| ਗੁਰਬਾਣੀ ਪਾਠ | ਉਚਾਰਨ ਸੇਧ |
|---|---|
| ੴ ਸਤਿ ਗੁਰਪ੍ਰਸਾਦਿ ॥ | ਇਕ ਓਅੰਕਾਰ |
| ਤ੍ਵ ਪ੍ਰਸਾਦਿ ॥ ਸ੍ਵਈਏ ॥ | ਤੁਅ |
| ਪਾਤਸ਼ਾਹੀ ੧੦ ॥ | ਪਾਤਸ਼ਾਹੀ ਦਸਵੀਂ |
| ਸ੍ਰਾਵਗ ਸੁੱਧ ਸਮੂਹ ਸਿੱਧਾਨ ਕੇ, ਦੇਖਿ ਫਿਰਿਓ ਘਰ ਜੋਗਿ ਜਤੀ ਕੇ ॥ | ਸ਼ੁੱਧ |
| ਸੂਰ ਸੁਰਾਰਦਨ ਸੁੱਧ ਸੁਧਾਦਿਕ, ਸੰਤ ਸਮੂਹ ਅਨੇਕ ਮਤੀ ਕੇ ॥ | ਸ਼ੁੱਧ, ਮੱਤੀਂ |
| ਸਾਰੇ ਹੀ ਦੇਸ ਕੋ ਦੇਖਿ ਰਹਿਓ ਮਤ, ਕੋਊ ਨ ਦੇਖੀਅਤ ਪ੍ਰਾਨਪਤੀ ਕੇ ॥ | ਦੇਸ਼, ਮੱਤ |
| ਸ੍ਰੀ ਭਗਵਾਨ ਕੀ ਭਾਇ ਕ੍ਰਿਪਾ ਹੂ ਤੇ, ਏਕ ਰਤੀ ਬਿਨੁ ਏਕ ਰਤੀ ਕੇ ॥੧॥੨੧॥ | ਹੂੰ, ਰੱਤੀ ਕੇ |
| ਮਾਤੇ ਮਤੰਗ ਜਰੇ ਜਰ ਸੰਗਿ, ਅਨੂਪ ਉਤੰਗ ਸੁਰੰਗ ਸਵਾਰੇ ॥ | ਮਾੱਤੇ, ਜ਼ਰ |
| ਕੋਟਿ ਤੁਰੰਗ ਕੁਰੰਗ ਸੇ ਕੂਦਤ, ਪਉਨ ਕੇ ਗਉਨ ਕੋ ਜਾਤ ਨਿਵਾਰੇ ॥ | |
| ਭਾਰੀ ਭੁਜਾਨ ਕੇ ਭੂਪ ਭਲੀ ਬਿਧਿ, ਨਿਆਵਤ ਸੀਸ ਨ ਜਾਤ ਬਿਚਾਰੇ ॥ | |
| ਏਤੇ ਭਏ ਤਉ ਕਹਾ ਭਏ ਭੂਪਤਿ, ਅੰਤ ਕਉ ਨਾਂਗੇ ਹੀ ਪਾਇ ਪਧਾਰੇ ॥੨॥੨੨॥ | |
| ਜੀਤ ਫਿਰੈ ਸਭ ਦੇਸ ਦਿਸਾਨ ਕਉ, ਬਾਜਤ ਢੋਲ ਮ੍ਰਿਦੰਗ ਨਗਾਰੇ ॥ | ਦੇਸ਼, ਦਿਸ਼ਾਨ |
| ਗੁੰਜਤ ਗੂੜ੍ਹ ਗਜਾਨ ਕੇ ਸੁੰਦਰ, ਹੰਸਤ ਹੀ ਹਯ ਰਾਜ ਹਜਾਰੇ ॥ | ਹਇ, ਹਜ਼ਾਰੇ |
| ਭੂਤ ਭਵਿੱਖ ਭਵਾਨ ਕੇ ਭੂਪਤਿ, ਕਉਨੁ ਗਨੈ ਨਹੀ ਜਾਤ ਬਿਚਾਰੇ ॥ | ਨਹੀਂ |
| ਸ੍ਰੀ ਪਤਿ ਸ੍ਰੀ ਭਗਵਾਨ ਭਜੇ ਬਿਨੁ, ਅੰਤ ਕਉ ਅੰਤ ਕੇ ਧਾਮ ਸਿਧਾਰੇ ॥੩॥੨੩॥ | |
