |
| ਸਾਧ ਕੀ ਉਪਮਾ, ਤਿਹੁ ਗੁਣ ਤੇ ਦੂਰਿ ॥ | |
| ਸਾਧ ਕੀ ਉਪਮਾ, ਰਹੀ ਭਰਪੂਰਿ ॥ | |
| ਸਾਧ ਕੀ ਸੋਭਾ ਕਾ, ਨਾਹੀ ਅੰਤ ॥ | ਸ਼ੋਭਾ, ਨਾਹੀਂ |
| ਸਾਧ ਕੀ ਸੋਭਾ, ਸਦਾ ਬੇਅੰਤ ॥ | ਸ਼ੋਭਾ |
| ਸਾਧ ਕੀ ਸੋਭਾ, ਊਚ ਤੇ ਊਚੀ ॥ | ਸ਼ੋਭਾ |
| ਸਾਧ ਕੀ ਸੋਭਾ, ਮੂਚ ਤੇ ਮੂਚੀ ॥ | ਸ਼ੋਭਾ |
| ਸਾਧ ਕੀ ਸੋਭਾ, ਸਾਧ ਬਨਿ ਆਈ ॥ | ਸ਼ੋਭਾ |
| ਨਾਨਕ, ਸਾਧ ਪ੍ਰਭ ਭੇਦੁ ਨ ਭਾਈ ॥੮॥੭॥ | |
| ਸਲੋਕੁ ॥ | |
| ਮਨਿ ਸਾਚਾ, ਮੁਖਿ ਸਾਚਾ ਸੋਇ ॥ | |
| ਅਵਰੁ ਨ ਪੇਖੈ, ਏਕਸੁ ਬਿਨੁ ਕੋਇ ॥ | |
| ਨਾਨਕ, ਇਹ ਲਛਣ ਬ੍ਰਹਮ ਗਿਆਨੀ ਹੋਇ ॥੧॥ | |
| ਅਸਟਪਦੀ ॥ | ਅਸ਼ਟਪਦੀ |
| ਬ੍ਰਹਮ ਗਿਆਨੀ, ਸਦਾ ਨਿਰਲੇਪ ॥ | |
| ਜੈਸੇ ਜਲ ਮਹਿ, ਕਮਲ ਅਲੇਪ ॥ | ਮਹਿਂ |
| ਬ੍ਰਹਮ ਗਿਆਨੀ, ਸਦਾ ਨਿਰਦੋਖ ॥ | |
| ਜੈਸੇ ਸੂਰੁ, ਸਰਬ ਕਉ ਸੋਖ ॥ | |
| ਬ੍ਰਹਮ ਗਿਆਨੀ ਕੈ, ਦ੍ਰਿਸਟਿ ਸਮਾਨਿ ॥ | ਦ੍ਰਿਸ਼ਟਿ |
| ਜੈਸੇ, ਰਾਜ ਰੰਕ ਕਉ ਲਾਗੈ ਤੁਲਿ ਪਵਾਨ ॥ | |
| ਬ੍ਰਹਮ ਗਿਆਨੀ ਕੈ, ਧੀਰਜੁ ਏਕ ॥ | |
| ਜਿਉ ਬਸੁਧਾ, ਕੋਊ ਖੋਦੈ, ਕੋਊ ਚੰਦਨ ਲੇਪ ॥ | ਜਿਉਂ |
| ਬ੍ਰਹਮ ਗਿਆਨੀ ਕਾ, ਇਹੈ ਗੁਨਾਉ ॥ | |
| ਨਾਨਕ, ਜਿਉ ਪਾਵਕ ਕਾ, ਸਹਜ ਸੁਭਾਉ ॥੧॥ | ਜਿਉਂ |
| ਬ੍ਰਹਮ ਗਿਆਨੀ, ਨਿਰਮਲ ਤੇ ਨਿਰਮਲਾ ॥ | |
| ਜੈਸੇ, ਮੈਲੁ ਨ ਲਾਗੈ ਜਲਾ ॥ | |
| ਬ੍ਰਹਮ ਗਿਆਨੀ ਕੈ ਮਨਿ, ਹੋਇ ਪ੍ਰਗਾਸੁ ॥ | ਪ੍ਰਗਾਸ਼ੁ |
| ਜੈਸੇ, ਧਰ ਊਪਰਿ ਆਕਾਸੁ ॥ | ਆਕਾਸ਼ੁ |
| ਬ੍ਰਹਮ ਗਿਆਨੀ ਕੈ, ਮਿਤ੍ਰ ਸਤ੍ਰੁ ਸਮਾਨਿ ॥ | |
| ਬ੍ਰਹਮ ਗਿਆਨੀ ਕੈ, ਨਾਹੀ ਅਭਿਮਾਨ ॥ | ਨਾਹੀਂ |
| ਬ੍ਰਹਮ ਗਿਆਨੀ, ਊਚ ਤੇ ਊਚਾ ॥ | |
| ਮਨਿ ਅਪਨੈ ਹੈ, ਸਭ ਤੇ ਨੀਚਾ ॥ | |
| ਬ੍ਰਹਮਗਿਆਨੀ, ਸੇ ਜਨ ਭਏ ॥ | |
| ਨਾਨਕ, ਜਿਨ, ਪ੍ਰਭੁ ਆਪਿ ਕਰੇਇ ॥੨॥ | |
| ਬ੍ਰਹਮਗਿਆਨੀ, ਸਗਲ ਕੀ ਰੀਨਾ ॥ | |
| ਆਤਮ ਰਸੁ, ਬ੍ਰਹਮ ਗਿਆਨੀ ਚੀਨਾ ॥ | |
| ਬ੍ਰਹਮਗਿਆਨੀ ਕੀ, ਸਭ ਊਪਰਿ ਮਇਆ ॥ | |
| ਬ੍ਰਹਮਗਿਆਨੀ ਤੇ, ਕਛੁ ਬੁਰਾ ਨ ਭਇਆ ॥ | |
| ਬ੍ਰਹਮਗਿਆਨੀ, ਸਦਾ ਸਮਦਰਸੀ ॥ | ਸਮਦਰਸ਼ੀ |
| ਬ੍ਰਹਮਗਿਆਨੀ ਕੀ ਦ੍ਰਿਸਟਿ, ਅੰਮ੍ਰਿਤੁ ਬਰਸੀ ॥ | ਦ੍ਰਿਸ਼ਟਿ |
| ਬ੍ਰਹਮਗਿਆਨੀ, ਬੰਧਨ ਤੇ ਮੁਕਤਾ ॥ | |
| ਬ੍ਰਹਮਗਿਆਨੀ ਕੀ, ਨਿਰਮਲ ਜੁਗਤਾ ॥ | |
| ਬ੍ਰਹਮਗਿਆਨੀ ਕਾ, ਭੋਜਨੁ ਗਿਆਨ ॥ | |
| ਨਾਨਕ, ਬ੍ਰਹਮ ਗਿਆਨੀ ਕਾ, ਬ੍ਰਹਮ ਧਿਆਨੁ ॥੩॥ | |
| ਬ੍ਰਹਮਗਿਆਨੀ, ਏਕ ਊਪਰਿ ਆਸ ॥ | |
| ਬ੍ਰਹਮਗਿਆਨੀ ਕਾ, ਨਹੀ ਬਿਨਾਸ ॥ | ਨਹੀਂ, ਬਿਨਾਸ਼ |
| ਬ੍ਰਹਮਗਿਆਨੀ ਕੈ, ਗਰੀਬੀ ਸਮਾਹਾ ॥ | |
| ਬ੍ਰਹਮਗਿਆਨੀ, ਪਰਉਪਕਾਰ ਊਮਾਹਾ ॥ | |
| ਬ੍ਰਹਮਗਿਆਨੀ ਕੈ, ਨਾਹੀ ਧੰਧਾ ॥ | ਨਾਹੀਂ |
| ਬ੍ਰਹਮਗਿਆਨੀ, ਲੇ ਧਾਵਤੁ ਬੰਧਾ ॥ | |
| ਬ੍ਰਹਮਗਿਆਨੀ ਕੈ, ਹੋਇ ਸੁ ਭਲਾ ॥ | |
| ਬ੍ਰਹਮਗਿਆਨੀ, ਸੁਫਲ ਫਲਾ ॥ | |
| ਬ੍ਰਹਮਗਿਆਨੀ, ਸੰਗਿ ਸਗਲ ਉਧਾਰੁ ॥ | |
| ਨਾਨਕ, ਬ੍ਰਹਮ ਗਿਆਨੀ, ਜਪੈ ਸਗਲ ਸੰਸਾਰੁ ॥੪॥ | |
| ਬ੍ਰਹਮਗਿਆਨੀ ਕੈ, ਏਕੈ ਰੰਗ ॥ | |
| ਬ੍ਰਹਮਗਿਆਨੀ ਕੈ, ਬਸੈ ਪ੍ਰਭੁ ਸੰਗ ॥ | |
| ਬ੍ਰਹਮਗਿਆਨੀ ਕੈ, ਨਾਮੁ ਆਧਾਰੁ ॥ | |
| ਬ੍ਰਹਮਗਿਆਨੀ ਕੈ, ਨਾਮੁ ਪਰਵਾਰੁ ॥ | |
| ਬ੍ਰਹਮਗਿਆਨੀ, ਸਦਾ ਸਦ ਜਾਗਤ ॥ | |
| ਬ੍ਰਹਮਗਿਆਨੀ, ਅਹੰਬੁਧਿ ਤਿਆਗਤ ॥ | |
| ਬ੍ਰਹਮਗਿਆਨੀ ਕੈ ਮਨਿ, ਪਰਮਾਨੰਦ ॥ | |
| ਬ੍ਰਹਮਗਿਆਨੀ ਕੈ ਘਰਿ, ਸਦਾ ਅਨੰਦ ॥ | |
| ਬ੍ਰਹਮਗਿਆਨੀ, ਸੁਖ ਸਹਜ ਨਿਵਾਸ ॥ | |
| ਨਾਨਕ, ਬ੍ਰਹਮਗਿਆਨੀ ਕਾ, ਨਹੀ ਬਿਨਾਸ ॥੫॥ | ਨਹੀਂ, ਬਿਨਾਸ਼ |
| ਬ੍ਰਹਮਗਿਆਨੀ, ਬ੍ਰਹਮ ਕਾ ਬੇਤਾ ॥ | |
| ਬ੍ਰਹਮਗਿਆਨੀ, ਏਕ ਸੰਗਿ ਹੇਤਾ ॥ | |
| ਬ੍ਰਹਮਗਿਆਨੀ ਕੈ, ਹੋਇ ਅਚਿੰਤ ॥ | |
| ਬ੍ਰਹਮਗਿਆਨੀ ਕਾ, ਨਿਰਮਲ ਮੰਤ ॥ | |
| ਬ੍ਰਹਮਗਿਆਨੀ, ਜਿਸੁ ਕਰੈ ਪ੍ਰਭੁ ਆਪਿ ॥ | |
| ਬ੍ਰਹਮਗਿਆਨੀ ਕਾ, ਬੜ ਪਰਤਾਪ ॥ | |
| ਬ੍ਰਹਮਗਿਆਨੀ ਕਾ, ਦਰਸੁ ਬਡਭਾਗੀ ਪਾਈਐ ॥ | ਦਰਸ਼ੁ, ਬਡਭਾਗੀਂ |
| ਬ੍ਰਹਮਗਿਆਨੀ, ਕਉ ਬਲਿ ਬਲਿ ਜਾਈਐ ॥ | |
| ਬ੍ਰਹਮਗਿਆਨੀ, ਕਉ ਖੋਜਹਿ ਮਹੇਸੁਰ ॥ | ਖੋਜਹਿਂ, ਮਹੇਸ਼ੁਰ |
| ਨਾਨਕ, ਬ੍ਰਹਮਗਿਆਨੀ, ਆਪਿ ਪਰਮੇਸੁਰ ॥੬॥ | ਪਰਮੇਸ਼ੁਰ |
| ਬ੍ਰਹਮਗਿਆਨੀ ਕੀ, ਕੀਮਤਿ ਨਾਹਿ ॥ | ਨਾਹਿਂ |
| ਬ੍ਰਹਮਗਿਆਨੀ ਕੈ, ਸਗਲ ਮਨ ਮਾਹਿ ॥ | ਮਾਹਿਂ |
| ਬ੍ਰਹਮਗਿਆਨੀ ਕਾ, ਕਉਨ ਜਾਨੈ ਭੇਦੁ ॥ | |
| ਬ੍ਰਹਮਗਿਆਨੀ ਕਉ, ਸਦਾ ਅਦੇਸੁ ॥ | |
| ਬ੍ਰਹਮਗਿਆਨੀ ਕਾ, ਕਥਿਆ ਨ ਜਾਇ ਅਧਾਖੵਰੁ ॥ | ਅਧਾਖਿਅਰ |
| ਬ੍ਰਹਮਗਿਆਨੀ, ਸਰਬ ਕਾ ਠਾਕੁਰੁ ॥ | |
| ਬ੍ਰਹਮਗਿਆਨੀ ਕੀ ਮਿਤਿ, ਕਉਨੁ ਬਖਾਨੈ ॥ | |
| ਬ੍ਰਹਮਗਿਆਨੀ ਕੀ ਗਤਿ, ਬ੍ਰਹਮਗਿਆਨੀ ਜਾਨੈ ॥ | |
| ਬ੍ਰਹਮਗਿਆਨੀ ਕਾ, ਅੰਤੁ ਨ ਪਾਰੁ ॥ | |
| ਨਾਨਕ, ਬ੍ਰਹਮਗਿਆਨੀ ਕਉ, ਸਦਾ ਨਮਸਕਾਰੁ ॥੭॥ | |
| ਬ੍ਰਹਮਗਿਆਨੀ, ਸਭ ਸ੍ਰਿਸਟਿ ਕਾ ਕਰਤਾ ॥ | ਸ੍ਰਿਸ਼ਟਿ |
| ਬ੍ਰਹਮਗਿਆਨੀ, ਸਦ ਜੀਵੈ ਨਹੀ ਮਰਤਾ ॥ | ਨਹੀਂ |
| ਬ੍ਰਹਮਗਿਆਨੀ, ਮੁਕਤਿ ਜੁਗਤਿ ਜੀਅ ਕਾ ਦਾਤਾ ॥ | |
| ਬ੍ਰਹਮਗਿਆਨੀ, ਪੂਰਨ ਪੁਰਖੁ ਬਿਧਾਤਾ ॥ | |
| ਬ੍ਰਹਮਗਿਆਨੀ, ਅਨਾਥ ਕਾ ਨਾਥੁ ॥ | |
| ਬ੍ਰਹਮਗਿਆਨੀ ਕਾ, ਸਭ ਊਪਰਿ ਹਾਥੁ ॥ | |
| ਬ੍ਰਹਮਗਿਆਨੀ ਕਾ, ਸਗਲ ਅਕਾਰੁ ॥ | |
| ਬ੍ਰਹਮਗਿਆਨੀ, ਆਪਿ ਨਿਰੰਕਾਰੁ ॥ | |
| ਬ੍ਰਹਮ ਗਿਆਨੀ ਕੀ ਸੋਭਾ, ਬ੍ਰਹਮਗਿਆਨੀ ਬਨੀ ॥ | ਸ਼ੋਭਾ |
| ਨਾਨਕ, ਬ੍ਰਹਮਗਿਆਨੀ, ਸਰਬ ਕਾ ਧਨੀ ॥੮॥੮॥ | |
| ਸਲੋਕੁ ॥ | |
| ਉਰਿ ਧਾਰੈ, ਜੋ ਅੰਤਰਿ ਨਾਮੁ ॥ | |
| ਸਰਬ ਮੈ ਪੇਖੈ, ਭਗਵਾਨੁ ॥ | |
| ਨਿਮਖ ਨਿਮਖ, ਠਾਕੁਰ ਨਮਸਕਾਰੈ ॥ | |
| ਨਾਨਕ, ਓਹੁ ਅਪਰਸੁ, ਸਗਲ ਨਿਸਤਾਰੈ ॥੧॥ | ਅ-ਪਰਸੁ |
| ਅਸਟਪਦੀ ॥ | ਅਸ਼ਟਪਦੀ |
| ਮਿਥਿਆ ਨਾਹੀ, ਰਸਨਾ ਪਰਸ ॥ | ਨਾਹੀਂ |
| ਮਨ ਮਹਿ ਪ੍ਰੀਤਿ, ਨਿਰੰਜਨ ਦਰਸ ॥ | ਮਹਿਂ, ਦਰਸ਼ |
| ਪਰ ਤ੍ਰਿਅ ਰੂਪੁ, ਨ ਪੇਖੈ ਨੇਤ੍ਰ ॥ | |
| ਸਾਧ ਕੀ ਟਹਲ, ਸੰਤਸੰਗਿ ਹੇਤ ॥ | |
| ਕਰਨ ਨ ਸੁਨੈ, ਕਾਹੂ ਕੀ ਨਿੰਦਾ ॥ | ਕਾਹੂੰ |
| ਸਭ ਤੇ ਜਾਨੈ, ਆਪਸ ਕਉ ਮੰਦਾ ॥ | |
| ਗੁਰ ਪ੍ਰਸਾਦਿ, ਬਿਖਿਆ ਪਰਹਰੈ ॥ | |
| ਮਨ ਕੀ ਬਾਸਨਾ, ਮਨ ਤੇ ਟਰੈ ॥ | |
| ਇੰਦ੍ਰੀ ਜਿਤ, ਪੰਚ ਦੋਖ ਤੇ ਰਹਤ ॥ | |
| ਨਾਨਕ, ਕੋਟਿ ਮਧੇ, ਕੋ ਐਸਾ ਅਪਰਸ ॥੧॥ | ਅ-ਪਰਸ |
| ਬੈਸਨੋ ਸੋ, ਜਿਸੁ ਊਪਰਿ ਸੁਪ੍ਰਸੰਨ ॥ | ਬੈਸ਼ਨੋ |
| ਬਿਸਨ ਕੀ ਮਾਇਆ ਤੇ, ਹੋਇ ਭਿੰਨ ॥ | ਬਿਸ਼ਨ |
| ਕਰਮ ਕਰਤ, ਹੋਵੈ ਨਿਹਕਰਮ ॥ | |
| ਤਿਸੁ ਬੈਸਨੋ ਕਾ, ਨਿਰਮਲ ਧਰਮ ॥ | ਬੈਸ਼ਨੋ |
| ਕਾਹੂ ਫਲ ਕੀ, ਇਛਾ ਨਹੀ ਬਾਛੈ ॥ | ਕਾਹੂੰ, ਨਹੀਂ, ਬਾਂਛੈ |
| ਕੇਵਲ ਭਗਤਿ, ਕੀਰਤਨ ਸੰਗਿ ਰਾਚੈ ॥ | |
| ਮਨ ਤਨ ਅੰਤਰਿ, ਸਿਮਰਨ ਗੋਪਾਲ ॥ | |
| ਸਭ ਊਪਰਿ, ਹੋਵਤ ਕਿਰਪਾਲ ॥ | |
| ਆਪਿ ਦ੍ਰਿੜੈ, ਅਵਰਹ ਨਾਮੁ ਜਪਾਵੈ ॥ | |
| ਨਾਨਕ, ਓਹੁ ਬੈਸਨੋ, ਪਰਮ ਗਤਿ ਪਾਵੈ ॥੨॥ | ਬੈਸ਼ਨੋ |
| ਭਗਉਤੀ ਭਗਵੰਤ, ਭਗਤਿ ਕਾ ਰੰਗੁ ॥ | |
| ਸਗਲ ਤਿਆਗੈ, ਦੁਸਟ ਕਾ ਸੰਗੁ ॥ | |
| ਮਨ ਤੇ ਬਿਨਸੈ, ਸਗਲਾ ਭਰਮੁ ॥ | ਬਿਨਸ਼ੈ |
| ਕਰਿ ਪੂਜੈ, ਸਗਲ ਪਾਰਬ੍ਰਹਮੁ ॥ | |
| ਸਾਧਸੰਗਿ, ਪਾਪਾ ਮਲੁ ਖੋਵੈ ॥ | ਪਾਪਾਂ |
| ਤਿਸੁ ਭਗਉਤੀ ਕੀ, ਮਤਿ ਊਤਮ ਹੋਵੈ ॥ | |
| ਭਗਵੰਤ ਕੀ ਟਹਲ, ਕਰੈ ਨਿਤ ਨੀਤਿ ॥ | |
| ਮਨੁ ਤਨੁ ਅਰਪੈ, ਬਿਸਨ ਪਰੀਤਿ ॥ | ਬਿਸ਼ਨ |
| ਹਰਿ ਕੇ ਚਰਨ, ਹਿਰਦੈ ਬਸਾਵੈ ॥ | |
| ਨਾਨਕ, ਐਸਾ ਭਗਉਤੀ, ਭਗਵੰਤ ਕਉ ਪਾਵੈ ॥੩॥ | |
| ਸੋ ਪੰਡਿਤੁ, ਜੋ ਮਨੁ ਪਰਬੋਧੈ ॥ | |
| ਰਾਮ ਨਾਮੁ, ਆਤਮ ਮਹਿ ਸੋਧੈ ॥ | ਮਹਿਂ |
| ਰਾਮ ਨਾਮ, ਸਾਰੁ ਰਸੁ ਪੀਵੈ ॥ | |
| ਉਸੁ ਪੰਡਿਤ ਕੈ ਉਪਦੇਸਿ, ਜਗੁ ਜੀਵੈ ॥ | ਉਪਦੇਸ਼ਿ |
| ਹਰਿ ਕੀ ਕਥਾ, ਹਿਰਦੈ ਬਸਾਵੈ ॥ | |
| ਸੋ ਪੰਡਿਤੁ, ਫਿਰਿ ਜੋਨਿ ਨ ਆਵੈ ॥ | |
| ਬੇਦ ਪੁਰਾਨ ਸਿਮ੍ਰਿਤਿ, ਬੂਝੈ ਮੂਲ ॥ | |
| ਸੂਖਮ ਮਹਿ, ਜਾਨੈ ਅਸਥੂਲੁ ॥ | ਮਹਿਂ |
| ਚਹੁ ਵਰਨਾ ਕਉ, ਦੇ ਉਪਦੇਸੁ ॥ | ਚਹੁੰ, ਵਰਨਾਂ, ਉਪਦੇਸ਼ੁ |
| ਨਾਨਕ, ਉਸੁ ਪੰਡਿਤ ਕਉ, ਸਦਾ ਅਦੇਸੁ ॥੪॥ | |
| ਬੀਜ ਮੰਤ੍ਰੁ, ਸਰਬ ਕੋ ਗਿਆਨੁ ॥ | |
| ਚਹੁ ਵਰਨਾ ਮਹਿ, ਜਪੈ ਕੋਊ ਨਾਮੁ ॥ | ਚਹੁੰ, ਮਹਿਂ |
| ਜੋ ਜੋ ਜਪੈ, ਤਿਸ ਕੀ ਗਤਿ ਹੋਇ ॥ | |
| ਸਾਧਸੰਗਿ, ਪਾਵੈ ਜਨੁ ਕੋਇ ॥ | |
| ਕਰਿ ਕਿਰਪਾ, ਅੰਤਰਿ ਉਰ ਧਾਰੈ ॥ | |
| ਪਸੁ ਪ੍ਰੇਤ, ਮੁਘਦ ਪਾਥਰ ਕਉ ਤਾਰੈ ॥ | ਪਸ਼ੁ |
| ਸਰਬ ਰੋਗ ਕਾ, ਅਉਖਦੁ ਨਾਮੁ ॥ | |
| ਕਲਿਆਣ ਰੂਪ, ਮੰਗਲ ਗੁਣ ਗਾਮ ॥ | |
| ਕਾਹੂ ਜੁਗਤਿ, ਕਿਤੈ ਨ ਪਾਈਐ ਧਰਮਿ ॥ | ਕਾਹੂੰ |
| ਨਾਨਕ, ਤਿਸੁ ਮਿਲੈ, ਜਿਸੁ ਲਿਖਿਆ ਧੁਰਿ ਕਰਮਿ ॥੫॥ | |
| ਜਿਸ ਕੈ ਮਨਿ, ਪਾਰਬ੍ਰਹਮ ਕਾ ਨਿਵਾਸੁ ॥ | |
| ਤਿਸ ਕਾ ਨਾਮੁ, ਸਤਿ ਰਾਮਦਾਸੁ ॥ | |
| ਆਤਮ ਰਾਮੁ, ਤਿਸੁ ਨਦਰੀ ਆਇਆ ॥ | |
| ਦਾਸ ਦਸੰਤਣ ਭਾਇ, ਤਿਨਿ ਪਾਇਆ ॥ | |
| ਸਦਾ ਨਿਕਟਿ, ਨਿਕਟਿ ਹਰਿ ਜਾਨੁ ॥ | |
| ਸੋ ਦਾਸੁ, ਦਰਗਹ ਪਰਵਾਨੁ ॥ | |
| ਅਪੁਨੇ ਦਾਸ ਕਉ, ਆਪਿ ਕਿਰਪਾ ਕਰੈ ॥ | |
| ਤਿਸੁ ਦਾਸ ਕਉ, ਸਭ ਸੋਝੀ ਪਰੈ ॥ | |
| ਸਗਲ ਸੰਗਿ, ਆਤਮ ਉਦਾਸੁ ॥ | |
| ਐਸੀ ਜੁਗਤਿ ਨਾਨਕ, ਰਾਮਦਾਸੁ ॥੬॥ | |
| ਪ੍ਰਭ ਕੀ ਆਗਿਆ, ਆਤਮ ਹਿਤਾਵੈ ॥ | |
| ਜੀਵਨ ਮੁਕਤਿ, ਸੋਊ ਕਹਾਵੈ ॥ | |
| ਤੈਸਾ ਹਰਖੁ, ਤੈਸਾ ਉਸੁ ਸੋਗੁ ॥ | |
| ਸਦਾ ਅਨੰਦੁ, ਤਹ ਨਹੀ ਬਿਓਗੁ ॥ | ਤਹਂ, ਨਹੀਂ |
| ਤੈਸਾ ਸੁਵਰਨੁ, ਤੈਸੀ ਉਸੁ ਮਾਟੀ ॥ | |
| ਤੈਸਾ ਅੰਮ੍ਰਿਤੁ, ਤੈਸੀ ਬਿਖੁ ਖਾਟੀ ॥ | |
| ਤੈਸਾ ਮਾਨੁ, ਤੈਸਾ ਅਭਿਮਾਨੁ ॥ | |
| ਤੈਸਾ ਰੰਕੁ, ਤੈਸਾ ਰਾਜਾਨੁ ॥ | |
| ਜੋ ਵਰਤਾਏ, ਸਾਈ ਜੁਗਤਿ ॥ | |
| ਨਾਨਕ, ਓਹੁ ਪੁਰਖੁ ਕਹੀਐ, ਜੀਵਨ ਮੁਕਤਿ ॥੭॥ | |
| ਪਾਰਬ੍ਰਹਮ ਕੇ, ਸਗਲੇ ਠਾਉ ॥ | ਠਾਂਉਂ |
| ਜਿਤੁ ਜਿਤੁ ਘਰਿ ਰਾਖੈ, ਤੈਸਾ ਤਿਨ ਨਾਉ ॥ | ਨਾਂਉਂ |
| ਆਪੇ, ਕਰਨ ਕਰਾਵਨ ਜੋਗੁ ॥ | |
| ਪ੍ਰਭ ਭਾਵੈ, ਸੋਈ ਫੁਨਿ ਹੋਗੁ ॥ | |
| ਪਸਰਿਓ ਆਪਿ, ਹੋਇ ਅਨਤ ਤਰੰਗ ॥ | ਅਨੰਤ |
| ਲਖੇ ਨ ਜਾਹਿ, ਪਾਰਬ੍ਰਹਮ ਕੇ ਰੰਗ ॥ | ਜਾਹਿਂ |
| ਜੈਸੀ ਮਤਿ ਦੇਇ, ਤੈਸਾ ਪਰਗਾਸ ॥ | ਪਰਗਾਸ਼ |
