True Divinity Needs No Declaration: Gurmat’s Stand on Krishna

Krishna is regarded as an Avtaar (incarnation) of Vishnu. Like all human beings, he is known for his noble deeds but was also susceptible to making mistakes. He was blessed with physical beauty and possessed supernatural abilities expected of an Avtaar. While delivering spiritual guidance to Arjuna, Krishna proclaimed himself to be the Supreme God. He is often described as the most powerful Avtaar, said to possess 16 kallaa (divine qualities), whereas Raam Chandra had 14, and earlier incarnations had even fewer. In contrast, Guru Nanak Dev Ji is revered as Sarb-Kallaa Sampooran (complete in all divine qualities), yet never once did He claim to be the Supreme God. Krishna’s self-declaration led to his worship by countless devotees to this day. From the Gurmat perspective, this act is considered his greatest error—something highlighted in this Shabad (sacred hymn) by Bhatt Gayandh Ji:

Svaiyay Mahalley Panjve Ke – Bhatt Gayandh Ji – Sri Guru Granth Sahib Ji – Ang 1402

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥

Glory (vaahe) to You, O Vaheguru, O Vaheguru, O Vaheguru.

ਪਦ ਅਰਥ: ਵਾਹਿਗੁਰੂ = ਅਸਚਰਜ, ਉਹ ਅਸਚਰਜਤਾ ਜਿਹੜੀ ਕਦੀ ਜਾਣੀ ਨਾ ਹੋਵੇ ਪਰ ਜਦੋਂ ਕੋਈ ਜਾਣ ਲਵੇ ਤਾਂ ਫਿਰ ਉਸ ਜਾਨਣ ਵਾਲੇ ਦੇ ਮੂੰਹੋਂ ਨਿਕਲਿਆ ਸ਼ਬਦ।

ਅਰਥ: ਹੇ ਵਾਹਿਗੁਰੂ! ਹੇ ਵਾਹਿਗੁਰੂ! ਤੂੰ ਅਸਚਰਜ (ਵਿਸਮਾਦ) ਹੈਂ।

ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ ॥

Mother Yoshoda (maaa jasod) (Krishna’s mother) used to say (kehat) that millions (kott) bow before (sain) my son who has lotus-like eyes (kaval nain) and sweet speech (madhur bain), and that he is beautiful (sobh) because she raised her beloved (jeeo) (son) by feeding (khaahe) him curd (dahee) and rice (bhaat) (meaning Mother Yoshoda used to claim that my son Krishna ji exists because of me).

ਪਦ ਅਰਥ: ਕਵਲ ਨੈਣ = ਕਮਲ ਵਰਗੇ ਨੈਣ; ਮਧੁਰ ਬੈਨ = ਮਿੱਠੇ ਬੋਲ; ਕੋਟਿ = ਕਰੋੜਾਂ; ਸੈਨ = ਅੱਗੇ ਝੁਕਣ ਵਾਲੇ; ਸੰਗ ਸੋਭ = ਅਤੇ ਉਨ੍ਹਾਂ ਦੇ ਸੰਗ ਸੋਭਦਾ ਸੀ; ਕਹਤ ਮਾਂ ਜਸੋਦ = ਜਿਸ ਨੂੰ ਜਸੋਦਾਂ ਮਾਂ ਇਹ ਸਾਰਾ ਕੁੱਝ ਕਹਿੰਦੀ ਸੀ; ਦਹੀ ਭਾਤੁ ਖਾਹਿ ਜੀਉ = ਕਿ ਮੈਂ ਆਪਣੇ ਪੁੱਤ ਨੂੰ ਦਹੀਂ ਅਤੇ ਰਿੱਝੇ ਹੋਏ ਚਾਵਲ ਖਵਾ ਕੇ ਪਾਲਿਆ ਹੈ; ਜੀਉ = ਪਿਆਰੇ।

ਅਰਥ: ਜਸੋਦਾ ਮਾਂ (ਕ੍ਰਿਸ਼ਨ ਜੀ ਦੀ ਮਾਤਾ) ਇਹ ਕਹਿੰਦੀ ਸੀ ਕਿ ਮੇਰੇ ਪੁੱਤ ਦੇ ਕਮਲਾਂ ਵਰਗੇ ਨੈਣ ਮਧੁਰ ਬੈਨ ਅਤੇ ਕਰੋੜਾਂ ਇਸ ਦੇ ਅੱਗੇ ਝੁਕਦੇ ਹਨ। ਇਨ੍ਹਾਂ ਗੱਲਾਂ ਨਾਲ ਇਸ ਕਰਕੇ ਇਹ ਸ਼ੋਭਦਾ ਹੈ ਕਿਉਂਕਿ ਮੈਂ ਇਸ ਨੂੰ ਦਹੀਂ ਅਤੇ ਚਾਵਲ ਖਵਾ ਕੇ ਪਾਲਿਆ ਹੈ (ਭਾਵ ਬੀਬੀ ਜਸੋਦਾ ਇਹ ਦਾਅਵਾ ਕਰਦੀ ਸੀ ਕਿ ਮੇਰੇ ਪੁੱਤਰ ਕ੍ਰਿਸ਼ਨ ਜੀ ਦੀ ਹੋਂਦ ਮੇਰੇ ਕਰਕੇ ਹੈ)।

ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ ॥

(Krishna used to claim to be God and) when Krishna would play (khel paahe), his mother would hear the tinkling (jhanatkaar) sound (shabad) of the bells tied on his waist (kinkanee) and, seeing him (dekh), she would say that my son has a highly beautiful (at) form (roop) and that she became intoxicated (mahaa magan) in love (moh) of her son.

ਪਦ ਅਰਥ: ਦੇਖਿ ਰੂਪੁ = ਉਸ ਦਾ ਰੂਪ ਦੇਖ ਕੇ; ਅਤਿ ਅਨੂਪੁ = ਅਤਿ ਸੋਹਣਾ; ਮੋਹ ਮਹਾ ਮਗ ਭਈ = ਮੋਹ ਵਿੱਚ ਬਹੁਤ ਮਗਨ ਹੋ ਗਈ; ਝਨਤਕਾਰ = ਛਣਕਾਹਟ; ਕਿੰਕਨੀ = ਤੜਾਗੀ, ਇੱਕ ਕਾਲੇ ਰੰਗ ਦੀ ਡੋਰੀ ਜਿਸ ਵਿੱਚ ਛੋਟੇ-ਛੋਟੇ ਘੁੰਗਰੂ ਪਾ ਕੇ ਬੱਚੇ ਦੇ ਸਰੀਰ ਨਾਲ ਬੰਨ੍ਹੀ ਜਾਂਦੀ ਹੈ, ਜਦੋਂ ਬੱਚਾ ਭੁੜਕਦਾ ਹੈ ਤਾਂ ਛਣ-ਛਣ ਦੀ ਆਵਾਜ਼ ਆਉਂਦੀ ਹੈ।

ਅਰਥ: (ਬੀਬੀ ਜਸੋਦਾ ਦਾ ਪੁੱਤਰ ਆਪਣੇ ਰੱਬ ਹੋਣ ਦਾ ਦਾਅਵਾ ਕਰਦਾ ਸੀ ਅਤੇ) ਜਦੋਂ ਕ੍ਰਿਸ਼ਨ ਜੀ ਖੇਡ ਮਚਾਉਂਦਾ ਸੀ, ਉਸ ਦੀ ਤੜਾਗੀ ਦੀ ਛਣਕਾਰ ਦੀ ਅਵਾਜ਼ ਸੁਣਕੇ ਉਸ ਦੀ ਮਾਂ ਜਸੋਦਾ ਪੁੱਤਰ ਦੇ ਮੋਹ ਵਿੱਚ ਮਗਨ ਹੋਈ, ਉਸ ਨੂੰ ਦੇਖ ਕੇ ਕਹਿੰਦੀ ਸੀ ਕਿ ਮੇਰੇ ਪੁੱਤਰ ਦਾ ਬੇਮਿਸਾਲ ਅਤਿ ਸੋਹਣਾ ਰੂਪ ਹੈ।

ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ ਈਸੁ ਬੰਮੵੁ ਗੵਾਨੁ ਧੵਾਨੁ ਧਰਤ ਹੀਐ ਚਾਹਿ ਜੀਉ ॥

(Bhatt Gayandh Ji says:) Who can say (kahahu) Krishna was God, when he could not wipe away (meyt) the pen (kalam) of time (kaal) from himself using the hand (haath) of power (hukam) he claimed. For this reason, one should enshrine (dharat) in the heart (heeyai) the knowledge of the one true Destroyer (ees) and Creator (bamm), i.e. Vaheguru (who is beyond birth and death).

ਪਦ ਅਰਥ: ਕਾਲ ਕਲਮ = ਮੌਤ ਦੀ ਕਲਮ; ਹੁਕਮੁ ਹਾਥਿ = ਕੀ ਮੌਤ ਦੀ ਕਲਮ ਉਸ ਦੇ ਹੱਥ ਵਿੱਚ ਸੀ? ਕਹਹੁ = ਕਹਿਣਾ; ਕਹਹੁ ਕਉਨੁ = ਕੌਣ ਕਹਿ ਸਕਦਾ ਹੈ? ਮੇਟਿ ਸਕੈ = ਮੇਟ ਸਕਿਆ, ਨਹੀਂ ਮੇਟ ਸਕਿਆ; ਈਸੁ = ਈਸਵਰ; ਬੰਮੵੁ = ਬ੍ਰਹਮ; ਗੵਾਨੁ = ਗਿਆਨ ਨਾਲ; ਧੵਾਨੁ = ਧਿਆਨ ਧਰਨਾ; ਧਰਤ ਹੀਐ ਚਾਹਿ ਜੀਉ = ਹਿਰਦੇ ਅੰਦਰ ਧਰਨਾ ਚਾਹੀਦਾ ਹੈ।