| ਤੀਰਥ ਨਾਨ ਦਇਆ ਦਮ ਦਾਨ, ਸੁ ਸੰਜਮ ਨੇਮ ਅਨੇਕ ਬਿਸੇਖੈ ॥ | ਨ੍ਹਾਨ |
| ਬੇਦ ਪੁਰਾਨ ਕਤੇਬ ਕੁਰਾਨ, ਜ਼ਮੀਨ ਜ਼ਮਾਨ ਸਬਾਨ ਕੇ ਪੇਖੈ ॥ | |
| ਪਉਨ ਅਹਾਰ ਜਤੀ ਜਤਿਧਾਰਿ, ਸਬੈ ਸੁ ਬਿਚਾਰਿ ਹਜਾਰ ਕ ਦੇਖੈ ॥ | ਹਜ਼ਾਰ |
| ਸ੍ਰੀ ਭਗਵਾਨ ਭਜੇ ਬਿਨੁ ਭੂਪਤਿ, ਏਕ ਰਤੀ ਬਿਨੁ ਏਕੁ ਨ ਲੇਖੈ ॥੪॥੨੪॥ | |
| ਸੁਧ ਸਿਪਾਹ ਦੁਰੰਤ ਦੁਬਾਹ ਸੁ, ਸਾਜਿ ਸਨਾਹ ਦੁਰਜਾਨ ਦਲੈਂਗੇ ॥ | ਸ਼ੁੱਧ |
| ਭਾਰੀ ਗੁਮਾਨ ਭਰੇ ਮਨ ਮੈ, ਕਰਿ ਪਰਬਤ ਪੰਖ ਹਲੇ ਨ ਹਲੈਂਗੇ ॥ | ਮੈਂ, ਹਲੇਂ |
| ਤੋਰਿ ਅਰੀਨ ਮਰੋਰਿ ਮਵਾਸਨ, ਮਾਤੇ ਮਤੰਗਨ ਮਾਨੁ ਮਲੈਂਗੇ ॥ | |
| ਸ੍ਰੀ ਪਤਿ ਸ੍ਰੀ ਭਗਵਾਨ ਕ੍ਰਿਪਾ ਬਿਨੁ, ਤਿਆਗਿ ਜਹਾਨੁ ਨਿਦਾਨਿ ਚਲੈਂਗੇ ॥੫॥੨੫॥ | |
| ਬੀਰ ਅਪਾਰ ਬਡੇ ਬਰਿਆਰ, ਅਬਿਚਾਰਹਿ ਸਾਰ ਕੀ ਧਾਰ ਭਛੱਯਾ ॥ | ਭਛੱਈਆ |
| ਤੋਰਤ ਦੇਸ ਮਲਿੰਦ ਮਵਾਸਨ, ਮਾਤੇ ਗਜਾਨ ਕੇ ਮਾਨ ਮਲੱਯਾ ॥ | ਦੇਸ਼, ਗੱਜਾਨ, ਮਲੱਈਆ |
| ਗਾੜੇ ਗੜਾਨ ਕੇ ਤੋੜਨਹਾਰ ਸੁ, ਬਾਤਨ ਹੀ ਚਕ ਚਾਰਿ ਲਵੱਯਾ ॥ | ਗਾੜ੍ਹੇ, ਗੜ੍ਹਾਨ, ਲਵੱਈਆ |
| ਸਾਹਿਬੁ ਸ੍ਰੀ ਸਭ ਕੇ ਸਿਰਿ ਨਾਇਕੁ, ਜਾਚਕ ਅਨੇਕ ਸੁ ਏਕੁ ਦਿਵੱਯਾ ॥੬॥੨੬॥ | ਦਿਵੱਈਆ |
| ਦਾਨਵ ਦੇਵ ਫਨਿੰਦ ਨਿਸਾਚਰ, ਭੂਤ ਭਵਿੱਖ ਭਵਾਨ ਜਪੈਗੇ ॥ | ਨਿਸ਼ਾਚਰ, ਜਪੈਂਗੇ |
| ਜੀਵ ਜਿਤੇ ਜਲ ਮੈ ਥਲ ਮੈ, ਪਲ ਹੀ ਪਲ ਮੈ ਸਭ ਥਾਪ ਥਪੈਗੇ ॥ | ਥਪੈਂਗੇ |
| ਪੁੰਨ ਪ੍ਰਤਾਪਨ ਬਾਢ ਜੈਤ ਧੁਨਿ, ਪਾਪਨ ਕੇ ਬਹੁ ਪੁੰਜ ਖਪੈਗੇ ॥ | ਖਪੈਂਗੇ |