| ਪਾਰਬ੍ਰਹਮੁ ਕਰਤਾ, ਅਬਿਨਾਸ ॥ | ਅਬਿਨਾਸ਼ |
| ਸਦਾ ਸਦਾ ਸਦਾ, ਦਇਆਲ ॥ | |
| ਸਿਮਰਿ ਸਿਮਰਿ, ਨਾਨਕ ਭਏ ਨਿਹਾਲ ॥੮॥੯॥ | |
| ਸਲੋਕੁ ॥ | |
| ਉਸਤਤਿ ਕਰਹਿ ਅਨੇਕ ਜਨ, ਅੰਤੁ ਨ ਪਾਰਾਵਾਰ ॥ | ਕਰਹਿਂ |
| ਨਾਨਕ, ਰਚਨਾ ਪ੍ਰਭਿ ਰਚੀ, ਬਹੁ ਬਿਧਿ ਅਨਿਕ ਪ੍ਰਕਾਰ ॥੧॥ | |
| ਅਸਟਪਦੀ ॥ | ਅਸ਼ਟਪਦੀ |
| ਕਈ ਕੋਟਿ, ਹੋਏ ਪੂਜਾਰੀ ॥ | |
| ਕਈ ਕੋਟਿ, ਆਚਾਰ ਬਿਉਹਾਰੀ ॥ | |
| ਕਈ ਕੋਟਿ, ਭਏ ਤੀਰਥ ਵਾਸੀ ॥ | |
| ਕਈ ਕੋਟਿ, ਬਨ ਭ੍ਰਮਹਿ ਉਦਾਸੀ ॥ | ਭ੍ਰਮਹਿਂ |
| ਕਈ ਕੋਟਿ, ਬੇਦ ਕੇ ਸ੍ਰੋਤੇ ॥ | |
| ਕਈ ਕੋਟਿ, ਤਪੀਸੁਰ ਹੋਤੇ ॥ | ਤਪੀਸ਼ੁਰ |
| ਕਈ ਕੋਟਿ, ਆਤਮ ਧਿਆਨੁ ਧਾਰਹਿ ॥ | ਧਾਰਹਿਂ |
| ਕਈ ਕੋਟਿ, ਕਬਿ ਕਾਬਿ ਬੀਚਾਰਹਿ ॥ | ਬੀਚਾਰਹਿਂ |
| ਕਈ ਕੋਟਿ, ਨਵਤਨ ਨਾਮ ਧਿਆਵਹਿ ॥ | ਧਿਆਵਹਿਂ |
| ਨਾਨਕ, ਕਰਤੇ ਕਾ ਅੰਤੁ ਨ ਪਾਵਹਿ ॥੧॥ | ਪਾਵਹਿਂ |
| ਕਈ ਕੋਟਿ, ਭਏ ਅਭਿਮਾਨੀ ॥ | |
| ਕਈ ਕੋਟਿ, ਅੰਧ ਅਗਿਆਨੀ ॥ | |
| ਕਈ ਕੋਟਿ, ਕਿਰਪਨ ਕਠੋਰ ॥ | |
| ਕਈ ਕੋਟਿ, ਅਭਿਗ ਆਤਮ ਨਿਕੋਰ ॥ | |
| ਕਈ ਕੋਟਿ, ਪਰ ਦਰਬ ਕਉ ਹਿਰਹਿ ॥ | ਹਿਰਹਿਂ |
| ਕਈ ਕੋਟਿ, ਪਰ ਦੂਖਨਾ ਕਰਹਿ ॥ | ਹਿਰਹਿਂ |
| ਕਈ ਕੋਟਿ, ਮਾਇਆ ਸ੍ਰਮ ਮਾਹਿ ॥ | ਸ਼੍ਰਮ, ਮਾਹਿਂ |
| ਕਈ ਕੋਟਿ, ਪਰਦੇਸ ਭ੍ਰਮਾਹਿ ॥ | ਭ੍ਰਮਾਹਿਂ |
| ਜਿਤੁ ਜਿਤੁ ਲਾਵਹੁ, ਤਿਤੁ ਤਿਤੁ ਲਗਨਾ ॥ | |
| ਨਾਨਕ, ਕਰਤੇ ਕੀ ਜਾਨੈ ਕਰਤਾ ਰਚਨਾ ॥੨॥ | |
| ਕਈ ਕੋਟਿ, ਸਿਧ ਜਤੀ ਜੋਗੀ ॥ | |
| ਕਈ ਕੋਟਿ, ਰਾਜੇ ਰਸ ਭੋਗੀ ॥ | |
| ਕਈ ਕੋਟਿ, ਪੰਖੀ ਸਰਪ ਉਪਾਏ ॥ | |
| ਕਈ ਕੋਟਿ, ਪਾਥਰ ਬਿਰਖ ਨਿਪਜਾਏ ॥ | |
| ਕਈ ਕੋਟਿ, ਪਵਣ ਪਾਣੀ ਬੈਸੰਤਰ ॥ | |
| ਕਈ ਕੋਟਿ, ਦੇਸ ਭੂ ਮੰਡਲ ॥ | |
| ਕਈ ਕੋਟਿ, ਸਸੀਅਰ ਸੂਰ ਨਖੵਤ੍ਰ ॥ | ਸ਼ਸ਼ੀਅਰ, ਨਖਿਅਤਰ |
| ਕਈ ਕੋਟਿ, ਦੇਵ ਦਾਨਵ ਇੰਦ੍ਰ ਸਿਰਿ ਛਤ੍ਰ ॥ | |
| ਸਗਲ ਸਮਗ੍ਰੀ, ਅਪਨੈ ਸੂਤਿ ਧਾਰੈ ॥ | |
| ਨਾਨਕ, ਜਿਸੁ ਜਿਸੁ ਭਾਵੈ, ਤਿਸੁ ਤਿਸੁ ਨਿਸਤਾਰੈ ॥੩॥ | |
| ਕਈ ਕੋਟਿ, ਰਾਜਸ ਤਾਮਸ ਸਾਤਕ ॥ | |
| ਕਈ ਕੋਟਿ, ਬੇਦ ਪੁਰਾਨ ਸਿਮ੍ਰਿਤਿ ਅਰੁ ਸਾਸਤ ॥ | ਸ਼ਾਸਤ |
| ਕਈ ਕੋਟਿ, ਕੀਏ ਰਤਨ ਸਮੁਦ ॥ | ਸਮੁੰਦ |
| ਕਈ ਕੋਟਿ, ਨਾਨਾ ਪ੍ਰਕਾਰ ਜੰਤ ॥ | |
| ਕਈ ਕੋਟਿ, ਕੀਏ ਚਿਰ ਜੀਵੇ ॥ | |
| ਕਈ ਕੋਟਿ, ਗਿਰੀ ਮੇਰ ਸੁਵਰਨ ਥੀਵੇ ॥ | |
| ਕਈ ਕੋਟਿ, ਜਖੵ ਕਿੰਨਰ ਪਿਸਾਚ ॥ | ਜਖਇਅ, ਪਿਸ਼ਾਚ |
| ਕਈ ਕੋਟਿ, ਭੂਤ ਪ੍ਰੇਤ ਸੂਕਰ ਮ੍ਰਿਗਾਚ ॥ | |
| ਸਭ ਤੇ ਨੇਰੈ, ਸਭਹੂ ਤੇ ਦੂਰਿ ॥ | ਸਭਹੂੰ |
| ਨਾਨਕ, ਆਪਿ ਅਲਿਪਤੁ ਰਹਿਆ ਭਰਪੂਰਿ ॥੪॥ | |
| ਕਈ ਕੋਟਿ, ਪਾਤਾਲ ਕੇ ਵਾਸੀ ॥ | |
| ਕਈ ਕੋਟਿ, ਨਰਕ ਸੁਰਗ ਨਿਵਾਸੀ ॥ | |
| ਕਈ ਕੋਟਿ, ਜਨਮਹਿ ਜੀਵਹਿ ਮਰਹਿ ॥ | ਜਨਮਹਿਂ, ਜੀਵਹਿਂ, ਮਰਹਿਂ |
| ਕਈ ਕੋਟਿ, ਬਹੁ ਜੋਨੀ ਫਿਰਹਿ ॥ | ਫਿਰਹਿਂ |
| ਕਈ ਕੋਟਿ, ਬੈਠਤ ਹੀ ਖਾਹਿ ॥ | ਖਾਹਿਂ |
| ਕਈ ਕੋਟਿ, ਘਾਲਹਿ ਥਕਿ ਪਾਹਿ ॥ | ਪਾਹਿਂ |
| ਕਈ ਕੋਟਿ, ਕੀਏ ਧਨਵੰਤ ॥ | |
| ਕਈ ਕੋਟਿ, ਮਾਇਆ ਮਹਿ ਚਿੰਤ ॥ | ਮਹਿਂ |
| ਜਹ ਜਹ ਭਾਣਾ, ਤਹ ਤਹ ਰਾਖੇ ॥ | ਜਹਂ, ਤਹਂ |
| ਨਾਨਕ, ਸਭੁ ਕਿਛੁ ਪ੍ਰਭ ਕੈ ਹਾਥੈ ॥੫॥ | |
| ਕਈ ਕੋਟਿ, ਭਏ ਬੈਰਾਗੀ ॥ | |
| ਰਾਮ ਨਾਮ ਸੰਗਿ, ਤਿਨਿ ਲਿਵ ਲਾਗੀ ॥ | |
| ਕਈ ਕੋਟਿ, ਪ੍ਰਭ ਕਉ ਖੋਜੰਤੇ ॥ | |
| ਆਤਮ ਮਹਿ, ਪਾਰਬ੍ਰਹਮੁ ਲਹੰਤੇ ॥ | ਮਹਿਂ |
| ਕਈ ਕੋਟਿ, ਦਰਸਨ ਪ੍ਰਭ ਪਿਆਸ ॥ | ਦਰਸ਼ਨ |
| ਤਿਨ ਕਉ ਮਿਲਿਓ, ਪ੍ਰਭੁ ਅਬਿਨਾਸ ॥ | ਅਬਿਨਾਸ਼ |
| ਕਈ ਕੋਟਿ, ਮਾਗਹਿ ਸਤਸੰਗੁ ॥ | ਮਾਂਗਹਿਂ |
| ਪਾਰਬ੍ਰਹਮ, ਤਿਨ ਲਾਗਾ ਰੰਗੁ ॥ | |
| ਜਿਨ ਕਉ ਹੋਏ, ਆਪਿ ਸੁਪ੍ਰਸੰਨ ॥ | |
| ਨਾਨਕ, ਤੇ ਜਨ ਸਦਾ ਧਨਿ ਧੰਨਿ ॥੬॥ | |
| ਕਈ ਕੋਟਿ, ਖਾਣੀ ਅਰੁ ਖੰਡ ॥ | |
| ਕਈ ਕੋਟਿ, ਅਕਾਸ ਬ੍ਰਹਮੰਡ ॥ | ਅਕਾਸ਼ |
| ਕਈ ਕੋਟਿ, ਹੋਏ ਅਵਤਾਰ ॥ | |
| ਕਈ ਜੁਗਤਿ, ਕੀਨੋ ਬਿਸਥਾਰ ॥ | |
| ਕਈ ਬਾਰ, ਪਸਰਿਓ ਪਾਸਾਰ ॥ | |
| ਸਦਾ ਸਦਾ, ਇਕੁ ਏਕੰਕਾਰ ॥ | |
| ਕਈ ਕੋਟਿ, ਕੀਨੇ ਬਹੁ ਭਾਤਿ ॥ | ਭਾਂਤਿ |
| ਪ੍ਰਭ ਤੇ ਹੋਏ, ਪ੍ਰਭ ਮਾਹਿ ਸਮਾਤਿ ॥ | ਮਾਹਿਂ |
| ਤਾ ਕਾ ਅੰਤੁ, ਨ ਜਾਨੈ ਕੋਇ ॥ | |
| ਆਪੇ ਆਪਿ ਨਾਨਕ, ਪ੍ਰਭੁ ਸੋਇ ॥੭॥ | |
| ਕਈ ਕੋਟਿ, ਪਾਰਬ੍ਰਹਮ ਕੇ ਦਾਸ ॥ | |
| ਤਿਨ ਹੋਵਤ, ਆਤਮ ਪਰਗਾਸ ॥ | ਪਰਗਾਸ਼ |
| ਕਈ ਕੋਟਿ, ਤਤ ਕੇ ਬੇਤੇ ॥ | |
| ਸਦਾ ਨਿਹਾਰਹਿ, ਏਕੋ ਨੇਤ੍ਰੇ ॥ | ਨਿਹਾਰਹਿਂ |
| ਕਈ ਕੋਟਿ, ਨਾਮ ਰਸੁ ਪੀਵਹਿ ॥ | ਪੀਵਹਿਂ |
| ਅਮਰ ਭਏ, ਸਦ ਸਦ ਹੀ ਜੀਵਹਿ ॥ | ਜੀਵਹਿਂ |
| ਕਈ ਕੋਟਿ, ਨਾਮ ਗੁਨ ਗਾਵਹਿ ॥ | ਗਾਵਹਿਂ |
| ਆਤਮ ਰਸਿ, ਸੁਖਿ ਸਹਜਿ ਸਮਾਵਹਿ ॥ | ਸਮਾਵਹਿਂ |
| ਅਪੁਨੇ ਜਨ ਕਉ, ਸਾਸਿ ਸਾਸਿ ਸਮਾਰੇ ॥ | |
| ਨਾਨਕ, ਓਇ ਪਰਮੇਸੁਰ ਕੇ ਪਿਆਰੇ ॥੮॥੧੦॥ | ਪਰਮੇਸ਼ੁਰ |
| ਸਲੋਕੁ ॥ | |
| ਕਰਣ ਕਾਰਣ ਪ੍ਰਭੁ ਏਕੁ ਹੈ, ਦੂਸਰ ਨਾਹੀ ਕੋਇ ॥ | ਨਾਹੀਂ |
| ਨਾਨਕ, ਤਿਸੁ ਬਲਿਹਾਰਣੈ, ਜਲਿ ਥਲਿ ਮਹੀਅਲਿ ਸੋਇ ॥੧॥ | |
| ਅਸਟਪਦੀ ॥ | ਅਸ਼ਟਪਦੀ |
| ਕਰਨ ਕਰਾਵਨ, ਕਰਨੈ ਜੋਗੁ ॥ | |
| ਜੋ ਤਿਸੁ ਭਾਵੈ, ਸੋਈ ਹੋਗੁ ॥ | |
| ਖਿਨ ਮਹਿ ਥਾਪਿ, ਉਥਾਪਨਹਾਰਾ ॥ | ਮਹਿਂ |
| ਅੰਤੁ ਨਹੀ ਕਿਛੁ, ਪਾਰਾਵਾਰਾ ॥ | ਨਹੀਂ |
| ਹੁਕਮੇ ਧਾਰਿ, ਅਧਰ ਰਹਾਵੈ ॥ | ਅ-ਧਰ |
| ਹੁਕਮੇ ਉਪਜੈ, ਹੁਕਮਿ ਸਮਾਵੈ ॥ | |
| ਹੁਕਮੇ, ਊਚ ਨੀਚ ਬਿਉਹਾਰ ॥ | |
| ਹੁਕਮੇ, ਅਨਿਕ ਰੰਗ ਪਰਕਾਰ ॥ | |
| ਕਰਿ ਕਰਿ ਦੇਖੈ, ਅਪਨੀ ਵਡਿਆਈ ॥ | |
| ਨਾਨਕ, ਸਭ ਮਹਿ ਰਹਿਆ ਸਮਾਈ ॥੧॥ | ਮਹਿਂ |
| ਪ੍ਰਭ ਭਾਵੈ, ਮਾਨੁਖ ਗਤਿ ਪਾਵੈ ॥ | |
| ਪ੍ਰਭ ਭਾਵੈ, ਤਾ ਪਾਥਰ ਤਰਾਵੈ ॥ | ਤਾਂ |
| ਪ੍ਰਭ ਭਾਵੈ, ਬਿਨੁ ਸਾਸ ਤੇ ਰਾਖੈ ॥ | |
| ਪ੍ਰਭ ਭਾਵੈ, ਤਾ ਹਰਿ ਗੁਣ ਭਾਖੈ ॥ | ਤਾਂ |
| ਪ੍ਰਭ ਭਾਵੈ, ਤਾ ਪਤਿਤ ਉਧਾਰੈ ॥ | ਤਾਂ |
| ਆਪਿ ਕਰੈ, ਆਪਨ ਬੀਚਾਰੈ ॥ | |
| ਦੁਹਾ ਸਿਰਿਆ ਕਾ, ਆਪਿ ਸੁਆਮੀ ॥ | ਦੁਹਾਂ, ਸਿਰਿਆਂ |
| ਖੇਲੈ ਬਿਗਸੈ, ਅੰਤਰਜਾਮੀ ॥ | |
| ਜੋ ਭਾਵੈ, ਸੋ ਕਾਰ ਕਰਾਵੈ ॥ | |
| ਨਾਨਕ, ਦ੍ਰਿਸਟੀ ਅਵਰੁ ਨ ਆਵੈ ॥੨॥ | ਦ੍ਰਿਸ਼ਟੀ |
| ਕਹੁ, ਮਾਨੁਖ ਤੇ ਕਿਆ ਹੋਇ ਆਵੈ ॥ | |
| ਜੋ ਤਿਸੁ ਭਾਵੈ, ਸੋਈ ਕਰਾਵੈ ॥ | |
| ਇਸ ਕੈ ਹਾਥਿ ਹੋਇ, ਤਾ ਸਭੁ ਕਿਛੁ ਲੇਇ ॥ | ਤਾਂ |
| ਜੋ ਤਿਸੁ ਭਾਵੈ, ਸੋਈ ਕਰੇਇ ॥ | |
| ਅਨਜਾਨਤ, ਬਿਖਿਆ ਮਹਿ ਰਚੈ ॥ | ਮਹਿਂ |
| ਜੇ ਜਾਨਤ, ਆਪਨ ਆਪ ਬਚੈ ॥ | |
| ਭਰਮੇ ਭੂਲਾ, ਦਹ ਦਿਸਿ ਧਾਵੈ ॥ | ਦਿਸ਼ਿ |
| ਨਿਮਖ ਮਾਹਿ, ਚਾਰਿ ਕੁੰਟ ਫਿਰਿ ਆਵੈ ॥ | ਮਾਹਿਂ |
| ਕਰਿ ਕਿਰਪਾ, ਜਿਸੁ ਅਪਨੀ ਭਗਤਿ ਦੇਇ ॥ | |
| ਨਾਨਕ, ਤੇ ਜਨ ਨਾਮਿ ਮਿਲੇਇ ॥੩॥ | |
| ਖਿਨ ਮਹਿ, ਨੀਚ ਕੀਟ ਕਉ ਰਾਜ ॥ | ਮਹਿਂ |
| ਪਾਰਬ੍ਰਹਮ, ਗਰੀਬ ਨਿਵਾਜ ॥ | ਨਿਵਾਜ਼ |
| ਜਾ ਕਾ ਦ੍ਰਿਸਟਿ, ਕਛੂ ਨ ਆਵੈ ॥ | ਦ੍ਰਿਸ਼ਟਿ |
| ਤਿਸੁ ਤਤਕਾਲ, ਦਹ ਦਿਸ ਪ੍ਰਗਟਾਵੈ ॥ | ਦਿਸ਼ |
| ਜਾ ਕਉ, ਅਪੁਨੀ ਕਰੈ ਬਖਸੀਸ ॥ | ਬਖਸ਼ੀਸ਼ |
| ਤਾ ਕਾ ਲੇਖਾ, ਨ ਗਨੈ ਜਗਦੀਸ ॥ | ਜਗਦੀਸ਼ |
| ਜੀਉ ਪਿੰਡੁ, ਸਭ ਤਿਸ ਕੀ ਰਾਸਿ ॥ | |
| ਘਟਿ ਘਟਿ, ਪੂਰਨ ਬ੍ਰਹਮ ਪ੍ਰਗਾਸ ॥ | ਪ੍ਰਗਾਸ਼ |
| ਅਪਨੀ ਬਣਤ, ਆਪਿ ਬਨਾਈ ॥ | |
| ਨਾਨਕ, ਜੀਵੈ ਦੇਖਿ ਬਡਾਈ ॥੪॥ | |
| ਇਸ ਕਾ ਬਲੁ, ਨਾਹੀ ਇਸੁ ਹਾਥ ॥ | ਨਾਹੀਂ |
| ਕਰਨ ਕਰਾਵਨ, ਸਰਬ ਕੋ ਨਾਥ ॥ | |
| ਆਗਿਆਕਾਰੀ, ਬਪੁਰਾ ਜੀਉ ॥ | |
| ਜੋ ਤਿਸੁ ਭਾਵੈ, ਸੋਈ ਫੁਨਿ ਥੀਉ ॥ | |
| ਕਬਹੂ, ਊਚ ਨੀਚ ਮਹਿ ਬਸੈ ॥ | ਕਬਹੂੰ, ਮਹਿਂ |
| ਕਬਹੂ, ਸੋਗ ਹਰਖ ਰੰਗਿ ਹਸੈ ॥ | ਕਬਹੂੰ |
| ਕਬਹੂ, ਨਿੰਦ ਚਿੰਦ ਬਿਉਹਾਰ ॥ | ਕਬਹੂੰ |
| ਕਬਹੂ, ਊਭ ਅਕਾਸ ਪਇਆਲ ॥ | ਕਬਹੂੰ, ਅਕਾਸ਼ |
| ਕਬਹੂ, ਬੇਤਾ ਬ੍ਰਹਮ ਬੀਚਾਰ ॥ | ਕਬਹੂੰ |
| ਨਾਨਕ, ਆਪਿ ਮਿਲਾਵਣਹਾਰ ॥੫॥ | |
| ਕਬਹੂ, ਨਿਰਤਿ ਕਰੈ ਬਹੁ ਭਾਤਿ ॥ | ਕਬਹੂੰ, ਭਾਂਤਿ |
| ਕਬਹੂ, ਸੋਇ ਰਹੈ ਦਿਨੁ ਰਾਤਿ ॥ | ਕਬਹੂੰ |
| ਕਬਹੂ, ਮਹਾ ਕ੍ਰੋਧ ਬਿਕਰਾਲ ॥ | ਕਬਹੂੰ, ਮਹਾਂ |
| ਕਬਹੂੰ, ਸਰਬ ਕੀ ਹੋਤ ਰਵਾਲ ॥ | ਕਬਹੂੰ |
| ਕਬਹੂ, ਹੋਇ ਬਹੈ ਬਡ ਰਾਜਾ ॥ | ਕਬਹੂੰ |
| ਕਬਹੁ, ਭੇਖਾਰੀ ਨੀਚ ਕਾ ਸਾਜਾ ॥ | |
| ਕਬਹੂ, ਅਪਕੀਰਤਿ ਮਹਿ ਆਵੈ ॥ | ਕਬਹੂੰ, ਮਹਿਂ |
| ਕਬਹੂ, ਭਲਾ ਭਲਾ ਕਹਾਵੈ ॥ | ਕਬਹੂੰ |
| ਜਿਉ ਪ੍ਰਭੁ ਰਾਖੈ, ਤਿਵ ਹੀ ਰਹੈ ॥ | |
| ਗੁਰ ਪ੍ਰਸਾਦਿ ਨਾਨਕ, ਸਚੁ ਕਹੈ ॥੬॥ | |
| ਕਬਹੂ, ਹੋਇ ਪੰਡਿਤੁ ਕਰੇ ਬਖੵਾਨੁ ॥ | ਕਬਹੂੰ, ਬਖਿਆਨੁ |
| ਕਬਹੂ, ਮੋਨਿਧਾਰੀ ਲਾਵੈ ਧਿਆਨੁ ॥ | ਕਬਹੂੰ |
| ਕਬਹੂ, ਤਟ ਤੀਰਥ ਇਸਨਾਨ ॥ | ਕਬਹੂੰ, ਇਸ਼ਨਾਨ |
| ਕਬਹੂ, ਸਿਧ ਸਾਧਿਕ ਮੁਖਿ ਗਿਆਨ ॥ | ਕਬਹੂੰ |
| ਕਬਹੂ, ਕੀਟ ਹਸਤਿ ਪਤੰਗ ਹੋਇ ਜੀਆ ॥ | ਕਬਹੂੰ |
| ਅਨਿਕ ਜੋਨਿ, ਭਰਮੈ ਭਰਮੀਆ ॥ | |
| ਨਾਨਾ ਰੂਪ, ਜਿਉ ਸ੍ਵਾਗੀ ਦਿਖਾਵੈ ॥ | ਜਿਉਂ, ਸ੍ਵਾਂਗੀ |
| ਜਿਉ ਪ੍ਰਭ ਭਾਵੈ, ਤਿਵੈ ਨਚਾਵੈ ॥ | ਜਿਉਂ, ਤਿਵੈਂ |
| ਜੋ ਤਿਸੁ ਭਾਵੈ, ਸੋਈ ਹੋਇ ॥ | |
| ਨਾਨਕ, ਦੂਜਾ ਅਵਰੁ ਨ ਕੋਇ ॥੭॥ | |
| ਕਬਹੂ, ਸਾਧਸੰਗਤਿ ਇਹੁ ਪਾਵੈ ॥ | ਕਬਹੂੰ |
| ਉਸੁ ਅਸਥਾਨ ਤੇ, ਬਹੁਰਿ ਨ ਆਵੈ ॥ | |
| ਅੰਤਰਿ ਹੋਇ, ਗਿਆਨ ਪਰਗਾਸੁ ॥ | ਪਰਗਾਸ਼ੁ |
| ਉਸੁ ਅਸਥਾਨ ਕਾ, ਨਹੀ ਬਿਨਾਸੁ ॥ | ਨਹੀਂ, ਬਿਨਾਸ਼ੁ |
| ਮਨ ਤਨ, ਨਾਮਿ ਰਤੇ ਇਕ ਰੰਗਿ ॥ | |
| ਸਦਾ ਬਸਹਿ, ਪਾਰਬ੍ਰਹਮ ਕੈ ਸੰਗਿ ॥ | ਬਸਹਿਂ |
| ਜਿਉ ਜਲ ਮਹਿ, ਜਲੁ ਆਇ ਖਟਾਨਾ ॥ | ਜਿਉਂ, ਮਹਿਂ |
| ਤਿਉ ਜੋਤੀ ਸੰਗਿ, ਜੋਤਿ ਸਮਾਨਾ ॥ | ਤਿਉਂ |
| ਮਿਟਿ ਗਏ ਗਵਨ, ਪਾਏ ਬਿਸ੍ਰਾਮ ॥ | ਬਿਸ਼੍ਰਾਮ |
| ਨਾਨਕ, ਪ੍ਰਭ ਕੈ ਸਦ ਕੁਰਬਾਨ ॥੮॥੧੧॥ | |
| ਸਲੋਕੁ ॥ | |
| ਸੁਖੀ ਬਸੈ ਮਸਕੀਨੀਆ, ਆਪੁ ਨਿਵਾਰਿ ਤਲੇ ॥ | |
| ਬਡੇ ਬਡੇ ਅੰਹਕਾਰੀਆ, ਨਾਨਕ, ਗਰਬਿ ਗਲੇ ॥੧॥ | |
| ਅਸਟਪਦੀ ॥ | ਅਸ਼ਟਪਦੀ |
| ਜਿਸ ਕੈ ਅੰਤਰਿ, ਰਾਜ ਅਭਿਮਾਨੁ ॥ | |
| ਸੋ ਨਰਕਪਾਤੀ, ਹੋਵਤ ਸੁਆਨੁ ॥ | |
