Synonyms for Water used in Gurbani

Gurbani contains many words from different languages; therefore, it is natural that multiple words are used to describe the same thing. For example, there are at least five synonyms for Paani (water). Here they are for your benefit, with Gurbani Panktees included along with humble translations:

ਪਾਣੀ ਦੇ ਪੰਜ ਪ੍ਰਾਏਵਾਚੀ ਸ਼ਬਦ ਜੋ ਗੁਰਬਾਣੀ ਵਿਚ ਵਰਤੇ ਗਏ ਹਨ, ਉਹ ਇਸ ਪ੍ਰਕਾਰ ਹਨ ਜੀ: ਜਲ, ਨੀਰ, ਅੰਭ, ਸਲਲ, ਆਬ

ਜਲ (ਦੇਸ ਭਾਸ਼ਾ)
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥
ਦੁਨੀਆ ਬਨਾਉਣ ਦੀ ਕਿਰਿਆ ਬਾਰੇ ਦਸਦੇ ਹੋਏ ਹਜ਼ੂਰ ਫੁਰਮਾਉਂਦੇ ਹਨ ਕਿ: ਸਚੇ ਪ੍ਰਭੂ ਤੋਂ ਪਵਨ ਹੋਇਆ ਅਤੇ ਪਵਨ ਤੋਂ ਜਲ ਬਣਿਆ)

ਨੀਰ (ਦੇਸ ਭਾਸ਼ਾ)
ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਉ ॥3॥
(ਮੈਂ ਪ੍ਰੀਤਮ ਨੂੰ ਦੇਖੇ ਬਗ਼ੈਰ ਰਹਿ ਨਹੀਂ ਸਕਦਾ, ਮੇਰੀਆਂ ਅਖਾਂ ਚੋਂ ਨੀਰ ਵਹਿ ਵਹਿ ਚਲ ਰਿਹਾ ਹੈ)

ਅੰਭ (ਸੰਸਕ੍ਰਿਤ ਦਾ ਸ਼ਬਦ ਹੈ)
ਅੰਭੈ ਕੈ ਸੰਗਿ ਨੀਕਾ ਵੰਨੁ ॥
(ਪਾਣੀ ਦੇ ਨਾਲ ਰੰਗ ਸੋਹਣਾ ਹੋ ਜਾਂਦਾ ਹੈ। )

ਸਲਲ (ਸੰਸਕ੍ਰਿਤ ਦਾ ਸ਼ਬਦ ਹੈ)
ਜਿਉ ਸਲਲੈ ਸਲਲ ਉਠਹਿ ਬਹੁ ਲਹਰੀ ਮਿਲਿ ਸਲਲੈ ਸਲਲ ਸਮਣੇ ॥2॥
(ਜਿਵੇਂ ਸਲਲ ਵਿਚੋਂ ਸਲਲ ਦੀਆਂ ਬਹੁਤ ਲਹਿਰਾਂ ਉਠਦੀਆਂ ਹਨ ਫੇਰ ਉਹ ਸਲਲ ਵਿਚ ਸਮਾ ਕੇ ਸਲਲ ਬਣ ਜਾਂਦੀਆਂ ਹਨ)

ਆਬ (ਅਰਬੀ ਦਾ ਸ਼ਬਦ ਹੈ)
ਆਬ ਖਾਕੁ ਜਿਨਿ ਬੰਧਿ ਰਹਾਈ ਧੰਨੁ ਸਿਰਜਣਹਾਰੋ ॥1॥
(ਜਿਸ ਨੇ ਆਬ (ਪਾਣੀ) ਅਤੇ ਖਾਕ (ਮਿਟੀ) ਨੂੰ ਬੰਨ ਰਖਿਆ ਹੈ (ਧਰਤੀ ਵਿਚ ਸਮੁੰਦਰ ਹੈ ਜਿਵੇਂ) ਉਹ ਸਿਰਜਣਹਾਰ ਪ੍ਰਭੂ ਧੰਨ ਹੈ)

Leave A Comment

Your email address will not be published. Required fields are marked *