| ਸਾਧ ਸਮੂਹ ਪ੍ਰਸੰਨ ਫਿਰੈ ਜਗਿ, ਸੱਤ੍ਰ ਸਭੈ ਅਵਲੋਕਿ ਚਪੈਗੇ ॥੭॥੨੭॥ | ਫਿਰੈਂ, ਸ਼ੱਤ੍ਰ, ਚਪੈਂਗੇ |
| ਮਾਨਵ ਇੰਦ੍ਰ ਗਜਿੰਦ੍ਰ ਨਰਾਧਿਪ, ਜੌਨ ਤ੍ਰਿਲੋਕ ਕੋ ਰਾਜੁ ਕਰੈਗੇ ॥ | ਕਰੈਂਗੇ |
| ਕੋਟਿ ਇਸਨਾਨ ਗਜਾਦਿਕ ਦਾਨ, ਅਨੇਕ ਸੁਅੰਬਰ ਸਾਜਿ ਬਰੈਗੇ ॥ | ਇਸ਼ਨਾਨ, ਬਰੈਂਗੇ |
| ਬ੍ਰਹਮ ਮਹੇਸੁਰ ਬਿਸਨ ਸਚੀਪਤਿ, ਅੰਤਿ ਫਸੇ ਜਮਫਾਸ ਪਰੈਗੇ ॥ | ਮਹੇਸ਼ੁਰ, ਬਿਸ਼ਨ, ਸ਼ਚੀਪਤ, ਫਾਂਸ, ਪਰੈਂਗੇ |
| ਜੇ ਨਰ ਸ੍ਰੀਪਤਿ ਕੇ ਪ੍ਰਸਿ ਹੈ ਪਗ, ਤੇ ਨਰ ਫੇਰਿ ਨ ਦੇਹ ਧਰੈਗੇ ॥੮॥੨੮॥ | ਹੈਂ, ਧਰੈਂਗੇ |
| ਕਹਾ ਭਯੋ ਜੋ ਦੋਊ ਲੋਚਨ ਮੂੰਦਿ ਕੈ, ਬੈਠ ਰਹਿਓ ਬਕ ਧਿਆਨੁ ਲਗਾਇਓ ॥ | ਭਇਓ |
| ਨਾਤ ਫਿਰਿਓ ਲੀਏ ਸਾਤ ਸਮੁੰਦ੍ਰਨ, ਲੋਕ ਗਇਓ ਪਰਲੋਕੁ ਗਵਾਇਓ ॥ | ਨ੍ਹਾਤ |
| ਬਾਸ ਕੀਓ ਬਿਖਿਆਨ ਸੋ ਬੈਠਿ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ ॥ | |
| ਸਾਚੁ ਕਹਉ ਸੁਨਿ ਲੇਹੁ ਸਭੈ, ਜਿਨਿ ਪ੍ਰੇਮੁ ਕੀਓ ਤਿਨ ਹੀ ਪ੍ਰਭੁ ਪਾਇਓ ॥੯॥੨੯॥ | ਕਹਉਂ |
| ਕਾਹੂ ਲੈ ਪਾਹਨੁ ਪੂਜਿ ਧਰਯੋ ਸਿਰਿ, ਕਾਹੂ ਲੈ ਲਿੰਗੁ ਗਰੇ ਲਟਕਾਇਓ ॥ | ਕਾਹੂੰ, ਧਰਿਓ |
| ਕਾਹੂ ਲਖਿਓ ਹਰਿ ਅਵਾਚੀ ਦਿਸਾ ਮਹਿ, ਕਾਹੂ ਪਛਾਹ ਕੋ ਸੀਸ ਨਿਵਾਇਓ ॥ | ਕਾਹੂੰ, ਦਿਸ਼ਾ, ਪੱਛਾਹ |
| ਕੋਊ ਬੁਤਾਨ ਕੋ ਪੂਜਤ ਹੈ ਪਸੁ, ਕੋਊ ਮ੍ਰਿਤਾਨ ਕਉ ਪੂਜਨ ਧਾਇਓ ॥ | ਪਸ਼ੁ |
| ਕੂਰ ਕ੍ਰਿਆ ਉਰਝਿਓ ਸਭ ਹੀ ਜਗੁ, ਸ੍ਰੀ ਭਗਵਾਨ ਕੋ ਭੇਦੁ ਨ ਪਾਇਓ ॥੧੦॥੩੦॥ |