| ਜੋ ਜਾਨੈ, ਮੈ ਜੋਬਨਵੰਤੁ ॥ | |
| ਸੋ ਹੋਵਤ, ਬਿਸਟਾ ਕਾ ਜੰਤੁ ॥ | ਬਿਸ਼ਟਾ |
| ਆਪਸ ਕਉ, ਕਰਮਵੰਤੁ ਕਹਾਵੈ ॥ | |
| ਜਨਮਿ ਮਰੈ, ਬਹੁ ਜੋਨਿ ਭ੍ਰਮਾਵੈ ॥ | |
| ਧਨ ਭੂਮਿ ਕਾ, ਜੋ ਕਰੈ ਗੁਮਾਨੁ ॥ | |
| ਸੋ ਮੂਰਖੁ, ਅੰਧਾ ਅਗਿਆਨੁ ॥ | |
| ਕਰਿ ਕਿਰਪਾ, ਜਿਸ ਕੈ ਹਿਰਦੈ ਗਰੀਬੀ ਬਸਾਵੈ ॥ | |
| ਨਾਨਕ, ਈਹਾ ਮੁਕਤੁ, ਆਗੈ ਸੁਖੁ ਪਾਵੈ ॥੧॥ | ਈਹਾਂ |
| ਧਨਵੰਤਾ ਹੋਇ ਕਰਿ, ਗਰਬਾਵੈ ॥ | |
| ਤ੍ਰਿਣ ਸਮਾਨਿ, ਕਛੁ ਸੰਗਿ ਨ ਜਾਵੈ ॥ | |
| ਬਹੁ ਲਸਕਰ, ਮਾਨੁਖ ਊਪਰਿ ਕਰੇ ਆਸ ॥ | ਲਸ਼ਕਰ |
| ਪਲ ਭੀਤਰਿ, ਤਾ ਕਾ ਹੋਇ ਬਿਨਾਸ ॥ | ਬਿਨਾਸ਼ |
| ਸਭ ਤੇ ਆਪ, ਜਾਨੈ ਬਲਵੰਤੁ ॥ | |
| ਖਿਨ ਮਹਿ, ਹੋਇ ਜਾਇ ਭਸਮੰਤੁ ॥ | ਮਹਿਂ |
| ਕਿਸੈ ਨ ਬਦੈ, ਆਪਿ ਅਹੰਕਾਰੀ ॥ | |
| ਧਰਮ ਰਾਇ, ਤਿਸੁ ਕਰੇ ਖੁਆਰੀ ॥ | |
| ਗੁਰ ਪ੍ਰਸਾਦਿ, ਜਾ ਕਾ ਮਿਟੈ ਅਭਿਮਾਨੁ ॥ | |
| ਸੋ ਜਨੁ ਨਾਨਕ, ਦਰਗਹ ਪਰਵਾਨੁ ॥੨॥ | |
| ਕੋਟਿ ਕਰਮ ਕਰੈ, ਹਉ ਧਾਰੇ ॥ | ਹਉਂ |
| ਸ੍ਰਮੁ ਪਾਵੈ, ਸਗਲੇ ਬਿਰਥਾਰੇ ॥ | ਸ਼੍ਰਮੁ |
| ਅਨਿਕ ਤਪਸਿਆ, ਕਰੇ ਅਹੰਕਾਰ ॥ | |
| ਨਰਕ ਸੁਰਗ, ਫਿਰਿ ਫਿਰਿ ਅਵਤਾਰ ॥ | |
| ਅਨਿਕ ਜਤਨ ਕਰਿ, ਆਤਮ ਨਹੀ ਦ੍ਰਵੈ ॥ | ਨਹੀਂ |
| ਹਰਿ ਦਰਗਹ, ਕਹੁ ਕੈਸੇ ਗਵੈ ॥ | |
| ਆਪਸ ਕਉ, ਜੋ ਭਲਾ ਕਹਾਵੈ ॥ | |
| ਤਿਸਹਿ ਭਲਾਈ, ਨਿਕਟਿ ਨ ਆਵੈ ॥ | |
| ਸਰਬ ਕੀ ਰੇਨ, ਜਾ ਕਾ ਮਨੁ ਹੋਇ ॥ | |
| ਕਹੁ ਨਾਨਕ, ਤਾ ਕੀ ਨਿਰਮਲ ਸੋਇ ॥੩॥ | |
| ਜਬ ਲਗੁ ਜਾਨੈ, ਮੁਝ ਤੇ ਕਛੁ ਹੋਇ ॥ | |
| ਤਬ ਇਸ ਕਉ, ਸੁਖੁ ਨਾਹੀ ਕੋਇ ॥ | ਨਾਹੀਂ |
| ਜਬ ਇਹ ਜਾਨੈ, ਮੈ ਕਿਛੁ ਕਰਤਾ ॥ | |
| ਤਬ ਲਗੁ, ਗਰਭ ਜੋਨਿ ਮਹਿ ਫਿਰਤਾ ॥ | ਮਹਿਂ |
| ਜਬ ਧਾਰੈ, ਕੋਊ ਬੈਰੀ ਮੀਤੁ ॥ | |
| ਤਬ ਲਗੁ, ਨਿਹਚਲੁ ਨਾਹੀ ਚੀਤੁ ॥ | ਨਾਹੀਂ |
| ਜਬ ਲਗੁ, ਮੋਹ ਮਗਨ ਸੰਗਿ ਮਾਇ ॥ | |
| ਤਬ ਲਗੁ, ਧਰਮੁ ਰਾਇ ਦੇਇ ਸਜਾਇ ॥ | ਸਜ਼ਾਇ |
| ਪ੍ਰਭ ਕਿਰਪਾ ਤੇ, ਬੰਧਨ ਤੂਟੈ ॥ | |
| ਗੁਰ ਪ੍ਰਸਾਦਿ ਨਾਨਕ, ਹਉ ਛੂਟੈ ॥੪॥ | ਹਉਂ |
| ਸਹਸ ਖਟੇ, ਲਖ ਕਉ ਉਠਿ ਧਾਵੈ ॥ | |
| ਤ੍ਰਿਪਤਿ ਨ ਆਵੈ, ਮਾਇਆ ਪਾਛੈ ਪਾਵੈ ॥ | |
| ਅਨਿਕ ਭੋਗ, ਬਿਖਿਆ ਕੇ ਕਰੈ ॥ | |
| ਨਹ ਤ੍ਰਿਪਤਾਵੈ, ਖਪਿ ਖਪਿ ਮਰੈ ॥ | |
| ਬਿਨਾ ਸੰਤੋਖ, ਨਹੀ ਕੋਊ ਰਾਜੈ ॥ | ਨਹੀਂ, ਰਾੱਜੈ |
| ਸੁਪਨ ਮਨੋਰਥ, ਬ੍ਰਿਥੇ ਸਭ ਕਾਜੈ ॥ | |
| ਨਾਮ ਰੰਗਿ, ਸਰਬ ਸੁਖੁ ਹੋਇ ॥ | |
| ਬਡਭਾਗੀ ਕਿਸੈ, ਪਰਾਪਤਿ ਹੋਇ ॥ | ਬਡਭਾਗੀਂ |
| ਕਰਨ ਕਰਾਵਨ, ਆਪੇ ਆਪਿ ॥ | |
| ਸਦਾ ਸਦਾ ਨਾਨਕ, ਹਰਿ ਜਾਪਿ ॥੫॥ | |
| ਕਰਨ ਕਰਾਵਨ, ਕਰਨੈਹਾਰੁ ॥ | |
| ਇਸ ਕੈ ਹਾਥਿ, ਕਹਾ ਬੀਚਾਰੁ ॥ | |
| ਜੈਸੀ ਦ੍ਰਿਸਟਿ ਕਰੇ, ਤੈਸਾ ਹੋਇ ॥ | ਦ੍ਰਿਸ਼ਟਿ |
| ਆਪੇ ਆਪਿ, ਆਪਿ ਪ੍ਰਭੁ ਸੋਇ ॥ | |
| ਜੋ ਕਿਛੁ ਕੀਨੋ, ਸੁ ਅਪਨੈ ਰੰਗਿ ॥ | |
| ਸਭ ਤੇ ਦੂਰਿ, ਸਭਹੂ ਕੈ ਸੰਗਿ ॥ | ਸਭਹੂੰ |
| ਬੂਝੈ ਦੇਖੈ, ਕਰੈ ਬਿਬੇਕ ॥ | |
| ਆਪਹਿ ਏਕ, ਆਪਹਿ ਅਨੇਕ ॥ | |
| ਮਰੈ ਨ ਬਿਨਸੈ, ਆਵੈ ਨ ਜਾਇ ॥ | ਬਿਨਸ਼ੈ |
| ਨਾਨਕ, ਸਦ ਹੀ ਰਹਿਆ ਸਮਾਇ ॥੬॥ | |
| ਆਪਿ ਉਪਦੇਸੈ, ਸਮਝੈ ਆਪਿ ॥ | ਉਪਦੇਸ਼ੈ |
| ਆਪੇ ਰਚਿਆ, ਸਭ ਕੈ ਸਾਥਿ ॥ | |
| ਆਪਿ ਕੀਨੋ, ਆਪਨ ਬਿਸਥਾਰੁ ॥ | |
| ਸਭੁ ਕਛੁ ਉਸ ਕਾ, ਓਹੁ ਕਰਨੈਹਾਰੁ ॥ | |
| ਉਸ ਤੇ ਭਿੰਨ, ਕਹਹੁ, ਕਿਛੁ ਹੋਇ ॥ | |
| ਥਾਨ ਥਨੰਤਰਿ, ਏਕੈ ਸੋਇ ॥ | |
| ਅਪੁਨੇ ਚਲਿਤ, ਆਪਿ ਕਰਣੈਹਾਰ ॥ | ਚਲਿੱਤ |
| ਕਉਤਕ ਕਰੈ, ਰੰਗ ਅਪਾਰ ॥ | |
| ਮਨ ਮਹਿ ਆਪਿ, ਮਨ ਅਪੁਨੇ ਮਾਹਿ ॥ | ਮਹਿਂ, ਮਾਹਿਂ |
| ਨਾਨਕ, ਕੀਮਤਿ ਕਹਨੁ ਨ ਜਾਇ ॥੭॥ | |
| ਸਤਿ ਸਤਿ, ਸਤਿ ਪ੍ਰਭੁ ਸੁਆਮੀ ॥ | |
| ਗੁਰ ਪਰਸਾਦਿ, ਕਿਨੈ ਵਖਿਆਨੀ ॥ | |
| ਸਚੁ ਸਚੁ, ਸਚੁ ਸਭੁ ਕੀਨਾ ॥ | |
| ਕੋਟਿ ਮਧੇ, ਕਿਨੈ ਬਿਰਲੈ ਚੀਨਾ ॥ | |
| ਭਲਾ ਭਲਾ, ਭਲਾ ਤੇਰਾ ਰੂਪ ॥ | |
| ਅਤਿ ਸੁੰਦਰ, ਅਪਾਰ ਅਨੂਪ ॥ | |
| ਨਿਰਮਲ ਨਿਰਮਲ, ਨਿਰਮਲ ਤੇਰੀ ਬਾਣੀ ॥ | |
| ਘਟਿ ਘਟਿ ਸੁਨੀ, ਸ੍ਰਵਨ ਬਖੵਾਣੀ ॥ | ਬਖਿਆਣੀ |
| ਪਵਿਤ੍ਰ ਪਵਿਤ੍ਰ, ਪਵਿਤ੍ਰ ਪੁਨੀਤ ॥ | |
| ਨਾਮੁ ਜਪੈ ਨਾਨਕ, ਮਨਿ ਪ੍ਰੀਤਿ ॥੮॥੧੨॥ | |
| ਸਲੋਕੁ ॥ | |
| ਸੰਤ ਸਰਨਿ ਜੋ ਜਨੁ ਪਰੈ, ਸੋ ਜਨੁ ਉਧਰਨਹਾਰ ॥ | ਸ਼ਰਨਿ |
| ਸੰਤ ਕੀ ਨਿੰਦਾ ਨਾਨਕਾ, ਬਹੁਰਿ ਬਹੁਰਿ ਅਵਤਾਰ ॥੧॥ | |
| ਅਸਟਪਦੀ ॥ | ਅਸ਼ਟਪਦੀ |
| ਸੰਤ ਕੈ ਦੂਖਨਿ, ਆਰਜਾ ਘਟੈ ॥ | |
| ਸੰਤ ਕੈ ਦੂਖਨਿ, ਜਮ ਤੇ ਨਹੀ ਛੁਟੈ ॥ | ਨਹੀਂ, ਛੁੱਟੈ |
| ਸੰਤ ਕੈ ਦੂਖਨਿ, ਸੁਖੁ ਸਭੁ ਜਾਇ ॥ | |
| ਸੰਤ ਕੈ ਦੂਖਨਿ, ਨਰਕ ਮਹਿ ਪਾਇ ॥ | ਮਹਿਂ |
| ਸੰਤ ਕੈ ਦੂਖਨਿ, ਮਤਿ ਹੋਇ ਮਲੀਨ ॥ | |
| ਸੰਤ ਕੈ ਦੂਖਨਿ, ਸੋਭਾ ਤੇ ਹੀਨ ॥ | ਸ਼ੋਭਾ |
| ਸੰਤ ਕੇ ਹਤੇ ਕਉ, ਰਖੈ ਨ ਕੋਇ ॥ | |
| ਸੰਤ ਕੈ ਦੂਖਨਿ, ਥਾਨ ਭ੍ਰਸਟੁ ਹੋਇ ॥ | ਭ੍ਰਸ਼ਟੁ |
| ਸੰਤ ਕ੍ਰਿਪਾਲ, ਕ੍ਰਿਪਾ ਜੇ ਕਰੈ ॥ | |
| ਨਾਨਕ, ਸੰਤਸੰਗਿ ਨਿੰਦਕੁ ਭੀ ਤਰੈ ॥੧॥ | |
| ਸੰਤ ਕੇ ਦੂਖਨ ਤੇ, ਮੁਖੁ ਭਵੈ ॥ | |
| ਸੰਤਨ ਕੈ ਦੂਖਨਿ, ਕਾਗ ਜਿਉ ਲਵੈ ॥ | ਜਿਉਂ |
| ਸੰਤਨ ਕੈ ਦੂਖਨਿ, ਸਰਪ ਜੋਨਿ ਪਾਇ ॥ | |
| ਸੰਤ ਕੈ ਦੂਖਨਿ, ਤ੍ਰਿਗਦ ਜੋਨਿ ਕਿਰਮਾਇ ॥ | |
| ਸੰਤਨ ਕੈ ਦੂਖਨਿ, ਤ੍ਰਿਸਨਾ ਮਹਿ ਜਲੈ ॥ | ਤ੍ਰਿਸ਼ਨਾ, ਮਹਿਂ |
| ਸੰਤ ਕੈ ਦੂਖਨਿ, ਸਭੁ ਕੋ ਛਲੈ ॥ | |
| ਸੰਤ ਕੈ ਦੂਖਨਿ, ਤੇਜੁ ਸਭੁ ਜਾਇ ॥ | |
| ਸੰਤ ਕੈ ਦੂਖਨਿ, ਨੀਚੁ ਨੀਚਾਇ ॥ | |
| ਸੰਤ ਦੋਖੀ ਕਾ ਥਾਉ, ਕੋ ਨਾਹਿ ॥ | ਥਾਂਉਂ, ਨਾਹਿਂ |
| ਨਾਨਕ, ਸੰਤ ਭਾਵੈ, ਤਾ ਓਇ ਭੀ ਗਤਿ ਪਾਹਿ ॥੨॥ | ਤਾਂ, ਪਾਹਿਂ |
| ਸੰਤ ਕਾ ਨਿੰਦਕੁ, ਮਹਾ ਅਤਤਾਈ ॥ | ਮਹਾਂ |
| ਸੰਤ ਕਾ ਨਿੰਦਕੁ, ਖਿਨੁ ਟਿਕਨੁ ਨ ਪਾਈ ॥ | |
| ਸੰਤ ਕਾ ਨਿੰਦਕੁ, ਮਹਾ ਹਤਿਆਰਾ ॥ | ਮਹਾਂ |
| ਸੰਤ ਕਾ ਨਿੰਦਕੁ, ਪਰਮੇਸੁਰਿ ਮਾਰਾ ॥ | ਪਰਮੇਸ਼ੁਰਿ |
| ਸੰਤ ਕਾ ਨਿੰਦਕੁ, ਰਾਜ ਤੇ ਹੀਨੁ ॥ | |
| ਸੰਤ ਕਾ ਨਿੰਦਕੁ, ਦੁਖੀਆ ਅਰੁ ਦੀਨੁ ॥ | |
| ਸੰਤ ਕੇ ਨਿੰਦਕ ਕਉ, ਸਰਬ ਰੋਗ ॥ | |
| ਸੰਤ ਕੇ ਨਿੰਦਕ ਕਉ, ਸਦਾ ਬਿਜੋਗ ॥ | |
| ਸੰਤ ਕੀ ਨਿੰਦਾ, ਦੋਖ ਮਹਿ ਦੋਖੁ ॥ | ਮਹਿਂ |
| ਨਾਨਕ, ਸੰਤ ਭਾਵੈ, ਤਾ ਉਸ ਕਾ ਭੀ ਹੋਇ ਮੋਖੁ ॥੩॥ | ਤਾਂ |
| ਸੰਤ ਕਾ ਦੋਖੀ, ਸਦਾ ਅਪਵਿਤੁ ॥ | |
| ਸੰਤ ਕਾ ਦੋਖੀ, ਕਿਸੈ ਕਾ ਨਹੀ ਮਿਤੁ ॥ | ਨਹੀਂ |
| ਸੰਤ ਕੇ ਦੋਖੀ ਕਉ, ਡਾਨੁ ਲਾਗੈ ॥ | |
| ਸੰਤ ਕੇ ਦੋਖੀ ਕਉ, ਸਭ ਤਿਆਗੈ ॥ | |
| ਸੰਤ ਕਾ ਦੋਖੀ, ਮਹਾ ਅਹੰਕਾਰੀ ॥ | ਮਹਾਂ |
| ਸੰਤ ਕਾ ਦੋਖੀ, ਸਦਾ ਬਿਕਾਰੀ ॥ | |
| ਸੰਤ ਕਾ ਦੋਖੀ, ਜਨਮੈ ਮਰੈ ॥ | |
| ਸੰਤ ਕੀ ਦੂਖਨਾ, ਸੁਖ ਤੇ ਟਰੈ ॥ | |
| ਸੰਤ ਕੇ ਦੋਖੀ ਕਉ, ਨਾਹੀ ਠਾਉ ॥ | ਨਾਹੀਂ, ਠਾਂਉਂ |
| ਨਾਨਕ, ਸੰਤ ਭਾਵੈ, ਤਾ ਲਏ ਮਿਲਾਇ ॥੪॥ | ਤਾਂ |
| ਸੰਤ ਕਾ ਦੋਖੀ, ਅਧ ਬੀਚ ਤੇ ਟੂਟੈ ॥ | |
| ਸੰਤ ਕਾ ਦੋਖੀ, ਕਿਤੈ ਕਾਜਿ ਨ ਪਹੂਚੈ ॥ | ਪਹੂੰਚੈ |
| ਸੰਤ ਕੇ ਦੋਖੀ ਕਉ, ਉਦਿਆਨ ਭ੍ਰਮਾਈਐ ॥ | |
| ਸੰਤ ਕਾ ਦੋਖੀ, ਉਝੜਿ ਪਾਈਐ ॥ | |
| ਸੰਤ ਕਾ ਦੋਖੀ, ਅੰਤਰ ਤੇ ਥੋਥਾ ॥ | |
| ਜਿਉ ਸਾਸ ਬਿਨਾ, ਮਿਰਤਕ ਕੀ ਲੋਥਾ ॥ | ਜਿਉਂ |
| ਸੰਤ ਕੇ ਦੋਖੀ ਕੀ, ਜੜ ਕਿਛੁ ਨਾਹਿ ॥ | ਨਾਹਿਂ |
| ਆਪਨ ਬੀਜਿ, ਆਪੇ ਹੀ ਖਾਹਿ ॥ | ਖਾਹਿਂ |
| ਸੰਤ ਕੇ ਦੋਖੀ ਕਉ, ਅਵਰੁ ਨ ਰਾਖਨਹਾਰੁ ॥ | |
| ਨਾਨਕ, ਸੰਤ ਭਾਵੈ, ਤਾ ਲਏ ਉਬਾਰਿ ॥੫॥ | ਤਾਂ |
| ਸੰਤ ਕਾ ਦੋਖੀ, ਇਉ ਬਿਲਲਾਇ ॥ | ਇਉਂ |
| ਜਿਉ ਜਲ ਬਿਹੂਨ, ਮਛੁਲੀ ਤੜਫੜਾਇ ॥ | ਜਿਉਂ |
| ਸੰਤ ਕਾ ਦੋਖੀ, ਭੂਖਾ ਨਹੀ ਰਾਜੈ ॥ | ਨਹੀਂ, ਰਾੱਜੈ |
| ਜਿਉ ਪਾਵਕੁ, ਈਧਨਿ ਨਹੀ ਧ੍ਰਾਪੈ ॥ | ਜਿਉਂ, ਈਂਧਨਿ, ਨਹੀਂ |
| ਸੰਤ ਕਾ ਦੋਖੀ, ਛੁਟੈ ਇਕੇਲਾ ॥ | |
| ਜਿਉ ਬੂਆੜੁ ਤਿਲੁ, ਖੇਤ ਮਾਹਿ ਦੁਹੇਲਾ ॥ | ਜਿਉਂ, ਮਾਹਿਂ |
| ਸੰਤ ਕਾ ਦੋਖੀ, ਧਰਮ ਤੇ ਰਹਤ ॥ | |
| ਸੰਤ ਕਾ ਦੋਖੀ, ਸਦ ਮਿਥਿਆ ਕਹਤ ॥ | |
| ਕਿਰਤੁ ਨਿੰਦਕ ਕਾ, ਧੁਰਿ ਹੀ ਪਇਆ ॥ | |
| ਨਾਨਕ, ਜੋ ਤਿਸੁ ਭਾਵੈ, ਸੋਈ ਥਿਆ ॥੬॥ | |
| ਸੰਤ ਕਾ ਦੋਖੀ, ਬਿਗੜ ਰੂਪੁ ਹੋਇ ਜਾਇ ॥ | |
| ਸੰਤ ਕੇ ਦੋਖੀ ਕਉ, ਦਰਗਹ ਮਿਲੈ ਸਜਾਇ ॥ | ਸਜ਼ਾਇ |
| ਸੰਤ ਕਾ ਦੋਖੀ, ਸਦਾ ਸਹਕਾਈਐ ॥ | |
| ਸੰਤ ਕਾ ਦੋਖੀ, ਨ ਮਰੈ ਨ ਜੀਵਾਈਐ ॥ | |
| ਸੰਤ ਕੇ ਦੋਖੀ ਕੀ, ਪੁਜੈ ਨ ਆਸਾ ॥ | |
| ਸੰਤ ਕਾ ਦੋਖੀ, ਉਠਿ ਚਲੈ ਨਿਰਾਸਾ ॥ | ਨਿਰਾਸ਼ਾ |
| ਸੰਤ ਕੈ ਦੋਖਿ, ਨ ਤ੍ਰਿਸਟੈ ਕੋਇ ॥ | ਤ੍ਰਿਸ਼ਟੈ |
| ਜੈਸਾ ਭਾਵੈ, ਤੈਸਾ ਕੋਈ ਹੋਇ ॥ | |
| ਪਇਆ ਕਿਰਤੁ, ਨ ਮੇਟੈ ਕੋਇ ॥ | |
| ਨਾਨਕ, ਜਾਨੈ ਸਚਾ ਸੋਇ ॥੭॥ | |
| ਸਭ ਘਟ ਤਿਸ ਕੇ, ਓਹੁ ਕਰਨੈਹਾਰੁ ॥ | |
| ਸਦਾ ਸਦਾ, ਤਿਸ ਕਉ ਨਮਸਕਾਰੁ ॥ | |
| ਪ੍ਰਭ ਕੀ ਉਸਤਤਿ, ਕਰਹੁ ਦਿਨੁ ਰਾਤਿ ॥ | |
| ਤਿਸਹਿ ਧਿਆਵਹੁ, ਸਾਸਿ ਗਿਰਾਸਿ ॥ | |
| ਸਭੁ ਕਛੁ ਵਰਤੈ, ਤਿਸ ਕਾ ਕੀਆ ॥ | |
| ਜੈਸਾ ਕਰੇ, ਤੈਸਾ ਕੋ ਥੀਆ ॥ | |
| ਅਪਨਾ ਖੇਲੁ, ਆਪਿ ਕਰਨੈਹਾਰੁ ॥ | |
| ਦੂਸਰ, ਕਉਨੁ ਕਹੈ ਬੀਚਾਰੁ ॥ | |
| ਜਿਸ ਨੋ ਕ੍ਰਿਪਾ ਕਰੈ, ਤਿਸੁ ਆਪਨ ਨਾਮੁ ਦੇਇ ॥ | |
| ਬਡਭਾਗੀ ਨਾਨਕ, ਜਨ ਸੇਇ ॥੮॥੧੩॥ | |
| ਸਲੋਕੁ ॥ | |
| ਤਜਹੁ ਸਿਆਨਪ, ਸੁਰਿ ਜਨਹੁ, ਸਿਮਰਹੁ ਹਰਿ ਹਰਿ ਰਾਇ ॥ | |
| ਏਕ ਆਸ ਹਰਿ ਮਨਿ ਰਖਹੁ, ਨਾਨਕ, ਦੂਖੁ ਭਰਮੁ ਭਉ ਜਾਇ ॥੧॥ | |
| ਅਸਟਪਦੀ ॥ | ਅਸ਼ਟਪਦੀ |
| ਮਾਨੁਖ ਕੀ ਟੇਕ, ਬ੍ਰਿਥੀ ਸਭ ਜਾਨੁ ॥ | |
| ਦੇਵਨ ਕਉ, ਏਕੈ ਭਗਵਾਨੁ ॥ | |
| ਜਿਸ ਕੈ ਦੀਐ, ਰਹੈ ਅਘਾਇ ॥ | |
| ਬਹੁਰਿ ਨ, ਤ੍ਰਿਸਨਾ ਲਾਗੈ ਆਇ ॥ | ਤ੍ਰਿਸ਼ਨਾ |
| ਮਾਰੈ ਰਾਖੈ, ਏਕੋ ਆਪਿ ॥ | |
| ਮਾਨੁਖ ਕੈ, ਕਿਛੁ ਨਾਹੀ ਹਾਥਿ ॥ | ਨਾਹੀਂ |
| ਤਿਸ ਕਾ ਹੁਕਮੁ, ਬੂਝਿ ਸੁਖੁ ਹੋਇ ॥ | |
| ਤਿਸ ਕਾ ਨਾਮੁ, ਰਖੁ ਕੰਠਿ ਪਰੋਇ ॥ | |
| ਸਿਮਰਿ ਸਿਮਰਿ, ਸਿਮਰਿ ਪ੍ਰਭੁ ਸੋਇ ॥ | |
| ਨਾਨਕ, ਬਿਘਨੁ ਨ ਲਾਗੈ ਕੋਇ ॥੧॥ | |
| ਉਸਤਤਿ ਮਨ ਮਹਿ, ਕਰਿ ਨਿਰੰਕਾਰ ॥ | ਮਹਿਂ |
| ਕਰਿ ਮਨ ਮੇਰੇ, ਸਤਿ ਬਿਉਹਾਰ ॥ | |