ਅਰਥ: (ਕ੍ਰਿਸ਼ਨ ਜੀ ਆਪਣੇ ਆਪ ਨੂੰ ਰੱਬ ਹੋਣ ਦਾ ਦਾਅਵਾ ਕਰਦਾ ਸੀ ਕਿ ਕਾਲ-ਮੌਤ ਦੇ ਹੁਕਮ ਦੀ ਕਲਮ ਵੀ ਉਹ ਆਪਣੇ ਹੱਥ ਵਿੱਚ ਨਹੀਂ ਮੇਟ ਸਕਿਆ। ਤਾਂ ਭੱਟ ਸਾਹਿਬਾਂ ਨੇ ਜਵਾਬ ਮੰਗਦੇ ਕਿ ਉਸ ਨੂੰ ਰੱਬ ਮੰਨਣ ਵਾਲਿਆਂ! ਕੋਈ ਇਹ ਗੱਲ ਦਾਅਵਾ ਕਰ ਸਕਦਾ ਹੈ ਕਿ ਜੇਕਰ ਉਹ ਰੱਬ ਸੀ ਤਾਂ ਕਿਉਂ ਨਹੀਂ ਆਪਣੀ ਕਲਮ ਨੂੰ ਮੇਟ ਸਕਿਆ?) ਇਸ ਕਰਕੇ, ਈਸ਼ਵਰ, ਬ੍ਰਹਮ ਦਾ ਧਿਆਨ ਗਿਆਨ ਨਾਲ ਹਿਰਦੇ ਅੰਦਰ ਧਰਨਾ ਚਾਹੀਦਾ ਹੈ।

ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੧॥੬॥

O eternally (sat) true (saach) One! The abode (nivaas) of (true) wealth (sree)! You alone (toohee) have eternally (sadaa) existed (purakh) from the very beginning (aad); for this reason, glory (vaahe) is to You, O Vaheguru, O Vaheguru, O Vaheguru! ||1||6||

ਪਦ ਅਰਥ: ਸਤਿ ਸਾਚੁ = ਉਸ ਸਦੀਵੀ ਸਥਿਰ ਰਹਿਣ ਵਾਲੇ ਨੂੰ ਹੀ ਸੱਚਾ ਆਖਣਾ ਚਾਹੀਦਾ ਹੈ। ਸ੍ਰੀ ਨਿਵਾਸੁ = ਜਿਸ ਦਾ ਸ੍ਰਿਸ਼ਟੀ ਦੇ ਵਿੱਚ ਹੀ ਨਿਵਾਸ ਹੈ। ਆਦਿ ਪੁਰਖੁ ਸਦਾ ਤੁਹੀ = ਉਹੀ ਸਦੀਵੀ ਰਹਿਣ ਵਾਲਾ ਪੁਰਖ ਹੈ।

ਅਰਥ: ਉਹ ਹੀ ਸਦੀਵੀ ਸੱਚਾ ਅਤੇ ਸ੍ਰੇਸ਼ਟ ਹੈ, ਉਹ ਆਦਿ ਤੋਂ ਲੈ ਕੇ ਸਦੀਵੀ ਸਥਿਰ ਰਹਿਣ ਵਾਲਾ ਇਕੁ ਹੀ ਪੁਰਖ-ਸੰਪੂਰਣ ਹੈ (ਜੋ ਜਨਮ ਮਰਣ ਤੋਂ ਰਹਿਤ ਹੈ) ਜਿਸ ਦਾ ਨਿਵਾਸ ਉਸ ਦੀ ਆਪਣੀ ਹੀ ਰਚੀ ਸ੍ਰਿਸ਼ਟੀ ਵਿੱਚ ਹੈ। ਇਸ ਕਰਕੇ, ਹੇ ਭਾਈ! ਉਸ ਸਦੀਵੀ ਸਥਿਰ ਰਹਿਣ ਵਾਲੇ, ਅਸਚਰਜ ਦੇ, ਅਸਚਰਜ ਗਿਆਨ ਨੂੰ ਹੀ ਦ੍ਰਿੜ੍ਹਤਾ ਨਾਲ ਅਪਣਾਉਣਾ ਅਤੇ ਵਡਿਆਉਣਾ ਚਾਹੀਦਾ ਹੈ (ਕਿਸੇ ਜੰਮ ਕੇ ਮਰ ਜਾਣ ਵਾਲੇ ਨੂੰ ਨਹੀਂ)।

Leave A Comment

Your email address will not be published. Required fields are marked *