| ਨਿਰਮਲ ਰਸਨਾ, ਅੰਮ੍ਰਿਤੁ ਪੀਉ ॥ | |
| ਸਦਾ ਸੁਹੇਲਾ, ਕਰਿ ਲੇਹਿ ਜੀਉ ॥ | |
| ਨੈਨਹੁ ਪੇਖੁ, ਠਾਕੁਰ ਕਾ ਰੰਗੁ ॥ | ਨੈਨਹੁ਼ੰ |
| ਸਾਧਸੰਗਿ, ਬਿਨਸੈ ਸਭ ਸੰਗੁ ॥ | |
| ਚਰਨ ਚਲਉ, ਮਾਰਗਿ ਗੋਬਿੰਦ ॥ | |
| ਮਿਟਹਿ ਪਾਪ, ਜਪੀਐ ਹਰਿ ਬਿੰਦ ॥ | ਮਿਟਹਿਂ |
| ਕਰ ਹਰਿ ਕਰਮ, ਸ੍ਰਵਨਿ ਹਰਿ ਕਥਾ ॥ | |
| ਹਰਿ ਦਰਗਹ ਨਾਨਕ, ਊਜਲ ਮਥਾ ॥੨॥ | ਮੱਥਾ |
| ਬਡਭਾਗੀ, ਤੇ ਜਨ ਜਗ ਮਾਹਿ ॥ | ਮਾਹਿਂ |
| ਸਦਾ ਸਦਾ, ਹਰਿ ਕੇ ਗੁਨ ਗਾਹਿ ॥ | ਗਾਹਿਂ |
| ਰਾਮ ਨਾਮ, ਜੋ ਕਰਹਿ ਬੀਚਾਰ ॥ | ਕਰਹਿਂ |
| ਸੇ ਧਨਵੰਤ, ਗਨੀ ਸੰਸਾਰ ॥ | |
| ਮਨਿ ਤਨਿ ਮੁਖਿ, ਬੋਲਹਿ ਹਰਿ ਮੁਖੀ ॥ | ਬੋਲਹਿਂ |
| ਸਦਾ ਸਦਾ, ਜਾਨਹੁ ਤੇ ਸੁਖੀ ॥ | |
| ਏਕੋ ਏਕੁ, ਏਕੁ ਪਛਾਨੈ ॥ | |
| ਇਤ ਉਤ ਕੀ, ਓਹੁ ਸੋਝੀ ਜਾਨੈ ॥ | |
| ਨਾਮ ਸੰਗਿ, ਜਿਸ ਕਾ ਮਨੁ ਮਾਨਿਆ ॥ | |
| ਨਾਨਕ, ਤਿਨਹਿ ਨਿਰੰਜਨੁ ਜਾਨਿਆ ॥੩॥ | |
| ਗੁਰ ਪ੍ਰਸਾਦਿ, ਆਪਨ ਆਪੁ ਸੁਝੈ ॥ | |
| ਤਿਸ ਕੀ ਜਾਨਹੁ, ਤ੍ਰਿਸਨਾ ਬੁਝੈ ॥ | ਤ੍ਰਿਸ਼ਨਾ |
| ਸਾਧਸੰਗਿ, ਹਰਿ ਹਰਿ ਜਸੁ ਕਹਤ ॥ | |
| ਸਰਬ ਰੋਗ ਤੇ, ਓਹੁ ਹਰਿ ਜਨੁ ਰਹਤ ॥ | |
| ਅਨਦਿਨੁ ਕੀਰਤਨੁ, ਕੇਵਲ ਬਖੵਾਨੁ ॥ | ਬਖਿਆਨੁ |
| ਗ੍ਰਿਹਸਤ ਮਹਿ, ਸੋਈ ਨਿਰਬਾਨੁ ॥ | ਮਹਿਂ |
| ਏਕ ਊਪਰਿ, ਜਿਸੁ ਜਨ ਕੀ ਆਸਾ ॥ | |
| ਤਿਸ ਕੀ ਕਟੀਐ, ਜਮ ਕੀ ਫਾਸਾ ॥ | ਫਾਂਸਾ |
| ਪਾਰਬ੍ਰਹਮ ਕੀ, ਜਿਸੁ ਮਨਿ ਭੂਖ ॥ | |
| ਨਾਨਕ, ਤਿਸਹਿ ਨ ਲਾਗਹਿ ਦੂਖ ॥੪॥ | ਲਾਗਹਿਂ |
| ਜਿਸ ਕਉ ਹਰਿ ਪ੍ਰਭੁ, ਮਨਿ ਚਿਤਿ ਆਵੈ ॥ | |
| ਸੋ ਸੰਤੁ ਸੁਹੇਲਾ, ਨਹੀ ਡੁਲਾਵੈ ॥ | ਨਹੀਂ |
| ਜਿਸੁ ਪ੍ਰਭੁ ਅਪੁਨਾ, ਕਿਰਪਾ ਕਰੈ ॥ | |
| ਸੋ ਸੇਵਕੁ, ਕਹੁ ਕਿਸ ਤੇ ਡਰੈ ॥ | |
| ਜੈਸਾ ਸਾ, ਤੈਸਾ ਦ੍ਰਿਸਟਾਇਆ ॥ | ਦ੍ਰਿਸ਼ਟਾਇਆ |
| ਅਪੁਨੇ ਕਾਰਜ ਮਹਿ, ਆਪਿ ਸਮਾਇਆ ॥ | ਮਹਿਂ |
| ਸੋਧਤ ਸੋਧਤ, ਸੋਧਤ ਸੀਝਿਆ ॥ | |
| ਗੁਰ ਪ੍ਰਸਾਦਿ, ਤਤੁ ਸਭੁ ਬੂਝਿਆ ॥ | |
| ਜਬ ਦੇਖਉ, ਤਬ ਸਭੁ ਕਿਛੁ ਮੂਲੁ ॥ | ਦੇਖਉਂ |
| ਨਾਨਕ, ਸੋ ਸੂਖਮੁ, ਸੋਈ ਅਸਥੂਲੁ ॥੫॥ | |
| ਨਹ ਕਿਛੁ ਜਨਮੈ, ਨਹ ਕਿਛੁ ਮਰੈ ॥ | |
| ਆਪਨ ਚਲਿਤੁ, ਆਪ ਹੀ ਕਰੈ ॥ | |
| ਆਵਨੁ ਜਾਵਨੁ, ਦ੍ਰਿਸਟਿ ਅਨਦ੍ਰਿਸਟਿ ॥ | ਦ੍ਰਿਸ਼ਟਿ, ਅਨਦ੍ਰਿਸ਼ਟਿ |
| ਆਗਿਆਕਾਰੀ, ਧਾਰੀ ਸਭ ਸ੍ਰਿਸਟਿ ॥ | ਸ੍ਰਿਸ਼ਟਿ |
| ਆਪੇ ਆਪਿ, ਸਗਲ ਮਹਿ ਆਪਿ ॥ | ਮਹਿਂ |
| ਅਨਿਕ ਜੁਗਤਿ, ਰਚਿ ਥਾਪਿ ਉਥਾਪਿ ॥ | |
| ਅਬਿਨਾਸੀ, ਨਾਹੀ ਕਿਛੁ ਖੰਡ ॥ | ਅਬਿਨਾਸ਼ੀ, ਨਾਹੀਂ |
| ਧਾਰਣ ਧਾਰਿ ਰਹਿਓ ਬ੍ਰਹਮੰਡ ॥ | |
| ਅਲਖ ਅਭੇਵ, ਪੁਰਖ ਪਰਤਾਪ ॥ | ਅਲੱਖ |
| ਆਪਿ ਜਪਾਏ, ਤ ਨਾਨਕ, ਜਾਪ ॥੬॥ | ਤਂ |
| ਜਿਨ ਪ੍ਰਭੁ ਜਾਤਾ, ਸੁ ਸੋਭਾਵੰਤ ॥ | |
| ਸਗਲ ਸੰਸਾਰੁ, ਉਧਰੈ ਤਿਨ ਮੰਤ ॥ | |
| ਪ੍ਰਭ ਕੇ ਸੇਵਕ, ਸਗਲ ਉਧਾਰਨ ॥ | |
| ਪ੍ਰਭ ਕੇ ਸੇਵਕ, ਦੂਖ ਬਿਸਾਰਨ ॥ | |
| ਆਪੇ ਮੇਲਿ ਲਏ, ਕਿਰਪਾਲ ॥ | |
| ਗੁਰ ਕਾ ਸਬਦੁ ਜਪਿ, ਭਏ ਨਿਹਾਲ ॥ | ਸ਼ਬਦੁ |
| ਉਨ ਕੀ ਸੇਵਾ, ਸੋਈ ਲਾਗੈ ॥ | |
| ਜਿਸ ਨੋ, ਕ੍ਰਿਪਾ ਕਰਹਿ ਬਡਭਾਗੈ ॥ | ਕਰਹਿਂ |
| ਨਾਮੁ ਜਪਤ, ਪਾਵਹਿ ਬਿਸ੍ਰਾਮੁ ॥ | ਪਾਵਹਿਂ |
| ਨਾਨਕ, ਤਿਨ ਪੁਰਖ ਕਉ, ਊਤਮ ਕਰਿ ਮਾਨੁ ॥੭॥ | |
| ਜੋ ਕਿਛੁ ਕਰੈ, ਸੁ ਪ੍ਰਭ ਕੈ ਰੰਗਿ ॥ | |
| ਸਦਾ ਸਦਾ, ਬਸੈ ਹਰਿ ਸੰਗਿ ॥ | |
| ਸਹਜ ਸੁਭਾਇ ਹੋਵੈ, ਸੋ ਹੋਇ ॥ | |
| ਕਰਣੈਹਾਰੁ, ਪਛਾਣੈ ਸੋਇ ॥ | |
| ਪ੍ਰਭ ਕਾ ਕੀਆ, ਜਨ ਮੀਠ ਲਗਾਨਾ ॥ | |
| ਜੈਸਾ ਸਾ, ਤੈਸਾ ਦ੍ਰਿਸਟਾਨਾ ॥ | ਦ੍ਰਿਸ਼ਟਾਨਾ |
| ਜਿਸ ਤੇ ਉਪਜੇ, ਤਿਸੁ ਮਾਹਿ ਸਮਾਏ ॥ | ਮਾਹਿਂ |
| ਓਇ ਸੁਖ ਨਿਧਾਨ, ਉਨਹੂ ਬਨਿ ਆਏ ॥ | |
| ਆਪਸ ਕਉ, ਆਪਿ ਦੀਨੋ ਮਾਨੁ ॥ | |
| ਨਾਨਕ, ਪ੍ਰਭ ਜਨੁ, ਏਕੋ ਜਾਨੁ ॥੮॥੧੪॥ | |
| ਸਲੋਕੁ ॥ | |
| ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਨਨਹਾਰ ॥ | ਕਲਾਂ |
| ਜਾ ਕੈ ਸਿਮਰਨਿ ਉਧਰੀਐ, ਨਾਨਕ, ਤਿਸੁ ਬਲਿਹਾਰ ॥੧॥ | |
| ਅਸਟਪਦੀ ॥ | ਅਸ਼ਟਪਦੀ |
| ਟੂਟੀ, ਗਾਢਨਹਾਰ ਗੋੁਪਾਲ ॥ | ਗਾਂਢਨਹਾਰ |
| ਸਰਬ ਜੀਆ, ਆਪੇ ਪ੍ਰਤਿਪਾਲ ॥ | ਜੀਆਂ |
| ਸਗਲ ਕੀ ਚਿੰਤਾ, ਜਿਸੁ ਮਨ ਮਾਹਿ ॥ | ਮਾਹਿਂ |
| ਤਿਸ ਤੇ ਬਿਰਥਾ, ਕੋਈ ਨਾਹਿ ॥ | ਨਾਹਿਂ |
| ਰੇ ਮਨ ਮੇਰੇ, ਸਦਾ ਹਰਿ ਜਾਪਿ ॥ | |
| ਅਬਿਨਾਸੀ, ਪ੍ਰਭੁ ਆਪੇ ਆਪਿ ॥ | ਅਬਿਨਾਸ਼ੀ |
| ਆਪਨ ਕੀਆ, ਕਛੂ ਨ ਹੋਇ ॥ | |
| ਜੇ ਸਉ ਪ੍ਰਾਨੀ, ਲੋਚੈ ਕੋਇ ॥ | |
| ਤਿਸੁ ਬਿਨੁ ਨਾਹੀ, ਤੇਰੈ ਕਿਛੁ ਕਾਮ ॥ | ਨਾਹੀਂ |
| ਗਤਿ ਨਾਨਕ, ਜਪਿ ਏਕ ਹਰਿ ਨਾਮ ॥੧॥ | |
| ਰੂਪਵੰਤੁ ਹੋਇ, ਨਾਹੀ ਮੋਹੈ ॥ | ਨਾਹੀਂ |
| ਪ੍ਰਭ ਕੀ ਜੋਤਿ, ਸਗਲ ਘਟ ਸੋਹੈ ॥ | |
| ਧਨਵੰਤਾ ਹੋਇ, ਕਿਆ ਕੋ ਗਰਬੈ ॥ | |
| ਜਾ ਸਭੁ ਕਿਛੁ, ਤਿਸ ਕਾ ਦੀਆ ਦਰਬੈ ॥ | ਜਾਂ |
| ਅਤਿ ਸੂਰਾ, ਜੇ ਕੋਊ ਕਹਾਵੈ ॥ | |
| ਪ੍ਰਭ ਕੀ ਕਲਾ ਬਿਨਾ, ਕਹ ਧਾਵੈ ॥ | ਕਹਂ |
| ਜੇ ਕੋ, ਹੋਇ ਬਹੈ ਦਾਤਾਰੁ ॥ | |
| ਤਿਸੁ, ਦੇਨਹਾਰੁ ਜਾਨੈ ਗਾਵਾਰੁ ॥ | ਗਾਂਵਾਰੁ |
| ਜਿਸੁ, ਗੁਰ ਪ੍ਰਸਾਦਿ ਤੂਟੈ ਹਉ ਰੋਗੁ ॥ | ਹਉਂ |
| ਨਾਨਕ, ਸੋ ਜਨੁ ਸਦਾ ਅਰੋਗੁ ॥੨॥ | |
| ਜਿਉ ਮੰਦਰ ਕਉ, ਥਾਮੈ ਥੰਮਨੁ ॥ | ਜਿਉਂ |
| ਤਿਉ ਗੁਰ ਕਾ ਸਬਦੁ, ਮਨਹਿ ਅਸਥੰਮਨੁ ॥ | ਤਿਉਂ, ਸ਼ਬਦੁ |
| ਜਿਉ ਪਾਖਾਣੁ, ਨਾਵ ਚੜਿ ਤਰੈ ॥ | ਜਿਉਂ |
| ਪ੍ਰਾਣੀ ਗੁਰ ਚਰਣ ਲਗਤੁ, ਨਿਸਤਰੈ ॥ | |
| ਜਿਉ ਅੰਧਕਾਰ, ਦੀਪਕ ਪਰਗਾਸੁ ॥ | ਜਿਉਂ |
| ਗੁਰ ਦਰਸਨੁ ਦੇਖਿ, ਮਨਿ ਹੋਇ ਬਿਗਾਸੁ ॥ | ਦਰਸ਼ਨੁ |
| ਜਿਉ ਮਹਾ ਉਦਿਆਨ ਮਹਿ, ਮਾਰਗੁ ਪਾਵੈ ॥ | ਜਿਉਂ, ਮਹਿਂ |
| ਤਿਉ ਸਾਧੂ ਸੰਗਿ ਮਿਲਿ, ਜੋਤਿ ਪ੍ਰਗਟਾਵੈ ॥ | ਤਿਉਂ |
| ਤਿਨ ਸੰਤਨ ਕੀ, ਬਾਛਉ ਧੂਰਿ ॥ | ਬਾਛਉਂ |
| ਨਾਨਕ ਕੀ, ਹਰਿ ਲੋਚਾ ਪੂਰਿ ॥੩॥ | |
| ਮਨ ਮੂਰਖ, ਕਾਹੇ ਬਿਲਲਾਈਐ ॥ | |
| ਪੁਰਬ ਲਿਖੇ ਕਾ, ਲਿਖਿਆ ਪਾਈਐ ॥ | |
| ਦੂਖ ਸੂਖ, ਪ੍ਰਭ ਦੇਵਨਹਾਰੁ ॥ | |
| ਅਵਰ ਤਿਆਗਿ, ਤੂ ਤਿਸਹਿ ਚਿਤਾਰੁ ॥ | |
| ਜੋ ਕਛੁ ਕਰੈ, ਸੋਈ ਸੁਖੁ ਮਾਨੁ ॥ | |
| ਭੂਲਾ ਕਾਹੇ ਫਿਰਹਿ, ਅਜਾਨ ॥ | ਫਿਰਹਿਂ |
| ਕਉਨ ਬਸਤੁ ਆਈ, ਤੇਰੈ ਸੰਗ ॥ | |
| ਲਪਟਿ ਰਹਿਓ ਰਸਿ, ਲੋਭੀ ਪਤੰਗ ॥ | |
| ਰਾਮ ਨਾਮ, ਜਪਿ ਹਿਰਦੇ ਮਾਹਿ ॥ | ਮਾਹਿਂ |
| ਨਾਨਕ, ਪਤਿ ਸੇਤੀ ਘਰਿ ਜਾਹਿ ॥੪॥ | ਜਾਹਿਂ |
| ਜਿਸੁ ਵਖਰ ਕਉ, ਲੈਨਿ ਤੂ ਆਇਆ ॥ | ਵੱਖਰ |
| ਰਾਮ ਨਾਮੁ, ਸੰਤਨ ਘਰਿ ਪਾਇਆ ॥ | |
| ਤਜਿ ਅਭਿਮਾਨੁ, ਲੇਹੁ ਮਨ ਮੋਲਿ ॥ | |
| ਰਾਮ ਨਾਮੁ, ਹਿਰਦੇ ਮਹਿ ਤੋਲਿ ॥ | ਮਹਿਂ |
| ਲਾਦਿ ਖੇਪ, ਸੰਤਹ ਸੰਗਿ ਚਾਲੁ ॥ | ਸੰਤਹਂ |
| ਅਵਰ ਤਿਆਗਿ, ਬਿਖਿਆ ਜੰਜਾਲ ॥ | |
| ਧੰਨਿ ਧੰਨਿ, ਕਹੈ ਸਭੁ ਕੋਇ ॥ | |
| ਮੁਖ ਊਜਲ, ਹਰਿ ਦਰਗਹ ਸੋਇ ॥ | |
| ਇਹੁ ਵਾਪਾਰੁ, ਵਿਰਲਾ ਵਾਪਾਰੈ ॥ | |
| ਨਾਨਕ, ਤਾ ਕੈ ਸਦ ਬਲਿਹਾਰੈ ॥੫॥ | |
| ਚਰਨ ਸਾਧ ਕੇ, ਧੋਇ ਧੋਇ ਪੀਉ ॥ | |
| ਅਰਪਿ ਸਾਧ ਕਉ, ਅਪਨਾ ਜੀਉ ॥ | |
| ਸਾਧ ਕੀ ਧੂਰਿ, ਕਰਹੁ ਇਸਨਾਨੁ ॥ | ਇਸ਼ਨਾਨੁ |
| ਸਾਧ ਊਪਰਿ, ਜਾਈਐ ਕੁਰਬਾਨੁ ॥ | |
| ਸਾਧ ਸੇਵਾ, ਵਡਭਾਗੀ ਪਾਈਐ ॥ | ਵਡਭਾਗੀਂ |
| ਸਾਧਸੰਗਿ, ਹਰਿ ਕੀਰਤਨੁ ਗਾਈਐ ॥ | |
| ਅਨਿਕ ਬਿਘਨ ਤੇ, ਸਾਧੂ ਰਾਖੈ ॥ | |
| ਹਰਿ ਗੁਨ ਗਾਇ, ਅੰਮ੍ਰਿਤ ਰਸੁ ਚਾਖੈ ॥ | |
| ਓਟ ਗਹੀ, ਸੰਤਹ ਦਰਿ ਆਇਆ ॥ | ਸੰਤਹਂ |
| ਸਰਬ ਸੂਖ ਨਾਨਕ, ਤਿਹ ਪਾਇਆ ॥੬॥ | |
| ਮਿਰਤਕ ਕਉ, ਜੀਵਾਲਨਹਾਰ ॥ | |
| ਭੂਖੇ ਕਉ, ਦੇਵਤ ਅਧਾਰ ॥ | |
| ਸਰਬ ਨਿਧਾਨ, ਜਾ ਕੀ ਦ੍ਰਿਸਟੀ ਮਾਹਿ ॥ | ਦ੍ਰਿਸ਼ਟੀ, ਮਾਹਿਂ |
| ਪੁਰਬ ਲਿਖੇ ਕਾ, ਲਹਣਾ ਪਾਹਿ ॥ | ਪਾਹਿਂ |
| ਸਭੁ ਕਿਛੁ ਤਿਸ ਕਾ, ਓਹੁ ਕਰਨੈ ਜੋਗੁ ॥ | |
| ਤਿਸੁ ਬਿਨੁ, ਦੂਸਰ ਹੋਆ ਨ ਹੋਗੁ ॥ | |
| ਜਪਿ ਜਨ, ਸਦਾ ਸਦਾ ਦਿਨੁ ਰੈਣੀ ॥ | |
| ਸਭ ਤੇ ਊਚ, ਨਿਰਮਲ ਇਹ ਕਰਣੀ ॥ | |
| ਕਰਿ ਕਿਰਪਾ, ਜਿਸ ਕਉ ਨਾਮੁ ਦੀਆ ॥ | |
| ਨਾਨਕ, ਸੋ ਜਨੁ ਨਿਰਮਲੁ ਥੀਆ ॥੭॥ | |
| ਜਾ ਕੈ ਮਨਿ, ਗੁਰ ਕੀ ਪਰਤੀਤਿ ॥ | |
| ਤਿਸੁ ਜਨ ਆਵੈ, ਹਰਿ ਪ੍ਰਭੁ ਚੀਤਿ ॥ | |
| ਭਗਤੁ ਭਗਤੁ, ਸੁਨੀਐ ਤਿਹੁ ਲੋਇ ॥ | |
| ਜਾ ਕੈ ਹਿਰਦੈ, ਏਕੋ ਹੋਇ ॥ | |
| ਸਚੁ ਕਰਣੀ, ਸਚੁ ਤਾ ਕੀ ਰਹਤ ॥ | |
| ਸਚੁ ਹਿਰਦੈ, ਸਤਿ ਮੁਖਿ ਕਹਤ ॥ | |
| ਸਾਚੀ ਦ੍ਰਿਸਟਿ, ਸਾਚਾ ਆਕਾਰੁ ॥ | ਦ੍ਰਿਸ਼ਟਿ |
| ਸਚੁ ਵਰਤੈ, ਸਾਚਾ ਪਾਸਾਰੁ ॥ | |
| ਪਾਰਬ੍ਰਹਮੁ, ਜਿਨਿ ਸਚੁ ਕਰਿ ਜਾਤਾ ॥ | |
| ਨਾਨਕ, ਸੋ ਜਨੁ ਸਚਿ ਸਮਾਤਾ ॥੮॥੧੫॥ | |
| ਸਲੋਕੁ ॥ | |
| ਰੂਪੁ ਨ ਰੇਖ, ਨ ਰੰਗੁ ਕਿਛੁ, ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥ | |
| ਤਿਸਹਿ ਬੁਝਾਏ ਨਾਨਕਾ, ਜਿਸੁ ਹੋਵੈ ਸੁਪ੍ਰਸੰਨ ॥੧॥ | |
| ਅਸਟਪਦੀ ॥ | ਅਸ਼ਟਪਦੀ |
| ਅਬਿਨਾਸੀ, ਪ੍ਰਭੁ ਮਨ ਮਹਿ ਰਾਖੁ ॥ | ਅਬਿਨਾਸ਼ੀ, ਮਹਿਂ |
| ਮਾਨੁਖ ਕੀ, ਤੂ ਪ੍ਰੀਤਿ ਤਿਆਗੁ ॥ | |
| ਤਿਸ ਤੇ ਪਰੈ, ਨਾਹੀ ਕਿਛੁ ਕੋਇ ॥ | ਨਾਹੀਂ |
| ਸਰਬ ਨਿਰੰਤਰਿ, ਏਕੋ ਸੋਇ ॥ | |
| ਆਪੇ ਬੀਨਾ, ਆਪੇ ਦਾਨਾ ॥ | |
| ਗਹਿਰ ਗੰਭੀਰੁ, ਗਹੀਰੁ ਸੁਜਾਨਾ ॥ | |
| ਪਾਰਬ੍ਰਹਮ, ਪਰਮੇਸੁਰ ਗੋਬਿੰਦ ॥ | ਪਰਮੇਸ਼ੁਰ |
| ਕ੍ਰਿਪਾ ਨਿਧਾਨ, ਦਇਆਲ ਬਖਸੰਦ ॥ | ਬਖਸ਼ੰਦ |
| ਸਾਧ ਤੇਰੇ ਕੀ, ਚਰਨੀ ਪਾਉ ॥ | ਚਰਨੀਂ, ਪਾਉਂ |
| ਨਾਨਕ ਕੈ ਮਨਿ, ਇਹੁ ਅਨਰਾਉ ॥੧॥ | |
| ਮਨਸਾ ਪੂਰਨ, ਸਰਨਾਜੋਗ ॥ | ਮਨਸ਼ਾ, ਸ਼ਰਨਾਜੋਗ |
| ਜੋ ਕਰਿ ਪਾਇਆ, ਸੋਈ ਹੋਗੁ ॥ | |
| ਹਰਨ ਭਰਨ, ਜਾ ਕਾ ਨੇਤ੍ਰ ਫੋਰੁ ॥ | |
| ਤਿਸ ਕਾ ਮੰਤ੍ਰੁ, ਨ ਜਾਨੈ ਹੋਰੁ ॥ | |
| ਅਨਦ ਰੂਪ, ਮੰਗਲ ਸਦ ਜਾ ਕੈ ॥ | ਅਨੰਦ |
| ਸਰਬ ਥੋਕ, ਸੁਨੀਅਹਿ ਘਰਿ ਤਾ ਕੈ ॥ | ਸੁਨੀਅਹਿਂ |
| ਰਾਜ ਮਹਿ ਰਾਜੁ, ਜੋਗ ਮਹਿ ਜੋਗੀ ॥ | ਮਹਿਂ |
| ਤਪ ਮਹਿ ਤਪੀਸਰੁ, ਗ੍ਰਿਹਸਤ ਮਹਿ ਭੋਗੀ ॥ | ਤਪੀਸ਼ਰੁ, ਮਹਿਂ |
| ਧਿਆਇ ਧਿਆਇ, ਭਗਤਹ ਸੁਖੁ ਪਾਇਆ ॥ | ਭਗਤਹਂ |
| ਨਾਨਕ, ਤਿਸੁ ਪੁਰਖ ਕਾ, ਕਿਨੈ ਅੰਤੁ ਨ ਪਾਇਆ ॥੨॥ | |
| ਜਾ ਕੀ ਲੀਲਾ ਕੀ, ਮਿਤਿ ਨਾਹਿ ॥ | ਨਾਹਿਂ |
| ਸਗਲ ਦੇਵ, ਹਾਰੇ ਅਵਗਾਹਿ ॥ | |
| ਪਿਤਾ ਕਾ ਜਨਮੁ, ਕਿ ਜਾਨੈ ਪੂਤੁ ॥ | |
| ਸਗਲ ਪਰੋਈ, ਅਪੁਨੈ ਸੂਤਿ ॥ | |
| ਸੁਮਤਿ ਗਿਆਨੁ ਧਿਆਨੁ, ਜਿਨ ਦੇਇ ॥ | |
| ਜਨ ਦਾਸ, ਨਾਮੁ ਧਿਆਵਹਿ ਸੇਇ ॥ | ਧਿਆਵਹਿਂ |
| ਤਿਹੁ ਗੁਣ ਮਹਿ, ਜਾ ਕਉ ਭਰਮਾਏ ॥ | ਮਹਿਂ |
| ਜਨਮਿ ਮਰੈ, ਫਿਰਿ ਆਵੈ ਜਾਏ ॥ | |
| ਊਚ ਨੀਚ, ਤਿਸ ਕੇ ਅਸਥਾਨ ॥ | |
| ਜੈਸਾ ਜਨਾਵੈ, ਤੈਸਾ ਨਾਨਕ ਜਾਨ ॥੩॥ | |
| ਨਾਨਾ ਰੂਪ, ਨਾਨਾ ਜਾ ਕੇ ਰੰਗ ॥ | |
| ਨਾਨਾ ਭੇਖ, ਕਰਹਿ ਇਕ ਰੰਗ ॥ | ਕਰਹਿਂ |
| ਨਾਨਾ ਬਿਧਿ, ਕੀਨੋ ਬਿਸਥਾਰੁ ॥ | |
| ਪ੍ਰਭੁ ਅਬਿਨਾਸੀ, ਏਕੰਕਾਰੁ ॥ | ਅਬਿਨਾਸ਼ੀ |
| ਨਾਨਾ ਚਲਿਤ ਕਰੇ, ਖਿਨ ਮਾਹਿ ॥ | ਮਾਹਿਂ |
| ਪੂਰਿ ਰਹਿਓ, ਪੂਰਨੁ ਸਭ ਠਾਇ ॥ | ਠਾਂਇ |
| ਨਾਨਾ ਬਿਧਿ ਕਰਿ, ਬਨਤ ਬਨਾਈ ॥ | |
| ਅਪਨੀ ਕੀਮਤਿ, ਆਪੇ ਪਾਈ ॥ | |
| ਸਭ ਘਟ ਤਿਸ ਕੇ, ਸਭ ਤਿਸ ਕੇ ਠਾਉ ॥ | ਠਾਂਉਂ |
| ਜਪਿ ਜਪਿ ਜੀਵੈ ਨਾਨਕ, ਹਰਿ ਨਾਉ ॥੪॥ | ਨਾਂਉਂ |
| ਨਾਮ ਕੇ ਧਾਰੇ, ਸਗਲੇ ਜੰਤ ॥ | |
| ਨਾਮ ਕੇ ਧਾਰੇ, ਖੰਡ ਬ੍ਰਹਮੰਡ ॥ | |
| ਨਾਮ ਕੇ ਧਾਰੇ, ਸਿਮ੍ਰਿਤਿ ਬੇਦ ਪੁਰਾਨ ॥ | |
| ਨਾਮ ਕੇ ਧਾਰੇ, ਸੁਨਨ ਗਿਆਨ ਧਿਆਨ ॥ | |
| ਨਾਮ ਕੇ ਧਾਰੇ, ਆਗਾਸ ਪਾਤਾਲ ॥ | ਆਗਾਸ਼ |
| ਨਾਮ ਕੇ ਧਾਰੇ, ਸਗਲ ਆਕਾਰ ॥ | |
| ਨਾਮ ਕੇ ਧਾਰੇ, ਪੁਰੀਆ ਸਭ ਭਵਨ ॥ | ਪੁਰੀਆਂ |
| ਨਾਮ ਕੈ ਸੰਗਿ, ਉਧਰੇ ਸੁਨਿ ਸ੍ਰਵਨ ॥ | |
| ਕਰਿ ਕਿਰਪਾ, ਜਿਸੁ ਆਪਨੈ ਨਾਮਿ ਲਾਏ ॥ | |
| ਨਾਨਕ, ਚਉਥੇ ਪਦ ਮਹਿ, ਸੋ ਜਨੁ ਗਤਿ ਪਾਏ ॥੫॥ | ਮਹਿਂ |
| ਰੂਪੁ ਸਤਿ, ਜਾ ਕਾ ਸਤਿ ਅਸਥਾਨੁ ॥ | |
| ਪੁਰਖੁ ਸਤਿ, ਕੇਵਲ ਪਰਧਾਨੁ ॥ | |
| ਕਰਤੂਤਿ ਸਤਿ, ਸਤਿ ਜਾ ਕੀ ਬਾਣੀ ॥ | |
| ਸਤਿ ਪੁਰਖ, ਸਭ ਮਾਹਿ ਸਮਾਣੀ ॥ | ਮਾਹਿਂ |
| ਸਤਿ ਕਰਮੁ, ਜਾ ਕੀ ਰਚਨਾ ਸਤਿ ॥ | |
| ਮੂਲੁ ਸਤਿ, ਸਤਿ ਉਤਪਤਿ ॥ | |
| ਸਤਿ ਕਰਣੀ, ਨਿਰਮਲ ਨਿਰਮਲੀ ॥ | |
| ਜਿਸਹਿ ਬੁਝਾਏ, ਤਿਸਹਿ ਸਭ ਭਲੀ ॥ | |
| ਸਤਿ ਨਾਮੁ, ਪ੍ਰਭ ਕਾ ਸੁਖਦਾਈ ॥ | |
| ਬਿਸ੍ਵਾਸੁ ਸਤਿ ਨਾਨਕ, ਗੁਰ ਤੇ ਪਾਈ ॥੬॥ | ਬਿਸ਼੍ਵਾਸੁ |
| ਸਤਿ ਬਚਨ, ਸਾਧੂ ਉਪਦੇਸ ॥ | ਉਪਦੇਸ਼ |
| ਸਤਿ ਤੇ ਜਨ, ਜਾ ਕੈ ਰਿਦੈ ਪ੍ਰਵੇਸ ॥ | ਪ੍ਰਵੇਸ਼ |
| ਸਤਿ ਨਿਰਤਿ, ਬੂਝੈ ਜੇ ਕੋਇ ॥ | |
| ਨਾਮੁ ਜਪਤ, ਤਾ ਕੀ ਗਤਿ ਹੋਇ ॥ | |
| ਆਪਿ ਸਤਿ, ਕੀਆ ਸਭੁ ਸਤਿ ॥ | |
| ਆਪੇ ਜਾਨੈ, ਅਪਨੀ ਮਿਤਿ ਗਤਿ ॥ | |
| ਜਿਸ ਕੀ ਸ੍ਰਿਸਟਿ, ਸੁ ਕਰਣੈਹਾਰੁ ॥ | ਸ੍ਰਿਸ਼ਟਿ |
| ਅਵਰ ਨ ਬੂਝਿ, ਕਰਤ ਬੀਚਾਰੁ ॥ | |
| ਕਰਤੇ ਕੀ ਮਿਤਿ, ਨ ਜਾਨੈ ਕੀਆ ॥ | |
| ਨਾਨਕ, ਜੋ ਤਿਸੁ ਭਾਵੈ, ਸੋ ਵਰਤੀਆ ॥੭॥ | |
| ਬਿਸਮਨ ਬਿਸਮ, ਭਏ ਬਿਸਮਾਦ ॥ | |
| ਜਿਨਿ ਬੂਝਿਆ, ਤਿਸੁ ਆਇਆ ਸ੍ਵਾਦ ॥ | |
| ਪ੍ਰਭ ਕੈ ਰੰਗਿ, ਰਾਚਿ ਜਨ ਰਹੇ ॥ | |
| ਗੁਰ ਕੈ ਬਚਨਿ, ਪਦਾਰਥ ਲਹੇ ॥੮॥ | |
| ਓਇ ਦਾਤੇ, ਦੁਖ ਕਾਟਨਹਾਰ ॥ | |
| ਜਾ ਕੈ ਸੰਗਿ, ਤਰੈ ਸੰਸਾਰ ॥ | |
| ਜਨ ਕਾ ਸੇਵਕੁ, ਸੋ ਵਡਭਾਗੀ ॥ | |
| ਜਨ ਕੈ ਸੰਗਿ, ਏਕ ਲਿਵ ਲਾਗੀ ॥ | |
| ਗੁਨ ਗੋਬਿਦ ਕੀਰਤਨੁ, ਜਨੁ ਗਾਵੈ ॥ | |
| ਗੁਰਪ੍ਰਸਾਦਿ, ਨਾਨਕ, ਫਲੁ ਪਾਵੈ ॥੧੬॥ | |
| ਸਲੋਕੁ ॥ | |
| ਆਦਿ ਸਚੁ, ਜੁਗਾਦਿ ਸਚੁ ॥ | |
| ਹੈ ਭਿ ਸਚੁ, ਨਾਨਕ, ਹੋਸੀ ਭਿ ਸਚੁ ॥੧॥ | |
| ਅਸਟਪਦੀ ॥ | ਅਸ਼ਟਪਦੀ |
| ਚਰਨ ਸਤਿ, ਸਤਿ ਪਰਸਨਹਾਰ ॥ | |
| ਪੂਜਾ ਸਤਿ, ਸਤਿ ਸੇਵਦਾਰ ॥ | |
| ਦਰਸਨੁ ਸਤਿ, ਸਤਿ ਪੇਖਨਹਾਰ ॥ | ਦਰਸ਼ਨੁ |
| ਨਾਮੁ ਸਤਿ, ਸਤਿ ਧਿਆਵਨਹਾਰ ॥ | |
| ਆਪਿ ਸਤਿ, ਸਤਿ ਸਭ ਧਾਰੀ ॥ | |
| ਆਪੇ ਗੁਣ, ਆਪੇ ਗੁਣਕਾਰੀ ॥ | |
| ਸਬਦੁ ਸਤਿ, ਸਤਿ ਪ੍ਰਭੁ ਬਕਤਾ ॥ | ਸ਼ਬਦੁ |
| ਸੁਰਤਿ ਸਤਿ, ਸਤਿ ਜਸੁ ਸੁਨਤਾ ॥ | |
| ਬੁਝਨਹਾਰ ਕਉ, ਸਤਿ ਸਭ ਹੋਇ ॥ | |
| ਨਾਨਕ, ਸਤਿ ਸਤਿ ਪ੍ਰਭੁ ਸੋਇ ॥੧॥ | |
| ਸਤਿ ਸਰੂਪੁ, ਰਿਦੈ ਜਿਨਿ ਮਾਨਿਆ ॥ | |
| ਕਰਨ ਕਰਾਵਨ, ਤਿਨਿ ਮੂਲੁ ਪਛਾਨਿਆ ॥ | |
| ਜਾ ਕੈ ਰਿਦੈ, ਬਿਸ੍ਵਾਸੁ ਪ੍ਰਭ ਆਇਆ ॥ | ਬਿਸ਼੍ਵਾਸੁ |
| ਤਤੁ ਗਿਆਨੁ, ਤਿਸੁ ਮਨਿ ਪ੍ਰਗਟਾਇਆ ॥ | |
| ਭੈ ਤੇ ਨਿਰਭਉ, ਹੋਇ ਬਸਾਨਾ ॥ | |
| ਜਿਸ ਤੇ ਉਪਜਿਆ, ਤਿਸੁ ਮਾਹਿ ਸਮਾਨਾ ॥ | ਮਾਹਿਂ |
| ਬਸਤੁ ਮਾਹਿ, ਲੇ ਬਸਤੁ ਗਡਾਈ ॥ | ਮਾਹਿਂ |
| ਤਾ ਕਉ, ਭਿੰਨ ਨ ਕਹਨਾ ਜਾਈ ॥੨॥ | |
| ਬੂਝੈ, ਬੂਝਨਹਾਰੁ, ਬਿਬੇਕ ॥ | |
| ਨਾਰਾਇਨ ਮਿਲੇ ਨਾਨਕ, ਏਕ ॥ | |
| ਠਾਕੁਰ ਕਾ ਸੇਵਕੁ, ਆਗਿਆਕਾਰੀ ॥ | |
| ਠਾਕੁਰ ਕਾ ਸੇਵਕੁ, ਸਦਾ ਪੂਜਾਰੀ ॥ | |
| ਠਾਕੁਰ ਕੇ ਸੇਵਕ ਕੈ, ਮਨਿ ਪਰਤੀਤਿ ॥ | |
| ਠਾਕੁਰ ਕੇ ਸੇਵਕ ਕੀ ਨਿਰਮਲ ਰੀਤਿ ॥ | |
| ਠਾਕੁਰ ਕਉ ਸੇਵਕੁ, ਜਾਨੈ ਸੰਗਿ ॥ | |
| ਪ੍ਰਭ ਕਾ ਸੇਵਕੁ, ਨਾਮ ਕੈ ਰੰਗਿ ॥੩॥ | |
| ਸੇਵਕ ਕਉ, ਪ੍ਰਭ ਪਾਲਨਹਾਰਾ ॥ | |
| ਸੇਵਕ ਕੀ, ਰਾਖੈ ਨਿਰੰਕਾਰਾ ॥ | |
| ਸੋ ਸੇਵਕੁ, ਜਿਸੁ ਦਇਆ ਪ੍ਰਭੁ ਧਾਰੈ ॥ | |
| ਨਾਨਕ, ਸੋ ਸੇਵਕੁ, ਸਾਸਿ ਸਾਸਿ ਸਮਾਰੈ ॥੩॥ | |
| ਅਪੁਨੇ ਜਨ ਕਾ, ਪਰਦਾ ਢਾਕੈ ॥ | |
| ਅਪਨੇ ਸੇਵਕ ਕੀ, ਸਰਪਰ ਰਾਖੈ ॥ | |
| ਅਪਨੇ ਦਾਸ ਕਉ, ਦੇਇ ਵਡਾਈ ॥ | |
| ਅਪਨੇ ਸੇਵਕ ਕਉ, ਨਾਮੁ ਜਪਾਈ ॥ | |
| ਅਪਨੇ ਸੇਵਕ ਕੀ, ਆਪਿ ਪਤਿ ਰਾਖੈ ॥ | |
| ਤਾ ਕੀ ਗਤਿ ਮਿਤਿ, ਕੋਇ ਨ ਲਾਖੈ ॥੪॥ | |
| ਪ੍ਰਭ ਕੇ ਸੇਵਕ ਕਉ, ਕੋ ਨ ਪਹੂਚੈ ॥ | ਪਹੂੰਚੈ |
| ਪ੍ਰਭ ਕੇ ਸੇਵਕ, ਊਚ ਤੇ ਊਚੇ ॥ | |
| ਜੋ ਪ੍ਰਭਿ, ਅਪਨੀ ਸੇਵਾ ਲਾਇਆ ॥ | |
| ਨਾਨਕ, ਸੋ ਸੇਵਕੁ, ਦਹ ਦਿਸਿ ਪ੍ਰਗਟਾਇਆ ॥੪॥ | |
| ਨੀਕੀ ਕੀਰੀ ਮਹਿ, ਕਲ ਰਾਖੈ ॥ | ਮਹਿਂ |
| ਭਸਮ ਕਰੈ, ਲਸਕਰ ਕੋਟਿ ਲਾਖੈ ॥ | ਲਸ਼ਕਰ |
| ਜਿਸ ਕਾ ਸਾਸੁ, ਨ ਕਾਢਤ ਆਪਿ ॥ | |
| ਤਾ ਕਉ ਰਾਖਤ, ਦੇ ਕਰਿ ਹਾਥ ॥ | |
| ਮਾਨਸ, ਜਤਨ ਕਰਤ ਬਹੁ ਭਾਤਿ ॥ | ਭਾਂਤਿ |
| ਤਿਸ ਕੇ ਕਰਤਬ, ਬਿਰਥੇ ਜਾਤਿ ॥ | |
| ਮਾਰੈ ਨ ਰਾਖੈ, ਅਵਰੁ ਨ ਕੋਇ ॥ | |
| ਸਰਬ ਜੀਆ ਕਾ, ਰਾਖਾ ਸੋਇ ॥ | ਜੀਆਂ |
| ਕਾਹੇ ਸੋਚ ਕਰਹਿ, ਰੇ ਪ੍ਰਾਣੀ ॥ | ਕਰਹਿਂ |
| ਜਪਿ ਨਾਨਕ, ਪ੍ਰਭ ਅਲਖ ਵਿਡਾਣੀ ॥੫॥ | ਅਲੱਖ |
| ਬਾਰੰ ਬਾਰ, ਬਾਰ ਪ੍ਰਭੁ ਜਪੀਐ ॥ | |
| ਪੀ ਅੰਮ੍ਰਿਤੁ, ਇਹੁ ਮਨੁ ਤਨੁ ਧ੍ਰਪੀਐ ॥ | |
| ਨਾਮ ਰਤਨੁ, ਜਿਨਿ ਗੁਰਮੁਖਿ ਪਾਇਆ ॥ | |
| ਤਿਸੁ, ਕਿਛੁ ਅਵਰੁ ਨਾਹੀ ਦ੍ਰਿਸਟਾਇਆ ॥ | ਨਾਹੀਂ, ਦ੍ਰਿਸ਼ਟਾਇਆ |
| ਨਾਮੁ ਧਨੁ, ਨਾਮੋ ਰੂਪੁ ਰੰਗੁ ॥ | |
| ਨਾਮੋ ਸੁਖੁ, ਹਰਿ ਨਾਮ ਕਾ ਸੰਗੁ ॥ | |
| ਨਾਮ ਰਸਿ, ਜੋ ਜਨ ਤ੍ਰਿਪਤਾਨੇ ॥ | |
| ਮਨ ਤਨ, ਨਾਮਹਿ ਨਾਮਿ ਸਮਾਨੇ ॥ | ਮਹਿਂ |
| ਊਠਤ ਬੈਠਤ, ਸੋਵਤ ਨਾਮ ॥ | |
| ਕਹੁ ਨਾਨਕ, ਜਨ ਕੈ ਸਦ ਕਾਮ ॥੬॥ | |
| ਬੋਲਹੁ ਜਸੁ ਜਿਹਬਾ, ਦਿਨੁ ਰਾਤਿ ॥ | |
| ਪ੍ਰਭਿ ਅਪਨੈ ਜਨ, ਕੀਨੀ ਦਾਤਿ ॥ | |
| ਕਰਹਿ ਭਗਤਿ, ਆਤਮ ਕੈ ਚਾਇ ॥ | ਕਰਹਿਂ |
| ਪ੍ਰਭ ਅਪਨੇ ਸਿਉ, ਰਹਹਿ ਸਮਾਇ ॥ | ਰਹਹਿਂ, ਸਿਉਂ |
| ਜੋ ਹੋਆ, ਹੋਵਤ ਸੋ ਜਾਨੈ ॥ | |
| ਪ੍ਰਭ ਅਪਨੇ ਕਾ, ਹੁਕਮੁ ਪਛਾਨੈ ॥ | |
| ਤਿਸ ਕੀ ਮਹਿਮਾ, ਕਉਨ ਬਖਾਨਉ ॥ | ਬਖਾਨਉਂ |
| ਤਿਸ ਕਾ ਗੁਨੁ, ਕਹਿ ਏਕ ਨ ਜਾਨਉ ॥ | ਜਾਨਉਂ |
| ਆਠ ਪਹਰ, ਪ੍ਰਭ ਬਸਹਿ ਹਜੂਰੇ ॥ | ਬਸਹਿਂ |
| ਕਹੁ ਨਾਨਕ, ਸੇਈ ਜਨ ਪੂਰੇ ॥੭॥ | |
| ਮਨ ਮੇਰੇ, ਤਿਨ ਕੀ ਓਟ ਲੇਹਿ ॥ | |
| ਮਨੁ ਤਨੁ ਅਪਨਾ, ਤਿਨ ਜਨ ਦੇਹਿ ॥ | |
| ਜਿਨਿ ਜਨਿ, ਅਪਨਾ ਪ੍ਰਭੂ ਪਛਾਤਾ ॥ | |
| ਸੋ ਜਨੁ, ਸਰਬ ਥੋਕ ਕਾ ਦਾਤਾ ॥ | |
| ਤਿਸ ਕੀ ਸਰਨਿ, ਸਰਬ ਸੁਖ ਪਾਵਹਿ ॥ | ਸ਼ਰਨਿ, ਪਾਵਹਿਂ |
| ਤਿਸ ਕੈ ਦਰਸਿ, ਸਭ ਪਾਪ ਮਿਟਾਵਹਿ ॥ | ਦਰਸ਼ਿ, ਮਿਟਾਵਹਿਂ |
| ਅਵਰ ਸਿਆਨਪ, ਸਗਲੀ ਛਾਡੁ ॥ | |
| ਤਿਸੁ ਜਨ ਕੀ, ਤੂ ਸੇਵਾ ਲਾਗੁ ॥ | |
| ਆਵਨੁ ਜਾਨੁ, ਨ ਹੋਵੀ ਤੇਰਾ ॥ | |
| ਨਾਨਕ, ਤਿਸੁ ਜਨ ਕੇ ਪੂਜਹੁ ਸਦ ਪੈਰਾ ॥੮॥੧੭॥ | |
| ਸਲੋਕੁ ॥ | |
| ਸਤਿ ਪੁਰਖੁ ਜਿਨਿ ਜਾਨਿਆ, ਸਤਿਗੁਰੁ ਤਿਸ ਕਾ ਨਾਉ ॥ | ਨਾਂਉਂ |
| ਤਿਸ ਕੈ ਸੰਗਿ ਸਿਖੁ ਉਧਰੈ, ਨਾਨਕ, ਹਰਿ ਗੁਨ ਗਾਉ ॥੧॥ | |
| ਅਸਟਪਦੀ ॥ | ਅਸ਼ਟਪਦੀ |
| ਸਤਿਗੁਰੁ ਸਿਖ ਕੀ, ਕਰੈ ਪ੍ਰਤਿਪਾਲ ॥ | |
| ਸੇਵਕ ਕਉ, ਗੁਰੁ ਸਦਾ ਦਇਆਲ ॥ | |
| ਸਿਖ ਕੀ ਗੁਰੁ, ਦੁਰਮਤਿ ਮਲੁ ਹਿਰੈ ॥ | |
| ਗੁਰ ਬਚਨੀ, ਹਰਿ ਨਾਮੁ ਉਚਰੈ ॥ | |
| ਸਤਿਗੁਰੁ ਸਿਖ ਕੇ, ਬੰਧਨ ਕਾਟੈ ॥ | |
| ਗੁਰ ਕਾ ਸਿਖੁ, ਬਿਕਾਰ ਤੇ ਹਾਟੈ ॥ | |
| ਸਤਿਗੁਰੁ ਸਿਖ ਕਉ, ਨਾਮ ਧਨੁ ਦੇਇ ॥ | |
| ਗੁਰ ਕਾ ਸਿਖੁ, ਵਡਭਾਗੀ ਹੇ ॥ | |
| ਸਤਿਗੁਰੁ ਸਿਖ ਕਾ, ਹਲਤੁ ਪਲਤੁ ਸਵਾਰੈ ॥ | |
| ਨਾਨਕ, ਸਤਿਗੁਰੁ ਸਿਖ ਕਉ, ਜੀਅ ਨਾਲਿ ਸਮਾਰੈ ॥੧॥ | |
| ਗੁਰ ਕੈ ਗ੍ਰਿਹਿ, ਸੇਵਕੁ ਜੋ ਰਹੈ ॥ | |
| ਗੁਰ ਕੀ ਆਗਿਆ, ਮਨ ਮਹਿ ਸਹੈ ॥ | ਮਹਿਂ |
| ਆਪਸ ਕਉ, ਕਰਿ ਕਛੁ ਨ ਜਨਾਵੈ ॥ | |
| ਹਰਿ ਹਰਿ ਨਾਮੁ, ਰਿਦੈ ਸਦ ਧਿਆਵੈ ॥ | |
| ਮਨੁ ਬੇਚੈ, ਸਤਿਗੁਰ ਕੈ ਪਾਸਿ ॥ | |
| ਤਿਸੁ ਸੇਵਕ ਕੇ, ਕਾਰਜ ਰਾਸਿ ॥ | |
| ਸੇਵਾ ਕਰਤ, ਹੋਇ ਨਿਹਕਾਮੀ ॥ | |
| ਤਿਸ ਕਉ ਹੋਤ, ਪਰਾਪਤਿ ਸੁਆਮੀ ॥ | |
| ਅਪਨੀ ਕ੍ਰਿਪਾ, ਜਿਸੁ ਆਪਿ ਕਰੇਇ ॥ | |
| ਨਾਨਕ, ਸੋ ਸੇਵਕੁ, ਗੁਰ ਕੀ ਮਤਿ ਲੇਇ ॥੨॥ | |
| ਬੀਸ ਬਿਸਵੇ, ਗੁਰ ਕਾ ਮਨੁ ਮਾਨੈ ॥ | |
| ਸੋ ਸੇਵਕੁ, ਪਰਮੇਸਰੁ ਕੀ ਗਤਿ ਜਾਨੈ ॥ | ਪਰਮੇਸ਼ਰੁ |
| ਸੋ ਸਤਿਗੁਰੁ, ਜਿਸੁ ਰਿਦੈ ਹਰਿ ਨਾਉ ॥ | ਨਾਂਉਂ |
| ਅਨਿਕ ਬਾਰ, ਗੁਰ ਕਉ ਬਲਿ ਜਾਉ ॥ | ਜਾਉਂ |
| ਸਰਬ ਨਿਧਾਨ, ਜੀਅ ਕਾ ਦਾਤਾ ॥ | |
| ਆਠ ਪਹਰ, ਪਾਰਬ੍ਰਹਮ ਰੰਗਿ ਰਾਤਾ ॥ | |
| ਬ੍ਰਹਮ ਮਹਿ ਜਨੁ, ਜਨ ਮਹਿ ਪਾਰਬ੍ਰਹਮੁ ॥ | ਮਹਿਂ |
| ਏਕਹਿ ਆਪਿ, ਨਹੀ ਕਛੁ ਭਰਮੁ ॥ | ਨਹੀਂ |
| ਸਹਸ ਸਿਆਨਪ, ਲਇਆ ਨ ਜਾਈਐ ॥ | |
| ਨਾਨਕ, ਐਸਾ ਗੁਰੁ ਬਡਭਾਗੀ ਪਾਈਐ ॥੩॥ | ਬਡਭਾਗੀਂ |
| ਸਫਲ ਦਰਸਨੁ, ਪੇਖਤ ਪੁਨੀਤ ॥ | ਦਰਸ਼ਨੁ |
| ਪਰਸਤ ਚਰਨ, ਗਤਿ ਨਿਰਮਲ ਰੀਤਿ ॥ | |
| ਭੇਟਤ ਸੰਗਿ, ਰਾਮ ਗੁਨ ਰਵੇ ॥ | |
| ਪਾਰਬ੍ਰਹਮ ਕੀ ਦਰਗਹ, ਗਵੇ ॥ | |
| ਸੁਨਿ ਕਰਿ ਬਚਨ, ਕਰਨ ਆਘਾਨੇ ॥ | |
| ਮਨਿ ਸੰਤੋਖੁ, ਆਤਮ ਪਤੀਆਨੇ ॥ | |
| ਪੂਰਾ ਗੁਰੁ, ਅਖੵਓ ਜਾ ਕਾ ਮੰਤ੍ਰ ॥ | ਅਖਿਅਓ |
| ਅੰਮ੍ਰਿਤ ਦ੍ਰਿਸਟਿ ਪੇਖੈ, ਹੋਇ ਸੰਤ ॥ | ਦ੍ਰਿਸ਼ਟਿ |
| ਗੁਣ ਬਿਅੰਤ, ਕੀਮਤਿ ਨਹੀ ਪਾਇ ॥ | ਨਹੀਂ |
| ਨਾਨਕ, ਜਿਸੁ ਭਾਵੈ, ਤਿਸੁ ਲਏ ਮਿਲਾਇ ॥੪॥ | |
| ਜਿਹਬਾ ਏਕ, ਉਸਤਤਿ ਅਨੇਕ ॥ | |
| ਸਤਿ ਪੁਰਖ, ਪੂਰਨ ਬਿਬੇਕ ॥ | |
| ਕਾਹੂ ਬੋਲ, ਨ ਪਹੁਚਤ ਪ੍ਰਾਨੀ ॥ | ਕਾਹੂੰ, ਪਹੁੰਚਤ |
| ਅਗਮ ਅਗੋਚਰ, ਪ੍ਰਭ ਨਿਰਬਾਨੀ ॥ | |
| ਨਿਰਾਹਾਰ, ਨਿਰਵੈਰ ਸੁਖਦਾਈ ॥ | |
| ਤਾ ਕੀ ਕੀਮਤਿ, ਕਿਨੈ ਨ ਪਾਈ ॥ | |
| ਅਨਿਕ ਭਗਤ, ਬੰਦਨ ਨਿਤ ਕਰਹਿ ॥ | ਕਰਹਿਂ |
| ਚਰਨ ਕਮਲ, ਹਿਰਦੈ ਸਿਮਰਹਿ ॥ | ਸਿਮਰਹਿਂ |
| ਸਦ ਬਲਿਹਾਰੀ, ਸਤਿਗੁਰ ਅਪਨੇ ॥ | |
| ਨਾਨਕ, ਜਿਸੁ ਪ੍ਰਸਾਦਿ, ਐਸਾ ਪ੍ਰਭੁ ਜਪਨੇ ॥੫॥ | |
| ਇਹੁ ਹਰਿ ਰਸੁ, ਪਾਵੈ ਜਨੁ ਕੋਇ ॥ | |
| ਅੰਮ੍ਰਿਤੁ ਪੀਵੈ, ਅਵਰੁ ਸੋ ਹੋਇ ॥ | |
| ਉਸੁ ਪੁਰਖ ਕਾ, ਨਾਹੀ ਕਦੇ ਬਿਨਾਸ ॥ | ਨਾਹੀਂ, ਬਿਨਾਸ਼ |
| ਜਾ ਕੈ ਮਨਿ, ਪ੍ਰਗਟੇ ਗੁਨਤਾਸ ॥ | |
| ਆਠ ਪਹਰ, ਹਰਿ ਕਾ ਨਾਮੁ ਲੇਇ ॥ | |
| ਸਚੁ ਉਪਦੇਸੁ, ਸੇਵਕ ਕਉ ਦੇਇ ॥ | ਉਪਦੇਸ਼ੁ |
| ਮੋਹ ਮਾਇਆ ਕੈ, ਸੰਗਿ ਨ ਲੇਪੁ ॥ | |
| ਮਨ ਮਹਿ ਰਾਖੈ, ਹਰਿ ਹਰਿ ਏਕੁ ॥ | ਮਹਿਂ |
| ਅੰਧਕਾਰ, ਦੀਪਕ ਪਰਗਾਸੇ ॥ | |
| ਨਾਨਕ, ਭਰਮ ਮੋਹ ਦੁਖ, ਤਹ ਤੇ ਨਾਸੇ ॥੬॥ | ਤਹਂ |
| ਤਪਤਿ ਮਾਹਿ, ਠਾਢਿ ਵਰਤਾਈ ॥ | ਮਾਹਿਂ, ਠਾਂਢਿ |
| ਅਨਦੁ ਭਇਆ, ਦੁਖ ਨਾਠੇ ਭਾਈ ॥ | ਅਨੰਦੁ |
| ਜਨਮ ਮਰਨ ਕੇ, ਮਿਟੇ ਅੰਦੇਸੇ ॥ | ਅੰਦੇਸ਼ੇ |
| ਸਾਧੂ ਕੇ, ਪੂਰਨ ਉਪਦੇਸੇ ॥ | ਉਪਦੇਸ਼ੇ |
| ਭਉ ਚੂਕਾ, ਨਿਰਭਉ ਹੋਇ ਬਸੇ ॥ | |
| ਸਗਲ ਬਿਆਧਿ, ਮਨ ਤੇ ਖੈ ਨਸੇ ॥ | |
| ਜਿਸ ਕਾ ਸਾ, ਤਿਨਿ ਕਿਰਪਾ ਧਾਰੀ ॥ | |
| ਸਾਧਸੰਗਿ, ਜਪਿ ਨਾਮੁ ਮੁਰਾਰੀ ॥ | |
| ਥਿਤਿ ਪਾਈ, ਚੂਕੇ ਭ੍ਰਮ ਗਵਨ ॥ | |
| ਸੁਨਿ ਨਾਨਕ, ਹਰਿ ਹਰਿ ਜਸੁ ਸ੍ਰਵਨ ॥੭॥ | |
| ਨਿਰਗੁਨੁ ਆਪਿ, ਸਰਗੁਨੁ ਭੀ ਓਹੀ ॥ | |
| ਕਲਾ ਧਾਰਿ, ਜਿਨਿ ਸਗਲੀ ਮੋਹੀ ॥ | |
| ਅਪਨੇ ਚਰਿਤ, ਪ੍ਰਭਿ ਆਪਿ ਬਨਾਏ ॥ | |
| ਅਪੁਨੀ ਕੀਮਤਿ, ਆਪੇ ਪਾਏ ॥ | |
| ਹਰਿ ਬਿਨੁ ਦੂਜਾ, ਨਾਹੀ ਕੋਇ ॥ | ਨਾਹੀਂ |
| ਸਰਬ ਨਿਰੰਤਰਿ, ਏਕੋ ਸੋਇ ॥ | |
| ਓਤਿ ਪੋਤਿ, ਰਵਿਆ ਰੂਪ ਰੰਗ ॥ | |
| ਭਏ ਪ੍ਰਗਾਸ, ਸਾਧ ਕੈ ਸੰਗ ॥ | |
| ਰਚਿ ਰਚਨਾ, ਅਪਨੀ ਕਲ ਧਾਰੀ ॥ | |
| ਅਨਿਕ ਬਾਰ ਨਾਨਕ, ਬਲਿਹਾਰੀ ॥੮॥੧੮॥ | |
| ਸਲੋਕੁ ॥ | |
| ਸਾਥਿ ਨ ਚਾਲੈ ਬਿਨੁ ਭਜਨ, ਬਿਖਿਆ ਸਗਲੀ ਛਾਰੁ ॥ | |
| ਹਰਿ ਹਰਿ ਨਾਮੁ ਕਮਾਵਨਾ, ਨਾਨਕ, ਇਹੁ ਧਨੁ ਸਾਰੁ ॥੧॥ | |
| ਅਸਟਪਦੀ ॥ | ਅਸ਼ਟਪਦੀ |
| ਸੰਤ ਜਨਾ ਮਿਲਿ, ਕਰਹੁ ਬੀਚਾਰੁ ॥ | ਜਨਾਂ |
| ਏਕੁ ਸਿਮਰਿ, ਨਾਮ ਆਧਾਰੁ ॥ | |
| ਅਵਰਿ ਉਪਾਵ, ਸਭਿ ਮੀਤ ਬਿਸਾਰਹੁ ॥ | |
| ਚਰਨ ਕਮਲ, ਰਿਦ ਮਹਿ ਉਰਿ ਧਾਰਹੁ ॥ | ਮਹਿਂ |
| ਕਰਨ ਕਾਰਨ, ਸੋ ਪ੍ਰਭੁ ਸਮਰਥੁ ॥ | |
| ਦ੍ਰਿੜੁ ਕਰਿ ਗਹਹੁ, ਨਾਮੁ ਹਰਿ ਵਥੁ ॥ | |
| ਇਹੁ ਧਨੁ ਸੰਚਹੁ, ਹੋਵਤੁ ਭਗਵੰਤ ॥ | |
| ਸੰਤ ਜਨਾ ਕਾ, ਨਿਰਮਲ ਮੰਤ ॥ | ਜਨਾਂ |
| ਏਕ ਆਸ, ਰਾਖਹੁ ਮਨ ਮਾਹਿ ॥ | ਮਾਹਿਂ |
| ਸਰਬ ਰੋਗ ਨਾਨਕ, ਮਿਟਿ ਜਾਹਿ ॥੧॥ | ਜਾਹਿਂ |
| ਜਿਸੁ ਧਨ ਕਉ, ਚਾਰਿ ਕੁੰਟ ਉਠਿ ਧਾਵਹਿ ॥ | ਧਾਵਹਿਂ |
| ਸੋ ਧਨੁ, ਹਰਿ ਸੇਵਾ ਤੇ ਪਾਵਹਿ ॥ | ਪਾਵਹਿਂ |
| ਜਿਸੁ ਸੁਖ ਕਉ, ਨਿਤ ਬਾਛਹਿ ਮੀਤ ॥ | ਬਾਂਛਹਿਂ |
| ਸੋ ਸੁਖੁ, ਸਾਧੂ ਸੰਗਿ ਪਰੀਤਿ ॥ | |
| ਜਿਸੁ ਸੋਭਾ ਕਉ, ਕਰਹਿ ਭਲੀ ਕਰਨੀ ॥ | ਸ਼ੋਭਾ, ਕਰਹਿਂ |
| ਸਾ ਸੋਭਾ, ਭਜੁ ਹਰਿ ਕੀ ਸਰਨੀ ॥ | ਸ਼ੋਭਾ, ਭੱਜੁ, ਸ਼ਰਨੀ |
| ਅਨਿਕ ਉਪਾਵੀ, ਰੋਗੁ ਨ ਜਾਇ ॥ | ਉਪਾਵੀਂ |
| ਰੋਗੁ ਮਿਟੈ, ਹਰਿ ਅਵਖਧੁ ਲਾਇ ॥ | |
| ਸਰਬ ਨਿਧਾਨ ਮਹਿ, ਹਰਿ ਨਾਮੁ ਨਿਧਾਨੁ ॥ | ਮਹਿਂ |
| ਜਪਿ ਨਾਨਕ, ਦਰਗਹਿ ਪਰਵਾਨੁ ॥੨॥ | |
| ਮਨੁ ਪਰਬੋਧਹੁ, ਹਰਿ ਕੈ ਨਾਇ ॥ | ਨਾਂਇਂ |
| ਦਹ ਦਿਸਿ ਧਾਵਤ, ਆਵੈ ਠਾਇ ॥ | ਠਾਂਇਂ |
| ਤਾ ਕਉ ਬਿਘਨੁ, ਨ ਲਾਗੈ ਕੋਇ ॥ | |
| ਜਾ ਕੈ ਰਿਦੈ, ਬਸੈ ਹਰਿ ਸੋਇ ॥ | |
| ਕਲਿ ਤਾਤੀ, ਠਾਂਢਾ ਹਰਿ ਨਾਉ ॥ | ਨਾਂਉਂ |
| ਸਿਮਰਿ ਸਿਮਰਿ, ਸਦਾ ਸੁਖ ਪਾਉ ॥ | ਪਾਉਂ |
| ਭਉ ਬਿਨਸੈ, ਪੂਰਨ ਹੋਇ ਆਸ ॥ | |
| ਭਗਤਿ ਭਾਇ, ਆਤਮ ਪਰਗਾਸ ॥ | |
| ਤਿਤੁ ਘਰਿ, ਜਾਇ ਬਸੈ ਅਬਿਨਾਸੀ ॥ | ਅਬਿਨਾਸ਼ੀ |
| ਕਹੁ ਨਾਨਕ, ਕਾਟੀ ਜਮ ਫਾਸੀ ॥੩॥ | ਫਾਂਸੀ |
| ਤਤੁ ਬੀਚਾਰੁ, ਕਹੈ ਜਨੁ ਸਾਚਾ ॥ | |
| ਜਨਮਿ ਮਰੈ, ਸੋ ਕਾਚੋ ਕਾਚਾ ॥ | |
| ਆਵਾ ਗਵਨੁ, ਮਿਟੈ ਪ੍ਰਭ ਸੇਵ ॥ | |
| ਆਪੁ ਤਿਆਗਿ, ਸਰਨਿ ਗੁਰਦੇਵ ॥ | ਸ਼ਰਨਿ |
| ਇਉ ਰਤਨ ਜਨਮ ਕਾ, ਹੋਇ ਉਧਾਰੁ ॥ | ਇਉਂ |
| ਹਰਿ ਹਰਿ ਸਿਮਰਿ, ਪ੍ਰਾਨ ਆਧਾਰੁ ॥ | |
| ਅਨਿਕ ਉਪਾਵ, ਨ ਛੂਟਨਹਾਰੇ ॥ | ਛੂਟੱਨਹਾਰੇ |
| ਸਿੰਮ੍ਰਿਤਿ ਸਾਸਤ, ਬੇਦ ਬੀਚਾਰੇ ॥ | ਸ਼ਾਸਤ |
| ਹਰਿ ਕੀ ਭਗਤਿ, ਕਰਹੁ ਮਨੁ ਲਾਇ ॥ | |
| ਮਨਿ ਬੰਛਤ, ਨਾਨਕ ਫਲ ਪਾਇ ॥੪॥ | |
| ਸੰਗਿ ਨ ਚਾਲਸਿ, ਤੇਰੈ ਧਨਾ ॥ | |
| ਤੂੰ ਕਿਆ ਲਪਟਾਵਹਿ, ਮੂਰਖ ਮਨਾ ॥ | ਲਪਟਾਵਹਿਂ |
| ਸੁਤ ਮੀਤ, ਕੁਟੰਬ ਅਰੁ ਬਨਿਤਾ ॥ | |
| ਇਨ ਤੇ ਕਹਹੁ ਤੁਮ, ਕਵਨ ਸਨਾਥਾ ॥ | |
| ਰਾਜ ਰੰਗ, ਮਾਇਆ ਬਿਸਥਾਰ ॥ | |
| ਇਨ ਤੇ ਕਹਹੁ, ਕਵਨ ਛੁਟਕਾਰ ॥ | |
| ਅਸੁ, ਹਸਤੀ, ਰਥ ਅਸਵਾਰੀ ॥ | ਅਸ਼ੁ |
| ਝੂਠਾ ਡੰਫੁ, ਝੂਠੁ ਪਾਸਾਰੀ ॥ | |
| ਜਿਨਿ ਦੀਏ, ਤਿਸੁ ਬੁਝੈ ਨ ਬਿਗਾਨਾ ॥ | |
| ਨਾਮੁ ਬਿਸਾਰਿ, ਨਾਨਕ ਪਛੁਤਾਨਾ ॥੫॥ | |
| ਗੁਰ ਕੀ ਮਤਿ, ਤੂੰ ਲੇਹਿ ਇਆਨੇ ॥ | |
| ਭਗਤਿ ਬਿਨਾ, ਬਹੁ ਡੂਬੇ ਸਿਆਨੇ ॥ | |
| ਹਰਿ ਕੀ ਭਗਤਿ, ਕਰਹੁ ਮਨ ਮੀਤ ॥ | |
| ਨਿਰਮਲ ਹੋਇ, ਤੁਮ੍ਹ੍ਹਾਰੋ ਚੀਤ ॥ | |
| ਚਰਨ ਕਮਲ, ਰਾਖਹੁ ਮਨ ਮਾਹਿ ॥ | ਮਾਹਿਂ |
| ਜਨਮ ਜਨਮ ਕੇ, ਕਿਲਬਿਖ ਜਾਹਿ ॥ | ਜਾਹਿਂ |
| ਆਪਿ ਜਪਹੁ, ਅਵਰਾ ਨਾਮੁ ਜਪਾਵਹੁ ॥ | ਅਵਰਾਂ |
| ਸੁਨਤ ਕਹਤ, ਰਹਤ ਗਤਿ ਪਾਵਹੁ ॥ | |
| ਸਾਰ ਭੂਤ, ਸਤਿ ਹਰਿ ਕੋ ਨਾਉ ॥ | ਨਾਂਉਂ |
| ਸਹਜਿ ਸੁਭਾਇ, ਨਾਨਕ ਗੁਨ ਗਾਉ ॥੬॥ | |
| ਗੁਨ ਗਾਵਤ, ਤੇਰੀ ਉਤਰਸਿ ਮੈਲੁ ॥ | |
| ਬਿਨਸਿ ਜਾਇ, ਹਉਮੈ ਬਿਖੁ ਫੈਲੁ ॥ | ਬਿਨਸ਼ਿ |
| ਹੋਹਿ ਅਚਿੰਤੁ, ਬਸੈ ਸੁਖ ਨਾਲਿ ॥ | ਹੋਹਿਂ, ਬਸੈਂ |
| ਸਾਸਿ ਗ੍ਰਾਸਿ, ਹਰਿ ਨਾਮੁ ਸਮਾਲਿ ॥ | |
| ਛਾਡਿ ਸਿਆਨਪ, ਸਗਲੀ ਮਨਾ ॥ | |
| ਸਾਧਸੰਗਿ, ਪਾਵਹਿ ਸਚੁ ਧਨਾ ॥ | ਪਾਵਹਿਂ |
| ਹਰਿ ਪੂੰਜੀ, ਸੰਚਿ ਕਰਹੁ ਬਿਉਹਾਰੁ ॥ | |
| ਈਹਾ ਸੁਖੁ, ਦਰਗਹ ਜੈਕਾਰੁ ॥ | ਈਹਾਂ |
| ਸਰਬ ਨਿਰੰਤਰਿ, ਏਕੋ ਦੇਖੁ ॥ | |
| ਕਹੁ ਨਾਨਕ, ਜਾ ਕੈ ਮਸਤਕਿ ਲੇਖੁ ॥੭॥ | |
| ਏਕੋ ਜਪਿ, ਏਕੋ ਸਾਲਾਹਿ ॥ | |
| ਏਕੁ ਸਿਮਰਿ, ਏਕੋ ਮਨ ਆਹਿ ॥ | |
| ਏਕਸ ਕੇ ਗੁਨ, ਗਾਉ ਅਨੰਤੁ ॥ | |
| ਮਨਿ ਤਨਿ ਜਾਪਿ, ਏਕ ਭਗਵੰਤ ॥ | |
| ਏਕੋ ਏਕੁ, ਏਕੁ ਹਰਿ ਆਪਿ ॥ | |
| ਪੂਰਨ ਪੂਰਿ, ਰਹਿਓ ਪ੍ਰਭੁ ਬਿਆਪਿ ॥ | |
| ਅਨਿਕ ਬਿਸਥਾਰ, ਏਕ ਤੇ ਭਏ ॥ | |
| ਏਕੁ ਅਰਾਧਿ, ਪਰਾਛਤ ਗਏ ॥ | |
| ਮਨ ਤਨ ਅੰਤਰਿ, ਏਕੁ ਪ੍ਰਭੁ ਰਾਤਾ ॥ | |
| ਗੁਰ ਪ੍ਰਸਾਦਿ, ਨਾਨਕ ਇਕੁ ਜਾਤਾ ॥੮॥੧੯॥ | |
| ਸਲੋਕੁ ॥ | |
| ਫਿਰਤ ਫਿਰਤ ਪ੍ਰਭ, ਆਇਆ, ਪਰਿਆ ਤਉ ਸਰਨਾਇ ॥ | ਸਰਨਾਇਂ |
| ਨਾਨਕ, ਕੀ ਪ੍ਰਭ ਬੇਨਤੀ, ਅਪਨੀ ਭਗਤੀ ਲਾਇ ॥੧॥ | |
| ਅਸਟਪਦੀ ॥ | ਅਸ਼ਟਪਦੀ |
| ਜਾਚਕ ਜਨੁ, ਜਾਚੈ ਪ੍ਰਭ ਦਾਨੁ ॥ | |
| ਕਰਿ ਕਿਰਪਾ, ਦੇਵਹੁ ਹਰਿ ਨਾਮੁ ॥ | |
| ਸਾਧ ਜਨਾ ਕੀ, ਮਾਗਉ ਧੂਰਿ ॥ | ਜਨਾਂ, ਮਾਂਗਉਂ |
| ਪਾਰਬ੍ਰਹਮੁ, ਮੇਰੀ ਸਰਧਾ ਪੂਰਿ ॥ | ਸ਼ਰਧਾ |
| ਸਦਾ ਸਦਾ, ਪ੍ਰਭ ਕੇ ਗੁਨ ਗਾਵਉ ॥ | ਗਾਵਉਂ |
| ਸਾਸਿ ਸਾਸਿ, ਪ੍ਰਭ ਤੁਮਹਿ ਧਿਆਵਉ ॥ | ਧਿਆਵਉਂ |
| ਚਰਨ ਕਮਲ ਸਿਉ, ਲਾਗੈ ਪ੍ਰੀਤਿ ॥ | ਸਿਉਂ |
| ਭਗਤਿ ਕਰਉ, ਪ੍ਰਭ ਕੀ ਨਿਤ ਨੀਤਿ ॥ | ਕਰਉਂ |
| ਏਕ ਓਟ, ਏਕੋ ਆਧਾਰੁ ॥ | |
| ਨਾਨਕੁ ਮਾਗੈ, ਨਾਮੁ ਪ੍ਰਭ ਸਾਰੁ ॥੧॥ | ਮਾਂਗੈ |
| ਪ੍ਰਭ ਕੀ ਦ੍ਰਿਸਟਿ, ਮਹਾ ਸੁਖੁ ਹੋਇ ॥ | ਦ੍ਰਿਸ਼ਟਿ, ਮਹਾਂ |
| ਹਰਿ ਰਸੁ ਪਾਵੈ, ਬਿਰਲਾ ਕੋਇ ॥ | |
| ਜਿਨ ਚਾਖਿਆ, ਸੇ ਜਨ ਤ੍ਰਿਪਤਾਨੇ ॥ | |
| ਪੂਰਨ ਪੁਰਖ, ਨਹੀ ਡੋਲਾਨੇ ॥ | ਨਹੀਂ |
| ਸੁਭਰ ਭਰੇ, ਪ੍ਰੇਮ ਰਸ ਰੰਗਿ ॥ | |
| ਉਪਜੈ ਚਾਉ, ਸਾਧ ਕੈ ਸੰਗਿ ॥ | |
| ਪਰੇ ਸਰਨਿ, ਆਨ ਸਭ ਤਿਆਗਿ ॥ | ਸ਼ਰਨਿ |
| ਅੰਤਰਿ ਪ੍ਰਗਾਸ, ਅਨਦਿਨੁ ਲਿਵ ਲਾਗਿ ॥ | |
| ਬਡਭਾਗੀ, ਜਪਿਆ ਪ੍ਰਭੁ ਸੋਇ ॥ | ਬਡਭਾਗੀਂ |
| ਨਾਨਕ, ਨਾਮਿ ਰਤੇ ਸੁਖੁ ਹੋਇ ॥੨॥ | |
| ਸੇਵਕ ਕੀ ਮਨਸਾ, ਪੂਰੀ ਭਈ ॥ | ਮਨਸ਼ਾ |
| ਸਤਿਗੁਰ ਤੇ, ਨਿਰਮਲ ਮਤਿ ਲਈ ॥ | |
| ਜਨ ਕਉ ਪ੍ਰਭੁ, ਹੋਇਓ ਦਇਆਲੁ ॥ | |
| ਸੇਵਕੁ ਕੀਨੋ, ਸਦਾ ਨਿਹਾਲੁ ॥ | |
| ਬੰਧਨ ਕਾਟਿ, ਮੁਕਤਿ ਜਨੁ ਭਇਆ ॥ | |
| ਜਨਮ ਮਰਨ, ਦੂਖੁ ਭ੍ਰਮੁ ਗਇਆ ॥ | |
| ਇਛ ਪੁਨੀ, ਸਰਧਾ ਸਭ ਪੂਰੀ ॥ | ਸ਼ਰਧਾ |
| ਰਵਿ ਰਹਿਆ, ਸਦ ਸੰਗਿ ਹਜੂਰੀ ॥ | ਹਜ਼ੂਰੀ |
| ਜਿਸ ਕਾ ਸਾ, ਤਿਨਿ ਲੀਆ ਮਿਲਾਇ ॥ | |
| ਨਾਨਕ, ਭਗਤੀ ਨਾਮਿ ਸਮਾਇ ॥੩॥ | |
| ਸੋ ਕਿਉ ਬਿਸਰੈ, ਜਿ ਘਾਲ ਨ ਭਾਨੈ ॥ | ਕਿਉਂ |
| ਸੋ ਕਿਉ ਬਿਸਰੈ, ਜਿ ਕੀਆ ਜਾਨੈ ॥ | ਕਿਉਂ |
| ਸੋ ਕਿਉ ਬਿਸਰੈ, ਜਿਨਿ ਸਭੁ ਕਿਛੁ ਦੀਆ ॥ | ਕਿਉਂ |
| ਸੋ ਕਿਉ ਬਿਸਰੈ, ਜਿ ਜੀਵਨ ਜੀਆ ॥ | ਕਿਉਂ |
| ਸੋ ਕਿਉ ਬਿਸਰੈ, ਜਿ ਅਗਨਿ ਮਹਿ ਰਾਖੈ ॥ | ਕਿਉਂ, ਮਹਿਂ |
| ਗੁਰ ਪ੍ਰਸਾਦਿ, ਕੋ ਬਿਰਲਾ ਲਾਖੈ ॥ | |
| ਸੋ ਕਿਉ ਬਿਸਰੈ, ਜਿ ਬਿਖੁ ਤੇ ਕਾਢੈ ॥ | ਕਿਉਂ |
| ਜਨਮ ਜਨਮ ਕਾ, ਟੂਟਾ ਗਾਢੈ ॥ | ਗਾਂਢੈ |
| ਗੁਰਿ ਪੂਰੈ, ਤਤੁ ਇਹੈ ਬੁਝਾਇਆ ॥ | |
| ਪ੍ਰਭੁ ਅਪਨਾ, ਨਾਨਕ ਜਨ ਧਿਆਇਆ ॥੪॥ | |
| ਸਾਜਨ ਸੰਤ, ਕਰਹੁ ਇਹੁ ਕਾਮੁ ॥ | |
| ਆਨ ਤਿਆਗਿ, ਜਪਹੁ ਹਰਿ ਨਾਮੁ ॥ | |
| ਸਿਮਰਿ ਸਿਮਰਿ, ਸਿਮਰਿ ਸੁਖ ਪਾਵਹੁ ॥ | |
| ਆਪਿ ਜਪਹੁ, ਅਵਰਹ ਨਾਮੁ ਜਪਾਵਹੁ ॥ | ਅਵਰਹਂ |
| ਭਗਤਿ ਭਾਇ, ਤਰੀਐ ਸੰਸਾਰੁ ॥ | |
| ਬਿਨੁ ਭਗਤੀ, ਤਨੁ ਹੋਸੀ ਛਾਰੁ ॥ | |
| ਸਰਬ ਕਲਿਆਣ, ਸੂਖ ਨਿਧਿ ਨਾਮੁ ॥ | |
| ਬੂਡਤ ਜਾਤ, ਪਾਏ ਬਿਸ੍ਰਾਮੁ ॥ | |
| ਸਗਲ ਦੂਖ ਕਾ, ਹੋਵਤ ਨਾਸੁ ॥ | |
| ਨਾਨਕ, ਨਾਮੁ ਜਪਹੁ ਗੁਨਤਾਸੁ ॥੫॥ | |
| ਉਪਜੀ ਪ੍ਰੀਤਿ, ਪ੍ਰੇਮ ਰਸੁ ਚਾਉ ॥ | |
| ਮਨ ਤਨ ਅੰਤਰਿ, ਇਹੀ ਸੁਆਉ ॥ | |
| ਨੇਤ੍ਰਹੁ ਪੇਖਿ ਦਰਸੁ, ਸੁਖੁ ਹੋਇ ॥ | ਨੇਤ੍ਰਹੁਂ, ਦਰਸ਼ੁ |
| ਮਨੁ ਬਿਗਸੈ, ਸਾਧ ਚਰਨ ਧੋਇ ॥ | |
| ਭਗਤ ਜਨਾ ਕੈ, ਮਨਿ ਤਨਿ ਰੰਗੁ ॥ | ਜਨਾਂ |
| ਬਿਰਲਾ ਕੋਊ, ਪਾਵੈ ਸੰਗੁ ॥ | |
| ਏਕ ਬਸਤੁ, ਦੀਜੈ ਕਰਿ ਮਇਆ ॥ | |
| ਗੁਰ ਪ੍ਰਸਾਦਿ, ਨਾਮੁ ਜਪਿ ਲਇਆ ॥ | |
| ਤਾ ਕੀ ਉਪਮਾ, ਕਹੀ ਨ ਜਾਇ ॥ | |
| ਨਾਨਕ, ਰਹਿਆ ਸਰਬ ਸਮਾਇ ॥੬॥ | |
| ਪ੍ਰਭ ਬਖਸੰਦ, ਦੀਨ ਦਇਆਲ ॥ | ਬਖਸ਼ੰਦ |
| ਭਗਤਿ ਵਛਲ, ਸਦਾ ਕਿਰਪਾਲ ॥ | |
| ਅਨਾਥ ਨਾਥ, ਗੋਬਿੰਦ ਗੁਪਾਲ ॥ | |
| ਸਰਬ ਘਟਾ, ਕਰਤ ਪ੍ਰਤਿਪਾਲ ॥ | ਘਟਾਂ |
| ਆਦਿ ਪੁਰਖ, ਕਾਰਣ ਕਰਤਾਰ ॥ | |
| ਭਗਤ ਜਨਾ ਕੇ, ਪ੍ਰਾਨ ਅਧਾਰ ॥ | ਜਨਾਂ |
| ਜੋ ਜੋ ਜਪੈ, ਸੁ ਹੋਇ ਪੁਨੀਤ ॥ | |
| ਭਗਤਿ ਭਾਇ, ਲਾਵੈ ਮਨ ਹੀਤ ॥ | |
| ਹਮ ਨਿਰਗੁਨੀਆਰ, ਨੀਚ ਅਜਾਨ ॥ | |
| ਨਾਨਕ ਤੁਮਰੀ ਸਰਨਿ, ਪੁਰਖ ਭਗਵਾਨ ॥੭॥ | ਸ਼ਰਨਿ |
| ਸਰਬ ਬੈਕੁੰਠ, ਮੁਕਤਿ ਮੋਖ ਪਾਏ ॥ | |
| ਏਕ ਨਿਮਖ, ਹਰਿ ਕੇ ਗੁਨ ਗਾਏ ॥ | |
| ਅਨਿਕ ਰਾਜ, ਭੋਗ ਬਡਿਆਈ ॥ | |
| ਹਰਿ ਕੇ ਨਾਮ ਕੀ ਕਥਾ, ਮਨਿ ਭਾਈ ॥ | |
| ਬਹੁ ਭੋਜਨ, ਕਾਪਰ ਸੰਗੀਤ ॥ | |
| ਰਸਨਾ ਜਪਤੀ, ਹਰਿ ਹਰਿ ਨੀਤ ॥ | |
| ਭਲੀ ਸੁ ਕਰਨੀ, ਸੋਭਾ ਧਨਵੰਤ ॥ | ਸ਼ੋਭਾ |
| ਹਿਰਦੈ ਬਸੇ, ਪੂਰਨ ਗੁਰ ਮੰਤ ॥ | |
| ਸਾਧਸੰਗਿ, ਪ੍ਰਭ, ਦੇਹੁ ਨਿਵਾਸ ॥ | |
| ਸਰਬ ਸੂਖ ਨਾਨਕ, ਪਰਗਾਸ ॥੮॥੨੦॥ | |
| ਸਲੋਕੁ ॥ | |
| ਸਰਗੁਨ ਨਿਰਗੁਨ ਨਿਰੰਕਾਰ, ਸੁੰਨ ਸਮਾਧੀ ਆਪਿ ॥ | |
| ਆਪਨ ਕੀਆ ਨਾਨਕਾ, ਆਪੇ ਹੀ ਫਿਰਿ ਜਾਪਿ ॥੧॥ | |
| ਅਸਟਪਦੀ ॥ | ਅਸ਼ਟਪਦੀ |
| ਜਬ ਅਕਾਰੁ ਇਹੁ, ਕਛੁ ਨ ਦ੍ਰਿਸਟੇਤਾ ॥ | ਦ੍ਰਿਸ਼ਟੇਤਾ |
| ਪਾਪ ਪੁੰਨ, ਤਬ ਕਹ ਤੇ ਹੋਤਾ ॥ | ਕਹਂ |
| ਜਬ ਧਾਰੀ, ਆਪਨ ਸੁੰਨ ਸਮਾਧਿ ॥ | |
| ਤਬ ਬੈਰ ਬਿਰੋਧ, ਕਿਸੁ ਸੰਗਿ ਕਮਾਤਿ ॥ | |
| ਜਬ ਇਸ ਕਾ ਬਰਨੁ, ਚਿਹਨੁ ਨ ਜਾਪਤ ॥ | |
| ਤਬ ਹਰਖ ਸੋਗ, ਕਹੁ ਕਿਸਹਿ ਬਿਆਪਤ ॥ | |
| ਜਬ ਆਪਨ ਆਪ, ਆਪਿ ਪਾਰਬ੍ਰਹਮ ॥ | |
| ਤਬ ਮੋਹ ਕਹਾ, ਕਿਸੁ ਹੋਵਤ ਭਰਮ ॥ | |
| ਆਪਨ ਖੇਲੁ, ਆਪਿ ਵਰਤੀਜਾ ॥ | |
| ਨਾਨਕ, ਕਰਨੈਹਾਰੁ ਨ ਦੂਜਾ ॥੧॥ | |
| ਜਬ ਹੋਵਤ, ਪ੍ਰਭ ਕੇਵਲ ਧਨੀ ॥ | |
| ਤਬ ਬੰਧ ਮੁਕਤਿ, ਕਹੁ ਕਿਸ ਕਉ ਗਨੀ ॥ | |
| ਜਬ ਏਕਹਿ, ਹਰਿ ਅਗਮ ਅਪਾਰ ॥ | |
| ਤਬ ਨਰਕ ਸੁਰਗ, ਕਹੁ ਕਉਨ ਅਉਤਾਰ ॥ | |
| ਜਬ ਨਿਰਗੁਨ, ਪ੍ਰਭ ਸਹਜ ਸੁਭਾਇ ॥ | |
| ਤਬ ਸਿਵ ਸਕਤਿ, ਕਹਹੁ ਕਿਤੁ ਠਾਇ ॥ | ਸ਼ਿਵ, ਸ਼ਕਤਿ, ਠਾਂਇਂ |
| ਜਬ ਆਪਹਿ ਆਪਿ, ਅਪਨੀ ਜੋਤਿ ਧਰੈ ॥ | |
| ਤਬ ਕਵਨ ਨਿਡਰੁ, ਕਵਨ ਕਤ ਡਰੈ ॥ | |
| ਆਪਨ ਚਲਿਤ, ਆਪਿ ਕਰਨੈਹਾਰ ॥ | |
| ਨਾਨਕ, ਠਾਕੁਰ ਅਗਮ ਅਪਾਰ ॥੨॥ | |
| ਅਬਿਨਾਸੀ ਸੁਖ, ਆਪਨ ਆਸਨ ॥ | ਅਬਿਨਾਸ਼ੀ |
| ਤਹ ਜਨਮ ਮਰਨ, ਕਹੁ ਕਹਾ ਬਿਨਾਸਨ ॥ | ਤਹਂ, ਬਿਨਾਸ਼ਨ |
| ਜਬ ਪੂਰਨ, ਕਰਤਾ ਪ੍ਰਭੁ ਸੋਇ ॥ | |
| ਤਬ ਜਮ ਕੀ ਤ੍ਰਾਸ, ਕਹਹੁ ਕਿਸੁ ਹੋਇ ॥ | |
| ਜਬ ਅਬਿਗਤ, ਅਗੋਚਰ ਪ੍ਰਭ ਏਕਾ ॥ | |
| ਤਬ ਚਿਤ੍ਰ ਗੁਪਤ, ਕਿਸੁ ਪੂਛਤ ਲੇਖਾ ॥ | |
| ਜਬ ਨਾਥ ਨਿਰੰਜਨ, ਅਗੋਚਰ ਅਗਾਧੇ ॥ | |
| ਤਬ ਕਉਨ ਛੁਟੇ, ਕਉਨ ਬੰਧਨ ਬਾਧੇ ॥ | ਬਾਂਧੇ |
| ਆਪਨ ਆਪ ਆਪ, ਹੀ ਅਚਰਜਾ ॥ | |
| ਨਾਨਕ, ਆਪਨ ਰੂਪ, ਆਪ ਹੀ ਉਪਰਜਾ ॥੩॥ | |
| ਜਹ ਨਿਰਮਲ ਪੁਰਖੁ, ਪੁਰਖ ਪਤਿ ਹੋਤਾ ॥ | ਜਹਂ |
| ਤਹ ਬਿਨੁ ਮੈਲੁ ਕਹਹੁ, ਕਿਆ ਧੋਤਾ ॥ | ਤਹਂ |
| ਜਹ ਨਿਰੰਜਨ, ਨਿਰੰਕਾਰ ਨਿਰਬਾਨ ॥ | ਜਹਂ |
| ਤਹ ਕਉਨ ਕਉ ਮਾਨ, ਕਉਨ ਅਭਿਮਾਨ ॥ | ਤਹਂ |
| ਜਹ ਸਰੂਪ, ਕੇਵਲ ਜਗਦੀਸ ॥ | ਜਹਂ, ਜਗਦੀਸ਼ |
| ਤਹ ਛਲ ਛਿਦ੍ਰ, ਲਗਤ ਕਹੁ ਕੀਸ ॥ | ਤਹਂ |
| ਜਹ ਜੋਤਿ ਸਰੂਪੀ, ਜੋਤਿ ਸੰਗਿ ਸਮਾਵੈ ॥ | ਜਹਂ |
| ਤਹ ਕਿਸਹਿ ਭੂਖ, ਕਵਨੁ ਤ੍ਰਿਪਤਾਵੈ ॥ | ਤਹਂ |
| ਕਰਨ ਕਰਾਵਨ, ਕਰਨੈਹਾਰੁ ॥ | |
| ਨਾਨਕ, ਕਰਤੇ ਕਾ ਨਾਹਿ ਸੁਮਾਰੁ ॥੪॥ | ਨਾਹਿਂ, ਸ਼ੁਮਾਰੁ |
| ਜਬ ਅਪਨੀ ਸੋਭਾ, ਆਪਨ ਸੰਗਿ ਬਨਾਈ ॥ | ਸ਼ੋਭਾ |
| ਤਬ ਕਵਨ ਮਾਇ ਬਾਪ, ਮਿਤ੍ਰ ਸੁਤ ਭਾਈ ॥ | |
| ਜਹ ਸਰਬ ਕਲਾ, ਆਪਹਿ ਪਰਬੀਨ ॥ | ਜਹਂ, ਕਲਾਂ |
| ਤਹ ਬੇਦ ਕਤੇਬ, ਕਹਾ ਕੋਊ ਚੀਨ ॥ | ਤਹਂ |
| ਜਬ ਆਪਨ ਆਪੁ, ਆਪਿ ਉਰਿ ਧਾਰੈ ॥ | |
| ਤਉ ਸਗਨ ਅਪਸਗਨ, ਕਹਾ ਬੀਚਾਰੈ ॥ | |
| ਜਹ ਆਪਨ ਊਚ, ਆਪਨ ਆਪਿ ਨੇਰਾ ॥ | ਜਹਂ |
| ਤਹ ਕਉਨ ਠਾਕੁਰੁ, ਕਉਨੁ ਕਹੀਐ ਚੇਰਾ ॥ | ਤਹਂ |
| ਬਿਸਮਨ ਬਿਸਮ, ਰਹੇ ਬਿਸਮਾਦ ॥ | |
| ਨਾਨਕ, ਅਪਨੀ ਗਤਿ ਜਾਨਹੁ ਆਪਿ ॥੫॥ | |
| ਜਹ, ਅਛਲ ਅਛੇਦ ਅਭੇਦ ਸਮਾਇਆ ॥ | ਜਹਂ |
| ਊਹਾ, ਕਿਸਹਿ ਬਿਆਪਤ ਮਾਇਆ ॥ | ਊਹਾਂ |
| ਆਪਸ ਕਉ, ਆਪਹਿ ਆਦੇਸੁ ॥ | |
| ਤਿਹੁ ਗੁਣ ਕਾ, ਨਾਹੀ ਪਰਵੇਸੁ ॥ | ਨਾਹੀਂ, ਪਰਵੇਸ਼ੁ |
| ਜਹ ਏਕਹਿ ਏਕ, ਏਕ ਭਗਵੰਤਾ ॥ | ਜਹਂ |
| ਤਹ ਕਉਨੁ ਅਚਿੰਤੁ, ਕਿਸੁ ਲਾਗੈ ਚਿੰਤਾ ॥ | ਤਹਂ |
| ਜਹ ਆਪਨ ਆਪੁ, ਆਪਿ ਪਤੀਆਰਾ ॥ | ਜਹਂ |
| ਤਹ ਕਉਨੁ ਕਥੈ, ਕਉਨੁ ਸੁਨਨੈਹਾਰਾ ॥ | ਤਹਂ |
| ਬਹੁ ਬੇਅੰਤ, ਊਚ ਤੇ ਊਚਾ ॥ | |
| ਨਾਨਕ, ਆਪਸ ਕਉ, ਆਪਹਿ ਪਹੂਚਾ ॥੬॥ | ਪਹੂੰਚਾ |
| ਜਹ ਆਪਿ ਰਚਿਓ, ਪਰਪੰਚੁ ਅਕਾਰੁ ॥ | ਜਹਂ |
| ਤਿਹੁ ਗੁਣ ਮਹਿ, ਕੀਨੋ ਬਿਸਥਾਰੁ ॥ | ਮਹਿਂ |
| ਪਾਪੁ ਪੁੰਨੁ, ਤਹ ਭਈ ਕਹਾਵਤ ॥ | ਤਹਂ |
| ਕੋਊ ਨਰਕ, ਕੋਊ ਸੁਰਗ ਬੰਛਾਵਤ ॥ | |
| ਆਲ ਜਾਲ, ਮਾਇਆ ਜੰਜਾਲ ॥ | |
| ਹਉਮੈ ਮੋਹ, ਭਰਮ ਭੈ ਭਾਰ ॥ | |
| ਦੂਖ ਸੂਖ, ਮਾਨ ਅਪਮਾਨ ॥ | |
| ਅਨਿਕ ਪ੍ਰਕਾਰ, ਕੀਓ ਬਖੵਾਨ ॥ | ਬਖਿਆਨ |
| ਆਪਨ ਖੇਲੁ, ਆਪਿ ਕਰਿ ਦੇਖੈ ॥ | |
| ਖੇਲੁ ਸੰਕੋਚੈ, ਤਉ ਨਾਨਕ, ਏਕੈ ॥੭॥ | |
| ਜਹ ਅਬਿਗਤੁ, ਭਗਤੁ ਤਹ ਆਪਿ ॥ | ਜਹਂ, ਤਹਂ |
| ਜਹ ਪਸਰੈ ਪਾਸਾਰੁ, ਸੰਤ ਪਰਤਾਪਿ ॥ | ਜਹਂ |
| ਦੁਹੂ ਪਾਖ ਕਾ, ਆਪਹਿ ਧਨੀ ॥ | |
| ਉਨ ਕੀ ਸੋਭਾ, ਉਨਹੂ ਬਨੀ ॥ | ਸ਼ੋਭਾ, ਉਨਹੂੰ |
| ਆਪਹਿ ਕਉਤਕ ਕਰੈ, ਅਨਦ ਚੋਜ ॥ | ਅਨੰਦ |
| ਆਪਹਿ ਰਸ, ਭੋਗਨ ਨਿਰਜੋਗ ॥ | |
| ਜਿਸੁ ਭਾਵੈ, ਤਿਸੁ ਆਪਨ ਨਾਇ ਲਾਵੈ ॥ | ਨਾਂਇਂ |
| ਜਿਸੁ ਭਾਵੈ, ਤਿਸੁ ਖੇਲ ਖਿਲਾਵੈ ॥ | |
| ਬੇਸੁਮਾਰ ਅਥਾਹ, ਅਗਨਤ ਅਤੋਲੈ ॥ | ਬੇਸ਼ੁਮਾਰ, ਅ-ਗਨਤ |
| ਜਿਉ ਬੁਲਾਵਹੁ, ਤਿਉ ਨਾਨਕ ਦਾਸ ਬੋਲੈ ॥੮॥੨੧॥ | ਜਿਉਂ, ਤਿਉਂ |
| ਸਲੋਕੁ ॥ | |
| ਜੀਅ ਜੰਤ ਕੇ ਠਾਕੁਰਾ, ਆਪੇ ਵਰਤਣਹਾਰ ॥ | |
| ਨਾਨਕ, ਏਕੋ ਪਸਰਿਆ, ਦੂਜਾ ਕਹ ਦ੍ਰਿਸਟਾਰ ॥੧॥ | ਦ੍ਰਿਸ਼ਟਾਰ |
| ਅਸਟਪਦੀ ॥ | ਅਸ਼ਟਪਦੀ |
| ਆਪਿ ਕਥੈ, ਆਪਿ ਸੁਨਨੈਹਾਰੁ ॥ | |
| ਆਪਹਿ ਏਕੁ, ਆਪਿ ਬਿਸਥਾਰੁ ॥ | |
| ਜਾ ਤਿਸੁ ਭਾਵੈ, ਤਾ ਸ੍ਰਿਸਟਿ ਉਪਾਏ ॥ | ਜਾਂ, ਤਾਂ, ਸ੍ਰਿਸ਼ਟਿ |
| ਆਪਨੈ ਭਾਣੈ, ਲਏ ਸਮਾਏ ॥ | |
| ਤੁਮ ਤੇ ਭਿੰਨ, ਨਹੀ ਕਿਛੁ ਹੋਇ ॥ | ਨਹੀਂ |
| ਆਪਨ ਸੂਤਿ, ਸਭੁ ਜਗਤੁ ਪਰੋਇ ॥ | |
| ਜਾ ਕਉ ਪ੍ਰਭ ਜੀਉ, ਆਪਿ ਬੁਝਾਏ ॥ | ਬੁਝਾਏਂ |
| ਸਚੁ ਨਾਮੁ, ਸੋਈ ਜਨੁ ਪਾਏ ॥ | |
| ਸੋ ਸਮਦਰਸੀ, ਤਤ ਕਾ ਬੇਤਾ ॥ | ਸਮਦਰਸ਼ੀ |
| ਨਾਨਕ, ਸਗਲ ਸ੍ਰਿਸਟਿ ਕਾ ਜੇਤਾ ॥੧॥ | ਸ੍ਰਿਸ਼ਟਿ |
| ਜੀਅ ਜੰਤ੍ਰ, ਸਭ ਤਾ ਕੈ ਹਾਥ ॥ | |
| ਦੀਨ ਦਇਆਲ, ਅਨਾਥ ਕੋ ਨਾਥੁ ॥ | |
| ਜਿਸੁ ਰਾਖੈ, ਤਿਸੁ ਕੋਇ ਨ ਮਾਰੈ ॥ | |
| ਸੋ ਮੂਆ, ਜਿਸੁ ਮਨਹੁ ਬਿਸਾਰੈ ॥ | ਮਨਹੁੰ |
| ਤਿਸੁ ਤਜਿ, ਅਵਰ ਕਹਾ ਕੋ ਜਾਇ ॥ | ਕਹਾਂ |
| ਸਭ ਸਿਰਿ, ਏਕੁ ਨਿਰੰਜਨ ਰਾਇ ॥ | |
| ਜੀਅ ਕੀ ਜੁਗਤਿ, ਜਾ ਕੈ ਸਭ ਹਾਥਿ ॥ | |
| ਅੰਤਰਿ ਬਾਹਰਿ, ਜਾਨਹੁ ਸਾਥਿ ॥ | |
| ਗੁਨ ਨਿਧਾਨ, ਬੇਅੰਤ ਅਪਾਰ ॥ | |
| ਨਾਨਕ ਦਾਸ, ਸਦਾ ਬਲਿਹਾਰ ॥੨॥ | |
| ਪੂਰਨ, ਪੂਰਿ ਰਹੇ ਦਇਆਲ ॥ | |
| ਸਭ ਊਪਰਿ, ਹੋਵਤ ਕਿਰਪਾਲ ॥ | |
| ਅਪਨੇ ਕਰਤਬ, ਜਾਨੈ ਆਪਿ ॥ | |
| ਅੰਤਰਜਾਮੀ, ਰਹਿਓ ਬਿਆਪਿ ॥ | |
| ਪ੍ਰਤਿਪਾਲੈ, ਜੀਅਨ ਬਹੁ ਭਾਤਿ ॥ | ਭਾਂਤਿ |
| ਜੋ ਜੋ ਰਚਿਓ, ਸੁ ਤਿਸਹਿ ਧਿਆਤਿ ॥ | |
| ਜਿਸੁ ਭਾਵੈ, ਤਿਸੁ ਲਏ ਮਿਲਾਇ ॥ | |
| ਭਗਤਿ ਕਰਹਿ, ਹਰਿ ਕੇ ਗੁਣ ਗਾਇ ॥ | ਕਰਹਿਂ |
| ਮਨ ਅੰਤਰਿ, ਬਿਸ੍ਵਾਸੁ ਕਰਿ ਮਾਨਿਆ ॥ | ਬਿਸ਼੍ਵਾਸੁ |
| ਕਰਨਹਾਰੁ ਨਾਨਕ, ਇਕੁ ਜਾਨਿਆ ॥੩॥ | |
| ਜਨੁ ਲਾਗਾ, ਹਰਿ ਏਕੈ ਨਾਇ ॥ | ਨਾਂਇਂ |
| ਤਿਸ ਕੀ ਆਸ, ਨ ਬਿਰਥੀ ਜਾਇ ॥ | |
| ਸੇਵਕ ਕਉ, ਸੇਵਾ ਬਨਿ ਆਈ ॥ | |
| ਹੁਕਮੁ ਬੂਝਿ, ਪਰਮ ਪਦੁ ਪਾਈ ॥ | |
| ਇਸ ਤੇ ਊਪਰਿ, ਨਹੀ ਬੀਚਾਰੁ ॥ | ਨਹੀਂ |
| ਜਾ ਕੈ ਮਨਿ, ਬਸਿਆ ਨਿਰੰਕਾਰੁ ॥ | |
| ਬੰਧਨ ਤੋਰਿ, ਭਏ ਨਿਰਵੈਰ ॥ | |
| ਅਨਦਿਨੁ ਪੂਜਹਿ, ਗੁਰ ਕੇ ਪੈਰ ॥ | ਪੂਜਹਿਂ |
| ਇਹ ਲੋਕ ਸੁਖੀਏ, ਪਰਲੋਕ ਸੁਹੇਲੇ ॥ | |
| ਨਾਨਕ, ਹਰਿ ਪ੍ਰਭਿ ਆਪਹਿ ਮੇਲੇ ॥੪॥ | |
| ਸਾਧਸੰਗਿ ਮਿਲਿ, ਕਰਹੁ ਅਨੰਦ ॥ | |
| ਗੁਨ ਗਾਵਹੁ, ਪ੍ਰਭ ਪਰਮਾਨੰਦ ॥ | |
| ਰਾਮ ਨਾਮ, ਤਤੁ ਕਰਹੁ ਬੀਚਾਰੁ ॥ | |
| ਦ੍ਰੁਲਭ ਦੇਹ ਕਾ, ਕਰਹੁ ਉਧਾਰੁ ॥ | |
| ਅੰਮ੍ਰਿਤ ਬਚਨ, ਹਰਿ ਕੇ ਗੁਨ ਗਾਉ ॥ | |
| ਪ੍ਰਾਨ ਤਰਨ ਕਾ, ਇਹੈ ਸੁਆਉ ॥ | |
| ਆਠ ਪਹਰ, ਪ੍ਰਭ ਪੇਖਹੁ ਨੇਰਾ ॥ | |
| ਮਿਟੈ ਅਗਿਆਨੁ, ਬਿਨਸੈ ਅੰਧੇਰਾ ॥ | |
| ਸੁਨਿ ਉਪਦੇਸੁ, ਹਿਰਦੈ ਬਸਾਵਹੁ ॥ | ਉਪਦੇਸ਼ੁ |
| ਮਨ ਇਛੇ ਨਾਨਕ, ਫਲ ਪਾਵਹੁ ॥੫॥ | |
| ਹਲਤੁ ਪਲਤੁ, ਦੁਇ ਲੇਹੁ ਸਵਾਰਿ ॥ | |
| ਰਾਮ ਨਾਮੁ, ਅੰਤਰਿ ਉਰਿ ਧਾਰਿ ॥ | |
| ਪੂਰੇ ਗੁਰ ਕੀ, ਪੂਰੀ ਦੀਖਿਆ ॥ | |
| ਜਿਸੁ ਮਨਿ ਬਸੈ, ਤਿਸੁ ਸਾਚੁ ਪਰੀਖਿਆ ॥ | |
| ਮਨਿ ਤਨਿ, ਨਾਮੁ ਜਪਹੁ ਲਿਵ ਲਾਇ ॥ | |
| ਦੂਖੁ ਦਰਦੁ, ਮਨ ਤੇ ਭਉ ਜਾਇ ॥ | |
| ਸਚੁ ਵਾਪਾਰੁ ਕਰਹੁ, ਵਾਪਾਰੀ ॥ | |
| ਦਰਗਹ ਨਿਬਹੈ, ਖੇਪ ਤੁਮਾਰੀ ॥ | |
| ਏਕਾ ਟੇਕ, ਰਖਹੁ ਮਨ ਮਾਹਿ ॥ | ਮਾਹਿਂ |
| ਨਾਨਕ, ਬਹੁਰਿ ਨ ਆਵਹਿ ਜਾਹਿ ॥੬॥ | ਆਵਹਿਂ, ਜਾਹਿਂ |
| ਤਿਸ ਤੇ ਦੂਰਿ, ਕਹਾ ਕੋ ਜਾਇ ॥ | ਕਹਾਂ |
| ਉਬਰੈ, ਰਾਖਨਹਾਰੁ ਧਿਆਇ ॥ | |
| ਨਿਰਭਉ ਜਪੈ, ਸਗਲ ਭਉ ਮਿਟੈ ॥ | |
| ਪ੍ਰਭ ਕਿਰਪਾ ਤੇ, ਪ੍ਰਾਣੀ ਛੁਟੈ ॥ | |
| ਜਿਸੁ ਪ੍ਰਭੁ ਰਾਖੈ, ਤਿਸੁ ਨਾਹੀ ਦੂਖ ॥ | ਨਾਹੀਂ |
| ਨਾਮੁ ਜਪਤ, ਮਨਿ ਹੋਵਤ ਸੂਖ ॥ | |
| ਚਿੰਤਾ ਜਾਇ, ਮਿਟੈ ਅਹੰਕਾਰੁ ॥ | |
| ਤਿਸੁ ਜਨ ਕਉ, ਕੋਇ ਨ ਪਹੁਚਨਹਾਰੁ ॥ | ਪਹੁੰਚਨਹਾਰੁ |
| ਸਿਰ ਊਪਰਿ, ਠਾਢਾ ਗੁਰੁ ਸੂਰਾ ॥ | |
| ਨਾਨਕ, ਤਾ ਕੇ ਕਾਰਜ ਪੂਰਾ ॥੭॥ | |
| ਮਤਿ ਪੂਰੀ, ਅੰਮ੍ਰਿਤੁ ਜਾ ਕੀ ਦ੍ਰਿਸਟਿ ॥ | ਦ੍ਰਿਸ਼ਟਿ |
| ਦਰਸਨੁ ਪੇਖਤ, ਉਧਰਤ ਸ੍ਰਿਸਟਿ ॥ | ਦਰਸ਼ਨੁ, ਸ੍ਰਿਸ਼ਟਿ |
| ਚਰਨ ਕਮਲ, ਜਾ ਕੇ ਅਨੂਪ ॥ | |
| ਸਫਲ ਦਰਸਨੁ, ਸੁੰਦਰ ਹਰਿ ਰੂਪ ॥ | ਦਰਸ਼ਨੁ |
| ਧੰਨੁ ਸੇਵਾ, ਸੇਵਕੁ ਪਰਵਾਨੁ ॥ | |
| ਅੰਤਰਜਾਮੀ, ਪੁਰਖੁ ਪ੍ਰਧਾਨੁ ॥ | |
| ਜਿਸੁ ਮਨਿ ਬਸੈ, ਸੁ ਹੋਤ ਨਿਹਾਲੁ ॥ | |
| ਤਾ ਕੈ ਨਿਕਟਿ, ਨ ਆਵਤ ਕਾਲੁ ॥ | |
| ਅਮਰ ਭਏ, ਅਮਰਾ ਪਦੁ ਪਾਇਆ ॥ | |
| ਸਾਧਸੰਗਿ ਨਾਨਕ, ਹਰਿ ਧਿਆਇਆ ॥੮॥੨੨॥ | |
| ਸਲੋਕੁ ॥ | |
| ਗਿਆਨ ਅੰਜਨੁ ਗੁਰਿ ਦੀਆ, ਅਗਿਆਨ ਅੰਧੇਰ ਬਿਨਾਸੁ ॥ | |
| ਹਰਿ ਕਿਰਪਾ ਤੇ ਸੰਤ ਭੇਟਿਆ, ਨਾਨਕ, ਮਨਿ ਪਰਗਾਸੁ ॥੧॥ | |
| ਅਸਟਪਦੀ ॥ | ਅਸ਼ਟਪਦੀ |
| ਸੰਤਸੰਗਿ, ਅੰਤਰਿ ਪ੍ਰਭੁ ਡੀਠਾ ॥ | |
| ਨਾਮੁ ਪ੍ਰਭੂ ਕਾ, ਲਾਗਾ ਮੀਠਾ ॥ | |
| ਸਗਲ ਸਮਿਗ੍ਰੀ, ਏਕਸੁ ਘਟ ਮਾਹਿ ॥ | ਸਮਿੱਗ੍ਰੀ, ਮਾਹਿਂ |
| ਅਨਿਕ ਰੰਗ, ਨਾਨਾ ਦ੍ਰਿਸਟਾਹਿ ॥ | ਦ੍ਰਿਸਟਾਹਿਂ |
| ਨਉ ਨਿਧਿ ਅੰਮ੍ਰਿਤੁ, ਪ੍ਰਭ ਕਾ ਨਾਮੁ ॥ | ਨਉਂ |
| ਦੇਹੀ ਮਹਿ, ਇਸ ਕਾ ਬਿਸ੍ਰਾਮੁ ॥ | ਮਹਿਂ |
| ਸੁੰਨ ਸਮਾਧਿ, ਅਨਹਤ ਤਹ ਨਾਦ ॥ | ਤਹਂ |
| ਕਹਨੁ ਨ ਜਾਈ, ਅਚਰਜ ਬਿਸਮਾਦ ॥ | |
| ਤਿਨਿ ਦੇਖਿਆ, ਜਿਸੁ ਆਪਿ ਦਿਖਾਏ ॥ | |
| ਨਾਨਕ, ਤਿਸੁ ਜਨ ਸੋਝੀ ਪਾਏ ॥੧॥ | |
| ਸੋ ਅੰਤਰਿ, ਸੋ ਬਾਹਰਿ ਅਨੰਤੁ ॥ | |
| ਘਟਿ ਘਟਿ, ਬਿਆਪਿ ਰਹਿਆ ਭਗਵੰਤ ॥ | |
| ਧਰਨਿ ਮਾਹਿ, ਆਕਾਸ ਪਇਆਲ ॥ | ਮਾਹਿਂ, ਆਕਾਸ਼ |
| ਸਰਬ ਲੋਕ, ਪੂਰਨ ਪ੍ਰਤਿਪਾਲ ॥ | |
| ਬਨਿ ਤਿਨਿ ਪਰਬਤਿ ਹੈ, ਪਾਰਬ੍ਰਹਮੁ ॥ | |
| ਜੈਸੀ ਆਗਿਆ, ਤੈਸਾ ਕਰਮੁ ॥ | |
| ਪਉਣ ਪਾਣੀ, ਬੈਸੰਤਰ ਮਾਹਿ ॥ | ਮਾਹਿਂ |
| ਚਾਰਿ ਕੁੰਟ, ਦਹ ਦਿਸੇ ਸਮਾਹਿ ॥ | ਸਮਾਹਿਂ |
| ਤਿਸ ਤੇ ਭਿੰਨ, ਨਹੀ ਕੋ ਠਾਉ ॥ | ਨਹੀਂ, ਠਾਂਉਂ |
| ਗੁਰ ਪ੍ਰਸਾਦਿ ਨਾਨਕ, ਸੁਖੁ ਪਾਉ ॥੨॥ | |
| ਬੇਦ ਪੁਰਾਨ, ਸਿੰਮ੍ਰਿਤਿ ਮਹਿ ਦੇਖੁ ॥ | ਮਹਿਂ |
| ਸਸੀਅਰ ਸੂਰ, ਨਖੵਤ੍ਰ ਮਹਿ ਏਕੁ ॥ | ਸ਼ਸ਼ੀਅਰ, ਨਖਿਅਤਰ, ਮਹਿਂ |
| ਬਾਣੀ ਪ੍ਰਭ ਕੀ, ਸਭੁ ਕੋ ਬੋਲੈ ॥ | |
| ਆਪਿ ਅਡੋਲੁ, ਨ ਕਬਹੂ ਡੋਲੈ ॥ | ਕਬਹੂੰ |
| ਸਰਬ ਕਲਾ ਕਰਿ, ਖੇਲੈ ਖੇਲ ॥ | ਕਲਾਂ |
| ਮੋਲਿ ਨ ਪਾਈਐ, ਗੁਣਹ ਅਮੋਲ ॥ | ਗੁਣਹਂ |
| ਸਰਬ ਜੋਤਿ ਮਹਿ, ਜਾ ਕੀ ਜੋਤਿ ॥ | ਮਹਿਂ |
| ਧਾਰਿ ਰਹਿਓ ਸੁਆਮੀ, ਓਤਿ ਪੋਤਿ ॥ | |
| ਗੁਰ ਪਰਸਾਦਿ, ਭਰਮ ਕਾ ਨਾਸੁ ॥ | |
| ਨਾਨਕ, ਤਿਨ ਮਹਿ ਏਹੁ ਬਿਸਾਸੁ ॥੩॥ | ਮਹਿਂ, ਬਿਸ਼ਾਸੁ |
| ਸੰਤ ਜਨਾ ਕਾ ਪੇਖਨੁ, ਸਭੁ ਬ੍ਰਹਮ ॥ | ਜਨਾਂ |
| ਸੰਤ ਜਨਾ ਕੈ ਹਿਰਦੈ, ਸਭਿ ਧਰਮ ॥ | ਜਨਾਂ |
| ਸੰਤ ਜਨਾ, ਸੁਨਹਿ ਸੁਭ ਬਚਨ ॥ | ਜਨਾਂ, ਸੁਨਹਿਂ |
| ਸਰਬ ਬਿਆਪੀ, ਰਾਮ ਸੰਗਿ ਰਚਨ ॥ | |
| ਜਿਨਿ ਜਾਤਾ, ਤਿਸ ਕੀ ਇਹ ਰਹਤ ॥ | |
| ਸਤਿ ਬਚਨ, ਸਾਧੂ ਸਭਿ ਕਹਤ ॥ | |
| ਜੋ ਜੋ ਹੋਇ, ਸੋਈ ਸੁਖੁ ਮਾਨੈ ॥ | |
| ਕਰਨ ਕਰਾਵਨਹਾਰੁ, ਪ੍ਰਭੁ ਜਾਨੈ ॥ | |
| ਅੰਤਰਿ ਬਸੇ, ਬਾਹਰਿ ਭੀ ਓਹੀ ॥ | |
| ਨਾਨਕ, ਦਰਸਨੁ ਦੇਖਿ ਸਭ ਮੋਹੀ ॥੪॥ | ਦਰਸ਼ਨੁ |
| ਆਪਿ ਸਤਿ, ਕੀਆ ਸਭੁ ਸਤਿ ॥ | |
| ਤਿਸੁ ਪ੍ਰਭ ਤੇ, ਸਗਲੀ ਉਤਪਤਿ ॥ | |
| ਤਿਸੁ ਭਾਵੈ, ਤਾ ਕਰੇ ਬਿਸਥਾਰੁ ॥ | ਤਾਂ |
| ਤਿਸੁ ਭਾਵੈ, ਤਾ ਏਕੰਕਾਰੁ ॥ | |
| ਅਨਿਕ ਕਲਾ, ਲਖੀ ਨਹ ਜਾਇ ॥ | ਕਲਾਂ, ਜਾਇਂ |
| ਜਿਸੁ ਭਾਵੈ, ਤਿਸੁ ਲਏ ਮਿਲਾਇ ॥ | |
| ਕਵਨ ਨਿਕਟਿ, ਕਵਨ ਕਹੀਐ ਦੂਰਿ ॥ | |
| ਆਪੇ ਆਪਿ, ਆਪ ਭਰਪੂਰਿ ॥ | |
| ਅੰਤਰਗਤਿ, ਜਿਸੁ ਆਪਿ ਜਨਾਏ ॥ | |
| ਨਾਨਕ, ਤਿਸੁ ਜਨ ਆਪਿ ਬੁਝਾਏ ॥੫॥ | |
| ਸਰਬ ਭੂਤ, ਆਪਿ ਵਰਤਾਰਾ ॥ | |
| ਸਰਬ ਨੈਨ, ਆਪਿ ਪੇਖਨਹਾਰਾ ॥ | |
| ਸਗਲ ਸਮਗ੍ਰੀ, ਜਾ ਕਾ ਤਨਾ ॥ | |
| ਆਪਨ ਜਸੁ, ਆਪ ਹੀ ਸੁਨਾ ॥ | |
| ਆਵਨ ਜਾਨੁ, ਇਕੁ ਖੇਲੁ ਬਨਾਇਆ ॥ | |
| ਆਗਿਆਕਾਰੀ, ਕੀਨੀ ਮਾਇਆ ॥ | |
| ਸਭ ਕੈ ਮਧਿ, ਅਲਿਪਤੋ ਰਹੈ ॥ | |
| ਜੋ ਕਿਛੁ ਕਹਣਾ, ਸੁ ਆਪੇ ਕਹੈ ॥ | |
| ਆਗਿਆ ਆਵੈ, ਆਗਿਆ ਜਾਇ ॥ | |
| ਨਾਨਕ, ਜਾ ਭਾਵੈ, ਤਾ ਲਏ ਸਮਾਇ ॥੬॥ | ਜਾਂ, ਤਾਂ |
| ਇਸ ਤੇ, ਹੋਇ ਸੁ ਨਾਹੀ ਬੁਰਾ ॥ | ਨਾਹੀਂ |
| ਓਰੈ ਕਹਹੁ, ਕਿਨੈ ਕਛੁ ਕਰਾ ॥ | |
| ਆਪਿ ਭਲਾ, ਕਰਤੂਤਿ ਅਤਿ ਨੀਕੀ ॥ | |
| ਆਪੇ ਜਾਨੈ, ਅਪਨੇ ਜੀ ਕੀ ॥ | |
| ਆਪਿ ਸਾਚੁ, ਧਾਰੀ ਸਭ ਸਾਚੁ ॥ | |
| ਓਤਿ ਪੋਤਿ, ਆਪਨ ਸੰਗਿ ਰਾਚੁ ॥ | |
| ਤਾ ਕੀ ਗਤਿ ਮਿਤਿ, ਕਹੀ ਨ ਜਾਇ ॥ | |
| ਦੂਸਰ ਹੋਇ, ਤ ਸੋਝੀ ਪਾਇ ॥ | |
| ਤਿਸ ਕਾ ਕੀਆ, ਸਭੁ ਪਰਵਾਨੁ ॥ | |
| ਗੁਰ ਪ੍ਰਸਾਦਿ ਨਾਨਕ, ਇਹੁ ਜਾਨੁ ॥੭॥ | |
| ਜੋ ਜਾਨੈ, ਤਿਸੁ ਸਦਾ ਸੁਖੁ ਹੋਇ ॥ | |
| ਆਪਿ ਮਿਲਾਇ ਲਏ, ਪ੍ਰਭੁ ਸੋਇ ॥ | |
| ਓਹੁ, ਧਨਵੰਤੁ ਕੁਲਵੰਤੁ ਪਤਿਵੰਤੁ ॥ | |
| ਜੀਵਨ ਮੁਕਤਿ, ਜਿਸੁ ਰਿਦੈ ਭਗਵੰਤੁ ॥ | |
| ਧੰਨੁ ਧੰਨੁ, ਧੰਨੁ ਜਨੁ ਆਇਆ ॥ | |
| ਜਿਸੁ ਪ੍ਰਸਾਦਿ, ਸਭੁ ਜਗਤੁ ਤਰਾਇਆ ॥ | |
| ਜਨ ਆਵਨ ਕਾ, ਇਹੈ ਸੁਆਉ ॥ | |
| ਜਨ ਕੈ ਸੰਗਿ, ਚਿਤਿ ਆਵੈ ਨਾਉ ॥ | ਨਾਂਉਂ |
| ਆਪਿ ਮੁਕਤੁ, ਮੁਕਤੁ ਕਰੈ ਸੰਸਾਰੁ ॥ | |
| ਨਾਨਕ, ਤਿਸੁ ਜਨ ਕਉ ਸਦਾ ਨਮਸਕਾਰੁ ॥੮॥੨੩॥ | |
| ਸਲੋਕੁ ॥ | |
| ਪੂਰਾ ਪ੍ਰਭੁ ਆਰਾਧਿਆ, ਪੂਰਾ ਜਾ ਕਾ ਨਾਉ ॥ | ਨਾਂਉਂ |
| ਨਾਨਕ, ਪੂਰਾ ਪਾਇਆ, ਪੂਰੇ ਕੇ ਗੁਨ ਗਾਉ ॥੧॥ | ਗਾਉਂ |
| ਅਸਟਪਦੀ ॥ | ਅਸ਼ਟਪਦੀ |
| ਪੂਰੇ ਗੁਰ ਕਾ, ਸੁਨਿ ਉਪਦੇਸੁ ॥ | ਉਪਦੇਸ਼ੁ |
| ਪਾਰਬ੍ਰਹਮੁ, ਨਿਕਟਿ ਕਰਿ ਪੇਖੁ ॥ | |
| ਸਾਸਿ ਸਾਸਿ, ਸਿਮਰਹੁ ਗੋਬਿੰਦ ॥ | |
| ਮਨ ਅੰਤਰ ਕੀ, ਉਤਰੈ ਚਿੰਦ ॥ | |
| ਆਸ ਅਨਿਤ, ਤਿਆਗਹੁ ਤਰੰਗ ॥ | |
| ਸੰਤ ਜਨਾ ਕੀ, ਧੂਰਿ ਮਨ ਮੰਗ ॥ | ਜਨਾਂ |
| ਆਪੁ ਛੋਡਿ, ਬੇਨਤੀ ਕਰਹੁ ॥ | |
| ਸਾਧਸੰਗਿ, ਅਗਨਿ ਸਾਗਰੁ ਤਰਹੁ ॥ | |
| ਹਰਿ ਧਨ ਕੇ, ਭਰਿ ਲੇਹੁ ਭੰਡਾਰ ॥ | |
| ਨਾਨਕ, ਗੁਰ ਪੂਰੇ ਨਮਸਕਾਰ ॥੧॥ | |
| ਖੇਮ ਕੁਸਲ, ਸਹਜ ਆਨੰਦ ॥ | |
| ਸਾਧਸੰਗਿ, ਭਜੁ ਪਰਮਾਨੰਦ ॥ | |
| ਨਰਕ ਨਿਵਾਰਿ, ਉਧਾਰਹੁ ਜੀਉ ॥ | |
| ਗੁਨ ਗੋਬਿੰਦ, ਅੰਮ੍ਰਿਤ ਰਸੁ ਪੀਉ ॥ | |
| ਚਿਤਿ ਚਿਤਵਹੁ, ਨਾਰਾਇਣ ਏਕ ॥ | |
| ਏਕ ਰੂਪ, ਜਾ ਕੇ ਰੰਗ ਅਨੇਕ ॥ | |
| ਗੋਪਾਲ ਦਾਮੋਦਰ, ਦੀਨ ਦਇਆਲ ॥ | |
| ਦੁਖ ਭੰਜਨ, ਪੂਰਨ ਕਿਰਪਾਲ ॥ | |
| ਸਿਮਰਿ ਸਿਮਰਿ, ਨਾਮੁ ਬਾਰੰ ਬਾਰ ॥ | |
| ਨਾਨਕ, ਜੀਅ ਕਾ ਇਹੈ ਅਧਾਰ ॥੨॥ | |
| ਉਤਮ ਸਲੋਕ, ਸਾਧ ਕੇ ਬਚਨ ॥ | |
| ਅਮੁਲੀਕ ਲਾਲ, ਏਹਿ ਰਤਨ ॥ | |
| ਸੁਨਤ ਕਮਾਵਤ, ਹੋਤ ਉਧਾਰ ॥ | |
| ਆਪਿ ਤਰੈ, ਲੋਕਹ ਨਿਸਤਾਰ ॥ | |
| ਸਫਲ ਜੀਵਨੁ, ਸਫਲੁ ਤਾ ਕਾ ਸੰਗੁ ॥ | |
| ਜਾ ਕੈ ਮਨਿ, ਲਾਗਾ ਹਰਿ ਰੰਗੁ ॥ | |
| ਜੈ ਜੈ, ਸਬਦੁ ਅਨਾਹਦੁ ਵਾਜੈ ॥ | ਸ਼ਬਦੁ |
| ਸੁਨਿ ਸੁਨਿ, ਅਨਦ ਕਰੇ ਪ੍ਰਭੁ ਗਾਜੈ ॥ | ਅਨੰਦ |
| ਪ੍ਰਗਟੇ ਗੁਪਾਲ, ਮਹਾਂਤ ਕੈ ਮਾਥੇ ॥ | |
| ਨਾਨਕ ਉਧਰੇ, ਤਿਨ ਕੈ ਸਾਥੇ ॥੩॥ | |
| ਸਰਨਿ ਜੋਗੁ ਸੁਨਿ, ਸਰਨੀ ਆਏ ॥ | ਸ਼ਰਨਿ, ਸ਼ਰਨੀ |
| ਕਰਿ ਕਿਰਪਾ, ਪ੍ਰਭ ਆਪ ਮਿਲਾਏ ॥ | |
| ਮਿਟਿ ਗਏ ਬੈਰ, ਭਏ ਸਭ ਰੇਨ ॥ | |
| ਅੰਮ੍ਰਿਤ ਨਾਮੁ, ਸਾਧਸੰਗਿ ਲੈਨ ॥ | |
| ਸੁਪ੍ਰਸੰਨ, ਭਏ ਗੁਰਦੇਵ ॥ | |
| ਪੂਰਨ ਹੋਈ, ਸੇਵਕ ਕੀ ਸੇਵ ॥ | |
| ਆਲ ਜੰਜਾਲ, ਬਿਕਾਰ ਤੇ ਰਹਤੇ ॥ | |
| ਰਾਮ ਨਾਮ ਸੁਨਿ, ਰਸਨਾ ਕਹਤੇ ॥ | |
| ਕਰਿ ਪ੍ਰਸਾਦੁ, ਦਇਆ ਪ੍ਰਭਿ ਧਾਰੀ ॥ | |
| ਨਾਨਕ, ਨਿਬਹੀ ਖੇਪ ਹਮਾਰੀ ॥੪॥ | |
| ਪ੍ਰਭ ਕੀ ਉਸਤਤਿ, ਕਰਹੁ ਸੰਤ ਮੀਤ ॥ | |
| ਸਾਵਧਾਨ, ਏਕਾਗਰ ਚੀਤ ॥ | |
| ਸੁਖਮਨੀ ਸਹਜ, ਗੋਬਿੰਦ ਗੁਨ ਨਾਮ ॥ | |
| ਜਿਸੁ ਮਨਿ ਬਸੈ, ਸੁ ਹੋਤ ਨਿਧਾਨ ॥ | |
| ਸਰਬ ਇਛਾ, ਤਾ ਕੀ ਪੂਰਨ ਹੋਇ ॥ | ਇਛਾਂ, ਹੋਇਂ |
| ਪ੍ਰਧਾਨ ਪੁਰਖੁ, ਪ੍ਰਗਟੁ ਸਭ ਲੋਇ ॥ | |
| ਸਭ ਤੇ ਊਚ, ਪਾਏ ਅਸਥਾਨੁ ॥ | |
| ਬਹੁਰਿ ਨ ਹੋਵੈ, ਆਵਨ ਜਾਨੁ ॥ | |
| ਹਰਿ ਧਨੁ ਖਾਟਿ, ਚਲੈ ਜਨੁ ਸੋਇ ॥ | |
| ਨਾਨਕ, ਜਿਸਹਿ ਪਰਾਪਤਿ ਹੋਇ ॥੫॥ | |
| ਖੇਮ ਸਾਂਤਿ, ਰਿਧਿ ਨਵ ਨਿਧਿ ॥ | ਸ਼ਾਂਤਿ |
| ਬੁਧਿ ਗਿਆਨੁ, ਸਰਬ ਤਹ ਸਿਧਿ ॥ | ਤਹਂ |
| ਬਿਦਿਆ ਤਪੁ, ਜੋਗੁ ਪ੍ਰਭ ਧਿਆਨੁ ॥ | |
| ਗਿਆਨੁ ਸ੍ਰੇਸਟ, ਊਤਮ ਇਸਨਾਨੁ ॥ | ਸ੍ਰੇਸ਼ਟ, ਇਸ਼ਨਾਨੁ |
| ਚਾਰਿ ਪਦਾਰਥ, ਕਮਲ ਪ੍ਰਗਾਸ ॥ | |
| ਸਭ ਕੈ ਮਧਿ, ਸਗਲ ਤੇ ਉਦਾਸ ॥ | |
| ਸੁੰਦਰੁ ਚਤੁਰੁ, ਤਤ ਕਾ ਬੇਤਾ ॥ | |
| ਸਮਦਰਸੀ, ਏਕ ਦ੍ਰਿਸਟੇਤਾ ॥ | ਸਮਦਰਸ਼ੀ, ਦ੍ਰਿਸ਼ਟੇਤਾ |
| ਇਹ ਫਲ, ਤਿਸੁ ਜਨ ਕੈ ਮੁਖਿ ਭਨੇ ॥ | |
| ਗੁਰ ਨਾਨਕ ਨਾਮ, ਬਚਨ ਮਨਿ ਸੁਨੇ ॥੬॥ | |
| ਇਹੁ ਨਿਧਾਨੁ, ਜਪੈ ਮਨਿ ਕੋਇ ॥ | |
| ਸਭ ਜੁਗ ਮਹਿ, ਤਾ ਕੀ ਗਤਿ ਹੋਇ ॥ | ਮਹਿਂ |
| ਗੁਣ ਗੋਬਿੰਦ, ਨਾਮ ਧੁਨਿ ਬਾਣੀ ॥ | |
| ਸਿਮ੍ਰਿਤਿ ਸਾਸਤ੍ਰ, ਬੇਦ ਬਖਾਣੀ ॥ | ਸ਼ਾਸਤ੍ਰ |
| ਸਗਲ ਮਤਾਂਤ, ਕੇਵਲ ਹਰਿ ਨਾਮ ॥ | |
| ਗੋਬਿੰਦ ਭਗਤ ਕੈ, ਮਨਿ ਬਿਸ੍ਰਾਮ ॥ | |
| ਕੋਟਿ ਅਪ੍ਰਾਧ, ਸਾਧਸੰਗਿ ਮਿਟੈ ॥ | |
| ਸੰਤ ਕ੍ਰਿਪਾ ਤੇ, ਜਮ ਤੇ ਛੁਟੈ ॥ | |
| ਜਾ ਕੈ ਮਸਤਕਿ, ਕਰਮ ਪ੍ਰਭਿ ਪਾਏ ॥ | |
| ਸਾਧ ਸਰਣਿ ਨਾਨਕ, ਤੇ ਆਏ ॥੭॥ | ਸ਼ਰਣਿ |
| ਜਿਸੁ ਮਨਿ ਬਸੈ, ਸੁਨੈ ਲਾਇ ਪ੍ਰੀਤਿ ॥ | |
| ਤਿਸੁ ਜਨ ਆਵੈ, ਹਰਿ ਪ੍ਰਭੁ ਚੀਤਿ ॥ | |
| ਜਨਮ ਮਰਨ, ਤਾ ਕਾ ਦੂਖੁ ਨਿਵਾਰੈ ॥ | |
| ਦੁਲਭ ਦੇਹ, ਤਤਕਾਲ ਉਧਾਰੈ ॥ | |
| ਨਿਰਮਲ ਸੋਭਾ, ਅੰਮ੍ਰਿਤ ਤਾ ਕੀ ਬਾਨੀ ॥ | ਸ਼ੋਭਾ |
| ਏਕੁ ਨਾਮੁ, ਮਨ ਮਾਹਿ ਸਮਾਨੀ ॥ | ਮਾਹਿਂ |
| ਦੂਖ ਰੋਗ, ਬਿਨਸੇ ਭੈ ਭਰਮ ॥ | |
| ਸਾਧ ਨਾਮ, ਨਿਰਮਲ ਤਾ ਕੇ ਕਰਮ ॥ | |
| ਸਭ ਤੇ ਊਚ, ਤਾ ਕੀ ਸੋਭਾ ਬਨੀ ॥ | ਸ਼ੋਭਾ |
| ਨਾਨਕ, ਇਹ ਗੁਣਿ, ਨਾਮੁ ਸੁਖਮਨੀ ॥੮॥੨੪॥ |